ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਕ੍ਰਿਸਮਸ ਦੀ ਪੂਰਵ ਸੰਧਿਆ ‘ਤੇ ਰਾਸ਼ਟਰ ਨੂੰ ਵਧਾਈਆਂ ਦਿੱਤੀਆਂ

Posted On: 24 DEC 2020 2:24PM by PIB Chandigarh

ਉਪ ਰਾਸ਼ਟਰਪਤੀਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਕ੍ਰਿਸਮਸ ਦੀ ਪੂਰਵ ਸੰਧਿਆ ਤੇ ਅੱਜ ਰਾਸ਼ਟਰ ਨੂੰ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਦੇ ਸੰਦੇਸ਼ ਦਾ ਮੂਲ-ਪਾਠ ਨਿਮਨਲਿਖਿਤ ਹੈ-

 

ਕ੍ਰਿਸਮਸ ਦੇ ਸ਼ੁਭ ਅਵਸਰ ਤੇ ਮੈਂ ਸਾਰੇ ਦੇਸ਼ਵਾਸੀਆਂ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।

 

ਕ੍ਰਿਸਮਸ ਪ੍ਰਭੂ ਈਸਾ ਮਸੀਹ ਦਾ ਜਨਮ ਉਤਸਵ ਹੈ। ਇਹ ਪੁਰਬ ਪ੍ਰਭੂ ਈਸਾ ਮਸੀਹ ਦੁਆਰਾ ਮਾਨਵਤਾ ਦੇ ਪ੍ਰਬੋਧਨ ਲਈ ਸਿਖਾਏ ਗਏ ਦਇਆ ਅਤੇ ਖਿਆ ਦੀਆਂ ਕਦਰਾਂ-ਕੀਮਤਾਂ ਦੇ ਪ੍ਰਤੀ ਸਾਡੀ ਆਸਥਾ ਨੂੰ ਦੁਹਰਾਉਂਦਾ ਹੈ।

 

ਕ੍ਰਿਸਮਸ ਇੱਕ ਖੁਸ਼ੀ ਦਾ ਅਵਸਰ ਹੈ ਜਿਸ ਵਿੱਚ ਪਰਿਵਾਰ ਦੇ ਮੈਂਬਰ ਅਤੇ ਦੋਸਤ ਇਕੱਠੇ ਮਿਲ ਕੇ ਇਸ ਪੁਰਬ ਨੂੰ ਧੂਮ-ਧਾਮ ਨਾਲ ਮਨਾਉਂਦੇ ਹਨ। ਪਰੰਤੂ ਇਸ ਵਰ੍ਹੇ ਵਿਆਪਤ ਕੋਵਿਡ-19 ਦੀ ਆਲਮੀ ਮਹਾਮਾਰੀ ਦੇ ਕਾਰਨ ਸਾਨੂੰ ਇਸ ਪੁਰਬ ਨੂੰ ਸਾਦਗੀ ਨਾਲ ਮਣਾਉਣਾ ਹੋਵੇਗਾ।

 

ਆਓਅਸੀਂ ਇਕੱਠੇ ਮਿਲ ਕੇ ਸੰਪੂਰਨ ਵਿਸ਼ਵ ਦੇ ਲੋਕਾਂ ਦੀ ਚੰਗੀ ਸਿਹਤ ਅਤੇ ਖੁਸ਼ਹਾਲੀ ਦੇ ਲਈ ਪ੍ਰਾਰਥਨਾ ਕਰੀਏ। ਮੈਂ ਕਾਮਨਾ ਕਰਦਾ ਹਾਂ ਕਿ ਇਹ ਤਿਉਹਾਰ ਸਾਡੇ ਜੀਵਨ ਵਿੱਚ ਸ਼ਾਂਤੀਸਦਭਾਵਨਾਚੰਗੀ ਸਿਹਤ ਅਤੇ ਖੁਸ਼ੀਆਂ ਲੈ ਕੇ ਆਵੇ।

 

****

 

ਐੱਸਐੱਸ/ਆਰਕੇ/ਡੀਪੀ



(Release ID: 1683341) Visitor Counter : 116