ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਏਆਰਸੀਆਈ ਅਤੇ ਆਈਆਈਟੀ-ਐੱਚ ਵਿਗਿਆਨੀਆਂ ਨੇ ਨੋਵਲ ਇਲੈਕਟ੍ਰੋਡ ਸਮੱਗਰੀ ਨਾਲ ਉੱਚ-ਪ੍ਰਦਰਸ਼ਨ ਹਾਈਬ੍ਰਿਡ ਸੁਪਰਕਪੈਸਿਟਰਸ ਤਿਆਰ ਕੀਤੇ

ਇਹ ਡਿਵਾਈਸ ਅਗਲੀ ਪੀੜ੍ਹੀ ਦੇ ਉੱਚ ਪਾਵਰ-ਉੱਚ ਊਰਜਾ ਭੰਡਾਰਨ ਉਪਕਰਣਾਂ ਦੀ ਪ੍ਰਤੀ ਦਿਨ ਵਰਤੋਂ ਲਈ ਰਾਹ ਪੱਧਰਾ ਕਰ ਸਕਦੀ ਹੈ

Posted On: 17 DEC 2020 11:19AM by PIB Chandigarh

ਵਿਗਿਆਨੀਆਂ ਨੇ ਇੱਕ ਘੱਟ ਕੀਮਤ ਵਾਲੇ ਸੁਪਰਕਪੈਸਿਟਰ ਉਪਕਰਣ ਦਾ ਵਿਕਾਸ ਕੀਤਾ ਹੈ ਜਿਸਦਾ ਨੋਵਲ ਇਲੈਕਟ੍ਰੋਡ ਪਦਾਰਥ, ਜਿਸਦਾ ਕਿ ਉਨ੍ਹਾਂ ਨੇ ਸੰਸਲੇਸ਼ਣ ਕੀਤਾ ਹੈ, ਦੇ ਨਾਲ ਭੰਡਾਰਨ ਸਮਰੱਥਾ ਵਿੱਚ ਸ਼ਾਨਦਾਰ ਵਾਧਾ ਹੁੰਦਾ ਹੈ, ਜੋ ਕਿ ਅਗਲੀ ਪੀੜ੍ਹੀ ਦੇ ਉੱਚ ਪਾਵਰ-ਉੱਚ ਊਰਜਾ ਭੰਡਾਰਨ ਉਪਕਰਣਾਂ ਲਈ ਰਾਹ ਪੱਧਰਾ ਕਰ ਸਕਦਾ ਹੈ।

 ਸੁਪਰਕਪੈਸਿਟਰਸ ਨੇ ਬੈਟਰੀਆਂ ਦੇ ਮੁਕਾਬਲੇ ਵਿੱਚ ਵੱਧ ਉੱਚ ਤਾਕਤ ਘਣਤਾ, ਲੰਬੀ ਸਾਈਕਲ ਲਾਈਫ ਅਤੇ ਸ਼ਾਨਦਾਰ ਸਮਰੱਥਾ ਧਾਰਨ ਕਰਕੇ ਕਾਫ਼ੀ ਧਿਆਨ ਆਕਰਸ਼ਿਤ ਕੀਤਾ ਹੈ। ਵਪਾਰਕ ਮਾਰਕੀਟ ਵਿਚ ਉਨ੍ਹਾਂ ਦੀ ਸੰਭਾਵਿਤ ਉਪਯੋਗਤਾ ਨੂੰ ਧਿਆਨ ਵਿਚ ਰੱਖਦਿਆਂ, ਘੱਟ ਲਾਗਤ ਵਾਲੀਆਂ ਫੈਬਰੀਕੇਸ਼ਨ ਤਕਨੀਕਾਂ ਦੁਆਰਾ ਵਿਕਸਿਤ ਉੱਚ ਕਪੈਸੀਟੈਂਸ ਅਤੇ ਸ਼ਾਨਦਾਰ ਸਮਰੱਥਾ ਰੱਖਣ ਵਾਲੇ ਸੁਪਰਕਪੈਸਿਟਰਸ ਅਜੋਕੇ ਸਮੇਂ ਦੀ ਜ਼ਰੂਰਤ ਹਨ।

