ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਮੁੱਖ ਸਮਾਗਮ ਤੋਂ ਪਹਿਲਾਂ ਮੈਗਾ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ 2020 ਬਾਰੇ ਜਾਗਰੂਕਤਾ ਪੈਦਾ ਕਰਨ ਲਈ ਦੇਸ਼ ਭਰ ਵਿੱਚ ਕਈ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ
ਆਈਆਈਐੱਸਐੱਫ਼ - 2020 ਦਾ ਵਿਸ਼ਾ, “ਆਤਮ ਨਿਰਭਰ ਭਾਰਤ ਅਤੇ ਵਿਸ਼ਵਵਿਆਪੀ ਭਲਾਈ ਲਈ ਵਿਗਿਆਨ”, ਵਿਸ਼ਵ ਭਾਈਚਾਰੇ ਵਿੱਚ ਵਿਗਿਆਨ ਦੇ ਖੇਤਰ ਵਿੱਚ ਭਾਰਤ ਦੀ ਵਧ ਰਹੀ ਸ਼ਕਤੀ ਦੀ ਭਾਵਨਾ ਜਤਾਉਂਦਾ ਹੈ: ਆਈਆਈਐੱਸਐੱਫ਼ 2020 ਦੇ ਵੱਖ ਵੱਖ ਪਰਦਾ ਚੁੱਕਣ ਦੇ ਸਮਾਗਮਾਂ ’ਤੇ ਭਾਸ਼ਣਕਾਰ
Posted On:
12 DEC 2020 5:39PM by PIB Chandigarh
ਨੌਜਵਾਨਾਂ ਦੇ ਮਨਾਂ ਨੂੰ ਸੰਵੇਦਨਸ਼ੀਲ ਕਰਨ ਲਈ ਅਤੇ 22 ਤੋਂ 25 ਦਸੰਬਰ, 2020 ਤੱਕ ਹੋਣ ਵਾਲੇ ਅੰਤਰਰਾਸ਼ਟਰੀ ਸਾਇੰਸ ਫੈਸਟੀਵਲ (ਆਈਆਈਐੱਸਐੱਫ਼) - 2020 ਲਈ ਹਿੱਸਾ ਲੈਣ ਲਈ ਸੱਦਾ ਦੇਣ ਲਈ ਇੱਕ ਲੜੀਵਾਰ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ, ਬਹੁਤ ਸਾਰੇ ਸਮਾਗਮਾਂ ਨੂੰ ਮੁੱਖ ਮੇਲੇ ਤੋਂ ਪਹਿਲਾਂ ਇਸ ਮੈਗਾ ਸਾਇੰਸ ਫੈਸਟੀਵਲ ਨੂੰ ਹਰਮਨ ਪਿਆਰਾ ਬਣਾਉਣ ਅਤੇ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਲਈ ਇਸਦੀ ਸਾਰਥਕਤਾ ਬਾਰੇ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ|
