ਕਬਾਇਲੀ ਮਾਮਲੇ ਮੰਤਰਾਲਾ

ਤਾਮਿਲਨਾਡੂ ਦੇ ਮਲਿਆਲੀ ਟ੍ਰਾਈਬਜ਼ ਤੋਂ ਪ੍ਰਾਪਤ ਕੀਤੇ ਸ਼ਹਿਦ ਦੀ ਇੱਕ ਵਿਲੱਖਣ ਕਿਸਮ, ਜਾਇੰਟ ਰਾਕ ਬੀ ਹਨੀ, ਟ੍ਰਾਈਬਜ਼ ਇੰਡੀਆ ਸੰਗ੍ਰਹਿ ਵਿੱਚ ਸ਼ਾਮਲ ਕੀਤੀ ਗਈ

Posted On: 28 DEC 2020 2:54PM by PIB Chandigarh

 “ਸਾਡੇ ਘਰ ਤੋਂ ਤੁਹਾਡੇ ਘਰ” ਮੁਹਿੰਮ ਦੇ 8ਵੇਂ ਸੰਸਕਰਣ ਵਿੱਚ 35 ਤੋਂ ਵੱਧ ਨਵੇਂ, ਆਕਰਸ਼ਕ, ਇਮਿਊਨਿਟੀ-ਵਧਾਉਣ ਵਾਲੇ ਕਬਾਇਲੀ ਉਤਪਾਦਾਂ ਨੂੰ ਟ੍ਰਾਈਬਜ਼ ਇੰਡੀਆ ਆਊਟਲੈੱਟਸ ਅਤੇ ਵੈੱਬਸਾਈਟ ‘ਤੇ ਇੱਕ ਨਵਾਂ ਘਰ ਮਿਲ ਗਿਆ ਹੈ। ਟ੍ਰਾਈਫੈੱਡ ਵੱਲੋਂ ਆਦੀਵਾਸੀ ਮਾਮਲਿਆਂ ਦੇ ਮੰਤਰਾਲੇ ਅਧੀਨ 8 ਹਫ਼ਤੇ ਪਹਿਲਾਂ ਦੇਸ਼ ਭਰ ਵਿੱਚ ਵਿਭਿੰਨ ਸਵਦੇਸ਼ੀ ਕਬੀਲਿਆਂ ਤੋਂ ਉਨ੍ਹਾਂ ਦੇ ਪ੍ਰਭਾਵਸ਼ਾਲੀ, ਕੁਦਰਤੀ ਅਤੇ ਆਕਰਸ਼ਕ ਉਤਪਾਦਾਂ ਨੂੰ ਹਾਸਲ ਕਰਨ ਦੇ ਉਦੇਸ਼ ਨਾਲ ਇਹ ਮੁਹਿੰਮ ਸ਼ੁਰੂ ਕੀਤੀ ਗਈ ਸੀ ਤਾਂ ਜੋ ਇਨ੍ਹਾਂ ਉਤਪਾਦਾਂ ਦੀ ਪਹੁੰਚ ਵਿਵਿਧ ਪ੍ਰਕਾਰ ਦੇ ਦਰਸ਼ਕਾਂ ਤੱਕ ਬਣਾਈ ਜਾ ਸਕੇ।

 

