ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਭਾਰਤੀ ਵਿਗਿਆਨੀ ਅਤੇ ਟੈਕਨੋਲੌਜਿਸਟ ਹਮੇਸ਼ਾ ਸਮਾਜ ਦੀ ਸੇਵਾ ਕਰਨ ਦੇ ਮੌਕਿਆਂ ਨੂੰ ਚੁਣੌਤੀਆਂ ਵਜੋਂ ਲੈਂਦੇ ਹਨ: ਡਾ. ਸ਼ੇਖਰ ਮਾਂਡੇ, ਡੀਜੀ, ਸੀਐੱਸਆਈਆਰ

ਸਾਡੇ ਦੇਸ਼ ਨੂੰ ਆਤਮਨਿਰਭਰ ਬਣਾਉਣ ਦੇ ਨਾਲ ਨਾਲ ਆਲਮੀ ਕਲਿਆਣ ਵਿੱਚ ਭੂਮਿਕਾ ਨੂੰ ਪੂਰਾ ਕਰਨ ਲਈ ਵਿਗਿਆਨ ਅਤੇ ਟੈਕਨੋਲੋਜੀ ਦੀ ਵੱਡੀ ਭੂਮਿਕਾ ਹੈ: ਡਾ. ਐੱਮ. ਰਾਜੀਵਨ, ਸਕੱਤਰ, ਐੱਮਓਈਐੱਸ
ਇੰਡੀਆ ਸਾਇੰਸ ਚੈਨਲ ’ਤੇ ਆਈਆਈਐੱਸਐੱਫ ਪ੍ਰੋਗਰਾਮ ’ਤੇ ਕੋਰਆਰਡੀਨੇਟਰ ਗੱਲਬਾਤ ਕਰਦੇ ਹਨ

Posted On: 20 DEC 2020 7:06PM by PIB Chandigarh

 

ਆਈਆਈਐੱਸਐੱਫ 2020

ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ (2020) ਵਿਗਿਆਨ ਅਤੇ ਟੈਕਨੋਲੋਜੀ ਅਤੇ ਪ੍ਰਿਥਵੀ ਵਿਗਿਆਨ ਮੰਤਰਾਲੇ ਵੱਲੋਂ ਵਿਜਨਾਨਾ ਭਾਰਤੀ (ਵੀਆਈਬੀਐੱਚਏ) ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ। ਆਲ ਇੰਡੀਆ ਰੇਡਿਓ ਨਾਲ ਗੱਲਬਾਤ ਕਰਦਿਆਂ ਡਾ. ਸ਼ੇਖਰ ਸੀ. ਮਾਂਡੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਸੱਦੇ ਦੇ ਮੱਦੇਨਜ਼ਰ ਆਈਆਈਐੱਸਐੱਫ 2020 ਦਾ ਕੇਂਦਰੀ ਵਿਸ਼ਾ ‘ਆਤਮਨਿਰਭਰ ਭਾਰਤ ਅਤੇ ਆਲਮੀ ਕਲਿਆਣ ਲਈ ਵਿਗਿਆਨ’ ਹੈ ਜੋ ‘ਆਤਮਨਿਰਭਰ ਭਾਰਤ’ ਦੇ ਦ੍ਰਿਸ਼ਟੀਕੋਣ ਨੂੰ ਮਜ਼ਬੂਤ ਕਰਨ ਲਈ ਹੈ।

ਸ਼੍ਰੀ ਮਾਂਡੇ ਨੇ ਕਿਹਾ ਕਿ ਹੋਰ ਮਾਹਿਰਾਂ ਨਾਲ ਇਸ ਸਾਲ ਕੁਝ ਨਵੇਂ ਵਿਸ਼ਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ‘ਕੁਝ ਪ੍ਰੋਗਰਾਮਾਂ ਵਿੱਚ ਸਮਾਜਿਕ ਵਿਗਿਆਨ, ਕੁਦਰਤੀ ਵਿਗਿਆਨ ਨਾਲ ਏਕੀਕ੍ਰਿਤ ਹੈ ਅਤੇ ਇਸ ਤਰ੍ਹਾਂ ਨਾਲ ‘ਵਿਗਿਆਨ ਅਤੇ ਦਰਸ਼ਨ’, ‘ਭਾਰਤ ਵਿੱਚ ਵਿਗਿਆਨ ਸਿੱਖਿਆ’ ਅਤੇ ‘ਗੇਮਾਂ ਅਤੇ ਖਿਡੌਣੇ’ ਵਰਗੇ ਆਯੋਜਨ ਨੂੰ ਆਈਆਈਐੱਸਐੱਫ 2020 ਵਿੱਚ ਸ਼ਾਮਲ ਕੀਤਾ ਗਿਆ ਹੈ।’’ ਭਾਰਤ ਵਿੱਚ ਐੱਸਐਂਡਟੀ ਯਤਨਾਂ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ‘ਸਾਡੇ ਦੇਸ਼ ਨੇ ਅਜ਼ਾਦੀ ਦੇ ਬਾਅਦ ਕਈ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ ਅਤੇ ਦੇਸ਼ ਦੇ ਵਿਗਿਆਨਕਾਂ ਅਤੇ ਟੈਕਨੋਜਿਸਟ ਨੇ ਹਮੇਸ਼ਾ ਇਨ੍ਹਾਂ ਚੁਣੌਤੀਆਂ ਨੂੰ ਸਮਾਜ ਦੀ ਸੇਵਾ ਕਰਨ ਦੇ ਮੌਕਿਆਂ ਦੇ ਰੂਪ ਵਿੱਚ ਲਿਆ ਹੈ। ਇਸ ਸਾਲ ਅਸੀਂ ਇੱਕ ਅਣਕਿਆਸੀ ਕੋਵਿਡ ਮਹਾਮਾਰੀ ਦੇਖੀ ਅਤੇ ਇਸ ਸਥਿਤੀ ਵਿੱਚ ਅਸੀਂ ਸੋਚਿਆ ਕਿ ਸਾਨੂੰ ਇਸ ਚੁਣੌਤੀ ਨੂੰ ਅਵਸਰ ਦੇ ਰੂਪ ਵਿੱਚ ਬਦਲਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਆਈਆਈਐੱਸਐੱਫ 2020 ਵਿੱਚ ਅਸੀਂ ਇੱਕ ਵਰਚੁਅਲ ਮੰਚ ਬਣਾਇਆ ਹੈ ਜਿਸ ਵਿੱਚ ਕਈ ਹਜ਼ਾਰ ਲੋਕ ਇਕੱਠੇ ਆਉਣਗੇ ਅਤੇ ਆਤਮਨਿਰਭਰ ਭਾਰਤ ਅਤੇ ਆਲਮੀ ਭਲਾਈ ਨਾਲ ਜੁੜੇ ਮੁੱਦਿਆਂ ’ਤੇ ਚਰਚਾ ਕਰਨਗੇ। ਇਸ ਮੈਗਾ ਵਿਗਿਆਨ ਮਹਾਉਤਸਵ ਵਿੱਚ ਰਜਿਸਟ੍ਰੇਸ਼ਨ ਕੁੱਲ 90 ਹਜ਼ਾਰ ਨੂੰ ਪਾਰ ਕਰ ਗਈ ਹੈ। 

 

Image

 