ਨੈਸ਼ਨਲ ਇੰਸਟੀਟੀਊਟ ਆਫ਼ ਓਸ਼ੀਅਨ ਟੈਕਨਾਲੋਜੀ (ਐੱਨਆਈਓਟੀ), ਚੇਨਈ ਦੁਆਰਾ ਵਰਚੁਅਲ ਪਲੇਟਫਾਰਮ ’ਤੇ ਵਾਟਰ ਸੈਗਮੈਂਟ “ਵਾਟਰ ਸਾਇੰਸ ਫਾਰ ਸੋਸਾਈਟਲ ਡਿਵਲਮੈਂਟ, ਨੇਸ਼ਨ ਬਿਲਡਿੰਗ ਐਂਡ ਆਤਮ ਨਿਰਭਰ ਭਾਰਤ” ’ਤੇ ਇੱਕ ਘੁੰਡ ਚੁਕਾਈ ਦਾ ਸਮਾਰੋਹ ਆਯੋਜਿਤ ਕੀਤਾ ਗਿਆ। ਐੱਨਆਈਓਟੀ, ਭਾਰਤ ਸਰਕਾਰ ਦੇ ਧਰਤੀ ਵਿਗਿਆਨ ਮੰਤਰਾਲੇ ਦੀ ਖ਼ੁਦਮੁਖ਼ਤਿਆਰੀ ਸੰਸਥਾ ਹੈ। ਇਸ ਸਮਾਰੋਹ ਦੇ ਮੁੱਖ ਮਹਿਮਾਨ, ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਸਾਬਕਾ ਸੱਕਤਰ ਡਾ. ਟੀ. ਰਮਾਸਾਮੀ ਨੇ ਜਲ ਵਿਗਿਆਨ ਦੇ ਸਮਾਜਿਕ ਵਿਕਾਸ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਸਮਾਗਮ ਨੂੰ ਵਿਜਨਾਨਾ ਭਾਰਤੀ (ਵਿਭਾ) ਦੇ ਪ੍ਰਬੰਧਕੀ ਸਕੱਤਰ ਸ਼੍ਰੀ ਜੈਅੰਤ ਸਹਿਸਰਬੁੱਧੇ ਨੇ ਸੰਬੋਧਨ ਕੀਤਾ। ਆਈਆਈਐੱਸਐੱਫ਼ - 2020 ਦੀ ਮੇਜ਼ਬਾਨੀ ਸੀਐੱਸਆਈਆਰ-ਨੈਸ਼ਨਲ ਇੰਸਟੀਟੀਊਟ ਆਫ਼ ਸਾਇੰਸ, ਟੈਕਨਾਲੋਜੀ ਐਂਡ ਡਿਵੈਲਪਮੈਂਟ ਸਟੱਡੀਜ਼ (ਐੱਨਆਈਐੱਸਟੀਏਡੀਐੱਸ), ਨਵੀਂ ਦਿੱਲੀ ਕਰ ਰਹੀ ਹੈ। ਆਈਆਈਐੱਸਐੱਫ਼ - 2020, “ਆਤਮ ਨਿਰਭਰ ਭਾਰਤ ਅਤੇ ਵਿਸ਼ਵਵਿਆਪੀ ਭਲਾਈ ਲਈ ਵਿਗਿਆਨ” ਦਾ ਵਿਸ਼ਾ ਪੇਸ਼ ਕਰਦਿਆਂ, ਆਪਣੇ ਭਾਸ਼ਣ ਵਿੱਚ, ਸੀਐੱਸਆਈਆਰ-ਐੱਨਆਈਐੱਸਟੀਏਡੀਐੱਸ ਦੀ ਡਾਇਰੈਕਟਰ ਡਾ: ਰੰਜਨਾ ਅਗਰਵਾਲ ਨੇ ਇੱਕ ਵਰਚੁਅਲ ਪਲੇਟਫਾਰਮ ਦੀਆਂ ਚੁਣੌਤੀਆਂ ਅਤੇ ਮੌਕਿਆਂ ਦਾ ਪ੍ਰਗਟਾਵਾ ਕੀਤਾ| ਉਨ੍ਹਾਂ ਨੇ ਕਿਹਾ ਕਿ ਇਸ ਫੈਸਟੀਵਲ ਦਾ ਵਿਗਿਆਨ ਅਤੇ ਉਦਯੋਗਿਕ ਖੋਜ ਪ੍ਰੀਸ਼ਦ (ਸੀਐੱਸਆਈਆਰ) ਦੁਆਰਾ ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀਐੱਸਟੀ), ਧਰਤੀ ਵਿਗਿਆਨ ਮੰਤਰਾਲੇ (ਐੱਮਓਈਐੱਸ), ਬਾਇਓਟੈਕਨਾਲੋਜੀ ਵਿਭਾਗ (ਡੀਬੀਟੀ), ਇੰਡੀਅਨ ਕਾਉਂਸਲ ਆਫ਼ ਮੈਡੀਕਲ ਰਿਸਰਚ (ਆਈਸੀਐੱਮਆਰ) ਅਤੇ ਅਤੇ ਵਿਜਨਾ ਭਾਰਤੀ (ਵਿਭਾ) ਦੇ ਸਹਿਯੋਗ ਨਾਲ ਆਯੋਜਨ ਕੀਤਾ ਜਾ ਰਿਹਾ ਹੈ।
ਗੋਰਖਪੁਰ (ਯੂਪੀ) ਵਿੱਚ ਵੀ ਇਸੇ ਤਰ੍ਹਾਂ ਦਾ ਘੁੰਡ ਚੁਕਾਈ ਸਮਾਰੋਹ ਆਯੋਜਿਤ ਕੀਤਾ ਗਿਆ ਸੀ| ਇਸ ਪ੍ਰੋਗਰਾਮ ਦਾ ਵਿਸ਼ਾ ਹੈਲਥ ਰਿਸਰਚ ਕਨਕਲੇਵ ਸੀ। ਇਸ ਸਮਾਰੋਹ ਵਿੱਚ ਡਾ: ਰਜਨੀ ਕਾਂਤ, ਡਾਇਰੈਕਟਰ, ਆਈਸੀਐੱਮਆਰ-ਆਰਐੱਮਆਰਸੀ, ਗੋਰਖਪੁਰ; ਪ੍ਰੋ: ਬਲਰਾਮ ਭਾਰਗਵ, ਸਕੱਤਰ, ਡੀਐੱਚਆਰ ਅਤੇ ਡੀਜੀ-ਆਈਸੀਐੱਮਆਰ; ਪ੍ਰੋ. (ਡਾ.) ਸੁਰੇਖਾ ਕਿਸ਼ੋਰ, ਡਾਇਰੈਕਟਰ, ਏਮਜ਼, ਗੋਰਖਪੁਰ ਅਤੇ ਸ਼੍ਰੀ ਜੈਯੰਤ ਸਹਿਸਰਬੁੱਧੇ, ਪ੍ਰਬੰਧਕੀ ਸਕੱਤਰ, ਵਿਭਾ ਨੇ ਹਾਜ਼ਰੀਨ ਨੂੰ ਸੰਬੋਧਿਤ ਕੀਤਾ। ਡਾ. ਰਜਨੀ ਕਾਂਤ, ਡਾਇਰੈਕਟਰ, ਆਰਐੱਮਆਰਸੀ ਗੋਰਖਪੁਰ, ਨੇ ਆਈਆਈਐੱਸਐੱਫ਼ - 2020 ਦੇ ਵੱਖ-ਵੱਖ ਪ੍ਰਸਤਾਵਿਤ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਆਈਸੀਐੱਮਆਰ “ਹੈਲਥ ਰਿਸਰਚ ਫ਼ਾਰ ਹੈਪੀ, ਹੈਲਦੀ ਅਤੇ ਆਤਮ ਨਿਰਭਰ ਭਾਰਤ” ਵਿਸ਼ੇ ਨਾਲ ਹੈਲਥ ਰਿਸਰਚ ਕਨਕਲੇਵ ਦਾ ਆਯੋਜਨ ਕਰ ਰਿਹਾ ਹੈ।