 ਆਈਆਈਟੀ ਹੈਦਰਾਬਾਦ ਦੇ ਸਹਿਯੋਗ ਨਾਲ ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੀ ਇੱਕ ਖੁਦਮੁਖਤਿਆਰੀ ਸੰਸਥਾ ਅੰਤਰਰਾਸ਼ਟਰੀ ਅਡਵਾਂਸਡ ਰਿਸਰਚ ਸੈਂਟਰ ਫਾਰ ਪਾਊਡਰ ਮੈਟਾਲੱਰਜੀ ਐਂਡ ਨਿਊ ਮੈਟੀਰੀਅਲਜ਼ (ਏਆਰਸੀਆਈ) ਦੇ ਵਿਗਿਆਨੀਆਂ ਨੇ ਹਾਈਬ੍ਰਿਡ ਸੁਪਰਕਪੈਸਿਟਰਸ ਲਈ, ਇੱਕ ਸਰਗਰਮ ਪਦਾਰਥ ਦੇ ਰੂਪ ਵਿੱਚ ਆਕਸੀਜਨ ਦੀਆਂ ਖਾਲੀ ਥਾਵਾਂ ਦੇ ਨਾਲ ਨੈਨੋਸ਼ੀਟ ਬਣਤਰਾਂ ਵਾਲੇ ਨਿਕਲ ਕੋਬਲਟਾਈਟ (NiCo2O4) ਦੇ ਬਣੇ ਇਲੈਕਟ੍ਰੋਡਜ਼ ਨੂੰ ਸਿੰਥੇਸਾਈਜ਼ ਕਰਨ ਲਈ ਇੱਕ ਅਸਾਨ, ਸਕੇਲੇਬਲ ਅਤੇ ਘੱਟ ਖਰਚੀਲਾ ਇਲੈਕਟ੍ਰੋ ਕੈਮੀਕਲ ਰੂਟ ਵਿਕਸਿਤ ਕੀਤਾ ਹੈ। ਇਹ ਇਲੈਕਟ੍ਰੋਡਜ਼ ਸ਼ਾਨਦਾਰ ਇਲੈਕਟ੍ਰੋ ਕੈਮੀਕਲ ਕਾਰਗੁਜ਼ਾਰੀ ਦੇ ਪਾਏ ਗਏ ਹਨ।

 ਅਜਿਹੇ ਹਾਈਬ੍ਰਿਡ ਸੁਪਰਕਪੈਸਿਟਰ, ਰਵਾਇਤੀ ਡਬਲ ਲੇਅਰ ਸੁਪਰਕਪੈਸਿਟਰਸ ਅਤੇ ਬੈਟਰੀਆਂ, ਦੋਵਾਂ ਦੀਆਂ ਵਿਸ਼ੇਸ਼ਤਾਵਾਂ ਨੂੰ ਇਕੱਠਾ ਕਰਦੇ ਹਨ ਅਤੇ ਉੱਚ ਪਾਵਰ-ਉੱਚ ਊਰਜਾ ਭੰਡਾਰਨ ਉਪਕਰਣਾਂ ਵਜੋਂ ਕੰਮ ਕਰਦੇ ਹਨ। ਹਾਲਾਂਕਿ, ਉੱਚ ਪੋਰੋਸਿਟੀ ਵਾਲੀ ਰੇਡੋਕਸ ਮੈਟਲ ਆਕਸਾਈਡ (ਐੱਮਓ) ਸਮੱਗਰੀ ਵਾਲੇ ਸੂਡੋਕਪੈਸਿਟਰ ਉਪਕਰਣਾਂ ਨੂੰ ਡਿਜ਼ਾਈਨ ਕਰਨਾ ਚੁਣੌਤੀਪੂਰਨ ਹੈ, ਜੋ ਉੱਚ ਸਮਰੱਥਾ ਅਤੇ ਚੰਗੀ ਲਾਈਫ ਸਾਈਕਲ ਨੂੰ ਪ੍ਰਦਰਸ਼ਿਤ ਕਰਦੇ ਹਨ। ਇਸਦੀ ਚਾਲਕਤਾ, ਸਥਿਰਤਾ ਅਤੇ ਇਲੈਕਟ੍ਰੋ ਕੈਮੀਕਲ ਗਤੀਵਿਧੀ ਨੂੰ ਵਧਾਉਣ ਲਈ ਸੰਸਲੇਸ਼ਣ ਵਾਲੇ ਐੱਮਓ ਦੀਆਂ ਅੰਦਰੂਨੀ ਵਿਸ਼ੇਸ਼ਤਾਵਾਂ ਨੂੰ ਸੋਧਣਾ ਲੋੜੀਂਦਾ ਹੈ।

