ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਕੋਵਿਡ -19 ਵੈਕਸੀਨ ਟੀਕੇ ਵਿਕਸਤ ਕਰਨ ਵਿੱਚ ਭਾਰਤ ਸਭ ਤੋਂ ਅੱਗੇ: ਡਾ. ਹਰਸ਼ ਵਰਧਨ

Posted On: 07 DEC 2020 6:04PM by PIB Chandigarh

ਭਾਰਤ-ਪੁਰਤਗਾਲ ਟੈਕਨੋਲੋਜੀ ਸੰਮੇਲਨ 2020 ਵਿਖੇ ਡਾ: ਹਰਸ਼ ਵਰਧਨ ਨੇ ਕਿਹਾ- “ਇਸ ਸਹਿਯੋਗ ਦੀ ਅਗਲੀ ਯਾਤਰਾ ਮਸ਼ੀਨ ਲਰਨਿੰਗ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਵਰਗੀਆਂ ਕਟਿੰਗ-ਐੱਜ ਤਕਨੀਕਾਂ ਦੇ ਅਧਾਰ ‘ਤੇ ਨਵੇਂ ਹੱਲਾਂ ਨੂੰ ਉਤਸ਼ਾਹਿਤ ਕਰਨਾ ਹੈ।”

 

 ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ, ਪ੍ਰਿਥਵੀ ਵਿਗਿਆਨ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਡਾ ਹਰਸ਼ ਵਰਧਨ ਨੇ ਕੱਲ੍ਹ ਡੀਐੱਸਟੀ-ਸੀਆਈਆਈ ਇੰਡੀਆ ਪੁਰਤਗਾਲ ਟੈਕਨੋਲੋਜੀ ਸੰਮੇਲਨ 2020, ਜੋ ਕਿ ਪੁਰਤਗਾਲ ਦੇ ਨਾਲ ਇੱਕ ਸਹਿਭਾਗੀ ਦੇਸ਼ ਵਜੋਂ ਇਕ ਵੱਡੀ ਈਵੈਂਟ ਹੈ, ਨੂੰ ਦੱਸਿਆ “ਭਾਰਤ ਵਿੱਚ, ਤਕਰੀਬਨ 30 ਟੀਕੇ ਵਿਕਾਸ ਦੇ ਵਿਭਿੰਨ ਪੜਾਅ ਵਿੱਚ ਹਨ। ਇਨ੍ਹਾਂ ਵਿੱਚੋਂ ਦੋ ਵਿਕਾਸ ਦੇ ਸਭ ਤੋਂ ਅਡਵਾਂਸਡ ਪੜਾਅ ਵਿੱਚ ਹਨ - ਆਈਸੀਐੱਮਆਰ-ਭਾਰਤ ਬਾਇਓਟੈਕ ਸਹਿਯੋਗ ਦੁਆਰਾ ਤਿਆਰ ਕੀਤਾ ਗਿਆ ਕੋਵੈਕਸਿਨ ਅਤੇ ਭਾਰਤ ਦੇ ਸੀਰਮ ਇੰਸਟੀਚਿਊਟ ਦੁਆਰਾ ਤਿਆਰ ਕੀਤਾ ਗਿਆ ਕੋਵੀਸ਼ੀਲਡ। ਦੋਵੇਂ ਫੇਜ਼ -3 ਦੇ ਕਲੀਨਿਕਲ ਅਜ਼ਮਾਇਸ਼ ਪੜਾਅ ਵਿੱਚ ਹਨ। ਸਾਡੀ ਪ੍ਰਮੁੱਖ ਸੰਸਥਾ- ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ - ਉਨ੍ਹਾਂ ਦੀ ਅਜ਼ਮਾਇਸ਼ ਨੂੰ ਅੰਜਾਮ ਦੇਣ ਵਿੱਚ ਸ਼ਾਮਲ ਹੈ। ਭਾਰਤ ਟੀਕੇ ਦੇ ਸਾਰੇ ਪ੍ਰਮੁੱਖ ਦਾਅਵੇਦਾਰਾਂ ਲਈ ਕਲੀਨਿਕਲ ਅਜ਼ਮਾਇਸ਼ਾਂ ਦੀ ਮੇਜ਼ਬਾਨੀ ਵੀ ਕਰ ਰਿਹਾ ਹੈ। ਵਿਸ਼ਵ ਦਾ ਸਭ ਤੋਂ ਵੱਡਾ ਵੈਕਸੀਨ ਟੀਕਾ ਨਿਰਮਾਤਾ ਸੀਰਮ ਇੰਸਟੀਚਿਊਟ ਆਫ ਇੰਡੀਆ, ਓਕਸਫੋਰਡ ਯੂਨੀਵਰਸਿਟੀ ਦੁਆਰਾ ਵਿਕਸਤ ਵੈਕਸੀਨ ਟੀਕੇ ਲਈ ਟਰਾਇਲ ਕਰ ਰਿਹਾ ਹੈ।  

