ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ 25 ਤੋਂ 28 ਦਸੰਬਰ ਤੱਕ ਦੀਊ ਦੌਰੇ ’ਤੇ ਜਾਣਗੇ


ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ 25 ਤੋਂ 28 ਦਸੰਬਰ, 2020 ਤੱਕ ਦੀਊ ਦੌਰੇ ’ਤੇ ਜਾਣਗੇ।

25 ਦਸੰਬਰ, 2020 ਨੂੰ ਰਾਸ਼ਟਰਪਤੀ ਦੀਊ ਵਿਖੇ ਜਲੰਧਰ ਸਰਕਟ ਹਾਊਸ ਦਾ ਉਦਘਾਟਨ ਕਰਨਗੇ।

Posted On: 24 DEC 2020 5:53PM by PIB Chandigarh

26 ਦਸੰਬਰ, 2020 ਨੂੰ, ਰਾਸ਼ਟਰਪਤੀ ਦੀਊ ’ਚ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ/ਨੀਂਹ–ਪੱਥਰ ਰੱਖਣਗੇ; ਜਿਵੇਂ ਆਈਆਈਆਈਟੀ ਵੜੋਦਰਾ–ਇੰਟਰਨੈਸ਼ਨਲ ਕੈਂਪਸ ਦੀਊ ਦੇ ਪਹਿਲੇ ਅਕਾਦਮਿਕ ਸੈਸ਼ਨ ਦਾ ਉਦਘਾਟਨ; ਤੇ ਕਮਲੇਸ਼ਵਰ ਸਕੂਲ, ਘੋਘਲਾ; ਸਊਦਵਾੜੀ ’ਚ ਇੱਕ ਸਕੂਲ ਦੀ ਉਸਾਰੀ ਲਈ ਨੀਂਹ–ਪੱਥਰਾਂ ਦੀ ਵਿਛਾਈ; ਦੀਊ ਸਿਟੀ ਵਾਲ ਉੱਤੇ 1.3 ਕਿਲੋਮੀਟਰ ਵਿਰਾਸਤੀ ਪੈਦਲ–ਰਸਤੇ ਦਾ ਸੁਧਾਰ; ਵਿਰਾਸਤੀ ਖੇਤਰਾਂ ਦੀ ਸੰਭਾਲ ਅਤੇ ਫ਼ੈਕੇਡ ਬਹਾਲੀ (ਜ਼ੈਂਪਾ ਤੇ ਬਾਜ਼ਾਰ ਖੇਤਰ); ਫ਼ੋਰਡ ਰੋਡ ’ਤੇ ਫਲ ਤੇ ਸਬਜ਼ੀ ਮੰਡੀ ਦੀ ਅੱਪਗ੍ਰੇਡੇਸ਼ਨ; ਅਤੇ ਦੀਊ ਜ਼ਿਲ੍ਹੇ ਦੇ ਸਮੁੱਚੇ ਸ਼ਹਿਰੀ ਤੇ ਦਿਹਾਤੀ ਖੇਤਰਾਂ ਲਈ ਸੰਗਠਿਤ ਮਿਉਂਸਪਲ ਠੋਸ ਕਚਰਾ ਪ੍ਰਬੰਧਨ ਪ੍ਰਣਾਲੀ ਦਾ ਵਿਕਾਸ। ਉਸੇ ਦਿਨ ਉਹ ਆਈਐੱਨਐੱਸ ਖੁਖਰੀ ਯਾਦਗਾਰ ਦਾ ਉਦਘਾਟਨ ਵੀ ਕਰਨਗੇ।

 

27 ਦਸੰਬਰ, 2020 ਨੂੰ ਰਾਸ਼ਟਰਪਤੀ ਦੀਊ ਕਿਲੇ ਦਾ ਦੌਰਾ ਕਰਨਗੇ ਅਤੇ ‘ਰੋਸ਼ਨੀ ਤੇ ਆਵਾਜ਼’ ਸ਼ੋਅ ਦਾ ਉਦਘਾਟਨ ਕਰਨਗੇ।

 

ਰਾਸ਼ਟਰਪਤੀ 28 ਦਸੰਬਰ, 2020 ਨੂੰ ਨਵੀਂ ਦਿੱਲੀ ਪਰਤ ਆਉਣਗੇ।

 

***

 

ਡੀਐੱਸ/ਏਕੇਪੀ


(Release ID: 1683395) Visitor Counter : 115