ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਸ਼੍ਰੀ ਕਿਰੇਨ ਰਿਜੀਜੂ ਨੇ 8 ਖੇਲੋ ਇੰਡੀਆ ਸਟੇਟ ਸੈਂਟਰ ਆਫ਼ ਐਕਸੀਲੈਂਸ ਦਾ ਵਰਚੁਅਲੀ ਉਦਘਾਟਨ ਕੀਤਾ
8 ਰਾਜਾਂ ਵਿੱਚ ਨਾਗਾਲੈਂਡ, ਅਰੁਣਾਚਲ ਪ੍ਰਦੇਸ਼, ਤੇਲੰਗਾਨਾ, ਮਨੀਪੁਰ, ਮਿਜ਼ੋਰਮ, ਓਡੀਸ਼ਾ, ਕਰਨਾਟਕ ਅਤੇ
ਕੇਰਲ ਸ਼ਾਮਲ ਹਨ
Posted On:
22 DEC 2020 8:33PM by PIB Chandigarh
ਕੇਂਦਰੀ ਖੇਡ ਅਤੇ ਯੁਵਾ ਮਾਮਲਿਆਂ ਬਾਰੇ ਮੰਤਰੀ ਸ਼੍ਰੀ ਕਿਰੇਨ ਰਿਜੀਜੂ ਨੇ ਮੰਗਲਵਾਰ ਨੂੰ ਵਿਭਿੰਨ ਰਾਜ ਖੇਡ
ਮੰਤਰੀਆਂ ਦੀ ਹਾਜ਼ਰੀ ਵਿੱਚ ਭਾਰਤ ਭਰ ਵਿੱਚ 8 ਖੇਲੋ ਇੰਡੀਆ ਸਟੇਟ ਸੈਂਟਰ ਆਫ਼ ਐਕਸੀਲੈਂਸ
(ਕੇਆਈਐੱਸਸੀਈਐੱਸ) ਦਾ ਵਰਚੁਅਲੀ ਉਦਘਾਟਨ ਕੀਤਾ। 8 ਰਾਜਾਂ ਵਿੱਚ ਸ਼ਾਮਲ ਹਨ: ਮਨੀਪੁਰ,
ਅਰੁਣਾਚਲ ਪ੍ਰਦੇਸ਼, ਮਿਜ਼ੋਰਮ, ਕੇਰਲ, ਤੇਲੰਗਾਨਾ, ਨਾਗਾਲੈਂਡ, ਕਰਨਾਟਕ ਅਤੇ ਓਡੀਸ਼ਾ।

ਵਰਚੁਅਲ ਲਾਂਚ ਵਿੱਚ ਕਰਨਾਟਕ ਦੇ ਮੁੱਖ ਮੰਤਰੀ ਸ਼੍ਰੀ ਬੀ ਐੱਸ ਯੇਦੀਯੁਰੱਪਾ ਤੋਂ ਇਲਾਵਾ, ਅਰੁਣਾਚਲ
ਪ੍ਰਦੇਸ਼ ਦੇ ਖੇਡ ਮੰਤਰੀ ਸ਼੍ਰੀ ਮਾਮਾ ਨਟੁੰਗ, ਸਲਾਹਕਾਰ, ਵਾਈਏਐੱਸ, ਨਾਗਾਲੈਂਡ, ਇੰ. ਜ਼ੇਲ ਨੀਖਾ, ਮਨੀਪੁਰ
ਦੇ ਖੇਡ ਮੰਤਰੀ ਸ਼੍ਰੀ ਲੈੱਟਪਾਓ ਹੋਲੀਪ, ਮਿਜ਼ੋਰਮ ਦੇ ਖੇਡ ਮੰਤਰੀ ਸ਼੍ਰੀ ਰਾਬਰਟ ਰੋਮਾਵਿਆ ਰੋਇਤੇ ਅਤੇ
