ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਆਈਆਈਐਸਐਫ 2020 ਵਿਖੇ ‘ਖੇਤੀਬਾੜੀ ਵਿਗਿਆਨੀਆਂ ਦੇ ਸੰਮਲੇਨ’ ਦੌਰਾਨ ਮਾਹਰਾਂ ਨੇ ਅੰਕੜਾ ਵਿਸ਼ਲੇਸ਼ਣ, ਨਿਰਣਾ ਸਹਾਇਤਾ ਪ੍ਰਣਾਲੀ ਲਈ ਬਨਾਉਟੀ ਸਮਝ ਦੀ ਲੋੜ ‘ਤੇ ਜ਼ੋਰ ਦਿੱਤਾ


ਟਿਕਾਊ ਟੈਕਨਾਲੋਜੀਆਂ ਨੂੰ ਅਪਨਾਉਣ ਲਈ ਕਿਸਾਨਾਂ ਨੂੰ ਆਰਥਿਕ ਪ੍ਰੋਤਸਾਹਨ ਦੇਣਾ ਲਾਜ਼ਮੀ ਹੈ: ਪ੍ਰੋ. ਕਮਲ ਵੱਤਾ
ਭੁੱਖਮਰੀ ਅਤੇ ਗਰੀਬੀ ਮੁਕਤ ਦੇਸ਼ ਲਈ ਟਿਕਾਊ ਖੇਤੀਬਾੜੀ 'ਤੇ ਧਿਆਨ ਕੇਂਦਰਤ ਕਰਨਾ
ਵਾਤਾਵਰਣ ਪੱਖੀ ਅਤੇ ਲਾਗਤ-ਪ੍ਰਭਾਵਸ਼ਾਲੀ ਊਰਜਾ ਟੈਕਨਾਲੋਜੀ ਪ੍ਰਦਾਨ ਕਰਨ ਲਈ ਤਕਨੀਕੀ ਨਵਾਚਾਰ ਨੂੰ ਤੇਜ਼ ਕਰਨ ਦੀ ਲੋੜ ਹੈ: ਰਾਜ ਕੁਮਾਰ ਸਿੰਘ ਕੇਂਦਰੀ ਰਾਜ ਮੰਤਰੀ (ਬਿਜਲੀ, ਨਵੀਂ ਅਤੇ ਅਖੁੱਟ ਊਰਜਾ)

Posted On: 25 DEC 2020 3:16PM by PIB Chandigarh

ਆਈਆਈਐਸਐਫ -2020

https://static.pib.gov.in/WriteReadData/userfiles/image/image0030QE9.jpg

'ਖੇਤੀਬਾੜੀ ਵਿਗਿਆਨੀਆਂ ਦੀ ਮੀਟ' ਭਾਰਤ ਅੰਤਰਰਾਸ਼ਟਰੀ ਵਿਗਿਆਨ ਉਤਸਵ 2020 ਦਾ ਇੱਕ ਮਹੱਤਵਪੂਰਣ ਹਿੱਸਾ ਹੈ। ਇਹ ਖੇਤੀਬਾੜੀ ਵਿਗਿਆਨੀਆਂ, ਨਵੀਨਤਾਕਾਰੀ ਕਿਸਾਨਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵੱਖ-ਵੱਖ ਉਭਰ ਰਹੇ ਵਿਸ਼ਿਆਂ ਜਿਵੇਂ ਕਿ ਸਹਿਕਾਰਤਾ ਅਤੇ ਟਿਕਾਊ ਖੇਤੀਬਾੜੀ ਵਿੱਚ ਵਪਾਰ, ,ਐਨਆਰਐਮ-ਚੁਣੌਤੀਆਂ ਅਤੇ ਨੀਤੀਗਤ ਢਾਂਚਾ, ਸਹੀ ਖੇਤੀ ਟੈਕਨਾਲੋਜੀ ਅਤੇ ਖੇਤੀਬਾੜੀ ਉਤਪਾਦਨ ਪ੍ਰਣਾਲੀ, ਖੇਤੀਬਾੜੀ ਅਤੇ ਉਨ੍ਹਾਂ ਦੇ ਪ੍ਰਬੰਧਨ ਵਿੱਚ ਡੇਟਾ ਸੰਚਾਲਿਤ ਟੈਕਨਾਲੋਜੀ ਅਤੇ ਨਵੀਨਤਾ ਅਤੇ ਖੇਤੀਬਾੜੀ ਦੇ ਕੰਮਾਂ 'ਤੇ ਸਰਗਰਮੀ ਨਾਲ ਹਿੱਸਾ ਲੈਣ ਅਤੇ ਵਿਚਾਰ ਵਟਾਂਦਰੇ ਲਈ ਇੱਕ ਸਾਂਝਾ ਮੰਚ ਪ੍ਰਦਾਨ ਕਰਦਾ ਹੈ। ਇਸ ਪ੍ਰੋਗਰਾਮ ਦਾ ਉਦੇਸ਼ ਖੇਤੀਬਾੜੀ 'ਤੇ ਮੌਸਮ ਦੀਆਂ ਅਸਥਿਰਤਾਵਾਂ ਦੇ ਪ੍ਰਭਾਵ ਨੂੰ ਘਟਾਉਣ ਅਤੇ ਸੀਮਤ ਹਿੱਸੇਦਾਰਾਂ ਲਈ ਖੇਤੀਬਾੜੀ ਨੂੰ ਇੱਕ ਭਰੋਸੇਯੋਗ ਆਮਦਨ ਦਾ ਜ਼ਰੀਆ ਬਣਾਉਣ ਦੀ ਲੋੜ ਨੂੰ ਪੂਰਾ ਕਰਨਾ ਹੈ। 

