ਸਿੱਖਿਆ ਮੰਤਰਾਲਾ

ਕੇਂਦਰੀ ਸਿੱਖਿਆ ਮੰਤਰੀ ਨੇ ਵਿਸਵੇਸ਼ਵਰਾਯ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨੋਲੋਜੀ, ਨਾਗਪੁਰ ਦੇ 18 ਵੇਂ ਕਨਵੋਕੇਸ਼ਨ ਸਮਾਰੋਹ ਵਿੱਚ ਵਿਦਿਆਰਥੀਆਂ ਨੂੰ ਵਰਚੁਅਲੀ ਸੰਬੋਧਨ ਕੀਤਾ

Posted On: 28 DEC 2020 6:38PM by PIB Chandigarh

ਕੇਂਦਰੀ ਸਿੱਖਿਆ ਮੰਤਰੀ ਸ੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ’ ਨੇ ਵਿਸ਼ਵੇਸ਼ਵਰਾਯ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ, ਨਾਗਪੁਰ ਦੇ 18 ਵੇਂ ਕਨਵੋਕੇਸ਼ਨ ਸਮਾਰੋਹ ਵਿੱਚ ਵਿਦਿਆਰਥੀਆਂ ਨੂੰ ਵਰਚੁਅਲ ਤੌਰ ਤੇ ਸੰਬੋਧਨ ਕੀਤਾ। ਸਿੱਖਿਆ ਰਾਜ ਮੰਤਰੀ ਸ਼੍ਰੀ ਸੰਜੇ ਧੋਤਰੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸ਼੍ਰੀ. ਜੇ ਡੀ ਪਾਟਿਲ, ਪੂਰਨ ਕਾਲਕ ਨਿਰਦੇਸ਼ਕ ਅਤੇ ਐਲ ਐਂਡ ਟੀ ਦੇ ਰੱਖਿਆ ਕਾਰੋਬਾਰ ਅਤੇ ਐਲ ਐਂਡ ਟੀ-ਐਨਐਕਸਟੀ ਦੇ ਸੀਨੀਅਰ ਕਾਰਜਕਾਰੀ ਉਪ ਪ੍ਰਧਾਨ ਵੀ ਪ੍ਰੋਗਰਾਮ ਵਿਚ ਸ਼ਾਮਲ ਹੋਏ I

C:\Users\dell\Desktop\image001KV8W.jpg

ਕਨਵੋਕੇਸ਼ਨ ਦੇ ਮੁੱਖ ਮਹਿਮਾਨ ਰਮੇਸ਼ ਪੋਖਰਿਯਾਲ ‘ਨਿਸ਼ੰਕ’ ਨੇ ਆਪਣੇ ਵੀਡੀਓ ਸੰਦੇਸ਼ ਵਿੱਚ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਦੇਸ਼ ਵਿੱਚ ਲੋਕਤੰਤਰ, ਜਨਅੰਕੜਿਆਂ ਅਤੇ ਮੰਗ ਦੇ 3 ਡੀ'ਜ  ਬਾਰੇ ਗੱਲ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ 3 ਡੀ'ਜ  ਦੀ ਵਰਤੋਂ ਕਰਨ ਅਤੇ ਦੇਸ਼ ਨੂੰ ‘ਆਤਮਨਿਰਭਰ' ਬਣਾਉਣ ਅਤੇ 5 ਖਰਬ ਡਾਲਰ ਦੀ ਆਰਥਿਕਤਾ ਦਾ ਟੀਚਾ ਹਾਸਲ ਕਰਨ ਵਿੱਚ ਸਹਾਇਤਾ ਕਰਨ। ਉਨ੍ਹਾਂ ਰਾਸ਼ਟਰ ਨਿਰਮਾਣ ਵਿੱਚ ਇੰਜੀਨੀਅਰਿੰਗ ਦੀ ਭੂਮਿਕਾ ਉੱਤੇ ਜ਼ੋਰ ਦਿੱਤਾ। ਉਨ੍ਹਾਂ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਵੱਖ ਵੱਖ ਯੋਜਨਾਵਾਂ, ਜਿਵੇਂ ਕਿ ਡਿਜੀਟਲ ਇੰਡੀਆ, ਸਟਾਰਟ-ਅਪ ਇੰਡੀਆ, ਮੇਕ ਇਨ ਇੰਡੀਆ ਆਦਿ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਨਯਾ ਭਾਰਤ- ਸਵੱਛ ਭਾਰਤ, ਸਵਸਥ ਭਾਰਤ ਅਤੇ ਸ਼ਸ਼ਕਤ ਭਾਰਤ ਬਣਾਉਣ ਦੀ ਅਪੀਲ ਕੀਤੀ। ਮੰਤਰੀ ਨੇ ਸੰਸਥਾ ਦੇ ਕੁਝ ਸਾਬਕਾ ਵਿਦਿਆਰਥੀਆਂ ਵੱਲ ਵਿਦਿਆਰਥੀਆਂ ਦਾ ਧਿਆਨ ਦਿਵਾਇਆ, ਜਿਨ੍ਹਾਂ ਨੇ ਸਮਾਜ ਅਤੇ ਦੇਸ਼ ਲਈ ਵੱਡਾ ਯੋਗਦਾਨ ਪਾਇਆ ਹੈ। ਡਾ. ਪੋਖਰਿਯਾਲ ਨੇ ਸੰਸਥਾ ਵੱਲੋਂ ਕੋਰੋਨਾ ਮਹਾਮਾਰੀ ਦੌਰਾਨ ਕੀਤੇ ਕੰਮ ਦੀ ਸ਼ਲਾਘਾ ਕੀਤੀ।