ਤੇਲੰਗਾਨਾ ਦੇ ਖੇਡ ਮੰਤਰੀ ਡਾ. ਵੀ ਸ਼੍ਰੀਨਿਵਾਸ ਗੌਡ ਵੀ ਸ਼ਾਮਲ ਸਨ। ਸਕੱਤਰ (ਖੇਡਾਂ) ਸ਼੍ਰੀ ਰਵੀ ਮਿੱਤਲ ਵੀ
ਸਪੋਰਟਸ ਅਥਾਰਟੀ ਆਫ ਇੰਡੀਆ ਦੇ ਡਾਇਰੈਕਟਰ-ਜਨਰਲ, ਸ਼੍ਰੀ ਸੰਦੀਪ ਪ੍ਰਧਾਨ ਦੇ ਨਾਲ ਮੌਜੂਦ ਸਨ।

ਸ੍ਰੀ ਰਿਜਿਜੂ ਨੇ ਕਿਹਾ “ਭਾਰਤ ਵਿੱਚ ਖੇਡਾਂ ਲਈ ਇਹ ਇੱਕ ਬਹੁਤ ਮਹੱਤਵਪੂਰਨ ਦਿਨ ਹੈ ਅਤੇ ਦੇਸ਼ ਵਿੱਚ
ਖੇਡ ਸਭਿਆਚਾਰ ਅਤੇ ਉੱਤਮਤਾ ਨੂੰ ਵਿਕਸਿਤ ਕਰਨ ਲਈ ਇਹ ਇੱਕ ਬਹੁਤ ਮਹੱਤਵਪੂਰਣ ਸ਼ੁਰੂਆਤ ਹੈ।
ਭਾਰਤ ਵਿੱਚ ਨੌਜਵਾਨ ਭਾਰਤ ਸਰਕਾਰ ਅਤੇ ਰਾਜ ਸਰਕਾਰਾਂ ਤੋਂ ਸ਼ੁਰੂਆਤੀ ਪਹਿਲਾਂ ਦੀ ਉਮੀਦ ਕਰ ਰਹੇ
ਹਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਨੇ ਕਿਹਾ ਹੈ ਕਿ ਖੇਡਾਂ ਹਰੇਕ ਭਾਰਤੀ ਲਈ ਜੀਵਨ ਦਾ ਢੰਗ ਹੋਣਾ
ਚਾਹੀਦਾ ਹੈ ਅਤੇ ਭਾਰਤ ਸਰਕਾਰ ਸਾਰਿਆਂ ਲਈ ਮੁੱਢਲੀਆਂ ਸੁਵਿਧਵਾਂ ਪੈਦਾ ਕਰਨਾ ਚਾਹੁੰਦੀ ਹੈ। ਖੇਲੋ
ਇੰਡੀਆ ਸਟੇਟ ਸੈਂਟਰ ਆਫ਼ ਐਕਸੀਲੈਂਸ ਦੀ ਸ਼ੁਰੂਆਤ ਨੈਸ਼ਨਲ ਸੈਂਟਰ ਆਫ਼ ਐਕਸੀਲੈਂਸ ਤੋਂ ਇਲਾਵਾ
ਕੀਤੀ ਜਾ ਰਹੀ ਹੈ।”
ਕੇਂਦਰੀ ਮੰਤਰੀ ਨੇ ਮੁੜ ਦੁਹਰਾਇਆ ਕਿ ਲਾਸ ਏਂਜਲਸ ਓਲੰਪਿਕਸ 2028 ਵਿੱਚ ਭਾਰਤ ਨੂੰ ਚੋਟੀ ਦੇ 10
ਵਿੱਚ ਵੇਖੇ ਜਾਣ ਦਾ ਸੰਕਲਪ ਹੈ।

ਸ਼੍ਰੀ ਰਿਜੀਜੂ ਨੇ ਅੱਗੇ ਕਿਹਾ “ਕੇਂਦਰ ਅਤੇ ਰਾਜ ਸਰਕਾਰਾਂ ਨੂੰ ਮਿਲ ਕੇ ਕੰਮ ਕਰਨਾ ਪਏਗਾ ਅਤੇ ਅਸੀਂ ਉਨ੍ਹਾਂ