ਭਾਰਤ ਸਰਕਾਰ ਦੇ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਸ਼੍ਰੀ ਕੈਲਾਸ਼ ਚੌਧਰੀ ਨੇ ਭਾਰਤ ਅੰਤਰਰਾਸ਼ਟਰੀ ਵਿਗਿਆਨ ਉਤਸਵ 2020 ਦੇ ਹਿੱਸੇ ਵਜੋਂ ਦੋ ਰੋਜ਼ਾ ਖੇਤੀਬਾੜੀ ਵਿਗਿਆਨੀਆਂ ਦੀ ਮੀਟਿੰਗ ਦਾ ਉਦਘਾਟਨ ਕੀਤਾ। ਇਸ ਮੌਕੇ ਪ੍ਰੋ: ਰਮੇਸ਼ ਚੰਦ, ਨੀਤੀ ਆਯੋਗ; ਡਾ. ਟੀ ਮੋਹਪਾਤਰਾ, ਸਕੱਤਰ (ਡੀਏਆਰਈ) ਅਤੇ ਆਈਸੀਏਆਰ ਦੇ ਡੀਜੀ ਨੇ ਭਾਗ ਲਿਆ। ਇਸ ਪ੍ਰੋਗਰਾਮ ਵਿੱਚ ਵਿਗਿਆਨੀਆਂ, ਵਿਦਿਆਰਥੀਆਂ ਅਤੇ ਕਿਸਾਨਾਂ ਸਮੇਤ 200 ਦੇ ਕਰੀਬ ਭਾਗੀਦਾਰ ਵੀ ਸ਼ਾਮਲ ਹੋਏ।

https://static.pib.gov.in/WriteReadData/userfiles/image/image0042QV3.jpg

ਮੁੱਖ ਮਹਿਮਾਨ, ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਸ੍ਰੀ ਕੈਲਾਸ਼ ਚੌਧਰੀ

https://static.pib.gov.in/WriteReadData/userfiles/image/image005KPZR.jpg

ਪ੍ਰੋ. ਰਮੇਸ਼ ਚੰਦ, ਨੀਤੀ ਆਯੋਗ ਮੈਂਬਰ 

ਸਮਾਗਮ ਦੀ ਸ਼ੁਰੂਆਤ ਵਿੱਚ, ਆਈਸੀਏਆਰ ਦੇ ਡੀਡੀਜੀ (ਐਗਰੀਕਲਚਰਲ ਐਕਸਟੈਨਸ਼ਨ) ਡਾ. ਏ ਕੇ ਸਿੰਘ ਨੇ ਆਏ ਪਤਵੰਤਿਆਂ ਦਾ ਸਵਾਗਤ ਕੀਤਾ ਅਤੇ ਖੇਤੀਬਾੜੀ ਵਿਗਿਆਨੀਆਂ ਦੀ ਮੀਟਿੰਗ ਬਾਰੇ ਜਾਣਕਾਰੀ ਦਿੱਤੀ। ਆਈਸੀਏਆਰ ਡੀਜੀ ਡਾ. ਤ੍ਰਿਲੋਚਨ ਮਹਾਪਾਤਰਾ ਨੇ ਆਪਣੇ ਸੰਬੋਧਨ ਵਿੱਚ ਹਰੀ ਕ੍ਰਾਂਤੀ ਤੋਂ ਲੈ ਕੇ ਮੌਜੂਦਾ ਸਥਿਤੀ ਤੱਕ ਭਾਰਤ ਵਿੱਚ ਖੇਤੀਬਾੜੀ ਸੈਕਟਰ ਦੀ ਯਾਤਰਾ ਬਾਰੇ ਗੱਲ ਕੀਤੀ ਅਤੇ ਟਿਕਾਊ ਖੇਤੀਬਾੜੀ ਵਿਕਾਸ ਲਈ ਟੈਕਨਾਲੋਜੀਆਂ ਦੀ ਲੋੜ ’ਤੇ ਜ਼ੋਰ ਦਿੱਤਾ।

https://static.pib.gov.in/WriteReadData/userfiles/image/image006CGMA.jpg

ਡਾ: ਤ੍ਰਿਲੋਚਨ ਮਹਾਪਾਤਰਾ, ਆਈਜੀਏਆਰ ਦੇ ਡੀਜੀ

ਮੁੱਖ ਮਹਿਮਾਨ ਪ੍ਰੋ: ਰਮੇਸ਼ ਚੰਦ ਨੇ ਖੁਰਾਕ ਅਤੇ ਪੌਸ਼ਟਿਕਤਾ ਸੁਰੱਖਿਆ ਬਾਰੇ ਗੱਲ ਕੀਤੀ। ਉਨ੍ਹਾਂ ਅੱਗੇ ਦੱਸਿਆ ਕਿ ਵਿਗਿਆਨ, ਨਵੀਨਤਾ ਅਤੇ ਨੀਤੀਗਤ ਸਹਾਇਤਾ ਰਾਹੀਂ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਭਾਰਤ ਮੌਸਮ ਵਿਭਾਗ ਦੇ ਡਾ. ਕੇ ਕੇ ਸਿੰਘ ਨੇ ਧੰਨਵਾਦ ਮਤਾ ਪੇਸ਼ ਕੀਤਾ।

ਖੇਤੀਬਾੜੀ ਵਿਗਿਆਨਕ ਸਭਾ ਦੇ "ਟਿਕਾਊ ਖੇਤੀ ਵਿੱਚ ਸਹਿਯੋਗ ਅਤੇ ਵਪਾਰ ਪਹਿਲੂ” ਸਿਰਲੇਖ ਦੇ ਸੈਸ਼ਨ ਵਿੱਚ 200 ਤੋਂ ਵੱਧ ਭਾਗੀਦਾਰਾਂ ਨੇ ਸ਼ਿਰਕਤ ਕੀਤੀ।

ਸੈਸ਼ਨ ਦੇ ਚੇਅਰਮੈਨ ਪਦਮ ਭੂਸ਼ਣ ਡਾ.ਆਰ ਬੀ ਸਿੰਘ, ਸਾਬਕਾ ਕੁਲਪਤੀ, ਸੀਏਯੂ, ਇੰਫਾਲ ਨੇ ਸਮਾਗਮ ਦੀ ਮੇਜ਼ਬਾਨੀ ਕਰਨ ਲਈ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਸਰੋਤ ਸਾਡੇ ਮਾਪਿਆਂ ਤੋਂ ਵਿਰਾਸਤ ਵਿੱਚ ਨਹੀਂ ਹੁੰਦੇ ਪਰ ਅਸੀਂ ਉਨ੍ਹਾਂ ਨੂੰ ਆਪਣੇ ਬੱਚਿਆਂ ਤੋਂ ਉਧਾਰ ਲੈਂਦੇ ਹਾਂ। ਉਨ੍ਹਾਂ ਨਿਰਣਾ ਸਹਾਇਤਾ ਪ੍ਰਣਾਲੀ ਲਈ ਵੱਡਾ ਅੰਕੜਾ ਵਿਸ਼ਲੇਸ਼ਣ, ਬਨਾਉਟੀ ਸਮਝ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਧਿਆਨ ਦਿਵਾਇਆ ਕਿ ਖੇਤੀਬਾੜੀ ਸਾਡੇ ਢਾਂਚੇ ਦੇ ਸਾਰੇ ਥੰਮ੍ਹਾਂ - ਵਾਤਾਵਰਣ, ਆਰਥਿਕ ਅਤੇ ਸਮਾਜਿਕ ਸਥਿਰਤਾ ਉੱਤੇ ਬਹੁਤ ਪ੍ਰਭਾਵ ਪਾਉਂਦੀ ਹੈ। ਉਨ੍ਹਾਂ  ਭੁੱਖਮਰੀ ਅਤੇ ਗਰੀਬੀ ਮੁਕਤ ਦੇਸ਼ ਲਈ ਟਿਕਾਊ ਖੇਤੀਬਾੜੀ 'ਤੇ ਧਿਆਨ ਕੇਂਦਰਿਤ ਕਰਨ ਲਈ ਕਿਹਾ। 

