ਹੁਨਰ ਵਿਕਾਸ ਤੇ ਉੱਦਮ ਮੰਤਰਾਲਾ

ਸਕਿੱਲ ਇੰਡੀਆ ਨੇ ਬਿਜਲੀ ਦੇ ਖੇਤਰ ਵਿੱਚ ਹੁਨਰ ਵਿਕਾਸ ਲਈ ਪਹਿਲਾ ਸੈਂਟਰ ਆਫ਼ ਐਕਸੀਲੈਂਸ (ਸੀਓਈ) ਸਥਾਪਤ ਕੀਤਾ

• ਭਾਰਤ ਅਤੇ ਫ਼ਰਾਂਸ ਦੀ ਸਰਕਾਰ ਬਿਜਲੀ ਖੇਤਰ ਲਈ ਪਹਿਲਾ ਸੈਂਟਰ ਆਫ਼ ਐਕਸੀਲੈਂਸ ਸਥਾਪਤ ਕਰਨ ਲਈ ਇਕੱਠੇ ਹੋਏ
ਕੇਂਦਰੀ ਮੰਤਰੀ ਸ਼੍ਰੀ ਆਰ. ਕੇ. ਸਿੰਘ ਨੇ ਫ਼ਰਾਂਸ ਦੇ ਮੰਤਰੀ - ਆਰਥਿਕ ਅਤੇ ਵਿੱਤੀ ਮਾਮਲਿਆਂ ਦੇ ਸਲਾਹਕਾਰ, ਭਾਰਤ ਅਤੇ ਦੱਖਣੀ ਏਸ਼ੀਆ ਦੇ ਖੇਤਰੀ ਆਰਥਿਕ ਵਿਭਾਗ ਦੇ ਮੁਖੀ ਸ਼੍ਰੀ ਡੈਨੀਅਲ ਮੈਤਰੇ ਦੀ ਮੌਜੂਦਗੀ ਵਿੱਚ ਸੈਂਟਰ ਆਫ਼ ਐਕਸੀਲੈਂਸ ਦਾ ਉਦਘਾਟਨ ਕੀਤਾ
ਟ੍ਰੇਨਰਾਂ ਅਤੇ ਅਸੈੱਸਰਾਂ ਨੂੰ ਵਿਸ਼ੇਸ਼ ਸਿਖਲਾਈ ਪ੍ਰਦਾਨ ਕਰਨ ਲਈ ਸੀਓਈ; ਸਾਲਾਨਾ ਸਮਰੱਥਾ 300+

Posted On: 18 DEC 2020 6:02PM by PIB Chandigarh

ਇੱਕ ਮਹੱਤਵਪੂਰਨ ਵਿਕਾਸ ਵਿੱਚ ਅਤੇ ਹੁਨਰ ਵਿਕਾਸ ਅਤੇ ਕਿੱਤਾਮੁਖੀ ਸਿਖਲਾਈ ਪ੍ਰਤੀ ਵਚਨਬੱਧਤਾ ਦੇ ਅਨੁਸਾਰ, ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ, ਭਾਰਤ ਸਰਕਾਰ, ਰਾਸ਼ਟਰੀ ਸਿੱਖਿਆ ਅਤੇ ਯੁਵਾ ਮੰਤਰਾਲੇ, ਫ੍ਰੈਂਚ ਗਣਰਾਜ ਦੀ ਸਰਕਾਰ ਅਤੇ ਸਨਾਈਡਰ ਇਲੈਕਟ੍ਰਿਕ ਨੇ ਅੱਜ ਬਿਜਲੀ ਦੇ ਖੇਤਰ ਵਿੱਚ ਹੁਨਰ ਵਿਕਾਸ ਲਈ ਪਹਿਲਾ ਸੈਂਟਰ ਆਫ਼ ਐਕਸੀਲੈਂਸ (ਸੀਓਈ) ਦੇ ਉਦਘਾਟਨ ਦਾ ਐਲਾਨ ਕੀਤਾ| ਇਸ ਉਦਘਾਟਣ ਦਾ ਆਯੋਜਨ ਦੇਸ਼ ਭਰ ਦੇ ਪ੍ਰਮਾਣਤ ਟ੍ਰੇਨਰਾਂ ਅਤੇ ਅਸੈੱਸਰਾਂ ਦਾ ਮਜ਼ਬੂਤ ਕੇਡਰ ਬਣਾਉਣ ਲਈ ਗੁਰੂਗ੍ਰਾਮ (ਹਰਿਆਣਾ) ਦੇ ਗਵਾਲ ਪਹਾੜੀ ਵਿਖੇ ਸਥਿਤ ਨੈਸ਼ਨਲ ਇੰਸਟੀਟੀਊਟ ਆਫ਼ ਸੋਲਰ ਐਨਰਜੀ (ਐੱਨਆਈਐੱਸਈ) ਦੇ ਕੈਂਪਸ ਵਿੱਚ ਕੀਤਾ ਗਿਆ।