ਨੂੰ ਸਾਰੀ ਲੋੜੀਂਦੀ ਵਿੱਤੀ ਸਹਾਇਤਾ ਪ੍ਰਦਾਨ ਕਰਾਂਗੇ ਤਾਂ ਜੋ ਉਹ ਉਚਿਤ ਢਾਂਚੇ ਅਤੇ ਮਨੁੱਖੀ ਸ਼ਕਤੀ, ਖੇਡ
ਵਿਗਿਆਨ, ਉੱਚ ਦਰਜੇ ਦੀ ਟ੍ਰੇਨਿੰਗ ਨਾਲ ਆਪਣੀ ਤਿਆਰੀ ਕਰ ਸਕਣ। ਅਸੀਂ ਸਿਰਫ 1-2 ਮੈਡਲ ਲੈ ਕੇ
ਸੰਤੁਸ਼ਟ ਨਹੀਂ ਹੋ ਸਕਦੇ, 2020 ਓਲੰਪਿਕਸ ਵਿੱਚ ਸਾਨੂੰ ਚੋਟੀ ਦੇ 10 ਵਿੱਚ ਸ਼ਾਮਲ ਹੋਣਾ ਚਾਹੀਦਾ ਹੈ।
ਕਰਨਾਟਕ ਦੇ ਮੁੱਖ ਮੰਤਰੀ ਸ਼੍ਰੀ ਬੀ ਐੱਸ ਯੇਦੀਯੁਰੱਪਾ ਨੇ ਕੇਆਈਐੱਸਸੀਈ ਦੀ ਸਥਾਪਨਾ ਲਈ ਭਾਰਤ
ਸਰਕਾਰ ਦਾ ਧੰਨਵਾਦ ਕੀਤਾ ਅਤੇ ਦੇਸ਼ ਦੇ ਖੇਡ ਈਕੋਸਿਸਟਮ ਨੂੰ ਬਣਾਉਣ ਵਿੱਚ ਸਹਾਇਤਾ ਲਈ
ਕਰਨਾਟਕ ਸਰਕਾਰ ਦਾ ਪੂਰਾ ਸਮਰਥਨ ਦਿੱਤਾ। ਸ਼੍ਰੀ ਯੇਦੀਯੁਰੱਪਾ ਨੇ ਦੱਸਿਆ “ਮੈਂ ਜੈਪ੍ਰਕਾਸ਼ ਨਾਰਾਇਣ
ਨੈਸ਼ਨਲ ਯੂਥ ਸੈਂਟਰ ਬੰਗਲੌਰ ਨੂੰ ਖੇਲੋ ਇੰਡੀਆ ਸਟੇਟ ਸੈਂਟਰ ਆਫ ਐਕਸੀਲੈਂਸ ਵਜੋਂ ਅਲਾਟ ਕਰਨ ਲਈ
ਭਾਰਤ ਦੇ ਖੇਡ ਮੰਤਰੀ ਸ਼੍ਰੀ ਕਿਰੇਨ ਰਿਜੀਜੂ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਕਰਨਾਟਕ ਸਰਕਾਰ
ਹਮੇਸ਼ਾਂ ਇਨ੍ਹਾਂ ਕੇਂਦਰਾਂ, ਹੋਸਟਲਾਂ ਅਤੇ ਹੋਰ ਸੰਸਥਾਵਾਂ ਦੇ ਸੁਧਾਰ ਲਈ ਵੱਡੀਆਂ ਰਕਮਾਂ ਖਰਚਦੀ ਹੈ। ਅਸੀਂ
ਸਾਰੇ ਤਗਮੇ ਜਿੱਤਣ ਵਾਲੇ ਖਿਡਾਰੀਆਂ ਦਾ ਸਮਰਥਨ ਵੀ ਕਰ ਰਹੇ ਹਾਂ ਅਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ
ਇੱਥੇ ਕੇਆਈਐੱਸਸੀਈ ਜ਼ਰੀਏ ਹੋਰ ਜ਼ਿਆਦਾ ਵਿਸ਼ਵ ਪੱਧਰ ਦੇ ਖਿਡਾਰੀ ਪੈਦਾ ਹੋਣਗੇ ਜੋ ਭਾਰਤ ਲਈ
ਸ਼ਾਨਦਾਰ ਨਾਮਣਾ ਖਟਣਗੇ।”
ਖੇਡ ਮੰਤਰਾਲੇ ਨੇ ਇਨ੍ਹਾਂ 8 ਰਾਜਾਂ ਵਿੱਚ ਖੇਡ ਸੁਵਿਧਾਵਾਂ ਦੀ ਪਹਿਚਾਣ ਖੇਲੋ ਇੰਡੀਆ ਸਟੇਟ ਸੈਂਟਰ ਆਫ
ਐਕਸੀਲੈਂਸ (ਕੇਆਈਐੱਸਸੀਈ) ਵਿੱਚ ਅਪਗ੍ਰੇਡ ਕਰਨ ਲਈ ਕੀਤੀ ਹੈ। ਜਿਨ੍ਹਾਂ ਕੇਂਦਰਾਂ ਦੀ ਪਹਿਚਾਣ ਕੀਤੀ
ਗਈ ਹੈ ਉਹ ਹਨ:
1. ਨਾਗਾਲੈਂਡ- ਸਟੇਟ ਸਪੋਰਟਸ ਅਕੈਡਮੀ, ਆਈਜੀ ਸਟੇਡੀਅਮ, ਕੋਹਿਮਾ
2. ਮਨੀਪੁਰ - ਖੁਮਨ ਲੰਪਕ ਸਪੋਰਟਸ ਕੰਪਲੈਕਸ, ਇੰਫਾਲ
3. ਅਰੁਣਾਚਲ ਪ੍ਰਦੇਸ਼ - ਸੰਗੇ ਲ੍ਹਾਡੇਨ ਸਪੋਰਟਸ ਅਕੈਡਮੀ, ਚਿੰਪੂ ਈਟਾਨਗਰ
4. ਮਿਜ਼ੋਰਮ - ਰਾਜੀਵ ਗਾਂਧੀ ਸਟੇਡੀਅਮ, ਆਈਜ਼ੌਲ
5. ਓਡੀਸ਼ਾ - ਕਲਿੰਗਾ ਸਟੇਡੀਅਮ, ਭੁਵਨੇਸ਼ਵਰ
6. ਤੇਲੰਗਾਨਾ - ਖੇਤਰੀ ਖੇਡ ਸਕੂਲ, ਹਕੀਮਪੇਟ
7. ਕਰਨਾਟਕ - ਸ਼੍ਰੀ ਜੈਪ੍ਰਕਾਸ਼ ਨਾਰਾਇਣ ਨੈਸ਼ਨਲ ਯੂਥ ਸੈਂਟਰ, ਬੰਗਲੌਰ
8. ਕੇਰਲ - ਜੀ ਵੀ ਰਾਜਾ ਸੀਨੀਅਰ ਸੈਕ. ਸਪੋਰਟਸ ਸਕੂਲ, ਤਿਰੂਵਨੰਤਪੁਰਮ
2028 ਓਲੰਪਿਕ ਵਿੱਚ ਭਾਰਤ ਨੂੰ ਚੋਟੀ ਦੇ 10 ਦੇਸ਼ਾਂ ਵਿਚੋਂ ਇੱਕ ਬਣਾਉਣ ਦੇ ਇੱਕ ਸੰਕਲਪ ਨਾਲ, ਖੇਲੋ
ਇੰਡੀਆ ਸਟੇਟ ਸੈਂਟਰ ਆਫ਼ ਐਕਸੀਲੈਂਸ ਇਹ ਸੁਨਿਸ਼ਚਿਤ ਕਰੇਗਾ ਕਿ ਕਿਸੇ ਖੇਡ ਵਿੱਚ ਨਿਪੁੰਨ ਅਥਲੀਟਾਂ