https://static.pib.gov.in/WriteReadData/userfiles/image/image007R19C.jpg

ਡਾ.ਆਰ ਬੀ ਸਿੰਘ, ਸਾਬਕਾ ਕੁਲਪਤੀ, ਸੀਏਯੂ, ਇੰਫਾਲ

ਪ੍ਰੋ: ਕਮਲ ਵੱਤਾ ਨੇ ਦੱਸਿਆ ਕਿ ਟਿਕਾਊ ਖੇਤੀਬਾੜੀ ਵੱਲ ਧਿਆਨ ਦੇਣ ਲੋੜ ਹੈ ਅਤੇ ਇਹ ਸਾਡੇ ਆਲੇ-ਦੁਆਲੇ, ਆਰਥਿਕ, ਵਾਤਾਵਰਣ ਅਤੇ ਸਮਾਜਿਕ ਪਹਿਲੂਆਂ ਦੇ ਏਕੀਕਰਣ ਰਾਹੀਂ ਪ੍ਰਾਪਤ ਕੀਤੀ ਜਾ ਸਕਦੀ ਹੈ। ਤਾਲਮੇਲ ਘੱਟ ਪੈਮਾਨੇ 'ਤੇ ਪ੍ਰਾਪਤ ਕੀਤੇ ਜਾ ਸਕਦੇ ਹਨ ਪਰ ਜਦੋਂ ਪੈਮਾਨਾ ਵੱਧਦਾ ਹੈ ਤਾਂ ਪ੍ਰਣਾਲੀ ਵਿੱਚ ਸਹਿ-ਨਿਰਮਾਣ ਨੂੰ ਬਣਾਈ ਰੱਖਣਾ ਮੁਸ਼ਕਲ ਹੋ ਜਾਂਦਾ ਹੈ, ਇਸ ਲਈ ਦਾਇਰਾ ਬਹੁਤ ਮਹੱਤਵਪੂਰਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਖੋਜ ਸਮਰਥਨ ਅਤੇ ਉਤਪਾਦਕਤਾ ਨੂੰ ਨੁਕਸਾਨ ਨਾ ਹੋਣ ਦੇ ਸਬੂਤ ਹੋਣ ਦੇ ਬਾਵਜੂਦ, ਕਿਸਾਨ ਆਰਥਿਕ ਪ੍ਰੋਤਸਾਹਨ ਦੀ ਘਾਟ ਕਾਰਨ ਕੇਵਲ ਸਥਾਈ ਖੇਤੀ ਰਵਾਇਤਾਂ ਨੂੰ ਅਪਣਾਉਣ ਤੋਂ ਝਿਜਕ ਰਹੇ ਹਨ। ਉਨ੍ਹਾਂ ਇੱਛਾ ਜਤਾਈ ਕਿ ਟਿਕਾਊ ਟੈਕਨਾਲੋਜੀ ਨੂੰ ਅਪਨਾਉਣ ਲਈ ਕਿਸਾਨਾਂ ਨੂੰ ਆਰਥਿਕ ਪ੍ਰੋਤਸਾਹਨ ਦਿੱਤਾ ਜਾਣਾ ਚਾਹੀਦਾ ਹੈ।

ਡਾ: ਸੁਰੇਸ਼ ਪਾਲ ਨੇ ਦੱਸਿਆ ਕਿ ਪਿਛਲੇ ਕੁਝ ਸਾਲਾਂ ਵਿੱਚ ਖੇਤੀ ਸੈਕਟਰ ਦੀ ਕਾਰਗੁਜ਼ਾਰੀ ਵਿੱਚ ਕਾਫ਼ੀ ਸੁਧਾਰ ਹੋਇਆ ਹੈ। ਉਨ੍ਹਾਂ 2025 ਤੱਕ ਸਾਡੀਆਂ ਖੇਤੀਬਾੜੀ ਜਿਣਸਾਂ ਦੇ ਨਿਰਯਾਤ ਨੂੰ ਦੁੱਗਣਾ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਕਿਉਂਕਿ ਪਿਛਲੇ ਕੁਝ ਸਾਲਾਂ ਤੋਂ 3.5-4% ਦਾ ਵਾਧਾ ਦਰਜ ਕੀਤਾ ਗਿਆ ਹੈ। ਉਨ੍ਹਾਂ ਤੇਲ-ਬੀਜ ਵਾਲੀਆਂ ਫਸਲਾਂ ਅਤੇ ਹੋਰ ਫਸਲਾਂ ਦੇ ਉਤਪਾਦਨ 'ਤੇ ਵੀ ਧਿਆਨ ਕੇਂਦ੍ਰਤ ਕੀਤਾ ਜੋ ਅਸੀਂ ਆਯਾਤ ਕਰਦੇ ਹਾਂ। ਇਹ ਸਾਡੇ ਆਯਾਤ ਬਿੱਲ ਨੂੰ ਘਟਾਉਣ ਵਿੱਚ ਸਹਾਇਤਾ ਕਰੇਗਾ। 

ਮੱਧ ਪ੍ਰਦੇਸ਼ ਦੇ ਕਿਸਾਨ ਕਾਰਕੁਨ ਸ੍ਰੀ ਰਾਜਪਾਲ ਰਾਠੌਰ ਨੇ ਚਾਨਣਾ ਪਾਇਆ ਕਿ ਕਿਸਾਨੀ ਦੀ ਆਮਦਨੀ ਦੁੱਗਣੀ ਕਰਨ ਦੇ ਨਾਲ ਸਥਿਰਤਾ ਦਾ ਸਿੱਧਾ ਸਬੰਧ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੌਸ਼ਟਿਕਤਾ ਦੀ ਸੁਰੱਖਿਆ ਦੇ ਨਾਲ-ਨਾਲ ਰਸਾਇਣ ਮੁਕਤ ਭੋਜਨ ਦਾ ਉਤਪਾਦਨ ਇੱਕ ਸਿਹਤ ਇੱਕ ਵਿਸ਼ਵ ਲਈ ਵੀ ਮਹੱਤਵਪੂਰਨ ਕਾਰਕ ਹੈ।