ਆਲ ਇੰਡੀਆ ਰੇਡਿਓ ਨਾਲ ਗੱਲਬਾਤ ਕਰਦਿਆਂ ਪ੍ਰਿਥਵੀ ਵਿਗਿਆਨ ਮੰਤਰਾਲੇ (ਐੱਮਓਈਐੱਸ), ਭਾਰਤ ਸਰਕਾਰ ਦੇ ਸਕੱਤਰ ਡਾ. ਮਾਧਵਨ ਨਾਇਰ ਰਜੀਵਨ ਨੇ ਕਿਹਾ ਕਿ ਸਾਡੇ ਦੇਸ਼ ਨੂੂੰ ਆਤਮਨਿਰਭਰ ਬਣਾਉਣ ਦੇ ਨਾਲ ਨਾਲ ਆਲਮੀ ਕਲਿਆਣ ਲਈ ਭੂਮਿਕਾ ਨੂੰ ਪੂਰਾ ਕਰਨ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਦੀ ਵੱਡੀ ਭੂਮਿਕਾ ਹੈ। ਉਨ੍ਹਾਂ ਨੇ ਕਿਹਾ, ‘‘ਭਾਰਤ ਆਲਮੀ ਸਮੁਦਾਏ ਵਿੱਚ ਇੱਕ ਵਿਗਿਆਨਕ ਮੋਹਰੀ ਦੇ ਰੂਪ ਵਿੱਚ ਉੱਭਰ ਰਿਹਾ ਹੈ।’’

ਡਾ. ਰਾਜੀਵਨ ਨੇ ਕਿਹਾ ਕਿ ਆਈਆਈਐੱਸਐੱਫ 2020 ਵਿੱਚ ਪ੍ਰਿਥਵੀ ਵਿਗਿਆਨ ਮੰਤਰਾਲਾ ਦੋ ਵਿਆਪਕ ਵਿਸ਼ਿਆਂ ‘ਸਵੱਛ ਹਵਾ’ ਅਤੇ ‘ਜਲ’ ਵਿੱਚ ਯੋਗਦਾਨ ਦੇ ਰਿਹਾ ਹੈ। ਉਨ੍ਹਾਂ ਨੇ ਅੱਗੇ ਕਿਹਾ ‘‘ਭਾਰਤ ਸਰਕਾਰ ਨੇ ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ’ਤੇ ਜ਼ੋਰ ਦਿੱਤਾ ਹੈ ਅਤੇ ਵਾਯੂ ਗੁਣਵੱਤਾ ਵਿੱਚ ਸੁਧਾਰ ਲਈ ਯਤਨ ਕੀਤੇ ਜਾ ਰਹੇ ਹਨ। ਐੱਮਓਈਐੱਸ ਇਸ ਦਿਸ਼ਾ ਵਿੱਚ ਐੱਸਐਂਡਟੀ ਦੇ ਦਖਲ ਵਿੱਚ ਗਹਿਰਾਈ ਨਾਲ ਸ਼ਾਮਲ ਹੈ। ਪੇਅਜਲ ਹਰੇਕ ਨਾਗਰਿਕ ਦੀ ਇੱਕ ਬੁਨਿਆਦੀ ਲੋੜ ਹੈ। ਐੱਮਓਈਐੱਸ ਪੇਅਜਲ ਪ੍ਰਦਾਨ ਕਰਨ ਲਈ ਸਵਦੇਸ਼ੀ ਟੈਕਨੋਲੋਜੀਆਂ ਦਾ ਉਪਯੋਗ ਕਰਦਾ ਹੈ। ਆਈਆਈਐੱਸਐੱਫ 2020 ਵਿੱਚ ਸਵੱਛ ਹਵਾ ਅਤੇ ਪਾਣੀ ਵਿੱਚ ਵਿਗਿਆਨਕ ਪਹਿਲੂਆਂ ਅਤੇ ਤਕਨੀਕੀ ਦਖਲਾਂ ਨੂੰ ਵਿਭਿੰਨ ਦਿਲਚਸਪ ਤਰੀਕਿਆਂ ਨਾਲ ਪ੍ਰਦਰਸ਼ਿਤ ਕੀਤਾ ਜਾਵੇਗਾ ਤਾਂ ਕਿ ਆਮ ਜਨਤਾ ਸਾਡੇ ਯਤਨਾਂ ਨੂੰ ਸਮਝ ਸਕੇ ਅਤੇ ਆਤਮਸਾਤ ਕਰ ਸਕੇ।’’ ਐੱਮਓਈਐੱਸ ਆਈਆਈਐੱਸਐੱਫ 2020 ਦੇ ਆਯੋਜਕਾਂ ਵਿੱਚੋਂ ਇੱਕ ਹੈ। 

ਭਾਰਤ ਵਿਗਿਆਨ, ਓਟੀਟੀ ਪਲੈਟਫਾਰਮ ’ਤੇ ਇੱਕ ਸਮਰਪਿਤ ਵਿਗਿਆਨ ਚੈਨਲ ਨੇ ਆਈਆਈਐੱਸਐੱਫ 2020 ਦੇ ਪ੍ਰੋਗਰਾਮਾਂ ’ਤੇ ਇੱਕ ਚਰਚਾ ਸੀਰੀਜ਼ ਵੀ ਸ਼ੁਰੂ ਕੀਤੀ ਹੈ। ਇਸ ਸੀਰੀਜ਼ ਵਿੱਚ ਉਨ੍ਹਾਂ ਨੇ 19 ਦਸੰਬਰ, 2020 ਨੂੰ ਇੱਕ ਚਰਚਾ ਸ਼ੋਅ ਦਾ ਪ੍ਰਸਾਰਣ ਕੀਤਾ ਸੀ ਅਤੇ ਇਸ ਸ਼ੋਅ ਵਿੱਚ ਸਾਮਲ ਵਿਸ਼ੇ ਸਨ ਸਵੱਛ ਹਵਾ, ਜਲ, ਊਰਜਾ ਅਤੇ ਦਰਸ਼ਨ ਅਤੇ ਵਿਗਿਆਨ। ਇਸ ਪ੍ਰੋਗਰਾਮ ਲਈ ਆਈਆਈਐੱਸਐੱਫ 2020 ਵਿੱਚ ਇਨ੍ਹਾਂ ਪ੍ਰੋਗਰਾਮਾਂ ਦੇ ਕੋਆਰਡੀਨੇਟਰਾਂ ਨੂੰ ਸੱਦਾ ਦਿੱਤਾ ਗਿਆ ਸੀ। ਐੱਮਓਈਐੱਸ-ਆਈਆਈਟੀਐੱਮ, ਪੁਣੇ ਦੇ ਵਿਗਿਆਨੀ ਡਾ. ਸਚਿਨ ਘੁੱਦੇ ਨੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋ ਕੇ ਸਵੱਛ ਹਵਾ ’ਤੇ ਚਰਚਾ ਕੀਤੀ। ਡੀਬੀਟੀ ਦੀ ਵਿਗਿਆਨੀ ਡਾ. ਸੰਗੀਤਾ ਐੱਮ ਕਸਤੂਰੇ ਨੇ ਊਰਜਾ ਪ੍ਰੋਗਰਾਮ ਤਹਿਤ ਆਯੋਜਿਤ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਅਤੇ ਸੈਸ਼ਨਾਂ ਬਾਰੇ ਵਿਸਥਾਰ ਨਾਲ ਦੱਸਿਆ। ਸੀਐੱਸਆਈਆਰ-ਐੱਨਆਈਐੱਸਟੀਏਡੀਐੱਸ ਦੇ ਵਿਗਿਆਨੀ ਡਾ. ਮੁਧਲਿਕਾ ਭੱਟੀ ਨੇ ਜਲ ਸਬੰਧੀ ਪ੍ਰੋਗਰਾਮ ਵਿੱਚ ਆਪਣਾ ਯੋਗਦਾਨ ਦਿੱਤਾ ਅਤੇ ਕਿਹਾ ਕਿ ‘ਜਲ ਵਿਮਰਸ਼’ ਅਤੇ ‘ਜਲ ਚਿੱਤਰ’ ਗਤੀਵਿਧੀਆਂ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਜਲ ਸੰਭਾਲ ਦੇ ਸੰਦੇਸ਼ ਨੂੰ ਫੈਲਾਉਣ ਵਾਲੇ ਪ੍ਰੋਗਰਾਮ ਦੌਰਾਨ ‘ਜਲ ਯੋਧਿਆਂ’ ਦੀ ਪਛਾਣ ਕੀਤੀ ਜਾਵੇਗੀ। ਸੀਐੱਸਆਈਆਰ-ਐੱਨਆਈਐੱਸਟੀਏਡੀਐੱਸ ਦੇ ਵਿਗਿਆਨੀ ਡਾ. ਸੁਜੀਤ ਭੱਟਾਚਾਰਿਆ ਨੇ ‘ਦਰਸ਼ਨ ਅਤੇ ਵਿਗਿਆਨ’ ’ਤੇ ਅਧਾਰਿਤ ਪ੍ਰੋਗਰਾਮ ’ਤੇ ਚਰਚਾ ਕੀਤੀ। 

