ਕਬਾਇਲੀ ਮਾਮਲੇ ਮੰਤਰਾਲਾ

ਸ੍ਰੀ ਅਰਜੁਨ ਮੁੰਡਾ ਵੱਲੋਂ ਗੁਹਾਟੀ ਕੌਮਾਂਤਰੀ ਹਵਾਈ ਅੱਡੇ ’ਤੇ ‘ਟ੍ਰਾਈਬਜ਼ ਇੰਡੀਆ’ ਦੇ ਨਵੇਂ ਆਊਟਲੈੱਟ ਦੀ ਕੀਤੀ ਈ–ਸ਼ੁਰੂਆਤ

ਸਮਾਵੇਸ਼ੀ ਵਿਕਾਸ (ਸਬਕਾ ਸਾਥ ਸਬਕਾ ਵਿਕਾਸ) ਸਾਡੀ ਸਰਕਾਰ ਦਾ ਮੁੱਖ ਉਦੇਸ਼ ਰਿਹਾ ਹੈ: ਸ੍ਰੀ ਅਰਜੁਨ ਮੁੰਡਾ

‘ਟ੍ਰਾਈਫ਼ੈੱਡ ’ ਵੱਲੋਂ ਨਵੀਂਆਂ ਕੇਂਦਰਮੁਖਤਾਵਾਂ ਦੀ ਭਾਲ – ਉਤਪਾਦਾਂ ਦੇ ਅੱਪ–ਮਾਰਕਿਟ ਨਿਚੇ ਬ੍ਰਾਂਡ ਨੂੰ ਸਿਰਜਣ ਲਈ ‘ਡਿਵੀਨਿਟੀ’ ਨਾਲ ਸਹਿਮਤੀ–ਪੱਤਰਾਂ ਦਾ ਆਦਾਨ–ਪ੍ਰਦਾਨ ਕੀਤਾ

Posted On: 22 DEC 2020 7:12PM by PIB Chandigarh

ਕਬਾਇਲੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਸ੍ਰੀ ਅਰਜੁਨ ਮੁੰਡਾ ਨੇ ਅੱਜ ਗੁਹਾਟੀ ਸਥਿਤ ‘ਲੋਕਪ੍ਰਿਯ ਗੋਪੀਨਾਥ ਬੋਰਦੋਲੋਈ ਕੌਮਾਂਤਰੀ ਹਵਾਈ ਅੱਡੇ’ ਦੇ ਰਵਾਨਗੀ ਲਾਊਂਜ ਵਿੱਚ ‘ਟ੍ਰਾਈਬਜ਼ ਇੰਡੀਆ’ ਦੇ ਨਵੇਂ ਆਊਟਲੈੱਟ ਦੀ ਈ–ਸ਼ੁਰੂਆਤਾ ਕੀਤੀ। ਇਸ ਮੌਕੇ ਸ੍ਰੀਮਤੀ ਰੇਣੂਕਾ ਸਿੰਘ, ਕਬਾਇਲੀ ਮਾਮਲਿਆਂ ਬਾਰੇ ਰਾਜ ਮੰਤਰੀ ਸ੍ਰੀ ਰਮੇਸ਼ ਚੰਦ ਮੀਨਾ, ਚੇਅਰਮੈਨ, ਟ੍ਰਾਈਫ਼ੈੱਡ (TRIFED), ਸ੍ਰੀਮਤੀ ਪ੍ਰਤਿਭਾ ਬ੍ਰਹਮਾ, ਵਾਈਸ ਚੇਅਰਮੈਨ, ਟ੍ਰਾਈਫ਼ੈੱਡ, ਸ੍ਰੀ ਪ੍ਰਵੀਰ ਕ੍ਰਿਸ਼ਨਾ, ਮੈਨੇਜਿੰਗ ਡਾਇਰੈਕਟਰ, ਟ੍ਰਾਈਫ਼ੈੱਡ ਅਤੇ ਡਾਇਰੈਕਟਰ, ਏਅਰਪੋਰਟ ਅਥਾਰਟੀ ਆੱਵ੍ ਇੰਡੀਆ, ਗੁਹਾਟੀ ਮੌਜੂਦ ਸਨ।

