ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਬਰਾਜ਼ੀਲ ਦੀ ਡਾ. ਕੈਰੋਲਿਨਾ ਅਰੂਜੋ ਨੂੰ ਬੀਜਗਣਿਤੀ ਜਿਓਮੈਟਰੀ ਵਿੱਚ ਸ਼ਾਨਦਾਰ ਕਾਰਜ ਲਈ ਯੰਗ ਮੈਥੇਮੈਟੀਸ਼ਿਯਨ ਦਾ ਰਾਮਾਨੁਜਨ ਪੁਰਸਕਾਰ 2020 ਮਿਲਿਆ

ਡਾ. ਕੈਰੋਲਿਨਾ ਯੰਗ ਮੈਥੇਮੈਟੀਸ਼ਿਯਨਜ਼ ਦਾ ਰਾਮਾਨੁਜਨ ਪੁਰਸਕਾਰ ਪ੍ਰਾਪਤ ਕਰਨ ਵਾਲੀ ਪਹਿਲੀ ਗੈਰ-ਭਾਰਤੀ ਹਨ

Posted On: 11 DEC 2020 5:22PM by PIB Chandigarh

ਯੰਗ ਮੈਥੇਮੈਟੀਸ਼ਿਯਨ ਦਾ ਰਾਮਾਨੁਜਨ ਪੁਰਸਕਾਰ 2020 ਇੱਕ ਵਰਚੁਅਲ ਸਮਾਰੋਹ ਵਿੱਚ 9 ਦਸੰਬਰ 2020 ਨੂੰ ਬਰਾਜ਼ੀਲ ਦੇ ਰਿਓ ਡੀ ਜਨੇਰਿਓ ਸਥਿਤ ਇੰਸਟੀਚਿਊਟ ਫਾਰ ਪਿਓਰ ਐਂਡ ਐਪਲਾਈਡ ਮੈਥੇਮੈਟਿਕਸ (ਆਈਐੱਮਪੀਏ) ਦੀ ਡਾ. ਕੈਰੋਲਿਨਾ ਅਰੂਜੋ ਨੂੰ ਪ੍ਰਦਾਨ ਕੀਤਾ ਗਿਆ।

ਇਸ ਸਾਲ ਕਿਸੇ ਵਿਕਾਸਸ਼ੀਲ ਦੇਸ਼ ਦੇ ਇੱਕ ਖੋਜਕਰਤਾ ਨੂੰ ਦਿੱਤਾ ਜਾਣ ਵਾਲਾ ਅਤੇ ਆਈਸੀਟੀਪੀ (ਇੰਟਰਨੈਸ਼ਨਲ ਸੈਂਟਰ ਫਾਰ ਥਿਓਰੈਟੀਕਲ ਫਿਜ਼ਿਕਸ) ਅਤੇ ਇੰਟਰਨੈਸ਼ਨਲ ਮੈਥੇਮੈਟੀਕਲ ਯੂਨੀਅਨ ਦੇ ਸਹਿਯੋਗ ਨਾਲ ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੁਆਰਾ  ਵਿੱਤ ਪੋਸ਼ਿਤ ਇਹ ਪੁਰਸਕਾਰ ਡਾ. ਕੈਰੋਲਿਨਾ ਨੂੰ ਬੀਜਗਣਿਤੀ ਜਿਓਮੈਟਰੀ ਵਿੱਚ ਸ਼ਾਨਦਾਰ ਕਾਰਜ ਦੇ ਲਈ ਦਿੱਤਾ ਗਿਆ।ਉਨ੍ਹਾਂ ਦਾ ਖੋਜ ਕਾਰਜ ਬਾਈਰੇਸ਼ਨਲ ਜਿਓਮੈਟਰੀ 'ਤੇ ਕੇਂਦਰਿਤ ਹੈ, ਜਿਸਦਾ ਉਦੇਸ਼ ਬੀਜਗਣਿਤੀ ਕਿਸਮ ਦੀਆਂ ਸੰਰਚਨਾਵਾਂ ਨੂੰ ਵਰਗੀਕਰਨ ਕਰਨਾ ਅਤੇ ਉਨ੍ਹਾਂ ਦਾ ਵਰਣਨ ਕਰਨਾ ਹੈ।

