ਆਯੂਸ਼

ਆਯੁਸ਼ ਅਤੇ ਆਈਸੀਸੀਆਰ ਮੰਤਰਾਲੇ ਵਿਸ਼ਵ ਭਰ ਵਿਚ ਯੋਗਾ ਨੂੰ ਉਤਸ਼ਾਹਿਤ ਕਰਨ ਲਈ ਸਾਂਝੇ ਯਤਨਾਂ ਨੂੰ ਸੁਚਾਰੂ ਬਣਾ ਵੇਗਾ ਅਤੇ ਤੇਜ਼ ਕਰੇਗਾ

Posted On: 08 DEC 2020 6:31PM by PIB Chandigarh

ਨਵੀਂ ਦਿੱਲੀ ਵਿਖੇ ਅੱਜ ਵਿਸ਼ਵ ਪੱਧਰ 'ਤੇ ਯੋਗਾ ਨੂੰ ਉਤਸਾਹਿਤ ਕਰਨ ਲਈ ਆਯੁਸ਼ ਮੰਤਰਾਲੇ ਅਤੇ  ਸਭਿਆਚਾਰਕ ਸੰਬੰਧਾਂ ਬਾਰੇ ਭਾਰਤੀ ਪ੍ਰੀਸ਼ਦ (ਆਈਸੀਸੀਆਰ) ਵਿਚਾਲੇ ਸਹਿਯੋਗੀ ਗਤੀਵਿਧੀਆਂ ਦੇ ਮੁੱਦੇ ਤੇ ਇਕ ਉੱਚ ਪੱਧਰੀ ਸਮੀਖਿਆ ਮੀਟਿੰਗ ਵਿੱਚ, ਵਿਸ਼ਵ ਭਰ ਦੇ ਵੱਖ-ਵੱਖ ਦੇਸ਼ਾਂ ਵਿਚ ਯੋਗਾ ਨੂੰ ਉਤਸਾਹਿਤ ਕਰਨ ਲਈ ਸਾਂਝੇ ਯਤਨਾਂ ਨੂੰ ਸੁਚਾਰੂ ਬਣਾਉਣ ਅਤੇ ਤੇਜ਼ ਕਰਨ ਦਾ ਸੰਕਲਪ ਲਿਆ ਗਿਆ। ਇਹ ਸਮੀਖਿਆ ਆਈਸੀਸੀਆਰ ਦੇ ਪ੍ਰਧਾਨ ਡਾ. ਵਿਨੈ ਸਹਿਸ੍ਰਬੁੱਧੇ ਅਤੇ ਆਯੁਸ਼ ਮੰਤਰਾਲੇ ਦੇ ਸਕੱਤਰ ਵੈਦ ਰਾਜੇਸ਼ ਕੋਟੇਚਾ ਵੱਲੋਂ ਸਾਂਝੇ ਤੌਰ ਤੇ ਕੀਤੀ ਗਈ। ਯੋਗਾ ਸਰਟੀਫਿਕੇਸ਼ਨ ਬੋਰਡ (ਵਾਈਸੀਬੀ) ਦੇ ਪ੍ਰਮਾਣੀਕਰਣ ਢਾਂਚੇ ਨੂੰ ਸਮੁੱਚੇ ਵਿਸ਼ਵ ਵਿਚ ਪ੍ਰਮਾਣਿਕ ਯੋਗਾ ਨੂੰ ਬੜਾਵਾ ਦੇਣ ਦੇ ਸਾਧਨਾਂ ਵਜੋਂ ਇਸਤੇਮਾਲ ਕਰਨ ਦਾ ਵੀ ਫੈਸਲਾ ਲਿਆ ਗਿਆ। 

