ਸੈਰ ਸਪਾਟਾ ਮੰਤਰਾਲਾ
ਇੰਡੀਆ ਟੂਰਿਜ਼ਮ ਮੁੰਬਈ ਨੇ ਆਪਣੇ ਖਾਸ ਸੱਤ ਦਿਨਾਂ ਬ੍ਰਾਂਡ ਐਕਟੀਵੇਸ਼ਨ ਆਯੋਜਨ ਦੇ ਨਾਲ ਮਾਲ ਵਿੱਚ ਆਉਣ ਵਾਲਿਆਂ ਨੂੰ ਆਕਰਸ਼ਿਤ ਕੀਤਾ
ਮਾਲ ਵਿੱਚ ਅਤੁਲਯ ਭਾਰਤ ਇੰਸਟਲੇਸ਼ਨ ਦੇ ਜ਼ਰੀਏ ਏਕ ਭਾਰਤ ਸ਼੍ਰੇਸ਼ਠ ਭਾਰਤ ਦੇ ਤਹਿਤ ਮਹਾਰਾਸ਼ਟਰ ਦੇ ਜੋੜੀਦਾਰ ਰਾਜ ਓਡੀਸ਼ਾ ਵਿੱਚ ਸੈਰ ਸਪਾਟਾ ਦੀਆਂ ਸੰਭਾਵਨਾਵਾਂ ਵੀ ਦਰਸ਼ਾਈਆਂ ਗਈਆਂ
प्रविष्टि तिथि:
27 DEC 2020 6:35PM by PIB Chandigarh
ਸੈਰ-ਸਪਾਟਾ ਮੰਤਰਾਲੇ ਦੇ ਖੇਤਰੀ ਦਫਤਰ ਇੰਡੀਆ ਟੂਰਿਜ਼ਮ ਮੁੰਬਈ ਨੇ ਰਿਲਾਇੰਸ ਮਾਲ, ਬੋਰਿਵਲੀ,ਮੁੰਬਈ ਵਿੱਚ 25 ਦਸੰਬਰ,2020 ਤੋਂ 31 ਦਸੰਬਰ,2020 ਤੱਕ ਸਫਲ ਬ੍ਰਾਂਡ ਐਕਟੀਵੇਸ਼ਨ ਆਯੋਜਨ ਦੇ ਨਾਲ 'ਦੇਖੋ ਅਤੁਲਯ ਭਾਰਤ ' ਵਿਸ਼ੇ ਦੇ ਅੰਤਰਗਤ ਘਰੇਲੂ ਸੈਰ-ਸਪਾਟਾ ਮਾਰਕੀਟਿੰਗ ਅਭਿਆਨ 'ਦੇਖੋ ਅਪਨਾ ਦੇਸ਼' ਸ਼ੁਰੂ ਕੀਤਾ ਹੈ।
ਅਜਿਹੇ ਸਮੇਂ ਵਿੱਚ ਜਦ ਭਾਰਤ ਵਿੱਚ ਡੈਸਟੀਨੇਸ਼ਨ ਅਨਲੌਕਿੰਗ ਜਾਂ ਖੁਲ੍ਹਣ ਦੀ ਪ੍ਰਕ੍ਰਿਆ ਵਿੱਚ ਹਨ ਅਤੇ ਘਰੇਲੂ ਯਾਤਰੀਆਂ ਨੂੰ ਆਉਣ ਵਾਲੀਆਂ ਛੁਟੀਆਂ ਦੇ ਮੌਸਮ ਅਤੇ ਹਫਤਾਵਾਰੀ ਛੁੱਟੀਆਂ ਦੇ ਦੌਰਾਨ ਪਸੰਦੀਦਾ ਡੈਸਟੀਨੇਸ਼ਨ ਚੁਣਨ ਦੇ ਵੱਲ ਦਿਲਚਸਪੀ ਕਰਨ ਦੇ ਲਈ ਮਾਲ ਵਿੱਚ ਆਉਣ ਵਾਲੇ ਹਰ ਉਮਰ ਦੇ ਲੋਕਾਂ ਨੂੰ ਪ੍ਰਚਾਰ ਕਰਮੀਆਂ (ਪ੍ਰੋਮੋਸ਼ਨਲ ਸਟਾਫ) ਦੇ ਜ਼ਰੀਏ ਯਾਤਰਾ ਅਤੇ ਸਥਾਨਕ ਟਰੈਵਲ ਏਜੰਟਾਂ ਅਤੇ ਬੋਰਿਵਲੀ,ਮੁੰਬਈ ਦੇ ਟੂਰ ਅਪਰੇਟਰਜ਼ ਦੁਆਰਾ ਤਿਆਰ ਕੀਤੇ ਗਏ ਪ੍ਰੋਮੋਸ਼ਨਲ ਪੈਕੈਜ਼ਾਂ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਗਈ।
