ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਡਾ. ਹਰਸ਼ ਵਰਧਨ ਨੇ ਡੀਆਰਡੀਓ, ਲਦਾਖ ਦੇ ਹਾਈ ਅਲਟੀਟਿਊਡ ਡਿਫੈਂਸ ਇੰਸਟੀਚਿਊਟ ਦੁਆਰਾ ਕਰਵਾਏ ਗਏ ਆਈਆਈਐੱਸਐੱਫ 2020 ਦੇ ਕਰਟੇਨ ਰੇਜ਼ਰ ਸਮਾਰੋਹ ਨੂੰ ਵਰਚੁਅਲੀ ਸੰਬੋਧਿਤ ਕੀਤਾ
DIHAR (ਡੀਆਈਐੱਚਏਆਰ) ਨੂੰ ਵਿਗਿਆਨਕ ਵਿਕਾਸ ਜ਼ਰੀਏ ਲਦਾਖ ਦੇ ਖੇਤਰ ਵਿੱਚ ਸਥਾਨਕ ਅਬਾਦੀ ਅਤੇ ਸੈਨਿਕਾਂ ਦੀ ਰਹਿਣ-ਸਹਿਣ ਦੀਆਂ ਸਥਿਤੀਆਂ ਨੂੰ ਬਿਹਤਰ ਬਣਾਉਣ ਅਤੇ ਇਸ ਰਣਨੀਤਕ ਢੰਗ ਨਾਲ ਸਥਿਤ ਖੇਤਰ ਵਿੱਚ ਮਿਲਟਰੀ-ਸਿਵਲ ਫਿਊਜ਼ਨ ਵਿੱਚ ਵਿਲੱਖਣ ਯੋਗਦਾਨ ਪਾਉਣ ਸਦਕਾ ਇਸ ਪ੍ਰੋਗਰਾਮ ਲਈ ਚੁਣਿਆ ਗਿਆ ਹੈ।” ਡਾ. ਹਰਸ਼ ਵਰਧਨ
ਆਈਆਈਐੱਸਐੱਫ -2020, ਇੱਕ ਵਰਚੁਅਲ ਪਲੇਟਫਾਰਮ ‘ਤੇ ਆਯੋਜਿਤ ਕੀਤਾ ਜਾ ਰਿਹਾ ਹੈ ਜੋ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਦੇ ਸਾਰੇ ਹਿਤਧਾਰਕਾਂ ਵਿੱਚ ਵਿਗਿਆਨਕ ਟੈਂਪਰਾਮੈਂਟ ਨੂੰ ਵਧਾਉਣ ਅਤੇ ਜਸ਼ਨ ਮਨਾਉਣ ਦੀ ਅਟੱਲ ਭਾਵਨਾ ਨੂੰ ਦਰਸਾਉਂਦਾ ਹੈ: ਡਾ. ਹਰਸ਼ ਵਰਧਨ
“ਆਈਆਈਐੱਸਐੱਫ -2020 ਦਾ ਵਿਸ਼ਾ: “ਸਵੈ-ਨਿਰਭਰ ਭਾਰਤ ਅਤੇ ਗਲੋਬਲ ਕਲਯਾਣ ਲਈ ਵਿਗਿਆਨ” ਮੌਜੂਦਾ ਪ੍ਰਸੰਗ ਵਿੱਚ ਬਹੁਤ ਢੁੱਕਵਾਂ ਹੈ ਜਦੋਂ ਕਿ ਦੇਸ਼ ਵਿਕਾਸ ਦੀ ਤੇਜ਼ੀ ਅਤੇ ਆਤਮਨਿਰਭਰ ਭਾਰਤ ਦੇ ਸੰਕਲਪ ਦੀ ਅਗਵਾਈ ਲਈ ਵਿਗਿਆਨ ਅਤੇ ਤਕਨਾਲੋਜੀ ਵੱਲ ਵੇਖ ਰਿਹਾ ਹੈ: ਡਾ. ਹਰਸ਼ ਵਰਧਨ