ਯੋਗਾ ਪ੍ਰਮਾਨਕੀਕਰਣ ਬੋਰਡ (ਵਾਈਸੀਬੀ) ਅਤੇ ਮੋਰਾਰਜੀ ਦੇਸਾਈ ਨੈਸ਼ਨਲ ਇੰਸਟੀਚਿਊਟ ਆਫ਼ ਯੋਗਾ (ਐਮਡੀਐਨਆਈਵਾਈ), ਜੋ ਆਯੁਸ਼ ਮੰਤਰਾਲੇ ਦੀ ਨਿਗਰਾਨੀ ਅਧੀਨ ਯੋਗਾ ਦੇ ਅਨੁਸ਼ਾਸ਼ਨ ਵਿਚ ਦੋ ਸੰਸਥਾਵਾਂ ਹਨ, ਨੇ ਵਿਸ਼ਵ ਭਰ ਵਿਚ ਯੋਗਾ ਨੂੰ ਫੈਲਾਉਣ ਲਈ ਆਈਸੀਸੀਆਰ ਨਾਲ ਵੱਖਰੀਆਂ ਭਾਈਵਾਲੀਆਂ ਕੀਤੀਆਂ ਹਨ।  ਵਾਈਸੀਬੀ ਨੇ ਆਈਸੀਸੀਆਰ ਨਾਲ ਭਾਈਵਾਲੀ ਲਈ ਇਸ ਨੂੰ ਵਾਈਸੀਬੀ ਦੀ ਪਰਸੋਨਲ ਸਰਟੀਫਿਕੇਸ਼ਨ ਬਾਡੀ (ਪ੍ਰ.ਸੀ.ਬੀ.) ਵਜੋਂ ਮਾਨਤਾ ਦਿੱਤੀ। ਆਈਸੀਸੀਆਰ, ਜੋ ਭਾਰਤ ਦੇ ਸੱਭਿਆਚਾਰਕ ਸਬੰਧਾਂ ਨਾਲ ਸੰਬੰਧਤ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਬਣਾਉਣ ਅਤੇ ਲਾਗੂ ਕਰਨ ਵਿਚ ਸਰਗਰਮੀ ਨਾਲ ਸ਼ਾਮਲ ਹੈ, ਨੂੰ ਵਾਈਸੀਬੀ ਵਿਚ ਇਕ ਕੁਦਰਤੀ ਭਾਈਵਾਲ ਮਿਲਿਆ ਹੈ। ਐਮਡੀਐਨਆਈਵਾਈ ਨਾਲ ਆਈਸੀਸੀਆਰ ਵੱਲੋਂ ਹਸਤਾਖਰ ਕੀਤੇ ਸਮਝੌਤੇ ਦਾ ਉਦੇਸ਼ ਸਮੁੱਚੇ ਵਿਸ਼ਵ ਵਿੱਚ ਯੋਗਾ ਦੀ ਸਿਖਲਾਈ ਨੂੰ ਵਧਾਉਣਾ ਹੈ। 

ਵਾਈਸੀਬੀ ਨਾਲ ਆਈਸੀਸੀਆਰ ਦੇ ਸਹਿਯੋਗ ਦੇ ਹਿੱਸੇ ਵਜੋਂ, ਵਿਦੇਸ਼ਾਂ ਵਿੱਚ ਭਾਰਤੀ ਮਿਸ਼ਨਾਂ ਦੀਆਂ ਸੇਵਾਵਾਂ ਨੂੰ ਪ੍ਰਮਾਣਿਤ ਯੋਗਾ ਪੇਸ਼ੇਵਰਾਂ ਦੀ ਸਹੂਲਤ ਲਈ ਪ੍ਰਸੋਨਲ ਸਰਟੀਫ਼ਿਕੇਸ਼ਨ ਬਾਡੀ ਦੀਆਂ ਮਨਜ਼ੂਰਸ਼ੁਦਾ ਸ਼੍ਰੇਣੀਆਂ ਅਨੁਸਾਰ ਇਸਤੇਮਾਲ ਕੀਤਾ ਜਾਵੇਗਾ ਜੋ ਵਾਈਸੀਬੀ ਦੇ ਦਿਸ਼ਾ ਨਿਰਦੇਸ਼ਾਂ ਵਿੱਚ ਯੋਗਾ ਸੰਸਥਾਵਾਂ ਅਤੇ ਕੇਂਦਰਾਂ ਲਈ ਦਰਜ਼ ਹਨ। ਵਿਦੇਸ਼ਾਂ ਵਿੱਚ ਮਿਸ਼ਨ, ਸਬੰਧਤ ਦੇਸ਼ ਵਿੱਚ ਯੋਗਾ ਦੇ ਮਾਨਕੀਕਰਨ ਲਈ ਵਾਈਸੀਬੀ ਦੀਆਂ ਗਤੀਵਿਧੀਆਂ ਅਤੇ ਕਿਰਿਆਵਾਂ ਬਾਰੇ ਜਾਣਕਾਰੀ ਨੂੰ ਪ੍ਰਚਾਰਤ ਤੇ ਪ੍ਰਸਾਰਤ ਕਰਨ ਵਿੱਚ ਸਹਾਇਤਾ ਕਰਨਗੇ।