  ਇਸ ਹਫ਼ਤੇ ਦੇ ਉਤਪਾਦਾਂ ਵਿੱਚ ਮੁੱਖ ਤੌਰ ‘ਤੇ ਤਾਮਿਲਨਾਡੂ ਦੇ ਮਲਿਆਲੀ ਕਬੀਲਿਆਂ ਤੋਂ ਆਈਆਂ ਕੁਦਰਤੀ, ਤਾਜ਼ੀਆਂ, ਜੈਵਿਕ ਉਪਜਾਂ, ਜਿਵੇਂ ਕਿ ਜਾਇੰਟ ਰਾਕ ਬੀ ਮੱਧੂ, ਸ਼ਹਿਦ, ਬਾਜਰੇ ਦੇ ਚੌਲਾਂ ਦੇ ਰੂਪ, ਇਮਲੀ ਅਤੇ ਕਾਲੀ ਮਿਰਚ ਸ਼ਾਮਲ ਹਨ। ਮਲਿਆਲੀ ਉੱਤਰੀ ਤਾਮਿਲਨਾਡੂ ਦੇ ਪੂਰਬੀ ਘਾਟ ਦਾ ਇੱਕ ਕਬਾਇਲੀ ਸਮੂਹ ਹੈ। ਤਕਰੀਬਨ 3,58,000 ਲੋਕਾਂ ਦੀ ਆਬਾਦੀ ਦੇ ਨਾਲ ਉਹ ਇਸ ਖੇਤਰ ਦਾ ਸਭ ਤੋਂ ਵੱਡਾ ਅਨੁਸੂਚਿਤ ਕਬੀਲਾ ਹੈ। ਇਹ ਆਦਿਵਾਸੀ ਆਮ ਤੌਰ ‘ਤੇ ਪਹਾੜੀ ਕਿਸਾਨ ਹੁੰਦੇ ਹਨ ਅਤੇ ਉਹ ਵੱਖ ਵੱਖ ਕਿਸਮਾਂ ਦੇ ਬਾਜਰੇ ਦੀ ਕਾਸ਼ਤ ਕਰਦੇ ਹਨ।

 

 ਦੂਜੇ ਉਤਪਾਦਾਂ ਵਿੱਚ ਮੱਧ ਪ੍ਰਦੇਸ਼ ਤੋਂ ਪਟੇਲੀਆ ਕਬੀਲੇ ਦੇ ਜੀਵੰਤ ਅਤੇ ਆਪਣੇ ਵੱਲ ਆਕਰਸ਼ਿਤ ਕਰਨ ਵਾਲੇ ਮਾਈਕਰੋ-ਮਣਕਿਆਂ ਦੇ ਗਹਿਣੇ (ਮੁੱਖ ਤੌਰ ‘ਤੇ ਗਲੇ ਦੇ ਹਾਰ) ਸ਼ਾਮਲ ਹਨ। ਜਦੋਂ ਕਿ ਖੇਤੀਬਾੜੀ ਉਨ੍ਹਾਂ ਦਾ ਮੁੱਖ ਅਧਾਰ ਹੈ, ਉਨ੍ਹਾਂ ਦਾ ਕੰਮ ਵੀ ਬਹੁਤ ਹੀ ਅਸਧਾਰਨ ਹੈ ਅਤੇ ਝਾਬੂਆ ਦੇ ਕਾਰੀਗਰਾਂ ਦੁਆਰਾ ਬਣਾਈਆਂ ਗਈਆਂ ਸੁੰਦਰ, ਰੰਗੀਨ ਵਸਤਾਂ ਤੋਂ ਇਸਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਹੋਰ ਉਤਪਾਦਾਂ ਵਿੱਚ ਜੈਵਿਕ ਕਿਸਮਾਂ ਦੀਆਂ ਦਾਲਾਂ ਅਤੇ ਮਸਾਲੇ ਸਥਾਨਕ ਤੌਰ 'ਤੇ ਗੁਜਰਾਤ ਦੇ ਵਸਾਵਾ ਕਬੀਲਿਆਂ ਤੋਂ ਪ੍ਰਾਪਤ ਕੀਤੇ ਜਾਂਦੇ ਹਨ ਅਤੇ ਝਾਰਖੰਡ ਦੇ ਖਰਵਾਰ ਅਤੇ ਓਰਾਓਂ ਕਬੀਲਿਆਂ ਤੋਂ ਉਤਪਾਦਾਂ ਦੀਆਂ ਹੋਰ ਕਿਸਮਾਂ- ਜਿਵੇਂ ਕਿ ਸ਼ਹਿਦ, ਜੈਮ ਅਤੇ ਚਾਵਲ ਦੀਆਂ ਦੋ ਅਨੌਖੀਆਂ ਕਿਸਮਾਂ ਅਤੇ ਝਾਰਖੰਡ ਦੇ ਆਦਿਮ ਜਨਜਾਤੀ ਕਬੀਲਿਆਂ ਅਤੇ ਲੋਹਰਾ ਕਬੀਲਿਆਂ ਤੋਂ ਕੁਝ ਦਿਲਚਸਪ ਲੱਕੜ ਦੇ ਉਤਪਾਦ (ਚੱਕਲਾ ਅਤੇ ਬੇਲਨ) ਅਤੇ ਆਕਰਸ਼ਕ ਧਾਤ ਦੀਆਂ ਜਾਲੀਆਂ ਸ਼ਾਮਲ ਹਨ।