 

 ਜ਼ਾਈਡਸਕੈਡੀਲਾ ਵਲੋਂ ਵੀ ਇੱਕ ਸਵਦੇਸ਼ੀ ਡੀਐੱਨਏ ਟੀਕੇ ਦਾ ਪੀਐੱਚ 2 ਟਰਾਇਲ ਕੀਤਾ ਜਾ  ਰਿਹਾ ਹੈ। ਸਾਡੀਆਂ ਵੱਡੀਆਂ ਫਾਰਮਾ ਕੰਪਨੀਆਂ ਵਿਚੋਂ ਇੱਕ, ਡਾਕਟਰ ਰੈਡੀਜ਼ ਲੈਬਾਰਟਰੀਜ਼ ਵਲੋਂ ਅੰਤਮ ਪੜਾਅ ਦੀਆਂ ਮਨੁੱਖੀ ਅਜ਼ਮਾਇਸ਼ਾਂ ਕਰਨ ਅਤੇ ਨਿਯਮਿਤ ਪ੍ਰਵਾਨਗੀ ਪ੍ਰਾਪਤ ਕਰਨ ਤੋਂ ਬਾਅਦ ਭਾਰਤ ਵਿੱਚ ਰੂਸੀ ਟੀਕਾ ਵਿਤ੍ਰਿਤ ਕੀਤਾ ਜਾਏਗਾ।” ਵਿਗਿਆਨ ਅਤੇ ਤਕਨਾਲੋਜੀ ਮੰਤਰੀ ਨੇ ਖੁਲਾਸਾ ਕੀਤਾ ਕਿ ਭਾਰਤ ਦਾਖਲ ਪੇਟੈਂਟਾਂ ਦੀ ਗਿਣਤੀ ਦੇ ਸਬੰਧ ਵਿੱਚ ਵਿਸ਼ਵ ਦੇ ਚੋਟੀ ਦੇ 10 ਦੇਸ਼ਾਂ ਵਿਚੋਂ ਇੱਕ ਹੈ। ਕੋਵਿਡ ਦੀ ਚੁਣੌਤੀ ਨਾਲ ਨਜਿਠਣ ਲਈ ਭਾਰਤ ਦੀਆਂ ਕੋਸ਼ਿਸ਼ਾਂ ਉੱਤੇ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ ਕਿ “ਸਰਕਾਰ ਦੁਆਰਾ ਸਮਰਥਿਤ 100 ਤੋਂ ਵਧੇਰੇ ਸਟਾਰਟ-ਅੱਪਸ ਨੇ ਕੋਵਿਡ -19 ਦੁਆਰਾ ਦਰਪੇਸ਼ ਚੁਣੌਤੀਆਂ ‘ਤੇ ਕਾਬੂ ਪਾਉਣ ਲਈ ਇਨੋਵੇਟਿਵ ਉਤਪਾਦ ਅਤੇ ਹੱਲ ਮੁਹੱਈਆ ਕਰਵਾਏ ਹਨ।”

 