ਡਾ. ਅਰੂਜੋ, ਜੋ ਕਿ ਇੰਟਰਨੈਸ਼ਨਲ ਮੈਥੇਮੈਟੀਕਲ ਯੂਨੀਅਨ ਵਿੱਚ ਗਣਿਤ ਦੇ ਖੇਤਰ ਵਿੱਚ ਮਹਿਲਾਵਾਂ ਦੀ ਕਮੇਟੀ ਦੀ ਵਾਈਸ ਪ੍ਰੈਜ਼ੀਡੈਂਟ ਹਨ, ਇਹ ਪੁਰਸਕਾਰ ਪ੍ਰਾਪਤ ਕਰਨ ਵਾਲੀ ਪਹਿਲੀ ਗੈਰ ਭਾਰਤੀ ਹਨ ਅਤੇ ਉਹ ਸਾਰੀਆਂ ਮਹਿਲਾਵਾਂ ਦੇ ਲਈ ਇੱਕ ਆਦਰਸ਼ ਸਾਬਤ ਹੋਵੇਗੀ।

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੁਆਰਾ ਮਹਿਲਾਵਾਂ ਦੇ ਲਈ ਸ਼ੁਰੂ ਕੀਤੀ ਗਈ ਵਿਗਿਆਨ ਜਯੋਤੀ ਵਰਗੇ ਨਵੇਂ ਪ੍ਰੋਗਰਾਮਾਂ ਦੀ ਜਾਣਕਾਰੀ ਦਿੰਦੇ ਹੋਏ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਸਕੱਤਰ ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਨੇ ਮਹਿਲਾ ਮੈਥੇਮੈਟੀਸ਼ਿਯਨ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਨੂੰ ਆਪਣੇ ਖੁਦ ਦੇ ਉਦਾਹਰਣ ਦੇ ਜ਼ਰੀਏ ਪ੍ਰੇਰਿਤ ਕਰਨ ਦੇ ਲਈ ਡਾ.ਅਰੂਜੋ ਨੂੰ ਭਾਰਤ ਆਉਣ ਲਈ ਸੱਦਾ ਦਿੱਤਾ।

ਇੰਟਰਨੈਸ਼ਨਲ ਮੈਥੇਮੈਟੀਕਲ ਯੂਨੀਅਨ (ਆਈਐੱਮਯੂ) ਦੇ ਪ੍ਰੈਜ਼ੀਡੈਂਟ ਪ੍ਰੋਫੈਸਰ ਕਾਰਲੋਸ ਕੇਨਿੰਗ ਨੇ ਇਸ ਪ੍ਰਾਪਤੀ ਦੇ ਲਈ ਡਾ. ਅਰੂਜੋ ਨੂੰ ਵਧਾਈ ਦਿੱਤੀ ਅਤੇ ਗਣਿਤ ਵਿੱਚ ਮਹਿਲਾਵਾਂ ਨੂੰ ਪ੍ਰੋਤਸਾਹਨ ਦੇਣ ਅਤੇ ਮਹੱਤਵਪੂਰਣ ਮੈਥੇਮੈਟੀਕਲ ਗਤੀਵਿਧੀਆਂ ਦੇ ਆਯੋਜਿਨ ਵਿੱਚ ਉਸਦੀ ਭੂਮਿਕਾ ਦੀ ਪ੍ਰਸੰਸਾ ਕੀਤੀ। ਉਨ੍ਹਾ ਨੇ ਕਿਹਾ, "ਉਹ 2015 ਤੋਂ ਆਈਸੀਟੀਪੀ ਦੀ ਇੱਕ ਸੀਮੌਨਜ਼ ਐਸ਼ੋਸੀਏਟ ਰਹੀ ਹੈ।"

ਯੂਨੈੱਸਕੋ ਵਿੱਚ ਭਾਰਤ ਦੇ ਰਾਜਦੂਤ/ ਸਥਾਈ ਪ੍ਰਤੀਨਿਧੀ ਵਿਸ਼ਾਲ ਵੀ. ਸ਼ਰਮਾ ਨੇ ਕਿਹਾ ਕਿ ਮੈਥੇਮੈਟੀਸ਼ਿਯਨ ਕਿਸੀ ਦੇਸ਼ ਦਾ ਵਿਸ਼ੇਸ਼ ਨਹੀਂ ਹੁੰਦਾ ਹੈ। ਡਾ. ਅਰੂਜੋ ਦਾ ਸੰਬੰਧ ਭਲੇ ਹੀ ਬਰਾਜ਼ੀਲ ਨਾਲ ਹੋਵੇ, ਲੇਕਿਨ ਉਹ ਇੱਕ ਮੈਥੇਮੈਟੀਸ਼ਿਯਨ ਹੈ। ਉਹ ਸਾਰੇ ਬ੍ਰਹਿਮੰਡ ਦੀ ਹੈ ਕਿਉਂਕਿ ਗਣਿਤ ਬ੍ਰਹਿਮਮਡ ਦੀ ਭਾਸ਼ਾ ਹੈ।

