ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ

ਸਾਲ 2020 ਦੇ ਅੰਤ ਵਿੱਚ ਜਾਇਜ਼ਾ ਮੱਛੀ ਪਾਲਣ ਵਿਭਾਗ

ਪ੍ਰਧਾਨ ਮੰਤਰੀ ਮਤਸਯਾ ਸੰਪਦਾ ਯੋਜਨਾ (ਪੀ ਐੱਮ ਐੱਮ ਐੱਸ ਵਾਈ) ਦੇਸ਼ ਭਰ ਵਿੱਚ ਮਛੇਰਿਆਂ ਲਈ ਵਰਦਾਨ ਸਾਬਤ ਹੋਈ ਹੈ

ਮਛੇਰਿਆਂ ਤੇ ਮੱਛੀ ਪਾਲਣ ਵਾਲੇ ਕਿਸਾਨਾਂ ਨੂੰ 44,935 ਕਿਸਾਨ ਕ੍ਰੈਡਿਟ ਕਾਰਡ ਜਾਰੀ ਕੀਤੇ ਗਏ ਹਨ

ਮੱਛੀ ਪਾਲਣ ਅਤੇ ਜਲ ਪਾਲਣ ਬੁਨਿਆਦੀ ਢਾਂਚਾ ਵਿਕਾਸ ਫੰਡ ਵੱਲੋਂ ਮੱਛੀ ਫੜਨ ਅਤੇ ਇਸ ਨਾਲ ਸੰਬੰਧਿਤ ਕਾਰਜਾਂ ਵਿੱਚ ਕਰੀਬ 9.40 ਲੱਖ ਵਿਅਕਤੀਆਂ ਲਈ ਰੋਜ਼ਗਾਰ ਮੌਕੇ ਪੈਦਾ ਕਰਨ ਦੀ ਸੰਭਾਵਨਾ ਹੈ

