ਰੇਲ ਮੰਤਰਾਲਾ
ਇਹ ਸਾਲ ਭਾਰਤੀ ਰੇਲਵੇ ਲਈ "ਸਬਰ ਅਤੇ ਜਿੱਤ ਦਾ ਸਾਲ" ਰਿਹਾ ਹੈ
ਬੁਨਿਆਦੀ ਢਾਂਚੇ ਦੇ ਵਿਕਾਸ, ਨਵੀਨਤਾ, ਨੈੱਟਵਰਕ ਸਮਰੱਥਾ ਵਧਾਉਣ, ਮਾਲ ਦੀ ਢੋਆ ਢੁਆਈ ਦੀ ਵਿਭਿੰਨਤਾਅਤੇ ਪਾਰਦਰਸ਼ਤਾ ਦੇ ਮਾਮਲਿਆਂ ਵਿੱਚ ਬੇਮਿਸਾਲ ਵਾਧੇ ਦਾ ਸਾਲ ਸੀ
ਰੇਲਵੇ ਨੇ ਕੋਵਿਡ ਚੁਣੌਤੀ ਦੀ ਵਰਤੋਂ ਭਵਿੱਖ ਦੇ ਵਿਕਾਸ ਦੀ ਨੀਂਹ ਰੱਖਣ ਅਤੇ ਮੁਸਾਫਰਾਂ ਲਈ ਅਗਲੇ ਪੱਧਰ ਦੇ ਯਾਤਰਾ ਤਜ਼ੁਰਬੇ ਦੇ ਅਵਸਰ ਵਜੋਂ ਕੀਤੀ
ਯੋਜਨਾਬੰਦੀ, ਪ੍ਰਬੰਧਨ ਪ੍ਰਣਾਲੀਆਂ ਅਤੇ ਪ੍ਰਕਿਰਿਆਵਾਂ ਵਿਚ ਤਬਦੀਲੀਆਂ ਵਾਲੇ ਅਗਲੇ 30 ਸਾਲਾਂ ਲਈ ਤਰੱਕੀ ਦੀ ਨੀਂਹ ਰੱਖੀ ਗਈ
ਕੋਵਿਡ ਚੁਣੌਤੀ ਦਾ ਸਿੱਧਾ ਸਾਹਮਣਾ ਕੀਤਾ: ਰੇਲਵੇ ਨੇ ਰਾਸ਼ਟਰੀ ਸਪਲਾਈ ਚੇਨ ਨੂੰ ਚਾਲੂ ਰੱਖਿਆ ਅਤੇ ਕੋਵਿਡ ਲੌਕਡਾਊਨ ਅਵਧੀ ਦੌਰਾਨ ਲਗਭਗ 6.3 ਮਿਲੀਅਨ ਪ੍ਰਵਾਸੀਆਂ ਨੂੰ ਘਰ ਵਾਪਸ ਭੇਜਿਆ
ਕੋਵਿਡ ਤੋਂ ਬਾਅਦ ਰੇਲ ਭਾੜਾ ਓਪਰੇਸ਼ਨ ਰਾਸ਼ਟਰੀ ਆਰਥਿਕ ਰਿਕਵਰੀ ਦੀ ਅਗਵਾਈ ਕਰੇਗਾ
ਇਸ ਸਾਲ ਆਤਮਨਿਰਭਰ ਭਾਰਤ ਮਿਸ਼ਨ ਨੂੰ ਇੱਕ ਬੇਮਿਸਾਲ ਹੁਲਾਰਾ ਮਿਲਿਆ
ਰੇਲ ਗੱਡੀਆਂ ਚਲਾਉਣ ਅਤੇ ਸਟੇਸ਼ਨਾਂ ਦੇ ਵਿਕਾਸ ਵਿੱਚ ਪਬਲਿਕ ਪ੍ਰਾਈਵੇਟ ਭਾਈਵਾਲੀ ਨੂੰ ਵੱਡਾ ਹੁਲਾਰਾ ਮਿਲਿਆ
ਇਸ ਸਾਲ ਦੌਰਾਨ ਰੇਲਵੇ ਵਿੱਚ ਤਕਨਾਲੋਜੀ ਦੀ ਵਰਤੋਂ ਨਾਲ ਪ੍ਰਬੰਧਨ ਅਤੇ ਸੰਚਾਲਨ ਦੇ ਸਾਰੇ ਖੇਤਰਾਂ ਵਿੱਚ ਪਾਰਦਰਸ਼ਤਾ ਦੇ ਯੁੱਗ ਦੀ ਸ਼ੁਰੂਆਤ ਹੋਈ
ਅਪ੍ਰੈਲ 2019 ਤੋਂ ਹੁਣ ਤੱਕ ਰੇਲ ਹਾਦਸਿਆਂ ਵਿੱਚ ਕਿਸੇ ਯਾਤਰੀ ਦੀ ਜਾਨ ਨਹੀਂ ਗਈ
Posted On:
26 DEC 2020 3:59PM by PIB Chandigarh
ਇਹ ਸਾਲ ਭਾਰਤੀ ਰੇਲਵੇ ਲਈ "ਸਬਰ ਅਤੇ ਜਿੱਤ ਦਾ ਸਾਲ" ਰਿਹਾ ਹੈ। ਪ੍ਰਧਾਨ ਮੰਤਰੀ ਦੀ ਰਹਿਨੁਮਾਈ ਅਤੇ ਦਰਸ਼ਨਦੇ ਤਹਿਤ, ਕੋਵਿਡ ਨਾਲ ਸਬੰਧਤ ਮੁਸ਼ਕਿਲ ਅਤੇ ਬੇਮਿਸਾਲ ਚੁਣੌਤੀਆਂ ਦਾ ਸਾਹਮਣਾ ਕਰਦਿਆਂ, ਭਾਰਤੀ ਰੇਲਵੇ ਨਾਸਿਰਫ ਰਾਸ਼ਟਰੀ ਸਪਲਾਈ ਚੇਨ ਨੂੰ ਚਾਲੂ ਰੱਖਣ ਅਤੇ ਬਹੁਤ ਮੁਸ਼ਕਿਲ ਹਾਲਾਤਾਂ ਵਿੱਚ ਲੱਖਾਂ ਲੋਕਾਂ ਨੂੰ ਘਰ ਵਾਪਸਲਿਜਾਣ ਵਿੱਚ ਕਾਮਯਾਬ ਰਿਹਾ ਹੈ, ਬਲਕਿ ਬੁਨਿਆਦੀ ਢਾਂਚੇ ਦੇ ਵਿਕਾਸ, ਨਵੀਨਤਾ, ਨੈੱਟਵਰਕ ਦੀ ਸਮਰੱਥਾ ਵਧਾਉਣ, ਮਾਲ ਦੀ ਢੋਆ-ਢੁਆਈ ਦੀ ਵਿਭਿੰਨਤਾ ਅਤੇ ਪਾਰਦਰਸ਼ਤਾ ਦੇ ਵਾਧੇ ਦੇ ਮਾਮਲੇ ਵਿੱਚ ਇੱਕ ਬੇਮਿਸਾਲ ਸ਼ੁਰੂਆਤ ਕਰਨ ਦੇਸਮਰੱਥ ਵੀ ਰਿਹਾ ਹੈ। ਰੇਲਵੇ ਨੇ ਕੋਵਿਡ ਚੁਣੌਤੀ ਦੀ ਵਰਤੋਂ ਭਵਿੱਖ ਦੇ ਵਿਕਾਸ ਦੀ ਨੀਂਹ ਰੱਖਣ ਅਤੇ ਮੁਸਾਫਰਾਂ ਲਈਅਗਲੇ ਪੱਧਰ ਦੇ ਯਾਤਰਾ ਤਜ਼ੁਰਬੇ ਦੇ ਅਵਸਰ ਵਜੋਂ ਕੀਤੀ ਹੈ।
ਮਾਨਯੋਗ ਪ੍ਰਧਾਨ ਮੰਤਰੀ ਦੇ ਮੰਤਰ “ਸੁਧਾਰ, ਪ੍ਰਦਰਸ਼ਨ ਅਤੇ ਤਬਦੀਲੀ”, (“Reform, Perform & Transform”) ਅਤੇ ਉਨ੍ਹਾਂ ਦੀ ਸਲਾਹ ਕਿ “ਬਿਹਤਰ ਹੈ ਕਿ ਕੋਈ ਕਠਿਨ ਨਿਸ਼ਾਨਾ ਨਿਰਧਾਰਿਤ ਕੀਤਾ ਜਾਵੇ ਅਤੇਇਸ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇ, ਨਾ ਕਿ ਬਿਨਾਂ ਕਿਸੇ ਉਦੇਸ਼ ਦੇ ਅੱਗੇ ਵਧਿਆ ਜਾਏ”, ਦੇ ਅਨੁਸਾਰ, ਰੇਲਵੇਮੰਤਰਾਲੇ ਨੇ ਆਪਣੇ ਕਾਰਜਾਂ ਅਤੇ ਪ੍ਰਬੰਧਨ ਦੇ ਸਾਰੇ ਖੇਤਰਾਂ ਵਿੱਚ ਤਬਦੀਲੀ ਲਿਆਉਣ ਦੀ ਸ਼ੁਰੂਆਤ ਕਰਨ ਦੀ ਦਿਸ਼ਾਵਿੱਚ ਕੰਮ ਕੀਤਾ ਹੈ। ਇਸ ਅਰਸੇ ਦੌਰਾਨ ਕੀਤੇ ਗਏ ਵੱਡੇ ਸੁਧਾਰ ਹੇਠ ਲਿਖੇ ਅਨੁਸਾਰ ਹਨ:
ਰਾਸ਼ਟਰੀ ਰੇਲ ਯੋਜਨਾ: 2050 ਤੱਕ ਟ੍ਰੈਫਿਕ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ: ਭਵਿੱਖ ਦੀ ਨੀਂਹ ਰੱਖਣੀ
2050 ਤੱਕ ਟ੍ਰੈਫਿਕ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ 2030 ਤੱਕ ਬੁਨਿਆਦੀ ਢਾਂਚਾ ਵਿਕਸਿਤ ਕਰਨ ਦੇ ਮੱਦੇਨਜ਼ਰਇੱਕ ਰਾਸ਼ਟਰੀ ਰੇਲ ਯੋਜਨਾ (ਐੱਨਆਰਪੀ) 2030 ਤਿਆਰ ਕੀਤੀ ਗਈ ਹੈ। ਐੱਨਆਰਪੀ ਦੇ ਅਧਾਰ ‘ਤੇ, 2024 ਤੱਕਬੁਨਿਆਦੀ ਢਾਂਚੇ ਦੇ ਵਿਕਾਸ ਲਈ ਇੱਕ ਵਿਜ਼ਨ 2024 ਦਸਤਾਵੇਜ਼ ਤਿਆਰ ਕੀਤਾ ਗਿਆ ਹੈ ਤਾਂ ਜੋ ਮਾਲ ਦੀ ਢੋਆ-ਢੁੱਆਈ ਵਿੱਚ ਰੇਲਵੇ ਦੇ ਮਾਮੂਲੀ ਹਿੱਸੇ ਨੂੰ 40 ਪ੍ਰਤੀਸ਼ਤ ਤੋਂ ਵੱਧ ਕੀਤਾ ਜਾ ਸਕੇ ਅਤੇ 2030 ਤੱਕ ਦੀਆਂ ਆਵਾਜਾਈਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ। ਵਿਜ਼ਨ 2024 ਦਸਤਾਵੇਜ਼ ਵਿੱਚ ਸਾਰੇ ਤਰਜੀਹੀ ਪ੍ਰੋਜੈਕਟਾਂ ਦੀ, ਉਨ੍ਹਾਂ ਦੇ ਪੂਰਾਹੋਣ ਦੀ ਨਿਰਧਾਰਿਤ ਮਿਤੀ ਅਤੇ ਸਰੋਤਾਂ ਦੀ ਵੰਡ ਬਾਰੇ ਯੋਜਨਾ ਦੀ ਸੂਚੀ ਦਰਜ ਹੈ। ਵਿਜ਼ਨ 2024 ਦੇ ਹਿੱਸੇ ਵਜੋਂ14,000 ਕਿਲੋਮੀਟਰ ਰੂਟ ਦੀ ਮਲਟੀ ਟਰੈਕਿੰਗ, ਪੂਰੇ ਰੇਲਵੇ ਨੈੱਟਵਰਕ ਦਾ ਬਿਜਲੀਕਰਨ, ਮਹੱਤਵਪੂਰਨ ਰੂਟਾਂ ਦੀਗਤੀ ਸਮਰੱਥਾ ਨੂੰ 130 KMPH ਅਤੇ 160 KMPH (ਮੌਜੂਦਾ ਸਪੀਡ ਸਮਰੱਥਾ 110 KMPH) ਤੱਕ ਵਧਾਉਣਾ, ਮਹੱਤਵਪੂਰਨ ਕੋਲਾ ਕੁਨੈਕਟੀਵਿਟੀ ਅਤੇ ਪੋਰਟ ਕੁਨੈਕਟੀਵਿਟੀ ਪ੍ਰੋਜੈਕਟਾਂ ਦੀ ਯੋਜਨਾ ਬਣਾਈ ਗਈ ਹੈ।
ਪ੍ਰਾਥਮਿਕਤਾ ਵਾਲੇ ਇਨ੍ਹਾਂ ਪ੍ਰਾਜੈਕਟਾਂ ਲਈ ਫੰਡ ਦੇਣ ਲਈ ਇੱਕ ਨਵੀਨਤਾਕਾਰੀ ਵਿੱਤ ਯੋਜਨਾ ਤਿਆਰ ਕੀਤੀ ਗਈ ਹੈ।ਇੰਡੀਅਨ ਰੇਲਵੇ ਫਾਈਨੈਂਸ ਕਾਰਪੋਰੇਸ਼ਨ (ਆਈਆਰਐੱਫਸੀ) ਉਪਯੁਕਤ ਮੋਹਲਤ ਦੀ ਮਿਆਦ ਦੇ ਨਾਲ ਸੰਸਾਧਨਾਂ ਨੂੰਜੁਟਾ ਰਹੀ ਹੈ ਅਤੇ ਪ੍ਰਾਜੈਕਟਾਂ ਨੂੰ ਮੋਹਲਤ ਦੀ ਮਿਆਦ ਖਤਮ ਹੋਣ ਤੋਂ ਬਹੁਤ ਪਹਿਲਾਂ ਪੂਰਾ ਕਰਨ ਦਾ ਟੀਚਾ ਦਿੱਤਾ ਜਾਰਿਹਾ ਹੈ। ਇਨ੍ਹਾਂ ਪ੍ਰਾਥਮਿਕਤਾ ਪ੍ਰਾਜੈਕਟਾਂ ਦੀ ਯੋਜਨਾ ਇਸ ਢੰਗ ਨਾਲ ਤਿਆਰ ਕੀਤੀ ਜਾ ਰਹੀ ਹੈ ਕਿ ਉਹ ਕਰਜ਼ੇ ਮੋੜਨਲਈ ਲੁੜੀਂਦੀ ਵਾਪਸੀ ਪ੍ਰਦਾਨ ਕਰਨਗੇ। ਡਰਾਫਟ ਯੋਜਨਾ ਨੂੰ ਜਨਤਕ ਡੋਮੇਨ ਵਿੱਚ ਪਾ ਦਿੱਤਾ ਗਿਆ ਹੈ ਅਤੇ ਹੁਣਟਿੱਪਣੀਆਂ ਲਈ ਵੱਖ ਵੱਖ ਮੰਤਰਾਲਿਆਂ ਵਿੱਚ ਵੰਡਿਆ ਜਾ ਰਿਹਾ ਹੈ। ਰੇਲ ਮੰਤਰਾਲੇ ਦਾ ਉਦੇਸ਼ ਯੋਜਨਾ ਨੂੰ ਛੇਤੀ ਤੋਂਛੇਤੀ ਅੰਤਮ ਰੂਪ ਦੇਣਾ ਹੈ।
ਪ੍ਰੋਜੈਕਟ ਦੇ ਅਮਲ ਅਤੇ ਸੰਸਥਾਗਤ ਦਕਸ਼ਤਾ ਨੂੰ ਸਵਾਰਨ ਲਈ ਪ੍ਰਕ੍ਰਿਆ ਵਿੱਚ ਸੁਧਾਰ
ਪਿਛਲੇ ਸਮੇਂ ਵਿੱਚ, ਰੇਲਵੇ ਪ੍ਰੋਜੈਕਟ ਵੱਡੀ ਗਿਣਤੀ ਵਿੱਚ ਪ੍ਰੋਜੈਕਟਾਂ ਲਈ ਸੰਸਾਧਨਾਂ ਦੇ ਬਹੁਤ ਘੱਟ ਫੈਲਾਅ ਦੇ ਕਾਰਨਸਮੇਂ ਅਤੇ ਲਾਗਤ ਵਿੱਚ ਵਾਧਾ ਹੋ ਜਾਣ ਅਤੇ ਜ਼ਮੀਨ ਪ੍ਰਾਪਤੀ ਅਤੇ ਮਨਜ਼ੂਰੀਆਂ ਵਰਗੀਆਂ ਹੋਰ ਪੂਰਵਕ ਸਰਗਰਮੀਆਂਨੂੰ ਪੂਰਾ ਕਰਨ ਤੋਂ ਪਹਿਲਾਂ ਪ੍ਰਾਜੈਕਟਾਂ ਨੂੰ ਅਮਲ ਵਿੱਚ ਲਿਆਉਣ ਵਰਗੇ ਕਾਰਨਾਂ ਨਾਲ ਜੂਝ ਰਹੇ ਸਨ।
ਰੇਲਵੇ ਵਿੱਚ ਬੁਨਿਆਦੀ ਢਾਂਚੇ ਦੀ ਘਾਟ ਦੇ ਜਮ੍ਹਾਂ ਹੋਏ ਬੈਕਲਾਗ ਨੂੰ ਹੱਲ ਕਰਨ ਲਈ 2014 ਵਿੱਚ ਰੇਲਵੇ ਵਿੱਚਪੂੰਜੀਗਤ ਖਰਚੇ ਵੱਡੇ ਪੱਧਰ ‘ਤੇ (ਪਿਛਲੇ ਪੱਧਰ ਨਾਲੋਂ ਲਗਭਗ ਦੁੱਗਣੇ) ਵਧਾਏ ਗਏ ਹਨ।
ਵਧੇ ਹੋਈ ਫੰਡ ਐਲੋਕੇਸ਼ਨ ਦੇ ਨਾਲ-ਨਾਲ ਸੁਪਰ ਨਾਜ਼ੁਕ (58) ਅਤੇ ਨਾਜ਼ੁਕ (68) ਪ੍ਰੋਜੈਕਟਾਂ ਦੀ ਪਹਿਚਾਣ ਕੀਤੀ ਗਈਹੈ ਅਤੇ ਉਨ੍ਹਾਂ ਨੂੰ ਤਰਜੀਹ ਦਿੱਤੀ ਗਈ ਹੈ। ਕੁਲ ਮਿਲਾ ਕੇ, ਮਾਲ ਢੋਆ ਢੁੱਆਈ ਦੇ ਦ੍ਰਿਸ਼ਟੀਕੋਣ ਤੋਂ 146 ਪ੍ਰੋਜੈਕਟਾਂ ਨੂੰਮਹੱਤਵਪੂਰਣ ਵਜੋਂ ਪਹਿਚਾਣਿਆ ਗਿਆ ਹੈ ਅਤੇ ਇਨ੍ਹਾਂ ਨੂੰ ਮੂਲ ਕਾਰਨਾਂ ਦੇ ਵਿਸ਼ਲੇਸ਼ਣ ਤੋਂ ਬਾਅਦ, ਸਮੇਂ-ਬੱਧ ਢੰਗ ਨਾਲਪੂਰਾ ਕਰਨ ਲਈ ਤਰਜੀਹੀ ਫੰਡਾਂ ਦੀ ਐਲੋਕੇਸ਼ਨ ਮੁਹੱਈਆ ਕੀਤੀ ਗਈ ਹੈ।