ਓਡੀਸਾ ਦੇ ਖਣਿਜ ਅਤੇ ਸਮੱਗਰੀ ਟੈਕਨੋਲੋਜੀ ਸੰਸਥਾਨ (ਸੀਐੱਸਆਈਆਰ-ਆਈਐੱਮਐੱਮਟੀ) ਦੇ ਨਿਰਦੇਸ਼ਕ ਪ੍ਰੋ. ਸੁਧਾਸਤਵਾ ਬਾਸੂ ਨੇ ਕਿਹਾ, ‘‘ਸਾਡੇ ਸੰਸਥਾਨ ਨੇ ਸਮਾਜਿਕ ਕਾਰਜਾਂ ਨਾਲ ਸਿੱਧੀਆਂ ਸਬੰਧਿਤ ਗਤੀਵਿਧੀਆਂ ਦੇ ਇੱਕ ਭਾਗ ਦੇ ਰੂਪ ਵਿੱਚ ਦੋ ਮਹੱਤਵਪੂਰਨ ਉੱਚ ਮੁੱਲ ਪ੍ਰਾਜੈਕਟ ਸ਼ੁਰੂ ਕੀਤੇ ਹਨ। ਪਹਿਲਾ, ਵਿਗਿਆਨ ਅਤੇ ਉਦਯੋਗਿਕ ਖੋਜ ਵਿਭਾਗ (ਡੀਐੱਸਆਈਆਰ) ਨੇ ਸਥਾਨਕ ਸੂਖਮ ਲਘੂ ਅਤੇ ਦਰਮਿਆਨੇ ਉੱਦਮਾਂ ਦੀ ਸਹਾਇਤਾ ਲਈ ਨਵੀਂ ਸਮੱਗਰੀ, ਰਸਾਇਣਿਕ ਪ੍ਰਕਿਰਿਆਵਾਂ ਦੇ ਖੇਤਰ ਵਿੱਚ ਸਾਂਝੀ ਖੋਜ ਅਤੇ ਤਕਨਾਲੋਜੀ ਵਿਕਾਸ ਹੱਬ (ਸੀਆਰਟੀਡੀਐੱਚ) ਨੂੰ ਵਿੱਤ ਪੋਸ਼ਣ ਕੀਤਾ। 5 ਸਾਲਾਂ ਵਿੱਚ ਪ੍ਰਾਜੈਕਟ ਲਾਗਤ ਲਗਭਗ 12 ਕਰੋੜ ਰੁਪਏ ਹੈ। ਇਨ੍ਹਾਂ ਵਿੱਚ ਇੱਕ ਓਡੀਸਾ ਦੇ ਖਹਾਇਸ਼ੀ ਨਬਰੰਗਪੁਰ ਜ਼ਿਲ੍ਹੇ ਵਿੱਚ ਸਮਾਜਿਕ-ਆਰਥਿਕ ਵਿਕਾਸ ਲਈ ਫਾਰਮ ਅਧਾਰਿਤ ਐੱਸ ਐਂਡ ਟੀ ਦਖਲ ਹੈ।’’ ਉਹ ਇੰਡੀਆ ਇੰਟਰਨੈਸ਼ਨਲ ਵਿਗਿਆਨ ਮਹਾਉਤਸਵ (ਆਈਆਈਐੱਸਐੱਫ) 2020 ਦੇ ਪ੍ਰਚਾਰ ਲਈ ਪ੍ਰੈੱਸ ਇਨਫਰਸਮੇਸ਼ਨ ਬਿਓਰੋ, ਭੁਵਨੇਸ਼ਵਰ ਵੱਲੋਂ ਆਯੋਜਿਤ ਵਿਗਿਆਨ ਅਤੇ ਆਤਮਨਿਰਭਰ ਭਾਰਤ ’ਤੇ ਇੱਕ ਵੈਬੀਨਾਰ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਲੋਹੇ ਅਤੇ ਅਲੂਮੀਨੀਅਮ ਵਰਗੀਆਂ ਮਹੱਤਵਪੂਰਨ ਧਾਤਾਂ ਦਾ ਉਤਪਾਦਨ ਦੇਸ਼ ਵੱਲੋਂ ਹੀ ਉੱਚ ਮਾਤਰਾ ਵਿੱਚ ਕੀਤਾ ਜਾ ਸਕਦਾ ਹੈ। 

ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ਆਈਸੀਏਆਰ) ਰਿਸਰਚ ਕੰਪਲੈਕਸ ਫਾਰ ਈਸਟਰਨ ਰੀਜਨ (ਆਈਸੀਏਆਰ-ਆਰਸੀਈਆਰ), ਪਟਨਾ ਦੇ ਚੇਅਰਮੈਨ ਪ੍ਰੋ. ਸੁਰੇਂਦਰਨਾਥ ਪਸੂਪਾਲਕ ਨੇ ਖੇਤੀਬਾੜੀ ਸਬੰਧੀ ਗੱਲਬਾਤ ਕਰਦੇ ਹੋਏ ਕਿਹਾ ਕਿ ਫਸਲ ਦੇ ਉਤਪਾਦਨ ਨੂੰ ਵਧਾਉਣ ਲਈ ਅਨੁਵੰਸ਼ਿਕ ਰੂਪ ਨਾਲ ਸੋਧੀਆਂ ਫਸਲਾਂ ਨੂੰ ਵੀ ਪੇਸ਼ ਕੀਤਾ ਗਿਆ ਹੈ ਕਿਉਂਕਿ ਉਨ੍ਹਾਂ ਤੋਂ ਚੰਗੇ ਨਤੀਜੇ ਪ੍ਰਾਪਤ ਹੋ ਰਹੇ ਹਨ। ਪ੍ਰੋ. ਪਸੂਪਾਲਕ ਨੇ ਕਿਹਾ, ‘‘ਪਹਿਲਾਂ ਅਸੀਂ ਚਾਵਲ ਉਤਪਾਦਨ ਵਿੱਚ ਬਹੁਤ ਪਿੱਛੇ ਸੀ, ਪਰ ਹੁਣ ਭਾਰਤ ਚਾਵਲ ਨਿਰਯਾਤ ਵਿੱਚ ਮੋਹਰੀ ਦੇਸ਼ਾਂ ਵਿੱਚੋਂ ਇੱਕ ਹੈ। ਵਿਗਿਆਨ ਅਤੇ ਟੈਕਨੋਲੋਜੀ ਨੇ ਇਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਅਤੇ ਇਸ ਦੀ ਵਜ੍ਹਾ ਨਾਲ ਅਸੀਂ ਬਹੁਤ ਚੰਗਾ ਕਰ ਰਹੇ ਹਾਂ।’’

