ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਡਾ. ਹਰਸ਼ ਵਰਧਨ ਨੇ ਓਵਰਸੀਜ਼ ਵਿਗਿਆਨ ਅਤੇ ਤਕਨਾਲੋਜੀ ਮੰਤਰੀਆਂ ਅਤੇ ਡਿਪਲੋਮੈਟਾਂ ਦੇ ਸੰਮੇਲਨ ਵਿਖੇ ਕਿਹਾ: “ਅਸੀਂ 21ਵੀਂ ਸਦੀ ਦੀ ਗਿਆਨ ਅਧਾਰਿਤ ਅਰਥਵਿਵਸਥਾ ਵਿੱਚ ਸਾਡੇ ਸਹਿਯੋਗ ਦੇ ਇੱਕ ਮਹੱਤਵਪੂਰਨ ਥੰਮ ਵਜੋਂ ਵਿਗਿਆਨ ਅਤੇ ਟੈਕਨੋਲੋਜੀ ਦੀ ਕੋਮਲ ਸ਼ਕਤੀ ਦਾ ਇਸਤੇਮਾਲ ਕਰਨਾ ਸਿੱਖਿਆ ਹੈ”


“ਮਹਾਮਾਰੀ ਪ੍ਰਤੀ ਭਾਰਤ ਦਾ ਹੁੰਗਾਰਾ ਵਿਗਿਆਨ ਦੀ ਸੂਝ ਅਤੇ ਸਬੂਤ ਦੁਆਰਾ ਸੰਚਾਲਿਤ ਹੈ”
“ਭਾਰਤ ਨੇ ਡਿਜੀਟਾਈਜ਼ੇਸ਼ਨ ਵਿੱਚ ਅਗਵਾਈ ਕੀਤੀ ਹੈ ਅਤੇ ਕੋਵਿਡ -19 ਮਾਮਲਿਆਂ ਦੀ ਸਾਡੀ ਸੰਪਰਕ ਟ੍ਰੇਸਿੰਗ ਅਤੇ ਟ੍ਰੈਕਿੰਗ ਨੇ ਇਹ ਦਰਸਾਇਆ ਹੈ ਕਿ ਭਾਰਤ ਆਬਾਦੀ ਦੇ ਲਾਭ ਲਈ ਡਿਜੀਟਲ ਹੱਲ ਕੱਢ ਸਕਦਾ ਹੈ”
“ਸਾਨੂੰ ਨੀਤੀ ਵਿੱਚ ਵਿਗਿਆਨ ਦੀ ਵਰਤੋਂ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ, ਲੋਕਾਂ ਵਿੱਚ ਵਿਗਿਆਨ ਪ੍ਰਤੀ ਵਿਸ਼ਵਾਸ ਕਾਇਮ ਕਰਨਾ ਚਾਹੀਦਾ ਹੈ, ‘ਖੁੱਲੇ ਵਿਗਿਆਨ’, ਹੱਲ ਲ਼ਈ ਸਰਬਵਿਆਪਕ ਪਹੁੰਚ ਨੂੰ ਸੁਨਿਸ਼ਚਿਤ ਕਰਨਾ ਅਤੇ ਵਿਗਿਆਨਕ ਖੋਜਾਂ ਅਤੇ ਇਨੋਵੇਸ਼ਨ ਦੇ ਜਵਾਬ ਵਿੱਚ ਐਕਸ਼ਨ ਤੇਜ਼ ਕਰਨਾ ਚਾਹੀਦਾ ਹੈ: ਡਾ. ਹਰਸ਼ ਵਰਧਨ

Posted On: 24 DEC 2020 1:16PM by PIB Chandigarh

 ਆਈਆਈਐੱਸਐੱਫ -2020

 