ਸ਼੍ਰੀ. ਸੰਜੇ ਧੋਤਰੇ ਨੇ ਆਪਣੇ ਭਾਸ਼ਣ ਦੌਰਾਨ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਮਾਪਿਆਂ ਵੱਲੋਂ ਕੀਤੀਆਂ ਗਈਆਂ ਕੁਰਬਾਨੀਆਂ ਨੂੰ ਯਾਦ ਰੱਖਣ ਤਾਂ ਜੋ ਉਹ ਇਸ ਮੀਲ ਪੱਥਰ ਤੇ ਪਹੁੰਚ ਸਕਣ। ਉਨ੍ਹਾਂ ਅੱਗੇ ਕਿਹਾ ਕਿ ਇਹ ਸਮਾਂ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਦੌਰਾਨ ਸਿੱਖੀਆਂ ਧਾਰਨਾਵਾਂ ਅਤੇ ਵਿਚਾਰਾਂ ਨੂੰ ਲਾਗੂ ਕਰਨ ਦਾ ਹੈ। ਮੰਤਰੀ ਨੇ ਉਨ੍ਹਾਂ ਦਾ ਧਿਆਨ ਹਾਲ ਦੇ ਹੀ ਸਾਲਾਂ ਵਿੱਚ ਭਾਰਤ ਦੇ ਤੇਜ਼ੀ ਨਾਲ ਬਦਲ ਰਹੇ ਸਵਰੂਪ ਵੱਲ ਖਿੱਚਿਆ । ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਵਿਸ਼ਵ ਵਿੱਚ ਵੱਧ ਰਹੀ ਮੁਕਾਬਲੇਬਾਜ਼ੀ ਵਿੱਚ ਆਪਣੀਆਂ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ।

 ਇਸ 18 ਵੇਂ ਕਨਵੋਕੇਸ਼ਨ ਸਮਾਰੋਹ ਦੌਰਾਨ; ਵੀ ਐਨ ਆਈ ਟੀ ਨੇ ਕੁੱਲ 1134 ਡਿਗਰੀਆਂ ਪ੍ਰਦਾਨ ਕੀਤੀਆਂ, ਜਿਸ ਵਿੱਚ ਸ਼ਾਮਲ ਹਨ 

 *61 ਡਾਕਟਰ ਆਫ ਫਿਲਾਸਫੀ ,

*268 ਮਾਸਟਰ ਆਫ ਟੈਕਨੋਲੋਜੀ,

*94 ਸਾਇੰਸ ਮਾਸਟਰ,

*ਵੱਖ-ਵੱਖ ਇੰਜੀਨੀਅਰਿੰਗ ਕੋਰਸਾਂ ਦੇ 648 ਬੈਚਲਰ ਆਫ਼ ਟੈਕਨਾਲੋਜੀ ਅਤੇ

*63 ਬੈਚਲਰ ਆਫ ਆਰਕੀਟੈਕਚਰ 

ਇਸ ਸਾਲ ਵੀ ਐਨ ਆਈ ਆਈ ਟੀ ਨੇ ਵਿਦਿਆਰਥੀਆਂ ਅਤੇ ਖੋਜ ਵਿਦਵਾਨਾਂ ਨੂੰ ਉਨ੍ਹਾਂ ਦੀਆਂ ਅਕਾਦਮਿਕ ਹੋਣਹਾਰ ਪ੍ਰਾਪਤੀਆਂ ਲਈ 45 ਮੈਡਲਾਂ, ਇਨਾਮਾਂ ਅਤੇ ਅਵਾਰਡਾਂ ਨਾਲ ਸਨਮਾਨਤ ਕੀਤਾ।  