ਪ੍ਰੋਫੈਸਰ (ਡਾ.) ਬਲਰਾਮ ਭਾਰਗਵ, ਸਕੱਤਰ, ਡੀਐੱਚਆਰ ਅਤੇ ਡਾਇਰੈਕਟਰ ਜਨਰਲ, ਆਈਸੀਐੱਮਆਰ ਨੇ ਆਪਣੇ ਸੰਬੋਧਨ ਵਿੱਚ ਆਈਸੀਐੱਮਆਰ ਦੁਆਰਾ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ 2020 ਤਹਿਤ ਆਯੋਜਿਤ “ਹੈਲਥ ਰਿਸਰਚ ਕਨਕਲੇਵ” ਦੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਨੇ “ਜੈ ਜਵਾਨ, ਜੈ ਕਿਸਾਨ, ਜੈ ਵਿਗਿਆਨ, ਅਤੇ ਜੈ ਅਨੁਸੰਧਾਨ” ਦੀ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਨੇ ਅੱਗੇ ਚਾਨਣਾ ਪਾਇਆ ਕਿ ਆਈਸੀਐੱਮਆਰ ਨਾ ਸਿਰਫ ਭਾਰਤ ਵਿੱਚ, ਬਲਕਿ ਵਿਸ਼ਵ ਵਿੱਚ ਵੀ ਇਸ ਇੱਕ ਚੰਗੀ ਜ਼ਿੰਮੇਵਾਰੀ ਅਤੇ ਐੱਨਆਈਪੀਏਐੱਚ, ਸੀਸੀਐੱਚਐੱਫ਼ ਅਤੇ ਕੋਵਿਡ-19 ਵਰਗੀਆਂ ਬਿਮਾਰੀਆਂ ਦੇ ਪ੍ਰਕੋਪਾਂ ਦੇ ਸਫ਼ਲਤਾਪੂਰਵਕ ਪ੍ਰਬੰਧਨ ਅਤੇ ਸੰਭਾਲਣ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਦਰਸ਼ਨ ਕਰ ਰਿਹਾ ਹੈ| ਡਾ: ਭਾਰਗਵ ਨੇ ਦੇਸ਼ ਦੀ ਆਤਮ ਨਿਰਭਰਤਾ ਅਤੇ ਸਿਹਤ ਖੋਜ ਦੇ ਮੁੱਲ ਅਤੇ ਸੰਕੇਤ ਨੂੰ ਦਰਸਾਉਂਦਿਆਂ ਕੇਂਦਰ ਸਰਕਾਰ ਦੁਆਰਾ ਵਿਗਿਆਨ, ਖੋਜ ਅਤੇ ਨਵੀਨਤਾ ਨੂੰ ਉਤਸ਼ਾਹਤ ਕਰਨ ਲਈ ਚੁੱਕੇ ਗਏ ਕਦਮਾਂ ਬਾਰੇ ਵਿਸਥਾਰ ਨਾਲ ਦੱਸਿਆ।
ਪ੍ਰੋਗਰਾਮ ਦੇ ਮੁੱਖ ਮਹਿਮਾਨ ਅਤੇ ਬੁਲਾਰੇ ਪ੍ਰੋ. (ਡਾ.) ਸੁਰੇਖਾ ਕਿਸ਼ੋਰ, ਡਾਇਰੈਕਟਰ, ਏਮਜ਼ ਗੋਰਖਪੁਰ ਨੇ ਆਪਣੇ ਸੰਬੋਧਨ ਵਿੱਚ “ਭਾਰਤ ਅੰਤਰਰਾਸ਼ਟਰੀ ਵਿਗਿਆਨ ਉਤਸਵ” ਦੇ ਵਿਸ਼ੇ ਬਾਰੇ ਦੱਸਿਆ ਜੋ ਵਿਗਿਆਨ ਦੇ ਖੇਤਰ ਵਿੱਚ ਵਿਸ਼ਵ ਭਾਈਚਾਰੇ ਵਿੱਚ ਭਾਰਤ ਦੀ ਵਧ ਰਹੀ ਸ਼ਕਤੀ ਦੀ ਭਾਵਨਾ ਦਰਸ਼ਾਉਂਦਾ ਹੈ। ਵਿਗਿਆਨ ਨੂੰ ਲੋਕ ਭਲਾਈ ਵਜੋਂ ਦਰਸ਼ਾਉਂਦਿਆਂ ਉਨ੍ਹਾਂ ਨੇ ਵਿਸਥਾਰ ਨਾਲ ਦੱਸਿਆ ਕਿ ਕਿਵੇਂ ਵਿਗਿਆਨ ਦੇ ਵੱਖ-ਵੱਖ ਪਹਿਲੂਆਂ ਨੇ ਕੋਵਿਡ-19 ਮਹਾਮਾਰੀ ਨਾਲ ਲੜਨ ਵਿੱਚ ਸਹਾਇਤਾ ਕੀਤੀ। ਸਿਹਤ ਸੇਵਾਵਾਂ ਵਿੱਚ ਵਿਗਿਆਨ ਦੀਆਂ ਪ੍ਰਾਪਤੀਆਂ ਦੀ ਵਰਤੋਂ ਬਾਰੇ ਦੱਸਦਿਆਂ, ਉਨ੍ਹਾਂ ਨੇ “ਡਿਜੀਟਲ ਇੰਡੀਆ” - ਆਨਲਾਈਨ ਓਪੀਡੀ, ਰਿਪੋਰਟਿੰਗ, ਡਿਜੀਟਲ ਡਾਇਗਨੌਸਟਿਕ, ਆਦਿ ਦੀ ਭੂਮਿਕਾ ਦਾ ਜ਼ਿਕਰ ਕੀਤਾ|
ਡਾਇਰੈਕਟਰ ਆਰਐੱਮਆਰਸੀ, ਗੋਰਖਪੁਰ ਡਾ: ਰਜਨੀ ਕਾਂਤ ਨੇ ਕਿਹਾ ਕਿ ਭਾਰਤ ਸਰਕਾਰ ਨੇ ਵਿਗਿਆਨ ਅਤੇ ਖੋਜ ਨੂੰ ਉਤਸ਼ਾਹਤ ਕਰਨ ਲਈ ਕਈ ਮਹੱਤਵਪੂਰਨ ਕਦਮ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਦੁਨੀਆ ਵਿਸ਼ਵਵਿਆਪੀ ਚੁਣੌਤੀਆਂ ਅਤੇ ਲੋਕਾਂ ਦੀ ਭਲਾਈ ਨੂੰ ਹੱਲ ਕਰਨ ਲਈ ਭਾਰਤੀ ਵਿਗਿਆਨੀਆਂ ਦੀ ਭੂਮਿਕਾ ਨੂੰ ਵੇਖੇ। ਵੈਕਸੀਨ ਅਤੇ ਪੋਸ਼ਣ ਮਿਸ਼ਨ ਕਰਕੇ ਬੱਚਿਆਂ ਦੀ ਸਿਹਤ ਅਤੇ ਪੋਸ਼ਣ ਨੇ ਲੋੜੀਂਦੇ ਪੱਧਰ ਨੂੰ ਪ੍ਰਾਪਤ ਕਰ ਲਿਆ ਹੈ| ਕਾਨਫ਼ਰੰਸ ਵਿਸ਼ਵਵਿਆਪੀ ਅਤੇ ਵਿਦੇਸ਼ੀ ਭਾਰਤੀ ਖੋਜਕਰਤਾਵਾਂ ਅਤੇ ਅਕਾਦਮਿਕਾਂ ਨੂੰ ਇੱਕ ਪਲੇਟਫਾਰਮ ਪ੍ਰਦਾਨ ਕਰਦੀ ਹੈ| ਉਨ੍ਹਾਂ ਨੇ ਆਈਸੀਐੱਮਆਰ ਦੁਆਰਾ ਕੋਵਿਡ-19 ਮਹਾਮਾਰੀ ਨਾਲ ਲੜਨ ਲਈ ਚੁੱਕੇ ਗਏ ਕਦਮਾਂ ਦੇ ਵੇਰਵਿਆਂ ਬਾਰੇ ਗੱਲ ਕੀਤੀ।
ਉਨ੍ਹਾਂ ਨੇ ਵਿਗਿਆਨੀਆਂ, ਖੋਜਕਰਤਾਵਾਂ, ਵਿਦਿਆਰਥੀਆਂ, ਕਾਢੀਆਂ ਅਤੇ ਹੋਰ ਸਮਾਜ ਸੇਵੀ ਲੋਕਾਂ ਨੂੰ “ਆਈਆਈਐੱਸਐੱਫ਼ -2020” ਵਿੱਚ ਹਿੱਸਾ ਲੈਣ ਲਈ ਵੀ ਬੇਨਤੀ ਕੀਤੀ। ਡਾ. ਪੁਨੀਤ ਮਿਸ਼ਰਾ, ਪ੍ਰੋਫੈਸਰ, ਕਮਿਊਨਿਟੀ ਮੈਡੀਸਨ, ਏਮਜ਼, ਨਵੀਂ ਦਿੱਲੀ ਅਤੇ ਵਿਭਾ ਦੇ ਮੈਂਬਰ ਨੇ ਵੀ ਇਸ ਸਮਾਰੋਹ ਬਾਰੇ ਗੱਲ ਕੀਤੀ।