ਸੀਓਈ ਕੋਲ ਉੱਚ ਤਕਨੀਕੀ ਆਧੁਨਿਕ ਲੈਬਾਂ ਹਨ ਜੋ ਭਵਿੱਖ ਦੀ ਤਕਨਾਲੋਜੀ ਨੂੰ ਧਿਆਨ ਵਿੱਚ ਰੱਖਦਿਆਂ ਤਿਆਰ ਕੀਤੀਆਂ ਗਈਆਂ ਹਨ, ਜੋ ਬਿਜਲੀ ਖੇਤਰ ਵਿੱਚ ਭਾਰਤ ਅਤੇ ਫ਼ਰਾਂਸ ਦੇ ਸੰਬੰਧ ਨੂੰ ਹੋਰ ਮਜ਼ਬੂਤ ਕਰਨਗੀਆਂ| ਕੇਂਦਰੀ ਬਿਜਲੀ ਰਾਜ ਮੰਤਰੀ (ਸੁਤੰਤਰ ਚਾਰਜ), ਨਵੀਂ ਅਤੇ ਨਵਿਆਉਣਯੋਗ ਊਰਜਾ (ਸੁਤੰਤਰ ਚਾਰਜ) ਅਤੇ ਹੁਨਰ ਵਿਕਾਸ ਅਤੇ ਉੱਦਮਤਾ ਰਾਜ ਮੰਤਰੀ ਸ਼੍ਰੀ ਰਾਜ ਕੁਮਾਰ ਸਿੰਘ ਨੇ ਅੱਜ ਫ਼ਰਾਂਸ ਦੇ ਮੰਤਰੀ - ਆਰਥਿਕ ਅਤੇ ਵਿੱਤੀ ਮਾਮਲਿਆਂ ਦੇ ਸਲਾਹਕਾਰ, ਭਾਰਤ ਅਤੇ ਦੱਖਣੀ ਏਸ਼ੀਆ ਦੇ ਖੇਤਰੀ ਆਰਥਿਕ ਵਿਭਾਗ ਦੇ ਮੁਖੀ ਅਤੇ ਮੁੱਖ ਮਹਿਮਾਨ ਸ਼੍ਰੀ ਡੈਨੀਅਲ ਮੈਤਰੇ ਦੀ ਹਾਜ਼ਰੀ ਵਿੱਚ ਸੈਂਟਰ ਆਫ਼ ਐਕਸੀਲੈਂਸ ਦਾ ਉਦਘਾਟਨ ਕੀਤਾ|

ਸੀਓਈ ਦੀ ਸਥਾਪਨਾ ਐੱਮਐੱਸਡੀਈ, ਫ਼ਰਾਂਸ ਦੇ ਸਿੱਖਿਆ ਮੰਤਰਾਲੇ ਅਤੇ ਸਨਾਈਡਰ ਇਲੈਕਟ੍ਰਿਕ ਵਿਚਕਾਰ ਪਹਿਲਾਂ ਹੋਏ ਸਮਝੌਤੇ ਦਾ ਨਤੀਜਾ ਹੈ| ਇਸ ਤੋਂ ਇਲਾਵਾ, ਕੇਂਦਰ ਦੀ ਸਥਾਪਨਾ ਅਤੇ ਬਿਜਲੀ ਅਤੇ ਸੋਲਰ ਦੇ ਖੇਤਰ ਵਿੱਚ ਉੱਚ ਪੱਧਰੀ ਸਿਖਲਾਈ ਅਤੇ ਹੁਨਰ ਵਿਕਾਸ ਦੇ ਲਈ ਰਾਸ਼ਟਰੀ ਹੁਨਰ ਵਿਕਾਸ ਨਿਗਮ (ਐੱਨਐੱਸਡੀਸੀ), ਸਨਾਈਡਰ ਇਲੈਕਟ੍ਰਿਕ ਇੰਡੀਆ ਫਾਉਂਡੇਸ਼ਨ (ਐੱਸਈਆਈਐੱਫ਼), ਪਾਵਰ ਸੈਕਟਰ ਸਕਿੱਲ ਕੌਂਸਲ (ਪੀਐੱਸਐੱਸਸੀ) ਅਤੇ ਨੈਸ਼ਨਲ ਇੰਸਟੀਟੀਊਟ ਆਫ਼ ਸੋਲਰ ਐਨਰਜੀ (ਐੱਨਆਈਐੱਸਈ) ਵਿਚਕਾਰ ਇੱਕ ਕਾਰਜਸ਼ੀਲ ਸਹਿਮਤੀ ਪੱਤਰ ਉੱਤੇ ਹਸਤਾਖਰ ਹੋਏ।

