ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ
ਕਾਮਧੇਨੂ ਚੇਅਰ ਭਾਰਤ 'ਚ ਯੂਨੀਵਰਸਿਟੀਆਂ ਅਤੇ ਕਾਲਜਾਂ 'ਚ ਸਥਾਪਿਤ ਕੀਤੀ ਜਾਏਗੀ : ਸ਼੍ਰੀ ਸੰਜੇ ਧੋਤਰਾ, ਐਮਓਐਸ, ਐਚਆਰਡੀ
ਕਾਮਧੇਨੂ ਚੇਅਰ ਕਾਲਜ ਦੇ ਨੌਜਵਾਨਾਂ ਨੂੰ ਗਾਵਾਂ ਦੇ ਵਿਗਿਆਨਕ ਅਤੇ ਆਰਥਿਕ ਮਹੱਤਤਾ ਬਾਰੇ ਸੰਵੇਦਨਸ਼ੀਲ ਕਰੇਗੀ : ਡਾ. ਕਥਾਰੀਆ, ਚੇਅਰਮੈਨ, ਆਰ. ਕੇ. ਏ.
Posted On:
15 DEC 2020 12:05PM by PIB Chandigarh
ਰਾਸ਼ਟਰੀ ਕਾਮਧੇਨੂ ਕਮਿਸ਼ਨ ਨੇ ਯੂਜੀਸੀ, ਏਆਈਸੀਟੀਈ ਅਤੇ ਏਆਈਯੂ ਦੇ ਸਹਿਯੋਗ ਨਾਲ 'ਯੂਨੀਵਰਸਟੀਆਂ ਅਤੇ ਕਾਲਜਾਂ 'ਚ 'ਕਾਮਧੇਨੂ ਚੇਅਰ' ਵਿਸ਼ੇ 'ਤੇ ਇਕ ਰਾਸ਼ਟਰੀ ਵੈਬੀਨਾਰ ਦਾ ਆਯੋਜਨ ਕੀਤਾ। ਰਾਸ਼ਟਰੀ ਕਾਮਧੇਨੂ ਕਮਿਸ਼ਨ ਦੇ ਚੇਅਰਮੈਨ ਡਾ: ਵੱਲਭ ਭਾਈ ਕਥਾਰੀਆ ਨੇ ਮਤਾ ਪੇਸ਼ ਕੀਤਾ ਅਤੇ ਸਮੂਹ ਯੂਨੀਵਰਸਿਟੀ ਅਤੇ ਕਾਲਜ ਮੁਖੀਆਂ ਨੂੰ ਹਰ ਯੂਨੀਵਰਸਿਟੀ ਅਤੇ ਕਾਲਜ 'ਚ 'ਕਾਮਧੇਨੂ ਚੇਅਰ' ਸ਼ੁਰੂ ਕਰਨ ਲਈ ਅਪੀਲ ਕੀਤੀ।
ਡਾ. ਕਥਾਰੀਆ ਨੇ ਕਿਹਾ ਕਿ ਸਾਨੂੰ ਨੌਜਵਾਨਾਂ ਨੂੰ ਆਪਣੀਆਂ ਸਵਦੇਸ਼ੀ ਗਾਵਾਂ ਦੀ ਖੇਤੀਬਾੜੀ, ਸਿਹਤ, ਸਮਾਜਿਕ, ਆਰਥਿਕ ਅਤੇ ਵਾਤਾਵਰਣਿਕ ਮਹੱਤਤਾ ਬਾਰੇ ਜਾਗਰੂਕ ਕਰਨ ਦੀ ਲੋੜ ਹੈ। ਹੁਣ ਸਰਕਾਰ ਨੇ ਗਾਂਵਾਂ ਅਤੇ ਪੰਚਗਵਿਆ ਦੀਆਂ ਸੰਭਾਵਨਾਵਾਂ ਦੀ ਪੜਚੋਲ ਕਰਨੀ ਸ਼ੁਰੂ ਕਰ ਦਿੱਤੀ ਹੈ। ਉਨਾਂ ਕਿਹਾ ਕਿ ਸਵਦੇਸ਼ੀ ਗਾਵਾਂ ਨਾਲ ਸਬੰਧਿਤ ਵਿਗਿਆਨ ਨੂੰ ਅੱਗੇ ਲਿਆਉਣ ਦੀ ਲੋੜ ਹੈ ਅਤੇ ਸਾਡੀ ਸਿੱਖਿਆ ਪ੍ਰਣਾਲੀ ਨੂੰ ਪਲੇਟਫਾਰਮ ਪ੍ਰਦਾਨ ਕਰਨਾ ਚਾਹੀਦਾ ਹੈ ਅਤੇ ਨਾਲ ਹੀ ਆਧੁਨਿਕ ਵਿਗਿਆਨਕ ਅਤੇ ਪ੍ਰੀਕ੍ਰਿਆ ਅਧਾਰਿਤ ਪਹੁੰਚ ਨਾਲ ਗਾਵਾਂ ਬਾਰੇ ਦੱਸੇ ਲਾਭਾਂ ਬਾਰੇ ਖੋਜ ਨੂੰ ਅੱਗੇ ਵਧਾਉਣਾ ਚਾਹੀਦਾ ਹੈ।
ਭਾਰਤ ਸਰਕਾਰ ਦੇ ਸਿੱਖਿਆ ਰਾਜ ਮੰਤਰੀ ਸ਼੍ਰੀ ਸੰਜੇ ਧੋਤਰਾ ਨੇ ਕਾਮਧੇਨੂ ਚੇਅਰ ਦੇ ਉੱਦਮ ਦੀ ਸ਼ਲਾਘਾ ਕੀਤੀ। ਉਨਾਂ ਨੇ ਦੱਸਿਆ ਕਿ ਅਸੀਂ ਆਪਣੇ ਸਮਾਜ ਵਿੱਚ ਗਾਵਾਂ ਦੇ ਬਹੁਤ ਸਾਰੇ ਲਾਭਾਂ ਰਾਹੀਂ ਅਮੀਰ ਹੋਏ ਸੀ ਪਰ ਵਿਦੇਸ਼ੀ ਸ਼ਾਸਕਾਂ ਦੇ ਪ੍ਰਭਾਵ ਹੇਠ ਅਸੀਂ ਇਸ ਨੂੰ ਭੁੱਲ ਗਏ। ਉਨਾਂ ਜ਼ੋਰ ਦਿੰਦਿਆਂ ਕਿਹਾ ਕਿ ਸਮਾਂ ਆ ਗਿਆ ਹੈ ਅਤੇ ਅਸੀਂ ਇਸ ਉਪਰਾਲੇ ਦਾ ਸਮਰਥਨ ਕਰੀਏ। ਉਨਾਂ ਉਮੀਦ ਜਾਹਿਰ ਕਰਦਿਆਂ ਕਿਹਾ ਕਿ ਕੁਝ ਕਾਲਜ ਅਤੇ ਯੂਨੀਵਰਸਿਟੀਆਂ ਕਾਮਧੇਨੂ ਚੇਅਰ ਦੀ ਸ਼ੁਰੂਆਤ ਕਰਨਗੀਆਂ ਤਾਂ ਦੂਸਰੇ ਵੀ ਇਸ ਦੀ ਪਾਲਣਾ ਕਰਨਗੇ। ਉਨਾਂ ਕਿਹਾ ਕਿ ਉਤਪਾਦਾਂ ਦੇ ਰੂਪ ਵਿੱਚ ਖੋਜ ਅਤੇ ਵਿਹਾਰਕ ਲਾਗੂਕਰਣ ਨੂੰ ਵਿਖਾਉਣ, ਆਰਥਿਕ ਤੌਰ 'ਤੇ ਸਥਾਪਿਤ ਕਰਨ ਅਤੇ ਸਮੇਂ ਅਨੁਸਾਰ ਸਹੀ ਵਿਗਿਆਨਕ ਡੇਟਾ ਦੇ ਨਾਲ ਪੇਸ਼ ਕਰਨ ਦੀ ਜ਼ਰੂਰਤ ਹੈ। ਸ੍ਰੀ ਧੋਤਰਾ ਨੇ ਇਸ ਇਤਿਹਾਸਕ ਉਪਰਾਲੇ ਲਈ ਡਾ. ਵੱਲਭ ਭਾਈ ਕਥਾਰੀਆ ਦੇ ਯਤਨਾਂ ਅਤੇ ਅਗਵਾਈ ਦੀ ਸ਼ਲਾਘਾ ਕੀਤੀ।
ਏਆਈਸੀਟੀਈ ਦੇ ਚੇਅਰਮੈਨ ਪ੍ਰੋਫੈਸਰ ਅਨਿਲ ਸਹਿਸਰਬੂਧੇ ਨੇ ਜ਼ੋਰ ਦਿੰਦਿਆਂ ਕਿਹਾ ਕਿ ਆਤਮ ਨਿਰਭਰ ਭਾਰਤ ਸਿਰਫ ਆਤਮਨੀਰਭਾਰ ਪਿੰਡਾਂ ਨਾਲ ਹੀ ਸੰਭਵ ਹੈ। ਸਾਨੂੰ ਪੁਰਾਣੀ ਸੂਝ ਅਤੇ ਨਵੀਂ ਤਕਨਾਲੋਜੀ ਨੂੰ ਨਵੇਂ ਅਤੇ ਚਮਕਦੇ ਭਾਰਤ ਲਈ ਜੋੜਨ ਦੀ ਜ਼ਰੂਰਤ ਹੈ। ਉਨਾਂ ਕਿਹਾ ਕਿ ਗਾਵਾਂ ਰਾਹੀਂ ਖੇਤੀਬਾੜੀ ਆਰਥਿਕਤਾ ਵੀ ਬਹੁਤ ਵਿਗਿਆਨਕ ਹੈ। ਉਨਾਂ ਨੇ ਸੰਸਦ ਮੈਂਬਰ ਆਸਕਰ ਫਰਨਾਂਡੀਜ਼ ਨੇ ਪੰਚਗਵਿਆ ਦੇ ਸਿਹਤ ਫ਼ਾਇਦਿਆਂ ਬਾਰੇ ਦਿੱਤੇ ਬਿਆਨਾਂ ਦਾ ਜ਼ਿਕਰ ਕੀਤਾ। ਪ੍ਰੋ: ਸਹਿਸ੍ਰਬੂਧੇ ਨੇ ਡਾ. ਕਥਾਰੀਆ ਦੀ ਕਾਮਧੇਨੁ ਰਿਸਰਚ ਸੈਂਟਰ, ਕਾਮਧੇਨੂ ਸਟੱਡੀ ਸੈਂਟਰ ਅਤੇ ਕਾਮਧੇਨੁ ਸੈਂਟਰ ਆਫ ਐਕਸੀਲੈਂਸ ਅਤੇ ਆਖਰਕਾਰ ਕਾਮਧੇਨੂ ਯੂਨੀਵਰਸਿਟੀ ਲਈ ਅਪੀਲ ਅਨੁਸਾਰ ਵਿਗਿਆਨ ਤੇ ਖੋਜ ਅਤੇ ਵਿਕਾਸ 'ਤੇ ਜ਼ੋਰ ਦਿੱਤਾ।
ਪ੍ਰੋਫੈਸਰ ਰਜਨੀਸ਼ ਜੈਨ, ਸਕੱਤਰ ਸ.ਯੂ.ਜੀ.