ਇਸ ਮੌਕੇ ਸ੍ਰੀ ਅਰਜੁਨ ਮੁੰਡਾ ਨੇ ਸੰਬੋਧਨ ਕਰਦਿਆਂ ਕਿਹਾ,‘ਸਮਾਵੇਸ਼ੀ ਵਿਕਾਸ (ਸਬਕਾ ਸਾਥ ਸਬਕਾ ਵਿਕਾਸ) ਸਾਡੀ ਸਰਕਾਰ ਦਾ ਮੁੱਖ ਉਦੇਸ਼ ਰਿਹਾ ਹੈ। ਇਸ ਵਿੱਚ ਕਬਾਇਲੀਆਂ ਸਮੇਤ ਸਾਰੇ ਵਰਗਾਂ ਦਾ ਵਿਕਾਸ ਸ਼ਾਮਲ ਹੈ; ਕਬਾਇਲੀ ਸਭ ਤੋਂ ਵੱਧ ਸੁੱਖ–ਸਹੂਲਤਾਂ ਤੋਂ ਵਾਂਝੇ ਰਹੇ ਹਨ। ਮੈਨੂੰ ਖ਼ੁਸ਼ੀ ਹੈ ਕਿ ਕਬਾਇਲੀ ਮਾਮਲਿਆਂ ਬਾਰੇ ਮੰਤਰਾਲੇ ਅਧੀਨ ਟ੍ਰਾਈਫ਼ੈੱਡ ਨਾ ਸਿਰਫ਼ ਕਬਾਇਲੀ ਪੈਦਾਵਾਰ ਅਤੇ ਉਤਪਾਦਾਂ ਦੀ ਮਾਰਕਿਟਿੰਗ ਕਰ ਕੇ ਕਬੀਲਿਆਂ ਦੇ ਜੀਵਨਾਂ ਤੇ ਉਪਜੀਵਕਾਵਾਂ ਵਿੱਚ ਸੁਧਾਰ ਲਿਆਉਣ ਉੱਤੇ ਧਿਆਨ ਕੇਂਦ੍ਰਿਤ ਕਰਨ ਦਾ ਬੇਮਿਸਾਲ ਕੰਮ ਕਰ ਰਿਹਾ ਹੈ, ਸਗੋਂ ਹਮ–ਖ਼ਿਆਲ ਸੰਗਠਨਾਂ ਨਾਲ ਤਾਲਮੇਲ ਵੀ ਪੈਦਾ ਰਿਹਾ ਹੈ। ਇਹ ਮੇਰੇ ਲਈ ਖ਼ੁਸ਼ੀ ਦੀ ਗੱਲ ਹੈ ਕਿ ਅੱਜ ਗੋਹਾਟੀ ਵਿੱਚ ‘ਟ੍ਰਾਈਬਜ਼ ਇੰਡੀਆ’ ਦਾ 126ਵੇਂ ਸ਼ੋਅਰੂਮ ਦਾ ਉਦਘਾਟਨ ਹੋ ਰਿਹਾ ਹੈ, ਜਿਸ ਨਾਲ ਕਬਾਇਲੀ ਦਸਤਕਾਰੀਆਂ ਤੇ ਹੱਥਖੱਡੀਆਂ ਅਤੇ ਵਨ ਧਨ ਪ੍ਰਕਿਰਤਕ ਤੇ ਰੋਗ–ਪ੍ਰਤੀਰੋਧਕ ਸ਼ਕਤੀ ਵਧਾਉਣ ਵਾਲੀਆਂ ਚੀਜ਼ਾਂ ਦੀ ਮਾਰਕਿਟਿੰਗ ਵਿੱਚ ਮਦਦ ਮਿਲੇਗੀ।’ 

