ਸੈਰ ਸਪਾਟਾ ਮੰਤਰਾਲਾ
ਸੈਰ-ਸਪਾਟਾ ਮੰਤਰਾਲੇ ਨੇ ਗੋਆ ਵਿੱਚ ਘਰੇਲੂ ਸੈਰ-ਸਪਾਟਾ ਰੋਡ ਸ਼ੋਅ ਦਾ ਆਯੋਜਨ ਕੀਤਾ
Posted On:
19 DEC 2020 9:29PM by PIB Chandigarh
ਭਾਰਤ ਸਰਕਾਰ ਦੇ ਸੈਰ-ਸਪਾਟਾ ਮੰਤਰਾਲੇ ਨੇ ਗੋਆ ਵਿੱਚ ਆਪਣੇ ਟੂਰਿਜ਼ਮ ਦਫਤਰ ਦੇ ਮਾਧਿਅਮ ਨਾਲ ਅੱਜ ਘਰੇਲੂ ਸੈਰ-ਸਪਾਟਾ ਰੋਡ ਸ਼ੋਅ ਦਾ ਆਯੋਜਨ ਕੀਤਾ।ਇਸ ਈਵੈਂਟ ਦਾ ਆਯੋਜਨ ਗੋਆ ਟੂਰਿਜ਼ਮ ਅਤੇ ਟਰੈਵਲ ਐਂਡ ਟੂਰਿਜ਼ਮ ਐਸੋਸੀਏਸ਼ਨ ਆਵ ਗੋਆ (ਟੀਟੀਏਜੀ) ਦੇ ਸਹਿਯੋਗ ਨਾਲ ਕੀਤਾ ਗਿਆ।
ਇਹ ਪੱਛਮੀ ਅਤੇ ਮੱਧ ਖੇਤਰ ਵਿੱਚ ਘਰੇਲੂ ਸੈਰ-ਸਪਾਟਾ ਰੋਡ ਸ਼ੋਅ ਲੜੀ ਦਾ ਬੀ12 ਅਤੇ ਦੂਜਾ ਆਯੋਜਨ ਹੈ। ਇਸ ਆਯੋਜਨ ਨੂੰ ਸੈਰ-ਸਪਾਟਾ ਮੰਤਰਾਲੇ ਨੇ ਕੋਵਿਡ-19 ਸੰਕ੍ਰਮਣ ਦੇ ਬਾਅਦ ਸੰਚਾਲਿਤ ਕਰਨ ਦi ਯੋਜਨਾ ਬਣਾਈ ਹੈ।ਇਸ ਟੀਵੈਂਟ ਦਾ ਉਦਘਾਟਨ ਸੈਰ-ਸਪਾਟਾ ਮੰਤਰਾਲੇ ਦੀ ਐਡੀਸ਼ਨਲ ਡਾਇਰੈਕਟਰ ਜਨਰਲ ਸੁਸ਼੍ਰੀ ਰੁਪਿੰਦਰ ਬਰਾੜ ਦੇ ਦੁਆਰਾ ਕੀਤਾ ਗਿਆ।
ਇਸ ਰੋਡ ਸ਼ੋਅ ਦਾ ਵਿਸ਼ੇਸ਼ ਉਦੇਸ਼ ਮਹਾਰਾਸ਼ਟਰ ਅਤੇ ਗੋਆ ਦੇ ਟੂਰ ਅੱਪਰੇਟਰਾਂ ਦੇ ਵਿੱਚ ਲਾਭਕਾਰੀ ਜੁੜਾਅ ਕiਾੲਮ ਕਰਨਾ ਹੈ। ਇਹ ਈਵੈਂਟ ਸੈਰ-ਸਪਾਟਾ ਮੰਤਰਾਲੇ ਦੇ ਮੁੰਬਈ ਦਫਤਰ (ਪੱਛਮੀ ਅਤੇ ਮੱਧ ਖੇਤਰ) ਵਿੱਚ ਆਯੋਜਿਤ ਹੋਣ ਵਾਲੇ ਰੋਡ ਸ਼ੋਅ ਦੀ ਲੜੀ ਵਿੱਚੋਂ ਇੱਕ ਸੀ।