ਇਸ ਸੱਤ ਦਿਨਾਂ ਆਯੋਜਨ ਨੂੰ ਡ੍ਰਾਈਵਿੰਗ ਹੌਲੀਡੇਜ਼ (ਸੜਕ ਮਾਰਗ ਨਾਲ ਯਾਤਰਾ ਕਰਨ ਵਾਲੇ ਡੈਸਟੀਨੇਸ਼ਨ), ਮੁੰਬਈ ਦੇ ਆਸਪਾਸ ਵੀਕਐਂਡ ਡੈਸਟੀਨੇਸ਼ਨਜ਼ ਸਹਿਤ ਭਾਰਤ ਦੇ ਵੱਲ ਤੋਂ ਪੇਸ਼ ਕੀਤੇ ਜਾਣ ਵਾਲੇ ਛੁੱਟੀਆਂ ਦੇ ਅਨੇਕ ਵਿਕਲਪਾਂ ਦੇ ਵਿਲੱਖਣ ਵਾਤਾਵਰਣ ਦੀ ਭਾਵਨਾ ਨੂੰ ਗ੍ਰਹਿਣ ਕਰਨ ਦੇ ਲਈ ਡਿਜ਼ਾਇਨ ਕੀਤਾ ਗਿਆ ਹੈ।
ਰਿਲਾਇੰਸ ਮਾਲ, ਬੋਰਿਵਲੀ,ਮੁੰਬਈ ਅਤੁਲਯ ਭਾਰਤ ਇੰਸਟਲੇਸ਼ਨ ਦੇ ਦੌਰਾਨ ਓਡੀਸ਼ਾ ਵਿੱਚ ਸੈਰ-ਸਪਾਟੇ ਦੀਆ ਸੰਭਾਵਨਾਵਾਂ ਨੂੰ ਦਰਸਾਇਆ ਜਾਵੇਗਾ, ਜੋ ਭਾਰਤ ਸਰਕਾਰ ਦੀ 'ਏਕ ਭਾਰਤ ਸ਼੍ਰੇਸ਼ਠ ਭਾਰਤ' ਪਹਿਲ ਦੇ ਤਹਿਤ ਮਹਾਰਾਸ਼ਟਰ ਦਾ ਜੋੜੀਦਾਰ ਰਾਜ ਹੈ। ਇਸ ਇੰਸਟਾਲੇਸ਼ਨ ਵਿੱਚ ਮਹਾਰਾਸ਼ਟਰ ਦੀ ਕਲਾਤਮਕ ਪਹਿਚਾਣ ਦੇ ਪ੍ਰਤੀਨਿਧਤਵ ਦੇ ਤੌਰ 'ਤੇ ਸਾਵੰਤਬਾੜੀ ਖਿਲਾਉਣੇ ਅਤੇ ਬਰਲੀ ਵਾਲੀ ਪੇਟਿੰਗਜ਼ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ।ਇਹ ਸੰਸਕ੍ਰਿਤੀ ਦੇ ਅਜਿਹੇ ਮੂਰਤ ਅੰਸ਼ ਹਨ,ਜੋ ਪੀੜੀ ਦਰ ਪੀੜੀ ਚਲੇ ਆ ਰਹੇ ਹਨ ਅਤੇ ਕਲਾ ਦੇ ਸਮਾਨ ਜੋੜਨ ਵਾਲਾ ਕੋਈ ਹੋਰ ਨਹੀਂ ਹੈ।
ਇੰਡੀਆ ਟੂਰਿਜ਼ਮ ਮੁੰਬਈ ਦੇ ਬਾਰੇ ਵਿੱਚ: ਇੰਡੀਆ ਟੂਰਿਜ਼ਮ ਮੁੰਬਈ, ਸੈਰ-ਸਪਾਟਾ ਮੰਤਰਾਲੇ, ਭਾਰਤ ਸਰਕਾਰ ਦਾ ਪੱਛਮੀ ਅਤੇ ਮੱਧ ਹੈਡਕਵਾਟਰ ਹੈ ਅਤੇ ਰਾਜ ਸੈਰ-ਸਪਾਟਾ ਵਿਭਾਗ ਅਤੇ ਹਿੱਤਧਾਰਕਾਂ ਦੇ ਨਾਲ ਵਿਵਸਥਾ ਦੇ ਮਾਧਿਅਮ ਨਾਲ ਪੱਛਮੀ ਅਤੇ ਮੱਧ ਖੇਤਰ ਵਿੱਚ ਸੈਰ-ਸਪਾਟੇ ਨੂੰ ਪ੍ਰੋਤਸਾਹਨ ਦੇਣ ਸੰਬੰਧੀ ਭਾਰਤ ਸਰਕਾਰ ਦੇ ਪ੍ਰੋਗਰਾਮਾਂ ਅਤੇ ਨੀਤੀਆਂ ਦੇ ਲਾਗੂ ਕਰਨ ਨਾਲ ਜੁੜੇ ਮਾਮਲਿਆਂ ਦਾ ਪ੍ਰਬੰਧ ਕਰਦਾ ਹੈ।
*****
ਐੱਨਬੀ/ਕੇਪੀ/ਓਏ
(रिलीज़ आईडी: 1684218)
आगंतुक पटल : 167