 ਕੇਂਦਰੀ ਵਿਗਿਆਨ ਅਤੇ ਤਕਨਾਲੋਜੀ, ਪ੍ਰਿਥਵੀ ਵਿਗਿਆਨ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਕਿਹਾ ਕਿ “ਵਿਗਿਆਨ ਅਤੇ ਟੈਕਨੋਲੋਜੀ ਨੇ ਸਾਰੇ ਬੈਰੀਅਰ ਹਟਾ ਦਿੱਤੇ ਹਨ।  ਸਾਡਾ ਇਹ ਵੀ ਮੰਨਣਾ ਹੈ ਕਿ ਇਹ “ਵਸੁਧੈਵ ਕੁਟੰਬਕਮ” ਦੇ ਭਾਰਤੀ ਦਰਸ਼ਨ ਨੂੰ ਪ੍ਰਮਾਣਿਤ ਕਰਦਾ ਹੈ - ਵਿਸ਼ਵ ਇੱਕੋ ਹੀ ਪਰਿਵਾਰ ਹੈ। ਇਹ ਪ੍ਰਗਟਾਵਾ ਸਾਡੀਆਂ ਪੁਰਾਣੀਆਂ, ਸੰਮਲਿਤ ਪਰੰਪਰਾਵਾਂ ਨੂੰ ਦਰਸਾਉਂਦਾ ਹੈ।”

ਉਹ ਅਫਗਾਨਿਸਤਾਨ, ਕੰਬੋਡੀਆ, ਮਿਆਂਮਾਰ, ਫਿਲੀਪੀਨਜ਼, ਸ੍ਰੀਲੰਕਾ, ਉਜ਼ਬੇਕਿਸਤਾਨ ਦੇ ਵਿਗਿਆਨ ਅਤੇ ਤਕਨਾਲੋਜੀ ਦੇ ਮੰਤਰੀਆਂ ਅਤੇ ਡੈਨਮਾਰਕ, ਇਟਲੀ, ਨੀਦਰਲੈਂਡਜ਼, ਸਵਿਟਜ਼ਰਲੈਂਡ ਅਤੇ ਹੋਰ ਦੇਸ਼ਾਂ ਦੇ ਡਿਪਲੋਮੈਟਾਂ ਨੂੰ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ ਵਿਖੇ ਵਰਚੁਅਲੀ ਹੋ ਰਹੇ “ਓਵਰਸੀਜ਼ ਸਾਇੰਸ ਐਂਡ ਟੈਕਨਾਲੌਜੀ ਮੰਤਰੀਆਂ ਅਤੇ ਡਿਪਲੋਮੈਟਾਂ ਦੇ ਸੰਮੇਲਨ” ਵਿੱਚ ਸੰਬੋਧਨ ਕਰ ਰਹੇ ਸਨ। 

ਉਨ੍ਹਾਂ ਕਿਹਾ, “ਅਸੀਂ 21ਵੀਂ ਸਦੀ ਦੀ ਗਿਆਨ ਅਧਾਰਿਤ ਅਰਥਵਿਵਸਥਾ ਵਿੱਚ ਸਾਡੇ ਸਹਿਯੋਗ ਦੇ ਇੱਕ ਮਹੱਤਵਪੂਰਨ ਥੰਮ ਵਜੋਂ ਵਿਗਿਆਨ ਅਤੇ ਟੈਕਨੋਲੋਜੀ ਦੀ ਕੋਮਲ ਸ਼ਕਤੀ ਦਾ ਇਸਤੇਮਾਲ ਕਰਨਾ ਸਿੱਖਿਆ ਹੈ।”

