ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ)

ਇੰਜੀਨੀਅਰਿੰਗ ਸੇਵਾ (ਮੇਨ) ਪ੍ਰੀਖਿਆ, 2020 ਦੇ ਨਤੀਜੇ

Posted On: 11 DEC 2020 5:34PM by PIB Chandigarh

ਸੰਘ ਲੋਕ ਸੇਵਾ ਕਮਿਸ਼ਨ ਵੱਲੋਂ 18 ਅਕਤੂਬਰ, 2020 ਨੂੰ ਆਯੋਜਿਤ ਇੰਜੀਨੀਅਰਿੰਗ ਸੇਵਾ (ਮੇਨ) ਪ੍ਰੀਖਿਆ, 2020 ਦੇ ਲਿਖਤੀ ਭਾਗ ਦੇ ਨਤੀਜੇ ਦੇ ਅਧਾਰ ’ਤੇ ਨਿਮਨਲਿਖਤ ਰੋਲ ਨੰਬਰ ਵਾਲੇ ਉਮੀਦਵਾਰਾਂ ਨੇ ਇੰਟਰਵਿਊ/ਪਰਸਨੈਲਿਟੀ ਟੈਸਟ ਲਈ ਯੋਗਤਾ ਪ੍ਰਾਪਤ ਕਰ ਲਈ ਹੈ: 

2. ਇਨ੍ਹਾਂ ਸਾਰੇ ਉਮੀਦਵਾਰਾਂ ਦੀ ਉਮੀਦਵਾਰੀ ਇਨ੍ਹਾਂ ਦੇ ਹਰ ਪ੍ਰਕਾਰ ਤੋਂ ਯੋਗ ਪਾਏ ਜਾਣੇ ਦੇ ਅਧੀਨ ਹੈ। ਉਮੀਦਵਾਰਾਂ ਨੂੰ ਆਪਣੀ ਉਮਰ, ਅਕਾਦਮਿਕ ਯੋਗਤਾ, ਸਮੁਦਾਏ, ਬੈਂਚਮਾਰਕ ਵਿਕਲਾਂਗਤਾ (ਜਿੱਥੇ ਲਾਗੂ ਹੋਵੇ) ਆਦਿ ਦੇ ਆਪਣੇ ਦਾਅਵੇ ਦੇ ਸਮਰਥਨ ਵਿੱਚ ਪਰਸਨੈਲਿਟੀ ਟੈਸਟ ਦੇ ਸਮੇਂ ਮੂਲ ਪ੍ਰਮਾਣ ਪੱਤਰ ਪੇਸ਼ ਕਰਨੇ ਹੋਣਗੇ। ਇਸ ਲਈ ਉਨ੍ਹਾਂ ਨੂੰ ਪਰਸਨੈਲਿਟੀ ਟੈਸਟ ਬੋਰਡਾਂ ਦੇ ਅੱਗੇ ਮੌਜੂਦ ਹੋਣ ਤੋਂ ਪਹਿਲਾਂ ਕਮਿਸ਼ਨ ਦੀ ਵੈੱਬਸਾਈਟ ’ਤੇ ਉਪਲੱਬਧ ਮਹੱਤਵਪੂਰਨ ਨਿਰਦੇਸ਼ਾਂ ਅਨੁਸਾਰ ਆਪਣੇ ਪ੍ਰਮਾਣ ਪੱਤਰ ਤਿਆਰ ਰੱਖਣ ਅਤੇ ਪ੍ਰਮਾਣ ਪੱਤਰਾਂ ਦੀ ਲੋੜ ਦੀ ਪਹਿਲਾਂ ਹੀ ਜਾਂਚ ਕਰ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ।