ਮੌਸਮ ਦੀ ਭਵਿੱਖਬਾਣੀ ਖੇਤੀਬਾੜੀ ਦਾ ਇੱਕ ਮਹੱਤਵਪੂਰਨ ਪਹਿਲੂ ਹੈ ਕਿਉਂਕਿ ਸਹੀ ਸਮੇਂ ’ਤੇ ਸਹੀ ਪੂਰਵ ਅਨੁਮਾਨ ਕਿਸਾਨਾਂ ਨੂੰ ਬਹੁਤ ਮਦਦ ਕਰ ਸਕਦਾ ਹੈ। ਇਹ ਉਨ੍ਹਾਂ ਮਛੇਰਿਆਂ ਲਈ ਵੀ ਉਪਯੋਗੀ ਹੈ ਜੋ ਮੱਛੀਆਂ ਫੜਨ ਲਈ ਸਮੁੰਦਰ ਵਿੱਚ ਜਾਂਦੇ ਹਨ। ਭਾਰਤੀ ਮੌਸਮ ਵਿਭਾਗ, ਭੁਵਨੇਸ਼ਵਰ ਦੇ ਸਾਬਕਾ ਡਾਇਰੈਕਟਰ ਡਾ. ਸਰਤ ਚੰਦਰ ਸਾਹੂ ਨੇ ਕਿਹਾ, ‘‘ਮੌਸਮ ਦੀ ਮਜ਼ਬੂਤ ਭਵਿੱਖਬਾਣੀ ਪ੍ਰਣਾਲੀ ਕਾਰਨ ਅਸੀਂ ਕਿਸਾਨਾਂ ਅਤੇ ਮਛੇਰਿਆਂ ਨੂੰ ਸਟੀਕ ਮੌਸਮ ਅਨੁਮਾਨ ਪ੍ਰਦਾਨ ਕਰ ਰਹੇ ਹਾਂ।’’ ਉਨ੍ਹਾਂ ਨੇ ਕਿਹਾ ਕਿ ਸਮੇਂ ’ਤੇ ਮੌਸਮ ਦੀ ਭਵਿੱਖਬਾਣੀ ਨੇ ਚੱਕਰਵਾਤ, ਤੂਫਾਨ ਅਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਦੌਰਾਨ ਕਈ ਲੋਕਾਂ ਦੀ ਜਾਨ ਬਚਾਈ ਹੈ।

ImageImage

‘ਸਵੱਛ ਹਵਾ’ ਦੇ ਵਿਸ਼ੇ ’ਤੇ ਕੇਂਦਰਿਤ ਕਰਨ ਅਤੇ ਇਸ ਦੇ ਮਹੱਤਵ ਨੂੰ ਉਜਾਗਰ ਕਰਨ ਲਈ ਇੰਡੀਅਨ ਇੰਸਟੀਚਿਊਟ ਆਫ ਟਰਾਪੀਕਲ ਮੌਸਮ ਵਿਗਿਆਨ-ਆਈਆਈਟੀਐੱਮ (ਪ੍ਰਿਥਵੀ ਵਿਗਿਆਨ ਮੰਤਰਾਲੇ ਦਾ ਖੁਦਮੁਖਤਿਆਰ ਸੰਸਥਾਨ) ਨੇ ਆਈਆਈਐੱਸਐੱਫ-2020 ਲਈ ਇੱਕ ਵਰਚੁਅਲ ਕਰਟਨ ਰੇਜ਼ਰ ਸੈਰੇਮਨੀ ਦਾ ਆਯੋਜਨ ਕੀਤਾ। ਇਹ ਪ੍ਰੋਗਰਾਮ ਹਾਈ ਅਲਟੀਟਿਊਡ ਕਲਾਊਡ ਫਿਜਿਕਸ ਲੈਬੋਰਟਰੀ (ਐੱਚਏਸੀਪੀਐੱਲ), ਮਹਾਬਲੇਸ਼ਵਰ ਨਾਲ ਆਯੋਜਿਤ ਕੀਤਾ ਗਿਆ ਸੀ। ਆਈਆਈਟੀਐੱਮ ਦੇ ਨਿਰਦੇਸ਼ਕ ਪ੍ਰੋ. ਰਵੀ ਐੱਸ. ਨੰਜੂੰਦੈਯਾ (Prof. Ravi S. Nanjundiah) ਨੇ ਕਿਹਾ ਕਿ ਐੱਚਏਪੀਸੀਐੱਲ ਮਹਾਬਲੇਸ਼ਵਰ ਵਿੱਚ ਸਮੁੰਦਰ ਤਲ ਤੋਂ 1378 ਮੀਟਰ ਦੀ ਉੱਚਾਈ ’ਤੇ ਸਥਿਤ ਹੈ ਅਤੇ ਕਲਾਊਡ ਮਾਇਕਰੋਫਿਕਸ ਦੇ ਅਧਿਐਨ ਅਤੇ ਅਤੇ ਬੱਦਲਾਂ ਵਿਚਕਾਰ ਆਪਸੀ ਤਾਲਮੇਲ ਦੇ ਵਿਲੱਖਣ ਯੋਗਦਾਨ ਨੂੰ ਉਜਾਗਰ ਕਰਨ, ਮੀਂਹ ਅਤੇ ਸਬੰਧਿਤ ਗਤੀਸ਼ੀਲਤਾ ਦੀ ਭੂਗੋਲਿਕ ਪ੍ਰਕਿਰਿਆ ਲਈ ਇਸ ਸਮਾਗਮ ਲਈ ਚੁਣਿਆ ਗਿਆ ਹੈ। 

 

 

 

 

 

 

 