ਡਾ: ਅਨੁਪਮ ਮਿਸ਼ਰਾ ਨੇ ਦੇਸ਼ ਦੇ ਵੱਖ-ਵੱਖ ਖਿੱਤਿਆਂ ਵਿੱਚ ਟਿਕਾਊ ਖੇਤੀਬਾੜੀ 'ਤੇ ਧਿਆਨ ਕੇਂਦਰਿਤ ਕਰਦਿਆਂ ਕਿਹਾ ਕਿ ਪਹਾੜੀ ਖੇਤਰ, ਤੱਟੀ ਖੇਤਰ, ਖੁਸ਼ਕ ਅਤੇ ਅਰਧ ਖੁਸ਼ਕ ਖਿੱਤਿਆਂ ਵਿੱਚ ਟਿਕਾਊ ਖੇਤੀਬਾੜੀ ਦੇ ਅਰਥ ਵੱਖਰੇ-ਵੱਖਰੇ ਹਨ। ਉਨ੍ਹਾਂ ਖੇਤੀਬਾੜੀ ਅਤੇ ਪੇਂਡੂ ਵਿਕਾਸ ਲਈ ਭਾਰਤ ਸਰਕਾਰ ਦੀਆਂ ਖਾਸ ਕਰਕੇ ਦੂਰ ਦੁਰਾਡੇ ਦੇ ਇਲਾਕਿਆਂ ਲਈ ਵੱਖ-ਵੱਖ ਯੋਜਨਾਵਾਂ 'ਤੇ ਚਾਨਣਾ ਪਾਇਆ।

ਦੂਜਾ ਸੈਸ਼ਨ ‘ਚੁਣੌਤੀਆਂ ਅਤੇ ਨੀਤੀਗਤ ਢਾਂਚੇ' ’ਤੇ ਕੇਂਦਰਿਤ ਰਿਹਾ। ਡਾ.ਏ ਕੇ ਸਿੰਘ, ਸਾਬਕਾ ਉਪ ਕੁਲਪਤੀ, ਖੇਤੀਬਾੜੀ ਯੂਨੀਵਰਸਿਟੀ, ਗਵਾਲੀਅਰ ਅਤੇ ਸਾਬਕਾ ਡੀਡੀਜੀ ਅਤੇ ਸਕੱਤਰ ਐਨਏਐਸ ਨੇ ਖੇਤੀਬਾੜੀ ਵਿਗਿਆਨੀ ਮੁਲਾਕਾਤ ਦੇ ਤਹਿਤ ਕੁਦਰਤੀ ਸਰੋਤ ਪ੍ਰਬੰਧਨ (ਐਨਆਰਐਮ) ਨੂੰ ਉਜਾਗਰ ਕਰਨ ਲਈ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ ਅਤੇ ਟਿਕਾਊ ਖੇਤੀਬਾੜੀ ਨਾਲ ਸਬੰਧਤ ਦੇਸ਼ ਵਿੱਚ ਵੱਡੇ ਮੁੱਦਿਆਂ ਧਰਤੀ ਹੇਠਲੇ ਪਾਣੀ ਦੀ ਨਿਕਾਸੀ, ਪਾਣੀ ਦੀ ਗੁਣਵੱਤਾ, ਮਿੱਟੀ ਦਾ ਸਿਹਤ ਪ੍ਰਬੰਧਨ ਅਤੇ ਜਲਵਾਯੂ ਤਬਦੀਲੀ 'ਤੇ ਵਿਚਾਰ ਵਟਾਂਦਰੇ ਕੀਤੇ। ਉਨ੍ਹਾਂ ਮਿੱਟੀ ਦੀ ਸਿਹਤ ਦੇ ਪ੍ਰਬੰਧਨ ਦੀ ਪਹੁੰਚ 'ਤੇ ਵੀ ਧਿਆਨ ਕੇਂਦਰਿਤ ਕੀਤਾ ਅਤੇ ਵਿਗਿਆਨਕ ਭਾਈਚਾਰੇ ਨੂੰ ਸਲਾਹ ਦਿੱਤੀ ਕਿ ਉਹ ਖਾਦ ਦੀ ਸੰਤੁਲਿਤ ਵਰਤੋਂ ਲਈ ਕਿਸਾਨਾਂ ਨੂੰ ਉਤਸ਼ਾਹਤ ਕਰਨ।

ਡਾ. ਓ ਪੀ ਚੌਧਰੀ, ਮਿੱਟੀ ਵਿਗਿਆਨ ਵਿਭਾਗ, ਪੀਏਯੂ, ਲੁਧਿਆਣਾ ਨੇ ਪੰਜਾਬ ਵਿੱਚ ਕਿਸਾਨਾਂ ਦੁਆਰਾ ਅਪਣਾਏ ਜਾ ਰਹੇ ਢੰਗਾਂ ਬਾਰੇ ਗੱਲਬਾਤ ਕੀਤੀ ਅਤੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਵੱਧ ਝਾੜ ਅਤੇ ਖੇਤੀ ਸਰੋਤ ਪ੍ਰਬੰਧਨ ਲਈ ਨਵੀਨਤਾ ਅਤੇ ਟੈਕਨਾਲੋਜੀ ਨੂੰ ਸਵੀਕਾਰ ਕਰਨ।