3. ਪ੍ਰੀਖਿਆ ਦੀ ਨਿਯਮਾਂਵਲੀ ਅਨੁਸਾਰ ਇਨ੍ਹਾਂ ਸਾਰੇ ਉਮੀਦਵਾਰਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਕਮਿਸ਼ਨ ਦੀ ਵੈੱਬਸਾਈਟ https://www.upsconline.nic.in   ’ਤੇ ਉਪਲੱਬਧ ਕਰਾਏ ਜਾਣ ਵਾਲੇ ਵਿਸਥਾਰਤ ਅਰਜ਼ੀ ਫਾਰਮ (ਡੀਏਐੱਫ) ਨੂੰ ਭਰ ਲੈਣ। ਡੀਏਐੱਫ ਕਮਿਸ਼ਨ ਦੀ ਵੈੱਬਸਾਈਟ ’ਤੇ ਮਿਤੀ 24.12.2020 ਤੋਂ 05.01.2021 ਨੂੰ ਸ਼ਾਮ 6.00 ਵਜੇ ਤੱਕ ਉਪਲੱਬਧ ਰਹੇਗਾ। ਡੀਏਐੱਫ ਨੂੰ ਭਰਨ ਅਤੇ ਉਸ ਨੂੰ ਕਮਿਸ਼ਨ ਵਿੱਚ ਔਨਲਾਈਨ ਜਮਾਂ ਕਰਨ ਸਬੰਧੀ ਮਹੱਤਵਪੂਰਨ ਨਿਰਦੇਸ਼ ਵੀ ਵੈੱਬਸਾਈਟ ’ਤੇ ਉਪਲੱਬਧ ਕਰਾਏ ਜਾਣਗੇ। ਸਫਲ ਐਲਾਨੇ ਗਏ ਉਮੀਦਵਾਰਾਂ ਨੂੰ ਔਨਲਾਈਨ ਵਿਸਥਾਰਤ ਅਰਜ਼ੀ ਫਾਰਮ ਭਰਨ ਤੋਂ ਪਹਿਲਾਂ ਵੈੱਬਸਾਈਟ ਦੇ ਸਬੰਧਿਤ ਪੇਜ ’ਤੇ ਖੁਦ ਨੂੰ ਰਜਿਸਟਰ ਕਰਨਾ ਹੋਵੇਗਾ ਅਤੇ ਇਸ ਦੇ ਨਾਲ ਹੀ ਆਪਣੀ ਯੋਗਤਾ, ਰਾਂਖਵੇਂ ਕਰਨ ਲਈ ਦਾਅਵੇ ਦੇ ਸਮਰਥਨ ਵਿੱਚ ਸਬੰਧਿਤ ਪ੍ਰਮਾਣ ਪੱਤਰਾਂ/ਦਸਤਾਵੇਜ਼ਾਂ ਦੀਆਂ ਸਕੈਨ ਕੀਤੀਆਂ ਗਈਆਂ ਕਾਪੀਆਂ ਨੂੰ ਅਪਲੋਡ ਕਰਕੇ ਫਾਰਮ ਸਮੇਤ ਔਨਲਾਈਨ ਸਬਮਿਟ ਕਰਨਾ ਹੋਵੇਗਾ। ਨਿਰਧਾਰਤ ਸਮੇਂ ਦੇ ਅੰਦਰ ਔਨਲਾਈਨ ਵਿਸਥਾਰਤ ਅਰਜ਼ੀ ਫਾਰਮ (ਡੀਏਐੱਫ) ਨਾ ਕੀਤੇ ਜਾਣ ਦੀ ਸਥਿਤੀ ਵਿੱਚ ਕਮਿਸ਼ਨ ਵੱਲੋਂ ਸਬੰਧਿਤ ਉਮੀਦਵਾਰਾਂ ਦੀ ਉਮੀਦਵਾਰੀ ਰੱਦ ਕਰ ਦਿੱਤੀ ਜਾਵੇਗੀ। ਯੋਗ ਉਮੀਦਵਾਰਾਂ ਨੂੰ ਮਿਤੀ 25 ਸਤੰਬਰ, 2019 ਨੂੰ ਅਧਿਸੂਚਿਤ ਅਤੇ ਭਾਰਤ ਦੇ ਗਜ਼ਟ ਵਿੱਚ ਪ੍ਰਕਾਸ਼ਿਤ ਇੰਜੀਨੀਅਰਿੰਗ ਸੇਵਾ ਪ੍ਰੀਖਿਆ, 2020 ਦੀ ਨਿਯਮਾਂਵਲੀ ਅਤੇ ਪ੍ਰੀਖਿਆ ਨੋਟਿਸ ਦਾ ਹਵਾਲਾ ਲੈਣ ਦੀ ਵੀ ਸਲਾਹ ਦਿੱਤੀ ਜਾਂਦੀ ਹੈ ਜੋ ਕਿ ਕਮਿਸ਼ਨ ਦੀ ਵੈੱਬਸਾਈਟ ’ਤੇ ਵੀ ਉਪਲੱਬਧ ਹੈ। 