“ਐੱਸਐਂਡਟੀ ਲਦਾਖ ਵਰਗੇ ਖੇਤਰ ਲਈ ਵਧੇਰੇ ਢੁੱਕਵੀਂ ਹੋ ਜਾਂਦੀ ਹੈ ਜਿਥੋਂ ਦਾ ਕਠੋਰ ਵਾਤਾਵਰਣ ਮਨੁੱਖਾਂ ਅਤੇ ਜਾਨਵਰਾਂ ਦੇ ਜੀਵਨ ਨਿਰਬਾਹ ਲਈ ਵੱਡੀ ਚੁਣੌਤੀ ਪੈਦਾ ਕਰਦਾ ਹੈ: ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਦੇ ਉਪ ਰਾਜਪਾਲ, ਸ੍ਰੀ ਆਰ ਕੇ ਮਾਥੁਰ
Posted On:
08 DEC 2020 6:02PM by PIB Chandigarh
ਕੇਂਦਰੀ ਵਿਗਿਆਨ ਅਤੇ ਤਕਨਾਲੋਜੀ, ਪ੍ਰਿਥਵੀ ਵਿਗਿਆਨ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਕਿਹਾ ਹੈ ਕਿ ਇਸ ਸਾਲ ਕੋਵਿਡ -19 ਦੇ ਕਾਰਨ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ -2020 ਦਾ ਆਯੋਜਨ ਵਰਚੁਅਲ ਪਲੇਟਫਾਰਮ 'ਤੇ ਕਰਨਾ, ਵਿਗਿਆਨ, ਤਕਨਾਲੋਜੀ ਅਤੇ ਇਨੋਵੇਸ਼ਨ ਦੇ ਸਾਰੇ ਹਿਤਧਾਰਕਾਂ ਵਿਚਕਾਰ ਵਿਗਿਆਨਕ ਟੈਂਪਰਾਮੈਂਟ ਨੂੰ ਵਧਾਉਣ ਅਤੇ ਜਸ਼ਨ ਦੀ ਅਣਮਿੱਥੀ ਭਾਵਨਾ ਨੂੰ ਦਰਸਾਉਂਦਾ ਹੈ। ਉਹ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ), ਲਦਾਖ ਦੇ ਡਿਫੈਂਸ ਇੰਸਟੀਚਿਊਟ ਆਫ਼ ਹਾਈ ਅਲਟੀਟਿਊਡ ਰਿਸਰਚ (ਡੀਆਈਐੱਚਏਆਰ) ਵੱਲੋਂ ਕਰਵਾਏ ਗਏ ਆਈਆਈਐੱਸਐੱਫ -2020 ਦੇ ਕਰਟੇਨ ਰੇਜ਼ਰ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਵੀਡੀਓ ਕਾਨਫਰੰਸਿੰਗ ਰਾਹੀਂ ਦਰਸ਼ਕਾਂ ਨੂੰ ਸੰਬੋਧਨ ਕਰ ਰਹੇ ਸਨ।