ਇਸ ਸਮਾਰੋਹ ਦੌਰਾਨ ‘ਟ੍ਰਾਈਫ਼ੈੱਡ’ ਦੀ ਪਹਿਲਕਦਮੀ ਦੀ ਇੱਕ ਹੋਰ ਸ਼ੁਰੂਆਤ ਕੀਤੀ ਗਈ, ਜਿਸ ਦਾ ਕਬਾਇਲੀਆਂ ਦੇ ਜੀਵਨਾਂ ਉੱਤੇ ਵੱਡਾ ਅਸਰ ਪਵੇਗਾ। ਇਸ ਦੀ ਕਬਾਇਲੀ ਸਸ਼ੱਕਤੀਕਰਣ ਮਿਸ਼ਨ ਦੇ ਹਿੱਸੇ ਵਜੋਂ ਟ੍ਰਾਈਫ਼ੈੱਡ ਕੇਂਦਰਮੁਖਤਾਵਾਂ ਅਤੇ ਹਮ–ਖ਼ਿਆਲ ਸੰਗਠਨਾਂ ਨਾਲ ਇੱਕਜੁਟ ਹੋ ਕੇ ਕੰਮ ਕਰਨ ਲਈ ਭਾਈਵਾਲੀਆਂ ਦੀ ਖੋਜ ਕਰਦਾ ਰਿਹਾ ਹੈ। ਇਸ ਸਬੰਧੀ, ਟ੍ਰਾਈਫ਼ੈੱਡ ਨੇ ‘ਸ਼੍ਰੀਮ ਸਵਰਣਿਮ ਡਿਵਾਈਨ ਪ੍ਰੋਡਕਕਟਸ ਪ੍ਰਾਈਵੇਟ ਲਿਮਿਟੇਡ’ (DIVINITI – ਡਿਵੀਨਿਟੀ), ਨਵੀਂ ਦਿੱਲੀ ਨਾਲ ਸਹਿਮਤੀ–ਪੱਤਰ ਦਾ ਆਦਾਨ–ਪ੍ਰਦਾਨ ਕੀਤਾ।

ਟ੍ਰਾਈਫ਼ੈੱਡ ਅਤੇ ‘ਸ਼੍ਰੀਮ ਸਵਰਣਿਮ ਡਿਵਾਈਨ ਪ੍ਰੋਡਕਕਟਸ ਪ੍ਰਾਈਵੇਟ ਲਿਮਿਟੇਡ’ (DIVINITI) ਅਜਿਹੇ ਉਤਪਾਦਾਂ ਦਾ ਇੱਕ ਅੱਪ–ਮਾਰਕਿਟ ਨਿਚੇ ਬ੍ਰਾਂਡ ਸਿਰਜਣ ਲਈ ਇੱਕ–ਦੂਜੇ ਨਾਲ ਭਾਈਵਾਲੀ ਪਾਉਣ ਲਈ ਸਹਿਮਤ ਹੋਏ ਹਨ; ਜਿਨ੍ਹਾਂ ਦਾ ਨਾਂਅ ‘ਟ੍ਰਾਈਫ਼ੈੱਡ–ਡਿਵੀਨਿਟੀ’ ਹੋਵੇਗਾ ਅਤੇ ਇਹ ਕਬਾਇਲੀ ਉਤਪਾਦਾਂ ਦੀ ਮੌਜੂਦਾ ਰੇਂਜ ਤੋਂ ਪ੍ਰੀਮੀਅਮ ਰੇਂਜ ਹੋਵੇਗੀ। ਲੰਮੇ ਸਮੇਂ ਵਿੱਚ ਕਬਾਇਲੀ ਕਾਰੀਗਰਾਂ ਦੇ ਲਾਭ ਲਈ ਇਹ ਸੰਗਠਨ ਭਵਿੱਖ ਦੇ ਉਤਪਾਦਾਂ ਲਈ ਸਰੋਤਾਂ ਦੀ ਖੋਜ ਤੇ ਵਿਕਾਸ, ਪੈਕੇਜਿੰਗ ਅਤੇ ਇਨ੍ਹਾਂ ਕਬਾਇਲੀ ਉਤਪਾਦਾਂ ਦੀ ਮਾਰਕਿਟਿੰਗ ਦੇ ਖੇਤਰਾਂ ਵਿੱਚ ਵੀ ਤਾਲਮੇਲ ਕਾਇਮ ਕਰਨਗੇ। ‘ਟ੍ਰਾਈਫ਼ੈੱਡ – ਡਿਵੀਨਿਟੀ ਪ੍ਰੀਮੀਅਮ ਰੇਂਜ’ ਦੇ ਸਾਰੇ ਉਤਪਾਦਾਂ ਦਾ ਮਾਰਕਿਟਿੰਗ ਟ੍ਰਾਈਬਜ਼ ਇੰਡੀਆ ਦੇ ਸਾਰੇ ਆਊਟਲੈੱਟਸ, ਈ–ਮਾਰਕਿਟਪਲੇਸ, ਕਾਰਪੋਰੇਟਸ, ਸਰਕਾਰੀ ਅਤੇ ਜਨਤਕ ਖੇਤਰ ਦੇ ਅਦਾਰਿਆਂ ਵਿੱਚ ਕੀਤੀ ਜਾਵੇਗੀ।