 ਉਨ੍ਹਾਂ ਕਿਹਾ, “ਮੌਜੂਦਾ ਕੋਵਿਡ- 19 ਮਹਾਮਾਰੀ ਨੇ ਸਾਡੇ ਉਤਪਾਦਾਂ ਅਤੇ ਸੇਵਾਵਾਂ ਵਿੱਚ ਤੇਜ਼ੀ ਲਿਆਉਣ ਲਈ ਇਨੋਵੇਸ਼ਨ ਅਤੇ ਖੋਜ ਅਤੇ ਵਿਕਾਸ- R&D ਵਿੱਚ ਸਾਡੇ ਵਿਸ਼ਵਾਸ ਨੂੰ ਹੋਰ ਮਜ਼ਬੂਤ ਕੀਤਾ ਹੈ ਜੋ ਨਾ ਸਿਰਫ ਬਿਮਾਰੀ ਦੇ ਪ੍ਰਬੰਧਨ ਵਿੱਚ ਸਹਾਇਤਾ ਕਰਦੇ ਹਨ, ਬਲਕਿ ਭਵਿੱਖ ਦੇ ਪ੍ਰਕੋਪ ਲਈ ਸਾਡੀ ਤਿਆਰੀ ਦੇ ਪੱਧਰ ਨੂੰ ਵੀ ਵਧਾਉਂਦੇ ਹਨ।” ਡਾ. ਹਰਸ਼ ਵਰਧਨ ਨੇ ਚਾਨਣਾ ਪਾਇਆ ਕਿ “ਮਹਾਮਾਰੀ ਪ੍ਰਤੀ ਭਾਰਤ ਦਾ ਜਵਾਬ ਵਿਗਿਆਨ ਦੀ ਸੂਝ ਅਤੇ ਸਬੂਤ ਦੁਆਰਾ ਸੰਚਾਲਿਤ ਹੈ।” ਉਨ੍ਹਾਂ ਕੋਵਿਡ -19 ਵਿਰੁੱਧ ਲੜਾਈ ਵਿੱਚ ਭਾਰਤੀ ਵਿਗਿਆਨੀਆਂ ਦੀਆਂ ਪ੍ਰਾਪਤੀਆਂ ਬਾਰੇ ਵਿਸਤਾਰ ਨਾਲ ਦੱਸਿਆ। ਉਨ੍ਹਾਂ ਕਿਹਾ, “ਅੱਜ ਵੈਕਸੀਨ ਦੇ ਉਤਪਾਦਨ ਅਤੇ ਰੈਪਿਡ ਟੈਸਟਿੰਗ ਵੱਲ ਧਿਆਨ ਕੇਂਦ੍ਰਿਤ ਹੋ ਗਿਆ ਹੈ।” ਉਨ੍ਹਾਂ ਕਿਹਾ “ਕਈ ਟੀਕੇ ਵਿਕਾਸ ਦੇ ਅਡਵਾਂਸਡ ਪੜਾਅ 'ਤੇ ਹਨ ਅਤੇ ਭਾਰਤ ਵਿਸ਼ਵ ਦੇ ਸਭ ਤੋਂ ਵੱਡੇ ਵੈਕਸੀਨ ਨਿਰਮਾਤਾਵਾਂ ਵਿੱਚੋਂ ਇੱਕ ਬਣਨ ਵਾਲਾ ਹੈ।”

ਉਨ੍ਹਾਂ ਸੰਤੁਸ਼ਟੀ ਜ਼ਾਹਰ ਕੀਤੀ “ਟ੍ਰਾਂਸਲੇਸ਼ਨਲ ਸਿਹਤ ਵਿਗਿਆਨ ਅਤੇ ਟੈਕਨੋਲੋਜੀ ਇੰਸਟੀਚਿਊਟ (ਟੀਐੱਚਐੱਸਟੀਆਈ- THSTI) ਦੀ ਇਮਯੂਨੋਸੇਅ ਪ੍ਰਯੋਗਸ਼ਾਲਾ (immunoassay laboratory) ਨੂੰ ਕੋਲੀਸ਼ਨਫਾਰ ਐਪੀਡੈਮਿਕ ਤਿਆਰੀ ਇਨੋਵੇਸ਼ਨਜ਼ (ਸੀਈਪੀਆਈ) ਨੇ ਕੋਵਿਡ-19 ਟੀਕਿਆਂ ਦੇ ਕੇਂਦਰੀਕ੍ਰਿਤ ਮੁਲਾਂਕਣ ਲਈ ਪ੍ਰਯੋਗਸ਼ਾਲਾਵਾਂ ਦੇ ਛੇ ਗਲੋਬਲ ਨੈੱਟਵਰਕ ਵਿੱਚੋਂ ਇੱਕ ਵਜੋਂ ਮਾਨਤਾ ਦਿੱਤੀ ਹੈ।

