ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
ਦੇਸ਼ ਭਰ ’ਚ ਚੀਤੇ ਦੀ ਆਬਾਦੀ ’ਚ 60 ਪ੍ਰਤੀਸ਼ਤ ਵਾਧਾ, ਭਾਰਤ ’ਚ ਅਜੇ ਹਨ 12,852 ਚੀਤੇ
ਟਾਈਗਰ, ਸ਼ੇਰ ਅਤੇ ਚੀਤੇ ਦੀ ਗਿਣਤੀ ’ਚ ਵਾਧਾ ਜੰਗਲੀ ਜੀਵਨ ਅਤੇ ਨਿਵਾਸ ਸਥਾਨ ਦੀ ਗਵਾਹੀ : ਸ਼੍ਰੀ ਪ੍ਰਕਾਸ਼ ਜਾਵਡੇਕਰ
प्रविष्टि तिथि:
21 DEC 2020 6:14PM by PIB Chandigarh
ਵਾਤਾਵਰਣ, ਜੰਗਲਾਤ ਅਤੇ ਮੌਸਮ ਪਰਿਵਰਤਨ ਮੰਤਰੀ ਸ੍ਰੀ ਪ੍ਰਕਾਸ਼ ਜਾਵਡੇਕਰ ਨੇ ਅੱਜ ਨਵੀਂ ਦਿੱਲੀ ’ਚ ਚੀਤੇ ਦੀ ਰਿਪੋਰਟ ਦੀ ਸਥਿਤੀ ਜਾਰੀ ਕਰਦਿਆਂ ਕਿਹਾ ਹੈ ਕਿ ਪਿਛਲੇ ਕੁਝ ਸਾਲਾਂ ’ਚ ਟਾਈਗਰ, ਸ਼ੇਰ ਅਤੇ ਚੀਤੇ ਦੀ ਗਿਣਤੀ ’ਚ ਵਾਧਾ ਜੰਗਲੀ ਜੀਵਨ ਅਤੇ ਦੇਸ਼ ਦੀ ਜੈਵ ਵਿਭਿੰਨਤਾ ਦੇ ਬਚਾਅ ਕਾਰਜਾਂ ਦਾ ਸਬੂਤ ਹੈ।
ਉਨਾਂ ਕਿਹਾ ਕਿ 2014 ’ਚ ਕਰਵਾਏ ਗਏ 7910 ਦੇ ਪਿਛਲੇ ਅਨੁਮਾਨ ਦੇ ਮੁਕਾਬਲੇ ਹੁਣ ਭਾਰਤ ’ਚ 12,852 ਚੀਤੇ ਹਨ। ਆਬਾਦੀ ’ਚ 60% ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਆ ਹੈ। ਮੱਧ ਪ੍ਰਦੇਸ਼, ਕਰਨਾਟਕ ਅਤੇ ਮਹਾਰਾਸ਼ਟਰ ਰਾਜਾਂ ਵਿੱਚ ਸਭ ਤੋਂ ਵੱਧ ਚੀਤੇ ਦਾ ਅਨੁਮਾਨ ਕ੍ਰਮਵਾਰ 3,421, 1,783 ਅਤੇ 1,690 ਦਰਜ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਸ੍ਰੀ ਜਾਵਡੇਕਰ ਨੇ ਟਿੱਪਣੀ ਕੀਤੀ ਕਿ ਭਾਰਤ ’ਚ ਸ਼ੇਰ ਦੀ ਨਿਗਰਾਨੀ ਨੇ ਵਾਤਾਵਰਣ ਪ੍ਰਣਾਲੀ ਵਿੱਚ ਆਪਣੀ ਛਤਰੀ ਰੂਪੀ ਭੂਮਿਕਾ ਨੂੰ ਸਪੱਸ਼ਟ ਰੂਪ ਵਜੋਂ ਪ੍ਰਦਰਸ਼ਿਤ ਕੀਤਾ ਹੈ, ਜਿਸ ਨੇ ਚੀਤੇ ਵਾਂਗ ਹੋਰ ਕਰਿਸ਼ਮਾਵਾਦੀ ਪ੍ਰਜਾਤੀਆਂ ’ਤੇ ਚਾਨਣਾ ਪਾਇਆ ਹੈ।