ਸੀ ਨੇ ਪੰਚਗਵਿਆ ਦੀ ਇਸ ਨਵੀਨਤਾਕਾਰੀ ਪਹਿਲਕਦਮੀ ਲਈ ਸਵਾਗਤ ਕਰਦਿਆਂ ਪ੍ਰਸੰਸਾ ਕੀਤੀ ਅਤੇ ਵਾਅਦਾ ਕੀਤਾ ਕਿ ਯੂਜੀਸੀ ਕਾਮਧੇਨੂ ਚੇਅਰ ਲਈ ਪੂਰਾ ਸਮਰਥਨ ਪ੍ਰਦਾਨ ਕਰੇਗੀ। ਇਹ ਕਦਮ ਬਹੁਤ ਸਾਰੀਆਂ ਚੀਜ਼ਾਂ 'ਤੇ ਅਧਾਰਿਤ ਸਬੂਤ ਅਧਾਰਿਤ ਵਿਗਿਆਨਕ ਮਨ ਨੂੰ ਉਤਸ਼ਾਹਿਤ ਕਰੇਗਾ ਜੋ ਅਸੀਂ ਜਾਣਦੇ ਹਾਂ ਪਰ ਸਭ ਨੂੰ ਵਿਗਿਆਨਕ ਤੌਰ 'ਤੇ ਸਾਬਤ ਕਰਨ ਅਤੇ ਸਵੀਕਾਰਨ ਦੀ ਜ਼ਰੂਰਤ ਹੈ।
ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼ (ਏ.ਆਈ.ਯੂ.) ਦੇ ਸਕੱਤਰ ਜਨਰਲ, ਡਾ. ਪੰਕਜ ਮਿੱਤਲ ਨੇ ਵਾਅਦਾ ਕੀਤਾ ਕਿ ਏ.ਆਈ.ਯੂ ਇਸ ਪਹਿਲ ਦਾ ਪੂਰਾ ਸਮਰਥਨ ਕਰੇਗਾ। ਉਨਾਂ ਕਿਹਾ ਕਿ ਗਾਂ ਦੇ ਪਿੱਛੇ ਬਹੁਤ ਵੱਡਾ ਵਿਗਿਆਨ ਹੈ ਅਤੇ ਸਮਾਂ ਆ ਗਿਆ ਹੈ ਕਿ ਉਨਾਂ ਨੂੰ ਸਥਾਪਿਤ ਕੀਤਾ ਜਾਵੇ ਅਤੇ ਕਾਮਧੇਨੂ ਚੇਅਰ ਰਾਹੀਂ ਨੌਜਵਾਨਾਂ ਨੂੰ ਸੰਵੇਦਨਸ਼ੀਲ ਬਣਾਇਆ ਜਾਵੇ।
ਇਸ ਓਪਨ ਸੈਸ਼ਨ 'ਚ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿਗਿਆਨੀਆਂ ਅਤੇ ਵੀ.ਸੀਜ਼ ਨੇ ਖੁਸ਼ੀ ਜ਼ਾਹਿਰ ਕੀਤੀ ਅਤੇ ਰਾਸ਼ਟਰੀ ਕਾਮਧੇਨੁ ਕਮਿਸ਼ਨ ਦੇ ਉੱਦਮਾਂ ਦੀ ਸ਼ਲਾਘਾ ਕੀਤੀ। ਇਲਾਹਾਬਾਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਸੰਗੀਤਾ ਸ੍ਰੀਵਾਸਤਵ, ਗੁਜਰਾਤ ਦੀ ਕਾਮਧੇਨੁ ਯੂਨੀਵਰਸਿਟੀ ਦੇ ਵੀਸੀ, ਡਾ: ਨਰੇਸ਼ ਕੇਲਾਵਾਲਾ, ਰਾਜਸਥਾਨ ਤੋਂ ਆਰ ਟੀ ਡੀ ਸ਼੍ਰੀ ਕ੍ਰਿਸ਼ਨ ਮੁਰਾਰੀ ਲਾਲ ਪਾਠਕ, ਰਾਜੂਵਾਸ ਤੋਂ ਵੀ.