Posted On: 23 DEC 2020 3:31PM by PIB Chandigarh

ਮੱਛੀ ਪਾਲਣ ਖੇਤਰ ਨੂੰ ਇੱਕ ਸ਼ਕਤੀਸ਼ਾਲੀ ਆਮਦਨ ਤੇ ਰੋਜ਼ਗਾਰ ਪੈਦਾ ਕਰਨ ਵਜੋਂ ਮਾਨਤਾ ਦਿੱਤੀ ਗਈ ਹੈ , ਕਿਉਂਕਿ ਇਹ ਕਈ ਸਹਾਇਕ ਉਦਯੋਗਾਂ ਵਿੱਚ ਵਾਧੇ ਨੂੰ ਉਛਾਲ ਦਿੰਦਾ ਹੈ ਅਤੇ ਸਸਤੇ ਅਤੇ ਪੌਸ਼ਟਿਕ ਭੋਜਨ ਦਾ ਇੱਕ ਸਰੋਤ ਹੈ । ਇਸ ਦੇ ਨਾਲ ਹੀ ਇਹ ਦੇਸ਼ ਦੇ ਆਰਥਿਕ ਤੌਰ ਤੇ ਪਛੜੀ ਵਸੋਂ ਲਈ ਰੋਜ਼ੀ ਰੋਟੀ ਦਾ ਸਰੋਤ ਹੈ । "ਮੱਛੀ ਪਾਲਣ ਭਾਰਤ ਵਿੱਚ ਇੱਕ ਤੇਜ਼ੀ ਨਾਲ ਵਧਣ ਵਾਲਾ ਖੇਤਰ ਹੈ , ਜੋ ਦੇਸ਼ ਦੀ ਵੱਡੀ ਵਸੋਂ ਲਈ ਪੌਸ਼ਟਿਕ ਤੇ ਭੋਜਨ ਸੁਰੱਖਿਆ ਮੁਹੱਈਆ ਕਰਦਾ ਹੈ । ਇਸ ਤੋਂ ਇਲਾਵਾ 28 ਮਿਲੀਅਨ ਤੋਂ ਜਿ਼ਆਦਾ ਲੋਕਾਂ ਦੀ ਆਮਦਨ ਅਤੇ ਰੋਜ਼ਗਾਰ ਮੁਹੱਈਆ ਕਰਦਾ ਹੈ"।
ਭਾਰਤ ਵਿਸ਼ਵ ਵਿੱਚ ਮੱਛੀ ਉਤਪਾਦਨ ਕਰਨ ਵਾਲੇ ਦੇਸ਼ਾਂ ਵਿੱਚ ਦੂਜਾ ਵੱਡਾ ਦੇਸ਼ ਹੈ , ਜੋ ਵਿਸ਼ਵ ਦੇ ਉਤਪਾਦਨ ਦਾ 7.56% ਪੈਦਾ ਕਰ ਰਿਹਾ ਹੈ ਅਤੇ ਦੇਸ਼ ਦੀ ਗਰੌਸ ਵੈਲਯੂ ਐਡੇਡ (ਜੀ ਵੀ ਏ) ਵਿੱਚ 1.24% ਦਾ ਯੋਗਦਾਨ ਪਾ ਰਿਹਾ ਹੈ ਅਤੇ ਖੇਤੀਬਾੜੀ ਜੀ ਵੀ ਏ ਲਈ 7.28% ਤੋਂ ਜਿ਼ਆਦਾ ਯੋਗਦਾਨ ਪਾ ਰਿਹਾ ਹੈ । ਮੱਛੀ ਪਾਲਣ ਅਤੇ ਐਕੂਆਕਲਚਰ ਲਗਾਤਾਰ ਲੱਖਾਂ ਲੋਕਾਂ ਲਈ ਭੋਜਨ , ਪੌਸ਼ਟਿਕਤਾ , ਆਮਦਨ ਅਤੇ ਰੋਜ਼ੀ ਰੋਟੀ ਦਾ ਇੱਕ ਮਹੱਤਵਪੂਰਨ ਸਰੋਤ ਹੈ । ਸਾਲ 2019—20 ਦੌਰਾਨ ਮੱਛੀ ਖੇਤਰ ਦੀ ਬਰਾਮਦ ਤੋਂ 46,662.85 ਕਰੋੜ ਰੁਪਏ ਦੀ ਆਮਦਨ ਹੋਈ ਹੈ । ਇਹ ਖੇਤਰ ਪ੍ਰਾਇਮਰੀ ਪੱਧਰ ਤੇ ਤਕਰੀਬਨ 280 ਲੱਖ ਲੋਕਾਂ ਨੂੰ ਰੋਜ਼ੀ ਰੋਟੀ ਲਈ ਸਹਾਇਤਾ ਮੁਹੱਈਆ ਕਰ ਰਿਹਾ ਹੈ ਅਤੇ ਵੈਲਯੂ ਚੇਨ ਦੇ ਨਾਲ ਨਾਲ ਤਕਰੀਬਨ ਦੁੱਗਣਾ ਅਤੇ ਮੱਛੀ ਖੇਤਰ ਵਿੱਚ ਪਿਛਲੇ ਕੁਝ ਸਾਲਾਂ ਵਿੱਚ 7% ਸਲਾਨਾ ਔਸਤਨ ਵਾਧਾ ਦਰ ਦਰਜ ਕੀਤੀ ਗਈ ਹੈ । ਮੱਛੀ ਇੱਕ ਕਫਾਇਤੀ ਅਤੇ ਪਸ਼ੂ ਪ੍ਰੋਟੀਨ ਦੇ ਵਧੀਆ ਸਰੋਤ ਹੋਣ ਕਰਕੇ ਪੌਸ਼ਟਿਕਤਾ ਦੀ ਕਮੀ ਅਤੇ ਭੁੱਖ ਘਟਾਉਣ ਲਈ ਸਿਹਤਮੰਦ ਚੋਣ ਹੈ । ਭਾਰਤ ਸਰਕਾਰ ਦੀ ਸੋਚ ਅਨੁਸਾਰ 2022 ਤੱਕ ਮੱਛੀ ਪਾਲਕਾਂ ਦੀ ਆਮਦਨ ਨੂੰ ਦੁੱਗਣਾ ਕਰਨ ਲਈ ਇਸ ਖੇਤਰ ਵਿੱਚ ਅਥਾਹ ਸੰਭਾਵਨਾ ਹੈ । ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਮੱਛੀ ਪਾਲਣ ਖੇਤਰ ਨੂੰ ਨੀਤੀ , ਵਿੱਤੀ ਸਹਾਇਤਾ ਦੇ ਕੇ ਟਿਕਾਉਣ ਯੋਗ , ਜਿ਼ੰਮੇਵਾਰ , ਵਿਆਪਕ ਅਤੇ ਬਰਾਬਰੀ ਦੇ ਢੰਗ ਨਾਲ ਵਿਕਾਸ ਵਿੱਚ ਤੇਜ਼ੀ ਲਿਆਉਣ ਲਈ ਨਿਰੰਤਰ ਅਤੇ ਧਿਆਨ ਮੱਛੀ ਖੇਤਰ ਤੇ ਕੇਂਦਰਿਤ ਕੀਤਾ ਜਾਵੇ । ਸਾਲ 2020—21 ਦੌਰਾਨ ਕੀਤੀਆਂ ਗਈਆਂ ਪ੍ਰਾਪਤੀਆਂ ਦਾ ਵਿਸਥਾਰ ਹੇਠ ਲਿਖੇ ਅਨੁਸਾਰ ਹੈ ।
1.   ਪ੍ਰਧਾਨ ਮੰਤਰੀ ਮਤਸਯਾ ਸੰਪਦਾ ਯੋਜਨਾ (ਪੀ ਐੱਮ ਐੱਮ ਐੱਸ ਵਾਈ 07—12—2020 ਤੱਕ)
ਅੰਦਰੂਨੀ ਮੱਛੀ ਪਾਲਣ
*    4,171 ਹੈਕਟੇਅਰ ਟੋਬੇ ਦੇ ਛੱਪੜ ਦੇ ਖੇਤਰ ਨੂੰ ਅੰਤਰਰਾਸ਼ਟਰੀ ਜਲ ਉਤਪਾਦਨ ਦੇ ਅਧੀਨ ਮਨਜ਼ੂਰੀ ਦਿੱਤੀ ਗਈ ਹੈ ।
*    757 ਬਾਇਓਫਲੋਕ ਯੁਨਿਟਸ ਅਤੇ 1,242 ਨੰਬਰ ਰਿਸਰਕੂਲੇਟਰੀ ਐਕੂਆਕਲਚਰ ਸਿਸਟਮਸ (ਆਰ ਏ ਐੱਸ) ਨੂੰ ਮਨਜ਼ੂਰੀ ਦਿੱਤੀ ਗਈ ਹੈ (ਜੋ ਪਹਿਲਾਂ ਹੀ ਸੀ ਐੱਸ ਐੱਸ ਦੌਰਾਨ ਮਨਜ਼ੂਰ ਕੀਤੇ ਗਏ ਕੁੱਲ ਆਰ ਏ ਐੱਸ ਯੁਨਿਟਸ ਨੂੰ ਪਾਰ ਕਰ ਗਿਆ ਹੈ : ਨੀਤੀ ਕ੍ਰਾਂਤੀ , 522 ਨੰਬਰ) ।
*    ਜਲ ਭੰਡਾਰਾਂ ਤੇ ਹੋਰ ਜਲ ਸੰਗਠਨਾਂ ਵਿੱਚ 3,763 ਨੰਬਰ ਪਿੰਜਰੇ ਅਤੇ 72.7 ਹੈਕਟੇਅਰ ਪੈਨ ਮਨਜ਼ੂਰ ਕੀਤੇ ਗਏ ਹਨ ।
*    109 ਨੰਬਰ ਮੱਛੀ/ਪੂੰਗ ਹੈਚਰੀਸ ਨੂੰ ਮਨਜ਼ੂਰੀ ਦਿੱਤੀ ਗਈ ਹੈ
*    ਸਲਾਈਨ ਅਲਕਲਾਈਨ ਕਲਚਰ ਤਹਿਤ 373 ਹੈਕਟੇਅਰ ਛੱਪੜ ਖੇਤਰ ਮਨਜ਼ੂਰ ਕੀਤੇ ਗਏ ਹਨ ।
*    6 ਮੱਛੀਆਂ ਦੇ ਪੂੰਗ ਪਾਲਣ ਲਈ ਘਾਟ ਬਣਾਉਣ ਦੀਆਂ ਸਹੂਲਤਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ।