ਡਾ. ਮਾਨ ਸਿੰਘ, ਪੀਡੀ, ਡਬਲਯੂਟੀਸੀ, ਆਈਆਈਆਰਆਈ ਨੇ ਪਾਣੀ ਨੂੰ ਗੱਲਬਾਤ ਦੇ ਕੇਂਦਰ ਵਿੱਚ ਰੱਖਦੇ ਹੋਏ ਟਿਕਾਊ ਖੇਤੀਬਾੜੀ ਦੇ ਲੰਮੇ ਸਮੇਂ ਦੇ ਦਰਸ਼ਨ ਦੀ ਰੂਪ ਰੇਖਾ ਦਿੱਤੀ। ਉਨ੍ਹਾਂ ਖੇਤੀ-ਵਾਤਾਵਰਣ ਪ੍ਰਣਾਲੀ ਵਿੱਚ ਪਾਣੀ, ਮਿੱਟੀ ਅਤੇ ਊਰਜਾ ਦੀ ਭੂਮਿਕਾ ਬਾਰੇ ਦੱਸਿਆ। ਡਾ. ਸਿੰਘ ਨੇ ਜਲਵਾਯੂ ਤਬਦੀਲੀ ਅਤੇ ਧਰਤੀ ਹੇਠਲੇ ਪਾਣੀ ਦੇ ਰੀਚਾਰਜਿੰਗ ਵਿੱਚ ਵਾਟਰ ਹਾਰਵੈਸਟਿੰਗ ਰਾਹੀਂ ਨੇੜਲੇ ਪਾਣੀ ਦੀ ਸੰਭਾਲ 'ਤੇ ਧਿਆਨ ਕੇਂਦਰਿਤ ਕੀਤਾ। ਇਸ ਕਿਸਮ ਦੀ ਧਿਆਨ ਕੇਂਦਰਿਤ ਖੋਜ ਅਤੇ ਵਿਕਾਸ ਲਈ, ਲਾਭਦਾਇਕ ਗਿਆਨ ਲਈ ਪ੍ਰਮਾਣਿਤ ਪ੍ਰਾਇਮਰੀ ਡੈਟਾਸੈੱਟ ਦੀ ਲੋੜ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਜਾਣਕਾਰੀ ਜਲਵਾਯੂ ਤਬਦੀਲੀ ਦੀਆਂ ਸਥਿਤੀਆਂ ਦੌਰਾਨ ਕਮਿਊਨਿਟੀ ਯੋਜਨਾਬੰਦੀ ਅਤੇ ਫ਼ੈਸਲੇ ਲੈਣ ਵਿੱਚ ਸਹਾਇਤਾ ਕਰੇਗੀ। ਪੰਜਾਬ ਦੇ ਅਗਾਂਹਵਧੂ ਕਿਸਾਨਾਂ ਵਿਚੋਂ ਇੱਕ, ਸ਼੍ਰੀ. ਜਗਤਾਰ ਸਿੰਘ ਬਰਾੜ, ਬਠਿੰਡਾ ਨੇ ਵੀ ਖੇਤੀਬਾੜੀ, ਭੂਮੀ ਸਿਹਤ ਪ੍ਰਬੰਧਨ, ਕਾਰਬਨ ਕਰੈਡਿਟ ਜਾਗਰੂਕਤਾ ਅਤੇ ਰਸਾਇਣਕ ਖਾਦ ਦੀ ਬਜਾਏ ਜੈਵਿਕ ਕਾਰਬਨ ਦੀ ਵਰਤੋਂ ਕਾਰਨ ਮਿੱਟੀ ਦੇ ਨਿਘਾਰ ਅਤੇ ਮਿੱਟੀ ਦੇ ਸ਼ੋਸ਼ਣ ਦੇ ਮੁੱਦਿਆਂ 'ਤੇ ਅਧਾਰਤ ਆਪਣੇ ਵਿਚਾਰ ਅਤੇ ਤਜ਼ਰਬੇ ਸਾਂਝੇ ਕੀਤੇ।

ਡਾ: ਵੀ ਕੇ, ਮੁਖੀ, ਐਗਰੋਨੋਮੀ, ਆਈਆਰਆਈ ਨੇ ਭਾਰਤੀ ਖੇਤੀਬਾੜੀ ਦੇ ਫ਼ਸਲੀ ਚੱਕਰ ਦੇ ਢਾਂਚੇ  ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ, “ਇਸ ਕਿਸਮ ਦੀ ਫਸਲੀ ਪ੍ਰਣਾਲੀ ਕੁਦਰਤੀ ਸਰੋਤਾਂ ਦਾ ਸ਼ੋਸ਼ਣ ਕਰਦੀ ਹੈ ਅਤੇ ਦਿਨੋ ਦਿਨ ਮਿੱਟੀ ਦੀ ਸਿਹਤ ਦੀ ਸਥਿਤੀ ਨੂੰ ਖਤਰੇ ਵਿੱਚ ਪਾਉਂਦੀ ਹੈ।” ਇਸ ਲਈ ਉਨ੍ਹਾਂ ਫਸਲੀ ਭਿੰਨਤਾ ਵੱਲ ਵਧਣ ਦਾ ਸੁਝਾਅ ਦਿੱਤਾ। ਥੋੜ੍ਹੇ ਸਮੇਂ ਦੀ ਫਸਲ ਨੂੰ ਸ਼ਾਮਲ ਕਰਨਾ ਸਰੋਤਾਂ ਦੀ ਬਚਤ ਕਰ ਸਕਦਾ ਹੈ ਅਤੇ ਮਿੱਟੀ ਦੇ ਨਿਘਾਰ ਨੂੰ ਘਟਾਉਣ ਵਿੱਚ ਸਹਾਇਤਾ ਕਰ ਸਕਦਾ ਹੈ। 