ਵਿਜਨਾਨਾ ਭਾਰਤੀ ਦੇ ਰਾਸ਼ਟਰੀ ਸੰਗਠਨ ਸਕੱਤਰ ਵਿਸ਼ੇਸ਼ ਮਹਿਮਾਨ ਸ਼੍ਰੀ ਜਯੰਤ ਸਹਸਬੁੱਧੇ ਨੇ ਆਈਆਈਐੱਸਐੱਫ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਉਪਲੱਬਧ ਸੰਸਥਾਨਾਂ ਅਤੇ ਤੰਤਰਾਂ ਨਾਲ ਵਿਗਿਆਨਕਾਂ ਨੂੰ ਰੌਚਕ ਤਰੀਕੇ ਨਾਲ ਵਿਗਿਆਨ ਪੇਸ਼ ਕਰਨ ਲਈ ਪ੍ਰੋਤਸਾਹਿਤ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਸ ਮੈਗਾ ਪ੍ਰੋਗਰਾਮ ਲਈ ਵੱਡੀ ਸੰਖਿਆ ਵਿੱਚ ਲੋਕਾਂ ਨੇ ਰਜਿਸਟ੍ਰੇਸ਼ਨ ਕਰਾਈ ਹੈ ਅਤੇ ਇੱਕ ਲੱਖ ਦਾ ਅੰਕੜਾ ਪਾਰ ਕਰਨ ਦੀ ਸੰਭਾਵਨਾ ਹੈ। ਇਸ ਵਾਰ ਇਹ ਆਯੋਜਨ ਚੌਵੀ ਘੰਟੇ ਖੁੱਲ੍ਹਾ ਰਹੇਗਾ ਜਿਸ ਨਾਲ ਵਿਗਿਆਨੀ ਦੂਰ ਦੇ ਦੇਸ਼ਾਂ ਤੋਂ ਵੀ ਭਾਗ ਲੈ ਸਕਣਗੇ। 

ਵਿਗਿਆਨੀ ਅਤੇ ਐੱਚਏਸੀਪੀਐੱਲ ਦੇ ਪ੍ਰਾਜੈਕਟ ਡਾਇਰੈਕਟਰ ਡਾ. ਜੀ ਪੰਡੀਥੁਰਾਈ ਨੇ ਮਹਾਬਲੇਸ਼ਵਰ ਵਿੱਚ ਆਈਆਈਟੀਐੱਮ ਵੱਲੋਂ ਸਥਾਪਿਤ ਆਰਐਂਡਡੀ ਗਤੀਵਿਧੀਆਂ ਅਤੇ ਪ੍ਰੇਖਣ ਸੁਵਿਧਾਵਾਂ ਦੇ ਪ੍ਰਦਰਸ਼ਨ ਲਈ ਐੱਚਏਸੀਪੀਐੱਲ ਨੂੰ ਵਰਚੁਅਲ ਦੌਰੇ ਅਤੇ ਉਸਤੋਂ ਬਾਅਦ ਇੱਕ ਵੀਡਿਓ ਕਲਿੱਪ ਦਿਖਾਇਆ ਗਿਆ। 

ਸੀਐੱਸਆਈਆਰ-ਸੀਐੱਸਐੱਮਸੀਆਰਆਈ, ਭਾਵਨਗਰ ਨੇ ਆਈਆਈਐੱਸਐੱਫ 2020 ਸਮਾਗਮ ਤੋਂ ਪਹਿਲਾਂ ਲੈਕਚਰ ਸੀਰੀਜ਼ ਦਾ ਆਯੋਜਨ ਕੀਤਾ ਜਿਸ ਵਿੱਚ ਵੱਡੀ ਸੰਖਿਆ ਵਿੱਚ ਸਕੂਲੀ ਵਿਦਿਆਰਥੀਆਂ, ਫੈਕਲਟੀ ਅਤੇ ਸਟਾਫ/ਸੀਐੱਸਆਈਆਰ ਅਤੇ ਹੋਰ ਸਿੱਖਿਆ ਸੰਸਥਾਨਾਂ ਦੇ ਵਿਦਵਾਨਾਂ ਨੇ ਭਾਗ ਲਿਆ। 

ਸੀਐੱਸਆਈਆਰ ਦੇ ਡੀਜੀ ਅਤੇ ਡੀਐੱਸਆਈਆਰ ਦੇ ਸਕੱਤਰ ਡਾ. ਸ਼ੇਖਰ ਸੀ ਮਾਂਡੇ ਨੇ ਜੀਵ ਵਿਗਿਆਨ ’ਤੇ ਮੁੱਖ ਲੈਕਚਰ ਦਿੰਦੇ ਹੋਏ ਵਾਤਾਵਰਣ ਦੇ ਵਿਕਾਸ ਅਤੇ ਜੀਵਨ ਦੇ ਅਨੁਕੂਲਨ ਦੇ ਇਤਿਹਾਸ ਬਾਰੇ ਗੱਲ ਕੀਤੀ। ਉਹ ਮਸੈਂਜਰ ਆਰਐੱਨਏ’ਜ਼ (ਐੱਮਆਰਐੱਨਏ) ਬਾਰੇ ਚਰਚਾ ਕਰਨ ਲਈ ਆਏ ਜੋ ਕੋਵਿਡ-19 ਵੈਕਸੀਨ ਵਿੱਚੋਂ ਦੋ ਦਾ ਅਧਾਰ ਬਣਦਾ ਹੈ-ਫਾਈਜਰ ਵੈਕਸੀਨ ਅਤੇ ਮੌਡੇਰਨਾ ਵੈਕਸੀਨ। 

 

ਸੀਐੱਸਆਈਆਰ-ਸੀਐੱਸਐੱਮਸੀਆਰਆਈ ਦੇ ਡਾਇਰੈਕਟਰ ਡਾ. ਕਨਨ ਸ੍ਰੀਨਿਵਾਸਨ ਨੇ ਆਪਣੀ ਉਦਘਾਟਨੀ ਟਿੱਪਣੀ ਵਿੱਚ ਉਮੀਦ ਪ੍ਰਗਟਾਈ ਕਿ ਭਾਰਤੀ ਸਮਾਜ ਵਿਗਿਆਨ ਨੂੰ ਸੰਸਕ੍ਰਿਤ ਦਾ ਇੱਕ ਅਭਿੰਨ ਅੰਗ ਬਣਾ ਦੇਵੇਗਾ ਅਤੇ ਇਸ ਨੂੰ ਇਸ ਤਰ੍ਹਾਂ ਮਹੱਤਵ ਦੇਵੇਗਾ ਕਿ ਵਿਗਿਆਨ ਵੀ ਸੱਚੀ ਭਾਵਨਾ ਵਿੱਚ ਇੱਕ ਤਿਓਹਾਰ ਦੇ ਰੂਪ ਵਿੱਚ ਮਨਾਇਆ ਜਾਵੇ। 

ਆਈਯੂਸੀਏਏ, ਪੁਣੇ ਦੇ ਡਾਇਰੈਕਟਰ ਡਾ. ਸੋਮਕ ਰਾਇ ਚੌਧਰੀ ਨੇ ਐਸਟਰੋਫਿਜਿਕਸ ’ਤੇ ਗੱਲ ਕੀਤੀ, ਉਨ੍ਹਾਂ ਨੇ ਪ੍ਰੋ. ਪੀ. ਸੀ. ਵੈਦਯਾ ਅਤੇ ਡਾ. ਮੇਘਨਾਥ ਸਾਹਾ ਵਰਗੇ ਵਿਸ਼ਵ ਪ੍ਰਸਿੱਧ ਭਾਰਤੀ ਵਿਗਿਆਨਕਾਂ ਵੱਲੋਂ ਕੀਤੇ ਗਏ ਯੋਗਦਾਨ ’ਤੇ ਪ੍ਰਕਾਸ਼ ਪਾਇਆ। ਭਾਰਤੀ ਵਿਗਿਆਨ ਸੰਸਥਾਨ (ਆਈਆਈਐੱਸਸੀ), ਬੰਗਲੁਰੂ ਦੇ ਗਣਿਤ ਵਿਭਾਗ ਦੇ ਪ੍ਰੋ. ਗਦਾਧਰ ਮਿਸ਼ਰਾ ਨੇ ਦੱਸਿਆ ਕਿ ਗਣਿਤ ਸਾਡੇ ਰੋਜ਼ਾਨਾ ਜੀਵਨ ਦੀ ਹਰ ਜ਼ਰੂਰੀ ਲੋੜ ਦੀ ਉਪਯੋਗਤਾ ਦੇ ਪਿਛੋਕੜ ਵਿੱਚ ਕਿਵੇਂ ਕੰਮ ਕਰਦਾ ਹੈ।  

ਸੀਐੱਸਆਈਆਰ-ਮਨੁੱਖੀ ਸਰੋਤ ਵਿਕਾਸ ਕੇਂਦਰ (ਐੱਚਆਰਡੀਸੀ) ਗਾਜ਼ੀਆਬਾਦ ਨੇ ਵੀ ਆਈਆਈਐੱਸਐੱਫ-2020 ਲਈ ਇੱਕ ਆਊਟਰੀਚ ਪ੍ਰੋਗਰਾਮ ਦਾ ਆਯੋਜਨ ਕੀਤਾ। ਵਿਭਿੰਨ ਸਕੂਲਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀ ਅਤੇ ਅਧਿਆਪਕ ਵਰਚੁਅਲ ਤੌਰ ’ਤੇ ਸ਼ਾਮਲ ਹੋਏ। 

ਲਗਭਗ 600 ਲੋਕਾਂ ਨੇ ਫੇਸਬੁੱਕ ਲਾਈਵ ਜ਼ਰੀਏ ਅਤੇ 40 ਲੋਕਾਂ ਨੇ ਐੱਮਐੱਸ-ਟੀਮਾਂ ਜ਼ਰੀਏ ਸ਼ਮੂਲੀਅਤ ਕੀਤੀ। 

ਸੀਐੱਸਆਈਆਰ-ਐੱਚਆਰਡੀਸੀ ਦੇ ਮੁਖੀ ਡਾ. ਆਰ. ਕੇ. ਸਿਨਹਾ ਨੇ ਆਊਟਰੀਚ ਪ੍ਰੋਗਰਾਮ ਦੇ ਪਿੱਛੇ ਛੁਪੇ ਉਦੇਸ਼ਾਂ ਅਤੇ ਦ੍ਰਿਸ਼ਟੀਕੋਣ ਬਾਰੇ ਸੰਖੇਪ ਜਾਣਕਾਰੀ ਦਿੱਤੀ। ਉਨ੍ਹਾਂ ਨੇ ਉਚਿੱਤ ਉਪਾਅ ਕਰਨ ਅਤੇ ਕੋਵਿਡ-19 ਪ੍ਰਤੀ ਸਾਵਧਾਨੀਆਂ ਲਈ ਸਰਕਾਰ ਵੱਲੋਂ ਜਾਰੀ ਸਾਰੇ ਨਿਰਦੇਸ਼ਾਂ ਅਤੇ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਨ ਦੀ ਬੇਨਤੀ ਕੀਤੀ। 

ਵਿਗਿਆਨ ਪ੍ਰਸਾਰ ਦੇ ਡਾਇਰੈਕਟਰ ਡਾ. ਨਕੁਲ ਪਰਾਸ਼ਰ ਨੇ ‘ਵਿਗਿਆਨਕ ਸਮਾਜਿਕ ਜ਼ਿੰਮੇਵਾਰੀ’ ਦੀ ਧਾਰਨਾ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਵਿਗਿਆਨ ਪ੍ਰਸਾਰ ਦਾ ਜਨ ਆਦੇਸ਼ ਵੀ ਸਾਂਝਾ ਕੀਤਾ ਜੋ ਪੁਸਤਕਾਂ, ਪੱਤ੍ਰਿਕਾਵਾਂ, ਫਿਲਮਾਂ ਅਤੇ ਵਿਗਿਆਨ ਉਤਸਵਾਂ ਆਦਿ ਜ਼ਰੀਏ ਵਿਗਿਆਨ ਅਤੇ ਟੈਕਨੋਲੋਜੀ ਨੂੰ ਜਨ ਜਨ ਤੱਕ ਪਹੁੰਚਾਉਂਦਾ ਹੈ। ਉਨ੍ਹਾਂ ਨੇ ਮਾਣ ਨਾਲ ਜ਼ਿਕਰ ਕੀਤਾ ਕਿ ਵਿਗਿਆਨ ਪ੍ਰਸਾਰ ਨੇ ਵਿਗਿਆਨ ਲਈ ਭਾਰਤ ਦਾ ਓਟੀਟੀ ਚੈਨਲ ਲਾਂਚ ਕੀਤਾ ਹੈ। 

 

 

ਸੀਐੱਸਆਈਆਰ-ਐੱਨਜੀਆਰਆਈ ਦੇ ਮੁੱਖ ਵਿਗਿਆਨੀ ਡਾ. ਸ਼੍ਰੀਗਣੇਸ਼ ਡੀ. ਨੇ ਪ੍ਰਿਥਵੀ ਅਤੇ ਭੂਚਾਲ ’ਤੇ ਇੱਕ ਵਿਸਥਾਰਤ ਪੇਸ਼ਕਾਰੀ ਦਿੱਤੀ। ਉਨ੍ਹਾਂ ਨੇ ਭੂਚਾਲ ਬਾਰੇ ਕਿਵੇਂ, ਕਿਉਂ ਅਤੇ ਕੀ ਸਮਝਾਇਆ। ਉਨ੍ਹਾਂ ਨੇ ਭੂਚਾਲ ਦੇ ਕਾਰਨ ਅਤੇ ਭੂਚਾਲ ਦੇ ਪਿੱਛੇ ਵਿਗਿਆਨ ’ਤੇ ਵਿਸਥਾਰ ਨਾਲ ਜਾਣਕਾਰੀ ਦਿੱਤੀ। 

ਆਲ ਇੰਡੀਆ ਇੰਸਟੀਚਿਊਟ ਆਫ ਸਪੀਚ ਐਂਡ ਹੀਅਰਿੰਗ (ਏਆਈਆਈਐੱਸਐੱਚ), ਮੈਸੂਰ ਦੀ ਡਾਇਰੈਕਟਰ ਪ੍ਰੋ. ਐੱਮ. ਪੁਸ਼ਪਾਵਤੀ ਨੇ ਵੀ ਵਿਦਿਆਰਥੀਆਂ ਵਿੱਚ ਵਿਗਿਆਨਕ ਸੁਭਾਅ ਵਿਕਸਤ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਆਮ ਅਤੇ ਸੰਪੂਰਨ ਸਮਰੱਥ ਵਿਅਕਤੀਆਂ ਨੂੰ ਬੇਨਤੀ ਕੀਤੀ ਕਿ ਉਹ ਬੋਲਣ ਅਤੇ ਸੁਣਨ ਵਿੱਚ ਅਸਮਰੱਥ ਲੋਕਾਂ (ਦਿਵਯਾਂਗਾਂ) ਦੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਉਨ੍ਹਾਂ ਦੀ ਦੇਖਭਾਲ ਕਰਨ। ਉਨ੍ਹਾਂ ਨੇ ਬੋਲਣ ਦੀ ਸਮੱਸਿਆ, ਭਾਸ਼ਾ ਦੀ ਸਮੱਸਿਆ ਅਤੇ ਸੁਣਨ ਦੀਆਂ ਸਮੱਸਿਆਵਾਂ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਸੰਸਥਾਨ ਦੀਆਂ ਸਫਲਤਾ ਦੀਆਂ ਕਹਾਣੀਆਂ ਨੂੰ ਵੀ ਸਾਂਝਾ ਕੀਤਾ। 