ਮੁਲਾਂਕਣ ਅਤੇ ਪ੍ਰਾਜੈਕਟਾਂ ਦੀ ਮਨਜ਼ੂਰੀ ਅਤੇ ਅਨੁਮਾਨਾਂ ਦੀ ਪ੍ਰਵਾਨਗੀ ਲਈ ਫੈਸਲਾ ਲੈਣ ਦੀ ਪ੍ਰਕਿਰਿਆ ਨੂੰ ਸੁਚਾਰੂਬਣਾਇਆ ਗਿਆ ਹੈ। ਉਨ੍ਹਾਂ ਪ੍ਰੋਜੈਕਟਾਂ 'ਤੇ ਧਿਆਨ ਕੇਂਦ੍ਰਤ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ ਜੋ ਕਾਰਜਸ਼ੀਲਦਕਸ਼ਤਾ ਵਿੱਚ ਸੁਧਾਰ, ਨੈੱਟਵਰਕ ਦੀ ਸਮਰੱਥਾ ਵਧਾਉਣ ਲਈ ਲੋੜੀਂਦੇ ਹਨ ਅਤੇ ਜਿੱਥੇ ਜ਼ਮੀਨ ਅਤੇ ਵਾਤਾਵਰਣ ਸੰਬੰਧੀਪ੍ਰਵਾਨਗੀ ਆਦਿ ਸਮੇਤ ਸਾਰੀਆਂ ਮਨਜੂਰੀਆਂ ਉਪਲਬਧ ਹਨ, ਲਈ ਇੱਕ ਮਾਨਕੀਕ੍ਰਿਤ ਈਪੀਸੀ-EPC ਦਸਤਾਵੇਜ਼ ਅਪਣਾਇਆ ਗਿਆ ਹੈ।
ਇਕਰਾਰਨਾਮੇ ਦੀਆਂ ਆਮ ਸ਼ਰਤਾਂ ਨੂੰ ਸੋਧਿਆ ਅਤੇ ਅਪਡੇਟ ਕੀਤਾ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਫੀਲਡ ਵਿੱਚ ਵਧੇਰੇ ਕਾਰਜਸ਼ੀਲ ਬਣਾਇਆ ਜਾ ਸਕੇ। ਜਲਦੀ ਮੁਕੰਮਲ ਹੋਣ ਲਈ ਬੋਨਸ ਦੀ ਧਾਰਾ, ਨਕਦ ਪ੍ਰਵਾਹ ਨੂੰ ਸੁਧਾਰਨ ਦੇ ਉਪਾਅਅਤੇ ਵੱਡੀਆਂ ਕੰਪਨੀਆਂ ਦੁਆਰਾ ਜਾਰੀ ਕੀਤੇ ਪ੍ਰਮਾਣ ਪੱਤਰਾਂ ਦੀ ਮਾਨਤਾ ਅਤੇ ਛੋਟੇ ਕੰਮਾਂ ਲਈ ਪ੍ਰਮਾਣ ਪੱਤਰਾਂ ਲਈ ਜ਼ੋਰਨਾ ਦਿੱਤੇ ਜਾਣ ਨੂੰ ਸਮਝੌਤੇ ਦੀਆਂ ਸੋਧੀਆਂ ਸ਼ਰਤਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ਜਨਰਲ ਮੈਨੇਜਰਾਂ ਅਤੇ ਹੋਰ ਫੀਲਡਅਫਸਰਾਂ ਨੂੰ ਤੇਜ਼ੀ ਨਾਲ ਫੈਸਲੇ ਲੈਣ ਵਿੱਚ ਸਹਾਇਤਾ ਦੇਣ ਲਈ ਜਨਰਲ ਮੈਨੇਜਰਾਂ, ਮੰਡਲ ਰੇਲਵੇ ਪ੍ਰਬੰਧਕਾਂ ਅਤੇ ਹੋਰਫੀਲਡ ਇਕਾਈਆਂ ਨੂੰ ਮਾਡਲ ਸ਼ਡਿਊਲ ਆਫ ਪਾਵਰਜ਼ ਦੁਆਰਾ ਸ਼ਕਤੀਆਂ ਵਿਕੇਂਦ੍ਰਿਤ ਕੀਤੀਆਂ ਗਈਆਂ ਹਨ। ਈ-ਵਰਕ ਕੰਟਰੈਕਟ ਮੈਨੇਜਮੈਂਟ ਸਿਸਟਮ, ਈ-ਸ਼ਰਮਿਕ ਕਲਿਆਣ ਪੋਰਟਲ ਅਤੇ ਇਕੋ ਕੇਂਦਰੀ ਭੁਗਤਾਨ ਪ੍ਰਣਾਲੀ (ਸਟੇਟਬੈਂਕ ਆਫ਼ ਇੰਡੀਆ ਦੇ ਸਹਿਯੋਗ ਨਾਲ) ਦੀ ਸ਼ੁਰੂਆਤ ਦੇ ਨਾਲ ਇਨ੍ਹਾਂ ਉਪਾਵਾਂ ਨੇ ਫੈਸਲੇ ਲੈਣ ਵਿੱਚ ਪਾਰਦਰਸ਼ਤਾ ਵਿੱਚਬਹੁਤ ਸੁਧਾਰ ਕੀਤਾ ਹੈ। ਇਸ ਦੇ ਨਤੀਜੇ ਵਜੋਂ ਪ੍ਰੋਜੈਕਟ ਨੂੰ ਚਲਾਉਣ ਦੀ ਗਤੀ ਤੇਜ਼ ਹੋਈ ਹੈ (ਜਿਵੇਂ ਕਿ ਪ੍ਰਤੀ ਸਾਲ ਬ੍ਰੌਡਗੇਜ ਲਾਈਨਾਂ ਦੇ ਚਾਲੂ ਕੀਤੇ ਜਾਣ ਜਾਂ ਬਿਜਲੀਕ੍ਰਿਤ ਕਿਲੋਮੀਟਰ ਦੇ ਹਿਸਾਬ ਨਾਲ ਮਾਪਿਆ ਜਾਂਦਾ ਹੈ)।
ਸਾਲ 2024 ਤੱਕ 2024 ਮੀਟਰਕ ਟਨ-MT ਦੇ ਲੋਡਿੰਗ ਟੀਚੇ ਲਈ ਯੋਜਨਾਬੱਧ ਬੁਨਿਆਦੀ ਢਾਂਚੇ ਦੇ ਵਿਕਾਸ ਅਤੇਫੰਡਿੰਗ ਦੀਆਂ ਜ਼ਰੂਰਤਾਂ ਤੱਕ ਪਹੁੰਚ ਪ੍ਰਾਪਤ ਕੀਤੀ ਗਈ ਹੈ। ਉਪਰੋਕਤ ਸੰਕਲਪ ਲਈ ਨਿਸ਼ਚਿਤ ਕਾਰਜਾਂ ਵਿੱਚ ਲਕਸ਼ਿਤਯੋਜਨਾਬੱਧ ਖਰਚੇ ਤਕਰੀਬਨ 2.5 ਲੱਖ ਕਰੋੜ ਰੁਪਏ ਹਨ।
ਸ਼੍ਰਮਿਕ (SHRAMIK) ਸਪੈਸ਼ਲ ਟ੍ਰੇਨ ਚਲਾਉਣਾ: ਮੁਸੀਬਤ ਵਿੱਚ ਆਸ ਦੀਆਂ ਟ੍ਰੇਨਾਂ
ਕੋਵਿਡ -19 ਮਹਾਮਾਰੀ ਅਤੇ ਇਸ ਨਾਲ ਜੁੜੇ ਲੌਕ ਡਾਊਨ ਕਾਰਨ ਲੱਖਾਂ ਪ੍ਰਵਾਸੀਆਂ ਦੀਆਂ ਜ਼ਿੰਦਗੀਆਂ ਅਤੇ ਉਨ੍ਹਾਂ ਦੀਆਜੀਵਕਾ ਦੋਵੇਂ ਠੱਪ ਹੋ ਕੇ ਰਹਿ ਗਈਆਂ ਸਨ। ਉਨ੍ਹਾਂ ਵਿਚੋਂ ਬਹੁਤ ਸਾਰੇ ਤੁਰੰਤ ਆਪਣੇ ਘਰਾਂ ਅਤੇ ਪਿੰਡਾਂ ਨੂੰ ਵਾਪਸਜਾਣਾ ਚਾਹੁੰਦੀਆਂ ਸਨ। ਇਸ ਜ਼ਰੂਰਤ ਦਾ ਨੋਟਿਸ ਲੈਂਦਿਆਂ, ਗ੍ਰਹਿ ਮੰਤਰਾਲੇ ਨੇ ਰੇਲ ਮੰਤਰਾਲੇ ਨੂੰ ਹੁਕਮ ਦਿੱਤਾ ਕਿ ਉਹਵਿਅਕਤੀਗਤ ਰਾਜ ਸਰਕਾਰਾਂ ਨਾਲ ਤਾਲਮੇਲ ਕਰਕੇ ਇੱਕ ਐਮਰਜੈਂਸੀ ਵਿਲੱਖਣ ਰੇਲ ਸੇਵਾ ਦਾ ਪ੍ਰਬੰਧ ਕਰੇ।
ਪਹਿਲੀ ਸ਼ਰੱਮਿਕ ਸਪੈਸ਼ਲ ਟ੍ਰੇਨ ਨੂੰ 1 ਮਈ 2020 ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਸੀ। ਉੱਤਰ ਪ੍ਰਦੇਸ਼(1,726) ਅਤੇ ਬਿਹਾਰ (1,627) ਲਈ ਸਭ ਤੋਂ ਵੱਧ ਟ੍ਰੇਨਾਂ ਦੇ ਨਾਲ, ਸ਼੍ਰੱਮਿਕ ਐਕਸਪ੍ਰੈਸ ਨੇ ਰਾਜ ਸਰਕਾਰਾਂ ਦੀਆਂਬੇਨਤੀਆਂ ਦੇ ਹੁੰਗਾਰੇ ਵਿੱਚ 1 ਮਈ ਤੋਂ 31 ਅਗਸਤ 2020 ਦੇ ਦੌਰਾਨ 4621 ਯਾਤਰਾਵਾਂ ਕਰਕੇ 63.15 ਲੱਖਯਾਤਰੀਆਂ ਨੂੰ 23 ਰਾਜਾਂ ਵਿੱਚ ਪੁਜਦਾ ਕੀਤਾ।
ਸ਼੍ਰੱਮਿਕ ਸਪੈਸ਼ਲ ਆਪ੍ਰੇਸ਼ਨ ਦੌਰਾਨ ਰੇਲਵੇ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਫਿਰ ਵੀ, ਸਭ ਤੋਂ ਵੱਡੀਚੁਣੌਤੀ ਇਹ ਸੁਨਿਸ਼ਚਿਤ ਕਰਨਾ ਸੀ ਕਿ ਗਰਮੀ ਦੇ ਮਹੀਨਿਆਂ ਦੌਰਾਨ ਦੇਸ਼ ਦੇ ਕੁੱਝ ਸਭ ਤੋਂ ਗਰਮ ਖਿੱਤਿਆਂ ਵਿੱਚੋਂਲੰਘਣ ਵਾਲੇ 63.15 ਲੱਖ ਯਾਤਰੀਆਂ ਕੋਲ ਲੁੜੀਂਦਾ ਭੋਜਨ ਅਤੇ ਪਾਣੀ ਮੁਹੱਈਆ ਹੋਵੇ। ਉਦਾਹਰਣ ਵਜੋਂ, 1773 ਟ੍ਰੇਨਾਂਵਿੱਚ ਯਾਤਰਾ ਕਰਨ ਵਾਲੇ ਲੋਕਾਂ ਨੂੰ ਦਾਨਾਪੁਰ ਰੇਲਵੇ ਸਟੇਸ਼ਨ ‘ਤੇ ਕੁੱਲ 22.79 ਲੱਖ ਖਾਣੇ ਦੇ ਪੈਕਟ ਮੁਹੱਈਆ ਕਰਵਾਏਗਏ, ਅਤੇ 28.75 ਲੱਖ ਪਾਣੀ ਦੀਆਂ ਬੋਤਲਾਂ ਪ੍ਰਦਾਨ ਕੀਤੀਆਂ ਗਈਆਂ। ਇਸੇ ਤਰ੍ਹਾਂ, ਪੱਛਮੀ ਰੇਲਵੇ ਨੇਆਈਆਰਸੀਟੀਸੀ ਦੀ ਸਹਾਇਤਾ ਨਾਲ ਤਕਰੀਬਨ 1.2 ਕਰੋੜ ਭੋਜਨ ਦੇ ਪੈਕੇਟ ਅਤੇ 1.5 ਕਰੋੜ ਪਾਣੀ ਦੀਆਂ ਬੋਤਲਾਂਵੰਡੀਆਂ।
ਕੋਵਿਡ ਚੁਣੌਤੀ ਨਾਜ਼ੁਕ ਬੁਨਿਆਦੀ ਢਾਂਚੇ ਅਤੇ ਰੱਖ ਰਖਾਵ ਪ੍ਰੋਜੈਕਟਾਂ ਨੂੰ ਪੂਰਾ ਕਰਨ ਦੇ ਇੱਕ ਅਵਸਰ ਵਜੋਂ
ਕੋਵਿਡ -19 ਮਹਾਮਾਰੀ ਦੀ ਲੌਕਡਾਊਨ ਅਵਧੀ ਦੇ ਦੌਰਾਨ, ਭਾਰਤੀ ਰੇਲਵੇ ਦੇ ਜਵਾਨ ਚੁਣੌਤੀ ਲਈ ਉੱਭਰੇ ਅਤੇ ਇੱਕਵਾਰ ਫਿਰ ਪ੍ਰਦਰਸ਼ਿਤ ਕੀਤਾ ਕਿ ਉਹ ਮੁਸ਼ਕਿਲ ਅਤੇ ਸੰਕਟ ਦੀਆਂ ਸਥਿਤੀਆਂ ਵਿੱਚ ਪ੍ਰਫਾਰਮ ਕਰ ਸਕਦੇ ਹਨ।ਇੰਡੀਅਨ ਰੇਲਵੇ ਨੇ ਲੌਕਡਾਊਨ ਅਵਧੀ ਦੌਰਾਨ ਰੇਲ ਪ੍ਰਣਾਲੀ ਘਟਾਏ ਜਾਣ ਕਾਰਨ ਟ੍ਰੈਫਿਕ ਬਲਾਕਾਂ ਦੀ ਉਪਲਬਧਤਾ ਦੇਮੌਕੇ ਦਾ ਫਾਇਦਾ ਉਠਾਇਆ ਅਤੇ 350 ਤੋਂ ਵੱਧ ਨਾਜ਼ੁਕ ਅਤੇ ਲੰਬੇ ਸਮੇਂ ਤੋਂ ਲਟਕ ਰਹੇ ਵੱਡੇ ਪੁਲ ਅਤੇ ਪਟੜੀਆਂ ਦੇ ਕੰਮਾਂਨੂੰ ਪੂਰਾ ਕੀਤਾ। ਇਨ੍ਹਾਂ ਕਾਰਜਾਂ ਦਾ ਸੁਰੱਖਿਆ ਅਤੇ ਸੰਚਾਲਨ ਦੀ ਦਕਸ਼ਤਾ 'ਤੇ ਮਹੱਤਵਪੂਰਣ ਅਸਰ ਪਿਆ। ਇਨ੍ਹਾਂ ਵਿੱਚੋਂਕੁਝ ਕੰਮ ਕਈ ਸਾਲਾਂ ਤੋਂ ਲਟਕ ਰਹੇ ਸਨ ਕਿਉਂਕਿ ਟ੍ਰੈਫਿਕ ਦੀ ਵਧੇਰੇ ਘਣਤਾ ਕਾਰਨ ਆਮ ਕੰਮਕਾਜੀ ਹਾਲਤਾਂ ਵਿੱਚਲੋੜੀਂਦੇ ਟ੍ਰੈਫਿਕ ਬਲਾਕ ਉਪਲਬਧ ਨਹੀਂ ਕਰਵਾਏ ਜਾ ਸਕਦੇ ਸਨ।
ਰਾਸ਼ਟਰੀ ਕੁਨੈਕਟੀਵਿਟੀ ਦੀ ਤਰੱਕੀ:
● ਜੰਮੂ ਅਤੇ ਕਸ਼ਮੀਰ:
○ ਊਧਮਪੁਰ- ਸ੍ਰੀਨਗਰ- ਬਾਰਾਮੂਲਾ ਰੇਲ ਲਿੰਕ (ਯੂ ਐੱਸ ਬੀ ਆਰ ਐੱਲ) ਪ੍ਰੋਜੈਕਟ ਦਸੰਬਰ 2022 ਤੱਕ।
○ ਲੰਬਾਈ: 272 ਕਿਮੀ; ਚਾਲੂ - 161 ਕਿਲੋਮੀਟਰ, (ਕਟੜਾ ਬਨੀਹਾਲ ਭਾਗ ਬਾਕੀ ਹੈ)।● ਉੱਤਰ ਪੂਰਬੀ ਭਾਰਤ:
○ ਸਾਰੇ ਉੱਤਰ-ਪੂਰਬੀ ਰਾਜਾਂ ਦੀਆਂ ਰਾਜਧਾਨੀਆਂ (ਸ਼ਿਲਾਂਗ ਨੂੰ ਛੱਡ ਕੇ) ਮਾਰਚ 2023 ਤੱਕ।
○ ਤ੍ਰਿਪੁਰਾ ਵਿੱਚ 112 ਕਿਲੋਮੀਟਰ ਲੰਮੀ ਅਗਰਤਲਾ - ਸਬਰੂਮ ਰੇਲ ਲਾਈਨ ਮੁਕੰਮਲ ਹੋਈ।
○ ਲੁੰਬਡਿੰਗ ਤੋਂ ਹੋਜਾਈ ਤੱਕ 45 ਕਿਲੋਮੀਟਰ ਲੰਬੇ ਦੋਹਰੇ ਪ੍ਰਾਜੈਕਟ ਨੂੰ ਪੂਰਾ ਕੀਤਾ।
● ਰਾਮੇਸ਼ਵਰਮ:
○ ਆਧੁਨਿਕ ਪੰਬਨ ਬ੍ਰਿਜ ਅਕਤੂਬਰ 2021 ਤੱਕ।
● ਸਟੈਚੂ ਆਫ ਯੂਨਿਟੀ:
○ ਦਭੋਈ - ਕੇਵੜੀਆ ਪ੍ਰੋਜੈਕਟ ਪੂਰਾ ਹੋਇਆ: ਸੰਚਾਲਨ ਜਨਵਰੀ 2021 ਵਿੱਚ ਸ਼ੁਰੂ ਹੋਣ ਵਾਲਾ ਹੈ।