ਸਮੁੰਦਰੀ ਮੱਛੀ ਪਾਲਣ
*    122 ਡੂੰਘੇ ਸਮੁੰਦਰ ਵਿੱਚੋਂ ਮੱਛੀਆਂ ਫੜਨ ਵਾਲੇ ਜਹਾਜ਼ ।
*    ਮੌਜੂਦਾ 2017 ਮੱਛੀਆਂ ਫੜਨ ਵਾਲੇ ਜਹਾਜ਼ਾਂ ਦੀ ਅਪਗ੍ਰੇਡੇਸ਼ਨ ।
*    ਮਕੈਨੀਕਲ ਮੱਛੀ ਫੜਨ ਵਾਲੇ ਜਹਾਜ਼ਾਂ ਵਿੱਚ 2,755 ਜੈਵਿਕ ਪਖਾਨੇ ਬਣਾਏ ਗਏ ਹਨ ।
*    ਮੱਛੀ ਪਾਲਣ ਲਈ 656 ਸਮੁੰਦਰੀ ਪਿੰਜਰੇ ।
*    2 ਛੋਟੀਆਂ ਸਮੁੰਦਰੀ ਫਿੰਨ ਫਿਸ਼ ਹੈਚਰੀਸ ।
*    471 ਹੈਕਟੇਅਰ ਛੱਪੜ ਖੇਤਰ ਨੂੰ ਬਰੈਕਿਸ਼ਵਾਟਰ ਐਕੂਆਕਲਚਰ ਤਹਿਤ ਲਿਆਂਦਾ ਗਿਆ ਹੈ , 6 ਬਰੈਕਿਸ਼ਵਾਟਰ ਹੈਚਰੀਸ ।