 ਡਾ: ਹਰਸ਼ ਵਰਧਨ ਨੇ ਕਿਹਾ ਕਿ “ਸੰਮੇਲਨ ਦੇਸ਼ ਲਈ ਇੱਕ ਮਜ਼ਬੂਤ ਤਕਨਾਲੋਜੀ ਈਕੋਸਿਸਟਮ ਨੂੰ ਵਿਕਸਿਤ ਕਰਨ ਲਈ ਸਰਕਾਰ ਅਤੇ ਉਦਯੋਗ ਦਰਮਿਆਨ ਪ੍ਰਭਾਵਸ਼ਾਲੀ ਭਾਈਵਾਲੀ ਦਾ ਪ੍ਰਤੀਬਿੰਬ ਹੈ। ਮੰਤਰੀ ਨੇ ਕਿਹਾ, “ਇਸ ਸਹਿਯੋਗ ਦੀ ਅਗਲੀ ਯਾਤਰਾ ਵਿੱਚ ਮਸ਼ੀਨ ਲਰਨਿੰਗ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਵਰਗੀਆਂ ਕਟਿੰਗ-ਐੱਜ ਤਕਨੀਕਾਂ ਦੇ ਅਧਾਰ 'ਤੇ ਨਵੇਂ ਹੱਲਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਉਨ੍ਹਾਂ ਭਾਰਤ-ਪੁਰਤਗਾਲ ਸੰਬੰਧਾਂ ਵਿੱਚ ਵਿਭਿੰਨ ਖੇਤਰਾਂ ਵਿੱਚ ਲੰਬੇ ਸਾਲਾਂ ਤੋਂ ਹੋ ਰਹੇ ਸਹਿਯੋਗ ਬਾਰੇ ਦਸਿਆ। ਡਾ. ਹਰਸ਼ ਵਰਧਨ ਨੇ ਉਮੀਦ ਜ਼ਾਹਰ ਕੀਤੀ ਕਿ ਅਜਿਹੀਆਂ ਮਿਲਣੀਆਂ, ਭਾਗੀਦਾਰ ਕੰਪਨੀਆਂ ਨੂੰ ਸਿਹਤ ਸੰਭਾਲ, ਪਾਣੀ, ਖੇਤੀਬਾੜੀ, ਊਰਜਾ ਅਤੇ ਸੂਚਨਾ ਤਕਨਾਲੋਜੀ ਵਰਗੇ ਸੈਕਟਰਾਂ ਵਿੱਚ ਦੁਵੱਲੇ ਨਿਵੇਸ਼ਾਂ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਲਈ ਇੱਕ ਚੰਗਾ ਅਵਸਰ ਪ੍ਰਦਾਨ ਕਰਦੀਆਂ ਹਨ।

 ਪ੍ਰੋ. ਮੈਨੁਅਲ ਹੇਈਟਰ, ਵਿਗਿਆਨ, ਟੈਕਨਾਲੋਜੀ ਅਤੇ ਉੱਚ ਸਿੱਖਿਆ ਮੰਤਰੀ, ਪੁਰਤਗਾਲ ਸਰਕਾਰ, ਜੋ ਸਨਮਾਨਿਤ ਮਹਿਮਾਨ ਵਜੋਂ ਸ਼ਾਮਲ ਹੋਏ, ਨੇ ਕੁੰਜੀਵਤ ਭਾਸ਼ਣ ਦਿੱਤਾ। ਉਨ੍ਹਾਂ ਕਿਹਾ, “ਇਹ ਇਕਜੁਟਤਾ ਰਖਣ ਦਾ ਸਮਾਂ ਹੈ। ਭਾਰਤ ਨਾਲ ਸਾਡੇ ਮਜ਼ਬੂਤ ਸੰਬੰਧ ​​ਹਨ। ਸਾਨੂੰ ਇਕੱਠੇ ਹੋ ਕੇ ਇਸ ਸੰਕਟ ਵਿਚੋਂ ਬਾਹਰ ਨਿਕਲਣ ਲਈ ਗਿਆਨ ਉੱਤੇ ਨਿਰਭਰ ਕਰਨ ਦੀ ਲੋੜ ਹੈ। ”

