ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਵਿਗਿਆਨ ਤੇ ਟੈਕਨੋਲੋਜੀ ਦੀ ਪੂਰੀ ਵਰਤੋਂ ਰਾਜ ਪੱਧਰ ਉੱਤੇ ਸਮੱਸਿਆਵਾਂ ਹੱਲ ਕਰਨ ਲਈ ਹੋਣੀ ਚਾਹੀਦੀ ਹੈ: ਆਈਆਈਐੱਸਐੱਫ਼ 2020 ’ਚ ਡਾ. ਹਰਸ਼ ਵਰਧਨ

ਰਾਜ ਵਿਗਿਆਨ ਤੇ ਟੈਕਨੋਲੋਜੀ ਕੌਂਸਲਾਂ ਨੂੰ ਮਜ਼ਬੂਤ ਤੇ ਤਾਕਤਵਰ ਬਣਨਾ ਚਾਹੀਦਾ ਹੈ ਤੇ ਰਾਜਾਂ ਦੇ ਵਿਕਾਸ ਤੇ ਪ੍ਰਗਤੀ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਉਣੀ ਚਾਹੀਦੀ ਹੈ: ਡਾ. ਹਰਸ਼ ਵਰਧਨ

Posted On: 24 DEC 2020 4:49PM by PIB Chandigarh

IISF-2020

ਆਈਆਈਐੱਸਐੱਫ਼–2020

ਕੇਂਦਰੀ ਵਿਗਿਆਨ, ਟੈਕਨੋਲੋਜੀ, ਪ੍ਰਿਥਵੀ ਵਿਗਿਆਨ, ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਦੇਸ਼ ਦੇ ਸਾਰੇ ਰਾਜਾਂ ਦੇ ਵਿਗਿਆਨ ਤੇ ਟੈਕਨੋਲੋਜੀ ਮੰਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪੋ–ਆਪਣੇ ਰਾਜਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਵਿਗਿਆਨ, ਟੈਕਨੋਲੋਜੀ ਤੇ ਨਵਾਚਾਰ ਦਾ ਪੂਰਾ–ਪੂਰਾ ਲਾਹਾ ਲੈਣ।

ਡਾ. ਹਰਸ਼ ਵਰਧਨ ਨੇ ਭਾਰਤ ਦੇ ‘ਕੌਮਾਂਤਰੀ ਵਿਗਿਆਨ ਮੇਲਾ’ (IISF 2020) ਦੇ ਛੇਵੇਂ ਐਡੀਸ਼ਨ ’ਚ ‘ਰਾਜਾਂ ਦੇ ਵਿਗਿਆਨ ਤੇ ਟੈਕਨੋਲੋਜੀ ਮੰਤਰੀਆਂ ਦੇ ਕਨਕਲੇਵ’ ਨੂੰ ਸੰਬੋਧਨ ਕਰਦਿਆਂ ਕਿਹਾ,‘ਕੋਵਿਡ–19 ਨੇ ਸਮਾਜ ਦੀਆਂ ਚੁਣੌਤੀਆਂ ਅਤੇ ਉਸ ਦੇ ਸਮਾਧਾਨਾਂ ਨੂੰ ਸਮਝਣ ਵਿੱਚ ਸਭ ਨੂੰ ਸਬਕ ਸਿਖਾਇਆ ਹੈ। ਹਰੇਕ ਮਸਲਾ ਵਿਗਿਆਨ ਤੇ ਟੈਕਨੋਲੋਜੀ ਰਾਹੀਂ ਹੱਲ ਕੀਤਾ ਜਾ ਸਕਦਾ ਹੈ। ਸਾਡਾ ਵਿਗਿਆਨਕ ਬੁਨਿਆਦੀ ਢਾਂਚਾ ਮਹਾਨ ਹੈ ਅਤੇ ਸਾਡਾ ਰੈਂਕ ਸਾਰੇ ਮਾਪਦੰਡਾਂ ਉੱਤੇ ਵਿਸ਼ਵ ਦੇ ਸਰਬੋਤਮ ਵਿੱਚ ਸ਼ਾਮਲ ਹੈ। ਵਿਗਿਆਨ ਅਤੇ ਟੈਕਨੋਲੋਜੀ ਸੰਭਾਵਨਾ ਦੀ ਵਰਤੋਂ ਰਾਜ ਪੱਧਰ ਉੱਤੇ ਪੂਰੀ ਤਰ੍ਹਾਂ ਕੀਤੀ ਜਾਣੀ ਚਾਹੀਦੀ ਹੈ।’ 

 

ਉਨ੍ਹਾਂ ਇਹ ਦਲੀਲ ਵੀ ਦਿੱਤੀ ਕਿ ਰਾਜ ਦੀਆਂ ਵਿਗਿਆਨ ਤੇ ਟੈਕਨੋਲੋਜੀ ਕੌਂਸਲਾਂ ਨੂੰ ਮਜ਼ਬੂਤ ਤੇ ਤਾਕਤਵਰ ਬਣ ਕੇ ਰਾਜਾਂ ਦੇ ਵਿਕਾਸ ਤੇ ਪ੍ਰਗਤੀ ਵਿੱਚ ਪ੍ਰਮੁੱਖ ਭੂਮਿਕਾ ਨਿਭਾਉਣੀ ਚਾਹੀਦੀ ਹੈ।