ਸੀਐੱਸਆਈਆਰ-ਕੇਂਦਰੀ ਇਲੈਕਟ੍ਰੋਕੈਮੀਕਲ ਖੋਜ ਸੰਸਥਾਨ (ਸੀਈਸੀਆਰਆਈ), ਕਰਾਈਕੁਡੀ ਨੇ 3-17 ਦਸੰਬਰ 2020 ਦੌਰਾਨ ਵਿਭਿੰਨ ਆਊਟਰੀਚ ਗਤੀਵਿਧੀਆਂ (ਔਨਲਾਈਨ) ਦਾ ਆਯੋਜਨ ਕੀਤਾ ਹੈ। ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਲਈ ਵਿਗਿਆਨ ਪ੍ਰਸ਼ਨ ਉੱਤਰੀ, ਮਹਿਲਾ ਵਿਗਿਆਨੀਆਂ ਅਤੇ ਉੱਦਮੀ ਕਨਕਲੇਵ, ਨੋਬਲ ਡੇਅ ਲੈਕਚਰ, ਉਦਯੋਗ ਅਤੇ ਐੱਸਐੱਸਸਐੱਮਈ ਕਨਕਲੇਵ, ਜਗਿਆਸੂ ਰਾਸ਼ਟਰੀ ਵਿਗਿਆਨ ਅਧਿਆਪਕ ਕਾਂਗਰਸ ਅਤੇ ਯੁਵਾ ਵਿਗਿਆਨਕ ਕਲਕਲੇਵ ਕਰਵਾਏ। 

 

 

 

ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਸੀਐੱਸਆਈਆਰ-ਸੀਈਸੀਆਰਈ ਦੇ ਡਾਇਰੈਕਟਰ ਡਾ. ਐੱਨ. ਕਲਿਸਲਵੀ ਨੇ ਸਿੱਖਿਆ ਸ਼ਾਸਤਰੀਆਂ, ਉਦਯੋਗਪਤੀਆਂ, ਖੋਜ ਵਿਦਵਾਨਾਂ ਅਤੇ ਵਿਦਿਆਰਥੀਆਂ ਲਈ ਆਈਆਈਐੱਸਐੱਫ ਦੇ ਮਹੱਤਵ ’ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਵਿਸ਼ੇਸ਼ ਰੂਪ ਨਾਲ ਊਰਜਾ ਰੁਪਾਂਤਰਣ ਅਤੇ ਭੰਡਾਰਣ ਦੇ ਖੇਤਰ ਵਿੱਚ ਆਤਮ ਨਿਰਭਰ ਭਾਰਤ ਨਾਲ ਮੇਲ ਖਾਂਦੀਆਂ ਸੀਈਸੀਆਰਆਈ’ਜ਼ ਦੀਆਂ ਖੋਜ ਅਤੇ ਵਿਕਾਸ ਗਤੀਵਿਧੀਆਂ ’ਤੇ ਪ੍ਰਕਾਸ਼ ਪਾਇਆ। ਡਾ. ਕਲਿਸਲਵੀ ਨੇ ਪ੍ਰੋਗਰਾਮ ਦੇ ਮੁੱਖ ਮਹਿਮਾਨ  ਭਾਰਤ ਸਰਕਾਰ ਦੇ ਸਾਇੰਸ ਅਤੇ ਟੈਕਨੋਲੋਜੀ ਵਿਭਾਗ ਦੇ ਸਾਬਕਾ ਸਕੱਤਰ ਅਤੇ ਸੀਐੱਸਆਈਆਰ-ਸੀਐੱਲਆਰਆਈ, ਚੇਨਈ ਦੇ ਸਾਬਕਾ ਡਾਇਰੈਕਟਰ ਅਤੇ ਅੰਨਾ ਯੂਨੀਵਰਸਿਟੀ ਦੇ ਲੈਦਰ ਟੈਕਨੋਲੋਜੀ ਵਿਭਾਗ ਦੇ ਨਾਇਡੰਮਾ ਅਬਦੁਲ ਵਾਹਿਦ ਚੇਅਰ ਪ੍ਰੋਫੈਸਰ ‘ਪਦਮ ਭੂਸ਼ਣ’ ਡਾ. ਟੀ. ਰਾਮਾਸਾਮੀ ਬਾਰੇ ਜਾਣ ਪਛਾਣ ਦਿੱਤੀ। ‘ਆਤਮਨਿਰਭਰ ਭਾਰਤ ਅਤੇ ਵਿਸ਼ਵ ਕਲਿਆਣ ਲਈ ਵਿਗਿਆਨ’ ਵਿਸ਼ੇ ’ਤੇ ਆਪਣੇ ਸਮਾਪਤੀ ਭਾਸ਼ਣ ਵਿੱਚ ਡਾ. ਰਾਮਾਸਾਮੀ ਨੇ ਸੀਐੱਸਆਈਆਰ-ਸੀਈਸੀਆਰਆਈ ਅਤੇ ਸੀਐੱਸਆਈਆਰ-ਸੀਐੱਲਆਰਆਈ ਦੀਆਂ ਸ਼ਾਨਦਾਰ ਉਪਲੱਬਧੀਆਂ ਨੂੰ ਯਾਦ ਕੀਤਾ ਅਤੇ ਸੀਈਸੀਆਰਆਈ ਦੀਆਂ ਗਤੀਵਿਧੀਆਂ ਦੀ ਸ਼ਲਾਘਾ ਕੀਤੀ ਜੋ ਸਭ ਤੋਂ ਵੱਡਾ ਪੇਟੈਂਟ ਫਾਇਲ ਕਰਨ ਵਾਲਾ ਸੰਸਥਾਨ ਹੈ। ਆਪਣੇ ਲੈਕਚਰ ਵਿੱਚ ਉਨ੍ਹਾਂ ਨੇ ਵਿਰਾਸਤ ਦੇ ਮਹੱਤਵ ’ਤੇ ਜ਼ੋਰ ਦਿੱਤਾ ਜੋ ਭਵਿੱਖ ਲਈ ਬੁਨਿਆਦ ਹਨ। ਡਾ. ਰਾਮਾਸਾਮੀ ਨੇ ਆਲਮੀ ਮਨੁੱਖੀ ਕਲਿਆਣ ਤਰਜੀਹਾਂ ਨਾਲ ਸਬੰਧਿਤ ਟਿਕਾਊ ਵਿਕਾਸ ਟੀਚਿਆਂ ਨੂੰ ਵੀ ਸੂਚੀਬੱਧ ਕੀਤਾ। 