 ਪ੍ਰੋ. ਆਸ਼ੂਤੋਸ਼ ਸ਼ਰਮਾ, ਸਕੱਤਰ, ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀਐੱਸਟੀ), ਭਾਰਤ ਸਰਕਾਰ, ਨੇ ਦੱਸਿਆ ਕਿ ਇਨ੍ਹਾਂ ਸਾਰੇ ਸਾਲਾਂ ਦੌਰਾਨ, ਸੰਮੇਲਨ ਨੇ ਭਾਰਤ ਅਤੇ ਸਹਿਭਾਗੀ ਦੇਸ਼ ਦੇ ਉਦਯੋਗ ਅਤੇ ਖੋਜ ਸੰਸਥਾਵਾਂ ਵਿਚਕਾਰ ਗਿਆਨ ਦੇ ਸਹਿ-ਨਿਰਮਾਣ, ਦੋ-ਪਾਸੀਂ ਟੈਕਨਾਲੋਜੀ ਟ੍ਰਾਂਸਫ਼ਰ, ਸਹਿਯੋਗੀ ਆਰਐਂਡਡੀ ਪ੍ਰੋਜੈਕਟਾਂ ਅਤੇ ਮਾਰਕੀਟ ਦੀ ਪਹੁੰਚ ਵਿੱਚ ਵਾਧਾ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਆਪਣੀ ਨੀਤੀਗਤ ਹਕੂਮਤ ਦੇ ਲਗਾਤਾਰ ਵਧ ਰਹੇ ਫੋਕਸ ਨਾਲ ਐੱਸਐਂਡਟੀ ਈਕੋਸਿਸਟਮ ਪ੍ਰਫੁੱਲਤ ਹੋਇਆ ਹੈ, ਇਹ ਇੱਕ ਅਜਿਹੀ ਪ੍ਰੇਰਣਾ ਰਹੀ ਹੈ ਜੋ ਸਾਲਾਂ ਦੇ ਆਰਥਿਕ ਸੁਧਾਰਾਂ ਅਤੇ ਮਹੱਤਵਪੂਰਣ ਪਹਿਲਾਂ ਤੋਂ ਸਮਰਥਿਤ ਹੈ।

 

 ਪਿਛਲੇ 26 ਸਾਲਾਂ ਤੋਂ, ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀਐੱਸਟੀ), ਭਾਰਤ ਸਰਕਾਰ ਵਲੋਂ, ਭਾਰਤੀ ਉਦਯੋਗ ਕਨਫੈਡ੍ਰੇਸ਼ਨ (ਸੀਆਈਆਈ) ਦੀ ਭਾਈਵਾਲੀ ਵਿੱਚ ਤਕਨਾਲੋਜੀ ਸੰਮੇਲਨ ਦਾ ਸਹਿ-ਆਯੋਜਨ ਕੀਤਾ ਜਾ ਰਿਹਾ ਹੈ। ਸਿਖਰ ਸੰਮੇਲਨ ਨੇ ਭਾਰਤੀ ਉਦਯੋਗ ਅਤੇ ਅਕਾਦਮਿਕ ਅਤੇ ਖੋਜ ਅਦਾਰਿਆਂ ਨੂੰ ਗਲੋਬਲ ਭਾਈਵਾਲਾਂ ਨਾਲ ਮਿਲ ਕੇ ਨੀਤੀ ਨਿਰਮਾਣ ਸਮੇਤ ਬਹੁਤ ਵੱਡਾ ਲਾਭ ਪਹੁੰਚਾਇਆ ਹੈ, ਜਿਸ ਨਾਲ ਆਰਐਂਡਡੀ ਅਤੇ ਟੈਕਨੋਲੋਜੀ ਵਿੱਚ ਨਿੱਜੀ ਖੇਤਰ ਵਿੱਚ ਮਹੱਤਵਪੂਰਨ ਨਿਵੇਸ਼ ਸ਼ਾਮਲ ਹੈ। ਸਪੇਨ, ਦੱਖਣੀ ਕੋਰੀਆ, ਬ੍ਰਿਟੇਨ ਅਤੇ ਇਟਲੀ ਨੇ ਵੀ ਪਿਛਲੇ ਸੰਮੇਲਨਾਂ ਵਿੱਚ ਹਿੱਸਾ ਲਿਆ ਸੀ।

