ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਸੁਗੱਮਯ ਭਾਰਤ ਅਭਿਆਨ ਦੀਆਂ ਅਮਲ ਰਣਨੀਤੀਆਂ ਦਿਵਯਾਂਗਜਨ ਲਈ ‘ਪਹੁੰਚਯੋਗ ਭਾਰਤ-ਸਸ਼ਕਤ ਭਾਰਤ’ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਤਕਨੀਕੀ ਤੌਰ ‘ਤੇ ਸੰਭਵ ਅਤੇ ਆਰਥਿਕ ਤੌਰ ‘ਤੇ ਵਿਹਾਰਕ ਟੈਕਨਾਲੋਜੀ ਹੱਲ ਵਿਕਸਿਤ ਕਰਨਗੀਆਂ: ਆਈਆਈਐਸਐਫ -2020 ‘ਸਹਾਇਕ ਟੈਕਨਾਲੋਜੀਆਂ ਅਤੇ ਦਿਵਯਾਂਗਜਨ 'ਤੇ ਕਨਕਲੇਵ' ਵਿਖੇ ਬੁਲਾਰੇ

Posted On: 25 DEC 2020 3:10PM by PIB Chandigarh

ਆਈਆਈਐਸਐਫ -2020

 https://static.pib.gov.in/WriteReadData/userfiles/image/image0030QE9.jpg

ਸਹਾਇਕ ਟੈਕਨਾਲੋਜੀਆਂ ਅਤੇ ਦਿਵਯਾਂਗਜਨ 'ਤੇ ਕਨਕਲੇਵ

6ਵਾਂ ਭਾਰਤ ਅੰਤਰਰਾਸ਼ਟਰੀ ਵਿਗਿਆਨ ਉਤਸਵ (ਆਈਆਈਐੱਸਐੱਫ) 'ਆਤਮਨਿਰਭਰ ਭਾਰਤ ਅਤੇ ਆਲਮੀ ਭਲਾਈ ਲਈ ਵਿਗਿਆਨ' ਵਿਸ਼ੇ 'ਤੇ ਅਧਾਰਤ ਹੈ। ਲਚਕਤਾ, ਅਨੁਕੂਲਤਾ ਅਤੇ ਸਹਿ-ਹੋਂਦ ਇੱਕ ਸਮਾਨ ਟਿਕਾਊ ਵਿਕਾਸ ਲਈ ਸਮੁੱਚੀ ਵਿਕਾਸ ਪ੍ਰਕਿਰਿਆ ਵਿੱਚ ਦਿਵਯਾਂਗਜਨ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਬਹੁਤ ਮਹੱਤਵਪੂਰਣ ਭੂਮਿਕਾ ਅਦਾ ਕਰਦੇ ਹਨ। ਹਾਲਾਂਕਿ ਸਰਕਾਰ ਦੁਆਰਾ ਵਿਗਿਆਨ ਅਤੇ ਟੈਕਨਾਲੋਜੀ ਵਿਭਾਗ ਦੇ ਖੋਜ ਅਤੇ ਵਿਕਾਸ ਪ੍ਰੋਗਰਾਮਾਂ ਸਮੇਤ ਕਈ ਪਹਿਲਕਦਮੀਆਂ ਕੀਤੀਆਂ ਗਈਆਂ ਹਨ, ਜਨਸੰਖਿਅਕ ਤਬਦੀਲੀਆਂ ਦੇ ਵਿਕਾਸ ਦੇ ਸੰਦਰਭ ਵਿੱਚ ਸਹਾਇਕ ਟੈਕਨਾਲੋਜੀ ਦੇ ਖੇਤਰ ਵਿੱਚ ਖੋਜ ਅਤੇ ਵਿਕਾਸ ਦੀ ਰਫਤਾਰ ਨੂੰ ਤੇਜ਼ ਕਰਨ ਦੀ ਲੋੜ ਹੈ, ਜਿਸ ਨਾਲ ਦਿਵਯਾਂਗਜਨ ਦੀ ਵੱਡੀ ਗਿਣਤੀ ਨੂੰ ਇਸ ਦਾਇਰੇ ਅਧੀਨ ਲਿਆਂਦਾ ਜਾ ਸਕੇ। 

