ਕਬਾਇਲੀ ਮਾਮਲੇ ਮੰਤਰਾਲਾ

ਟ੍ਰਾਈਫ਼ੈੱਡ ਵੱਲੋਂ ਪੀਐੱਮ–ਐੱਫ਼ਐੱਮਈ ਯੋਜਨਾ ਲਾਗੂ ਕਰ ਕੇ ਕਬਾਇਲੀ ਜੀਵਨਾਂ ਦੀ ਤਰੱਕੀ ਲਈ ਫ਼ੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਨਾਲ ਸਹਿਮਤੀ–ਪੱਤਰ ’ਤੇ ਹਸਤਾਖਰ

Posted On: 24 DEC 2020 5:35PM by PIB Chandigarh

ਕਬਾਇਲੀ ਮਾਮਲਿਆਂ ਬਾਰੇ ਮੰਤਰਾਲੇ ਅਧੀਨ ‘ਟ੍ਰਾਈਫ਼ੈੱਡ’ (TRIFED) ਕਬਾਇਲੀ ਸਸ਼ੱਕਤੀਕਰਣ ਵਿੱਚ ਵਾਧਾ ਕਰਨ ਤੇ ਉਨ੍ਹਾਂ ਦੀ ਰਹਿਣੀ–ਬਹਿਣੀ ਵਿੱਚ ਸੁਧਾਰ ਲਿਆਉਣ ਦੇ ਮੁੱਖ ਉਦੇਸ਼ ਨਾਲ ਕੇਂਦਰਮੁਖਤਾਵਾਂ ਦੀ ਭਾਲ ਕਰਦਾ ਰਿਹਾ ਹੈ ਤੇ ਹਮ–ਖ਼ਿਆਲ ਸੰਗਠਨਾਂ ਨਾਲ ਮਿਲ ਕੇ ਭਾਈਵਾਲੀਆਂ ਕਰਦਾ ਰਿਹਾ ਹੈ। ਇਸ ਸਬੰਧੀ ‘ਟ੍ਰਾਈਫ਼ੈੱਡ’ ਨੇ ਸਰਕਾਰੀ ਵਿਭਾਗਾਂ ਅਤੇ ਹੋਰ ਹਮ–ਖ਼ਿਆਲ ਸੰਗਠਨਾਂ ਨਾਲ ਗੱਠਜੋੜ ਕਾਇਮ ਕਰਨਾ ਸ਼ੁਰੂ ਕਰ ਦਿੱਤਾ ਹੈ। ਟ੍ਰਾਈਫ਼ੈੱਡ ਨੇ ਜਿਹੜੇ ਵਿਭਾਗਾਂ ਨਾਲ ਗੱਠਜੋੜ ਕੀਤਾ ਹੈ, ਉਨ੍ਹਾਂ ਵਿੱਚੋਂ ਇੱਕ ਫ਼ੂਡ ਪ੍ਰੋਸੈਸਿੰਗ ਮੰਤਰਾਲਾ ਹੈ। ਫ਼ੂਡ ਪ੍ਰੋਸੈਸਿੰਗ ਮੰਤਰਾਲਾ ‘ਪ੍ਰਧਾਨ ਮੰਤਰੀ ਫ਼ੌਰਮਲਾਇਜ਼ੇਸ਼ਨ ਆੱਵ੍ ਮਾਈਕ੍ਰੋ ਫ਼ੂਡ ਪ੍ਰੋਸੈਸਿੰਗ ਇੰਟਰਪ੍ਰਾਈਜ਼ਸ’ (PM-FME) ਯੋਜਨਾ ਲਾਗੂ ਕਰ ਰਿਹਾ ਹੈ, ਜੋ ਸੂਖ–ਪੱਧਰ ਦੇ ਭੋਜਨ ਉੱਦਮੀਆਂ, ਐੱਫ਼ਪੀਓਜ਼, ਸਵੈ–ਸਹਾਇਤਾ ਸਮੂਹਾਂ ਤੇ ਸਹਿਕਾਰੀ ਸਭਾਵਾਂ ਦੀ ਮਦਦ ਲਈ ਆਤਮਨਿਰਭਰ ਭਾਰਤ ਅਭਿਯਾਨ ਅਧੀਨ ਇੱਕ ਅਹਿਮ ਪਹਿਲਕਦਮੀ ਹੈ। ਇਸ ਯੋਜਨਾ ਦਾ ਇੱਕ ਅਹਿਮ ਅੰਗ ਹੈ ਕਬਾਇਲੀ ਉੱਪ–ਯੋਜਨਾ।