 

  ਇਸ ਸੰਮੇਲਨ ਦੇ ਉਦੇਸ਼ ਹਨ- ਓ) ਸਾਂਝੇਦਾਰੀਆਂ ਕਾਇਮ ਕਰਨਾ;  ਅ) ਇਨੋਵੇਸ਼ਨ, ਨਿਵੇਸ਼ ਅਤੇ ਵਪਾਰ ਨੂੰ ਉਤਸ਼ਾਹਿਤ ਕਰਨਾ ਅਤੇ ਈ) ਤਕਨਾਲੋਜੀ ਟ੍ਰਾਂਸਫਰ, ਸੰਯੁਕਤ ਪ੍ਰੋਜੈਕਟ ਅਤੇ ਮਾਰਕੀਟ ਦੀ ਪਹੁੰਚ ਦੀਆਂ ਸੁਵਿਧਾਵਾਂ ਪ੍ਰਦਾਨ ਕਰਨਾ।

 

 ਇਹ ਉਮੀਦ ਕੀਤੀ ਜਾਂਦੀ ਹੈ ਕਿ ਸਿਖਰ ਸੰਮੇਲਨ ਦੀ ਪ੍ਰਾਪਤੀ ਹੋਵੇਗੀ:  a) ਇੱਕ ਅਭਿਲਾਸ਼ੀ ਦੁਵੱਲੇ ਗਿਆਨ ਅਤੇ ਇਨੋਵੇਟਿਵ ਏਜੰਡੇ ਦੀ ਸ਼ੁਰੂਆਤ;  b) ਭਾਰਤ ਅਤੇ ਪੁਰਤਗਾਲ ਵਿਚਾਲੇ ਨਵੀਂਆਂ ਪਬਲਿਕ-ਨਿੱਜੀ ਭਾਈਵਾਲੀਆਂ;  c) ਨਵੇਂ ਹਿਤਧਾਰਕਾਂ ਲਈ ਬਾਜ਼ਾਰ ਵਿਚ ਤੇਜ਼ੀ ਨਾਲ ਦਾਖਲੇ ਦੇ ਅਵਸਰ;  d) ਮੌਜੂਦਾ ਭਾਰਤੀ ਅਤੇ ਪੁਰਤਗਾਲੀ ਹਿਤਧਾਰਕਾਂ ਲਈ ਮਾਰਕੀਟ ਦੇ ਵਿਸਤਾਰ ਦੇ ਅਵਸਰ;  e) ਗਿਆਨ ਅਧਾਰਿਤ ਅਰਥਵਿਵਸਥਾ ਦੇ ਕਈ ਵਰਟੀਕਲਜ਼ ਵਿੱਚ ਭਾਰਤ-ਪੁਰਤਗਾਲ ਸਬੰਧਾਂ ਨੂੰ ਹੋਰ ਮਜਬੂਤ ਕਰਨਾ;  f) ਸਮਾਜਿਕ ਚੁਣੌਤੀਆਂ ਦੇ ਹੱਲ ਕੱਢਣੇ;  g) ਨਿਵੇਸ਼ ਨੂੰ ਉਤਸ਼ਾਹਿਤ ਕਰਨਾ ਅਤੇ ਮਾਰਕੀਟ ਦੀ ਸਮਝ ਅਤੇ ਪ੍ਰਭਾਵ;  h) ਸਹਿਯੋਗੀ ਖੋਜ ਅਤੇ ਮਨੁੱਖੀ ਸੰਸਾਧਨ ਆਦਾਨ-ਪ੍ਰਦਾਨ;  i) ਭਾਰਤੀ ਉਦਯੋਗ ਅਤੇ ਖੋਜ ਸੰਸਥਾਵਾਂ ਵਿਚ ਵੱਡੀ ਗਿਣਤੀ ਵਿੱਚ ਤਕਨਾਲੋਜੀ ਦੀ ਸਾਂਝ;  ਅਤੇ j) ਸਹਿਮਤੀ ਪੱਤਰਾਂ 'ਤੇ ਹਸਤਾਖਰ ਕਰਨਾ - ਭਵਿੱਖ ਦੇ ਸਹਿਯੋਗ ਨੂੰ ਮਜ਼ਬੂਤ ​​ਕਰਨ ਲਈ ਰੋਡਮੈਪ ਨੂੰ ਚਾਰਟ ਕਰਨਾ।