ਸੀਓਈ ਦਾ ਉਦਘਾਟਨ ਕਰਦਿਆਂ ਕੇਂਦਰੀ ਬਿਜਲੀ ਰਾਜ ਮੰਤਰੀ (ਸੁਤੰਤਰ ਚਾਰਜ), ਨਵੀਂ ਅਤੇ ਨਵਿਆਉਣਯੋਗ ਊਰਜਾ (ਸੁਤੰਤਰ ਚਾਰਜ) ਅਤੇ ਹੁਨਰ ਵਿਕਾਸ ਰਾਜ ਮੰਤਰੀ ਸ਼੍ਰੀ ਰਾਜ ਕੁਮਾਰ ਸਿੰਘ ਨੇ ਕਿਹਾ, “ਭਾਰਤ ਜਲਵਾਯੂ ਤਬਦੀਲੀ ਦੀਆਂ ਚੁਣੌਤੀਆਂ ਨੂੰ ਘਟਾਉਂਦੇ ਹੋਏ ਆਰਥਿਕ ਵਿਕਾਸ, ਊਰਜਾ ਸੁਰੱਖਿਆ ਅਤੇ ਊਰਜਾ ਦੀ ਪਹੁੰਚ ਵਿੱਚ ਸੁਧਾਰ ਨੂੰ ਤੇਜ਼ ਕਰਨ ਲਈ ਨਵਿਆਉਣਯੋਗ ਊਰਜਾ ਵੱਲ ਵਧਣ ਲਈ ਤੇਜ਼ੀ ਨਾਲ ਕਦਮ ਵਧਾ ਰਿਹਾ ਹੈ| ਊਰਜਾ ਖੇਤਰ ਵਿੱਚ ਮਜ਼ਦੂਰ ਸ਼ਕਤੀ ਦੇ ਅਮੀਰ ਪੂਲ ਨਾਲ ਇਨ੍ਹਾਂ ਸਾਰੀਆਂ ਮੰਗਾਂ ਨੂੰ ਪ੍ਰਾਪਤ ਕਰਨ ਵਿੱਚ ਸਾਡੀ ਸਫ਼ਲਤਾ ਭਾਰਤ ਨੂੰ ਦੁਨੀਆ ਦੇ ਨਵਿਆਉਣਯੋਗ ਊਰਜਾ ਬਾਜ਼ਾਰ ਵਿੱਚ ਚੋਟੀ ਦੇ ਆਗੂਆਂ ਵਿੱਚੋਂ ਇੱਕ ਬਣਨ ਲਈ ਪ੍ਰੇਰਿਤ ਕਰੇਗੀ| ਨਵਿਆਉਣਯੋਗ ਊਰਜਾ ਖੇਤਰ ਦੇ ਵਿਕਾਸ ਨੂੰ ਵਧਾਵਾ ਦੇਣ ਦੇ ਲਈ ਕੀਤੀਆਂ ਨਿਰੰਤਰ ਕੋਸ਼ਿਸ਼ਾਂ, ਮਾਣਯੋਗ ਪ੍ਰਧਾਨ ਮੰਤਰੀ ਦੇ ‘ਆਤਮ ਨਿਰਭਰ ਭਾਰਤ’ ਦੇ ਨਜ਼ਰੀਏ ਨੂੰ ਪੂਰਾ ਕਰਨ ਲਈ ਸਾਨੂੰ ਇੰਚ ਨੇੜੇ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਅਦਾ ਕਰਨਗੀਆਂ। ਸੈਂਟਰ ਆਫ਼ ਐਕਸੀਲੈਂਸ ਸਥਾਪਤ ਕਰਨ ਲਈ ਫ਼ਰਾਂਸ ਦੀ ਸਰਕਾਰ ਨਾਲ ਸਾਡੀ ਸਾਂਝੇਦਾਰੀ ਦੇਸ਼ਾਂ ਦੇ ਲੰਮੇ ਸਮੇਂ ਦੇ ਊਰਜਾ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਦੇਸ਼ਾਂ ਵਿਚਾਲੇ ਸਹਿਯੋਗ ਦੀ ਇੱਕ ਹੋਰ ਚਮਕਦੀ ਮਿਸਾਲ ਹੈ।”