ਮਛੇਰਿਆਂ ਦੀ ਭਲਾਈ
*    ਮਛੇਰਿਆਂ ਲਈ 1,820 ਕਿਸ਼ਤੀਆਂ ਅਤੇ ਮੱਛੀ ਫੜਨ ਵਾਲੇ ਜਾਲਿਆਂ ਨੂੰ ਬਦਲਿਆ ਗਿਆ ਹੈ (ਟੇਬਲ ਏ — III ਏ) ।
*    ਮੱਛੀ ਫੜਨ ਤੇ ਲੱਗੀ ਪਾਬੰਦੀ ਜਾਂ ਲੀਨ ਸਮੇਂ ਦੌਰਾਨ ਮੱਛੀ ਪਾਲਣ ਦੇ ਸਾਂਭ ਸੰਭਾਲ ਲਈ 1,22,551 ਮਛੇਰਿਆਂ ਦੇ ਪਰਿਵਾਰਾਂ ਲਈ ਪੌਸ਼ਟਿਕ ਤੇ ਰੋਜ਼ੀ ਰੋਟੀ ਦੀ ਸਹਾਇਤਾ ਕੀਤੀ ਗਈ ਹੈ ।
*    20 ਪਸਾਰ ਅਤੇ ਸਹਿਯੋਗ ਸੇਵਾਵਾਂ ।

ਮੱਛੀ ਪਾਲਣ ਲਈ ਬੁਨਿਆਦੀ ਢਾਂਚਾ
*    70 ਬਰਫ਼ ਦੇ ਪਲਾਂਟ / ਠੰਡੇ ਸਟੋਰਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ।
*    127 ਫਿਸ਼ ਫੀਡ ਮਿੱਲ / ਪਲਾਂਟਸ ।
*    6,288 ਯੁਨਿਟਸ ਨੂੰ ਮੱਛੀਆਂ ਲਈ ਆਵਾਜਾਈ ਸਹੂਲਤਾਂ ਜਿਵੇਂ 58 ਰੈਫਰੀਜਰੇਟੇਡ ਅਤੇ 187 ਇੰਸੂਲੇਟੇਡ ਟਰੱਕ , 986 ਆਟੋ ਰਿਕਸ਼ਾ , 3,036 ਮੋਟਰ ਸਾਈਕਲ ਅਤੇ 1,831 ਆਈਸ ਬਾਕਸ ਸਮੇਤ ਬਾਈਸਾਈਕਸ ਨੂੰ ਮਨਜ਼ੂਰੀ ਦਿੱਤੀ ਗਈ ਹੈ । ( ਸੀ ਐੱਸ ਐੱਸ ਦਾ 50% : ਬੀ ਆਰ)
*    ਫਿਸ਼ ਕਰਿਆਨਾ ਮਾਰਕੀਟ (43) ਦੇ 606 ਯੁਨਿਟ ਅਤੇ ਮੱਛੀ ਦੇ ਖੋਖੇ , ਜਿਹਨਾਂ ਵਿੱਚ 563 ਓਰਨਾਂਮੈਂਟਲ ਖੋਖੇ ਵੀ ਸ਼ਾਮਲ ਹਨ ।
*    ਹੁਣ ਤੱਕ 41 ਵੈਲਯੂ ਐਡੇਡ ਉੱਦਮ ਯੁਨਿਟਸ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ ।

ਇਕੂਐਟਿਕ ਸਿਹਤ ਪ੍ਰਬੰਧਨ
*    8 ਬਿਮਾਰੀ ਜਾਂਚ ਕੇਂਦਰ ਅਤੇ ਗੁਣਵਤਾ ਟੈਸਟਿੰਗ ਲੈਬਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ।
*    17 ਮੋਬਾਇਲ ਸੈਂਟਰ ਅਤੇ ਟੈਸਟਿੰਗ ਲੈਬਾਰਟਰੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ ।
*    2 ਇਕੂਐਟਿਕ ਰੈਫਰਲ ਲੈਬਾਰਟਰੀਆਂ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ ।