ਪੁਰਸਕਾਰ ਸਮਾਰੋਹ ਵਿੱਚ, ਡਾ.ਅਰੂਜੋ ਨੇ 'ਅਲਜੇਬਰਾਟਿਕ ਵੈਰਾਯਟੀਜ਼ ਵਿਦ ਪੌਜੇਟਿਵ ਟੇਂਗੇਂਟ ਬੰਡਲਜ਼' ਵਿਸ਼ੇ 'ਤੇ ਇੱਕ ਚਰਚਾ ਵਿੱਚ ਬਾਈਰੇਸ਼ਨਲ ਜੀਓਮੈਟਰੀ ਅਤੇ ਫੋਲੀਏਸ਼ਨ ਸਮੇਤ ਬੀਜਗਣਿਤੀਯ ਜਿਓਮੈਟਰੀ  ਦੇ ਬਾਰੇ iਵਚ ਗੱਲ ਰੱਖੀ।

ਹਰ ਸਾਲ 45 ਸਾਲ ਤੋਂ ਘੱਟ ਉਮਰ ਦੇ ਉਨ੍ਹਾਂ ਯੰਗ ਮੈਥੇਮੈਟੀਸ਼ਿਯਨਜ਼,ਜਿਨ੍ਹਾਂ ਨੇ ਕਿਸੇ ਵਿਕਾਸਸ਼ੀਲ਼ ਦੇਸ਼ ਵਿੱਚ ਸ਼ਾਨਦਾਰ ਖੋਜ ਕੀਤੀ ਹੋਵੇ, ਨੂੰ ਦਿੱਤੇ ਜਾਣ ਵਾਲੇ ਇਸ ਪੁਰਸਕਾਰ ਦੀ ਸਥਾਪਨਾ ਵਿਗਿਆਨ ਅਤੇ ਟੈਕਨੋਲੋਜੀ ਦੁਆਰਾ ਸ਼੍ਰੀ ਸ਼੍ਰੀਨਿਵਾਸ ਰਾਮਾਨੁਜਨ ਦੀ ਕਮੇਟੀ ਵਿੱਚ ਕੀਤੀ ਗਈ ਸੀ।ਰਾਮਾਨੁਜਨ ਸ਼ੁਧ ਗਣਿਤ ਦੇ ਇੱਕ ਜੀਨੀਅਸ ਸਨ, ਜੋ ਜ਼ਰੂਰੀ ਤੌਰ 'ਤੇ ਸਵੈ-ਸਿੱਖਿਅਤ ਸਨ ਅਤੇ ਜਿਨ੍ਹਾਂ ਨੇ ਐਲਿਪਟਿਕ ਫੰਕਸ਼ਨਜ਼, ਇਨਫਾਈਨਾਈਟ ਸੀਰੀਜ਼ ਅਤੇ ਸੰਸਥਾਵਾਂ ਦੇ ਵਿਸਲੇਸ਼ਣਾਤਮਕ ਸਿਧਾਂਤ ਦੇ ਬਾਰੇ ਵਿੱਚ ਸ਼ਾਨਦਾਰ ਯੋਗਦਾਨ ਦਿੱਤਾ।

 

ramanujan 1.jpg

 

https://ci6.googleusercontent.com/proxy/-PXQlenkSM5y9WM6qjor3RNZPBfEfn-aHk5kDe9LZsvGoCy3D6l_1A0lmRmgr1rWnAZwoF1DmXJipHO2cB38zBByq4p20nCtSO6FcTV58G1Tm1NZfjlADCZtwA=s0-d-e1-ft#https://static.pib.gov.in/WriteReadData/userfiles/image/image002ARY6.jpg

 

ramanujan 2.jpg

 

*****

 

ਐੱਨਬੀ/ਕੇਜੀਐੱਸ



(Release ID: 1680316) Visitor Counter : 149


Read this release in: Urdu , English , Hindi , Tamil