 ਮੰਤਰੀ ਨੇ ਕਨਕਲੇਵ ਦਾ ਧਿਆਨ ਖਿੱਚਦਿਆਂ ਕਿਹਾ, “ਕੋਵਿਡ -19 ਦੇ ਬਾਅਦ ਦੇ ਸਮੇਂ ਵਿੱਚ ਦੁਨੀਆਂ ਹੋਰ ਵੀ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਹੋ ਰਹੀ ਹੈ, ਜਿਵੇਂ ਕਿ ਮੌਸਮ ਵਿੱਚ ਤਬਦੀਲੀ, ਊਰਜਾ ਅਤੇ ਪਾਣੀ ਦੀ ਸੁਰੱਖਿਆ, ਐਂਟੀ-ਮਾਈਕ੍ਰੋਬੀਅਲ ਪ੍ਰਤੀਰੋਧ ਆਦਿ।”  ਉਨ੍ਹਾਂ ਜ਼ੋਰ ਦਿੱਤਾ “ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ, ਸਾਨੂੰ ਇਸ ਬਾਰੇ ਦੁਬਾਰਾ ਵਿਚਾਰ ਕਰਨਾ ਚਾਹੀਦਾ ਹੈ ਕਿ ਖੋਜ ਲਈ ਫੰਡ ਕਿਵੇਂ ਦਿੱਤੇ ਜਾਂਦੇ ਹਨ, ਸਾਨੂੰ ਦੁਬਾਰਾ ਕਲਪਨਾ ਕਰਨ ਦੀ ਜ਼ਰੂਰਤ ਹੈ ਕਿ ਕਿਸ ਖੋਜ ਨੂੰ ਫੰਡ ਦਿੱਤਾ ਜਾ ਰਿਹਾ ਹੈ ਅਤੇ ਇਸ ਮੋਰਚੇ ਉੱਤੇ ਸਹਿਯੋਗ ਦੇ ਨਵੇਂ ਤਰੀਕਿਆਂ ਬਾਰੇ ਦੁਬਾਰਾ ਕਲਪਨਾ ਕਰਨੀ ਚਾਹੀਦੀ ਹੈ।"

 ਡਾ. ਹਰਸ਼ ਵਰਧਨ ਨੇ ਕਿਹਾ ਕਿ ਮਹਾਮਾਰੀ ਨੇ ਡਿਜੀਟਾਈਜ਼ੇਸ਼ਨ ਨੂੰ ਤੇਜ਼ ਕੀਤਾ ਹੈ ਅਤੇ ਸਾਨੂੰ 

ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਵੱਡੇ ਅੰਕੜਿਆਂ ਨੂੰ ਜ਼ਿੰਮੇਵਾਰੀ ਅਤੇ ਪਹੁੰਚਯੋਗਤਾ ਨਾਲ ਵਰਤਣ ਦੀ ਲੋੜ ਹੈ। ਉਨ੍ਹਾਂ ਕਿਹਾ “ਭਾਰਤ ਨੇ ਡਿਜੀਟਲਾਈਜ਼ੇਸ਼ਨ ਵਿੱਚ ਅਗਵਾਈ ਕੀਤੀ ਹੈ ਅਤੇ ਕੋਵਿਡ –

19 ਮਾਮਲਿਆਂ ਦੀ ਸਾਡੀ ਸੰਪਰਕ ਟ੍ਰੇਸਿੰਗ ਅਤੇ ਟ੍ਰੈਕਿੰਗ ਨੇ ਇਹ ਦਰਸਾਇਆ ਹੈ ਕਿ ਭਾਰਤ ਆਬਾਦੀ ਦੇ ਲਾਭ ਲਈ ਡਿਜੀਟਲ ਹੱਲ ਕੱਢ ਸਕਦਾ ਹੈ।”

 ਮੰਤਰੀ ਨੇ ਦੱਸਿਆ ਕਿ ਭਾਰਤ ਦੇ ਵਿਗਿਆਨ ਅਤੇ ਟੈਕਨੋਲੋਜੀ ਅਤੇ ਪ੍ਰਿਥਵੀ ਵਿਗਿਆਨ ਮੰਤਰਾਲੇ ਦੁਨੀਆ ਭਰ ਦੇ 44 ਦੇਸ਼ਾਂ ਨਾਲ ਸਰਗਰਮੀ ਨਾਲ ਸਹਿਯੋਗ ਕਰ ਰਹੇ ਹਨ ਅਤੇ ਕਿਹਾ, “ਖੋਜ ਅਤੇ ਵਿਕਾਸ ਵਿੱਚ ਮੌਜੂਦਾ ਸਹਿਯੋਗ ਆਪਸੀ ਵਿਸ਼ਵਾਸ ਅਤੇ ਉਦੇਸ਼ ਦੀ ਭਾਵਨਾ ਨਾਲ ਮਿਲ ਕੇ ‘ਉੱਚ ਗੁਣਵੱਤਾ’ ਅਤੇ ‘ਉੱਚ ਪ੍ਰਭਾਵ’ ਸਾਂਝੇਦਾਰੀ ਦੀ ਪ੍ਰਾਪਤੀ ਲਈ ਚੱਲ ਰਿਹਾ ਹੈ। ਇਹ ਸਹਿਯੋਗ ਅਕਾਦਮਿਕ ਖੋਜ ਖੇਤਰ ਵਿੱਚ ਸਮਰੱਥਾ ਵਧਾਉਣ ਤੱਕ ਵੀ ਫੈਲਿਆ ਹੋਇਆ ਹੈ।” ਉਨ੍ਹਾਂ ਇਹ ਵੀ ਦੱਸਿਆ ਕਿ ਭਾਰਤ ਹਮੇਸ਼ਾਂ ਇਸੇ ਤਰਾਂ ਦੀਆਂ ਵਿਕਾਸ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਦੇਸ਼ਾਂ ਨਾਲ ਗਿਆਨ, ਤਕਨਾਲੋਜੀ ਅਤੇ ਜਾਣਕਾਰੀਆਂ ਦੀ ਸਾਂਝ ਵਿੱਚ ਵਿਸ਼ਵਾਸ ਕਰਦਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ “ਵਿਗਿਆਨ ਅਤੇ ਤਕਨਾਲੋਜੀ ਵਿਭਾਗ ਭਾਰਤੀ ਵਿਗਿਆਨਕ ਭਾਈਚਾਰੇ ਨੂੰ ਆਸਟਰੇਲੀਆ, ਏਸੀਆਨ ਦੇਸ਼ਾਂ, ਬ੍ਰਾਜ਼ੀਲ, ਜਾਪਾਨ, ਪੁਰਤਗਾਲ, ਰੂਸ, ਸਰਬੀਆ, ਸਲੋਵੇਨੀਆ, ਸੰਯੁਕਤ ਰਾਜ ਅਤੇ ਉਜ਼ਬੇਕਿਸਤਾਨ ਅਤੇ ਹੋਰ ਦੇਸ਼ਾਂ ਦੇ ਖੋਜਕਰਤਾਵਾਂ ਨਾਲ ਸੰਯੁਕਤ ਖੋਜ ਪ੍ਰੋਜੈਕਟਾਂ ਜ਼ਰੀਏ ਕੋਵਿਡ -19 ਦੇ ਹੱਲ ਲੱਭਣ ਲਈ ਸਹਾਇਤਾ ਕਰ ਰਿਹਾ ਹੈ।”

 ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਫਗਾਨਿਸਤਾਨ, ਮਿਆਂਮਾਰ ਅਤੇ ਸ੍ਰੀਲੰਕਾ ਸਣੇ ਸਾਡੇ ਗੁਆਂਢੀ ਦੇਸ਼ਾਂ ਲਈ ਲੋੜ-ਅਧਾਰਿਤ ਇਕਾਈ ਤੋਂ ਇਕਾਈ ਸਹਿਯੋਗ ਦੇ ਵਿਲੱਖਣ ਨਮੂਨੇ ਨੂੰ ਸਹੀ ਤਰੀਕੇ ਨਾਲ ਅਪਣਾਇਆ ਗਿਆ ਹੈ। ਉਨ੍ਹਾਂ ਕਿਹਾ “ਇਹ ਐੱਸਐਂਡਟੀ ਸਮਰੱਥ ਸਹਿਯੋਗ ਦੇ ਜ਼ਰੀਏ ਇਨ੍ਹਾਂ ਦੇਸ਼ਾਂ ਦੀਆਂ ਰਾਸ਼ਟਰੀ ਜ਼ਰੂਰਤਾਂ ਨੂੰ ਸਾਂਝੇ ਤੌਰ ‘ਤੇ ਸੰਬੋਧਿਤ ਕਰਨ ਲਈ ਪ੍ਰੀਭਾਸ਼ਿਤ ਪਰਿਪੇਖ ਨਾਲ ਕੀਤਾ ਗਿਆ ਹੈ।” 