ਇਸ ਸਾਲ, ਪ੍ਰਤਿਸ਼ਠਿਤ ਸਰ ਵਿਸ਼ਵੇਸ਼ਵਰਾਯਾ ਮੈਡਲ ਅਬਦੁੱਲ ਸੱਤਾਰ ਮੁਹੰਮਦ ਅਸ਼ਰਫ ਮਪਾਰਾ ਨੂੰ ਕੰਪਿਊਟਰ ਸਾਈਂਸ ਇੰਜੀਨੀਅਰਿੰਗ ਪ੍ਰੋਗਰਾਮ ਵਿੱਚ ਬੀ.ਟੈਕ ਦੇ ਸਾਰੇ ਵਿਸ਼ਿਆਂ ਵਿਚ ਉੱਚਤਮ ਸੀਜੀਪੀਏ ਪ੍ਰਾਪਤ ਕਰਨ ਲਈ ਦਿੱਤਾ ਗਿਆ। ਉਨ੍ਹਾਂ ਨੇ ਸਵਰਗੀ ਸ੍ਰੀ ਐਨ.ਜੀ.ਜੋਸ਼ੀ ਪੁਰਸਕਾਰ, ਸਵਰਗੀ ਡਾ: ਏ. ਜੀ ਪੈਥੰਕਰ ਮੈਡਲ ਅਤੇ ਸਵਰਗੀ ਮਹਾਂਮਹੋਪਾਧਿਆਏ ਪਦਮਵਿਭੂਸ਼ਣ ਡਾ: ਵੀ ਵੀ ਮਿਰਾਸੀ ਮੈਡਲ ਵੀ ਪ੍ਰਾਪਤ ਕੀਤਾ। ਅਕਾਦਮਿਕ ਉੱਤਮਤਾ ਪੁਰਸਕਾਰ ਅਤੇ ਸਵਰਗਵਾਸੀ ਸ਼੍ਰੀ ਪਰਾਗ ਤਿਜਾਰੇ ਪੁਰਸਕਾਰ, ਦੋਵੇਂ ਹੀ ਬੀ.ਟੈਕ ਕੰਪਿਊਟਰ ਸਾਈਂਸ ਇੰਜੀਨੀਅਰਿੰਗ ਵਿਚ ਸਭ ਤੋਂ ਵੱਧ ਸੀਜੀਪੀਏ ਲਈ ਦਿੱਤੇ ਜਾਂਦੇ ਹਨ, ਵੀ ਉਨ੍ਹਾਂ ਵਲੋਂ ਹਾਸਲ ਕੀਤੇ ਗਏ।  