ਓਰਨਾਂਮੈਂਟਲ ਮੱਛੀ ਪਾਲਣ
*    ਓਰਨਾਂਮੈਂਟਲ ਮੱਛੀ ਪਾਲਣ ਕਰਨ ਲਈ 203 ਯੁਨਿਟਸ ਨੂੰ ਮਨਜ਼ੂਰੀ ਦਿੱਤੀ ਗਈ ਹੈ ।
*    14 ਏਕੀਕ੍ਰਿਤ ਓਰਨਾਂਮੈਂਟਲ ਮੱਛੀ ਯੁਨਿਟਸ (ਪ੍ਰਜਨਨ ਤੇ ਪਾਲਣ) ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ ।

ਸਮੁੰਦਰੀ ਜਹਾਜ਼ ਕਾਸ਼ਤ
*    ਸਮੁੰਦਰੀ ਤਟ ਤੇ ਕਾਸ਼ਤ ਲਈ 15,000 ਬੇੜੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ ।
*    1,331 ਮੋਨੋਲਾਈਨਟਿਊਬਨੈੱਟ ਨੂੰ ਮਨਜ਼ੂਰੀ ਦਿੱਤੀ ਗਈ  ਹੈ ।

ਠੰਡੇ ਪਾਣੀ ਵਿੱਚ ਮੱਛੀ ਪਾਲਣ
*    50.6 ਹੈਕਟੇਅਰ ਖੇਤਰ ਵਿੱਚ ਨਵੇਂ ਛੱਪੜੇ ਨੂੰ ਮਨਜ਼ੂਰੀ ਦਿੱਤੀ ਗਈ ਹੈ ।
*    4 ਟਰਾਊਟ ਹੈਚਰੀਸ ਅਤੇ 958 ਨਵੇਂ ਰੇਸਵੇ ਯੁਨਿਟਸ ਬਣਾਉਣ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ ।
*    ਠੰਡੇ ਪਾਣੀ ਵਿੱਚ ਮੱਛੀ ਪਾਲਣ ਲਈ 16 ਆਰ ਏ ਐੱਸ ਯੁਨਿਟਸ ਮਨਜ਼ੂਰ ਕੀਤੇ ਗਏ ਹਨ ।

ਉੱਤਰ ਪੂਰਬੀ ਖੇਤਰ ਵਿੱਚ ਵਿਕਾਸ
*    203.38 ਕਰੋੜ ਰੁਪਏ ਕੁੱਲ ਕੀਮਤ ਵਾਲੇ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਗਈ ਹੈ , ਜਿਸ ਵਿੱਚ ਕੇਂਦਰ ਦਾ ਹਿੱਸਾ 101.03 ਕਰੋੜ ਹੈ ।
*    ਹੈਚਰੀਸ : 25 ਸੀ ।
*    ਮੱਛੀ ਦੇ ਬੀਜ ਪਾਲਣ ਯੁਨਿਟ : 182.2 ਹੈਕਟਰੇਅਰ ।
*    ਏਕੀਕ੍ਰਿਤ ਮੱਛੀ ਫਾਰਮਿੰਗ : 563.4 ਹੈਕਟੇਅਰ ।
*    ਜਲ ਭੰਡਾਰਾਂ ਵਿੱਚ ਪਿੰਜਰੇ ਸਥਾਪਿਤ ਕਰਨਾ : 250 ।
*    ਰਿਸਰਕੂਲੇਟਰੀ ਐਕੂਆਕਲਚਰ ਸਿਸਟਮ (ਆਰ ਏ ਐੱਸ) : 22 ਯੁਨਿਟ ।
*    ਓਰਨਾਂਮੈਂਟਲ ਮੱਛੀ ਯੁਨਿਟਸ : 47 ।
*    ਜੈਵਿਕ ਫਲੌਕ ਯੁਨਿਟਸ : 62 ।
*    ਨਵੇਂ ਛੱਪੜਾਂ ਦਾ ਨਿਰਮਾਣ : 673 ਹੈਕਟੇਅਰ ।
*    ਫੀਡ ਮਿਲਜ਼ : 19 ।

