ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਕੈਬਨਿਟ ਨੇ ਬੁਨਿਆਦੀ ਢਾਂਚਾ, ਮਾਨਵ–ਸ਼ਕਤੀ ਤੇ ਹੋਰ ਸੰਸਾਧਨਾਂ ਨੂੰ ਤਰਕਪੂਰਕ ਬਣਾ ਕੇ ਪੰਜ ਫ਼ਿਲਮ ਮੀਡੀਆ ਇਕਾਈਆਂ ਦੇ ਰਲੇਵੇਂ ਨੂੰ ਪ੍ਰਵਾਨਗੀ ਦਿੱਤੀ

Posted On: 23 DEC 2020 4:49PM by PIB Chandigarh

ਇੱਕ ਸਾਲ ਚ 3000 ਤੋਂ ਵੱਧ ਫ਼ਿਲਮਾਂ ਬਣਾਉਣ ਵਾਲਾ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਫ਼ਿਲਮ ਨਿਰਮਾਤਾ ਹੈ ਤੇ ਇਸ ਉਦਯੋਗ ਦੀ ਅਗਵਾਈ ਨਿਜੀ ਖੇਤਰ ਕਰਦਾ ਹੈ। ਫ਼ਿਲਮਾਂ ਦੇ ਖੇਤਰ ਦੀ ਮਦਦ ਲਈ ਪ੍ਰਤੀਬੱਧਤਾ ਪੂਰੀ ਕਰਨ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਆਪਣੀਆਂ ਚਾਰ ਫ਼ਿਲਮ ਮੀਡੀਆ ਇਕਾਈਆਂ – ਫ਼ਿਲਮਜ਼ ਡਿਵੀਜ਼ਨਡਾਇਰੈਕਟੋਰੇਟ ਆਵ੍ ਫ਼ਿਲਮਫ਼ੈਸਟੀਵਲਸਨੈਸ਼ਨਲ ਫ਼ਿਲਮ ਆਰਕਾਈਵਜ਼ ਆਵ੍ ਇੰਡੀਆ ਅਤੇ ਚਿਲਡਰਨਜ਼ ਫ਼ਿਲਮ ਸੁਸਾਇਟੀਇੰਡੀਆ ਦੇ ਨੈਸ਼ਨਲ ਫ਼ਿਲਮ ਡਿਵੈਲਪਮੈਂਟ ਕਾਰਪੋਰੇਸ਼ਨ’ (ਐੱਨਐੱਫਡੀਸੀਲਿਮਿਟਿਡ ਨਾਲ ਰਲੇਵੇਂ ਨੂੰ ਪ੍ਰਵਾਨਗੀ ਦੇ ਦਿੱਤੀ ਹੈਜਿਸ ਲਈ ਐੱਨਐੱਫਡੀਸੀ ਦੇ ਮੈਮੋਰੈਂਡਮ ਆਵ੍ ਆਰਟੀਕਲਜ਼ ਆਵ੍ ਐਸੋਸੀਏਸ਼ਨ’ ਦਾ ਪਸਾਰ ਕੀਤਾ ਗਿਆ ਹੈਇੰਝ ਇਸ ਤੋਂ ਬਾਅਦ ਸਾਰੀਆਂ ਕਾਰਵਾਈਆਂ ਉਨ੍ਹਾਂ ਵੱਲੋਂ ਕੀਤੀਆਂ ਜਾਣਗੀਆਂ। ਇੱਕ ਨਿਗਮ ਅਧੀਨ ਫ਼ਿਲਮ ਮੀਡੀਆ ਇਕਾਈਆਂ ਦੇ ਰਲੇਵੇਂ ਨਾਲ ਗਤੀਵਿਧੀਆਂ ਤੇ ਸੰਸਾਧਨਾਂ ਦੀ ਕੇਂਦਰਮੁਖਤਾ ਹੋਵੇਗੀ ਅਤੇ ਬਿਹਤਰ ਤਾਲਮੇਲ ਹੋਵੇਗਾਇੰਝ ਹਰੇਕ ਮੀਡੀਆ ਇਕਾਈ ਦਾ ਆਦੇਸ਼ ਹਾਸਲ ਕਰਨ ਵਿੱਚ ਸਹਿਕ੍ਰਿਆ ਤੇ ਕਾਰਜਕੁਸ਼ਲਤੀ ਯਕੀਨੀ ਹੋਵੇਗੀ।

 

ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਤਹਿਤ ਦਫ਼ਤਰ ਫ਼ਿਲਮ ਡਿਵੀਜ਼ਨ ਦੀ ਸਥਾਪਨਾ 1948 ’ਚ ਕੀਤੀ ਗਈ ਸੀਜਿਸ ਮੁੱਖ ਕੰਮ ਸਰਕਾਰੀ ਪ੍ਰੋਗਰਾਮਾਂ ਦਾ ਪ੍ਰਚਾਰ ਕਰਨ ਤੇ ਭਾਰਤੀ ਇਤਿਹਾਸ ਦਾ ਸਿਨੇਮਾਈ ਰਿਕਾਰਡ ਰੱਖਣ ਲਈ ਦਸਤਾਵੇਜ਼ੀ ਫ਼ਿਲਮਾਂ ਤੇ ਨਿਊਜ਼ ਮੈਗਜ਼ੀਨਸ ਦਾ ਨਿਰਮਾਣਾ ਕਰਨਾ ਰਿਹਾ ਹੈ।

 

ਇੱਕ ਖ਼ੁਦਮੁਖਤਿਆਰ ਚਿਲਡਰਨਜ਼ ਫ਼ਿਲਮ ਸੁਸਾਇਟੀਭਾਰਤ ਦੀ ਸਥਾਪਨਾ ਸੁਸਾਇਟੀ ਕਾਨੂੰਨ ਅਧੀਨ 1955 ’ਚ ਕੀਤੀ ਗਈ ਸੀ। ਇਸ ਦਾ ਵਿਸ਼ੇਸ਼ ਉਦੇਸ਼ ਫ਼ਿਲਮਾਂ ਰਾਹੀਂ ਬੱਚਿਆਂ ਤੇ ਨੌਜਵਾਨਾਂ ਨੂੰ ਕਦਰਾਂਕੀਮਤਾਂ ਉੱਤੇ ਅਧਾਰਿਤ ਮਨੋਰੰਜਨ ਪ੍ਰਦਾਨ ਕਰਨਾ ਹੈ।

 

ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਤਹਿਤ ਦਫ਼ਤਰ ਭਾਰਤੀ ਰਾਸ਼ਟਰੀ ਫ਼ਿਲਮ ਆਰਕਾਈਵਜ਼ ਦੀ ਸਥਾਪਨਾ 1964 ’ਚ ਮੀਡੀਆ ਇਕਾਈ ਵਜੋਂ ਕੀਤੀ ਗਈ ਸੀ। ਇਸ ਦਾ ਮੁੱਖ ਉਦੇਸ਼ ਭਾਰਤੀ ਸਿਨੇਮਾ ਨਾਲ ਜੁੜੀ ਵਿਰਾਸਤ ਹਾਸਲ ਕਰਨਾ ਤੇ ਉਸ ਨੂੰ ਸੰਭਾਲਣਾ ਹੈ।

 

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਬੰਧਿਤ ਦਫ਼ਤਰ ਫ਼ਿਲਮ ਸਮਾਰੋਹ ਡਾਇਰੈਕਟੋਰੇਟ ਦੀ ਸਥਾਪਨਾ ਭਾਰਤੀ ਫ਼ਿਲਮਾਂ ਅਤੇ ਸੱਭਿਆਚਾਰਕ ਅਦਾਨਪ੍ਰਦਾਨ ਨੂੰ ਹੁਲਾਰਾ ਦੇਣ ਲਈ 1973 ’ਚ ਕੀਤੀ ਗਈ ਸੀ।

 

ਐੱਨਐੱਫ਼ਡੀਸੀ ਜਨਤਕ ਖੇਤਰ ਦਾ ਇੱਕ ਕੇਂਦਰੀ ਅਦਾਰਾ ਹੈ। ਇਸ ਨੂੰ ਮੁੱਖ ਤੌਰ ਉੱਤੇ ਭਾਰਤੀ ਫ਼ਿਲਮ ਉਦਯੋਗ ਦੇ ਸੰਗਠਿਤਮਾਹਿਰਾਨਾ ਤੇ ਤਾਲਮੇਲ ਵਿਕਾਸ ਦੀ ਯੋਜਨਾ ਉਲੀਕਣ ਤੇ ਉਸ ਨੂੰ ਹੱਲਾਸ਼ੇਰੀ ਦੇਣ ਲਈ 1975 ’ਚ ਸਥਾਪਿਤ ਕੀਤਾ ਗਿਆ ਸੀ।

 