4. ਉਮੀਦਵਾਰ ਵਿਸਥਾਰਤ ਅਰਜ਼ੀ ਫਾਰਮ  (ਡੀਏਐੱਫ) ਭਰਨ ਸਬੰਧੀ ਮਹੱਤਵਪੂਰਨ ਨਿਰਦੇਸ਼ਾਂ ਅਤੇ ਇੰਟਰਵਿਊ ਦੇ ਸਮੇਂ ਪੇਸ਼ ਕੀਤੇ ਜਾਣ ਵਾਲੇ ਪ੍ਰਮਾਣ ਪੱਤਰਾਂ ਦੇ ਸੰਦਰਭ ਵਿੱਚ ਕਮਿਸ਼ਨ ਦੀ ਵੈੱਬਸਾਈਟ ’ਤੇ ਉਪਲੱਬਧ ਨਿਰਦੇਸ਼ਾਂ ਦੇ ਨਾਲ ਨਾਲ ਇੰਜੀਨੀਅਰਿੰਗ ਸੇਵਾ ਪ੍ਰੀਖਿਆ, 2020 ਦੀ ਨਿਯਮਾਂਵਲੀ ਨੂੰ ਧਿਆਨਪੂਰਬਕ ਪੜ੍ਹ ਲੈਣ। ਉਮੀਦਵਾਰ ਆਪਣੀ ਉਮਰ, ਜਨਮ ਮਿਤੀ, ਅਕਾਦਮਿਕ ਯੋਗਤਾ, ਸਮੁਦਾਏ  (ਐੱਸਸੀ/ਐੱਸਟੀ/ਓਬੀਸੀ/ਈਡਬਲਯੂਐੱਸ) ਅਤੇ ਸਰੀਰਿਕ ਵਿਕਲਾਂਗਤਾ ਦੀ ਸਥਿਤੀ (ਬੈਂਚਮਾਰਕ ਵਿਕਲਾਂਗਤਾ ਵਾਲੇ ਉਮੀਦਵਾਰਾਂ ਦੇ ਮਾਮਲੇ ਵਿੱਚ) ਦੇ ਸਮਰਥਨ ਵਿੱਚ ਉਚਿੱਤ ਪ੍ਰਮਾਣ ਪੱਤਰ ਪੇਸ਼ ਨਾ ਕਰ ਪਾਉਣ ਲਈ ਖੁਦ ਜਵਾਬਦੇਹ ਹੋਣਗੇ। ਜੇਕਰ ਲਿਖਤੀ ਪ੍ਰੀਖਿਆ ਦਾ ਯੋਗ ਕੋਈ ਉਮੀਦਵਾਰ ਇੰਜਨੀਅਰ ਸੇਵਾ ਪ੍ਰੀਖਿਆ, 2020 ਲਈ ਆਪਣੀ ਉਮੀਦਵਾਰੀ ਦੇ ਸਮਰਥਨ ਵਿੱਚ ਕੋਈ ਜਾਂ ਸਾਰੇ ਲੋੜੀਂਦੇ ਮੂਲ ਦਸਤਾਵੇਜ਼ ਪੇਸ਼ ਨਹੀਂ ਕਰਦਾ ਤਾਂ ਉਸ ਨੂੰ ਪਰਸਨੈਲਿਟੀ ਪ੍ਰੀਖਿਆ ਬੋਰਡ ਦੇ ਅੱਗੇ ਪੇਸ਼ ਹੋਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਅਤੇ ਕੋਈ ਯਾਤਰਾ ਭੱਤਾ ਨਹੀਂ ਦਿੱਤਾ ਜਾਵੇਗਾ। 