ਮਹੱਤਵਪੂਰਨ ਗਤੀਵਿਧੀਆਂ
*    ਮੱਛੀ ਦੇ ਪੂੰਗ ਪਾਲਣ ਲਈ ਘਾਟ (ਸਮੁੰਦਰੀ ਘਾਟਾਂ ਸਮੇਤ) : 6 ਮਨਜ਼ੂਰ ਕੀਤੇ ਗਏ ਹਨ ।
*    ਸਾਗਰ ਮਿੱਤਰ : 1997 ਮਨਜ਼ੂਰ ਕੀਤੇ ਗਏ ਹਨ ।
*    ਜਲ ਭੰਡਾਰਾਂ ਦਾ ਏਕੀਕ੍ਰਿਤ ਵਿਕਾਸ : 12 ਜਲ ਭੰਡਾਰ ਮਨਜ਼ੂਰ ਕੀਤੇ ਗਏ ਹਨ ।
*    ਮੱਛੀ ਕਿਸਾਨਾਂ ਉਤਪਾਦਕਾਂ ਦੀਆਂ ਸੰਸਥਾਵਾਂ (ਐੱਫ ਐੱਫ ਪੀ ਓਸ) : ਸੂਬਾ / ਕੇਂਦਰ ਸ਼ਾਸਤ ਪ੍ਰਦੇਸ਼ਾਂ ਅਨੁਸਾਰ 720 ਐੱਫ ਐੱਫ ਪੀ ਓਸ ਦੇ ਟੀਚੇ ਜਾਰੀ ਕਰਨ ਤੋਂ ਬਾਅਦ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਪ੍ਰਸਤਾਵ ਭੇਜਣ ਲਈ ਸਲਾਹ ਦਿੱਤੀ ਗਈ ਹੈ ।
*    ਮਤਸਯਾ ਸੇਵਾ ਕੇਂਦਰ : 20 ਯੁਨਿਟਸ ਮਨਜ਼ੂਰ ਕੀਤੇ ਗਏ ਹੈ । ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਅਨੁਸਾਰ ਟੀਚੇ ਤਿਆਰ ਕੀਤੇ ਗਏ ਹਨ , ਮਤਸਯਾ ਸੇਵਾ ਕੇਂਦਰਾਂ ਨੂੰ ਸਥਾਪਿਤ ਕਰਨ ਅਤੇ ਚਲਾਉਣ ਦੀ ਧਾਰਨਾ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ ।
*    ਏਕੀਕ੍ਰਿਤ ਤਟੀ ਪਿੰਡ : ਕਾਰਜ ਯੋਜਨਾ ਤਿਆਰ ਕਰ ਲਈ ਗਈ ਹੈ ਅਤੇ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ ।
*    ਏਕੀਕ੍ਰਿਤ ਐਕੂਆ ਪਾਰਕਸ : ਕਾਰਜ ਯੋਜਨਾ ਤਿਆਰ ਕਰ ਲਈ ਗਈ ਹੈ ਅਤੇ ਕਾਰਜ ਯੋਜਨਾ ਦੀਆਂ ਮੁੱਖ ਵਿਸ਼ੇਸ਼ਤਾਵਾਂ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਭੇਜੀਆਂ ਜਾ ਰਹੀਆਂ ਹਨ । ਇਸ ਬੇਨਤੀ ਦੇ ਨਾਲ ਕਿ ਉਹ ਇਸ ਅਨੁਸਾਰ ਆਪਣੇ ਪ੍ਰਸਤਾਵ ਭੇਜਣ ।

2.    ਪਸ਼ੂ ਪਾਲਕ ਕਿਸਾਨਾਂ ਅਤੇ ਮੱਛੀ ਪਾਲਣ ਵਾਲਿਆਂ ਨੂੰ ਕਿਸਾਨ ਕ੍ਰੈਡਿਟ ਕਾਰਡ (ਕੇ ਸੀ ਸੀ)।
ਅੱਜ ਦੀ ਤਰੀਕ ਤੱਕ ਕੁੱਲ 44,935 ਮਛੇਰਿਆਂ ਅਤੇ ਮੱਛੀ ਪਾਲਕ ਕਿਸਾਨਾਂ ਨੂੰ ਕੇ ਸੀ ਸੀ ਜਾਰੀ ਕੀਤੇ ਗਏ ਹਨ । ਇਸ ਤੋਂ ਇਲਾਵਾ ਮਛੇਰਿਆਂ ਅਤੇ ਮੱਛੀ ਪਾਲਕ ਕਿਸਾਨਾਂ ਦੀਆਂ 3.80 ਲੱਖ ਅਰਜ਼ੀਆਂ ਕਿਸਾਨ ਕ੍ਰੈਡਿਟ ਕਾਰਡ ਜਾਰੀ ਕਰਨ ਲਈ ਵੱਖ ਵੱਖ ਪੱਧਰ ਤੇ ਬੈਂਕਾਂ ਕੋਲ ਹਨ ।