ਵਰਚੁਅਲ ਸਮਾਰੋਹ ਵਿਚ ਹਿੱਸਾ ਲੈਣ ਵਾਲਿਆਂ ਵਿੱਚ ਸ਼੍ਰੀ ਆਰ ਕੇ ਮਾਥੁਰ, ਉਪ ਰਾਜਪਾਲ, ਯੂਟੀ ਲਦਾਖ; ਸ਼੍ਰੀ ਜਮਯਾਂਗ ਸੇਰਿੰਗ ਨਾਮਗਯਾਲ, ਸੰਸਦ ਮੈਂਬਰ, ਲੱਦਾਖ; ਸ਼੍ਰੀ ਤਾਸ਼ੀ ਗੈਲਸਨ, ਚੀਫ ਐਗਜ਼ੀਕਿਊਟਿਵ ਕੌਂਸਲਰ, ਐੱਲਏਐੱਚਡੀਸੀ, ਲੇਹ, ਲੱਦਾਖ; ਡਾ. ਜੀ ਸਤੀਸ਼ ਰੈਡੀ, ਸਕੱਤਰ, ਡੀਡੀ ਆਰਐਂਡਡੀ ਅਤੇ ਚੇਅਰਮੈਨ ਡੀਆਰਡੀਓ; ਡਾ. ਓ ਪੀ ਚੌਰਸੀਆ, ਡਾਇਰੈਕਟਰ ਡੀਆਈਐੱਚਏਆਰ, ਲੇਹ; ਡਾ. ਏ ਕੇ ਸਿੰਘ, ਡੀਐੱਸ ਅਤੇ ਡੀਜੀ (ਐੱਲਐੱਸ) ਡੀਆਰਡੀਓ ਸ਼ਾਮਲ ਸਨ।
ਡਾ. ਹਰਸ਼ ਵਰਧਨ ਨੇ ਉਮੀਦ ਜਤਾਈ ਕਿ “ਡਿਜੀਟਲ ਪਲੇਟਫਾਰਮ ਦੀ ਵਰਤੋਂ ਨਾਲ, ਆਈਆਈਐੱਸਐੱਫ ਦੇਸ਼ ਦੇ ਦੂਰ ਦੁਰਾਡੇ ਕੋਨੇ ਦੇ ਲੋਕਾਂ ਨੂੰ ਇੱਕ ਹੀ ਕਲਿੱਕ ਵਿੱਚ ਸ਼ਾਮਲ ਕਰਨ ਦੇ ਸਮਰੱਥ ਹੋ ਜਾਵੇਗਾ, ਜਿਸ ਨਾਲ ਆਈਆਈਐੱਸਐੱਫ ਦੇ ਆਯੋਜਨ ਦੇ ਉਦੇਸ਼ਾਂ ਨੂੰ ਪੂਰਾ ਕਰਨ ਵਿੱਚ ਸਹਾਇਤਾ ਮਿਲੇਗੀ।”
ਵਿਗਿਆਨ ਅਤੇ ਟੈਕਨੋਲੋਜੀ ਅਤੇ ਇਸ ਨਾਲ ਜੁੜੇ ਸਾਰੇ ਸੰਗਠਨਾਂ, ਜੋ ਇਸ ਤਿਉਹਾਰ ਦਾ ਹਿੱਸਾ ਹਨ, ਦੀ ਵੱਡੀ ਸਫਲਤਾ ਦੀ ਕਾਮਨਾ ਕਰਦਿਆਂ ਮੰਤਰੀ ਨੇ ਕਿਹਾ, “ਆਈਆਈਐੱਸਐੱਫ -2020 ਵਿੱਚ 10,000 ਤੋਂ ਵੀ ਵੱਧ ਖੋਜਕਰਤਾਵਾਂ, ਵਿਗਿਆਨੀਆਂ ਅਤੇ ਵਿਭਿੰਨ ਵਿਸ਼ਿਆਂ ਦੇ ਮਾਹਿਰਾਂ ਨੂੰ ਆਪਣੇ ਖੋਜ ਨਤੀਜਿਆਂ ਅਤੇ ਪਹਿਚਾਣ ਕੀਤੇ ਖੋਜ ਥੀਮਾਂ 'ਤੇ ਇਨੋਵੇਟਿਵ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਲਈ ਇਕੱਠੇ ਕਰਨ ਦਾ ਪ੍ਰਸਤਾਵ ਹੈ।