ਮਾਰਕਿਟਿੰਗ ਰਾਹੀਂ ਕਬਾਇਲੀ ਕਾਰੀਗਰਾਂ ਦੀ ਉਪਜੀਵਕਾ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਪਹਿਲਕਦਮੀ ਦੇ ਹਿੱਸੇ ਵਜੋਂ ਅਤੇ ਕਬਾਇਲੀ ਪੈਦਾਵਾਰ ਅਤੇ ਉਤਪਾਦਾਂ ਨੂੰ ਮਦਦ ਮੁਹੱਈਆ ਕਰਵਾਉਣ ਲਈ, ਇਸ ਨਵੇਂ ਆਊਟਲੈੱਟ (ਜੋ ਗੁਹਾਟੀ ਵਿੱਚ ਚੌਥਾ ਹੈ) ਨਾਲ ਟ੍ਰਾਈਫ਼ੈੱਡ ਪੂਰੇ ਦੇਸ਼ ਵਿੱਚ ਆਪਣੀਆਂ ਪ੍ਰਚੂਨ ਗਤੀਵਿਧੀਆਂ ਦਾ ਨਿਰੰਤਰ ਪਾਸਾਰ ਕਰ ਰਿਹਾ ਹੈ। ਅਗਲੇ ਤਰਕਪੂਰਣ ਗੇੜ ਵਿੱਚ ਕਬਾਇਲੀਆਂ ਦੀ ਸਮੁੱਚੀ ਭਲਾਈ ਅਤੇ ਵਿਕਾਸ ਲਈ ਟ੍ਰਾਈਫ਼ੈੱਡ; ਕਬਾਇਲੀ ਲੋਕਾਂ ਲਈ ਟਿਕਾਊ ਉਪਜੀਕਾਵਾਂ ਤੇ ਆਮਦਨਦੇ ਮੌਕਿਆਂ ਵਿੱਚ ਸੁਧਾਰ ਲਿਆਉਣ ਦੇ ਉਦੇਸ਼ ਨਾਲ ਸਰਗਰਮੀ ਨਾਲ ਵਿਭਿੰਨ ਮੰਤਰਾਲਿਆਂ ਤੇ ਵਿਭਾਗਾਂ ਅਤੇ ਮਾਹਿਰ ਸੰਸਥਾਨਾਂ ਨਾਲ ਕੇਂਦਰਮੁਖਤਾਵਾਂ ਦੀ ਭਾਲ ਕਰ ਰਿਹਾ ਹੈ।