ਸਹਾਇਕ ਟੈਕਨਾਲੋਜੀਆਂ ਅਤੇ ਦਿਵਯਾਂਗਜਨ 'ਤੇ ਸੰਮੇਲਨ ਦਾ ਦੂਜਾ ਸੰਸਕਰਣ “ਵਿਗਿਆਨ, ਟੈਕਨਾਲੋਜੀ ਅਤੇ ਆਤਮਨਿਰਭਰਤਾ ਲਈ ਨਵੀਨਤਾ ਰਾਹੀਂ ਦਿਵਯਾਂਗਜਨ ਦੇ ਸਸ਼ਕਤੀਕਰਨ” ਦੇ ਵਿਸ਼ਾ ਨਾਲ ਕਰਵਾਇਆ ਗਿਆ। ਇਸ ਸੰਮੇਲਨ ਵਿੱਚ ਭਾਰਤ ਵਿੱਚ ਆਤਮਨਿਰਭਰ ਸਹਾਇਕ ਟੈਕਨਾਲੋਜੀ ਦੇ ਵਾਤਾਵਰਣ ਨੂੰ ਬਣਾਉਣ ਵਿੱਚ ਚੁਣੌਤੀਆਂ ਦਾ ਹੱਲ ਕਰਨ ਲਈ ਸਹਾਇਕ ਟੈਕਨਾਲੋਜੀ (ਏਟੀ) ਵੈਲਯੂ ਚੇਨ ਦੇ ਵੱਖ-ਵੱਖ ਹਿਤਧਾਰਕਾਂ ਜਿਵੇਂ ਕਿ ਖੋਜਕਰਤਾ, ਵਿਗਿਆਨੀ, ਇੰਜੀਨੀਅਰ, ਕਲੀਨੀਸ਼ੀਅਨ, ਨਵੀਨਤਾਕਾਰੀ, ਨੀਤੀ ਨਿਰਮਾਤਾ, ਉੱਦਮੀ ਅਤੇ ਸਟਾਰਟ ਅੱਪ, ਸਰਕਾਰੀ ਅਤੇ ਗੈਰ-ਸਰਕਾਰੀ ਸੰਗਠਨਾਂ, ਉਦਯੋਗਾਂ, ਸਲਾਹਕਾਰਾਂ ਅਤੇ ਦਿਵਯਾਂਗਜਨ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਵਾਲੇ  ਇਕੱਠੇ ਹੋਏ। 

ਇਸ ਸਮਾਗਮ ਦਾ ਉਦਘਾਟਨ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ ਸ੍ਰੀ ਥਾਵਰ ਚੰਦ ਗਹਿਲੋਤ ਨੇ ਕੀਤਾ। ਦੋ ਦਿਨਾ ਵਿਚਾਰ-ਵਟਾਂਦਰੇ ਨੇ ਨਾ ਸਿਰਫ ਹੱਲਾਂ ਬਾਰੇ ਗੱਲਬਾਤ ਲਈ ਸਾਂਝੇ ਮੰਚ ਪ੍ਰਦਾਨ ਕੀਤੇ, ਬਲਕਿ ਦਿਵਯਾਂਗਜਨ ਵਿੱਚ ਸਮਰੱਥਾ ਪੈਦਾ ਕਰਨ ਲਈ ਸਹਾਇਕ ਉਪਕਰਣਾਂ, ਟੈਕਨਾਲੋਜੀਆਂ ਅਤੇ ਤਕਨੀਕਾਂ ਬਾਰੇ ਕਾਰਜਸ਼ੀਲ ਖੋਜ ਅਤੇ ਵਿਕਾਸ ਲਈ ਮੌਜੂਦ ਸਮੱਸਿਆਵਾਂ ਬਾਰੇ ਜਾਣ-ਪਛਾਣ ਕਰਨ ਦੇ ਨਾਲ-ਨਾਲ ਦਿਵਯਾਂਗਜਨ ਦੇ ਸਸ਼ਕਤੀਕਰਨ ਲਈ ਆਤਮਨਿਰਭਰ ਖੋਜ ਅਤੇ ਵਿਕਾਸ ਦੀ ਵਾਤਾਵਰਣ ਪ੍ਰਣਾਲੀ 'ਤੇ ਵੀ ਵਿਚਾਰ-ਵਟਾਂਦਰੇ ਦਾ ਮੌਕਾ ਪ੍ਰਦਾਨ ਕੀਤਾ।   