ਸਮਾਗਮ ਦੀ ਸਮਾਪਤੀ ਸੀਨੀਅਰ ਵਿਗਿਆਨੀ ਅਤੇ ਨੋਡਲ ਕਮਿਊਨੀਕੇਸ਼ਨ ਅਫ਼ਸਰ ਡਾ. ਅਸ਼ੋਕ ਪਾਂਡੇ ਆਰਐੱਮਆਰਸੀ, ਗੋਰਖਪੁਰ ਨੇ ਧੰਨਵਾਦ ਕਰਦਿਆਂ ਕੀਤੀ। ਇਸ ਸਮਾਗਮ ਵਿੱਚ ਸੰਸਥਾ ਦੇ ਸਾਰੇ ਵਿਗਿਆਨਕ ਅਧਿਕਾਰੀਆਂ, ਸਟਾਫ਼, ਗੋਰਖਪੁਰ ਯੂਨੀਵਰਸਿਟੀ ਦੇ ਪ੍ਰੋਫੈਸਰਾਂ, ਦੇਸ਼ ਦੇ ਵੱਖ-ਵੱਖ ਅਦਾਰਿਆਂ ਦੇ ਵਿਦਿਆਰਥੀਆਂ ਅਤੇ ਮੈਡੀਕਲ ਵਿਗਿਆਨੀਆਂ ਅਤੇ ਮੀਡੀਆ ਭਾਈਚਾਰੇ ਨੇ ਆਨਲਾਈਨ ਹਿੱਸਾ ਲਿਆ।
ਇੰਟਰ-ਯੂਨੀਵਰਸਿਟੀ ਸੈਂਟਰ ਫਾਰ ਐਸਟ੍ਰੋਨੋਮੀ ਐਂਡ ਐਸਟ੍ਰੋਫਿਜਿਕਸ (ਆਈਯੂਸੀਏਏ), ਪੂਨੇ ਨੇ ਵਰਚੁਅਲ ਮਾਧਿਅਮ ਨਾਲ ਇੱਕ ਵੈਬਿਨਾਰ ਦਾ ਆਯੋਜਨ ਕੀਤਾ| ਪੂਨੇ ਨਾਲੇਜ ਕਲਸਟਰ (ਪੀਕੇਸੀ) ਦੇ ਪ੍ਰਮੁੱਖ ਜਾਂਚਕਰਤਾ ਪ੍ਰੋਫੈਸਰ ਅਜੀਤ ਕੈਂਭਾਵੀ ਨੇ “ਐਲਬਰਟ ਆਇਨਸਟਾਈਨ, ਗਰੈਵੀਟੇਸ਼ਨਲ ਵੇਵਜ਼ ਐਂਡ ਇੰਡੀਆ” ਵਿਸ਼ੇ ’ਤੇ ਪ੍ਰਸਿੱਧ ਵਿਗਿਆਨ ਲੈਕਚਰ ਬਾਰੇ ਦੱਸਿਆ। ਪ੍ਰੋ: ਕੈਂਭਾਵੀ ਆਈਯੂਸੀਏਏ ਦੇ ਸਾਬਕਾ ਡਾਇਰੈਕਟਰ ਹਨ ਅਤੇ ਇਸ ਸਮੇਂ ਉਹ ਆਈਯੂਸੀਏਏ, ਪੂਨੇ ਵਿਖੇ ਪ੍ਰੋਫੈਸਰ ਐਮਰੀਟਸ ਹਨ। ਇਹ ਵੈਬਿਨਾਰ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ 2020 ਬਾਰੇ ਜਾਗਰੂਕਤਾ ਪੈਦਾ ਕਰਨ ਲਈ ਆਯੋਜਿਤ ਕੀਤਾ ਗਿਆ ਸੀ|