ਡਾ. ਹਰਸ਼ ਵਰਧਨ ਨੇ ਵੇਰਵਾ ਦਿੰਦਿਆਂ ਦਸਿਆ, “ਆਈਆਈਐੱਸਐੱਫ -2020 ਦਾ ਵਿਸ਼ਾ: 'ਸਵੈ-ਨਿਰਭਰ ਭਾਰਤ ਅਤੇ ਵਿਸ਼ਵ ਕਲਯਾਣ ਲਈ ਵਿਗਿਆਨ' ਮੌਜੂਦਾ ਪ੍ਰਸੰਗ ਵਿਚ ਬਹੁਤ ਢੁੱਕਵਾਂ ਹੈ ਜਦੋਂ ਰਾਸ਼ਟਰ ਵਿਕਾਸ ਦੀ ਗਤੀ ਵਿੱਚ ਤੇਜ਼ੀ ਲਿਆਉਣ ਅਤੇ ਇੱਕ ਆਤਮਨਿਰਭਰ ਭਾਰਤ ਦੇ ਸੰਕਲਪ ਦੀ ਅਗਵਾਈ ਕਰਨ ਲਈ ਵਿਗਿਆਨ ਅਤੇ ਤਕਨਾਲੋਜੀ ਵੱਲ ਦੇਖ ਰਿਹਾ ਹੈ।” ਉਨ੍ਹਾਂ ਕਿਹਾ, “ਆਈਆਈਐੱਸਐੱਫ, ਵਿਦਿਆਰਥੀਆਂ ਅਤੇ ਵਿਗਿਆਨ ਨੂੰ ਪਿਆਰ ਕਰਨ ਵਾਲੇ ਜੀਵਨ ਦੇ ਹਰ ਖੇਤਰ ਦੇ ਨਾਗਰਿਕਾਂ ਵਲੋਂ ਬਹੁਤ ਉਡੀਕਿਆ ਜਾਂਦਾ ਇੱਕ ਸਲਾਨਾ ਸਮਾਗਮ ਹੈ।”
11500 ਫੁੱਟ ਦੀ ਉਚਾਈ 'ਤੇ ਲੇਹ ਵਿਖੇ ਸਥਿਤ ਡੀਆਰਡੀਓ ਦੇ ਡਿਫੈਂਸ ਇੰਸਟੀਚਿਊਟ ਆਫ਼ ਹਾਈ ਅਲਟੀਟਿਊਡ ਰਿਸਰਚ (ਡੀਆਈਐੱਚਏਆਰ) ਦੀ, ਲਦਾਖ ਦੇ ਖੇਤਰ ਵਿੱਚ ਵਿਗਿਆਨਕ ਵਿਕਾਸ ਜ਼ਰੀਏ ਸਥਾਨਕ ਅਬਾਦੀ ਅਤੇ ਸੈਨਿਕਾਂ ਦੇ ਰਹਿਣ-ਸਹਿਣ ਦੇ ਹਾਲਾਤਾਂ ਨੂੰ ਬਿਹਤਰ ਬਣਾਉਣ ਵਿੱਚ ਵਿਲੱਖਣ ਯੋਗਦਾਨ ਪਾਉਣ ਅਤੇ ਇਸ ਰਣਨੀਤਕ ਢੰਗ ਨਾਲ ਸਥਿਤ ਖੇਤਰ ਵਿੱਚ ਮਿਲਟਰੀ-ਸਿਵਲ ਫਿਊਜ਼ਨ ਵਿੱਚ ਯੋਗਦਾਨ ਪਾਉਣ ਕਰਕੇ ਇਸ ਸਮਾਰੋਹ ਦੇ ਆਯੋਜਨ ਲਈ ਚੋਣ ਕੀਤੀ ਗਈ ਹੈ। ਡਾ. ਹਰਸ਼ ਵਰਧਨ ਨੇ ਖੁਸ਼ੀ ਜ਼ਾਹਰ ਕੀਤੀ ਕਿ “ਅੱਜ ਲੱਦਾਖ ਦੇ ਕਿਸਾਨ ਗ਼ੈਰ-ਪੈਦਾਵਾਰ ਵਾਲੇ ਖੇਤਰ ਵਿੱਚ ਫਲ ਅਤੇ ਸਬਜ਼ੀਆਂ ਦੀਆਂ ਕਿਸਮਾਂ ਉਗਾ ਰਹੇ ਹਨ, ਜੋ ਕਿ ਕੁਝ ਦਹਾਕੇ ਪਹਿਲਾਂ ਸੰਭਵ ਨਹੀਂ ਸੀ।”