ਡਾ. ਹਰਸ਼ ਵਰਧਨ ਨੇ ਕਿਹਾ,‘ਖੇਤੀਬਾੜੀ, ਪੀਣ ਵਾਲੇ ਪਾਣੀ, ਊਰਜਾ, ਸਿਹਤ ਤੇ ਹੋਰ ਖੇਤਰਾਂ ਦੀਆਂ ਹਰ ਪ੍ਰਕਾਰ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਿਗਿਆਨ ਤੇ ਟੈਕਨੋਲੋਜੀ ਦੇਸ਼ ਦੇ ਸਭ ਤੋਂ ਵੱਧ ਤਾਕਤਵਰ ਵਿਭਾਗ ਹਨ। ਸਮੱਸਿਆਦਾਂ ਹੱਲ ਲੱਭਣ ਲਈ ਇਨ੍ਹਾਂ ਖੇਤਰਾਂ ਨਾਲ ਵਿਗਿਆਨ ਨੂੰ ਜੋੜਨ ਦੀ ਲੋੜ ਹੈ। ਵਿਗਿਆਨ ਬੁਨਿਆਦੀ ਢਾਂਚੇ ਦੀ ਵਰਤੋਂ ਸਾਰੇ ਰਾਜਾਂ ਵੱਲੋਂ ਕੀਤੀ ਜਾਣੀ ਚਾਹੀਦੀ ਹੈ, ਤਾਂ ਜੋ ਵਿਗਿਆਨ ਦੇ ਫਲਾਂ ਦਾ ਆਨੰਦ ਦੇਸ਼ ਦੇ ਸਾਰੇ ਰਾਜ ਮਾਣ ਸਕਣ।’

ਭਾਰਤ ਸਰਕਾਰ ਦੇ ਪ੍ਰਿੰਸੀਪਲ ਵਿਗਿਆਨਕ ਸਲਾਹਕਾਰ ਪ੍ਰੋ. ਕੇ. ਵਿਜੇ ਰਾਘਵਨ ਨੇ ਰੋਜ਼ਮੱਰਾ ਦੇ ਜੀਵਨ ਦੇ ਹੱਲ ਵਿਗਿਆਨ ਲੱਭਦੀ ਹੈ ਅਤੇ ਸਾਡੇ ਨਾਗਰਿਕਾਂ ਦੇ ਜੀਵਨ ਮਿਆਰ ਵਿੱਚ ਵਾਧਾ ਕਰਦੀ ਹੈ, SEED ਡਿਵੀਜ਼ਨ, ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦੇ ਮੁਖੀ ਡਾ. ਦੇਬਪ੍ਰਿਯਾ ਦੱਤਾ ਨੇ ਕਿਹਾ ਕਿ ਲੰਮੇ ਅਤੇ ਖ਼ੁਸ਼ਹਾਲ ਜੀਵਨ ਨੂੰ ਯਕੀਨੀ ਬਣਾਉਣ ਲਈ ਵਿਗਿਆਨ ਸਭ ਤੋਂ ਵੱਡੀ ਸਮੂਹਕ ਕੋਸ਼ਿਸ਼ ਹੈ।

ਰਾਜਾਂ ਦੇ ਵਿਗਿਆਨ ਤੇ ਟੈਕਨੋਲੋਜੀ ਮੰਤਰੀਆਂ ਦਾ ਕਨਕਲੇਵ ਹਰ ਸਾਲ ਆਈਆਈਐੱਸਐੱਫ਼ ਦੇ ਹਿੱਸੇ ਵਜੋਂ ਕਰਵਾਇਆ ਜਾਂਦਾ ਹੈ, ਜੋ ਕੇਂਦਰ–ਰਾਜ ਵਿਗਿਆਨ ਤੇ ਟੈਕਨੋਲੋਜੀ ਸਹਿਯੋਗ ਲਈ ਪ੍ਰਮੁੱਖ ਸਬੰਧਤ ਧਿਰਾਂ ਤੇ ਭਾਈਵਾਲਾਂ ਵਿਚਾਲੇ ਗੱਲਬਾਤ ਦਾ ਇੱਕ ਮੌਕਾ ਪੈਦਾ ਕਰਦਾ ਹੈ। ਮੰਤਰੀ ਨੇ ਰਾਜਾਂ ਦੀਆਂ ਵਿਗਿਆਨ ਤੇ ਟੈਕਨੋਲੋਜੀ ਕੌਂਸਲਾਂ ਦਾ ਸੰਗ੍ਰਹਿ ਵੀ ਜਾਰੀ ਕੀਤਾ ਤੇ ਇਸ ਦੇ ਵੈੱਬ ਪੋਰਟਲ ਦਾ ਉਦਘਾਟਨ ਵੀ ਕੀਤਾ।

State S&T.jpg

 

ਸੰਗ੍ਰਹਿ ਲਈ ਕ੍ਰਿਪਾ ਕਰ ਕੇ Please ਇੱਥੇ ਕਲਿੱਕ ਕਰੋ 

*****

ਐੱਨਬੀ/ਕੇਜੀਐੱਸ/(ਡੀਐੱਸਟੀ ਮੀਡੀਆ ਸੈੱਲ)


(Release ID: 1683403) Visitor Counter : 171


Read this release in: English , Urdu , Hindi , Tamil , Telugu