ਊਰਜਾ ਕਨਕਲੇਵ 

ਵਾਤਾਵਰਣ-ਪੱਖੀ ਅਤੇ ਲਾਗਤ-ਪ੍ਰਭਾਵਸ਼ਾਲੀ ਊਰਜਾ ਟੈਕਨਾਲੋਜੀ ਪ੍ਰਦਾਨ ਕਰਨ ਲਈ ਤਕਨੀਕੀ ਕਾਢਾਂ ਨੂੰ ਤੇਜ਼ ਕਰਨ ਦੀ ਲੋੜ ਹੈ: ਸ਼੍ਰੀ ਰਾਜ ਕੁਮਾਰ ਸਿੰਘ, ਕੇਂਦਰੀ ਰਾਜ ਮੰਤਰੀ (ਬਿਜਲੀ, ਨਵੀਂ ਅਤੇ ਅਖੁੱਟ ਊਰਜਾ)

“ਊਰਜਾ ਕਨਕਲੇਵ” ਸਵੈ-ਨਿਰਭਰਤਾ ਅਤੇ ਆਲਮੀ ਭਲਾਈ ਲਈ ਸਵੱਛ ਊਰਜਾ ਦੇ ਵਿਸ਼ੇ 'ਤੇ ਕੇਂਦਰਿਤ ਸੀ ਅਤੇ ਇਸ ਦਾ ਉਦਘਾਟਨ ਸ਼੍ਰੀ ਰਾਜ ਕੁਮਾਰ ਸਿੰਘ, ਕੇਂਦਰੀ  (ਸੁਤੰਤਰ ਚਾਰਜ), ਬਿਜਲੀ ਅਤੇ ਨਵੀਂ ਅਤੇ ਅਖੁੱਟ ਊਰਜਾ ਨੇ ਰਾਜ ਮੰਤਰੀ ਕੀਤਾ। ਮੰਤਰੀ ਨੇ ਅਖੁੱਟ ਊਰਜਾ ਸਸਤਾ ਅਤੇ ਸਭ ਲਈ ਕਿਫਾਇਤੀ “ਊਰਜਾ ਪਹੁੰਚ”, “ਊਰਜਾ ਸਮਰੱਥਾ” ਅਤੇ “ਊਰਜਾ ਤਬਦੀਲੀ” 'ਤੇ ਧਿਆਨ ਕੇਂਦਰਿਤ ਕਰਦਿਆਂ, "ਊਰਜਾ ਆਰਥਿਕਤਾ” ਨੂੰ ਅੱਗੇ ਵਧਾਉਣ ਵਾਲੇ, ਸਥਿਰ ਭਵਿੱਖ ਲਈ, ਊਰਜਾ ਦੇ ਖੇਤਰ ਵਿੱਚ ਭਾਰਤ ਨੂੰ  ਮਾਰਗਦਰਸ਼ਕ ਬਣਾਉਣ ਦੇ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਦੁਹਰਾਇਆ ਕਿ 2030 ਤੱਕ, ਸਾਡੀ ਸਥਾਪਤ ਸਮਰੱਥਾ ਦਾ 40% ਗੈਰ-ਜੈਵਿਕ ਬਾਲਣ ਤੋਂ ਹੋਵੇਗੀ। ਮੰਤਰੀ ਨੇ ਟੈਕਨਾਲੋਜੀਕਲ ਨਵੀਨਤਾ ਨੂੰ ਤੇਜ਼ ਕਰਨ ਅਤੇ ਇਸਨੂੰ ਮਜ਼ਬੂਤ ​​ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਤਾਂ ਜੋ ਇਹ ਵਾਤਾਵਰਣਅਤੇ ਸਮਾਜਿਕ ਤੌਰ 'ਤੇ ਵਧੀਆ, ਲਾਗਤ-ਪ੍ਰਭਾਵਸ਼ਾਲੀ ਊਰਜਾ ਟੈਕਨਾਲੋਜੀਆਂ ਨੂੰ ਵੱਡੇ ਅਤੇ ਵਿਆਪਕ ਪੱਧਰ 'ਤੇ ਪ੍ਰਦਾਨ ਕੀਤਾ ਜਾ ਸਕੇ। 

WhatsApp Image 2020-12-23 at 1.29.00 PM.jpeg

ਸ਼੍ਰੀ ਰਾਜ ਕੁਮਾਰ ਸਿੰਘ, ਕੇਂਦਰੀ ਰਾਜ ਮੰਤਰੀ (ਬਿਜਲੀ, ਨਵੀਂ ਅਤੇ ਅਖੁੱਟ ਊਰਜਾ) ਸੰਬੋਧਨ ਕਰਦੇ ਹੋਏ