● ਉਤਰਾਖੰਡ:
○ ਰਿਸ਼ੀਕੇਸ਼ - ਕਰਨਪ੍ਰਯਾਗ ਰੇਲ ਲਿੰਕ (125 ਕਿਮੀ) ਦਸੰਬਰ 2024 ਤੱਕ
○ ਚਾਰਧਾਮ ਸੰਪਰਕ ਲਈ ਡੀਪੀਆਰ ਤਿਆਰ ਹੈ।
ਰੇਲਵੇ ਬਿਜਲੀਕਰਨ ਅਤੇ ਮਿਸ਼ਨ ਗ੍ਰੀਨਿੰਗ ਦੀ ਗਤੀ ਨੂੰ ਤੇਜ਼ ਕਰਨਾ
ਭਾਰਤ ਨੂੰ ਹਰੇ ਭਰੇ ਰਾਸ਼ਟਰ ਵਿੱਚ ਬਦਲਣ ਦੇ ਰਾਸ਼ਟਰੀ ਟੀਚੇ ਦੇ ਇੱਕ ਹਿੱਸੇ ਵਜੋਂ ਬਿਜਲੀਕਰਨ ਨੂੰ ਉੱਚ ਤਰਜੀਹਦਿੱਤੀ ਗਈ ਹੈ। ਨਵੰਬਰ 2020 ਤੱਕ ਟਰੈਕ ਦੀ ਲੰਬਾਈ ਦਾ 66% ਬਿਜਲੀਕਰਨ ਕਰ ਦਿੱਤਾ ਗਿਆ ਹੈ। ਰੇਲਵੇ ਦਾਆਪਣੇ ਸਾਰੇ ਬ੍ਰੌਡ-ਗੇਜ ਨੈੱਟਵਰਕ ਦੇ ਬਿਜਲੀਕਰਨ ਦੇ ਕੰਮ ਨੂੰ ਪੂਰਾ ਕਰਨ ਦਾ ਟੀਚਾ 2023 ਤੱਕ ਹੈ।
ਬਿਜਲੀਕਰਨ ਦੀ ਗਤੀ 2014-15 ਵਿੱਚ 1176 ਕਿਲੋਮੀਟਰ ਦੇ ਪੱਧਰ ਤੋਂ ਬਹੁਤ ਵੱਧ ਕੇ 2018-19 ਵਿੱਚ 5276 ਹੋਗਈ ਅਤੇ 2019-20 ਵਿੱਚ ਕੋਵਿਡ ਕਾਰਨ ਹੋਏ ਝਟਕੇ ਦੇ ਬਾਵਜੂਦ 4378 ਕਿਲੋਮੀਟਰ ਰਹੀ (ਅਸਲ ਵਿੱਚ ਨਵੰਬਰ20 ਤੱਕ ਸੰਚਿਤ 1,682 ਆਰ ਕੇ ਐੱਮ ਬਿਜਲੀਕਰਨ ਹੋ ਚੁੱਕਾ ਹੈ)।
ਇਕ ਵਾਰ ਪੂਰਾ ਹੋ ਜਾਣ 'ਤੇ, ਭਾਰਤੀ ਰੇਲਵੇ ਆਯਾਤ ਕੀਤੇ ਜੈਵਿਕ ਈਂਧਨ ‘ਤੇ ਨਿਰਭਰਤਾ ਤੋਂ ਬਿਨਾਂ ਸਵਦੇਸ਼ੀਉਤਪਾਦਿਤ ਬਿਜਲੀ ਨਾਲ ਪੂਰੀ ਤਰ੍ਹਾਂ ਰੇਲ ਚਲਾਉਣ ਕਰਕੇ ਦੁਨੀਆ ਦੇ ਵੱਡੇ ਰੇਲਵੇਜ਼ ਵਿੱਚੋਂ ਇੱਕ ਵਿਲੱਖਣ ਕਾਰਨਾਮਾਹਾਸਲ ਕਰ ਲਵੇਗੀ। 100% ਬਿਜਲੀਕਰਨ ਤੋਂ ਬਾਅਦ, ਭਾਰਤੀ ਰੇਲ ਲਈ ਈਂਧਨ / ਊਰਜਾ ਬਿੱਲ 'ਤੇ ਅਨੁਮਾਨਤਬਚਤ ਪ੍ਰਤੀ ਸਾਲ 14,500 ਕਰੋੜ ਰੁਪਏ ਹੋਵੇਗੀ। ਭਾਰਤੀ ਰੇਲਵੇ ਨੇ ਆਪਣੇ ਲਈ 2030 ਤੱਕ ਕਾਰਬਨ ਦਾ ਸ਼ੁੱਧ-ਜ਼ੀਰੋਐਮੀਟਰ ਬਣਨ ਦਾ ਇੱਕ ਕਠਿਨ ਟੀਚਾ ਨਿਰਧਾਰਿਤ ਕੀਤਾ ਹੈ। ਇਸ ਵਿੱਚ 2023 ਤੱਕ ਭਾਰਤੀ ਰੇਲਵੇ ਨੈੱਟਵਰਕ ਦੇਪੂਰਨ ਬਿਜਲੀਕਰਨ ਦਾ ਇੱਕ ਅਭਿਲਾਸ਼ੀ ਟੀਚਾ ਅਤੇ ਰੇਲਵੇ ਦੀਆਂ ਜਾਇਦਾਦਾਂ ਦੀ ਵਰਤੋਂ ਕਰਦਿਆਂ ਅਖੁੱਟ ਊਰਜਾਪੈਦਾ ਕਰਨ ਲਈ ਇੱਕ ਉਹੋ ਜਿਹਾ ਹੀ ਬਰਾਬਰ ਦਾ ਅਭਿਲਾਸ਼ੀ ਟੀਚਾ ਸ਼ਾਮਲ ਹੈ।
ਇਸ ਸਾਲ ਭਾਰਤੀ ਰੇਲਵੇ ਨੇ ਆਪਣਾ ਪਾਇਲਟ 1.5 ਮੈਗਾਵਾਟ ਸੌਰ ਊਰਜਾ ਪਲਾਂਟ ਆਪਣੀਆਂ ਊਰਜਾ ਲੋੜਾਂ ਨੂੰ ਸਸ਼ਕਤ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤਾ। ਇਹ 2030 ਤੱਕ ਰੇਲਵੇ ਦੀ ਵਾਧੂ ਜ਼ਮੀਨ ਦੀ ਵਰਤੋਂ ਕਰਦਿਆਂ 20 ਗੀਗਾਵਾਟ ਸੌਰ ਊਰਜਾ ਪੈਦਾ ਕਰਨ ਦੇ ਇੱਕ ਅਭਿਲਾਸ਼ੀ ਪ੍ਰੋਗਰਾਮ ਦਾ ਹਿੱਸਾ ਹੈ। ਅਖੁੱਟ ਊਰਜਾ ਪੈਦਾ ਕਰਨ ਤੋਂ ਇਲਾਵਾ ਇਸ ਪ੍ਰੋਗਰਾਮ ਤੋਂ ਰੇਲਵੇ ਟ੍ਰੈਕ ਦੇ ਨਾਲ-ਨਾਲ ਮੁਫਤ ਕੰਡਿਆਲੀ ਤਾਰ ਵੀ ਪ੍ਰਾਪਤ ਹੋਵੇਗੀ ਜਿਸ ਨਾਲ ਰੇਲਵੇ ਜਾਇਦਾਦ ਨੂੰ ਕਬਜ਼ੇ ਤੋਂ ਬਚਾਅ ਕੀਤਾ ਜਾ ਸਕੇਗਾ।
ਸਵੱਛ ਰੇਲ ਸਵੱਛ ਭਾਰਤ ਅਤੇ ਗ੍ਰੀਨ ਰੇਲਵੇ ਵੱਲ ਚੁੱਕੇ ਗਏ ਕਦਮ ਹਨ:
100% ਕੋਚ ਬਾਇਓ ਟਾਇਲਟਾਂ ਨਾਲ ਫਿੱਟ ਹੋਏ
953 ਸਟੇਸ਼ਨਾਂ 'ਤੇ ਹੁਣ ਇੰਟੀਗਰੇਟਿਡ ਮਕੈਨੀਅਜ਼ਡ ਕਲੀਨਿੰਗ ਸ਼ੁਰੂ ਕੀਤੀ ਗਈ
ਭਾਰਤ ਵਿੱਚ ਬਣੇ 57 12000 ਐੱਚਪੀ ਇਲੈਕਟ੍ਰਿਕ ਲੋਕੋਮੋਟਿਵ ਸਪੁਰਦ ਕੀਤੇ ਗਏ
960 ਪ੍ਰਮੁੱਖ ਰੇਲਵੇ ਬਿਲਡਿੰਗਾਂ ਦੀਆਂ ਛੱਤਾਂ ਉੱਤੇ 105.7 ਮੈਗਾਵਾਟ ਬਿਜਲੀ ਦੇ ਸੋਲਰ ਪਲਾਂਟ ਚਾਲੂ ਕੀਤੇ
103.4 ਮੈਗਾਵਾਟ ਸਮਰੱਥਾ ਦੇ ਵਿੰਡ ਪਾਵਰ ਪਲਾਂਟ ਚਾਲੂ ਕੀਤੇ
ਟ੍ਰੈਕਸ਼ਨ ਪਾਵਰ ਨੂੰ ਸੌਰ ਊਰਜਾ ਨਾਲ ਫੀਡ ਕਰਨ ਲਈ ਪਾਇਲਟ ਪੜਾਅ ਚਾਲੂ ਕੀਤਾ
1.6 ਗੀਗਾਵਾਟ ਲਈ ਟੈਂਡਰ ਪ੍ਰਕਿਰਿਆ ਸ਼ੁਰੂ
2030 ਤੱਕ 30 ਗੀਗਾਵਾਟ
ਮਾਲ ਭਾੜੇ ਨਾਲ ਭਾਰਤ ਦੀ ਅਰਥਵਿਵਸਥਾ ਨੂੰ ਵਧਾਵਾ ਮਿਲਿਆ
● ਰੇਲਵੇ ਨੇ ਨਾ ਸਿਰਫ ਰਵਾਇਤੀ ਖੰਡਾਂ ਤੋਂ, ਬਲਕਿ ਨਵੇਂ ਗਾਹਕਾਂ ਨੂੰ ਵੀ ਆਪਣੇ ਨਾਲ ਜੋੜ ਕੇ ਮਾਲ ਭਾੜੇ ਜ਼ਰੀਏ ਆਮਦਨ ਵਿੱਚ ਵਾਧਾ ਕਰਨ ਲਈ ਜੁਝਾਰੂ ਗਾਹਕ-ਕੇਂਦ੍ਰਤ ਪਹੁੰਚ ਲਈ ਜ਼ੋਰ ਦਿੰਦਿਆਂ “ਭਾੜੇ 'ਤੇ ਤਰਜੀਹ” ਨੀਤੀ ਅਪਣਾਈ ਹੈ।
● ਰੇਲਵੇ ਬੋਰਡ, ਜ਼ੋਨਲ ਰੇਲਵੇ ਅਤੇ ਮੰਡਲ ਪੱਧਰਾਂ 'ਤੇ ਵਪਾਰਕ ਵਿਕਾਸ ਇਕਾਈਆਂ (ਬੀਡੀਯੂ) ਸਥਾਪਿਤ ਕੀਤੀਆਂ ਗਈਆਂ ਹਨ। ਬੀਡੀਯੂਜ਼ ਤੋਂ ਮਲਟੀ-ਡਿਸਿਪਲਨਰੀ ਟੀਮਾਂ ਗਾਹਕਾਂ ਨੂੰ ਮਨਭਾਵਕ ਵੈਲਿਊ-ਫਾਰ-ਮਨੀ ਦੇ ਲੌਜਿਸਟਿਕ ਹੱਲ ਪ੍ਰਦਾਨ ਕਰਕੇ ਨਵੇਂ ਕਾਰੋਬਾਰ ਨੂੰ ਆਕਰਸ਼ਿਤ ਕਰਨ ਲਈ ਪਹੁੰਚ ਰਹੀਆਂ ਹਨ। ਬੀਡੀਯੂਜ਼ ਨੇ ਉਨ੍ਹਾਂ ਗਾਹਕਾਂ, ਜਿਨ੍ਹਾਂ ਨੇ ਪਹਿਲਾਂ ਕਦੇ ਵੀ ਰੇਲ ਦੀ ਵਰਤੋਂ ਨਹੀਂ ਕੀਤੀ ਸੀ, ਤੋਂ ਨਵੇਂ ਕਾਰੋਬਾਰ ਨੂੰ ਆਕਰਸ਼ਤ ਕਰਦਿਆਂ ਕਈ ਸ਼ੁਰੂਆਤੀ ਸਫਲਤਾਵਾਂ ਪ੍ਰਾਪਤ ਕੀਤੀਆਂ ਹਨ।
● ਕੁਰੀਅਰ ਸੇਵਾਵਾਂ, ਈ-ਕਾਮਰਸ ਕੰਪਨੀਆਂ ਨੂੰ ਭਰੋਸੇਯੋਗ ਸੇਵਾਵਾਂ ਪ੍ਰਦਾਨ ਕਰਨ ਲਈ ਟਾਈਮ ਟੇਬਲਡ ਪਾਰਸਲ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ।
● 8 ਕਿਸਾਨ ਰੇਲ ਸੇਵਾਵਾਂ ਕਿਸਾਨਾਂ ਨੂੰ ਆਪਣੇ ਉਤਪਾਦ ਨੂੰ ਤੇਜ਼ ਗਤੀ ਅਤੇ ਘੱਟ ਖਰਚੇ ਨਾਲ ਦੇਸ਼ ਭਰ ਵਿੱਚ ਭੇਜ ਸਕਣ ਦੇ ਸਮਰੱਥ ਕਰਨ ਲਈ ਸ਼ੁਰੂ ਕੀਤੀਆਂ ਗਈਆਂ ਹਨ।
● ਫ੍ਰੇਟ ਟ੍ਰੇਨਾਂ ਦੀ ਗਤੀ ਦੁੱਗਣੀ ਕਰਨਾ: ਮਾਲ ਟ੍ਰੇਨਾਂ ਦੀ ਸਪੀਡ ਇੱਕ ਸਾਲ ਪਹਿਲਾਂ 24 ਕਿਲੋਮੀਟਰ ਪ੍ਰਤੀ ਘੰਟਾ ਦੇ ਪੱਧਰ ਤੋਂ ਤਕਰੀਬਨ ਦੁੱਗਣੀ 46 ਕਿਲੋਮੀਟਰ ਪ੍ਰਤੀ ਘੰਟਾ ਹੋ ਗਈ ਹੈ ਜਿਸਦਾ ਅਰਥ ਹੈ ਕਿ ਹੁਣ ਉਤਪਾਦਾਂ ਨੂੰ ਭੇਜਣ ਵਿੱਚ ਲਗਭਗ ਅੱਧਾ ਸਮਾਂ ਲਗਦਾ ਹੈ।
● ਰੇਲਵੇ ਨਾਲ ਗਾਹਕਾਂ ਦੇ ਤਜ਼ਰਬੇ ਨੂੰ ਬਿਹਤਰ ਬਣਾਉਣ ਲਈ ਵੱਡੀ ਗਿਣਤੀ ਵਿੱਚ ਫ੍ਰੇਟ ਇਨਸੈਂਟਿਵ ਸਕੀਮਾਂ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਗੈਰ-ਟੈਰਿਫ ਉਦਾਰੀਕਰਨ ਦੇ ਉਪਰਾਲੇ ਕੀਤੇ ਗਏ ਹਨ। ਹਾਲ ਹੀ ਵਿੱਚ ਰੇਲਵੇਜ਼ ਨੇ ਉਨ੍ਹਾਂ ਗਾਹਕਾਂ ਲਈ “ਪ੍ਰੀਮੀਅਮ ਇੰਡੈਂਟਿੰਗ” ਯੋਜਨਾ ਨੂੰ ਸ਼ੁਰੂ ਕੀਤਾ ਹੈ ਜੋ ਆਪਣੇ ਮਾਲ ਦੀ ਡਿਲੀਵਰੀ ਨੂੰ ਤਰਜੀਹ ਦੇ ਆਧਾਰ ‘ਤੇ ਭੇਜਣਾ ਚਾਹੁੰਦੇ ਹਨ।
● ਫਰੇਟ ਰੇਲ ਵਿੱਚ ਅਸਲ ਸੁਧਾਰ ਇੰਕਰੀਮੈਂਟਲ ਫ੍ਰੇਟ ਲੋਡਿੰਗ ਵਿਚ ਮੁੱਢਲੀ ਸਫਲਤਾ ਨਹੀਂ ਹੈ ਬਲਕਿ ਰੇਲਵੇ ਬੋਰਡ ਅਤੇ ਰੇਲਵੇ ਮੰਤਰੀ ਦੇ ਪੱਧਰ ਸਮੇਤ ਹਰ ਪੱਧਰ 'ਤੇ ਗਾਹਕਾਂ ਨਾਲ ਨਿਰੰਤਰ ਨੇੜਤਾ ਦਾ ਸਭਿਆਚਾਰ ਹੈ। ਇਸ ਦਾ ਉਦੇਸ਼ ਇਸ ਸਭਿਆਚਾਰ ਨੂੰ ਰੇਲਵੇ ਸੰਗਠਨ ਵਿੱਚ ਡੂੰਘਾਈ ਨਾਲ ਸ਼ਾਮਲ ਕਰਨਾ ਹੈ ਤਾਂ ਜੋ ਗਾਹਕ ਦੀ ਨਿਸ਼ਠਾ ਨੂੰ ਜਿੱਤਣਾ ਇੱਕ ਆਦਤ ਬਣ ਜਾਵੇ।
● ਇਨ੍ਹਾਂ ਸਾਰੀਆਂ ਪਹਿਲਾਂ ਨਾਲ ਰੇਲਵੇ ਦੇ ਫ੍ਰੇਟ ਵਿੱਚ ਨਵੰਬਰ 2020 ਦੇ ਮਹੀਨੇ ਵਿੱਚ 109.68 ਮਿਲੀਅਨ ਟਨ (ਐੱਮਟੀ) ਦੀ ਰਿਕਾਰਡ ਲੋਡਿੰਗ ਰਜਿਸਟਰ ਕਰਵਾ ਕੇ ਇੱਕ ਮਹੱਤਵਪੂਰਣ ਰਿਕਵਰੀ ਸ਼ੁਰੂ ਕੀਤੀ ਹੈ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੀ ਲੋਡਿੰਗ ਦੇ ਮੁਕਾਬਲੇ 9% ਵੱਧ ਹੈ। ਮਾਲ-ਭਾੜਾ ਲੋਡ ਕਰਨ ਦੀ ਚਾਲ ਲਗਾਤਾਰ ਜਾਰੀ ਹੈ।
ਸਮਰਪਿਤ ਫ੍ਰੇਟ ਕੋਰੀਡੋਰ ਬੇਮਿਸਾਲ ਗਤੀ ‘ਤੇ ਪੂਰਾ ਹੋ ਰਿਹਾ ਹੈ:
ਸਮਰਪਿਤ ਫਰੇਟ ਕੋਰੀਡੋਰ ਬੇਮਿਸਾਲ ਗਤੀ ਨਾਲ ਮੁਕੰਮਲ ਹੋ ਰਹੇ ਹਨ, ਜਿਸ ਨਾਲ ਭਾਰਤ ਵਿਚ ਫ੍ਰੇਟ ਕੰਮਾਂ ਦੇ ਸੰਚਾਲਨ ਦਾ ਤਰੀਕਾ ਬਦਲ ਜਾਵੇਗਾ। ਇਸ ਨਾਲ ਨਾ ਸਿਰਫ ਮਾਲ ਢੁਆਈ ਦੇ ਖਰਚਿਆਂ ਵਿੱਚ ਕਮੀ ਆਏਗੀ ਬਲਕਿ ਡਿਜੀਟਲੀ ਤੌਰ ‘ਤੇ ਵੱਡੇ ਪੱਧਰ ‘ਤੇ ਅਤੇ ਤੇਜ਼ੀ ਨਾਲ ਟਰੈਕਿੰਗ ਯਕੀਨੀ ਬਣੇਗੀ।
ਪਹਿਲੇ ਪੜਾਅ ਵਿੱਚ, ਡੀਐੱਫਐੱਫਸੀਆਈਐੱਲ-DFFCIL ਦੁਆਰਾ ਪੱਛਮੀ ਡੀਐੱਫਸੀ (1504 ਰੂਟ ਕਿਲੋਮੀਟਰ) ਅਤੇ ਪੂਰਬੀ ਡੀਐੱਫਸੀ (1856 ਰੂਟ ਕਿਲੋਮੀਟਰ) ਦਾ ਨਿਰਮਾਣ ਕੀਤਾ ਜਾ ਰਿਹਾ ਹੈ ਜਿਸ ਵਿੱਚ ਸੋਨਨਗਰ-ਦਾਨਕੁਨੀ ਸੈਕਸ਼ਨ ਦਾ ਪੀਪੀਪੀ ਸੈਕਸ਼ਨ ਸ਼ਾਮਲ ਹੈ। ਲੁਧਿਆਣਾ (ਪੰਜਾਬ) ਦੇ ਨੇੜੇ ਸਾਹਨੇਵਾਲ ਤੋਂ ਸ਼ੁਰੂ ਹੋਣ ਵਾਲੀ ਈਡੀਐੱਫਸੀ-EDFC, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ ਅਤੇ ਝਾਰਖੰਡ ਰਾਜਾਂ ਵਿੱਚੋਂ ਲੰਘੇਗੀ ਜੋ ਪੱਛਮੀ ਬੰਗਾਲ ਦੇ ਦਾਨਕੁਨੀ ਵਿਖੇ ਸਮਾਪਤ ਹੋਵੇਗੀ। ਉੱਤਰ ਪ੍ਰਦੇਸ਼ ਦੇ ਦਾਦਰੀ ਨੂੰ ਮੁੰਬਈ ਦੀ ਜਵਾਹਰ ਲਾਲ ਨਹਿਰੂ ਬੰਦਰਗਾਹ (ਜੇਐੱਨਪੀਟੀ) ਨਾਲ ਜੋੜਨ ਵਾਲਾ ਪੱਛਮੀ ਕੋਰੀਡੋਰ ਉੱਤਰ ਪ੍ਰਦੇਸ਼, ਹਰਿਆਣਾ, ਰਾਜਸਥਾਨ, ਗੁਜਰਾਤ ਅਤੇ ਮਹਾਰਾਸ਼ਟਰ ਦੇ WDFC ਅਤੇ EDFC ਰਾਹੀਂ ਲੰਘੇਗਾ (ਸੋਨਨਗਰ - ਦਾਨਕੁਨੀ ਪੀਪੀਪੀ ਭਾਗ ਨੂੰ ਛੱਡ ਕੇ)।
ਸਮਰਪਿਤ ਫਰੇਟ ਕੋਰੀਡੋਰਸ ਤੋਂ ਇਹ ਉਮੀਦ ਕੀਤੀ ਜਾਂਦੀ ਹੈ: ਮੌਜੂਦਾ ਰੇਲਵੇ ਨੈੱਟਵਰਕ ਨੂੰ ਭੀੜ ਤੋਂ ਰਾਹਤ, ਮਾਲ ਟ੍ਰੇਨਾਂ ਦੀ ਗਤੀ ਨੂੰ ਮੌਜੂਦਾ 25 ਤੋਂ ਵਧਾ ਕੇ 70 ਕਿਲੋਮੀਟਰ ਪ੍ਰਤੀ ਘੰਟਾ ਕਰਨਾ, ਭਾਰੀ ਹਾਓਲ ਟ੍ਰੇਨਾਂ (25/32.5 ਟਨ ਦੇ ਉੱਚੇਰੇ ਐਕਸਲ ਲੋਡ) ਅਤੇ 13,000 ਟਨ ਦੇ ਸਮੁੱਚੇ ਭਾਰ ਵਾਲੀਆਂ (Heavy Haul) ਟ੍ਰੇਨਾਂ ਚਲਾਉਣਾ, ਲੰਬੀਆਂ (1.5 ਕਿਲੋਮੀਟਰ) ਅਤੇ ਡਬਲ ਸਟੈਕ ਕੰਟੇਨਰ ਟ੍ਰੇਨਾਂ ਦੇ ਚੱਲਣ ਦੀ ਸੁਵਿਧਾ ਪ੍ਰਦਾਨ ਕਰਨਾ, ਮਾਲ ਦੀ ਤੇਜ਼ੀ ਨਾਲ ਆਵਾਜਾਈ ਲਈ ਮੌਜੂਦਾ ਪੋਰਟਾਂ ਅਤੇ ਉਦਯੋਗਿਕ ਖੇਤਰਾਂ ਨੂੰ ਜੋੜਨਾ, ਊਰਜਾ ਦਕਸ਼ ਅਤੇ ਵਾਤਾਵਰਣ ਅਨੁਕੂਲ ਰੇਲ ਆਵਾਜਾਈ ਪ੍ਰਣਾਲੀ ਨੂੰ ਗਲੋਬਲ ਮਿਆਰਾਂ ਅਨੁਸਾਰ ਬਣਾਉਣਾ, ਰੇਲ ਸ਼ੇਅਰ ਮੌਜੂਦਾ 30% ਤੋਂ ਵਧਾ ਕੇ 45% ਕਰਨਾ ਅਤੇ ਆਵਾਜਾਈ ਦੀ ਲੌਜਿਸਟਿਕ ਲਾਗਤ ਨੂੰ ਘਟਾਓਣਾ।
ਸੈਕਸ਼ਨਲ ਗਤੀ ਵਧਾਉਣਾ:
ਨਵੀਂ ਦਿੱਲੀ - ਮੁੰਬਈ ਅਤੇ ਨਵੀਂ ਦਿੱਲੀ - ਹਾਵੜਾ ਰੂਟ (160 ਕਿਲੋਮੀਟਰ ਪ੍ਰਤੀ ਘੰਟਾ)
● 2019 ਅਗਸਤ 2019 ਵਿੱਚ ਕੈਬਨਿਟ ਦੁਆਰਾ ਮਨਜ਼ੂਰ 160 ਕਿਲੋਮੀਟਰ ਪ੍ਰਤੀ ਘੰਟਾ
● ਯੋਜਨਾ ਪੂਰੀ
● ਡੀਪ ਸਕ੍ਰੀਨਿੰਗ, ਥਿੱਕ ਵੈੱਬ ਸਵਿੱਚਾਂ, ਕਰਵਜ਼ ਦੀ ਰੀ-ਅਲਾਇਨਮੈਂਟ ਦਾ ਕੰਮ ਜਾਰੀ ਹੈ
● ਸੋਲਰ ਪੈਨਲਾਂ ਦੀ ਵਾੜ ਲਈ ਟੈਂਡਰ ਮੰਗੇ ਗਏ
● ਸਵਦੇਸ਼ੀ ਟੀਸੀਏਐੱਸ ਸਿਗਨਲਿੰਗ ਅਤੇ 2 ਬਾਈ 25 ਕੇਵੀ ਟ੍ਰੈਕਸ਼ਨ ਸਿਸਟਮ
● ਸੁਰੱਖਿਆ, ਉੱਚੇਰੀ ਗਤੀ ਅਤੇ ਵਾਧੂ ਲਾਈਨ ਸਮਰੱਥਾ ਦੇ ਨਤੀਜੇ
● ਦਸੰਬਰ 2023 ਤੱਕ ਪੂਰਾ ਹੋ ਜਾਵੇਗਾ
ਸੁਨਹਿਰੀ ਚਤੁਰਭੁਜ (ਜੀਕਿਊ)) / ਗੋਲਡਨ ਡਾਇਗਨਲ (ਜੀਡੀ) ਰੂਟਸ (130 ਕਿਲੋਮੀਟਰ ਪ੍ਰਤੀ ਘੰਟਾ)
● ਨਵੀਂ ਦਿੱਲੀ - ਮੁੰਬਈ ਅਤੇ ਨਵੀਂ ਦਿੱਲੀ - ਹਾਵੜਾ ਰੂਟ ਪਹਿਲਾਂ ਹੀ ਅਪਗ੍ਰੇਡ ਕੀਤਾ ਗਿਆ ਹੈ।
● ਬਾਕੀ ਰੂਟਾਂ ਨੂੰ ਜੁਲਾਈ 2021 ਤੱਕ ਅਪਗ੍ਰੇਡ ਕੀਤਾ ਜਾਏਗਾ।
● ਯੋਜਨਾਬੰਦੀ ਮੁਕੰਮਲ ਹੋ ਗਈ ਹੈ ਅਤੇ ਟ੍ਰੈਕ ਅਤੇ ਸਿਗਨਲਿੰਗ ਦਾ ਕੰਮ ਅਡਵਾਂਸਡ ਪੜਾਅ 'ਤੇ ਹੈ।
ਟ੍ਰੇਨ ਸੰਚਾਲਨ ਵਿੱਚ ਪੀਪੀਪੀ ਦੇ ਨਾਲ ਯਾਤਰੀ ਸੰਚਾਲਨ ਵਿੱਚ ਨਵੀਂਆਂ ਸੇਵਾਵਾਂ
• ਰੇਲਵੇ ਹੁਣ ਮੁਸਾਫਿਰ ਰੇਲ ਦੇ ਕੰਮਕਾਜ ਲਈ ਭਾਈਵਾਲੀ ਵਾਲੀ ਪਹੁੰਚ ਅਪਣਾ ਰਿਹਾ ਹੈ। ਸਮੁੱਚੀ ਸੇਵਾ ਦੀ ਗੁਣਵੱਤਾ ਅਤੇ ਕਾਰਜਸ਼ੀਲ ਦਕਸ਼ਤਾ ਨੂੰ ਵਧਾਉਣ ਲਈ, ਭਾਰਤੀ ਰੇਲ ਹੁਣ ਹਿੱਸੇਦਾਰਾਂ ਨਾਲ ਕਾਰਜਸ਼ੀਲਤਾ ਨਾਲ ਜੁੜ ਰਿਹਾ ਹੈ ਅਤੇ ਨਿੱਜੀ ਕੰਪਨੀਆਂ ਨਾਲ ਗੱਲਬਾਤ ਸ਼ੁਰੂ ਕਰ ਰਿਹਾ ਹੈ। ਇਸਦਾ ਉਦੇਸ਼ ਯਾਤਰੀਆਂ ਦੇ ਤਜ਼ਰਬੇ ਨੂੰ ਬਿਹਤਰ ਬਣਾਉਣ ਅਤੇ ਆਧੁਨਿਕ ਟੈਕਨੋਲੌਜੀ ਅਤੇ ਨਿੱਜੀ ਨਿਵੇਸ਼ ਲਿਆਉਣਾ ਹੈ।
• ਪਹਿਲੇ ਪੜਾਅ ਵਿੱਚ, ਪੀਪੀਪੀ ਦੁਆਰਾ ਚਲਾਈਆਂ ਗਈਆਂ 151 ਆਧੁਨਿਕ ਯਾਤਰੀ ਟ੍ਰੇਨਾਂ ਨੂੰ 109 Origin Destination (OD) ਜੋੜੇ ਰੂਟਾਂ ਤੋਂ ਸ਼ੁਰੂ ਕਰਨ ਦੀ ਯੋਜਨਾ ਹੈ। ਇਸ ਨਾਲ 30,000 ਕਰੋੜ ਰੁਪਏ ਦਾ ਨਿੱਜੀ ਖੇਤਰ ਦਾ ਨਿਵੇਸ਼ ਆਵੇਗਾ। ਇੱਛੁਕ ਧਿਰਾਂ ਤੋਂ ਅਰਜ਼ੀਆਂ ਪ੍ਰਾਪਤ ਹੋ ਗਈਆਂ ਹਨ ਅਤੇ ਪ੍ਰਸਤਾਵਾਂ ਲਈ ਬੇਨਤੀ (ਆਰਐੱਫਪੀ) ਨਵੰਬਰ 2020 ਵਿੱਚ ਸ਼ਾਰਟਲਿਸਟ ਕੀਤੇ ਬਿਨੈਕਾਰਾਂ ਨੂੰ ਜਾਰੀ ਕੀਤੀ ਗਈ ਹੈ।
ਕੋਵਿਡ -19 ਦੌਰਾਨ ਰੇਲਵੇ ਦੀਆਂ ਵਿਸ਼ੇਸ਼ ਸ਼ੁਰੂਆਤਾਂ
• ਕੋਵਿਡ -19 ਮਹਾਮਾਰੀ ਦੀ ਲੌਕਡਾਊਨ ਅਵਧੀ ਦੇ ਦੌਰਾਨ, ਭਾਰਤੀ ਰੇਲਵੇ ਦੇ ਜਵਾਨਾਂ ਨੇ ਚੁਣੌਤੀ ਦਾ ਸਾਹਮਣਾ ਕੀਤਾ ਅਤੇ ਇੱਕ ਵਾਰ ਫਿਰ ਪ੍ਰਦਰਸ਼ਿਤ ਕੀਤਾ ਕਿ ਉਹ ਮੁਸ਼ਕਿਲ ਅਤੇ ਸੰਕਟ ਦੀਆਂ ਸਥਿਤੀਆਂ ਵਿੱਚ ਪ੍ਰਫਾਰਮ ਕਰ ਸਕਦੇ ਹਨ। ਦੇਸ਼ ਭਰ ਵਿਚ ਜ਼ਰੂਰੀ ਵਸਤਾਂ, ਦਵਾਈਆਂ, ਸਾਜ਼ੋ-ਸਮਾਨ ਅਤੇ ਸਪਲਾਈ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਨਿਰਵਿਘਨ 24 ਬਾਈ 7 ਫਰੇਟ ਟ੍ਰੇਨਾਂ ਦੇ ਸੰਚਾਲਨ ਤੋਂ ਇਲਾਵਾ, ਟਾਈਮ ਟੇਬਲਡ ਪਾਰਸਲ ਟ੍ਰੇਨਾਂ ਅਤੇ ਕਿਸਾਨ ਰੇਲ ਚਲਾਉਣ, ਪਿਛਲੇ ਸਾਲ ਦੀ 24 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਤੋਂ ਫਰੇਟ ਟ੍ਰੇਨਾਂ ਦੀ ਗਤੀ ਦੁਗਣਾ ਕਰਕੇ 46 ਕਿਲੋਮੀਟਰ ਪ੍ਰਤੀ ਘੰਟੇ ਕਰਨ ਵਰਗੇ ਕਈ ਨਵੇਂ ਉਪਰਾਲੇ ਸ਼ੁਰੂ ਕੀਤੇ। ਇੰਡੀਅਨ ਰੇਲਵੇ ਦੇ ਕਰਮਚਾਰੀਆਂ ਨੇ ਲੌਕਡਾਊਨ ਅਵਧੀ ਦੌਰਾਨ ਰੇਲ ਸੰਚਾਲਨ ਘਟਾਏ ਜਾਣ ਕਾਰਨ ਟ੍ਰੈਫਿਕ ਬਲਾਕਾਂ ਦੀ ਉਪਲਬਧਤਾ ਦੇ ਮੌਕੇ ਦਾ ਫਾਇਦਾ ਉਠਾਇਆ ਅਤੇ 350 ਤੋਂ ਵੀ ਵੱਧ ਕ੍ਰਿਟੀਕਲ ਅਤੇ ਲੰਬੇ ਸਮੇਂ ਤੋਂ ਲਟਕ ਰਹੇ ਵੱਡੇ ਪੁਲਾਂ ਅਤੇ ਪਟੜੀਆਂ ਦੇ ਕੰਮਾਂ ਨੂੰ ਪੂਰਾ ਕੀਤਾ। ਇਨ੍ਹਾਂ ਕਾਰਜਾਂ ਦਾ ਸੁਰੱਖਿਆ ਅਤੇ ਸੰਚਾਲਨ ਦੀ ਕੁਸ਼ਲਤਾ 'ਤੇ ਮਹੱਤਵਪੂਰਣ ਅਸਰ ਪਿਆ। ਇਨ੍ਹਾਂ ਵਿੱਚੋਂ ਕੁਝ ਕੰਮ ਕਈ ਸਾਲਾਂ ਤੋਂ ਲਟਕ ਰਹੇ ਸਨ ਕਿਉਂਕਿ ਟ੍ਰੈਫਿਕ ਦੀ ਵਧੇਰੇ ਘਣਤਾ ਕਾਰਨ ਆਮ ਕੰਮਕਾਜੀ ਹਾਲਤਾਂ ਵਿੱਚ ਲੋੜੀਂਦੇ ਟ੍ਰੈਫਿਕ ਬਲਾਕ ਉਪਲਬਧ ਨਹੀਂ ਕਰਵਾਏ ਜਾ ਸਕਦੇ ਸਨ।
ਸੁਰੱਖਿਆ ਨੂੰ ਪ੍ਰਮੁੱਖ ਤਰਜੀਹ:
ਪਹਿਲੀ ਵਾਰ ਹੈ ਕਿ ਅਪ੍ਰੈਲ 2019 ਤੋਂ ਬਾਅਦ, ਰੇਲ ਹਾਦਸਿਆਂ ਵਿੱਚ ਇੱਕ ਵੀ ਯਾਤਰੀ ਦੀ ਮੌਤ ਨਹੀਂ ਹੋਈ
ਯਾਤਰੀਆਂ ਦੀ ਸੁਰੱਖਿਆ ਅਤੇ ਰੇਲਵੇ ਜਾਇਦਾਦਾਂ ਦੀ ਸੁਰੱਖਿਅਤ ਸੰਭਾਲ ਭਾਰਤੀ ਰੇਲ ਦੀ ਪ੍ਰਮੁੱਖ ਤਰਜੀਹ ਹੈ। ਸੁਰੱਖਿਆ 'ਤੇ ਨਿਰੰਤਰ ਧਿਆਨ ਕੇਂਦ੍ਰਿਤ ਕਰਨ ਨਾਲ ਰੇਲ ਹਾਦਸੇ ਹੌਲੀ-ਹੌਲੀ ਘੱਟ ਹੋ ਗਏ ਹਨ ਅਤੇ ਸਾਲ 2019- 20 ਵਿੱਚ ਉਹ ਹਰ ਸਮੇਂ ਦੇ ਹੇਠਲੇ ਪੱਧਰ 55 ਤੱਕ ਆ ਗਏ ਹਨ। ਪਹਿਲੀ ਵਾਰ, ਅਪ੍ਰੈਲ 2019 ਤੋਂ ਬਾਅਦ, ਰੇਲ ਹਾਦਸਿਆਂ ਵਿੱਚ ਇੱਕ ਵੀ ਯਾਤਰੀ ਦੀ ਮੌਤ ਨਹੀਂ ਹੋਈ।