ਸੀ., ਪ੍ਰੋ: ਵਿਸ਼ਨੂੰ ਸ਼ਰਮਾ; ਕੇਂਦਰੀ ਹਰਿਆਣਾ ਯੂਨੀਵਰਸਿਟੀ ਤੋਂ ਵਿਗਿਆਨੀ ਪ੍ਰੋ: ਸਤੀਸ਼ ਕੁਮਾਰ; ਸੌਰਾਸ਼ਟਰ ਯੂਨੀਵਰਸਿਟੀ ਤੋਂ ਵੀਸੀ ਸ਼੍ਰੀ ਨਿਤਿਨ ਪੇਠਾਣੀ; ਆਰਕੇਡੀਐਫ ਯੂਨੀਵਰਸਿਟੀ ਦੇ ਵੀਸੀ, ਡਾ ਸੁਦੇਸ਼ ਕੁਮਾਰ ਸੋਹਣੀ; ਜੋਤੀ ਵਿਦਿਆਪੀਠ ਮਹਿਲਾ ਯੂਨੀਵਰਸਿਟੀ, ਜੈਪੁਰ ਤੋਂ ਪੰਕਜ ਗਰਗ; ਗੋਧਰਾ ਦੀ ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਤੋਂ ਵੀ.ਸੀ., ਡਾ: ਪ੍ਰਤਾਪ ਸਿੰਘ ਚੌਹਾਨ; ਆਈਸੀਐਫਏਆਈ ਯੂਨੀਵਰਸਿਟੀ ਦੇ ਵੀਸੀ ਨੇ ਆਪਣੀਆਂ ਯੂਨੀਵਰਸਿਟੀਆਂ 'ਚ ਕਾਮਧੇਨੂ ਚੇਅਰ ਦੀ ਸਥਾਪਨਾ ਦਾ ਐਲਾਨ ਵੀ ਕੀਤਾ।
ਸਿੱਟੇ ਵਜੋਂ ਡਾ. ਕਥਾਰੀਆ ਨੇ ਕਿਹਾ ਕਿ ਉਹ ਗਾਂ ਦੇ ਵੱਖ ਵੱਖ ਪਹਿਲੂਆਂ ਦੇ ਸਬੰਧ 'ਚ ਸਹਿਯੋਗ ਲਈ ਸਬੰਧਿਤ ਮੰਤਰਾਲਿਆਂ ਦੇ ਸੰਪਰਕ 'ਚ ਹਨ ਜਿਥੇ ਆਯੋਜ਼ ਉਨਾਂ ਨਾਲ ਮਿਲ ਕੇ ਕੰਮ ਕਰ ਸਕਦੇ ਹਨ। ਵੈਬੀਨਾਰ ਦਾ ਸੰਚਾਲਨ ਸ਼੍ਰੀ ਪਰੇਸ਼ ਕੁਮਾਰ ਰਾਹੀਂ ਕੀਤਾ ਗਿਆ ਸੀ। ਇਸ ਵੈਬੀਨਾਰ ਦਾ ਸ੍ਰੀ ਵਿਜੇ ਤਿਵਾੜੀ ਆਰ. ਕੇ. ਏ., ਵੀ. ਸੀਜ਼. ਅਤੇ ਸਰਕਾਰੀ ਸੰਗਠਨਾਂ ਵਿਚਾਲੇ ਕਾਮਧੇਨੂ ਚੇਅਰ ਮੁਹਿੰਮ ਅਤੇ ਸਮਰਥਨ ਕਰਦੇ ਹਨ।
ਏਪੀਐਸ / ਐਮਜੀ
(Release ID: 1680876)
Visitor Counter : 195