 ਡਾ. ਹਰਸ਼ ਵਰਧਨ ਨੇ ਇਹ ਸਿੱਟਾ ਕਢਦਿਆਂ ਕਿਹਾ ਕਿ, “ਇਸ ਸਾਰੇ ਵਿਘਟਨ ਲਈ, ਕੋਵਿਡ -19 ਨੇ ਜ਼ਰੂਰਤ ਪਖੋਂ, ਇਨੋਵੇਸ਼ਨ ਅਤੇ ਪ੍ਰਯੋਗਾਂ ਨੂੰ ਅਜਿਹੇ ਤਰੀਕਿਆਂ ਨਾਲ ਤੇਜ਼ ਕੀਤਾ ਹੈ ਜਿਸ ਨਾਲ ਆਮ ਆਦਮੀ ਨੂੰ ਲਾਭ ਹੋਇਆ ਹੈ। ਇਸ ਊਰਜਾ ਅਤੇ ਗਤੀ ‘ਤੇ ਸੋਚ-ਸਮਝ ਕੇ ਪਰ ਪ੍ਰਤੀਬੱਧ ਢੰਗ ਨਾਲ ਉਸਾਰੀ ਕਰਨਾ ਇੱਕ ਤੇਜ਼ੀ ਨਾਲ ਬਦਲ ਰਹੇ ਵਿਕਾਸ ਦੇ ਨਮੂਨੇ ਵਿਚ ਮਹੱਤਵਪੂਰਣ ਹੈ ਜੋ ਸਾਨੂੰ ਅਗਲੀ ਆਮ ਵਰਗੀ ਸਥਿਤੀ ਵੱਲ ਲੈ ਜਾਵੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ “ਸਾਨੂੰ ਨੀਤੀ ਵਿੱਚ ਵਿਗਿਆਨ ਦੀ ਵਰਤੋਂ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ, ਵਿਗਿਆਨ ਵਿੱਚ ਜਨਤਾ ਦਾ ਵਿਸ਼ਵਾਸ ਕਾਇਮ ਕਰਨਾ ਚਾਹੀਦਾ ਹੈ, “ਖੁੱਲਾ ਵਿਗਿਆਨ”, ਹੱਲਾਂ ਤੱਕ ਸਰਵ ਵਿਆਪੀ ਪਹੁੰਚ, ਅਤੇ ਵਿਗਿਆਨਕ ਖੋਜਾਂ ਅਤੇ ਇਨੋਵੇਸ਼ਨ ਦੇ ਜਵਾਬ ਵਿੱਚ ਐਕਸ਼ਨ ਤੇਜ਼ ਕਰਨਾ ਚਾਹੀਦਾ ਹੈ।”

 ਜਿਥੇ ਉਜ਼ਬੇਕਿਸਤਾਨ ਦੇ ਮੰਤਰੀ ਨੇ ਕੋਵਿਡ-19 ਦਾ ਮੁਕਾਬਲਾ ਕਰਨ ਲਈ ਭਾਰਤ ਦੇ ਮਿਹਨਤੀ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਵੈਕਸੀਨ ਦੇ ਵਿਕਾਸ ਵਿੱਚ ਭਾਰਤ ਨਾਲ ਸਹਿਯੋਗ ਦੀ ਇੱਛਾ  ਕੀਤੀ, ਉਥੇ ਅਫਗਾਨਿਸਤਾਨ, ਮਿਆਂਮਾਰ, ਫਿਲੀਪੀਨਜ਼ ਅਤੇ ਕੰਬੋਡੀਆ ਦੇ ਮੰਤਰੀਆਂ ਨੇ ਆਪਣੇ ਦੇਸ਼ਾਂ ਵਿਚ ਉੱਚ ਸਿੱਖਿਆ ਸੰਸਥਾਵਾਂ ਦੇ ਵਿਕਾਸ, ਐੱਸਐਂਡਟੀ ਵਿੱਚ ਸਹਿਯੋਗ ਅਤੇ ਆਪਣੇ ਵਿਦਿਆਰਥੀਆਂ ਨੂੰ ਭਾਰਤ ਵਿੱਚ ਉੱਚ ਵਿਦਿਆ ਲਈ ਵਜ਼ੀਫ਼ਿਆਂ ਲਈ ਭਾਰਤ ਦੀ ਸਹਾਇਤਾ ਵਿੱਚ ਦਿਲਚਸਪੀ ਦਿਖਾਈ। ਡਾ. ਹਰਸ਼ ਵਰਧਨ ਨੇ ਉਨ੍ਹਾਂ ਦੀਆਂ ਤਜਵੀਜ਼ਾਂ ਪ੍ਰਤੀ ਸੁਹਿਰਦ ਯਤਨ ਕਰਨ ਦਾ ਭਰੋਸਾ ਦਿੱਤਾ।