ਇਹ ਮਿਸ਼ਨ ਢੰਗ ਵਿੱਚ ਕੀਤੇ ਵੱਖੋ ਵੱਖਰੇ ਸੁਰੱਖਿਆ ਉਪਾਵਾਂ ਦੁਆਰਾ ਪ੍ਰਾਪਤ ਕੀਤਾ ਗਿਆ ਹੈ ਜਿਸ ਵਿੱਚ ਹੇਠ ਲਿਖੀਆਂ ਗੱਲਾਂ ਸ਼ਾਮਲ ਹਨ:
● 2015-16 ਵਿੱਚ ਹਾਦਸੇ 107 ਤੋਂ ਲਗਾਤਾਰ ਘਟ ਕੇ 2019-20 ਵਿੱਚ 55 ਤੱਕ ਆ ਗਏ (12 ਦਸੰਬਰ 2020 ਤੱਕ)।
● ਜਨਵਰੀ 2019 ਵਿੱਚ ਬ੍ਰੌਡ ਗੇਜ 'ਤੇ ਸਾਰੇ ਮਨੁੱਖ ਰਹਿਤ ਕ੍ਰਾਸਿੰਗਜ਼ ਹਟਾ ਦਿੱਤੇ ਗਏ।
○ 2017-18 ਵਿੱਚ 1,565 ਦੇ ਮੁਕਾਬਲੇ 2018-19 ਵਿੱਚ 3,479 (+ 122%)
● ਮਨੁੱਖ ਚਾਲਿਤ ਕ੍ਰਾਸਿੰਗ ਗੇਟਸ ਦਾ ਤੇਜ਼ੀ ਨਾਲ ਖਾਤਮਾ
● 2019-20 ਵਿੱਚ 631 ਦੀ ਤੁਲਨਾ ਵਿੱਚ ਸਾਲ 2019-20 ਵਿੱਚ 1,274 (+102%)
● ਸਾਲ 2018-19 ਵਿੱਚ 1000 ਦੀ ਤੁਲਨਾ ਵਿੱਚ, ਵਿੱਤੀ ਸਾਲ 2019-20 ਵਿੱਚ 1,367 ਪੁਲਾਂ ਦਾ ਪੁਨਰਵਾਸ ਕੀਤਾ ਗਿਆ (+37%)
● ਟਰੈਕ ਨਵੀਨੀਕਰਨ ਦਾ ਬਕਾਇਆ ਬਹੁਤ ਘੱਟ ਗਿਆ
● ਆਈਸੀਐੱਫ ਕੋਚਾਂ ਦਾ ਉਤਪਾਦਨ ਜਨਵਰੀ 2018 ਤੋਂ ਰੋਕਿਆ ਗਿਆ -> ਸੁਰੱਖਿਅਤ ਐੱਲਐੱਚਬੀ ਕੋਚ
● ਇਲੈਕਟ੍ਰਾਨਿਕ ਸਿਗਨਲਿੰਗ ਨਾਲ ਪੁਰਾਣੇ ਮਕੈਨੀਕਲ ਸਿਗਨਲਜ਼ ਦਾ ਤੇਜ਼ੀ ਨਾਲ ਬਦਲਾਵ
ਇੱਕ ਦੂਰਦਰਸ਼ੀ ਯੋਜਨਾ ਵਿੱਚ, ਰੇਲ
ਸੰਚਾਲਨ ਦੀ ਸੁਰੱਖਿਆ ਨੂੰ ਹੋਰ ਵਧਾਉਣ ਲਈ ਇਹ ਯੋਜਨਾ ਬਣਾਈ ਗਈ ਹੈ:
● ਮਨੁੱਖ ਚਾਲਿਤ ਲੈਵਲ ਕਰਾਸਿੰਗਜ਼ ਦਾ ਖਾਤਮਾ
● ਟ੍ਰੇਨਾਂ ਦੀ ਟੱਕਰ ਹੋਣ ਤੋਂ ਬਚਾਅ ਬਾਰੇ ਸਵਦੇਸ਼ੀ ਪ੍ਰਣਾਲੀ [ਟੀਸੀਏਐੱਸ]
● ਪਟੜੀਆਂ ਅਤੇ ਪੁਲਾਂ ਲਈ ਮਸ਼ੀਨੀ ਪ੍ਰਬੰਧਨ ਅਤੇ ਨਿਰੀਖਣ
● ਪਟੜੀਆਂ ਅਤੇ ਪੁਲਾਂ ਦਾ ਅਪਗ੍ਰੇਡ ਕਰਨਾ
● ਆਈਸੀਐੱਫ ਕੋਚਾਂ ਨੂੰ ਸੁਰੱਖਿਅਤ ਅਤੇ ਅਰਾਮਦੇਹ ਤੇਜਸ ਕਿਸਮ ਦੇ ਐੱਲਐੱਚਬੀ ਅਤੇ ਟ੍ਰੇਨ ਸੈਟਾਂ ਨਾਲ ਬਦਲਣਾ
● ਮਕੈਨੀਕਲ ਸਿਗਨਲਿੰਗ ਦਾ ਖਾਤਮਾ ਲੋਕੋਮੋਟਿਵ ਪਾਇਲਟਾਂ ਲਈ ਸਿਮੂਲੇਟਰ ਅਧਾਰਿਤ ਟ੍ਰੇਨਿੰਗ
ਸਟੇਸ਼ਨ ਵਿਕਾਸ ਅਤੇ ਆਧੁਨਿਕੀਕਰਨ
ਗਾਂਧੀਨਗਰ, ਹਬੀਬਗੰਜ ਅਤੇ ਅਯੁੱਧਿਆ ਵਿਖੇ ਸਟੇਸ਼ਨਾਂ ਦੇ ਵਿਕਾਸ ਦੇ ਕੰਮ ਨੂੰ ਤੇਜ਼ ਕੀਤਾ ਗਿਆ ਹੈ। ਰੇਲਵੇ ਦੁਆਰਾ ਸਟੇਸ਼ਨ ਵਿਕਾਸ ਲਈ ਭਾਈਵਾਲੀ ਦੀ ਪਹੁੰਚ ਅਪਣਾਈ ਜਾ ਰਹੀ ਹੈ ਅਤੇ ਨਵੀਂ ਦਿੱਲੀ, ਛੱਤਰਪਤੀ ਸ਼ਿਵਾਜੀ ਮੁੰਬਈ ਟਰਮੀਨਲ, ਨਾਗਪੁਰ, ਗਵਾਲੀਅਰ, ਸਾਬਰਮਤੀ, ਅੰਮ੍ਰਿਤਸਰ, ਪੁਡੂਚੇਰੀ, ਨੈਲੋਰ, ਦੇਹਰਾਦੂਨ ਅਤੇ ਤਿਰੂਪਤੀ ਸਟੇਸ਼ਨਾਂ ਲਈ ਪਬਲਿਕ ਪ੍ਰਾਈਵੇਟ ਭਾਈਵਾਲੀ (ਪੀਪੀਪੀ) ਮੋਡ ‘ਤੇ ਯੋਗਤਾ ਲਈ ਅਰਜ਼ੀਆਂ (ਆਰਐੱਫਕਿਊਜ਼) ਸੱਦੀਆਂ ਗਈਆਂ ਹਨ।
ਸੁਰੱਖਿਆ ਨੂੰ ਪ੍ਰਮੁੱਖ ਤਰਜੀਹ: ਮਨੁੱਖ ਰਹਿਤ ਲੈਵਲ ਕਰਾਸਿੰਗਜ਼ (ਯੂ ਐੱਮ ਐੱਲ ਸੀ) ਅਤੇ ਸਿਫ਼ਰ ਯਾਤਰੀਆਂ ਦੀ ਮੌਤ
ਯਾਤਰੀਆਂ ਦੀ ਸੁਰੱਖਿਆ ਅਤੇ ਰੇਲਵੇ ਜਾਇਦਾਦਾਂ ਦੀ ਸੁਰੱਖਿਅਤ ਸੰਭਾਲ ਭਾਰਤੀ ਰੇਲ ਦੀ ਪ੍ਰਮੁੱਖ ਤਰਜੀਹ ਹੈ। ਪਹਿਲੀ ਵਾਰ, ਅਪ੍ਰੈਲ 2019 ਤੋਂ ਬਾਅਦ, ਰੇਲ ਹਾਦਸਿਆਂ ਵਿਚ ਇੱਕ ਵੀ ਯਾਤਰੀ ਦੀ ਮੌਤ ਨਹੀਂ ਹੋਈ। ਇਹ ਮਿਸ਼ਨ ਢੰਗ ਵਿੱਚ ਕੀਤੇ ਗਏ ਵੱਖੋ ਵੱਖਰੇ ਸੁਰੱਖਿਆ ਉਪਾਵਾਂ ਦੁਆਰਾ ਪ੍ਰਾਪਤ ਕੀਤਾ ਗਿਆ ਹੈ ਜਿਸ ਵਿੱਚ ਹੇਠ ਲਿਖਿਆਂ ਸ਼ਾਮਲ ਹਨ:
ਬ੍ਰੌਡ ਗੇਜ ਨੈੱਟਵਰਕ ‘ਤੇ ਮਨੁੱਖ ਰਹਿਤ ਲੈਵਲ ਕਰਾਸਿੰਗਜ਼ (ਯੂ ਐੱਮ ਐੱਲ ਸੀ) ਦਾ ਖਾਤਮਾ ਰਾਸ਼ਟਰੀ ਰੇਲ ਸੰਰੱਕਸ਼ਣ ਕੌਸ਼ (ਆਰ ਆਰ ਐੱਸ ਕੇ) ਦੀ ਸਿਰਜਣਾ
ਲਿੰਕ ਹੋਫਮੈਨ ਬੁਸ਼ (ਐੱਲ ਐੱਚ ਬੀ) ਕੋਚਾਂ ਦੇ ਸੁਰੱਖਿਅਤ ਨਿਰਮਾਣ ਵੱਲ ਮੁਕੰਮਲ ਬਦਲੀ ਟਰੈਕ ਨਵੀਨੀਕਰਣ ਦੇ ਬਕਾਏ ਮਿਟਾਉਣ ਅਤੇ ਪੁਲਾਂ ਦੇ ਮੁੜ ਉਸਾਰੀ 'ਤੇ ਧਿਆਨ ਕੇਂਦ੍ਰਤ ਕੀਤਾ ਗਿਆ। ਇੱਕ ਦੂਰਦਰਸ਼ੀ ਯੋਜਨਾ ਵਿੱਚ, ਰੇਲ ਦੇ ਓਪਰੇਸ਼ਨਾਂ ਦੀ ਸੁਰੱਖਿਆ ਨੂੰ ਹੋਰ ਵਧਾਉਣ ਲਈ ਇਸ ਨੂੰ ਸਥਾਪਤ ਕਰਨ ਦੀ ਯੋਜਨਾ ਬਣਾਈ ਗਈ ਹੈ
ਰੇਲਵੇ ਉੱਤੇ ਟ੍ਰੇਨਾਂ ਦੀ ਟੱਕਰ ਤੋਂ ਬਚਾਅ ਬਾਰੇ ਸਵਦੇਸ਼ੀ ਪ੍ਰਣਾਲੀ (ਟੀਸੀਏਐੱਸ):
ਇਹ ਸਿਸਟਮ ਪਹਿਲਾਂ ਹੀ 250 ਰੂਟ ਕਿਲੋਮੀਟਰ ‘ਤੇ ਕਾਰਜਸ਼ੀਲ ਹੈ ਅਤੇ ਇਸ ਨੂੰ ਪੜਾਅਵਾਰ ਪੂਰੇ ਨੈਟਵਰਕ ‘ਤੇ ਫੈਲਾਇਆ ਜਾਵੇਗਾ। 1,200 ਰੂਟ ਕਿਲੋਮੀਟਰ ਤੋਂ ਵੱਧ ‘ਤੇ ਕੰਮ ਚੱਲ ਰਿਹਾ ਹੈ।
ਰੇਲ ਹਾਦਸਿਆਂ 'ਤੇ ਕਾਬੂ ਪਾਉਣ ਲਈ ਜਿਨ੍ਹਾਂ ਪ੍ਰਮੁੱਖ ਖੇਤਰਾਂ ਵੱਲ ਧਿਆਨ ਦੇਣ ਦੀ ਜ਼ਰੂਰਤ ਸੀ ਉਹ ਸਨ, ਮਨੁੱਖ ਰਹਿਤ ਲੈਵਲ ਕਰੌਸਿੰਗਜ਼। ਮਨੁੱਖ ਰਹਿਤ ਲੈਵਲ ਕਰੌਸਿੰਗ ਰੇਲ ਅਤੇ ਸੜਕਾਂ ਦੀ ਵਰਤੋਂ ਕਰਨ ਵਾਲੇ ਦੋਵਾਂ ਦੀ ਸੁਰੱਖਿਆ ਲਈ ਸੰਭਾਵਿਤ ਜੋਖਮ ਸਨ। ਰੇਲ ਮੰਤਰੀ ਨੇ ਫੈਸਲਾ ਲਿਆ ਕਿ ਸਾਰੀਆਂ ਯੂ ਐੱਮ ਐੱਲ ਸੀਜ਼ ਨੂੰ ਨਿਰਧਾਰਤ ਸਮੇਂ ਵਿੱਚ ਖਤਮ ਕੀਤਾ ਜਾਵੇ। ਰੇਲਵੇ ਮੰਤਰਾਲੇ ਨੇ ਜੰਗੀ ਪੱਧਰ 'ਤੇ ਮਨੁੱਖ ਰਹਿਤ ਲੈਵਲ ਕਰੌਸਿੰਗ ਨੂੰ ਖਤਮ ਕਰਨ ਦਾ ਮਿਸ਼ਨ ਲਿਆ।
01.04.2017 ਨੂੰ, 4943 ਮਨੁੱਖ ਰਹਿਤ ਲੈਵਲ ਕਰੌਸਿੰਗਜ਼ ਸਨ। ਮਾਰਚ 2020 ਤੱਕ ਸਾਰੀਆਂ ਯੂਐੱਮਐੱਲਸੀਜ਼ ਨੂੰ ਖਤਮ ਕਰਨ ਦਾ ਫੈਸਲਾ ਲਿਆ ਗਿਆ ਸੀ ਅਤੇ ਇਸ ਦੇ ਅਨੁਸਾਰ ਸੰਸਦ ਵਿੱਚ ਵਚਨਬੱਧਤਾ ਵੀ ਦਿੱਤੀ ਗਈ ਸੀ।
ਮਨੁੱਖ ਰਹਿਤ ਲੈਵਲ ਕਰੌਸਿੰਗਸ ਦੇ ਖਾਤਮੇ ਲਈ ਹੇਠ ਦਿੱਤੇ ਢੰਗ ਅਪਣਾਏ ਜਾ ਰਹੇ ਹਨ:
(i) ਹੇਠਲੇ ਪੱਧਰ ਦਾ ਟੀ ਵੀ ਯੂ
(ii) ਡਾਇਵਰਸ਼ਨ ਰੋਡ ਬਣਾ ਕੇ ਕਿਸੇ ਹੋਰ ਐੱਲ ਸੀ ਨਾਲ ਜੋੜਨਾ
(iii) ਸਬਵੇ / ਆਰ ਯੂ ਬੀ ਦਾ ਨਿਰਮਾਣ
(iv) ਮੈਨਿੰਗ
4943 ਯੂ ਐੱਮ ਐੱਲ ਸੀਜ਼ ਦੇ ਖਾਤਮੇ ਲਈ ਸਾਲਾਨਾ ਯੋਜਨਾਬੰਦੀ ਹੇਠਾਂ ਅਨੁਸਾਰ ਸੀ:
ਸਾਲ ਅਲੀਮੀਨੇਸ਼ਨ ਦਾ ਟੀਚਾ (ਨੰਬਰ)
2017-18 1500
2018-19 1500
2019-20 1943
2019 ਤੱਕ, ਸਾਰੇ ਯੂਐੱਮਐੱਲਸੀ ਖਤਮ ਹੋ ਗਏ ਹਨ। ਰੇਲਵੇ ਵੀ ਹੁਣ ਪ੍ਰਬੰਧਿਤ ਲੈਵਲ ਕਰੌਸਿੰਗਜ਼ ਦੇ ਖਾਤਮੇ ਵੱਲ ਵਧ ਰਿਹਾ ਹੈ।
ਰਾਹਗੀਰ ਸੁਰੱਖਿਆ:
ਰੇਲ ਗੱਡੀਆਂ ਵਿੱਚ ਸਫ਼ਰ ਕਰਨ ਵਾਲੀਆਂ ਮਹਿਲਾਵਾਂ ਦੀ ਸੁਰੱਖਿਆ 'ਤੇ ਧਿਆਨ ਕੇਂਦ੍ਰਿਤ ਕਰਨ ਲਈ ਕੀਤੀ ਗਈ “ਮੇਰੀ ਸਹੇਲੀ” ਪਹਿਲ
ਟ੍ਰੇਨਾਂ ਵਿੱਚ ਮਹਿਲਾ ਯਾਤਰੀਆਂ ਦੀ ਸੁਰੱਖਿਆ ਲਈ “ਮੇਰੀ ਸਹੇਲੀ” ਪਹਿਲ ਆਰਪੀਐੱਫ ਦੱਖਣੀ ਪੂਰਬੀ ਰੇਲਵੇ ਦੁਆਰਾ ਹੋਰ ਸਾਰੇ ਜ਼ੋਨਲ ਰੇਲਵੇ ਵਿਚਾਲੇ ਸ਼ੁਰੂ ਕੀਤੀ ਗਈ ਸੀ। ਰਿਪੋਰਟਾਂ ਅਨੁਸਾਰ ਇਹ ਉਪਰਾਲਾ ਮਹਿਲਾ ਯਾਤਰੀਆਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਵਿੱਚ ਸਫਲ ਰਿਹਾ ਹੈ ਅਤੇ ਇਸ ਜ਼ਰੀਏ ਕਈ ਮਾਮਲਿਆਂ ਵਿੱਚ ਉਨ੍ਹਾਂ ਦੀ ਮਦਦ ਕੀਤੀ ਗਈ ਹੈ। ਲੌਕਡਾਉਨ ਤੋਂ ਬਾਅਦ ਯਾਤਰੀ ਟ੍ਰੇਨਾਂ ਦੀ ਗਿਣਤੀ ਵਿੱਚ ਪੜਾਅਵਾਰ ਵਾਧਾ ਕੀਤਾ ਜਾ ਰਿਹਾ ਹੈ। ਕਿਉਂਕਿ ਸਟੇਸ਼ਨਾਂ ਅਤੇ ਟ੍ਰੇਨਾਂ ਵਿੱਚ ਹੋ ਰਹੀ ਫੁਟਫਾਲ ਵਿੱਚ ਹੌਲੀ-ਹੌਲੀ ਵਾਧਾ ਹੋ ਰਿਹਾ ਹੈ, ਇਸ ਲਈ ਮਹਿਲਾ ਯਾਤਰੀਆਂ ਦੀ ਰੱਖਿਆ ਅਤੇ ਸੁਰੱਖਿਆ ਲਈ ਇਕ ਕੇਂਦ੍ਰਤ ਪਹਿਲ ਸ਼ੁਰੂ ਕਰਨ ਦੀ ਜ਼ਰੂਰਤ ਸੀ। ਇਸ ਲਈ ਮਹਿਲਾਵਾਂ ਦੀ ਸੁਰੱਖਿਆ 'ਤੇ ਕੇਂਦ੍ਰਿਤ ਕਾਰਵਾਈ ਲਈ ਇੱਕ ਸੋਧੀ ਹੋਈ "ਮੇਰੀ ਸਹੇਲੀ" ਪਹਿਲ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ। ਮੁੱਖ ਉਦੇਸ਼ ਇੱਕ ਅਜਿਹਾ ਵਾਤਾਵਰਣ ਪ੍ਰਦਾਨ ਕਰਨਾ ਹੈ ਜਿਸ ਵਿੱਚ ਮਹਿਲਾਵਾਂ ਆਪਣੀ ਯਾਤਰਾ ਦੇ ਦੌਰਾਨ, ਸੁਰੱਖਿਅਤ ਅਤੇ ਆਰਾਮਦਾਇਕ ਮਹਿਸੂਸ ਕਰਨ।