ਨੂੰ ਵਿਸ਼ਵ ਪੱਧਰੀ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾ ਸਕੇ ਅਤੇ ਦੇਸ਼ ਵਿੱਚ ਇਨ੍ਹਾਂ ਕੇਂਦਰਾਂ ਵਿੱਚ ਸਰਬੋਤਮ ਸੁਵਿਧਾਵਾਂ
ਬਣਨ ਤਾਂ ਜੋ ਅਥਲੀਟਾਂ ਨੂੰ ਤਰਜੀਹ ਵਾਲੀ ਖੇਡ ਵਿੱਚ ਟ੍ਰੇਨਿੰਗ ਦਿੱਤੀ ਜਾਵੇ ਜਿਸ ਲਈ ਉਨ੍ਹਾਂ ਨੂੰ ਚੁਣਿਆ
ਗਿਆ ਹੈ।
ਕੇਂਦਰਾਂ ਨੂੰ ਇਹ ਸਹਾਇਤਾ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ, ਸਪੋਰਟਸ ਸਾਇੰਸ ਸੈਂਟਰਾਂ ਦੀ
ਸਥਾਪਨਾ ਕਰਨ ਅਤੇ ਫਿਜ਼ੀਓਥੈਰਾਪਿਸਟ, ਤਾਕਤ ਅਤੇ ਕੰਡੀਸ਼ਨਿੰਗ ਮਾਹਿਰਾਂ ਸਮੇਤ ਕੁਆਲਿਟੀ ਕੋਚਾਂ
ਅਤੇ ਖੇਡ ਵਿਗਿਆਨ ਦੇ ਮਨੁੱਖੀ ਸੰਸਾਧਨਾਂ ਜਹੇ, ਇਸ ਤਰਾਂ ਦੇ ਹੋਰ ਸੋਫਟ ਕੰਪੋਨੈਂਟਸ ਦੇ ਰੂਪ ਵਿੱਚ
ਹੋਵੇਗੀ। ਖੇਡ ਵਿਗਿਆਨ ਇਨਪੁੱਟ ਅਤੇ ਪ੍ਰਫੋਰਮੈਂਸ ਪ੍ਰਬੰਧਨ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ
ਕੇਂਦਰਾਂ ਕੋਲ ਉੱਚ ਪ੍ਰਫੋਰਮੈਂਸ ਪ੍ਰਬੰਧਕ ਵੀ ਹੋਣਗੇ।
ਕੇਆਈਐੱਸਸੀਈ ਦੀ ਸਥਾਪਨਾ ਵਿਆਪਕ ਅਧਾਰ ‘ਤੇ ਪ੍ਰਤਿਭਾ ਦੀ ਪਹਿਚਾਣ ਵਿੱਚ ਵੀ ਸਹਾਇਤਾ ਕਰੇਗੀ,
ਕਿਉਂਕਿ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਹਰ ਖੇਡ ਵਿੱਚ ਪ੍ਰਤਿਭਾ ਦੀ ਪਹਿਚਾਣ ਅਤੇ ਵਿਕਾਸ ਕਰਨਗੇ
ਜਿਸ ਲਈ ਫੰਡ ਪ੍ਰਾਪਤ ਹੁੰਦਾ ਹੈ।
*******
ਐੱਨਬੀ/ਓਏ
(Release ID: 1682950)