A group of people sitting around a tableDescription automatically generated with medium confidence

 

 ਇਹ ਯੋਜਨਾ ਲਾਗੂ ਕਰਨ ਦੇ ਕੇਂਦਰਮੁਖੀ ਪ੍ਰਬੰਧ ਨੂੰ ਪਰਿਭਾਸ਼ਤ ਕਰਨ ਲਈ ਇੱਕ ਸਰਕਾਰੀ–ਪੱਤਰ ਉੱਤੇ ਸ੍ਰੀ ਦੀਪਕ ਖਾਂਡੇਕਰ, ਸਕੱਤਰ ਕਬਾਇਲੀ ਮਾਮਲਿਆਂ ਬਾਰੇ ਮੰਤਰੀ ਅਤੇ ਸ੍ਰੀਮਤੀ ਪੁਸ਼ਪਾ ਸੁਬਰਾਮਨੀਅਮ, ਸਕੱਤਰ, ਫ਼ੂਡ ਪ੍ਰੋਸੈਸਿੰਗ ਮੰਤਰਾਲਾ ਨੇ ਸ੍ਰੀ ਅਰਜੁਨ ਮੁੰਡਾ, ਬਾਇਲੀ ਮਾਮਲਿਆਂ ਬਾਰੇ ਮੰਤਰੀ ਤੇ ਸ੍ਰੀ ਨਰੇਂਦਰ ਸਿੰਘ ਤੋਮਰ, ਖੇਤੀਬਾੜੀ ਤੇ ਫ਼ੂਡ ਪ੍ਰੋਸੈਸਿੰਗ ਮੰਤਰੀ, ਸ੍ਰੀ ਥਾਵਰ ਚੰਦ ਗਹਿਲੋਤ, ਕੇਂਦਰੀ ਸਮਾਜਕ ਨਿਆਂ ਤੇ ਸਸ਼ੱਕਤੀਕਰਣ ਮੰਤਰੀ, ਰਾਮੇਸ਼ਵਰ ਤੇਲੀ, ਰਾਜ ਮੰਤਰੀ, ਫ਼ੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ ਅਤੇ ਸ੍ਰੀ ਪ੍ਰਵੀਰ ਕ੍ਰਿਸ਼ਨਾ, ਮੈਨੇਜਿੰਗ ਡਾਇਰੈਕਟਰ, ਟ੍ਰਾਇਫ਼ੈੱਡ ਦੀ ਮੌਜੂਦਗੀ ਵਿੱਚ 18 ਦਸੰਬਰ, 2020 ਨੂੰ ਹਸਤਾਖਰ ਕੀਤੇ ਗਏ ਸਨ।

A group of people posing for a photoDescription automatically generated with medium confidence