ਆਈਆਈਐਸਐਫ 2020 ਵਿਖੇ ਊਰਜਾ ਸੰਮੇਲਨ

ਭਾਰਤ ਸਰਕਾਰ ਦੇ ਬਾਇਓਟੈਕਨਾਲੋਜੀ ਵਿਭਾਗ ਦੀ ਸਕੱਤਰ ਡਾ: ਰੇਨੂੰ ਸਵਰੂਪ ਨੇ ਇੱਕ ਸਥਿਰ ਭਵਿੱਖ ਲਈ ਨਵੀਨਤਾ ਭਾਈਵਾਲੀ, ਵਿਗਿਆਨ, ਟੈਕਨਾਲੋਜੀ ਅਤੇ ਨਵੀਨਤਾ ਵਿੱਚ ਸਹਿਯੋਗ ਦੁਆਰਾ ਖੁਸ਼ਹਾਲੀ ਨੂੰ ਵਧਾਉਣ ਅਤੇ ਵਿਸ਼ਵਵਿਆਪੀ ਚੁਣੌਤੀਆਂ ਅਤੇ ਟਿਕਾਊ ਵਿਕਾਸ ਨੂੰ ਹੱਲ ਕਰਨ ਲਈ ਭਾਰਤ ਦੀ ਆਪਸੀ ਵਚਨਬੱਧਤਾ 'ਤੇ ਜ਼ੋਰ ਦਿੱਤਾ। ਡਾ. ਸੰਗੀਤਾ ਕਸਤੂਰੀ, ਡੀਬੀਟੀ ਵਿਗਿਆਨੀ ਨੇ ਸਹਿਯੋਗੀ ਖੋਜ ਅਤੇ ਵਿਕਾਸ, ਸਵੱਛ ਊਰਜਾ ਅੰਤਰਰਾਸ਼ਟਰੀ ਇਨਕਿਊਬੇਸ਼ਨ ਸੈਂਟਰ, ਸਵੱਛ ਟੈਕਨਾਲੋਜੀ, ਕੂੜੇ ਤੋਂ ਊਰਜਾ, ਊਰਜਾ ਕੁਸ਼ਲਤਾ ਅਤੇ ਊਰਜਾ ਪਹੁੰਚ ਖੇਤਰਾਂ ਅਤੇ ਸਵੱਛ ਊਰਜਾ ਲਈ ਨਵੀਨਤਾਵਾਂ ਦੇ ਜ਼ਰੀਏ ਮਿਸ਼ਨ ਇਨੋਵੇਟਿਵ ਤਹਿਤ ਸਵੱਛ ਊਰਜਾ ਦੇ ਖੇਤਰ ਵਿੱਚ ਵੱਖ-ਵੱਖ ਪਹਿਲੂਆਂ 'ਤੇ ਚਰਚਾ ਕੀਤੀ।

WhatsApp Image 2020-12-23 at 1.29.01 PM.jpeg

ਵਰਚੁਅਲ ਸੈਸ਼ਨ ਰਾਹੀਂ ਵੈਬਿਨਾਰ ਦੌਰਾਨ ਸਰਕਾਰੀ ਖੇਤਰ, ਖੋਜ, ਅਕਾਦਮਿਕ, ਉਦਯੋਗ, ਸਟਾਰਟ-ਅੱਪਸ ਅਤੇ ਇਨਕਿਊਬੇਟਰ (ਸੀਆਈਆਈਸੀ) ਦੇ ਹਿਤਧਾਰਕਾਂ ਨੂੰ ਸ਼ਾਮਲ ਕਰਕੇ ਸਵੱਛ ਊਰਜਾ ਟੈਕਨਾਲੋਜੀ ਦੇ ਪ੍ਰਦਰਸ਼ਨ 'ਤੇ ਕੇਂਦਰਿਤ ਕੀਤਾ ਗਿਆ। ਸੈਸ਼ਨ ਦੇ ਦੌਰਾਨ ਸਵੱਛ ਊਰਜਾ ਦੇ ਮਹੱਤਵਪੂਰਨ ਖੇਤਰ / ਵਿਸ਼ਿਆਂ ਅਖੁੱਟ ਊਰਜਾ ਉਤਪਾਦਨ, ਊਰਜਾ ਸੰਭਾਲ/ਊਰਜਾ ਵਰਤੋਂ ਵਿੱਚ ਕਮੀ ਅਤੇ ਕਰਾਸ ਸੈਕਟਰਲ ਟੈਕਨਾਲੋਜੀਆਂ ਅਤੇ ਨਵੀਨਤਾਵਾਂ ਪ੍ਰਮੁੱਖ ਵਿਸ਼ੇ ਰਹੇ। 

******

ਐਨ ਬੀ / ਕੇਜੀਐਸ / (ਇਨਪੁਟਸ: ਸੀਐਸਆਈਆਰ-ਨਿਸਟੈਡ)


(Release ID: 1683727) Visitor Counter : 150