 ਮਿਸ ਚੇਤਨਾ ਸ਼੍ਰੀਵਾਸਤਵ, ਜੋ ਬੀ.ਟੈਕ ਵਿੱਚ ਸਿਵਲ ਇੰਜੀਨੀਅਰਿੰਗ ਦੀ ਵਿਦਿਆਰਥਣ ਹੈ, ਨੇ ਸਿਵਲ ਇੰਜੀਨੀਅਰਿੰਗ ਵਿਚ, ਸਭ ਤੋਂ ਵੱਧ ਇਨਾਮ ਅਤੇ ਮੈਡਲ ਪ੍ਰਾਪਤ ਕੀਤੇ। ਉਸ ਨੇ ਇੰਸਟੀਚਿਊਟ ਮੈਡਲ, ਅਕਾਦਮਿਕ ਉੱਤਮਤਾ ਪੁਰਸਕਾਰ, ਵਾਟਵੇ ਐਜੂਕੇਸ਼ਨ ਟਰੱਸਟ ਪੁਰਸਕਾਰ, ਸਵਰਗਵਾਸੀ ਸ਼੍ਰੀ ਵਿਸ਼ਨੂੰ ਦਿਵਾਕਰ ਉਰਫ ਭਾਉ ਸਾਹਿਬ ਗਿਜਰੇ ਪੁਰਸਕਾਰ, ਪੀ ਜੇ ਸਹਿਦਰਬੁੱਧੇ ਯਾਦਗਾਰੀ ਪੁਰਸਕਾਰ, ਸਵਰਗਵਾਸੀ ਸ੍ਰੀ ਸੀ.ਟੀ. ਘਰਪੁਰੇ ਇਨਾਮ, ਸਵਰਗਵਾਸੀ ਪ੍ਰੋ: ਐਮਐਸ ਜੋਸ਼ੀ ਮੈਡਲ, ਸਵਰਗਵਾਸੀ ਅਮੋਲ ਕ੍ਰਿਸ਼ਨਾਰਾਉ ਕਵਾੜਕਰ ਮੈਡਲ ਅਤੇ ਬੀ ਟੈਕ ਸਿਵਲ ਇੰਜੀਨੀਅਰਿੰਗ ਵਿੱਚ ਉੱਚਤਮ ਸੀ ਜੀ ਪੀ ਏ ਲਈ ਸਵਰਗੀ ਸ਼੍ਰੀ ਸਾਦਿਕ ਵਲੀ ਮੈਡਲ ਹਾਸਲ ਕੀਤੇ ।  ਉਸ ਨੇ ਐਡਵਾਂਸਡ ਸਟਰਕਚਰਲ ਵਿਸ਼ਲੇਸ਼ਣ ਵਿਸ਼ੇ ਵਿੱਚ ਸਭ ਤੋਂ ਵੱਧ ਅੰਕ ਪ੍ਰਾਪਤ ਕਰਨ ਲਈ ਡਾ. ਐਸ.ਐਸ ਅਮੀਨ ਅਵਾਰਡ ਵੀ ਪ੍ਰਾਪਤ ਕੀਤਾ। ਸਵਰਗਵਾਸੀ ਸ਼੍ਰੀ ਵਿਸਰਾਮਜੀ ਜਾਮਦਰ ਦੀ ਯਾਦ ਵਿੱਚ ਨਵਾਂ ਗਠਿਤ ਕੀਤਾ ਗਿਆ ਮੈਡਲ ਵੀ  ਬੀ.ਟੈਕ ਦੇ ਸਾਰੇ ਵਿਸ਼ਿਆਂ ਵਿੱਚ ਦੂਜੇ ਸਭ ਤੋਂ ਉੱਚੇ ਸੀਜੀਪੀਏ ਲਈ ਮਿਸ ਚੇਤਨਾ ਨੂੰ ਪ੍ਰਦਾਨ ਕੀਤਾ ਗਿਆ।  

ਬੀ.ਟੈਕ (ਮਟਰਜਿਕਲ ਅਤੇ ਮਟੀਰੀਅਲ ਇੰਜੀਨੀਅਰਿੰਗ) ਵਿਚ ਦੂਜੇ ਸਭ ਤੋਂ ਉੱਚੇ ਸੀਜੀਪੀਏ ਲਈ ਨਵਾਂ ਗਠਿਤ ਕੀਤਾ ਗਿਆ ਸਵਰਗਵਾਸੀ ਸ਼੍ਰੀ ਵਿਸ਼ਰਮਜੀ ਜਾਮਦਰ ਮੈਡਲ ਸਾਗਰ ਕੁਲਕਰਨੀ ਨੇ ਪ੍ਰਾਪਤ ਕੀਤਾ। ਰਜਿਸਟ੍ਰਾਰ ਡਾ: ਐਸਆਰ ਸਾਠੇ ਵੱਲੋਂ ਧੰਨਵਾਦ ਦਾ ਮਤਾ ਪੇਸ਼ ਕੀਤਾ ਗਿਆ।