ਫ਼ੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਦੀ ਪੀਐੱਮ–ਐੱਫ਼ਐੱਮਈ ਯੋਜਨਾ ਅਧੀਨ ਲੋੜੀਂਦੀ ਫ਼ੰਡਿੰਗ ਨਾਲ ਕਬਾਇਲੀ ਭੋਜਨ ਉਤਪਾਦਾਂ ਦੀ ਟ੍ਰਾਈ–ਫ਼ੂਡ ਰੇਂਜ ਟ੍ਰਾਈਫ਼ੈੱਡ ਵੱਲੋਂ ਵਿਕਸਤ ਕੀਤੀ ਜਾਵੇਗੀ, ਬ੍ਰਾਂਡ ਬਣਾਇਆ ਜਾਵੇਗਾ ਤੇ ਪੈਕੇਜਿੰਗ ਕੀਤੀ ਜਾਵੇਗੀ। ਇਸ ਮਾਮਲੇ ’ਤੇ ਵੀ ਸਹਿਮਤੀ ਪ੍ਰਗਟਾਈ ਗਈ ਕਿ ‘ਵਨ ਧਨ ਯੋਜਨਾ’ ਅਧੀਨ ਕੰਮ ਕਰਦੇ ਸਵੈ–ਸਹਾਇਤਾ ਸਮੂਹਾਂ ਨੂੰ ਪੀਐੱਮ–ਐੱਫ਼ਐੱਮਈ ਯੋਜਨਾ ਅਧੀਨ ਹੈਂਡਹੋਲਡਿੰਗ, ਸਿਖਲਾਈ, ਪੂੰਜੀ ਨਿਵੇਸ਼ ਤੇ ਚਲੰਤ ਪੂੰਜੀ ਸਮੇਤ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ। ਟ੍ਰਾਈਫ਼ੈੱਡ ਭੋਜਨ ਉਤਪਾਦਾਂ ਵਿੱਚ ਲੱਗੇ ਯੋਗ ਸਵੈ–ਸਹਾਇਤਾ ਸਮੂਹਾਂ ਤੇ ਉਨ੍ਹਾਂ ਦੇ ਮੈਂਬਰਾਂ ਅਤੇ ‘ਵਨ ਧਨ ਯੋਜਨਾ’ ਸਮੂਹਾਂਅਤੇ ਉਨ੍ਹਾਂ ਦੇ ਮੈਂਬਰਾਂ ਦੀ ਸ਼ਨਾਖ਼ਤ ਕਰੇਗਾ ਅਤੇ ਲੋੜੀਂਦੇ ਵੇਰਵਿਆਂ ਦੀ ਇੱਕ ਸੂਚੀ ਤਿਆਰ ਕਰੇਗਾ; ਜਿਸ ਵਿੱਚ ਉਨ੍ਹਾਂ ਦੇ ਸੰਚਾਲਨ ਦੇ ਪੱਧਰ, ਉਤਪਾਦ ਦੀ ਕਿਸਮ, ਮਾਰਕਿਟਿੰਗ ਚੈਨਜ਼, ਉਤਪਾਦਨ ਦੇ ਸਾਧਨ, ਉਤਪਾਦਨ ਸੁਵਿਧਾਵਾਂ, ਸਿਖਲਾਈ ਆਦਿ ਦਾ ਵਰਨਣ ਹੋਵੇਗਾ ਤੇ ਉਹ ਸੂਚੀ ਰਾਜ ਸਰਕਾਰਾਂ ਤੇ ਫ਼ੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਨਾਲ ਸਾਂਝੀ ਕੀਤੀ ਜਾਵੇਗੀ। ਸਮਰੱਥਾ ਨਿਰਮਾਣ ਦੇ ਹਿੱਸੇ ਵਜੋਂ, ਇਹ ਫ਼ੈਸਲਾ ਕੀਤਾ ਗਿਆ ਹੈ ਕਿ PMFME ਯੋਜਨਾ ਅਧੀਨ ਫ਼ੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ; ਫ਼ੂਡ ਪ੍ਰੋਸੈਸਿੰਗ ਵਿੱਚ ਲੱਗੇ ਕਬਾਇਲੀਆਂ ਦੀ ਸਿਖਲਾਈ ਤੇ ਸਮਰੱਥਾ ਨਿਰਮਾਣ ਲਈ ਟ੍ਰਾਈਫ਼ੈੱਡ ਨੂੰ ਲੋੜੀਂਦੇ ਫ਼ੰਡ ਵੀ ਮੁਹੱਈਆ ਕਰਵਾਏਗਾ। ਇਸ ਤੋਂ ਇਲਾਵਾ, ਟ੍ਰਾਈਫ਼ੈੱਡ ਨੂੰ ਉਤਪਾਦ ਵਿਕਾਸ ਤੇ ਕਬਾਇਲੀ ਭੋਜਨ ਉਤਪਾਦਾਂ ਦੀ ਪੈਕੇਜਿੰਗ ਵਿੱਚ ਸੁਧਾਰ ਲਈ ਵੀ ਫ਼ੰਡ ਮੁਹੱਈਆ ਕਰਵਾਏ ਜਾਣਗੇ।