ਆਰਪੀਐੱਫ ਦੀ ਇਸ ਪਹਿਲ ਤਹਿਤ, ਰਣਨੀਤੀ ਵਿੱਚ ਮਹਿਲਾ ਮੁਸਾਫਰਾਂ ਨਾਲ ਗੱਲਬਾਤ ਸ਼ਾਮਲ ਹੈ, ਖ਼ਾਸ ਕਰ ਕੇ ਉਨ੍ਹਾਂ ਮਹਿਲਾਵਾਂ ਨਾਲ ਜਿਹੜੀਆਂ ਸ਼ੁਰੂਆਤੀ ਸਟੇਸ਼ਨ ਤੋਂ ਯਾਤਰਾ ਅਰੰਭ ਕਰਦੀਆਂ ਹਨ। ਆਰਪੀਐੱਫ ਦੀ ਜਵਾਨ ਮਹਿਲਾ ਟੀਮ ਦੁਆਰਾ ਇਕੱਲਾ ਸਫ਼ਰ ਕਰ ਰਹੀਆਂ ਇਨ੍ਹਾਂ ਮਹਿਲਾ ਯਾਤਰੀਆਂ ਨੂੰ ਯਾਤਰਾ ਦੌਰਾਨ ਸਾਰੀਆਂ ਸਾਵਧਾਨੀਆਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਕੋਚ ਵਿੱਚ ਕੋਈ ਮੁਸ਼ਕਲ ਪੇਸ਼ ਆਉਂਣ ‘ਤੇ ਜਾਂ ਕਿਸੇ ਵੀ ਸਮੱਸਿਆ ਦਾ ਸਾਹਮਣਾ ਕਰਦੇ ਹੋਏ ਮਹਿਲਾਵਾਂ ਨੂੰ 182 ਨੰਬਰ ਡਾਇਲ ਕਰਨ ਲਈ ਕਿਹਾ ਜਾਂਦਾ ਹੈ। ਆਰਪੀਐੱਫ ਟੀਮ ਸਿਰਫ ਮਹਿਲਾਵਾਂ ਦੇ ਸੀਟ ਨੰਬਰ ਇਕੱਠਾ ਕਰਦੀ ਹੈ ਅਤੇ ਉਨ੍ਹਾਂ ਨੂੰ ਰਸਤੇ ਵਿਚ ਆਉਣ ਵਾਲੇ ਸਟਾਪੇਜ ਦੀ ਜਾਣਕਾਰੀ ਦਿੱਤੀ ਜਾਂਦੀ ਹੈ। ਰਸਤੇ ਵਿਚ ਆ ਰਹੇ ਸਟਾਪਿੰਗ ਸਟੇਸ਼ਨਾਂ ‘ਤੇ ਆਰਪੀਐੱਫ ਦੇ ਪਲੈਟਫਾਰਮ ਡਿਊਟੀ ਕਰਮਚਾਰੀ ਸਬੰਧਿਤ ਕੋਚਾਂ ਅਤੇ ਬਰਥਾਂ 'ਤੇ ਬਿਨਾਂ ਰੋਕ ਨਜ਼ਰ ਰੱਖਦੇ ਹਨ ਅਤੇ ਜੇ ਲੋੜ ਪਵੇ ਤਾਂ ਮਹਿਲਾ ਯਾਤਰੀਆਂ ਨਾਲ ਗੱਲਬਾਤ ਕਰਦੇ ਹਨ। ਟ੍ਰੇਨ ਵਿੱਚ ਐੱਸਕੋਰਟ ਡਿਊਟੀ ਦੇ ਸਮੇਂ ਦੌਰਾਨ ਆਰਪੀਐੱਫ / ਆਰਪੀਐੱਸਐੱਫ ਵਲੋਂ ਸਾਰੇ ਕੋਚਾਂ / ਪਹਿਚਾਣੇ ਗਏ ਬਰਥਾਂ ‘ਤੇ ਨਜ਼ਰ ਵੀ ਰੱਖੀ ਜਾਂਦੀ ਹੈ।
ਮੰਜ਼ਿਲ 'ਤੇ ਆਰਪੀਐੱਫ ਟੀਮਾਂ ਪਹਿਚਾਣੀਆਂ ਮਹਿਲਾ ਯਾਤਰੀਆਂ ਤੋਂ ਫੀਡਬੈੱਕ ਇਕੱਤਰ ਕਰਦੀਆਂ ਹਨ। ਫੀਡਬੈੱਕ ਦਾ ਫਿਰ ਵਿਸ਼ਲੇਸ਼ਣ ਕੀਤਾ ਜਾਂਦਾ ਹੈ ਅਤੇ ਸੁਧਾਰਾਤਮਕ ਕਿਰਿਆ, ਜੇ ਲੋੜੀਂਦੀ ਹੋਵੇ ਤਾਂ ਲਈ ਜਾਂਦੀ ਹੈ। “ਮੇਰੀ ਸਹੇਲੀ” ਪਹਿਲ ਅਧੀਨ ਕਵਰ ਕਿਸੇ ਟ੍ਰੇਨ ਤੋਂ ਜੇ ਕੋਈ ਸੰਕਟ ਕਾਲ ਆਉਂਦੀ ਹੈ, ਤਾਂ ਸੀਨੀਅਰ ਅਧਿਕਾਰੀਆਂ ਦੇ ਪੱਧਰ ‘ਤੇ ਕਾਲ ਦੇ ਨਿਪਟਾਰੇ ਦੀ ਨਿਗਰਾਨੀ ਕੀਤੀ ਜਾਂਦੀ ਹੈ।
“ਮੇਰੀ ਸਹੇਲੀ” ਪਹਿਲ ਦੱਖਣੀ ਪੂਰਬੀ ਰੇਲਵੇ ਵਿੱਚ ਇੱਕ ਪਾਇਲਟ ਪ੍ਰਾਜੈਕਟ ਦੇ ਤੌਰ ‘ਤੇ ਸਤੰਬਰ 2020 ਵਿੱਚ ਸ਼ੁਰੂ ਕੀਤੀ ਗਈ ਸੀ ਅਤੇ ਲੇਡੀ ਯਾਤਰੀਆਂ ਦੇ ਉਤਸ਼ਾਹਜਨਕ ਹੁੰਗਾਰੇ ਤੋਂ ਬਾਅਦ, ਇਸ ਨੂੰ 17.10.2020 ਤੋਂ ਸਾਰੇ ਜ਼ੋਨਾਂ ਤੱਕ ਵਧਾ ਦਿੱਤਾ ਗਿਆ। ਓਪਰੇਸ਼ਨ ਗਤੀ ਫੜ ਰਿਹਾ ਹੈ।
• ਭਾਰਤੀ ਰੇਲਵੇ ਨੇ “CORAS”- ਰੇਲਵੇ ਸੁਰੱਖਿਆ ਲਈ ਕਮਾਂਡੋਜ਼- ਦੀ ਸ਼ੁਰੂਆਤ ਕੀਤੀ।
ਕੋਚਾਂ ਅਤੇ ਵਧੇਰੇ ਸ਼ਕਤੀਸ਼ਾਲੀ ਇੰਜਣਾਂ ਦਾ ਆਧੁਨਿਕੀਕਰਨ: ਭਾਰਤ ਸਭ ਤੋਂ ਸ਼ਕਤੀਸ਼ਾਲੀ ਰੇਲਵੇ ਇੰਜਨ ਤਿਆਰ ਕਰਦਾ ਹੈ
WAG 12 ਲੋਕੋਮੋਟਿਵ ਦਾ ਵਪਾਰਕ ਸੰਚਾਲਨ: - ਰੇਲਵੇ ਬੋਰਡ ਨੇ 28.04.2020 ਨੂੰ ਲੌਕਡਾਉਨ ਦੌਰਾਨ ਪ੍ਰੋਟੋਟਾਈਪ ਲੋਕੋਮੋਟਿਵ ਨੂੰ ਮਨਜ਼ੂਰੀ ਦੇਣ ਦੀ ਜਾਣਕਾਰੀ ਦਿੱਤੀ ਹੈ ਅਤੇ ਲੋਕੋਮੋਟਿਵ ਨੇ 14ਵੀਂ ਜ਼ੋਨਲ ਰੇਲਵੇ ਅਤੇ 57 ਫਲੀਟ ਦੀ ਤਾਕਤ ਨਾਲ ਤਕਰੀਬਨ 18.66 ਲੱਖ ਕਿਲੋਮੀਟਰ ਦੀ ਯਾਤਰਾ ਕਮਾਈ ਹੈ ਅਤੇ ਵੱਕਾਰੀ ਮੇਡ ਇਨ ਇੰਡੀਆ ਪ੍ਰੋਜੈਕਟ ਤਹਿਤ ਸਭ ਤੋਂ ਵੱਧ 120 ਕਿਲੋਮੀਟਰ ਪ੍ਰਤੀ ਘੰਟਾ ਦੀ ਗਤੀ ਦੇ ਨਾਲ 12000 ਐੱਚਪੀ ਦਾ ਐੱਚਐੱਚਪੀ ਲੋਕੋਮੋਟਿਵਸ ਬਣ ਰਿਹਾ ਹੈ।
ਆਤਮਨਿਰਭਰ ਭਾਰਤ ਮੁਹਿੰਮ ਪੱਕੇ ਪੈਰ ਹੋਈ: ਦਰਾਮਦ 1.6% ਤੋਂ ਵੀ ਘੱਟ ਰਹਿ ਗਈ ਹੈ
ਭਾਰਤੀ ਰੇਲਵੇ ਨੇ 2020 ਵਿੱਚ ਆਤਮਨਿਰਭਰ ਭਾਰਤ ਦੇ ਰਸਤੇ 'ਤੇ, 2020 ਵਿੱਚ ਲਿਆਂਦੇ ਗਏ ਕਈ ਨੀਤੀਗਤ ਸੁਧਾਰਾਂ ਨਾਲ ਮਹੱਤਵਪੂਰਣ ਤਰੱਕੀ ਕੀਤੀ ਹੈ। ਭਾਰਤੀ ਰੇਲ ਭਾਰਤ ਵਿੱਚ ਮੈਨੰਫੈਕਚਰਿੰਗ ਨੂੰ ਉਤਸ਼ਾਹਿਤ ਕਰ ਰਿਹਾ ਹੈ ਅਤੇ ਭਾਈਵਾਲੀ ਦੇ ਜ਼ਰੀਏ ਸਥਾਨਕ ਸਮਗਰੀ ਨੂੰ ਵਧਾਉਣ ਅਤੇ ਸਥਾਨਕ ਕੰਪਨੀਆਂ ਦੇ ਸਹਿਯੋਗ ਨਾਲ, ਭਾਰਤ ਵਿੱਚ ਉਤਪਾਦਨ ਇਕਾਈਆਂ ਦੀ ਸਥਾਪਨਾ ਅਤੇ ਭਾਰਤੀ ਸਪਲਾਇਰਾਂ ਨਾਲ ਸੰਯੁਕਤ ਉੱਦਮ ਜ਼ਰੀਏ ਵਸਤਾਂ ਅਤੇ ਸੇਵਾਵਾਂ ਦੇ ਉਤਪਾਦਨ ਨੂੰ ਹੁਲਾਰਾ ਦੇ ਰਿਹਾ ਹੈ। ਮੇਕ ਇਨ ਇੰਡੀਆ ਨੀਤੀ ਵਿੱਚ ਕਿਰਿਆਸ਼ੀਲ ਪ੍ਰਾਪਤੀ ਸੰਬੰਧੀ ਸਿਧਾਂਤ ਨੂੰ ਸਮਰੱਥ ਬਣਾਇਆ ਗਿਆ ਹੈ। ਆਰਡੀਐੱਸਓ ਅਤੇ ਉਤਪਾਦਨ ਇਕਾਈਆਂ ਨੇ ਕੁਝ ਸੀਮਤ ਸੁਰੱਖਿਆ / ਨਾਜ਼ੁਕ ਚੀਜ਼ਾਂ ਨੂੰ ਛੱਡ ਕੇ ਸਾਰੀਆਂ ਚੀਜ਼ਾਂ ਲਈ ਪਰਿਭਾਸ਼ਿਤ ਯੋਗਤਾ ਮਾਪਦੰਡਾਂ ਅਤੇ ਨਿਰਧਾਰਨ ਦੇ ਅਧਾਰ ‘ਤੇ ਪ੍ਰਤੀਯੋਗੀ ਬੋਲੀ ਲਗਾਉਣ ਦੀ ਪ੍ਰਕਿਰਿਆ ਦੁਆਰਾ ਵਿਕਰੇਤਾ ਦੇ ਨਿਯੰਤਰਣ ਨੂੰ ਘੱਟ ਤੋਂ ਘੱਟ ਕਰਨ ਅਤੇ ਖਰੀਦ ਦੀ ਸੁਵਿਧਾ ਲਈ ਵਿਕਰੇਤਾ ਡਾਇਰੈਕਟਰੀਆਂ ਦੀ ਸਮੀਖਿਆ ਕੀਤੀ ਹੈ।
ਨਿਰੰਤਰ ਯਤਨਾਂ ਨਾਲ ਦਰਾਮਦ, ਸਾਲ 2013-14 ਦੀ 5.6% ਦੇ ਮੁਕਾਬਲੇ 1.6% ਤੋਂ ਵੀ ਘੱਟ ਰਹਿ ਗਈ ਹੈ। ਆਤਮ ਨਿਰਭਰ ਭਾਰਤ ਮੁਹਿੰਮ ਰਾਹੀਂ ਰੇਲਵੇ ਦੇ ਚੱਲ ਰਹੇ ਬੁਨਿਆਦੀ ਢਾਂਚੇ ਅਤੇ ਨਿਰਮਾਣ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਵੰਦੇ ਭਾਰਤ ਰੇਲ ਗੱਡੀਆਂ ਦੇ ਸਵਦੇਸ਼ੀ ਨਿਰਮਾਣ ਲਈ ਟੈਂਡਰ ਜਾਰੀ ਕੀਤੇ ਗਏ ਹਨ। ਡੈਡੀਕੇਟਿਡ ਫਰੇਟ ਕੋਰੀਡੋਰ ਅਤੇ ਬੁਲੇਟ ਟ੍ਰੇਨ (ਅਹਿਮਦਾਬਾਦ-ਮੁੰਬਈ) 'ਤੇ ਵੀ ਤੇਜ਼ੀ ਨਾਲ ਕੰਮ ਜਾਰੀ ਹੈ। ਰੇਲਵੇ ਦੇ ਸਾਰੇ ਪ੍ਰੋਜੈਕਟਾਂ ਵਿੱਚ ਸਵਦੇਸ਼ੀ ਸਮੱਗਰੀ ਦੀ ਖਰੀਦ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਕੁਝ ਪ੍ਰਮੁੱਖ ਸ਼ੁਰੂਆਤਾਂ ਵਿੱਚ ਵੰਦੇ ਭਾਰਤ ਟ੍ਰੇਨਾਂ ਦੀਆਂ 44 ਰੈਕਾਂ ਦੀ ਖਰੀਦ ਲਈ ਪ੍ਰਕ੍ਰਿਆ ਦੀ ਸ਼ੁਰੂਆਤ ਅਤੇ ਮਧੇਪੁਰਾ ਵਿਖੇ ਸ਼ਕਤੀਸ਼ਾਲੀ 12000 HP ਇੰਜਣਾਂ ਦਾ ਉਤਪਾਦਨ ਸ਼ਾਮਲ ਹੈ।
ਆਤਮ ਨਿਰਭਰ ਭਾਰਤ ਨੂੰ ਉਤਸ਼ਾਹਤ ਕਰਨ ਲਈ ਚੁੱਕੇ ਗਏ ਕਦਮ ਹਨ:
● ਕੁੱਲ ਖਰੀਦ ਵਿੱਚ ਦਰਾਮਦ 2013-14 ਵਿੱਚ 5.6% ਤੋਂ ਘੱਟ ਕੇ 2018-19 ਵਿੱਚ 2.5% ਰਹਿ ਗਈ
● ਮੇਕ ਇਨ ਇੰਡੀਆ ਪਾਲਿਸੀ: ਜਨਤਕ ਖਰੀਦ 'ਤੇ ਡੀਪੀਆਈਆਈਟੀ ਦੇ ਆਦੇਸ਼ਾਂ ਅਨੁਸਾਰ
○ 95% ਤੋਂ ਵੱਧ ਇਲੈਕਟ੍ਰਿਕ ਲੋਕੋਮੋਟਿਵ ਹਿੱਸੇ ਸਵਦੇਸ਼ੀ
● ਟ੍ਰੇਨਾਂ ਦੀ ਟੱਕਰ ਟਾਲਣ ਬਾਰੇ ਸਵਦੇਸ਼ੀ ਪ੍ਰਣਾਲੀ (ਟੀਸੀਏਐੱਸ)
● ਵੱਧ ਰਹੀ ਬਰਾਮਦ: ਬਨਾਰਸ ਲੋਕੋਮੋਟਿਵ ਵਰਕਸ (ਬੀਐੱਲਡਬਲਯੂ) ਨੇ ਸ਼੍ਰੀਲੰਕਾ ਰੇਲਵੇ ਵੂੰ ਨਿਰਯਾਤ ਕੀਤੇ 7 ਡੀਜ਼ਲ ਲੋਕੋਮੋਟਿਵਜ਼
● ਇਲੈਕਟ੍ਰਿਕ ਲੋਕੋਮੋਟਿਵ ਦੇ ਉਤਪਾਦਨ ਵਿੱਚ 30% ਦਾ ਵਾਧਾ
● ਐੱਲਐੱਚਬੀ ਕੋਚਾਂ ਦੇ ਉਤਪਾਦਨ ਵਿੱਚ 42% ਦਾ ਵਾਧਾ
● ਰੇਲ ਪਹੀਆ ਫੈਕਟਰੀ (ਆਰਡਬਲਯੂਐੱਫ) ਦੀ ਐਕਸਲ ਬਣਾਉਣ ਦੀ ਸਮਰੱਥਾ ਵਧਾਈ ਜਾ ਰਹੀ ਹੈ
● ਪਹੀਏ ਦੇ ਸਵਦੇਸ਼ੀ ਉਤਪਾਦਨ ਲਈ ਰੇਲ ਇਸਪਾਤ ਨਿਗਮ ਲਿਮਟਡ ਰਾਏਬਰੇਲੀ ਵਿਖੇ ਬਣ ਰਹੀ ਹੈ
● ਟ੍ਰੈਕ ਮਸ਼ੀਨਾਂ ਦਾ ਸਵਦੇਸ਼ੀ ਨਿਰਮਾਣ
○ ਫਰੀਦਾਬਾਦ (ਹਰਿਆਣਾ), ਕਰਜਨ (ਗੁਜਰਾਤ) ਅਤੇ ਬੰਗਲੌਰ (ਕਰਨਾਟਕ)