ਪ੍ਰੋ: ਪੀ. ਐਮ. ਪਦੋਲੇ, ਚੇਅਰਮੈਨ ਬੋਰਡ ਆਫ ਗਵਰਨਰਜ਼ ਅਤੇ ਵੀ ਐਨ ਆਈ ਟੀ ਦੇ ਡਾਇਰੈਕਟਰ ਨੇ ਆਪਣੇ ਭਾਸ਼ਣ ਵਿੱਚ ਸੰਸਥਾ ਦੀ ਰਿਪੋਰਟ ਪੇਸ਼ ਕੀਤੀ। ਆਪਣੇ ਭਾਸ਼ਣ ਦੌਰਾਨ ਉਨ੍ਹਾਂ ਨੇ ਸੰਸਥਾ ਦੀਆਂ ਪ੍ਰਾਪਤੀਆਂ ਤੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਸੰਸਥਾ ਇੰਡਸਟਰੀ - ਇੰਸਟੀਚਿਊਟ ਵਿਚਾਲੇ ਗੱਲਬਾਤ ਵਿੱਚ ਮਜਬੂਤ ਭਰੋਸਾ ਰੱਖਦੀ ਹੈ ਅਤੇ ਇਸਨੇ ਫਰਾਂਸ ਦੀ ਹਵਾਈ ਜਹਾਜ਼ ਨਿਰਮਾਤਾ ਕੰਪਨੀ ਡਸਾਲਟ ਐਵੀਏਸ਼ਨ ਸਮੇਤ ਕਈ ਉਦਯੋਗਾਂ ਨਾਲ ਇਕ ਸੈਂਟਰ ਆਫ ਐਕਸੀਲੈਂਸ ਅਤੇ ਐਕਸੀਲੈਂਸ ਪਾਠਕ੍ਰਮ ਦੀ ਸਥਾਪਨਾ ਲਈ ਸਮਝੌਤੇ 'ਤੇ ਹਸਤਾਖਰ ਕੀਤੇ ਹਨ। ਸੀਮੇਨਸ ਨਾਲ ਉਦਯੋਗ 4.0 ਦੇ ਖੇਤਰ ਵਿੱਚ ਸੈਂਟਰ ਆਫ ਐਕਸੀਲੈਂਸ ਦੀ ਸਥਾਪਨਾ ਤੋਂ ਇਲਾਵਾ ਮੈਡੀਕਲ ਇੰਜੀਨੀਅਰਿੰਗ ਦੇ ਖੇਤਰ ਵਿਚ ਵੱਖ ਵੱਖ ਖੋਜ ਖੇਤਰਾਂ ਨੂੰ ਮਜਬੂਤ ਕਰਨ ਲਈ ਏਮਜ਼ ਨਾਗਪੁਰ ਨਾਲ ਸਮਝੌਤਾ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਸਾਲ ਦੌਰਾਨ, ਸੰਸਥਾ ਨੇ ਵੱਖ-ਵੱਖ ਸੰਗਠਨਾਂ ਤੋਂ 55 ਕਰੋੜ ਮੁੱਲ ਦੇ ਖੋਜ ਅਤੇ ਵਿਕਾਸ ਪ੍ਰੋਜੈਕਟ ਹਾਸਲ ਕੀਤੇ ਜੋ ਉਸਤੋਂ ਪਿੱਛਲੇ ਸਾਲ ਦੇ ਮੁਕਾਬਲੇ 185% ਵੱਧ ਸਨ। 

ਸ਼੍ਰੀ. ਜੇ ਡੀ ਪਾਟਿਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਉਹ ਦੇਸ਼ ਨੂੰ ਉਸਦੀ ਵਾਪਸੀ ਅਦਾਇਗੀ ਕਰਨ ਜੋ ਇਸ ਦੇਸ਼ ਅਤੇ ਸਮਾਜ ਨੇ ਉਨ੍ਹਾਂ ਨੂੰ ਦਿੱਤਾ ਹੈ ਅਤੇ ਉਨ੍ਹਾਂ ਨੂੰ ਇਸ ਪੱਧਰ ‘ਤੇ ਪਹੁੰਚਣ ਵਿਚ ਸਹਾਇਤਾ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਯਾਦ ਦਿਵਾਈਆਂ ਜਿਨ੍ਹਾਂ ਵਿੱਚ ਇਮਾਨਦਾਰੀ ਅਤੇ ਸਮਾਜ ਅਤੇ ਦੇਸ਼ ਲਈ ਕੀ ਸਹੀ ਹੈ, ਆਦਿ ਵੀ ਸ਼ਾਮਲ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਗੱਲ ਤੇ ਵਿਚਾਰ ਕਰਨ ਕਿ ਸੰਸਥਾ ਦੇ ਕਿਵੇਂ ਰਿਣੀ ਹਨ, ਜਿਸਨੇ ਉਨ੍ਹਾਂ ਨੂੰ ਇਸ ਮੁਕਾਮ ਤੇ ਪਹੁੰਚਾਇਆ ਜਿਸਤੇ ਉਹ ਅੱਜ ਹਨ ।

 --------------------------------------------------------------  

ਐਮਸੀ / ਕੇਪੀ / ਏਕੇ



(Release ID: 1684332) Visitor Counter : 127