ਟ੍ਰਾਈਫ਼ੈੱਡ ਦੀ ਯੋਜਨਾ ‘ਟ੍ਰਾਈਬਲ ਲਾਈਵਲੀਹੁੱਡਜ਼’ (ਕਬਾਇਲੀ ਉਪਜੀਵਕਾਵਾਂ) ਪ੍ਰੋਗਰਾਮ ਨਾਲ ਮਿਲ ਕੇ ਹੁਨਰ ਵਿਕਾਸ ਅਤੇ ਸੂਖਮ ਉੱਦਮਤਾ ਪ੍ਰੋਗਰਾਮ ਦਾ ਪਾਸਾਰ ਕਰਨ ਦੀ ਹੈ। ਇਸ ਦੇ ਆਤਮ ਨਿਰਭਰ ਅਭਿਯਾਨ, ‘ਗੋ ਵੋਕਲ ਫ਼ਾਰ ਲੋਕਲ’ ਅਤੇ ਮੰਤਰਾਲਿਆਂ ਦੇ ਹੋਰ ਪ੍ਰੋਗਰਾਮਾਂ ਨਾਲ ਰਾਸ਼ਟਰੀ ਪੱਧਰ ਦੀਆਂ ਪਹਿਲਕਦਮੀਆਂ ਦੇ ਆਧਾਰ ਉੱਤੇ ਇੱਕ ਪ੍ਰਮੁੱਖ ਪਹਿਲਕਦਮੀ ਬਣਾਉਣ ਦੀ ਯੋਜਨਾ ਹੈ। ਇਸ ਤਾਲਮੇਲ ਅਤੇ ਹੋਰ ਬਹੁਤ ਸਾਰੀਆਂ ਆ ਰਹੀਆਂ ਕੇਂਦਰਮੁਖਤਾਵਾਂ ਦੇ ਸਫ਼ਲਤਾਪੂਰਬਕ ਲਾਗੂ ਹੋਣ ਅਤੇ ਕਬਾਇਲੀ ਪੈਦਾਵਾਰ ਤੇ ਉਤਪਾਦਾਂ ਨੂੰ ਮਾਰਕਿਟਿੰਗ ਮਦਦ ਮੁਹੱਈਆ ਹੋਣ ਨਾਲ ਟ੍ਰਾਈਫ਼ੈੱਡ ਨੂੰ ਆਸ ਹੈ ਕਿ ਕਬਾਇਲੀ ਉਤਪਾਦਕਾਂ ਦੇ ਹੁਨਰ ਵਿਕਸਤ ਹੋਣ ਨਾਲ ਉਹ ਮਜ਼ਬੂਤ ਹੋਣਗੇ ਅਤੇ ਆਮਦਨ ਤੇ ਉਪਜੀਵਕਾਵਾਂ ਪੈਦਾ ਕਰਨ ਵਿੱਚ ਮਦਦ ਮਿਲੇਗੀ; ਜਿਸ ਦੇ ਸਿੱਟੇ ਵਜੋਂ ਸਮੁੱਚੇ ਦੇਸ਼ ਵਿੱਚ ਕਬਾਇਲੀ ਜੀਵਨਾਂ ਤੇ ਉਪੀਜੀਵਕਾਵਾਂ ਦਾ ਮੁਕੰਮਲ ਕਾਇਆ–ਕਲਪ ਹੋਵੇਗਾ।

*****

ਐੱਨਬੀ/ਐੱਸਕੇ/ਜੇਕੇ/ਕਬਾਇਲੀ ਮਾਮਲਿਆਂ ਬਾਰੇ ਮੰਤਰਾਲਾ–(2)/22 ਦਸੰਬਰ, 2020



(Release ID: 1682953) Visitor Counter : 138