ਕੌਂਸਲ ਆਫ ਸਾਇੰਟਿਫਿਕ ਐਂਡ ਇੰਡਸਟਰੀਅਲ ਰਿਸਰਚ-ਨੈਸ਼ਨਲ ਇੰਸਟੀਚਿਊਟ ਫਾਰ ਇੰਟਰਡਿਸਿਪਲਨਰੀ ਸਾਇੰਸ ਐਂਡ ਟੈਕਨੋਲੋਜੀ (ਸੀਐੱਸਆਈਆਰ-ਐੱਨਆਈਆਈਟੈੱਸਟੀ) ਨੇ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ 2020 (ਆਈਆਈਐੱਸਐੱਫ) ਲਈ ਆਊਟਰੀਚ ਗਤੀਵਿਧੀ ਦੇ ਇੱਕ ਭਾਗ ਦੇ ਰੂਪ ਵਿੱਚ ਸਕੂਲੀ ਵਿਦਿਆਰਥੀਆਂ ਲਈ ਜਗਿਆਸਾ ਆਊਟਰੀਚ ਪ੍ਰੋਗਰਾਮ ’ਤੇ ਦੋ ਰੋਜ਼ਾ ਪ੍ਰੋਗਰਾਮ ਦਾ ਆਯੋਜਨ ਕੀਤਾ। 

ਪ੍ਰੋਗਰਾਮ ਵਿੱਚ 300 ਤੋਂ ਜ਼ਿਆਦਾ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਉਨ੍ਹਾਂ ਵਿੱਚੋਂ ਕਈ ਨੇ ਪੈਨਲਿਸਟ ਨਾਲ ਆਮ ਵਿਗਿਆਨ ਦੇ ਸਵਾਲ ਜਵਾਬ ਸੈਸ਼ਨ ਜ਼ਰੀਏ ਗੱਲਬਾਤ ਕੀਤੀ। ਸੀਏਆਈਆਰ-ਐੱਨਆਈਆਈਐੱਸਟੀ ਦੇ ਮੁੱਖ ਵਿਗਿਆਨੀ ਡਾ. ਯੂ. ਐੱਸ. ਹਰੀਸ਼ ਨੇ ਹਰਮਨਪਿਆਰੇ ਪ੍ਰਯੋਗਾਂ ਲਈ ਉੱਨਤ ਸੈਰੇਮਿਕਸ ਬਾਰੇ ਗੱਲ ਕੀਤੀ। ਉਨ੍ਹਾਂ ਨੇ ਸਮੱਗਰੀ ਵਿਗਿਆਨ, ਖਾਧ ਟੈਕਨੋਲੋਜੀ, ਅਣੁ ਜੀਵ ਵਿਗਿਆਨ, ਫੋਟੋਵੋਲਿਟਕ, ਅਲੂਮੀਨੀਅਮ ਮਿਸ਼ਰ, ਊਰਜਾ ਨਾਲ ਸਬੰਧਿਤ ਖੋਜ, ਡਾਇਆਕਸਿਨ ਖੋਜ, ਰਹਿੰਦ ਖੂੰਹਦ ਪ੍ਰਬੰਧਨ, ਸੈਰੇਮਿਕ ਦੀਆਂ ਚੀਜ਼ਾਂ, ਜੈਵਿਕ ਰਸਾਇਣ ਆਦਿ ਵਰਗੇ ਖੋਜ ਦੇ ਵਿਭਿੰਨ ਖੇਤਰਾਂ ਬਾਰੇ ਸਮਝਾਇਆ ਅਤੇ ਪ੍ਰਸ਼ਨਾਂ ਦੇ ਉੱਤਰ ਦਿੱਤੇ। ਸੀਐੱਸਆਈਆਰ-ਐੱਨਆਈਆਈਐੱਸਟੀ ਦੇ ਡਾਇਰੈਕਟਰ ਡਾ. ਏ. ਅਜੇ ਘੋਸ਼ ਨੇ ਨੌਜਵਾਨਾਂ ਨੂੰ ਆਪਣੇ ਆਸ ਪਾਸ ਕੀ ਕੁਝ ਹੋ ਰਿਹਾ ਹੈ, ਉਸ ਬਾਰੇ ਜਾਣਨ ਦੀ ਉਤਸੁਕਤਾ ਪੈਦਾ ਕਰਨ ਲਈ ਕਿਹਾ।  

ਵਿਗਿਆਨ ਯਾਤਰਾ ਆਈਆਈਐੱਸਐੱਫ ਦਾ ਇੱਕ ਪ੍ਰਮੁੱਖ ਪ੍ਰੋਗਰਾਮ ਹੈ ਅਤੇ ਇਸ ਤਹਿਤ ਪੂਰੇ ਦੇਸ਼ ਵਿੱਚ ਲਗਭਗ 35 ਸਥਾਨਾਂ ਦੀ ਪਛਾਣ ਕੀਤੀ ਗਈ ਹੈ ਜਿੱਥੇ ਹਰਮਨ ਪਿਆਰੇ ਵਿਗਿਆਨ ਲੈਕਚਰ ਅਤੇ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਆਈਆਈਐੱਸਐੱਫ ਦਾ ਆਯੋਜਨ 22-25 ਦਸੰਬਰ, 2020 ਤੱਕ ਕੀਤਾ ਜਾਵੇਗਾ। ਇਸ ਆਯੋਜਨ ਲਈ ਨੋਡਲ ਸੰਸਥਾਨ ਸੀਐੱਸਆਈਆਰ-ਨੈਸ਼ਨਲ ਇੰਸਟੀਚਿਊਟ ਆਫ ਸਾਇੰਸ, ਟੈਕਨੋਲੋਜੀ ਐਂਡ ਡਿਵਲਪਮੈਂਟ ਸਟੱਡੀਜ਼ (ਐੱਨਆਈਐੱਸਟੀਏਡੀਐੱਸ), ਨਵੀਂ ਦਿੱਲੀ ਹੈ। ਭਾਰਤ ਅੰਤਰਰਾਸ਼ਟਰੀ ਵਿਗਿਆਨ ਮਹਾਉਤਸਵ (ਆਈਆਈਐੱਸਐੱਫ) 2020 ਵਰਚੁਅਲ ਮੰਚ ’ਤੇ ਸਭ ਤੋਂ ਵੱਡਾ ਵਿਗਿਆਨ ਮਹਾਉਤਸਵ ਹੈ। 

ਇਹ ਵਿਗਿਆਨ ਮਹਾਉਤਸਵ ਵਿਗਿਆਨਕ ਅਤੇ ਉਦਯੋਗਿਕ ਖੋਜ ਪ੍ਰੀਸ਼ਦ (ਸੀਐੱੇਸਆਈਆਰ), ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ), ਪ੍ਰਿਥਵੀ ਵਿਗਿਆਨ ਮੰਤਰਾਲਾ, ਜੈਵ ਟੈਕਨੋਲੋਜੀ ਵਿਭਾਗ (ਡੀਬੀਟੀ), ਭਾਰਤੀ ਮੈਡੀਕਲ ਖੋਜ ਪ੍ਰੀਸ਼ਦ (ਆਈਸੀਐੱਮਆਰ) ਵੱਲੋਂ ਵਿਜਨਾਨਾ ਭਾਰਤੀ ਨਾਲ ਸੰਯੁਕਤ ਰੂਪ ਵਿੱਚ ਆਯੋਜਿਤ ਕੀਤਾ ਜਾਂਦਾ ਹੈ।

******

NB/KGS/(Inputs: CSIR-NISTADS)



(Release ID: 1682317) Visitor Counter : 199


Read this release in: English , Urdu , Tamil