ਕੇਂਦਰੀ ਮੰਤਰੀ ਮੰਡਲਜਿਸ ਨੇ ਆਪਣੀ ਬੈਠਕ ਚ ਇਨ੍ਹਾਂ ਮੀਡੀਆ ਇਕਾਈਆਂ ਦੇ ਰਲੇਵੇਂ ਨੂੰ ਪ੍ਰਵਾਨਗੀ ਦਿੱਤੀਉਸ ਨੇ ਸੰਪਤੀਆਂ ਅਤੇ ਕਰਮਚਾਰੀਆਂ ਦੇ ਤਬਾਦਲੇ ਬਾਰੇ ਸਲਾਹ ਦੇਣ ਅਤੇ ਰਲੇਵੇਂ ਦੀ ਪ੍ਰਕਿਰਿਆ ਦੇ ਪੱਖਾਂ ਨੂੰ ਦੇਖਣ ਲਈ ਇੱਕ ਲੈਣਦੇਣ ਸਲਾਹਕਾਰ ਅਤੇ ਕਾਨੂੰਨੀ ਸਲਾਹਕਾਰ ਦੀ ਨਿਯੁਕਤੀ ਦੀ ਵੀ ਪ੍ਰਵਾਨਗੀ ਦੇ ਦਿੱਤੀ।

 

ਪ੍ਰਮੁੱਖ ਸੰਗਠਨ ਫ਼ਿਲਮ ਮੀਡੀਆ ਇਕਾਈਆਂ ਦੇ ਰਲੇਵੇਂ ਦੇ ਨਤੀਜੇ ਵਜੋਂ ਐੱਨਐੱਫ਼ਡੀਸੀ ਨੂੰ ਇੱਕ ਪ੍ਰਬੰਧਨ ਅਧੀਨ ਫ਼ਿਲਮ ਦੇ ਵਿਸ਼ੇਵਸਤੂ ਦੇ ਪ੍ਰਚਾਰ ਨਿਰਮਾਣ ਅਤੇ ਉਸ ਨੂੰ ਸੁਰੱਖਿਅਤ ਰੱਖਣ ਦੇ ਸਬੰਧ ਵਿੱਚ ਵੱਖਰੇ ਢੰਗ ਨਾਲ ਰੱਖਿਆ ਜਾਵੇਗਾ। ਨਵੀਂ ਸੰਸਥਾ ਦੀ ਕਲਪਨਾ ਫ਼ਿਲਮਾਂ/ਓਟੀਟੀ ਮੰਚਾਂ ਦਾ ਵਿਸ਼ਾਵਸਤੂਬੱਚਿਆਂ ਨਾਲ ਸਬੰਧਿਤ ਵਿਸ਼ਾਵਸਤੂਐਨੀਮੇਸ਼ਨਲਘੂ ਫ਼ਿਲਮਾਂ ਅਤੇ ਦਸਤਾਵੇਜ਼ਾਂ ਫ਼ਿਲਮਾਂ ਸਮੇਤ ਆਪਣੀਆਂ ਸਾਰੀਆਂ ਸ਼ੈਲੀਆਂ ਦੀਆਂ ਫ਼ੀਚਰ ਫ਼ਿਲਮਾਂ ਵਿੱਚ ਭਾਰਤੀ ਸਿਨੇਮਾ ਦਾ ਸੰਤੁਲਿਤ ਤੇ ਕੇਂਦ੍ਰਿਤ ਵਿਕਾਸ ਯਕੀਨੀ ਬਣਾਉਣਾ ਹੈ।

 

ਇੱਕ ਨਿਗਮ ਅਧੀਨ ਫ਼ਿਲਮ ਮੀਡੀਆ ਇਕਾਈਆਂ ਰਲੇਵੇਂ ਨਾਲ ਵਿਭਿੰਨ ਕਾਰਜਾਂ ਵਿੱਚ ਸਮਾਨਤਾ ਆਵੇਗੀਨਾਲ ਹੀ ਬੁਨਿਆਦੀ ਢਾਂਚੇ ਤੇ ਮਾਨਵਸ਼ਕਤੀ ਦਾ ਬਿਹਤਰ ਅਤੇ ਪ੍ਰਭਾਵੀ ਉਪਯੋਗ ਹੋ ਸਕੇਗਾ। ਇਸ ਨਾਲ ਕੰਮਾਂ ਦਾ ਦੁਹਰਾਅ ਘੱਟ ਕਰਨ ਵਿੱਚ ਮਦਦ ਮਿਲੇਗੀ ਤੇ ਖ਼ਜ਼ਾਨੇ ਦੀ ਸਿੱਧੀ ਬੱਚਤ ਹੋਵੇਗੀ।

 

*****

 

ਡੀਐੱਸ


(Release ID: 1683065) Visitor Counter : 118