 ਡਾ. ਅਬਾਸ ਬਸੀਰ, ਉੱਚੇਰੀ ਸਿੱਖਿਆ ਮੰਤਰੀ ਇਸਲਾਮਿਕ ਰੀਪਬਲਿਕ ਅਫਗਾਨਿਸਤਾਨ ਸਰਕਾਰ;  ਡਾ. ਚੈਮ ਕੀਥ ਰੇਥੀ, ਪ੍ਰਧਾਨ ਮੰਤਰੀ ਨਾਲ ਜੁੜੇ ਡੈਲੀਗੇਟ ਮੰਤਰੀ ਅਤੇ ਰਾਜ ਮੰਤਰੀ ਉਦਯੋਗ ਮੰਤਰਾਲਾ, ਵਿਗਿਆਨ, ਟੈਕਨਾਲੋਜੀ ਅਤੇ ਕਾਢ, ਸ਼ਾਹੀ ਸਰਕਾਰ ਕੰਬੋਡੀਆ;  ਡਾ. ਮਯੋ ਥੀਨ ਗੇਈ, ਕੇਂਦਰੀ ਸਿੱਖਿਆ ਮੰਤਰੀ, ਮਿਆਂਮਾਰ;  ਪ੍ਰੋ. ਫੋਰਤੂਨਾਤੋ ਟੀ ਡੇ ਲਾ ਪੇਆਨਾ, ਸੈਕਟਰੀ (ਮੰਤਰੀ) ਵਿਗਿਆਨ ਅਤੇ ਟੈਕਨੋਲੋਜੀ, ਵਿਗਿਆਨ ਅਤੇ ਤਕਨਾਲੋਜੀ ਵਿਭਾਗ, ਫਿਲੀਪੀਨਜ਼;  ਡਾ. ਸੀਥਾ ਅਰਮਾਂਬੇਪੋਲਾ, ਸ਼੍ਰੀਲੰਕਾ ਦੇ ਹੁਨਰ ਵਿਕਾਸ, ਵੋਕੇਸ਼ਨਲ ਸਿੱਖਿਆ, ਖੋਜ ਇਨੋਵੇਸ਼ਨ ਮੰਤਰੀ;  ਮਿਸਟਰ ਇਬਰੋਕਿਮ ਯੂ. ਅਬਦੁਰਾਖਮੋਨੋਵ, ਇਨੋਵੇਸ਼ਨ ਵਿਕਾਸ ਮੰਤਰੀ ਉਜ਼ਬੇਕਿਸਤਾਨ;  ਡੈਨਮਾਰਕ, ਇਟਲੀ, ਨੀਦਰਲੈਂਡਜ਼, ਸਵਿਟਜ਼ਰਲੈਂਡ ਅਤੇ ਹੋਰ ਦੇਸ਼ਾਂ ਦੇ ਡਿਪਲੋਮੈਟ;  ਪ੍ਰੋ: ਆਸ਼ੂਤੋਸ਼ ਸ਼ਰਮਾ, ਸਕੱਤਰ, ਡੀਐੱਸਟੀ;  ਡਾ. ਸੰਜੀਵ ਕੁਮਾਰ ਵਰਸ਼ਨੇ, ਅੰਤਰਰਾਸ਼ਟਰੀ ਸਹਿਯੋਗ ਵਿਭਾਗ ਦੇ ਮੁਖੀ, ਡੀਐੱਸਟੀ;  ਭਾਰਤ ਸਰਕਾਰ ਦੇ ਹੋਰ ਸਕੱਤਰ;  ਪ੍ਰਤਿਸ਼ਠਿਤ ਵਿਗਿਆਨੀ, ਟੈਕਨੋਲੋਜਿਸਟ ਅਤੇ ਉੱਦਮੀ ਇਸ ਕਨਕਲੇਵ ਵਿੱਚ ਸ਼ਾਮਲ ਹੋਏ।

 

*********

ਐੱਨਬੀ/ਕੇਜੀਐੱਸ


(Release ID: 1683435) Visitor Counter : 197