ਟ੍ਰਾਈਫ਼ੈੱਡ ਕਬਾਇਲੀ ਸਵੈ–ਸਹਾਇਤਾ ਸਮੂਹਾਂ ਅਤੇ ਵਨ ਧਨ ਸਵੈ–ਸਹਾਇਤਾ ਸਮੂਹਾਂ ਤੇ ਉਨ੍ਹਾਂ ਦੇ ਮੈਂਬਰਾਂ ਨੂੰ ਡੀਪੀਆਰਜ਼ ਦੀ ਤਿਆਰੀ, ਅਰਜ਼ੀ ਪ੍ਰਕਿਰਿਆ, ਲੋੜੀਂਦੀ ਤਕਨੀਕੀ ਸਿਖਲਾਈ ਹਾਸਲ ਕਰਨ ਲਈ ਹੈਂਡਹੋਲਡਿੰਗ ਮਦਦ ਮੁਹੱਈਆ ਕਰਵਾਏਗਾ; ਤਾਂ ਜੋ ਉਹ ਪੂੰਜੀ ਨਿਵੇਸ਼ ਸਮੇਤ PMFME ਯੋਜਨਾ ਅਧੀਨ ਵਿਭਿੰਨ ਵਿਵਸਥਾਵਾਂ ਦਾ ਲਾਭ ਲੈਣ ਦੇ ਯੋਗ ਹੋ ਸਕਣ।

ਅਗਲੇ ਤਰਕਪੂਰਣ ਗੇੜ ਤੱਕ ਕਬਾਇਲੀ ਭਲਾਈ ਤੇ ਵਿਕਾਸ ਨੂੰ ਲਿਜਾਣ ਦੇ ਹਿੱਸੇ ਵਜੋਂ ਗ੍ਰਾਮੀਣ ਵਿਕਾਸ ਮੰਤਰਾਲਾ, ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ ਬਾਰੇ ਮੰਤਰਾਲਾ, ਡੀਐਮਐੱਫ਼, ਆਯੁਸ਼ ਦਾ ਆਈਸੀਏਆਰ ਮੰਤਰਾਲਾ ਜਿਹੇ ਵਿਭਿੰਨ ਮੰਤਰਾਲਿਆਂ ਤੇ ਵਿਭਾਗਾਂ ਅਤੇ ਮਾਹਿਰ ਸੰਸਥਾਨਾਂ ਨਾਲ ਹੋਰ ਕੇਂਦਰਮੁਖਤਾਵਾਂ ਦੀ ਯੋਜਨਾ ਉਲੀਕੀ ਜਾ ਰਹੀ ਹੈ; ਜਿਸ ਦਾ ਉਦੇਸ਼ ਇਨ੍ਹਾਂ ਕਬਾਇਲੀਆਂ ਲਈ ਟਿਕਾਊ ਰਹਿਣੀਆਂ–ਬਹਿਣੀਆਂ ਤੇ ਆਮਦਨ ਮੌਕਿਆਂ ਵਿੱਚ ਸੁਧਾਰ ਕਰਨਾ ਹੈ।

ਇਸ ਤਾਲਮੇਲ ਨੂੰ ਸਫ਼ਲਤਾਪੂਰਬਕ ਲਾਗੂ ਕਰ ਕੇ ਅਤੇ ਹੋਣ ਵਾਲੀਆਂ ਹੋਰ ਬਹੁਤ ਸਾਰੀਆਂ ਕੇਂਦਰਮੁਖਤਾਵਾਂ ਨਾਲ ਟ੍ਰਾਈਫ਼ੈੱਡ ਨੂੰ ਆਸ ਹੈ ਕਿ ਦੇਸ਼ ਭਰਦੇ ਕਬਾਇਲੀਆਂ ਦੇ ਜੀਵਨ ਤੇ ਉਪਜੀਵਕਾਵਾਂ ਦੀ ਪੂਰੀ ਤਰ੍ਹਾਂ ਕਾਇਆ–ਕਲਪ ਹੋ ਜਾਵੇਗੀ।

*****

ਐੱਨਬੀ/ਐੱਸਕੇ/ਜੇਕੇ/ਕਬਾਇਲੀ ਮਾਮਲਿਆਂ ਬਾਰੇ ਮੰਤਰਾਲਾ – 24 ਦਸੰਬਰ, 2020


(Release ID: 1683437) Visitor Counter : 235


Read this release in: English , Urdu , Hindi , Tamil