ਸੀਓਈ ਬਿਜਲੀ, ਆਟੋਮੇਸ਼ਨ ਅਤੇ ਸੋਲਰ ਊਰਜਾ ਦੇ ਖੇਤਰ ਵਿੱਚ ਉਮੀਦਵਾਰਾਂ ਦੀ ਰੋਜ਼ਗਾਰਯੋਗਤਾ ਨੂੰ ਵਧਾਉਣ ਲਈ ਵਧੇਰੇ ਸਿਖਲਾਈ ਲਈ ਉੱਚ ਕੁਸ਼ਲ ਟ੍ਰੇਨਰਾਂ ਅਤੇ ਅਸੈੱਸਰਾਂ ਦਾ ਇੱਕ ਪੂਲ ਬਣਾਉਣ ’ਤੇ ਧਿਆਨ ਕੇਂਦਰਤ ਕਰੇਗਾ| ਇਹ ਕੇਂਦਰ ਬਿਜਲੀ ਅਤੇ ਸੋਲਰ ਊਰਜਾ ਦੇ ਖੇਤਰ ਵਿੱਚ ਟ੍ਰੇਨਰਾਂ, ਇੰਸਟ੍ਰਕਟਰਾਂ, ਅਸੈੱਸਰਾਂ ਦੀ ਸਿਖਲਾਈ ਅਤੇ ਹੋਰ ਉੱਚ ਪੱਧਰੀ ਪ੍ਰੋਗਰਾਮ ਲਈ ਡਿਜ਼ਾਈਨ ਦੇਵੇਗਾ ਅਤੇ ਡਿਲੀਵਰੀ ਕਰੇਗਾ|