ਉਨ੍ਹਾਂ ਸੰਤੁਸ਼ਟੀ ਪ੍ਰਗਟ ਕੀਤੀ ਕਿ “ਇੰਸਟੀਚਿਊਟ ਦਾ ਯੋਗਦਾਨ ਵਿਗਿਆਨ ਅਤੇ ਤਕਨਾਲੋਜੀ ਦੀ ਸ਼ਕਤੀ ਦਾ ਸਹੀ ਪ੍ਰਤੀਬਿੰਬ ਹੈ ਜਿਸ ਸਦਕਾ ਜ਼ਮੀਨੀ ਪੱਧਰ 'ਤੇ ਤਬਦੀਲੀਆਂ ਲਿਆਂਦੀਆਂ ਜਾ ਸਕਦੀਆਂ ਹਨ। ਮੇਰੀ ਰਾਏ ਵਿੱਚ, ਆਈਆਈਐੱਸਐੱਫ -2020 ਦੇ ਪ੍ਰਬੰਧਕਾਂ ਨੇ ਇਸ ਤਿਉਹਾਰ ਦੇ ਕਰਟੇਨ ਰੇਜ਼ਰ ਦੇ ਲਾਂਚ ਲਈ ਇਸ ਸਥਾਨ ਦੀ ਸਹੀ ਚੋਣ ਕੀਤੀ ਹੈ। ਇੰਸਟੀਚਿਊਟ ਵੱਲੋਂ ਕੀਤਾ ਜਾ ਰਿਹਾ ਕੰਮ ਸੱਚਮੁੱਚ ਹੀ ਇਸ ਪ੍ਰੋਗਰਾਮ ਦੇ ਟੀਚੇ ਨਾਲ ਮੇਲ ਖਾਂਦਾ ਹੈ।” ਉਨ੍ਹਾਂ ਕਿਹਾ, “ਮੈਨੂੰ ਬਹੁਤ ਤਸੱਲੀ ਹੈ ਕਿ ਲੜੀ ਦੇ ਇੱਕ ਕਰਟੇਨ ਰੇਜ਼ਰ ਦਾ ਆਯੋਜਨ ਲਦਾਖ ਦੇ ਨਵੇਂ ਸਥਾਪਿਤ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਕੀਤਾ ਜਾ ਰਿਹਾ ਹੈ।”
ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਦੇ ਉਪ ਰਾਜਪਾਲ ਸ਼੍ਰੀ ਆਰ ਕੇ ਮਾਥੁਰ ਨੇ ਆਪਣੇ ਸੰਬੋਧਨ ਵਿੱਚ ਵਿਗਿਆਨ ਅਤੇ ਤਕਨਾਲੋਜੀ ਦੀ, ਅਬਾਦੀ ਦੇ ਸਮਾਜਿਕ-ਆਰਥਿਕ ਮਿਆਰ ਨੂੰ ਬਿਹਤਰ ਬਣਾਉਣ ਦੇ ਨਾਲ ਨਾਲ, ਭੌਤਿਕ ਸੀਮਾਵਾਂ ਦੀਆਂ ਚੁਣੌਤੀਆਂ ਦੇ ਬਾਵਜੂਦ ਸਾਡੇ ਦੇਸ਼ ਦੇ ਹਰ ਕੋਨੇ ਤੱਕ ਪਹੁੰਚਣ ਦੀ ਸੁਭਾਵਕ ਸਮਰੱਥਾ ਬਾਰੇ ਚਾਨਣਾ ਪਾਇਆ। “ਇਹ ਲੱਦਾਖ ਵਰਗੇ ਖੇਤਰ ਲਈ ਵਧੇਰੇ ਪ੍ਰਸੰਗਿਕ ਹੋ ਜਾਂਦਾ ਹੈ, ਜਿਥੋਂ ਦਾ ਕਠੋਰ ਵਾਤਾਵਰਣ ਮਨੁੱਖਾਂ ਅਤੇ ਜਾਨਵਰਾਂ ਦੇ ਜੀਵਨ ਨਿਰਬਾਹ ਲਈ ਵੱਡੀ ਚੁਣੌਤੀ ਹੈ। ਐੱਸਐਂਡਟੀ ਨੇ ਸਥਾਨਕ ਲੋਕਾਂ ਲਈ ਲੱਦਾਖ ਵਿੱਚ ਆਜੀਵਕਾ ਨੂੰ ਵਧੇਰੇ ਆਰਾਮਦਾਇਕ ਬਣਾਉਣ ਅਤੇ ਸਥਾਨਕ ਕਿਸਾਨਾਂ ਲਈ ਬਿਹਤਰ ਮਿਹਨਤਾਨੇ ਵਿੱਚ ਬਹੁਤ ਸਹਾਇਤਾ ਕੀਤੀ ਹੈ, ਜਿਸ ਲਈ ਡੀਆਈਐੱਚਏਆਰ ਦਾ ਯੋਗਦਾਨ ਸ਼ਲਾਘਾਯੋਗ ਹੈ। ਉਨ੍ਹਾਂ ਨੇ ਜ਼ੀਰੋ ਕਾਰਬਨ ਨਿਕਾਸ ਨਾਲ ਖਿੱਤੇ ਨੂੰ ਸਵੈ-ਟਿਕਾਊ ਬਣਾਉਣ ਲਈ ਲੱਦਾਖ ਦੇ ਅਖੁੱਟ ਊਰਜਾ ਸਰੋਤਾਂ ਤੋਂ ਲਾਭ ਲੈਣ ਦੀ ਵੱਡੀ ਸੰਭਾਵਨਾ ਬਾਰੇ ਵੀ ਦੱਸਿਆ।
ਡਾ. ਏ.ਕੇ. ਸਿੰਘ, ਡੀਐੱਸ ਅਤੇ ਡੀਜੀ (ਐਲਐੱਸ) ਡੀਆਰਡੀਓ ਨੇ ਵਿਗਿਆਨ ਨੂੰ ਆਰਐਂਡਡੀ ਦੇ ਸੀਮਿਤ ਦਾਇਰੇ ਤੋਂ ਬਾਹਰ ਲੈ ਕੇ ਅਸਲ ਖੇਤਰ ਦੀਆਂ ਥਾਵਾਂ ‘ਤੇ ਲਿਜਾਣ ਦੀ ਮਹੱਤਤਾ ਬਾਰੇ ਦੱਸਿਆ ਤਾਂ ਜੋ ਆਬਾਦੀ ਦੀ ਆਜੀਵਕਾ ਨੂੰ ਸਿਹਤਮੰਦ, ਆਰਥਿਕ ਅਤੇ ਟਿਕਾਊ ਬਣਾਇਆ ਜਾ ਸਕੇ। ਉਨ੍ਹਾਂ ਨੇ ਮੌਜੂਦਾ ਸਥਾਨਕ ਸਮੱਸਿਆਵਾਂ ਦੇ ਸਥਾਨਕ ਹੱਲ ਲੱਭਣ ਲਈ ਐੱਸਐਂਡਟੀ ਨੂੰ ਮਜ਼ਬੂਤ ਕਰਨ 'ਤੇ ਜ਼ੋਰ ਦਿੱਤਾ।
ਡਾ. ਓ.ਪੀ. ਚੌਰਸੀਆ, ਡਾਇਰੈਕਟਰ, ਡੀਆਈਐੱਚਏਆਰ ਅਤੇ ਲੇਹ ਵਿਖੇ ਇਸ ਸਮਾਰੋਹ ਦੇ ਸਮੁੱਚੇ ਕੋਆਰਡੀਨੇਟਰ, ਨੇ ਆਪਣੇ ਸਵਾਗਤੀ ਭਾਸ਼ਣ ਵਿੱਚ, ਲੱਦਾਖ ਦੇ ਦੂਰ ਦੁਰਾਡੇ ਟਿਕਾਣੇ ‘ਤੇ ਇਸ ਤਰ੍ਹਾਂ ਦੇ ਸਮਾਗਮ ਆਯੋਜਿਤ ਕਰਨ ਦੀ ਮਹੱਤਤਾ ਬਾਰੇ ਦੱਸਿਆ ਅਤੇ ਉਨ੍ਹਾਂ ਲੱਦਾਖ ਦੇ ਇਸ ਉਚਾਈ ਵਾਲੇ ਖੇਤਰ ਦੀ ਜਨਤਾ ਵਿੱਚ ਵਿਕਸਿਤ ਤਕਨਾਲੋਜੀਆਂ ਨੂੰ ਫੈਲਾਉਣ ਦਾ ਵਾਅਦਾ ਕੀਤਾ।
ਇਸ ਪ੍ਰੋਗਰਾਮ ਵਿੱਚ ਪ੍ਰਸ਼ਾਸਨ, ਨੀਤੀ, ਸਿੱਖਿਆ, ਖੇਤੀਬਾੜੀ, ਉੱਦਮਤਾ ਅਤੇ ਵਿਦਿਆਰਥੀਆਂ ਵਰਗੇ ਵਿਭਿੰਨ ਖੇਤਰਾਂ ਤੋਂ ਭਾਗੀਦਾਰਾਂ ਵਲੋਂ ਔਨਲਾਈਨ ਮੀਡੀਆ ਜ਼ਰੀਏ ਹਿੱਸਾ ਲਿਆ ਗਿਆ।