5. ਇੰਟਰਵਿਊ ਦੇ ਪ੍ਰੋਗਰਾਮ ਸਬੰਧੀ ਉਮੀਦਵਾਰਾਂ ਨੂੰ ਜਾਣੂ ਕਰਵਾ ਦਿੱਤਾ ਜਾਵੇਗਾ। ਅਤੇ ਇੰਟਰਵਿਊ ਦੀ ਸਹੀ ਮਿਤੀ ਦੀ ਸੂਚਨਾ ਉਮੀਦਵਾਰਾਂ ਨੂੰ ਈ-ਸਮਨ ਪੱਤਰ ਜ਼ਰੀਏ ਦਿੱਤੀ ਜਾਵੇਗੀ। ਰੋਲ ਨੰਬਰ ਮੁਤਾਬਿਕ ਇੰਟਰਵਿਊ ਦਾ ਪ੍ਰੋਗਰਾਮ ਵੀ ਕਮਿਸ਼ਨ ਦੀ ਵੈੱਬਸਾਈਟ ’ਤੇ ਉਪਲੱਬਧ ਕਰਾ ਦਿੱਤਾ ਜਾਵੇਗਾ। ਉਮੀਦਵਾਰਾਂ ਨੂੰ ਬੇਨਤੀ ਹੈ ਕਿ ਉਹ ਇਸ ਸਬੰਧ ਵਿੱਚ ਅਪਡੇਟ ਲਈ ਕਮਿਸ਼ਨ ਦੀ ਵੈੱਬਸਾਈਟ  (https://www.upsc.gov.in) ਦੇਖਣ। 

6. ਉਮੀਦਵਾਰਾਂ ਨੂੰ ਪਰਸਨੈਲਿਟੀ ਪ੍ਰੀਖਿਆ ਲਈ ਸੂਚਿਤ ਕੀਤੀ ਗਈ ਮਿਤੀ ਅਤੇ ਸਮੇਂ ਵਿੱਚ ਤਬਦੀਲੀ ਕਰਨ ਸਬੰਧੀ ਬੇਨਤੀ ’ਤੇ ਕਿਸੇ ਵੀ ਸਥਿਤੀ ਵਿੱਚ ਵਿਚਾਰ ਨਹੀਂ ਕੀਤਾ ਜਾਵੇਗਾ।

7. ਜਿਨ੍ਹਾਂ ਉਮੀਦਵਾਰਾਂ ਨੇ ਇਸ ਪ੍ਰੀਖਿਆ ਵਿੱਚ ਯੋਗਤਾ ਪ੍ਰਾਪਤ ਨਹੀਂ ਕੀਤੀ ਹੈ, ਉਨ੍ਹਾਂ ਦੇ ਅੰਕ ਅੰਤਿਮ ਨਤੀਜੇ ਦੇ ਪ੍ਰਕਾਸ਼ਨ ਦੇ ਉਪਰੰਤ (ਪਰਸਨੈਨਿਟੀ ਪ੍ਰੀਖਿਆ ਦੇ ਆਯੋਜਨ ਦੇ ਬਾਅਦ) ਕਮਿਸ਼ਨ ਦੀ ਵੈੱਬਸਾਈਟ ’ਤੇ ਅਪਲੋਡ ਕੀਤੇ ਜਾਣਗੇ ਅਤੇ ਇਹ ਅੰਕ ਪੱਤਰ ਵੈੱਬਸਾਈਟ ’ਤੇ 30 ਦਿਨਾਂ ਦੇ ਸਮੇਂ ਲਈ ਉਪਲੱਬਧ ਰਹਿਣਗੇ। 

8. ਉਮੀਦਵਾਰ ਆਪਣਾ ਰੋਲ ਨੰਬਰ ਅਤੇ ਜਨਮ ਦੀ ਮਿਤੀ ਅੰਕਿਤ ਕਰਨ ਦੇ ਬਾਅਦ ਅੰਕ ਪੱਤਰ ਪ੍ਰਾਪਤ ਕਰ ਸਕਦੇ ਹਨ। ਜਾਂ ਸੰਘ ਲੋਕ ਸੇਵਾ ਕਮਿਸ਼ਨ ਵੱਲੋਂ ਉਮੀਦਵਾਰਾਂ ਨੂੰ ਅੰਕ ਪੱਤਰ ਦੀਆਂ ਪ੍ਰਿੰਟਿਡ ਕਾਪੀਆਂ, ਉਮੀਦਵਾਰਾਂ ਨੂੰ ਡਾਕ ਟਿਕਟ ਲੱਗੇ ਸਵੈ ਪਤਾ ਲਿਖੇ ਲਿਫਾਫ਼ੇ ਸਮੇਤ ਉਨ੍ਹਾਂ ਵੱਲੋਂ ਵਿਸ਼ੇਸ਼ ਬੇਨਤੀ ਪ੍ਰਾਪਤ ਹੋਣ ’ਤੇ ਹੀ ਭੇਜੀ ਜਾਵੇਗੀ। ਅੰਕ ਪੱਤਰਾਂ ਦੀਆਂ ਪ੍ਰਿੰਟਿਡ ਕਾਪੀਆਂ ਪ੍ਰਾਪਤ ਕਰਨ ਦੇ ਇਛੁੱਕ ਉਮੀਦਵਾਰਾਂ ਨੂੰ ਅਜਿਹੀ ਬੇਨਤੀ ਕਮਿਸ਼ਨ ਦੀ ਵੈੱਬਸਾਈਟ ’ਤੇ ਅੰਕ ਪੱਤਰਾਂ ਦੇ ਪ੍ਰਦਰਸ਼ਿਤ ਕੀਤੇ ਜਾਣ ਦੇ ਤੀਹ ਦਿਨਾਂ ਦੇ ਅੰਦਰ ਕਰਨੀ ਚਾਹੀਦੀ ਹੈ, ਇਸ ਦੇ ਬਾਅਦ ਅਜਿਹੀ ਕਿਸੇ ਬੇਨਤੀ ’ਤੇ ਵਿਚਾਰ ਨਹੀਂ ਕੀਤਾ ਜਾਵੇਗਾ। 