ਵਿਗਿਆਨਕ ਅਤੇ ਉਦਯੋਗਿਕ ਖੋਜ ਪ੍ਰੀਸ਼ਦ (ਸੀਐੱਸਆਈਆਰ) ਨੇ 10 ਦਸੰਬਰ ਨੂੰ ਆਈਆਈਐੱਸਐੱਫ਼ 2020 ਲਈ ਇੱਕ ਘੁੰਡ ਚੁਕਾਈ ਸਮਾਰੋਹ ਦਾ ਆਯੋਜਨ ਕੀਤਾ| ਵੱਖ-ਵੱਖ ਬੁਲਾਰਿਆਂ ਨੇ ਸੀਐੱਸਆਈਆਰ ਦੇ ਫੇਸਬੁੱਕ ਪੇਜ ਅਤੇ ਯੂਟਿਊਬ ਪੇਜ ’ਤੇ ਆਨਲਾਈਨ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਆਪਣੇ ਭਾਸ਼ਣ ਦਿੱਤੇ| ਇਸ ਪ੍ਰੋਗਰਾਮ ਦਾ ਵਿਸ਼ਾ ਸੀ “ਵੋਕਲ ਫ਼ਾਰ ਲੋਕਲ: ਦਿ ਹੀਂਜ ਸਟੋਰੀ”। ਡਾ: ਸ਼ੇਖਰ ਸੀ. ਮੰਡੇ, ਡੀਜੀ, ਸੀਐੱਸਆਈਆਰ ਨੇ ਉਦਘਾਟਨੀ ਭਾਸ਼ਣ ਦਿੱਤਾ। ਵਿਜਨਾਨਾ ਭਾਰਤੀ ਦੇ ਪ੍ਰਧਾਨ ਡਾ: ਵਿਜੇ ਪੀ. ਭਾਟਕਰ ਨੇ ਗੈਸਟ ਆਫ਼ ਆਨਰ ਵਜੋਂ ਆਪਣੇ ਭਾਸ਼ਣ ਨੂੰ ਦਿੱਤਾ। ਡਾ: ਸੰਜੇ ਕੁਮਾਰ, ਡਾਇਰੈਕਟਰ, ਸੀਐੱਸਆਈਆਰ - ਇੰਡੀਅਨ ਹਿਮਾਲੀਅਨ ਬਾਇਓਰੀਸੋਰਸ ਟੈਕਨਾਲੋਜੀ; ਡਾ. ਪ੍ਰਤਿਭਾ ਬ੍ਰਾਹਮੀ, ਪ੍ਰਿੰਸੀਪਲ ਸਾਇੰਟਿਸਟ, ਆਈਸੀਏਆਰ - ਨੈਸ਼ਨਲ ਬਿਊਰੋ ਆਫ ਪਲਾਂਟ ਜੈਨੇਟਿਕ ਰਿਸੋਰਸਿਜ਼ ਅਤੇ ਡਾ. ਗੀਤਾ ਵਾਨੀ ਰਿਆਸਮ, ਮੁਖੀ, ਡਾਇਰੈਕਟੋਰੇਟ ਆਫ਼ ਸਾਇੰਸ ਕਮਿਊਨੀਕੇਸ਼ਨ ਐਂਡ ਡਿਸੈਮੀਨੇਸ਼ਨ, ਸੀਐੱਸਆਈਆਰ ਨੇ ਵੀ ਇਸ ਸਮਾਰੋਹ ਵਿੱਚ ਆਪਣੇ ਭਾਸ਼ਣ ਦਿੱਤੇ।
ਭਾਰਤੀਯਾ ਵਿਦਿਆ ਭਵਨ ਦੀ ਮਹਿਤਾ ਵਿਦਿਆਲਿਆ ਅਤੇ ਹੱਬਸ ਸਕੂਲ ਵੱਲੋਂ ਆਈਆਈਐੱਸਐੱਫ਼ 2020 ਲਈ ਨੌਜਵਾਨਾਂ ਦੇ ਮਨਾਂ ਨੂੰ ਸੰਵੇਦਨਸ਼ੀਲ ਕਰਨ ਲਈ ਇੱਕ ਆਊਟਰੀਚ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਨਵੀਂ ਦਿੱਲੀ ਦੇ ਲੇਡੀ ਹਾਰਡਿੰਗ ਮੈਡੀਕਲ ਕਾਲਜ ਦੇ ਨਿਊਰੋਲਾਜੀ ਵਿਭਾਗ ਦੇ ਮੁਖੀ ਡਾ. ਰਾਜਿੰਦਰ ਕੇ. ਧਮੀਜਾ ਅਤੇ ਭਾਰਤ ਸਰਕਾਰ ਦੇ ਧਰਤੀ ਵਿਗਿਆਨ ਮੰਤਰਾਲੇ ਦੇ ਸਾਇੰਟਿਸਟ - ਐੱਫ਼ / ਡਾਇਰੈਕਟਰ ਡਾ. ਜਗਵੀਰ ਸਿੰਘ ਨੇ ਪ੍ਰਸਿੱਧ ਵਿਗਿਆਨ ਲੈਕਚਰ ਦਿੱਤੇ| ਨਵੀਂ ਦਿੱਲੀ ਦੇ ਸੀਐੱਸਆਈਆਰ-ਨੈਸ਼ਨਲ ਇੰਸਟੀਟੀਊਟ ਆਫ਼ ਸਾਇੰਸ ਕਮਿਊਨੀਕੇਸ਼ਨ ਐਂਡ ਇਨਫਾਰਮੇਸ਼ਨ ਰਿਸੋਰਸਿਜ਼ (ਐੱਨਆਈਐੱਸਸੀਏਆਈਆਰ) ਦੇ ਸਾਇੰਟਿਸਟ ਡਾ. ਮਨੀਸ਼ ਮੋਹਨ ਗੋਰੇ ਨੇ ਭਾਰਤ ਅੰਤਰਰਾਸ਼ਟਰੀ ਸਾਇੰਸ ਫੈਸਟੀਵਲ ਦੇ ਨਜ਼ਰੀਏ, ਇਤਿਹਾਸ ਅਤੇ ਮਹੱਤਤਾ ਬਾਰੇ ਦੱਸਿਆ। ਵਿਗਿਆਨ ਵਿਭਾਗ ਦੀ ਮੁਖੀ ਸ਼੍ਰੀਮਤੀ ਆਰਤੀ ਚੋਪੜਾ ਦੁਆਰਾ ਧੰਨਵਾਦ ਕੀਤਾ ਗਿਆ। ਇਹ ਆਊਟਰੀਚ ਪ੍ਰੋਗਰਾਮ ਵਰਚੁਅਲ ਪਲੇਟਫਾਰਮ ’ਤੇ ਆਯੋਜਿਤ ਕੀਤਾ ਗਿਆ ਸੀ ਅਤੇ ਇਸ ਪ੍ਰੋਗਰਾਮ ਵਿੱਚ ਲਗਭਗ 100 ਵਿਦਿਆਰਥੀ ਅਤੇ ਅਧਿਆਪਕ ਸ਼ਾਮਲ ਹੋਏ|
ਸੀਐੱਸਆਈਆਰ-ਐੱਸਈਆਰਸੀ, ਚੇਨਈ ਨੇ ਆਈਆਈਐੱਸਐੱਫ਼ 2020 ਲਈ ਵਿਗਿਆਨ ਯਾਤਰਾ ਵਿਸ਼ੇ ’ਤੇ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਤਮਿਲ ਨਾਡੂ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਦੇ ਉਪ-ਪ੍ਰਧਾਨ ਡਾ. ਮੈਲਸਵਾਮੀ ਅੰਨਾਦੁਰਾਈ ਸਨ। ਐੱਨਆਈਓਟੀ ਦੀ ਡਾਇਰੈਕਟਰ ਡਾ: ਪੂਰਨੀਮਾ ਜਲੀਹਾਲ ਮੁੱਖ ਮਹਿਮਾਨ ਸਨ| ਸੀਐੱਸਆਈਆਰ ਦੇ ਡਾਇਰੈਕਟਰ ਜਨਰਲ ਡਾ: ਸ਼ੇਖਰ ਸੀ. ਮੰਡੇ ਨੇ ਪ੍ਰਧਾਨਗੀ ਭਾਸ਼ਣ ਦਿੱਤਾ।
******
ਐੱਨਬੀ / ਕੇਜੀਐੱਸ / (ਸੀਐੱਸਆਈਆਰ – ਨਿਸਕੇਅਰ ਇਨਪੁਟਸ)
(Release ID: 1680318)
Visitor Counter : 190