 

 ਪਿਛਲੇ ਹਫ਼ਤਿਆਂ ਦੌਰਾਨ ਪੇਸ਼ ਕੀਤੇ ਗਏ ਸਾਰੇ ਨਵੇਂ ਉਤਪਾਦ 125 ਟ੍ਰਾਈਬਜ਼ ਇੰਡੀਆ ਆਊਟਲੈਟਸ, ਟ੍ਰਾਈਬਜ਼ ਇੰਡੀਆ ਮੋਬਾਈਲ ਵੈਨ ਅਤੇ ਟ੍ਰਾਈਬਜ਼ ਇੰਡੀਆ ਈ-ਮਾਰਕੀਟਪਲੇਸ (tribesindia.com) ਅਤੇ ਈ-ਟੈਲਰਜ਼ ਵਰਗੇ ਔਨਲਾਈਨ ਪਲੇਟਫਾਰਮਾਂ ‘ਤੇ ਉਪਲਬਧ ਹਨ। ਹਾਲ ਹੀ ਵਿੱਚ ਲਾਂਚ ਕੀਤਾ ਟ੍ਰਾਈਬਜ਼ ਇੰਡੀਆ ਈ-ਮਾਰਕੀਟਪਲੇਸ, ਭਾਰਤ ਦਾ ਸਭ ਤੋਂ ਵੱਡਾ ਦਸਤਕਾਰੀ ਅਤੇ ਜੈਵਿਕ ਉਤਪਾਦਾਂ ਦਾ ਬਾਜ਼ਾਰ ਹੈ ਜਿਸਦਾ ਉਦੇਸ਼ 5 ਲੱਖ ਕਬਾਇਲੀ ਉੱਦਮਾਂ ਨੂੰ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਬਾਜ਼ਾਰਾਂ ਨਾਲ ਜੋੜਨਾ ਹੈ; ਆਦਿਵਾਸੀਆਂ ਦੇ ਉਤਪਾਦਾਂ ਅਤੇ ਦਸਤਕਾਰੀ ਦਾ ਪ੍ਰਦਰਸ਼ਨ ਕਰਦਾ ਹੈ, ਜੋ ਉਨ੍ਹਾਂ ਨੂੰ ਦੇਸ਼ ਭਰ ਦੇ ਗਾਹਕਾਂ ਲਈ ਪਹੁੰਚਯੋਗ ਬਣਾਉਂਦਾ ਹੈ।

 

 ਕਈ ਤਰ੍ਹਾਂ ਦੇ ਕੁਦਰਤੀ ਅਤੇ ਟਿਕਾਊ ਉਤਪਾਦਾਂ ਅਤੇ ਵਸਤਾਂ ਦੇ ਨਾਲ, ਟ੍ਰਾਈਬਜ਼ ਇੰਡੀਆ ਈ-ਮਾਰਕੀਟਪਲੇਸ ਸਾਡੇ ਆਦਿਵਾਸੀ ਭਰਾਵਾਂ ਦੀਆਂ ਪੁਰਾਤਨ ਪਰੰਪਰਾਵਾਂ ਦੀ ਝਲਕ ਪੇਸ਼ ਕਰਦਾ ਹੈ। market.tribesindia.com ਦੇਖੋ। ਲੋਕਲ ਖਰੀਦੋ ਟ੍ਰਾਈਬਲ ਖਰੀਦੋ!

 

 

**********

 

ਐੱਨਬੀ ਐੱਸਕੇ/ਜੇਕੇ/ਐੱਮਓਟੀਏ (ਟ੍ਰਾਈਫੈੱਡ)/ 28.12.2020



(Release ID: 1684316) Visitor Counter : 133