ਇਸ ਸਮਾਗਮ ਵਿੱਚ ਔਰਤਾਂ, ਉੱਤਰ-ਪੂਰਬੀ ਰਾਜਾਂ, ਮੌਜੂਦਾ ਮਹਾਂਮਾਰੀ ਦੇ ਦੌਰਾਨ ਚੁਣੌਤੀਆਂ ਅਤੇ ਲੋੜਾਂ ਦੇ ਵਿਸ਼ੇਸ਼ ਸੰਦਰਭ ਵਿੱਚ ਵੱਖ-ਵੱਖ ਪਹਿਲੂਆਂ ਜਿਵੇਂ ਕਿ ਭਾਰਤ ਵਿੱਚ ਸਹਾਇਕ ਟੈਕਨਾਲੋਜੀ ਈਕੋਸਿਸਟਮ, ਸੁਤੰਤਰ ਰੋਜ਼ਾਨਾ ਜੀਵਨ, ਸਿੱਖਿਆ ਅਤੇ ਹੁਨਰ ਵਿਕਾਸ, ਰੁਜ਼ਗਾਰ ਯੋਗਤਾ ਆਦਿ ਅਤੇ ਆਤਮਨਿਰਭਰਤਾ ਲਈ ਸਵਦੇਸ਼ੀ ਸਹਾਇਕ ਉਪਕਰਣਾਂ ਦਾ ਵਿਕਾਸ ਉੱਤੇ ਕੇਂਦਰਿਤ ਅਗਾਂਹਵਧੂ ਗੱਲਬਾਤ ਅਤੇ ਪੈਨਲ ਵਿਚਾਰ ਵਟਾਂਦਰੇ ਹੋਏ। ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਦੁਆਰਾ ਪੋਸਟਰ ਪੇਸ਼ਕਾਰੀ ਤੋਂ ਇਲਾਵਾ ਵਰਚੁਅਲ ਐਕਸਪੋ / ਪ੍ਰਦਰਸ਼ਨੀ ਵੀ ਲਗਾਈ ਗਈ ਸੀ। 

https://static.pib.gov.in/WriteReadData/userfiles/image/image004KLGB.jpg

ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ ਸ਼੍ਰੀ ਥਾਵਰ ਚੰਦ ਗਹਿਲੋਤ ਆਈਆਈਐੱਸਐੱਫ 2020 ਵਿਖੇ ਦਿਵਯਾਂਗਜਨ ਕਨਕਲੇਵ ਦੇ ਉਦਘਾਟਨੀ ਸਮਾਗ਼ਮ ਵਿੱਚ ਬੋਲਦੇ ਹੋਏ।