 

ਇਸ ਸਾਲ ਦੇ ਫੋਕਸ ਸੈਕਟਰ ਹਨ- a) ਐਗਰੀਟੈੱਕ;  b) ਵਾਟਰਟੈੱਕ;  c) ਹੈਲਥਟੈੱਕ;  d) ਕਲੀਨਟੈੱਕ, ਊਰਜਾ, ਜਲਵਾਯੂ ਤਬਦੀਲੀ;  e) ਆਈਟੀ / ਆਈਸੀਟੀ / ਉਭਰਦੀ ਤਕਨਾਲੋਜੀ;  f) ਇਨੋਵੇਸ਼ਨ ਅਤੇ ਸਟਾਰਟ-ਅੱਪਸ ਅਤੇ g) ਪੁਲਾੜ-ਸਮੁੰਦਰੀ ਤਾਲਮੇਲ।

 

 ਡਾ. ਵੀ ਕੇ ਸਾਰਸਵਤ, ਮੈਂਬਰ, ਨੀਤੀ ਆਯੋਗ (ਐੱਨਆਈਟੀਆਈ), ਭਾਰਤ ਸਰਕਾਰ;  ਸ੍ਰੀ ਚੰਦਰਜੀਤ ਬੈੱਨਰਜੀ, ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ (ਸੀਆਈਆਈ) ਦੇ ਡਾਇਰੈਕਟਰ ਜਨਰਲ;  ਸ੍ਰੀ ਅਲੋਕ ਨੰਦਾ, ਕੋ-ਚੇਅਰਮੈਨ, ਸੀਆਈਆਈ ਨੈਸ਼ਨਲ ਕਮੇਟੀ ਆਰਐਂਡਡੀ ਅਤੇ ਇਨੋਵੇਸ਼ਨ ਅਤੇ ਸੀਟੀਓ, ਜੀਈ ਸਾਊਥ ਏਸ਼ੀਆ ਅਤੇ ਸੀਈਓ ਅਤੇ ਐੱਮਡੀ, ਅਸ਼ੋਕ ਲੇਲੈਂਡ; ਪ੍ਰੋਫੈਸਰ ਹੇਲੇਨਾ ਪਰੇਰਾ, ਪ੍ਰਧਾਨ, ਬੋਰਡ ਆਫ਼ ਡਾਇਰੈਕਟਰਜ਼, ਐੱਫਸੀਟੀ ਨੇ ਵੀ ਅੱਜ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕੀਤਾ। ਡਾ. ਸੰਜੀਵ ਕੇ ਵਰਸ਼ਨੇ, ਮੁੱਖੀ, ਅੰਤਰਰਾਸ਼ਟਰੀ ਸਹਿਕਾਰਤਾ, ਡੀਐੱਸਟੀ, ਭਾਰਤ ਸਰਕਾਰ, ਨੇ ਅੱਜ ਦੇ ਉਦਘਾਟਨੀ ਸੰਮੇਲਨ ਮੌਕੇ ਸਮਾਪਤੀ ਟਿੱਪਣੀ ਕੀਤੀ।

 

**********

 

 ਐੱਨਬੀ / ਕੇਜੀਐੱਸ / (ਡੀਐੱਸਟੀ ਮੀਡੀਆ ਸੈੱਲ)


(Release ID: 1679507) Visitor Counter : 262