ਭਾਰਤ ਦੇ ਵਿਸ਼ਵ ਰਿਕਾਰਡ ਟਾਈਗਰ ਦੇ ਸਰਵੇਖਣ ’ਚ ਚੀਤੇ ਦੀ ਆਬਾਦੀ ਦਾ ਅਨੁਮਾਨ ਵੀ ਲਗਾਇਆ ਗਿਆ ਅਤੇ ਬਾਘ ਦੀ ਰੇਂਜ ਘਰ ’ਚ 12,852 (12,172-13,535) ਚੀਤੇ ਸਨ। ਇਹ ਸ਼ਿਕਾਰ ਅਮੀਰ ਸੁਰੱਖਿਅਤ ਖੇਤਰਾਂ ਦੇ ਨਾਲ-ਨਾਲ ਬਹੁ-ਵਰਤੋਂ ਵਾਲੇ ਜੰਗਲਾਂ ਵਿੱਚ ਹੁੰਦੇ ਹਨ।ਪੈਟ੍ਰਨ ਰੀਕੋਗਨੀਸ਼ਨ ਸਾਫ਼ਟਵੇਅਰ ਦੀ ਵਰਤੋਂ ਕਰਦਿਆਂ ਕੁੱਲ 51,337 ਚੀਤੇ ਦੀਆਂ ਫੋਟੋਆਂ ਵਿੱਚ ਕੁੱਲ 5,240 ਬਾਲਗ ਵਿਅਕਤੀਗਤ ਚੀਤੇ ਦੀ ਪਛਾਣ ਕੀਤੀ ਗਈ। ਉਨਾਂ ਕਿਹਾ ਕਿ ਅੰਕੜਿਆਂ ਦੇ ਵਿਸ਼ਲੇਸ਼ਣ ’ਚ ਚੀਤੇ ਦੀ ਆਬਾਦੀ-ਬਾਘ ਦੀ ਸੀਮਾ ਦੇ ਅੰਦਰ-ਅੰਦਰ 12,800 ਚੀਤੇ ਦਾ ਅਨੁਮਾਨ ਹੈ।
ਦੇਸ਼ ਦੇ ਬਾਘਾਂ ਦੀ ਰੇਂਜ ਵਾਲੇ ਇਲਾਕਿਆਂ ਵਿੱਚ ਜੰਗਲਾਂ ਦੇ ਰਹਿਣ ਵਾਲੇ ਇਲਾਕਿਆਂ ’ਚ ਚੀਤੇ ਦਾ ਅਨੁਮਾਨ ਲਗਾਇਆ ਜਾਂਦਾ ਹੈ ਪਰ ਹੋਰ ਚੀਤੇ ਦੇ ਕਬਜ਼ੇ ਵਾਲੇ ਖੇਤਰ ਜਿਵੇਂ ਕਿ ਜੰਗਲ ਰਹਿਤ ਰਿਹਾਇਸ਼ੀ ਜਗ੍ਹਾ (ਕਾਫ਼ੀ ਅਤੇ ਚਾਹ ਦੇ ਬੂਟੇ ਅਤੇ ਹੋਰ ਜ਼ਮੀਨੀ ਉਪਯੋਗ ਜਿਥੇ ਚੀਤੇ ਹੁੰਦੇ ਹਨ), ਹਿਮਾਲਿਆ ’ਚ ਉੱਚੀਆਂ ਉਚਾਈਆਂ, ਸੁੱਕੇ ਲੈਂਡਸਕੇਪ ਅਤੇ ਉੱਤਰ ਪੂਰਬ ਦੇ ਜ਼ਿਆਦਾਤਰ ਲੈਂਡਸਕੇਪ ਦਾ ਨਮੂਨਾ ਨਹੀਂ ਲਿਆ ਗਿਆ ਸੀ ਅਤੇ ਇਸ ਲਈ ਆਬਾਦੀ ਦੇ ਅਨੁਮਾਨ ਨੂੰ ਹਰੇਕ ਲੈਂਡਸਕੇਪ ’ਚ ਘੱਟ ਤੋਂ ਘੱਟ ਚੀਤੇ ਦੀ ਗਿਣਤੀ ਮੰਨਿਆ ਜਾਣਾ ਚਾਹੀਦਾ ਹੈ।
ਟਾਈਗਰ ਨੇ ਨਾ ਸਿਰਫ ਛਤਰੀ ਪ੍ਰਜਾਤੀਆਂ ਵਜੋਂ ਕੰਮ ਕੀਤਾ ਹੈ ਬਲਕਿ ਇਸਦੀ ਨਿਗਰਾਨੀ ਨੇ ਚੀਤੇ ਵਰਗੀਆਂ ਹੋਰ ਜਾਤੀਆਂ ਦੀ ਸਥਿਤੀ ਦਾ ਮੁਲਾਂਕਣ ਕਰਨ ’ਚ ਵੀ ਸਹਾਇਤਾ ਕੀਤੀ ਹੈ। ਨੈਸ਼ਨਲ ਟਾਈਗਰ ਕੰਜ਼ਰਵੇਸ਼ਨ ਅਥਾਰਟੀ-ਵਾਈਲਡ ਲਾਈਫ ਇੰਸਟੀਚਿਊਟ ਆਫ਼ ਇੰਡੀਆ (ਐਨਟੀਸੀਏ-ਡਬਲਯੂ.ਆਈ.ਆਈ.) ਜਲਦੀ ਹੀ ਕਈ ਹੋਰ ਕਿਸਮਾਂ ਬਾਰੇ ਰਿਪੋਰਟ ਕਰੇਗੀ।
(रिलीज़ आईडी: 1682506)
आगंतुक पटल : 249