4,000 ਵਰਗ ਫੁੱਟ ਦੇ ਖੇਤਰ ਵਿੱਚ ਸਥਾਪਿਤ ਕੀਤੇ ਗਏ ਇਸ ਪ੍ਰੋਜੈਕਟ ਨੂੰ ਐੱਨਆਈਐੱਸਈ ਦੁਆਰਾ ਉਨ੍ਹਾਂ ਦੇ ਕੈਂਪਸ ਵਿੱਚ ਸੀਓਈ ਦੀ ਮੇਜ਼ਬਾਨੀ ਕਰਨ ਲਈ ਜ਼ਮੀਨ ਮੁਹੱਈਆ ਕਰਵਾਈ ਗਿਆ ਹੈ| ਸੀਓਈ ਦੋ ਲੈਬਾਂ ਨਾਲ ਲੈਸ ਹੋਵੇਗੀ, ਜਿਨ੍ਹਾਂ ਨੂੰ ਸਨਾਈਡਰ ਇਲੈਕਟ੍ਰਿਕ ਨੇ ਆਪਣੀ ਸੀਐੱਸਆਰ ਪਹਿਲਕਦਮੀ ਦੇ ਹਿੱਸੇ ਵਜੋਂ ਸਥਾਪਤ ਕੀਤਾ ਹੈ| ਅਡਵਾਂਸ ਇਲੈਕਟ੍ਰੀਸ਼ੀਅਨ ਲੈਬ ਘਰ ਅਤੇ ਬਿਲਡਿੰਗ, ਅਤੇ ਉਦਯੋਗ ਸਥਾਪਨਾ ਅਤੇ ਆਟੋਮੇਸ਼ਨ ਦੀ ਸਿਖਲਾਈ ਲਈ ਵਿਸ਼ੇਸ਼ ਤੌਰ ’ਤੇ ਤਿਆਰ ਕੀਤੇ ਯੰਤਰਾਂ ਨਾਲ ਲੈਸ ਹੈ| ਸੋਲਰ ਲੈਬ ਸੌਰ ਖੇਤਰ ਵਿੱਚ ਨਵੀਨਤਮ ਤਕਨਾਲੋਜੀ ਬਾਰੇ ਪ੍ਰੈਕਟੀਕਲ ਸਿਖਲਾਈ ਲਈ ਮਦਦ ਕਰੇਗੀ| ਸੀਓਈ ਦੀ ਸ਼ੁਰੂਆਤ ਦੇ ਨਾਲ, ਅਸੈੱਸਰਾਂ ਦੀ ਆਨਲਾਈਨ ਸਿਖਲਾਈ ਸ਼ੁਰੂ ਹੋ ਜਾਵੇਗੀ ਜਿਸ ਵਿੱਚ ਸਾਰੇ ਦੇਸ਼ ਦੇ ਟ੍ਰੇਨਰ ਸ਼ਾਮਲ ਹੋਣਗੇ| ਇਸ ਤੋਂ ਇਲਾਵਾ, ਕੇਂਦਰ ਵਿੱਚ ਨੌਜਵਾਨਾਂ ਦੀ ਸਿਖਲਾਈ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ| ਪਾਵਰ ਸੈਕਟਰ ਸਕਿੱਲ ਕੌਂਸਲ, ਜੋ ਕਿ ਕੇਂਦਰ ਦੇ ਕੰਮਕਾਜ ਦਾ ਪ੍ਰਬੰਧਨ ਕਰੇਗੀ, ਉਸ ਨੇ ਸਿਖਲਾਈ ਦੀ ਸਹੂਲਤ ਲਈ ਜੈਨਰੇਸ਼ਨ, ਟ੍ਰਾਂਸਮਿਸ਼ਨ, ਡਿਸਟ੍ਰਿਬਿਊਸ਼ਨ ਅਤੇ ਡਾਉਨਸਟ੍ਰੀਮ ਵਾਲੇ ਸਬ-ਸੈਕਟਰਾਂ ਵਿੱਚ ਵੱਖ-ਵੱਖ ਨੌਕਰੀਆਂ ਦੀਆਂ ਭੂਮਿਕਾਵਾਂ ਲਈ ਲੋੜੀਂਦੀ ਸਿਖਲਾਈ ਸਮੱਗਰੀ ਵੀ ਤਿਆਰ ਕੀਤੀ ਹੈ| ਫ਼ਰਾਂਸ ਦੇ ਸਿੱਖਿਆ ਵਿਭਾਗ ਨੇ ਇੱਕ ਮਾਹਰ ਨੂੰ ਸੀਓਈ ਦੀ ਧਾਰਣਾ, ਡਿਜ਼ਾਈਨ ਕਰਨ ਅਤੇ ਸਿਰਜਣ ਲਈ ਤਿੰਨ ਸਾਲਾਂ ਲਈ ਨਿਯੁਕਤ ਕੀਤਾ ਹੈ। ਉਸਨੇ ਇਲੈਕਟ੍ਰੀਕਲ ਡੋਮੇਨ ਵਿੱਚ ਖਾਕਾ, ਦਿਸ਼ਾ ਨਿਰਦੇਸ਼ਾਂ ਅਤੇ ਵਧੀਆ ਅਭਿਆਸਾਂ ਦਾ ਪ੍ਰਸਤਾਵ ਦੇ ਕੇ ਯੋਗਦਾਨ ਪਾਇਆ ਹੈ| ਰਾਸ਼ਟਰੀ ਹੁਨਰ ਵਿਕਾਸ ਨਿਗਮ ਸਾਰੇ ਹਿੱਸੇਦਾਰਾਂ ਲਈ ਇੱਕ ਸਹਾਇਕ ਹੈ ਅਤੇ ਪ੍ਰੋਜੈਕਟ ਲਈ ਪੇਸ਼ੇਵਰ ਸੇਧ ਪ੍ਰਦਾਨ ਕਰ ਰਿਹਾ ਹੈ|

****

ਵਾਈਬੀ/ ਐੱਸਕੇ



(Release ID: 1681878) Visitor Counter : 143


Read this release in: English , Urdu , Hindi , Odia , Tamil