1960 ਵਿਚ ਸਥਾਪਿਤ, ਡੀਆਈਐੱਚਏਆਰ ਨੇ ਵਿਲੱਖਣ ਖੇਤਰ ਅਤੇ ਮੌਸਮ ਦੀਆਂ ਸਥਿਤੀਆਂ ਲਈ ਖੇਤਰੀ ਤੌਰ 'ਤੇ ਢੁੱਕਵੀਂਆਂ ਖੇਤੀ-ਜਾਨਵਰ ਤਕਨਾਲੋਜੀਆਂ (agro-animal technologies) ਤਿਆਰ ਕੀਤੀਆਂ ਹਨ। ਸੰਸਥਾ ਅੱਜ ਦੇਸ਼ ਦੀ ਮੁੜ ਸੁਰਜੀਤੀ ਟੀਚਿਆਂ ਦੇ ਸਮਰਥਨ ਵਿਚ ਏਕੀਕ੍ਰਿਤ ਰਾਸ਼ਟਰੀ ਰਣਨੀਤਕ ਪ੍ਰਣਾਲੀ ਅਤੇ ਸਮਰੱਥਾਵਾਂ ਦੀ ਉਸਾਰੀ ਲਈ ਸਥਾਨਕ ਲੋਕਾਂ ਲਈ ਆਰਥਿਕ ਅਤੇ ਸਮਾਜਿਕ ਵਿਕਾਸ ਦੀਆਂ ਰਣਨੀਤੀਆਂ ਨੂੰ ਮਿਲਾਉਣ ਲਈ ਚੰਗੇ ਕੰਮ ਜਾਰੀ ਰੱਖ ਰਹੀ ਹੈ ਜੋ ਕਿ ਅੱਜ ਦੀ ਜ਼ਰੂਰਤ ਹੈ। ਡੀਆਰਡੀਓ ਦੀ ਅਗਵਾਈ ਹੇਠ, ਡੀਆਈਐੱਚਏਆਰ ਵਲੋਂ ਹਿਮਾਲਿਆ ਦੀਆਂ ਉਚਾਈ ਵਾਲੀਆਂ ਥਾਵਾਂ ਵਿੱਚ ਤਾਇਨਾਤ ਸੈਨਿਕਾਂ ਦੀ ਭੋਜਨ, ਸਿਹਤ ਅਤੇ ਊਰਜਾ ਸੁਰੱਖਿਆ ਨੂੰ ਵਿਗਿਆਨਕ ਕਾਢਾਂ, ਤਕਨੀਕਾਂ ਦੇ ਤਬਾਦਲੇ ਅਤੇ ਸਥਾਨਕ ਅਬਾਦੀ ਦੀ ਸ਼ਮੂਲੀਅਤ ਦੇ ਜ਼ਰੀਏ ਫੌਜ ਲਈ ਤਾਜ਼ੇ ਭੋਜਨ ਦੀ ਉਪਲਬਧਤਾ ਨੂੰ ਵਧਾਉਣ ਦੇ ਯਤਨ ਕੀਤੇ ਜਾ ਰਹੇ ਹਨ। ਸਾਲਾਂ ਤੋਂ, ਡੀਆਈਐੱਚਏਆਰ ਹਾਈ ਅਲੀਟੀਟਿਊਡ ਵਾਲੇ ਖੋਜ ਦੇ ਕੰਮ ਕਰਨ ਵਿੱਚ ਆਗੂ ਵਜੋਂ ਵਿਕਸਿਤ ਹੋਇਆ ਹੈ ਅਤੇ ਉੱਤਰੀ ਸਰਹੱਦਾਂ ਦੀ ਰਾਖੀ ਕਰਨ ਵਿੱਚ ਤਾਇਨਾਤ ਫੌਜਾਂ ਦੀ ਕਾਰਗੁਜ਼ਾਰੀ ਨੂੰ ਵਧਾਉਣ ਲਈ ਹਾਈ ਅਲਟੀਟਿਊਡ ਲਈ ਠੰਢੀ ਖੁਸ਼ਕ ਐਗਰੋ-ਐਨੀਮਲ ਤਕਨਾਲੋਜੀ ਦੇ ਵਿਕਾਸ ਦਾ ਬੀੜਾ ਚੁਕਿਆ ਹੈ।
