ਰੇਲ ਮੰਤਰਾਲਾ

2024 ਤੋਂ ਰੇਲਗੱਡੀਆਂ ਦੇ ਲਈ ਵੇਟਿੰਗ ਲਿਸਟ ਦੇ ਬਾਰੇ ਵਿੱਚ ਪ੍ਰਕਾਸ਼ਿਤ ਕੀਤੀਆਂ ਜਾ ਰਹੀਆਂ ਖਬਰਾਂ ਦੇ ਸੰਬੰਧ ਵਿੱਚ ਸਪੱਸ਼ਟੀਕਰਣ

Posted On: 19 DEC 2020 11:41AM by PIB Chandigarh

ਵਿਭਿੰਨ ਅਖਬਾਰਾਂ ਅਤੇ ਔਨਲਾਈਨ ਪ੍ਰਕਾਸ਼ਨਾਂ ਨੇ ਰਾਸ਼ਟਰੀ ਰੇਲ ਯੋਜਨਾ ਦੇ ਡਰਾਫਟ ਨੂੰ ਵਿਆਪਕ ਕਵਰੇਜ ਦਿੱਤੀ ਹੈ।

ਕੁਝ ਖਬਰਾਂ ਦੇ ਅਨੁਸਾਰ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਰੇਲਵੇ ਨੇ ਕਿਹਾ ਹੈ ਕਿ 2024 ਤੋਂ ਕੋਈ ਵੇਟਿੰਗ ਲਿਸਟ ਨਹੀਂ ਹੋਵੇਗੀ ਜਾਂ 2024 ਤੱਕ ਕੇਵਲ ਪੁਸ਼ਟੀ ਕੀਤੀਆਂ ਟਿਕਟਾਂ ਹੀ ਉਪਲੱਬਧ ਹੋਣਗੀਆਂ।

ਰੇਲਵੇ ਇਹ ਦੱਸਣਾ ਅਤੇ ਸਪੱਸ਼ਟ ਕਰਨਾ ਚਾਹੇਗਾ ਕਿ ਰੇਲਗੱਡੀਆਂ ਨੂੰ ਮੰਗ ਦੇ ਅਨੁਸਾਰ ਉਪਲੱਬਧ ਕਰਾਉਣ ਦੇ ਲਈ ਸਮਰੱਥਾ ਵਧਾਉਣ ਦੇ ਯਤਨ ਕੀਤੇ ਜਾ ਰਹੇ ਹਨ। ਇਸ ਨਾਲ ਯਾਤਰੀਆਂ ਦੇ ਲਈ ਵੇਟਿੰਗ ਲਿਸਟ ਵਿੱਚ ਆਉਣ ਦੀ ਸੰਭਾਵਨਾ ਘੱਟ ਹੋ ਜਾਵੇਗੀ।ਵੇਟਿੰਗ ਲਿਸਟ ਇੱਕ ਅਜਿਹੀ ਵਿਵਸਥਾ ਹੈ ਜੋ ਹਮੇਸ਼ਾ ਬਣੀ ਰਹਿੰਦੀ ਹੈ ਜਦ ਕਿਸੇ ਰੇਲਗੱਡੀ ਵਿੱਚ ਯਾਤਰੀਆਂ ਦੁਆਰਾ ਮੰਗ ਕੀਤੀ ਗਈ ਬਰਥ ਜਾਂ ਉਪਲੱਬਧ ਸੀਟਾਂ ਦੀ ਗਿਣਤੀ ਤੋਂ ਵੱਧ ਹੁੰਦੀ ਹੈ। ਇਸ ਵਿਵਸਥਾ ਨੂੰ ਸਮਾਪਤ ਨਹੀਂ ਕੀਤਾ ਜਾ ਰਿਹਾ ਹੈ।'ਵੇਟਿੰਗ ਲਿਸਟ' ਇੱਕ ਅਜਿਹੀ ਵਿਵਸਥਾ ਹੈ ਜੋ ਮੰਗ ਅਤੇ ਉਪਲੱਬਧਤਾ ਵਿੱਚ ਉਤਰਾਅ-ਚੜਾਅ ਨੂੰ ਘੱਟ ਕਰਨ ਦੇ ਲਈ ਇੱਕ ਬਫਰ ਦੇ ਰੂਪ ਵਿੱਚ ਕੰਮ ਕਰਦੀ ਹੈ।  

*****

ਡੀਜੇਐੱਨ



(Release ID: 1682013) Visitor Counter : 137