3.    ਮੱਛੀ ਪਾਲਣ ਅਤੇ ਐਕੂਆਕਲਚਰ ਬੁਨਿਆਦੀ ਢਾਂਚਾ ਵਿਕਾਸ ਫੰਡ ।
ਕੇਂਦਰ ਸਰਕਾਰ ਨੇ ਆਪਣੇ 2018 ਦੇ ਬਜਟ ਵਿੱਚ 7,550 ਕਰੋੜ ਰੁਪਏ ਸਮਰਪਿਤ ਮੱਛੀ ਪਾਲਣ ਅਤੇ ਐਕੂਅਕਲਚਰ ਬੁਨਿਆਦੀ ਢਾਂਚਾ ਵਿਕਾਸ ਫੰਡ (ਐੱਫ ਆਈ ਡੀ ਐੱਫ) ਸਥਾਪਿਤ ਕਰਨ ਲਈ ਰੱਖੇ ਹਨ । ਇਸ ਫੰਡ ਵਿੱਚ 4 ਮਿਲੀਅਨ ਤੋਂ ਜਿ਼ਆਦਾ ਸਮੁੰਦਰੀ ਅਤੇ ਅੰਦਰੂਨੀ ਮਛੇਰਿਆਂ ਵਿਸ਼ਸ਼ ਤੌਰ ਤੇ ਔਰਤਾਂ , ਸਵੈ ਸਹਾਇਤਾ ਗਰੁੱਪਾਂ , ਕਮਜ਼ੋਰ ਵਰਗਾਂ ਲਈ ਆਧੁਨਿਕ ਬੁਨਿਆਦੀ ਢਾਂਚੇ ਦੀ ਉਪਲਬੱਧਤਾ ਅਤੇ ਉਤਪਾਦਨ ਦੀ ਐਡੇਡ ਵੈਲਯੂ ਕਰਕੇ ਫਾਇਦਾ ਪਹੁੰਚਾਉਣ ਦੀਆਂ ਸੰਭਾਵਨਾਵਾਂ ਹਨ । ਐੱਫ ਆਈ ਡੀ ਐੱਫ , ਸੂਬਾ ਸਰਕਾਰਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ , ਸੂਬਾ ਇਕਾਈਆਂ , ਸਹਿਕਾਰੀ ਸੰਸਥਾਵਾਂ , ਵਿਅਕਤੀਗਤ ਉੱਦਮੀਆਂ ਆਦਿ ਨੂੰ ਸਮੁੰਦਰੀ ਅਤੇ ਅੰਦਰੂਨੀ ਮੱਛੀ ਪਾਲਣ ਖੇਤਰ ਦੋਹਾਂ ਵਿੱਚ ਮੱਛੀ ਪਾਲਣ ਬੁਨਿਆਦੀ ਢਾਂਚਾ ਸਹੂਲਤਾਂ ਦੇ ਵਿਕਾਸ ਲਈ ਰਿਆਇਤੀ ਵਿੱਤ ਮੁਹੱਈਆ ਕਰੇਗਾ ।
ਐੱਫ ਆਈ ਡੀ ਐੱਫ ਤਹਿਤ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਵਿੱਚ ਮੋਟੇ ਤੌਰ ਤੇ ਮੱਛੀ ਫੜਨ ਲਈ ਬੰਦਰਗਾਹਾਂ ਦੇ ਵਿਕਾਸ / ਫਿਸ਼ ਲੈਂਡਿੰਗ ਸੈਂਟਰਸ , ਫਿਸ਼ ਬੀਜ ਫਾਰਮਸ , ਫਿਸ਼ ਫੀਡ ਮਿਲਸ , ਪਲਾਂਟਸ , ਜਲ ਭੰਡਾਰਾਂ ਵਿੱਚ ਪਿੰਜਰੇ ਲਗਾਉਣਾ , ਸਮੁੰਦਰ ਵਿੱਚ ਮੱਛੀ ਪਾਲਣ ਦੀਆਂ ਗਤੀਵਿਧੀਆਂ , ਡੂੰਘੇ ਸਮੁੰਦਰੀ ਮੱਛੀ ਫੜਨ ਲਈ ਜਹਾਜ਼ , ਬਿਮਾਰੀ ਦੀ ਜਾਂਚ ਅਤੇ ਐਕੂਐਟਿਕ ਕੁਆਰੰਟੀਨ ਸਹੂਲਤਾਂ , ਕੋਲਡ ਚੇਨ ਬੁਨਿਆਦੀ ਢਾਂਚਾ ਸਹੂਲਤਾਂ ਜਿਵੇਂ ਬਰਫ਼ ਦੇ ਪਲਾਂਟ , ਠੰਡੇ ਸਟੋਰ , ਮੱਛੀ ਆਵਾਜਾਈ ਸਹੂਲਤਾਂ , ਮੱਛੀ ਪ੍ਰੋਸੈਸਿੰਗ ਯੁਨਿਟਸ , ਮੱਛੀ ਬਾਜ਼ਾਰ ਆਦਿ ਦੇ ਵਿਕਾਸ ਲਈ ਫੰਡ ਮੁਹੱਈਆ ਕੀਤਾ ਜਾਵੇਗਾ ।
ਇਹ ਫੰਡ , (1) ਮੱਛੀ ਪਾਲਣ ਖੇਤਰ ਵਿੱਚ ਵੱਡੇ ਬੁਨਿਆਦੀ ਢਾਂਚੇ ਦੇ ਪਾੜੇ ਨੂੰ ਪੂਰਾ ਕਰੇਗਾ , (2) ਮੱਛੀ ਫੜਨ ਅਤੇ ਸੰਬੰਧਿਤ ਗਤੀਵਿਧੀਆਂ ਵਿੱਚ ਪੇਂਡੂ ਵਸੋਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰੇਗਾ , (3) ਮੱਛੀ ਉਤਪਾਦਨ ਅਤੇ ਉਤਪਾਦਕਤਾ ਵਿੱਚ ਵਾਧੇ ਲਈ ਯੋਗਦਾਨ ਪਾਵੇਗਾ , (4) ਕਈ ਤਰ੍ਹਾਂ ਦੇ ਫਾਇਦੇ ਦੇਵੇਗਾ ਅਤੇ ਮਾਣਯੋਗ ਪ੍ਰਧਾਨ ਮੰਤਰੀ ਵੱਲੋਂ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਵਾਲੀ ਦ੍ਰਿਸ਼ਟੀ ਦੀ ਪ੍ਰਾਪਤੀ ਅਤੇ ਮੱਤੀ ਪਾਲਣ ਦੀਆਂ ਪੂਰਨ ਸੰਭਾਵਨਾਵਾਂ ਬਾਰੇ ਪਤਾ ਲਾਉਣ ਦੀਆਂ ਲੋੜਾਂ ਨੂੰ ਪੂਰਾ ਕਰੇਗਾ ।
ਇਹ ਫੰਡ ਨਾਬਾਰਡ (ਐੱਨ ਏ ਬੀ ਏ ਆਰ ਡੀ) , ਐੱਨ ਸੀ ਡੀ ਸੀ ਅਤੇ ਨਿਰਧਾਰਤ ਵਪਾਰਕ ਬੈਂਕਾਂ ਵੱਲੋਂ ਸਾਂਝੇ ਤੌਰ ਤੇ ਕਾਇਮ ਕੀਤਾ ਜਾਵੇਗਾ । ਕੌਮੀ ਮੱਛੀ ਪਾਲਣ ਵਿਕਾਸ ਬੋਰਡ (ਐੱਨ ਐੱਫ ਡੀ ਬੀ) , ਐੱਫ ਆਈ ਡੀ ਐੱਫ ਦੀਆਂ ਗਤੀਵਿਧੀਆਂ ਤੇ ਸਮੁੱਚੇ ਤਾਲਮੇਲ ਲਈ ਨੋਡਲ ਲਾਗੂ ਕਰਨ ਵਾਲੀ ਏਜੰਸੀ ਹੋਵੇਗਾ । ਐੱਫ ਆਈ ਡੀ ਐੱਫ ਵੱਲੋਂ ਮੱਛੀ ਪਾਲਣ ਅਤੇ ਸੰਬੰਧਿਤ ਗਤੀਵਿਧੀਆਂ ਵਿੱਚ ਸਿੱਧੇ ਅਤੇ ਅਸਿੱਧੇ ਦੋਵੇਂ ਤਰ੍ਹਾਂ ਤਕਰੀਬਨ 9.40 ਲੱਖ ਲੋਕਾਂ ਨੂੰ ਰੋਜ਼ਗਾਰ ਪੈਦਾ ਕਰਨ ਦੀ ਸੰਭਾਵਨਾ ਏ ।
ਏ ਪੀ ਐੱਸ / ਐੱਮ ਜੀ 

 


(Release ID: 1683111) Visitor Counter : 202