ਮਹਾਰਾਸ਼ਟਰ ਟੂਰ ਅੱਪਰੇਟਰਜ਼ ਪ੍ਰਤੀਨਿਧੀਮੰਡਲ ਵਿੱਚ 15 ਟੂਰ ਅੱਪਰੇਟਰ ਸ਼ਾਮਲ ਸਨ, ਜਿਨ੍ਹਾਂ ਨੇ ਸੜਕ ਯਾਤਰਾ ਦਾ ਅਨੁਭਵ ਮਹਿਸੂਸ ਕਰਨ ਦੇ ਲਈ ਗੋਆ ਦੀ ਯਾਤਰਾ ਕੀਤੀ ਅਤੇ ਹੁਣ ਇਸ ਤਰ੍ਹਾਂ ਦੀਆਂ ਯਾਤਰਾਵਾਂ ਦੇ ਸ਼ਭਰ ਵਿੱਚ ਲੋਕਪ੍ਰਿਅ ਹੋ ਰਹੀਆਂ ਹਨ।ਟਰੈਵਲ ਐਂਡ ਟੂਰਿਜ਼ਮ ਐਸੋਸੀਏਸ਼ਨ ਆਵ ਗੋਆ (ਟੀਟੀਏਜੀ) ਦੇ 30 ਮੈਂਬਰਾਂ ਨੇ ਇਸ ਰੋਡ ਸ਼ੋਅ ਵਿੱਚ ਭਾਗ ਲਿਆ।
ਇਸ ਅਵਸਰ 'ਤੇ, ਆਪਣੇ ਸੰਬੋਧਨ ਵਿੱਚ ਐਡੀਸ਼ਨਲ ਡਾਇਰੈਕਟਰ ਜਨਰਲ ਸੁਸ਼੍ਰੀ ਰੁਪਿੰਦਰ ਬਰਾੜ ਨੇ ਦੱਸਿਆ ਕਿ ਘਰੇਲੂ ਸੈਰ-ਸਪਾਟਾ ਨੂੰ ਅਰਥਪੂਰਣ,ਲੰਮੇ ਸਮੇਂ ਅਤੇ ਸੰਪੂਰਣ ਰੂਪ ਨਾਲ ਵਿਕਸਿਤ ਕੀਤੇ ਜਾਣ 'ਤੇ ਇਹ ਕਿਸ ਪ੍ਰਕਾਰ ਨਾਲ ਸਾਲ ਭਰ ਅੰਤਰਰਾਸ਼ਟਰੀ ਸੈਰ-ਸਪਾਟਾ ਦੇ ਲਈ ਭਾਰਤ ਵਿੱਚ ਸੈਰ-ਸਪਾਟਾ ਦੇ ਲਈ ਇੱਕ ਆਸਾਧਾਰਣ ਮੰਚ ਪ੍ਰਦਾਨ ਕਰਦਾ ਹੈ।ਉਨ੍ਹਾ ਨੇ ਕਿਹਾ ਕਿ ਇਸ ਦਾ ਅਰਥ ਹੈ ਕਿ ਚਾਹੇ ਇਹ ਰਿਹਾਇਸ਼,ਪ੍ਰਾਹੁਣਚਾਰੀ ਜਾਂ ਗ੍ਰਾਹਕ ਸੇਵਾ ਹੋਵੇ ਜਾਂ ਗੁਣਵੱਤਾ ਇਨ੍ਹਾਂ ਸਾਰਿਆ ਦੇ ਲਈ ਦ੍ਰਿੜ ਸੰਕਲਪ ਦੀ ਜ਼ਰੂਰਤ ਹੈ।ਉਨ੍ਹਾਂ ਨੇ ਮੰਤਰਾਲੇ ਦੇ ਦੁਆਰਾ ਸੈਰ-ਸਪਾਟਾ ਦੇ ਖੇਤਰ ਵਿੱਚ ਕੀਤੀਆਂ ਜਾ ਰਹੀਆਂ ਵਿਭਿੰਨ ਪਹਿਲਕਦਮੀਆਂ ਜਿਸ ਤਰ੍ਹਾਂ ਦੇਖੋ ਆਪਣਾ ਦੇਸ਼ ਅਭਿਆਨ ਅਤੇ ਪ੍ਰਸਿੱਧ ਦੇਖੋ ਆਪਣਾ ਦੇਸ਼ ਵੈਬਿਨਾਰ ਲੜੀ ਦੇ ਬਾਰੇ ਵਿੱਚ ਜਾਣਕਾਰi ਦਿੱਤੀ।