 ਏਆਰਸੀਆਈ ਅਤੇ ਆਈਆਈਟੀ-ਐੱਚ ਦੇ ਵਿਗਿਆਨੀਆਂ ਨੇ ਇਨ੍ਹਾਂ ਚੁਣੌਤੀਆਂ ਦਾ ਹੱਲ ਲਭਣ ਦੀ ਕੋਸ਼ਿਸ਼ ਕੀਤੀ ਅਤੇ ਇੱਕ ਨੋਵਲ ਇਲੈਕਟ੍ਰੋ ਡੈਪੋਜ਼ੀਸ਼ਨ ਰੂਟ ਦੁਆਰਾ NiCo2O4 ਨੈਨੋਸਟਰਕਚਰਡ ਇਲੈਕਟ੍ਰੋਡਸ ਨੂੰ ਸੰਸਲੇਸ਼ਣ ਵਿੱਚ ਸਫ਼ਲ ਹੋਏ। ਉਨ੍ਹਾਂ ਨੇ ਹਾਈਬ੍ਰਿਡ ਸੁਪਰਕਪੈਸਿਟਰ ਲਈ ਇਕ ਸਰਗਰਮ, ਸਕਾਰਾਤਮਕ ਇਲੈਕਟ੍ਰੋਡ ਪਦਾਰਥ ਤਿਆਰ ਕਰਨ ਲਈ ਵਾਤਾਵਰਣ ਅਨੁਕੂਲ ਕੈਮੀਕਲ ਰਿਡਕਸ਼ਨ ਪ੍ਰਕਿਰਿਆ ਦੁਆਰਾ ਆਕਸੀਜਨ ਦੀਆਂ ਖਾਲੀ ਥਾਵਾਂ ਦੀ ਸਰਵੋਤਮ ਸੰਖਿਆ ਪ੍ਰਸਤੁਤ ਕੀਤੀ, ਜਿਵੇਂ ਕਿ ਇਹ "ਬੈਟਰੀ ਅਤੇ ਸੁਪਰਕੈਪਸ" ਜਰਨਲ ਵਿੱਚ ਉਨ੍ਹਾਂ ਦੇ ਤਾਜ਼ਾ ਪ੍ਰਕਾਸ਼ਨ ਵਿੱਚ ਦੱਸਿਆ ਗਿਆ ਹੈ। ਇਹ ਸੁਪਰਕਪੈਸਿਟਰਸ ਲਈ ਮੌਜੂਦਾ ਕਾਰਬਨ-ਅਧਾਰਿਤ ਇਲੈਕਟ੍ਰੋਡਜ਼ ਦਾ ਉੱਚ ਊਰਜਾ ਘਣਤਾ ਪ੍ਰਾਪਤ ਕਰਨ ਲਈ ਪ੍ਰਭਾਵਸ਼ਾਲੀ ਵਿਕਲਪ ਹੋ ਸਕਦਾ ਹੈ।

 ਖੋਜ ਟੀਮ ਦੁਆਰਾ ਪੋਰਸ ਕਾਰਬਨ ਅਤੇ NiCo2O4 ਇਲੈਕਟ੍ਰੋਡਜ਼ ਦੀ ਵਰਤੋਂ ਕਰਦਿਆਂ ਤਿਆਰ ਕੀਤੀ ਗਈ ਇੱਕ ਅਸਿਮਿਟ੍ਰਿਕ ਸੁਪਰਕਪੈਸਿਟਰ ਡਿਵਾਈਸ ਨੇ, ਸ਼ਾਨਦਾਰ ਸਮਰੱਥਾ ਧਾਰਨ ਅਤੇ ਸਥਿਰਤਾ ਦਾ ਪ੍ਰਦਰਸ਼ਨ ਕੀਤਾ।ਡਿਵਾਈਸ ਦੀ ਬਿਜਲੀ ਜ਼ਰੀਏ ਇੱਕ ਐੱਲਈਡੀ ਲੈਂਪ ਅਤੇ ਇੱਕ ਡੀਸੀ ਪੱਖੇ ਨੂੰ ਚਲਾਇਆ ਜਾ ਸਕਦਾ ਹੈ, ਜਿਵੇਂ ਕਿ ਚਿੱਤਰ ਵਿੱਚ ਦਿਖਾਇਆ ਗਿਆ ਹੈ।

 [Publication link: https://doi.org/10.1002/batt.202000121

 For further details, contact Dr. B. V. Sarada (sarada@arci.res.in) ]

  [ਪਬਲੀਕੇਸ਼ਨ ਲਿੰਕ: https://doi.org/10.1002/batt.202000121

 ਵਧੇਰੇ ਜਾਣਕਾਰੀ ਲਈ ਡਾ. ਬੀ ਵੀ ਸਾਰਦਾ (sarada@arci.res.in) ਨਾਲ ਸੰਪਰਕ ਕਰੋ]

*********

 ਐੱਨਬੀ / ਕੇਜੀਐੱਸ / (ਡੀਐੱਸਟੀ ਮੀਡੀਆ ਸੈੱਲ)



(Release ID: 1681575) Visitor Counter : 180


Read this release in: English , Urdu , Bengali , Tamil