ਖੋਜਕਰਤਾ, ਵਿਗਿਆਨੀ ਅਤੇ ਟੈਕਨਾਲੋਜਿਸਟ, ਉਪਭੋਗਤਾ ਸਮੂਹ, ਉਦਯੋਗ, ਕਲੀਨੀਸ਼ੀਅਨ ਅਤੇ ਪ੍ਰੈਕਟੀਸ਼ਨਰ, ਐਨਜੀਓ ਦੇ ਨੁਮਾਇੰਦੇ ਅਤੇ ਸਰਕਾਰ ਦੇ ਨੁਮਾਇੰਦਿਆਂ ਸਮੇਤ 200 ਤੋਂ ਵੱਧ ਭਾਗੀਦਾਰਾਂ ਨੇ ਦਿਵਯਾਂਗਜਨ ਦੀਆਂ ਤੁਰੰਤ ਲੋੜਾਂ ਬਾਰੇ ਵਿਚਾਰ ਵਟਾਂਦਰੇ ਕੀਤੇ ਅਤੇ ਸਮੱਸਿਆਵਾਂ ਦੇ ਹੱਲ ਲਈ ਨਵੀਨਤਾਕਾਰੀ ਪਹੁੰਚ ਅਪਣਾਉਣ ਦੀ ਮੰਗ ਕੀਤੀ। ਭਾਗੀਦਾਰਾਂ ਨੇ ਉਮੀਦ ਜਤਾਈ ਕਿ ਸਿਫਾਰਸ਼ਾਂ ਉਪਭੋਗਤਾ ਕੇਂਦਰਿਤ ਉਤਪਾਦਾਂ ਦੇ ਡਿਜ਼ਾਇਨ ਅਤੇ ਵਿਕਾਸ ਵਿੱਚ ਏਟੀ ਸਮਰੱਥਾ ਵਿਕਾਸ, ਭੂਮਿਕਾ ਅਤੇ ਜ਼ਿੰਮੇਵਾਰੀਆਂ ਨੂੰ ਪ੍ਰਾਪਤ ਕਰਨ, ਪਹੁੰਚਯੋਗਤਾ, ਉਪਯੋਗਤਾ, ਅਤੇ ਸ਼ਮੂਲੀਅਤ ਖੋਜ ਅਤੇ ਅਭਿਆਸ ਦਰਮਿਆਨ ਤਾਲਮੇਲ ਨੂੰ ਉਤਸ਼ਾਹਤ ਕਰਨ ਅਤੇ ਜ਼ਰੂਰੀ ਉਪਭੋਗਤਾ ਨਾਲ ਅੰਤਰ-ਅਨੁਸ਼ਾਸਨੀ ਖੋਜ ਦਾ ਰਾਹ ਪੱਧਰਾ ਕਰਨਗੀਆਂ। ਉਨ੍ਹਾਂ ਨੇ ਕਿਹਾ ਕਿ ਵੱਡੇ ਪਰਿਪੇਖ 'ਤੇ, ਇਹ ਸਿਫਾਰਸ਼ ਸੁਗਮਯ ਭਾਰਤ ਅਭਿਆਨ ਦੀਆਂ ਨਾ ਸਿਰਫ ਲਾਗੂ ਕਰਨ ਦੀਆਂ ਰਣਨੀਤੀਆਂ ਨੂੰ ਸਮਝਣ ਵਿਚ ਸਹਾਇਤਾ ਕਰੇਗੀ, ਬਲਕਿ 'ਪਹੁੰਚਯੋਗ ਭਾਰਤ-ਸਸ਼ਕਤ ਭਾਰਤ' ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਦਿਵਯਾਂਗਜਨ ਲਈ ਤਕਨੀਕੀ ਤੌਰ 'ਤੇ ਸੰਭਵ ਅਤੇ ਆਰਥਿਕ ਤੌਰ 'ਤੇ ਵਿਹਾਰਕ ਟੈਕਨਾਲੋਜੀ ਹੱਲ ਵਿਕਸਿਤ ਕਰੇਗੀ। 

ਵਿਸ਼ਵਵਿਆਪੀ ਦ੍ਰਿਸ਼ਟੀਕੋਣ 'ਤੇ ਵਿਚਾਰ ਵਟਾਂਦਰੇ ਅਤੇ ਸਮਾਜ ਦੇ ਸਰਗਰਮ ਯੋਗਦਾਨ ਪਾਉਣ ਵਾਲੇ ਮੈਂਬਰਾਂ ਵਜੋਂ ਦਿਵਯਾਂਗਜਨ ਦੀ ਮਾਨਤਾ ਦੇ ਦਰਵਾਜ਼ੇ ਖੋਲ੍ਹਣਗੇ, ਜਿਨ੍ਹਾਂ ਨੂੰ ਅਪੰਗਤਾ ਨਾਲ ਸੰਬੰਧਤ ਸਥਿਰ ਵਿਕਾਸ ਟੀਚਿਆਂ ਲਈ 2030 ਏਜੰਡਾ ਪ੍ਰਾਪਤ ਕਰਨ ਲਈ ਕਿਸੇ ਵਿਤਕਰੇ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

******


 

ਐਨਬੀ / ਕੇਜੀਐਸ / (ਸੀਐਸਆਈਆਰ-ਨਿਸਟੈਡ)



(Release ID: 1683725) Visitor Counter : 159


Read this release in: Hindi , English , Urdu , Tamil , Telugu