ਗੋਆ ਸਰਕਾਰ ਦੇ ਸੈਰ-ਸਪਾਟਾ ਸਕੱਤਰ ਸ਼੍ਰੀ ਜੇ.ਅਸ਼ੋਕ ਕੁਮਾਰ ਨੇ ਨਵੰਬਰ,2020 ਵਿੱਚ ਜਾਰੀ ਗੋਆ ਸਰਕਾਰ ਦੀ ਨਵੀਂ ਸੈਰ-ਸਪਾਟਾ ਨੀਤੀ ਦੇ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਦਾ ਉਦੇਸ਼ ਰਾਜ ਵਿੱਚ ਸੈਰ ਸਪਾਟਾ ਨੂੰ ਤੱਟੀ ਖੇਤਰਾਂ ਤੋਂ ਅੰਦਰੂਨੀ ਖੇਤਰਾਂ ਤੱਕ ਤਬਦੀਲ ਕਰਨਾ ਹੈ। ਉਨ੍ਹਾ ਨੇ ਰਾਜ ਵਿੱਚ ਸਮੁੰਦਰ ਤੱਟਾਂ ਦੀ ਸਵੱਛਤਾ ਦੇ ਲਈ ਇੱਕ ਸਮਰਪਿਤ ਏਜੰਸੀ ਅਤੇ ਸਾਰੇ ਸਮੁੰਦਰ ਤੱਟਾਂ ਦੇ ਲਈ ਇੱਕ ਸਮਰਪਿਤ ਪੁਲਿਸ ਬਲ ਹੋਣ ਦੀ ਆਗਾਮੀ ਪਹਿਲ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ।
ਗੋਆ ਸੈਰ-ਸਪਾਟਾ ਨਿਗਮ ਨੇ ਗੋਆ ਵਿੱਚ ਹੋਲੀਡੇ ਮੇਕਰਜ਼ ਅਤੇ ਵਿਸ਼ੇਸ਼ ਰੂਪ ਨਾਲ ਰਾਜ ਦੁਆਰਾ ਵਿਕਸਿਤ ਕੀਤੇ ਜਾ ਰਹੇ ਨਵੇਂ ਟੂਰਿਜ਼ਮ ਉਤਪਾਦਾਂ ਦੇ ਲਈ ਅਸੀਮ ਵਿਕਲਪਾਂ 'ਤੇ ਇੱਕ ਪੇਸ਼ਕਾਰੀ ਦਿੱਤੀ।
ਗੋਆ ਵਿੱਚ ਹੋਟਲ ਅਤੇ ਯਾਤਰਾ ਕਾਰੋਬਾਰ ਦਾ ਪ੍ਰਤੀਨਿਧਤਵ ਕਰਨ ਵਾਲੀ ਅਪੈਕਸ ਬਾਡੀ,ਟਰੈਵਲ ਐਂਡ ਟੂਰਿਜ਼ਮ ਐਸੋਸੀਏਸ਼ਨ ਆਵ ਗੋਆ (ਟੀਟੀਏਜੀ) ਦੇ ਪ੍ਰਧਾਨ ਸ਼੍ਰੀ ਨੀਲੇਸ਼ ਸ਼ਾਹ ਨੇ ਸਾਰੇ ਭਾਗੀਦਾਰਾਂ ਦਾ ਸਵਾਗਤ ਕੀਤਾ। ਟੀਟੀਏਜੀ ਵਿੱਚ ਹੋਟਲ ਕਾਰੋਬਾਰੀ,ਯਾਤਰਾ ਏਜੰਟ,ਟੂਰ ਅੱਪਰੇਟਰ ,ਏਅਰਲਾਈਨਜ਼ ਅਤੇ ਹੋਰ ਅਲਾਇਡ ਬਾਡੀਜ਼ ਸ਼ਾਮਲ ਹਨ।
ਰੋਡ ਸ਼ੋਅ ਦੇ ਆਯੋਜਨ ਵਿੱਚ ਗੋਆ ਟੂਰਿਜ਼ਮ,ਇੰਸਟੀਚਿਊਟ ਆਵ ਹੋਟਲ ਮੈਨੇਜਮੈਂਟ,ਗੋਆ,ਟੀਟੀਏਜੀ ਦੁਆਰਾ ਸ਼ਾਨਦਾਰ ਸਹਿਯੋਗ ਦਿੱਤਾ ਗਿਆ।
*******
ਐੱਨਬੀ/ਕੇਪੀ/ਓਏ
(Release ID: 1682247)
Visitor Counter : 125