ਸਟੇਸ਼ਨਾਂ 'ਤੇ ਯਾਤਰੀਆਂ ਲਈ ਵਧੇਰੇ ਸੁਵਿਧਾਵਾਂ
ਇਸ ਸਾਲ 32 ਚਲਦੀਆਂ ਪੋੜ੍ਹੀਆਂ (ਐਸਕੇਲੇਟਰ) ਅਤੇ 66 ਲਿਫਟਾਂ Bfar ਤਹਿਤ ਪ੍ਰਦਾਨ ਕੀਤੀਆਂ ਗਈਆਂ, 774 ਐਸਕੇਲੇਟਰ ਅਤੇ 642 ਲਿਫਟਾਂ ਭਾਰਤੀ ਰੇਲ ਤਹਿਤ ਪ੍ਰਦਾਨ ਕੀਤੀਆਂ ਗਈਆਂ।
893 ਰੇਲਵੇ ਸਟੇਸ਼ਨਾਂ ਨੂੰ ਹੁਣ ਏਅਰਪੋਰਟ ਸਟੈਂਡਰਡ ਦੇ ਬਰਾਬਰ ਬਿਹਤਰ ਰੋਸ਼ਨੀ ਦੇ ਪੱਧਰ ਪ੍ਰਦਾਨ ਕੀਤੇ ਗਏ ਹਨ।
ਬਿਹਤਰ ਰੇਲ ਜਾਣਕਾਰੀ ਡਿਸਪਲੇਅ ਕੋਚ ਗਾਈਡੈਂਸ ਪ੍ਰਣਾਲੀ 673 ਸਟੇਸ਼ਨਾਂ 'ਤੇ ਮੌਜੂਦ ਹੈ ਜਦੋਂ ਕਿ ਰੇਲ ਸੰਕੇਤ ਬੋਰਡਸ ਹੁਣ 1208 ਸਟੇਸ਼ਨਾਂ ‘ਤੇ ਚਾਲੂ ਹਨ।
500 ਰੇਲਵੇ ਸਟੇਸ਼ਨਾਂ ਨੂੰ ਵਾਤਾਵਰਣ ਪ੍ਰਬੰਧਨ ਪ੍ਰਣਾਲੀ ਦੇ ਆਈਐੱਸਓ: 14001 ਨੂੰ ਲਾਗੂ ਕਰਨ ਲਈ ਪ੍ਰਮਾਣਿਤ ਕੀਤਾ ਗਿਆ।
ਵਿੱਤੀ ਸਾਲ 20-21 ਵਿੱਚ (ਹੁਣ ਤੱਕ) 96 ਫੁੱਟ ਓਵਰ ਬ੍ਰਿਜ (ਐੱਫਓਬੀ) ਪ੍ਰਦਾਨ ਕੀਤੇ ਗਏ।
5885 ਸਟੇਸ਼ਨਾਂ ‘ਤੇ ਵਾਈ-ਫਾਈ ਪ੍ਰਦਾਨ ਕੀਤੀ ਗਈ।
ਆਰਟੀਫਿਸ਼ੀਅਲ ਇੰਟੈਲੀਜੈਂਸ ਅਧਾਰਤ ਪੀ ਐਨ ਆਰ ਪੁਸ਼ਟੀਕਰਤਾ ਨੂੰ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈਆਰਸੀਟੀਸੀ) ਦੀ ਵੈੱਬਸਾਈਟ ਨਾਲ ਏਕੀਕ੍ਰਿਤ ਕੀਤਾ ਗਿਆ ਹੈ ਜੋ ਬੁਕਿੰਗ ਸਮੇਂ ਉਡੀਕ ਸੂਚੀ ਵਿੱਚ ਟਿਕਟ ਦੀ ਪੁਸ਼ਟੀ ਹੋਣ ਦੀ ਸੰਭਾਵਨਾ ਦੀ ਭਵਿੱਖਬਾਣੀ ਕਰਦੀ ਹੈ ਅਤੇ ਰੇਲ ਯਾਤਰੀਆਂ ਨੂੰ ਪੇਸ਼ ਆਉਂਦੀ ਆਖਰੀ ਮਿੰਟ ਦੀ ਅਨਿਸ਼ਚਿਤਤਾ ਨੂੰ ਦੂਰ ਕਰਦੀ ਹੈ।
ਸਵੈਚਾਲਤ ਚਾਰਟ ਤਿਆਰ ਕਰਨ ਅਤੇ ਯਾਤਰੀ ਰੇਲ ਜਾਣਕਾਰੀ ਲਈ ਇਸਰੋ ਦੇ ਸਹਿਯੋਗ ਨਾਲ ਰੀਅਲ ਟਾਈਮ ਟ੍ਰੇਨ ਇਨਫਰਮੇਸ਼ਨ ਸਿਸਟਮ (ਆਰਟੀਆਈਐੱਸ), ਤੇਜ਼ੀ ਨਾਲ ਟਰੈਕ ਕੀਤੀ ਗਈ।
ਡਿਜੀਟਲ ਅਤੇ ਈ-ਗਵਰਨੈਂਸ ਦੁਆਰਾ ਕਾਰਜ ਕਰਨ ਦੇ ਸਾਰੇ ਪਹਿਲੂਆਂ ਵਿੱਚ ਬੇਮਿਸਾਲ ਪਾਰਦਰਸ਼ਤਾ
ੳ. ਰੇਲ ਦ੍ਰਿਸ਼ਟੀ ਪੋਰਟਲ ਨੂੰ ਇਕ ਜਾਣਕਾਰੀ ਪੋਰਟਲ ਦੇ ਤੌਰ ‘ਤੇ ਲਾਂਚ ਕੀਤਾ ਗਿਆ ਹੈ ਜੋ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਉਤਸ਼ਾਹਿਤ ਕਰਨ ਲਈ ਇਕੋ ਡੈਸ਼ਬੋਰਡ ‘ਤੇ ਵੱਖ ਵੱਖ ਸਰੋਤਾਂ ਤੋਂ ਪ੍ਰਮੁੱਖ ਵੇਰਵੇ ਲਿਆਉਂਦਾ ਹੈ। ਯਾਤਰੀ ਟਿਕਟ ਰਾਖਵੇਂਕਰਨ, ਅਣ-ਰਾਖਵੀਂ ਟਿਕਟਿੰਗ, ਮਾਲ-ਆਮਦਨੀ ਅਤੇ ਮਾਲ-ਭਾੜਾ ਲੋਡਿੰਗ ਨਾਲ ਸਬੰਧਤ ਜਾਣਕਾਰੀ ਲਈ ਪੋਰਟਲ 'ਤੇ ਜਾ ਸਕਦੇ ਹਨ। ਪੋਰਟਲ ਪੀ ਐੱਨ ਆਰ ਪੜਤਾਲ, ਸ਼ਿਕਾਇਤ ਜਾਂਚ, ਟੈਂਡਰ ਜਾਂਚ, ਸ਼ਰੱਮਿਕ ਜਾਂਚ ਅਤੇ ਮਾਲ ਭਾੜੇ ਨਾਲ ਸਬੰਧਤ ਪੁੱਛਗਿੱਛ ਤੱਕ ਪਹੁੰਚ ਦੀ ਪੇਸ਼ਕਸ਼ ਕਰਦਾ ਹੈ। ਇਸ ਵਿੱਚ ਭਾਰਤੀ ਰੇਲਵੇ ਨੈੱਟਵਰਕ 'ਤੇ ਕਿਸੇ ਵੀ ਰੇਲ ਨੂੰ ਟਰੈਕ ਕਰਨ ਅਤੇ ਰੇਲ ਵਿਚ ਹਾਊਸਕੀਪਿੰਗ ਕਰਮਚਾਰੀਆਂ ਦਾ ਸੰਪਰਕ ਨੰਬਰ ਪ੍ਰਾਪਤ ਕਰਨ ਦੀ ਸਹੂਲਤ ਵੀ ਹੈ। ਦੇਸ਼ ਦੇ ਹਰ ਨਾਗਰਿਕ ਨੂੰ ਪਹੁੰਚ ਪ੍ਰਦਾਨ ਕਰਕੇ ਇਸ ਨੇ ਰੇਲਵੇ ਦੇ ਕੰਮ ਕਰਨ ਦੇ ਸਾਰੇ ਪਹਿਲੂਆਂ ਵਿਚ ਪਾਰਦਰਸ਼ਿਤਾ ਨੂੰ ਵਧਾਉਣ ਵਿਚ ਸਹਾਇਤਾ ਕੀਤੀ ਹੈ।
ਅ. ਰੇਲਵੇ ਦੇ ਸਾਰੇ ਟੈਂਡਰ (ਕੰਮ ਜਾਂ ਸਟੋਰ) ਈ-ਟੈਂਡਰਿੰਗ ਪਲੈਟਫਾਰਮ 'ਤੇ ਪਾ ਦਿੱਤੇ ਗਏ ਹਨ। ਇਲੈਕਟ੍ਰਾਨਿਕ ਰਿਵਰਸ ਨਿਲਾਮੀ ਵਿਕਲਪ 5 ਕਰੋੜ ਰੁਪਏ ਤੋਂ ਵੱਧ ਦੇ ਸਟੋਰਾਂ ਦੇ ਟੈਂਡਰ ਅਤੇ ਕਾਰਜ ਅਤੇ ਸੇਵਾਵਾਂ ਦੇ ਟੈਂਡਰ 50 ਕਰੋੜ ਰੁਪਏ ਤੋਂ ਵੱਧ ਵਿੱਚ ਪੇਸ਼ ਕੀਤੇ ਗਏ ਹਨ।
ੲ. ਆਰਡੀਐੱਸਓ ਨੇ ਵਿਕਰੇਤਾ ਦੀ ਪ੍ਰਵਾਨਗੀ ਪ੍ਰਕਿਰਿਆ ਨੂੰ ਸੁਚਾਰੂ ਬਣਾਇਆ ਹੈ, ਜੋ ਕਿ ਪੂਰੀ ਤਰ੍ਹਾਂ ਔਨਲਾਈਨ ਕੀਤੀ ਗਈ ਹੈ। ਇਸ ਤੋਂ ਇਲਾਵਾ, ਸਾਂਝਾ ਵਿਕਰੇਤਾ ਪੋਰਟਲ ਦੀ ਸ਼ੁਰੂਆਤ ਕੀਤੀ ਗਈ ਹੈ, ਤਾਂ ਜੋ ਵਿਕਰੇਤਾ ਜੇ ਇੱਕ ਵਾਰ ਇਕਾਈ ਲਈ ਮਨਜ਼ੂਰ ਹੋ ਜਾਵੇ, ਆਪਣੇ ਆਪ ਹੀ ਹੋਰ ਇਕਾਈਆਂ ਲਈ ਵੀ ਮਨਜ਼ੂਰ ਹੋ ਜਾਏਗਾ। 3 ਤੋਂ ਘੱਟ ਵਿਕਰੇਤਾਵਾਂ ਵਾਲੀਆਂ ਚੀਜ਼ਾਂ ਦੀ ਗਿਣਤੀ ਨੂੰ ਘਟਾਉਣ ਲਈ ਵੀ ਕਿਰਿਆਸ਼ੀਲ ਕਾਰਵਾਈ ਕੀਤੀ ਜਾ ਰਹੀ ਹੈ। 3 ਤੋਂ ਘੱਟ ਪ੍ਰਵਾਨਿਤ ਵਿਕਰੇਤਾਵਾਂ ਵਾਲੀਆਂ ਆਈਟਮਾਂ ਦੀ ਸੰਖਿਆ ਜਨਵਰੀ 2020 ਵਿੱਚ 220 ਤੋਂ ਘਟਾ ਕੇ ਨਵੰਬਰ 2020 ਵਿੱਚ 74 ਕਰ ਦਿੱਤੀ ਗਈ ਹੈ।
ਸ. ਈ-ਆਫਿਸ ਨੂੰ ਇੱਕ ਮਿਸ਼ਨ ਮੋਡ ਦੇ ਤੌਰ ‘ਤੇ ਭਾਰਤੀ ਰੇਲ 'ਤੇ ਲਿਆਂਦਾ ਗਿਆ ਹੈ ਅਤੇ ਹੁਣ ਤੱਕ 1.23 ਲੱਖ ਤੋਂ ਜ਼ਿਆਦਾ ਉਪਭੋਗਤਾ ਇਸ ਪਲੇਟਫਾਰਮ ਦੀ ਵਰਤੋਂ ਕਰ ਰਹੇ ਹਨ।9.8 ਲੱਖ ਤੋਂ ਵੱਧ ਇਲੈਕਟ੍ਰਾਨਿਕ ਫਾਈਲਾਂ ਬਣਾਈਆਂ ਗਈਆਂ ਹਨ ਜਿਸ ਵਿੱਚ ਮੌਜੂਦਾ ਭੌਤਿਕ ਫਾਈਲਾਂ ਨੂੰ ਇਲੈਕਟ੍ਰਾਨਿਕ ਵਿੱਚ ਬਦਲਣਾ ਸ਼ਾਮਲ ਹੈ ਅਤੇ 42.45 ਲੱਖ ਤੋਂ ਵੱਧ ਰਸੀਦਾਂ ਨੂੰ ਇਲੈਕਟ੍ਰਾਨਿਕ ਬਣਾਇਆ ਗਿਆ ਹੈ।
ਹ. ਜੀਈਐੱਮਆਈਐੱਸ ਦੇ ਨਾਲ ਆਈਆਰਈਪੀਐੱਸ ਦਾ ਏਕੀਕਰਣ ਪੂਰੇ ਪ੍ਰਵਾਹ ਨਾਲ ਕੀਤਾ ਜਾ ਰਿਹਾ ਹੈ ਅਤੇ ਇਹ ਭਾਰਤੀ ਰੇਲ 'ਤੇ ਜੀਈਐੱਮ ਦੁਆਰਾ ਖਰੀਦ ਦੀ ਸਾਰੀ ਪ੍ਰਕਿਰਿਆ ਨੂੰ ਡਿਜੀਟਾਈਜ਼ ਕਰਨ ਵਿੱਚ ਸਹਾਇਤਾ ਕਰੇਗਾ।
ਕ. ਸਟੇਸ਼ਨਾਂ (630), ਟ੍ਰੇਨ ਕੋਚਾਂ (2626), ਹਸਪਤਾਲਾਂ (102), ਪੀਆਰਐੱਸ ਕੇਂਦਰਾਂ, ਵੇਟਬ੍ਰਿਜਾਂ ਅਤੇ ਵੱਡੇ ਦਫ਼ਤਰਾਂ ਵਿਖੇ ਸੀਸੀਟੀਵੀ ਦਾ ਪ੍ਰਬੰਧ ਕੀਤਾ ਗਿਆ ਹੈ ਜਾਂ ਮੁਹੱਈਆ ਕਰਾਇਆ ਜਾ ਰਿਹਾ ਹੈ।
ਖ. 2700 ਇਲੈਕਟ੍ਰਿਕ ਲੋਕੋਮੋਟਿਵ ਆਰਟੀਆਈਐੱਸ ਅਤੇ 3800 ਡੀਜ਼ਲ ਲੋਕੋਮੋਟਿਵ ਰੈਮਲੋਟ (RAMLOT) ਨਾਲ ਪ੍ਰਦਾਨ ਕੀਤੇ ਗਏ ਹਨ;
ਗ. 6500 ਲੋਕੋਮੋਟਿਵਜ਼ ਲਈ ਆਟੋਮੈਟਿਕ ਕੰਟਰੋਲ ਚਾਰਟਿੰਗ ਕੀਤੀ ਜਾ ਰਹੀ ਹੈ; ਇੱਕ ਸਾਲ ਦੇ ਸਮੇਂ ਵਿੱਚ ਆਰਟੀਆਈਐੱਸ ਉਪਕਰਣ ਦੇ ਨਾਲ 6000 ਇਲੈਕਟ੍ਰਿਕ ਲੋਕੋਮੋਟਿਵ ਪ੍ਰਦਾਨ ਕੀਤੇ ਜਾਣਗੇ। ਬਾਕੀ ਲਈ ਟੈਂਡਰ ਪ੍ਰਕਿਰਿਆ ਜਾਰੀ ਹੈ।
ਕਾਰਜਕਾਰੀ ਲੀਹਾਂ 'ਤੇ ਰੇਲਵੇ ਬੋਰਡ ਦਾ ਪੁਨਰਗਠਨ ਅਤੇ ਇਕੋ ਇੱਕ ਇੰਡੀਅਨ
ਰੇਲਵੇ ਮੈਨੇਜਮੈਂਟ ਸਰਵਿਸਿਜ਼ (ਆਈਆਰਐੱਮਐੱਸ) ਵਿਚ 8 ਸੰਗਠਿਤ ਸੇਵਾਵਾਂ ਦਾ
ਏਕੀਕਰਨ
ਇਕ ਮਹੱਤਵਪੂਰਨ ਸੁਧਾਰ ਵਿੱਚ, ਰੇਲਵੇ ਬੋਰਡ ਦਾ ਅਕਾਰ ਏਪੈਕਸ ਪੱਧਰ ‘ਤੇ ਹਰੇਕ ਸੰਗਠਿਤ ਸੇਵਾ ਦੀ ਨੁਮਾਇੰਦਗੀ ਕਰਨ ਵਾਲੇ ਚੇਅਰਮੈਨ ਅਤੇ 8 ਮੈਂਬਰਾਂ ਤੋਂ ਘੱਟ ਕਰ ਕੇ, ਇੱਕ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਵਿੱਤ, ਸੰਚਾਲਨ ਅਤੇ ਕਾਰੋਬਾਰ ਵਿਕਾਸ, ਟ੍ਰੈਕਸ਼ਨ ਅਤੇ ਰੋਲਿੰਗ ਸਟਾਕ ਅਤੇ ਬੁਨਿਆਦੀ ਢਾਂਚੇ ਦੇ ਕਾਰਜ ਦੀ ਨੁਮਾਇੰਦਗੀ ਕਰਨ ਵਾਲੇ 4 ਕਾਰਜਕਾਰੀ ਮੈਂਬਰਾਂ ਤੱਕ ਸੀਮਿਤ ਕਰ ਦਿੱਤਾ ਗਿਆ ਹੈ।
ਕਿਸੇ ਵਿਸ਼ੇਸ਼ ਸੇਵਾ ਲਈ ਮੈਂਬਰ ਦੇ ਅਹੁਦੇ ਦੀ ਥਾਂ ਦੇਣ ਦੀ ਬਜਾਏ, ਮੈਂਬਰਾਂ ਅਤੇ ਚੇਅਰਮੈਨ ਦੀਆਂ ਅਸਾਮੀਆਂ ਹੁਣ ਸਾਰੇ ਯੋਗ ਅਧਿਕਾਰੀਆਂ ਲਈ ਖੁੱਲੀਆਂ ਹਨ। 8 ਸੰਗਠਿਤ ਸਮੂਹ ‘ਏ’ ਸੇਵਾਵਾਂ ਨੂੰ ਇੱਕ ਸੇਵਾ ਭਾਵ ਭਾਰਤੀ ਰੇਲਵੇ ਪ੍ਰਬੰਧਨ ਸੇਵਾ (ਆਈਆਰਐੱਮਐੱਸ) ਵਿਚ ਇਕਜੁੱਟ ਕਰਨ ਦਾ ਵੀ ਫੈਸਲਾ ਲਿਆ ਗਿਆ ਹੈ।