6ਵਾਂ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ (ਆਈਆਈਐੱਸਐੱਫ) -2020 ਦਾ ਆਯੋਜਨ 22 ਤੋਂ 25 ਦਸੰਬਰ 2020 ਤੱਕ ਵਰਚੁਅਲ ਮੋਡ ਵਿੱਚ ਕੀਤਾ ਜਾ ਰਿਹਾ ਹੈ। ਇਹ ਇਸ ਪ੍ਰਸੰਗ ਵਿੱਚ ਹੈ ਕਿ ਦੇਸ਼ ਦੇ ਵਿਭਿੰਨ ਖੇਤਰਾਂ ਵਿੱਚ ਕਰਟੇਨ ਰੇਜ਼ਰਸ ਦੀ ਇੱਕ ਲੜੀ ਆਯੋਜਿਤ ਕੀਤੀ ਜਾ ਰਹੀ ਹੈ ਤਾਂ ਜੋ ਵੱਧ ਤੋਂ ਵੱਧ ਆਬਾਦੀ ਇਸ ਘਟਨਾ ਦਾ ਲਾਭ ਲੈ ਸਕੇ।
ਵਰਚੁਅਲ ਪਲੇਟਫਾਰਮ 'ਤੇ ਇਹ ਸਭ ਤੋਂ ਵੱਡਾ ਵਿਗਿਆਨ ਉਤਸਵ ਹੈ। ਇਸ ਸਾਲ, 9 ਵਰਟੀਕਲਸ ਅਧੀਨ 41 ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਇਸ ਸਾਲ ਆਈਆਈਐੱਸਐੱਫ 2020 ਵਲੋਂ ਗਿਨੀਜ਼ ਵਰਲਡ ਰਿਕਾਰਡ ਵਿੱਚ ਪੰਜ ਵਿਭਿੰਨ ਸ਼੍ਰੇਣੀਆਂ ਵਿੱਚ ਐਂਟਰੀਆਂ ਦਾਖਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਜਿਸਟ੍ਰੇਸ਼ਨ 41 ਵਿੱਚੋਂ 33 ਈਵੈਂਟਾਂ ਲਈ ਖੁੱਲ੍ਹਾ ਹੈ। ਵਿਦੇਸ਼ੀ ਮੰਤਰੀਆਂ ਅਤੇ ਡਿਪਲੋਮੈਟਾਂ ਦੇ ਕਨਕਲੇਵ, ਰਾਜਾਂ ਦੇ ਐੱਸਐਂਡਟੀ ਸੰਮੇਲਨ, ਭਾਰਤ ਵਿੱਚ ਵਿਗਿਆਨ ਦੀ ਸਿੱਖਿਆ ਅਤੇ ਗਿਨੀਜ਼ ਵਰਲਡ ਰਿਕਾਰਡਾਂ ਵਿਚ ਹਿੱਸਾ ਲੈਣਾ, ਨਾਮਜ਼ਦਗੀਆਂ ਅਤੇ ਸਿੱਧੇ ਸੱਦੇ ਦੇ ਜ਼ਰੀਏ ਹੋਵੇਗਾ। ਹੋਰਨਾਂ ਸਮਾਗਮਾਂ ਲਈ ਖੁੱਲ੍ਹੀ ਰਜਿਸਟ੍ਰੇਸ਼ਨ ਹੋਵੇਗੀ। ਰਜਿਸਟ੍ਰੇਸ਼ਨ IISF 2020 ਦੀ ਵੈਬਸਾਈਟ https://www.scienceindiafest.org/#/home ਦੁਆਰਾ ਕੀਤੀ ਜਾ ਸਕਦੀ ਹੈ।
*********
ਐੱਨਬੀ/ਕੇਜੀਐੱਸ
(Release ID: 1679542)
Visitor Counter : 218