9. ਨਤੀਜਾ ਸੰਘ ਲੋਕ ਸੇਵਾ ਕਮਿਸ਼ਨ ਦੀ ਵੈੱਬਸਾਈਟ https://www.upsc.gov.in ’ਤੇ ਵੀ ਉਪਲੱਬਧ ਰਹੇਗਾ। 

10. ਸੰਘ ਲੋਕ ਸੇਵਾ ਕਮਿਸ਼ਨ ਦੇ ਕੰਪਲੈਕਸ ਵਿੱਚ ਇੱਕ ਸੁਵਿਧਾ ਕਾਊਂਟਰ ਸਥਿਤ ਹੈ। ਉਮੀਦਵਾਰ ਆਪਣੀ ਪ੍ਰੀਖਿਆ/ਨਤੀਜੇ ਨਾਲ ਸਬੰਧਿਤ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ/ਸਪੱਸ਼ਟੀਕਰਨ ਇਸ ਕਾਊਂਟਰ ਤੋਂ ਕੰਮਕਾਜੀ ਦਿਨਾਂ ਵਿੱਚ ਸਵੇਰੇ 10.00 ਤੋਂ ਸ਼ਾਮ 5.00 ਵਜੇ ਦਰਮਿਆਨ ਨਿੱਜੀ ਰੂਪ ਨਾਲ ਜਾਂ ਟੈਲੀਫੋਨ ਨੰਬਰ 23388088, (011)-23385271/ 23381125/ 23098543 ’ਤੇ ਪ੍ਰਾਪਤ ਕਰ ਸਕਦੇ ਹਨ। 

11. ਔਨਲਾਈਨ ਵਿਸਥਾਰਤ ਅਰਜ਼ੀ ਫਾਰਮ ਭਰਨ ਦੌਰਾਨ ਕਿਸੇ ਪ੍ਰਕਾਰ ਦੀ ਮੁਸ਼ਕਿਲ ਆਉਣ ਦੀ ਸਥਿਤੀ ਵਿੱਚ ਉਮੀਦਵਾਰ, ਟੈਲੀਫੋਨ ਨੰਬਰ 23388088/ 23381125,  ਐਕਸਟੈਨਸ਼ਨ 4331/ 4340 ’ਤੇ ਸਾਰੇ ਕੰਮਕਾਜੀ ਦਿਵਸਾਂ ਵਿੱਚ ਸਵੇਰੇ 10.00 ਵਜੇ ਤੋਂ ਸ਼ਾਮ 5.00 ਵਜੇ ਵਿਚਕਾਰ ਸੰਪਰਕ ਕਰ ਸਕਦੇ ਹਨ। 

ਸੰਘ ਲੋਕ ਸੇਵਾ ਕਮਿਸ਼ਨ ਦੇ ਪ੍ਰੀਖਿਆ ਹਾਲਾਂ ਦੇ ਕੰਪਲੈਕਸ ਵਿੱਚ ਮੋਬਾਇਲ ਫੋਨ ’ਤੇ ਪਾਬੰਦੀ ਹੈ।

 

ਨਤੀਜੇ ਦੇਖਣ ਲਈ ਇੱਥੇ ਕਲਿੱਕ ਕਰੋ:  

*******

SNC                                           




(Release ID: 1680139) Visitor Counter : 208