ਆਈਆਰਐੱਮਐੱਸ ਵਿਚ ਅਧਿਕਾਰੀਆਂ ਦੀ ਭਰਤੀ ਅਤੇ ਮੌਜੂਦਾ ਅਧਿਕਾਰੀਆਂ ਨੂੰ ਨਵੀਂ ਸੇਵਾ ਵਿੱਚ ਮਿਲਾਉਣ ਦੇ ਢੰਗ ਤਰੀਕਿਆਂ ‘ਤੇ ਕੰਮ ਕੀਤਾ ਜਾ ਰਿਹਾ ਹੈ।ਇਸ ਇਨਕਲਾਬੀ ਸੁਧਾਰ ਦਾ ਉਦੇਸ਼ ਵਿਭਾਗੀ ਸਿਲੋਜ਼ ਨੂੰ ਤੋੜਨਾ ਅਤੇ ਰੇਲਵੇ ਦੇ ਕੰਮ ਕਰਨ ਦੇ ਸਾਰੇ ਪਹਿਲੂਆਂ ਵਿੱਚ ਸਮੁੱਚੇ ਪਰਿਪੇਖ ਦੇ ਵਿਕਾਸ ਕਰਨਾ ਹੈ। ਅੱਗੋਂ, ਅੰਤਰ- ਵਿਭਾਗੀ ਟਕਰਾਅ ਨੂੰ ਦੂਰ ਕਰਨ ਅਤੇ ਰੇਲਵੇ ਨੂੰ ਚੁਸਤ ਬਣਾਉਣ ਲਈ ਸੰਗਠਨਾਤਮਕ ਪੁਨਰਗਠਨ ਲਾਗੂ ਕੀਤਾ ਜਾ ਰਿਹਾ ਹੈ। ਇਸ ਲਈ, ਇਹ ਭਾਰਤੀ ਰੇਲਵੇ ਦੇ ਇਤਿਹਾਸ ਵਿੱਚ ਕੀਤੇ ਗਏ ਸਭ ਤੋਂ ਬਦਲਾਵਪੂਰਨ ਸੁਧਾਰਾਂ ਵਿਚੋਂ ਇੱਕ ਹੈ। ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਇਸ ਦੀ ਸਿਫਾਰਿਸ਼ ਪਿਛਲੇ ਸਮੇਂ ਦੀਆਂ ਕਈ ਕਮੇਟੀਆਂ ਦੁਆਰਾ ਕੀਤੀ ਗਈ ਸੀ ਪਰੰਤੂ ਤਬਦੀਲੀ ਦੇ ਪ੍ਰਬੰਧਨ ਦੀ ਗੁੰਝਲਤਾ ਦੇ ਡਰੋਂ ਕਦੇ ਕੋਸ਼ਿਸ਼ ਨਹੀਂ ਕੀਤੀ ਗਈ। ਇਹ ਹੁਣ ਅਫਸਰਾਂ ਵਿੱਚ ਵਿਆਪਕ ਅਧਾਰ ‘ਤੇ ਸਲਾਹ-ਮਸ਼ਵਰੇ ਤੋਂ ਬਾਅਦ ਕੀਤਾ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਭਾਰਤੀ ਰੇਲਵੇ ਨੂੰ ਇੱਕ ਸਚਮੁੱਚ ਵਿਸ਼ਵ ਪੱਧਰੀ ਸੰਗਠਨ ਵਿਚ ਬਦਲਣ ਲਈ ਤਿਆਰ ਕੀਤਾ ਜਾ ਸਕੇ।
HR ਪ੍ਰਬੰਧਨ ਵਿੱਚ ਸੁਧਾਰ
ਪ੍ਰਬੰਧਨ ਪ੍ਰਣਾਲੀ (ਐੱਚਆਰਐੱਮਐੱਸ): - 2020 ਵਿੱਚ, ਐੱਚਆਰਐੱਮਐੱਸ ਨੂੰ ਲਾਗੂ ਕੀਤਾ ਗਿਆ ਹੈ ਅਤੇ ਰੇਲਵੇ ਕਰਮਚਾਰੀਆਂ ਦੁਆਰਾ ਇਸ ਦੀ ਵਰਤੋਂ ਵੱਡੇ ਪੱਧਰ ‘ਤੇ ਕੀਤੀ ਜਾ ਰਹੀ ਹੈ। ਜਿਵੇਂ ਕਿ ਐੱਚਆਰਐੱਮਐੱਸ ਦਾ ਉਦੇਸ਼ ਸਾਰੀਆਂ ਐੱਚਆਰ ਦੀਆਂ ਗਤੀਵਿਧੀਆਂ ਨੂੰ ਡਿਜੀਟਲ ਪਲੇਟਫਾਰਮ ‘ਤੇ ਲਿਆਉਣਾ ਹੈ, ਇਹ ਭਾਰਤੀ ਰੇਲਵੇ ਦੇ ਐੱਚਆਰ ਪ੍ਰਬੰਧਨ ਵਿੱਚ ਇੱਕ ਗੇਮ ਚੇਂਜਰ ਹੈ ਅਤੇ ਦੋਵੇਂ, ਕਰਮਚਾਰੀ ਉਤਪਾਦਕਤਾ ਅਤੇ ਪ੍ਰਬੰਧਕੀ ਦਕਸ਼ਤਾ ਲਿਆਉਣ ਵਿੱਚ ਅਗਵਾਈ ਕਰੇਗਾ। 2020 ਵਿੱਚ, ਐੱਚਆਰਐੱਮਐੱਸ ਦੇ ਵੱਖ ਵੱਖ ਮੋਡਿਊਲਾਂ ਜਿਵੇਂ ਕਿ ਈ-ਪਾਸ, ਆਫਿਸ ਆਰਡਰ ਮੋਡਿਊਲਜ਼, ਕਰਮਚਾਰੀ ਸਵੈ-ਸੇਵਾ, ਅਧਿਕਾਰੀਆਂ ਲਈ ਕਾਰਜਕਾਰੀ ਰਿਕਾਰਡ ਸ਼ੀਟ ਅਤੇ ਪੀਐੱਫ ਅਤੇ ਸੈਟਲਮੈਂਟ ਸ਼ੁਰੂ ਕਰਨ ਤੋਂ ਇਲਾਵਾ, ਅਸੀਂ ਕਰਮਚਾਰੀ ਮਾਸਟਰ ਅਤੇ ਈ-ਐੱਸਆਰ ਵੀ 2019 ਦੇ ਅਖੀਰ ਵਿੱਚ ਲਾਂਚ ਕੀਤੇ ਸਨ।
ਵਿੱਤੀ ਸੁਧਾਰ
ਏ. ਆਈਆਰਐੱਫਸੀ ਅਤੇ ਰੇਲ ਮੰਤਰਾਲੇ ਨੇ ਰੇਲਵੇ ਬਿਜਲੀਕਰਨ ਪ੍ਰਾਜੈਕਟਾਂ ਲਈ 750 ਮਿਲੀਅਨ ਡਾਲਰ (ਤਕਰੀਬਨ 5,267 ਕਰੋੜ ਰੁਪਏ) ਦੇ ਬਰਾਬਰ ਆਈਐੱਨਆਰ ਵਿੱਚ ਲੋਨ ਸਹੂਲਤ ਲਈ ਏਸ਼ੀਅਨ ਵਿਕਾਸ ਬੈਂਕ (ਏਡੀਬੀ) ਨਾਲ ਇੱਕ ਸੁਵਿਧਾ ਸਮਝੌਤਾ ਲਾਗੂ ਕੀਤਾ ਹੈ।ਬੀ. ਆਈਆਰਐੱਫਸੀ ਬਹੁਤ ਮੁਕਬਲੇ ਵਾਲੀਆਂ ਦਰਾਂ ਅਤੇ ਸ਼ਰਤਾਂ ‘ਤੇ, ਭਾਰਤੀ ਰੇਲਵੇ ਲਈ ਫੰਡਾਂ ਦਾ ਪ੍ਰਬੰਧ ਕਰਨ ਲਈ ਆਪਣੇ ਉਧਾਰ ਲੈਣ ਵਾਲੇ ਪੋਰਟਫੋਲੀਓ ਵਿੱਚ ਲਗਾਤਾਰ ਵਿਵਿਧਤਾ ਲਿਆਉਂਦਾ ਹੈ। ਆਈਆਰਐੱਫਸੀ ਨੇ ਆਪਣੇ ਯੂਰੋ ਮੀਡੀਅਮ-ਟਰਮ ਨੋਟ (ਈਐੱਮਟੀਐੱਨ) ਪ੍ਰੋਗਰਾਮ ਨੂੰ ਗਲੋਬਲ ਮੀਡੀਅਮ-ਟਰਮ ਨੋਟ (ਜੀਐੱਮਟੀਐੱਨ) ਵਿੱਚ ਅਪਗ੍ਰੇਡ ਕੀਤਾ ਜਿਸਨੇ ਇਸਦੇ 144 ਏ / ਰੇਗ ਐੱਸ ਰੂਟ (144A / Reg S route) ਦੇ ਅਧੀਨ ਬਾਂਡ ਜਾਰੀ ਕਰਨ ਦੀ ਸੁਵਿਧਾ ਦਿੱਤੀ। ਜੀਐੱਮਟੀਐੱਨ ਪ੍ਰੋਗਰਾਮ ਅਧੀਨ ਬਾਂਡਾਂ ਨੂੰ 700 ਮਿਲੀਅਨ ਅਤੇ 300 ਮਿਲੀਅਨ
ਡਾਲਰ ਦੀਆਂ ਦੋ ਕਿਸ਼ਤਾਂ ਵਿੱਚ ਜਾਰੀ ਕੀਤਾ ਗਿਆ ਸੀ ਜਿਸ ਵਿੱਚ 10 ਸਾਲ ਅਤੇ 30 ਸਾਲਾਂ ਦੇ ਕਾਰਜਕਾਲ ਦੇ ਨਾਲ ਕ੍ਰਮਵਾਰ 3.249% (ਬੈਂਚਮਾਰਕ ਯੂਐੱਸ ਟ੍ਰੇਜ਼ਰੀ ਪਲੱਸ 160 ਬੀਪੀਐੱਸ) ਅਤੇ 3.95% (ਬੈਂਚਮਾਰਕ ਯੂਐੱਸ ਟ੍ਰੇਜ਼ਰੀ ਪਲੱਸ 184 ਬੀਪੀਐੱਸ) ਸ਼ਾਮਲ ਸਨ। ਆਈਆਰਐੱਫਸੀ ਦੁਆਰਾ ਪ੍ਰਾਪਤ ਕੀਤਾ ਕੂਪਨ 2020 ਦੇ ਦੌਰਾਨ ਜਾਰੀ ਕਰਨ ਵਾਲਿਆਂ ਵਿੱਚ ਸਭ ਤੋਂ ਘੱਟ ਹੈ। ਇਸ ਤੋਂ ਇਲਾਵਾ, 30 ਸਾਲਾ ਜਾਰੀ ਕਰਨਾ ਇਕ ਭਾਰਤੀ ਸੀਪੀਐੱਸਈ ਦਾ ਪਹਿਲਾ ਅੰਕ ਹੈ।
ਸੀ. ਰੇਲਵੇ ਨੂੰ ਅੰਦਰੂਨੀ ਰਸੀਦਾਂ ਦੀ ਡਿਜੀਟਲ ਭੁਗਤਾਨ ਦੀ ਸੁਵਿਧਾ ਮੁਹੱਈਆ ਕਰਾਉਣ ਲਈ ਸੀਆਰਆਈਐੱਸ ਦੁਆਰਾ ਇੱਕ ਫੁਟਕਲ ਈ-ਰਸੀਦਾਂ ਪ੍ਰਣਾਲੀ (ਐੱਮਈਆਰਐੱਸ) ਪੋਰਟਲ ਤਿਆਰ ਕੀਤਾ ਗਿਆ ਹੈ। ਇਹ ਯੋਜਨਾ ਸਾਰੇ ਭਾਰਤੀ ਰੇਲਵੇ 'ਤੇ ਚਲਾਈ ਗਈ ਹੈ ਅਤੇ ਕਾਰਜਸ਼ੀਲ ਦਿਸ਼ਾ ਨਿਰਦੇਸ਼ ਜੂਨ, 2020 ਵਿੱਚ ਜਾਰੀ ਕੀਤੇ ਗਏ ਹਨ। ਪੋਰਟਲ ਪੂਰੀ ਤਰ੍ਹਾਂ ਨਾਲ ਇੰਜੀਨੀਅਰਿੰਗ ਵਿਭਾਗ ਦੇ ਲੈਂਡ ਅਸੈਟਸ ਮੈਨੇਜਮੈਂਟ ਸਿਸਟਮ (ਐੱਲਏਐੱਮਐੱਸ) ਨਾਲ ਏਕੀਕ੍ਰਿਤ ਹੈ। ਇਸ ਨਾਲ ਰੇਲਵੇ ਨੇ ਡਿਜੀਟਲ ਪਲੇਟਫਾਰਮ 'ਤੇ ਲੀਜ਼ ਚਾਰਜਸ, ਵੇਅ ਲੀਵ ਚਾਰਜ ਪ੍ਰਾਪਤ ਕਰਨ ਦੇ ਸਮਰੱਥ ਬਣਾਇਆ ਹੈ। ਵਪਾਰਕ ਅਥਾਰਟੀਆਂ ਤੋਂ ਪ੍ਰਵਾਨਗੀ ਤੋਂ ਬਾਅਦ ‘ਸਪੈਸ਼ਲ ਕੋਵਿਡ -19 ਪਾਰਸਲ ਟ੍ਰੇਨਾਂ’ ਲਈ ਰੇਲਵੇ ਗਾਹਕਾਂ ਤੋਂ ਔਨਲਾਈਨ ਭੁਗਤਾਨ ਸਵੀਕਾਰ ਕਰਨ ਲਈ ਐੱਮਈਆਰਐੱਸ ਵਿੱਚ ਕਾਰਜਸ਼ੀਲਤਾਵਾਂ ਵੀ ਵਿਕਸਿਤ ਕੀਤੀਆਂ ਗਈਆਂ ਹਨ। ਇਹ ਡਿਜੀਟਲ ਭੁਗਤਾਨਾਂ ਨੂੰ ਉਤਸ਼ਾਹਿਤ ਕਰਨ ਦੀ ਸਰਕਾਰੀ ਪਹਿਲ ਦੇ ਅਨੁਕੂਲ ਹੋਵੇਗਾ ਅਤੇ ਰਸੀਦਾਂ ਦੇ ਤੇਜ਼ ਅਤੇ ਪਾਰਦਰਸ਼ੀ ਲੇਖਾ-ਜੋਖਾ ਨੂੰ ਪ੍ਰਸਤੁਤ ਕਰੇਗਾ।
ਡੀ. ਈ-ਪੀਪੀਓ ਸਕੀਮ ਨੂੰ ਲਾਗੂ ਕਰਨਾ: ਪੈਨਸ਼ਨ ਵੰਡਣ ਵਾਲੇ ਬੈਂਕਾਂ ਨੂੰ ਪੈਨਸ਼ਨ ਭੁਗਤਾਨ ਆਦੇਸ਼ਾਂ ਦੀ ਭੌਤਿਕ ਸੰਚਾਰਨ ਵਿੱਚ ਦੇਰੀ ਨੂੰ ਘਟਾਉਣ ਲਈ, ਈ-ਪੀਪੀਓ ਦੀ ਇੱਕ ਸਕੀਮ ਬਣਾਈ ਗਈ ਹੈ, ਜਿਸ ਵਿੱਚ ਪੀਪੀਓਜ਼ ਨੂੰ ਐੱਸਐੱਫਟੀਪੀ ਮੋਡ ਰਾਹੀਂ ਬੈਂਕਾਂ ਦੇ ਸਿਸਟਮ ਵਿੱਚ ਭੇਜਿਆ ਜਾ ਰਿਹਾ ਹੈ ਜੋ ਪੀਪੀਓਜ਼ ਦੇ ਭੌਤਿਕ ਟ੍ਰਾਂਜ਼ਿਟ ਵਿੱਚ ਦੇਰੀ ਨੂੰ ਦੂਰ ਕਰਦਾ ਹੈ। ਈ-ਪੀਪੀਓ ਦਾ ਇੱਕ ਨਵਾਂ ਸੰਸਕਰਣ (ਡਿਜੀਟਲ ਦਸਤਖਤ ਦੀ ਸੁਧਾਈ ਵਿਧੀ) ਆਈਪੀਏਐੱਸ ‘ਤੇ ਲਾਗੂ ਕੀਤਾ ਗਿਆ ਹੈ। ਈ-ਪੀਪੀਓ ਦੇ ਨਵੇਂ ਸੰਸਕਰਣ ਦੇ ਅਨੁਸਾਰ, CRIS ਦੁਆਰਾ ਬੈਂਕ ਦੇ ਸਰਵਰ ਦੇ ਸਬੰਧਤ ਕੇਂਦਰੀ ਪੈਨਸ਼ਨ ਪ੍ਰੋਸੈਸਿੰਗ ਸੈਂਟਰਾਂ (ਸੀਪੀਪੀਸੀ) ਫੋਲਡਰਾਂ ਵਿੱਚ ਏਨਕ੍ਰਿਪਟਡ ਈ-ਪੀਪੀਓ ਫਾਈਲ (ਜ਼ਿਪਡ) ਨੂੰ ਅੱਗੇ ਵਧਾਇਆ ਜਾਏਗਾ। ਬੈਂਕ ਭੌਤਿਕ ਕਾਪੀਆਂ ਦੀ ਉਡੀਕ ਕੀਤੇ ਬਗੈਰ ਇਨ੍ਹਾਂ ਈ-ਪੀਪੀਓ ਉੱਤੇ ਕਾਰਵਾਈ ਕਰ ਸਕਦੇ ਹਨ। ਇਹ ਪ੍ਰਣਾਲੀ ਰਿਟਾਇਰਮੈਂਟ ਦੇ ਅਗਲੇ ਮਹੀਨੇ ਤੋਂ ਪੈਨਸ਼ਨ ਦੀ ਸ਼ੁਰੂਆਤ ਨੂੰ ਯਕੀਨੀ ਬਣਾਉਂਦੀ ਹੈ।
ਅੱਗੇ ਦਾ ਰਾਹ
ਰੇਲਵੇ ਦੇਸ਼ ਦੀ ਵਿਕਾਸ ਯਾਤਰਾ ਲਈ ਇੰਜਨ ਬਣਨ ਲਈ ਦ੍ਰਿੜਤਾ ਨਾਲ ਕੰਮ ਕਰ ਰਿਹਾ ਹੈ। ਪਿਛਲੇ 6 ਸਾਲਾਂ ਤੋਂ, ਰੇਲਵੇ ਨੇ ਪ੍ਰਣਾਲੀਆਂ, ਪ੍ਰਕਿਰਿਆਵਾਂ ਅਤੇ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਨ ਲਈ ਕੋਸ਼ਿਸ਼ ਕੀਤੀ ਹੈ। ਰੇਲਵੇ ਨਿਊ ਇੰਡੀਆ ਦੀਆਂ ਵਧ ਰਹੀਆਂ ਜ਼ਰੂਰਤਾਂ ਦੀ ਪੂਰਤੀ ਲਈ ਉੱਚ ਮਿਆਰ ਦੀਆਂ ਯਾਤਰੀ ਅਤੇ ਫ੍ਰੇਟ ਸੇਵਾਵਾਂ ਪ੍ਰਦਾਨ ਕਰਨ ਵਾਲੇ ਇੱਕ ਦਕਸ਼, ਸਵੈ-ਟਿਕਾਊ, ਪ੍ਰਭਾਵੀ ਲਾਗਤ, ਸਮੇਂ ਦਾ ਪਾਬੰਦ ਅਤੇ ਆਧੁਨਿਕ ਕੈਰੀਅਰ ਬਣਨ ਲਈ ਵਚਨਬੱਧ ਹੈ।
*********
ਡੀਜੇਐੱਨ
(Release ID: 1684127)
Visitor Counter : 321