 ਇਸ ਤੋਂ ਅਲਾਵਾ, ਐਮਡੀਐਨਆਈਵਾਈ ਨਾਲ ਸਾਂਝੇਦਾਰੀ ਰਾਹੀਂ, ਆਈਸੀਸੀਆਰ ਵਿਦੇਸ਼ਾਂ ਵਿੱਚ ਯੋਗਾ ਪੇਸ਼ੇਵਰਾਂ, ਯੋਗਾ ਸੰਸਥਾਵਾਂ ਅਤੇ ਕੇਂਦਰਾਂ ਨੂੰ ਯੋਗਾ ਵਿੱਚ ਪ੍ਰਮਾਣਿਕ ਅਭਿਆਸਾਂ ਦੀ ਪਾਲਣਾ ਕਰਨ ਦੀ ਜ਼ਰੂਰਤ ਬਾਰੇ ਜਾਗਰੂਕ ਕਰੇਗਾ। ਆਈਸੀਸੀਆਰ ਵਿਦੇਸ਼ਾਂ ਵਿਚ ਯੋਗਾ ਸੰਸਥਾ  ਅਤੇ ਕੇਂਦਰਾਂ ਨੂੰ ਵੀ ਮਾਨਤਾ ਦੇਵੇਗਾ। 

ਸਮੀਖਿਆ ਮੀਟਿੰਗ ਵਿਚ ਇਹ ਦੇਖਿਆ ਗਿਆ ਕਿ ਯੋਗਾ ਵਿਚ ਪ੍ਰਮਾਣਿਕ ਸਿਖਲਾਈ ਇਨਪੁਟਸ ਦੀ ਮੰਗ ਸਮੁੱਚੇ ਵਿਸ਼ਵ ਵਿਚ ਵੱਧ ਰਹੀ ਹੈ। ਇਸ ਨਾਲ ਯੋਗਾ ਦਾ ਵਪਾਰਕ ਸ਼ੋਸ਼ਣ ਹੋਇਆ ਹੈ ਅਤੇ ਬਹੁਤ ਸਾਰੀਆਂ ਸਿਖਲਾਈ ਸੰਸਥਾਵਾਂ ਦਾ ਵਾਧਾ ਹੋਇਆ ਹੈ ਜਿਨ੍ਹਾਂ ਦੀ ਗੁਣਵੱਤਾ ਤੇ ਸ਼ੱਕ ਹੈ। ਉਨ੍ਹਾਂ ਵਿੱਚੋਂ ਬਹੁਤ ਸਾਰੇ ਬਿਨਾਂ ਯੋਗਤਾ ਦੇ ਟ੍ਰੇਨਰ ਭਰਤੀ ਕਰਦੇ ਹਨ ਅਤੇ ਯੋਗਾ ਕੋਰਸ ਪੇਸ਼ ਕਰਦੇ ਹਨ ਜੋ ਘਟੀਆ ਅਤੇ ਪ੍ਰਮਾਣਿਕ ਨਹੀਂ ਹਨ। ਯੋਗਾ ਸਰਟੀਫਿਕੇਸ਼ਨ ਬੋਰਡ ਇਸ ਮੁੱਦੇ ਨੂੰ ਸੰਸਥਾਵਾਂ ਦੇ ਨਾਲ ਮਿਲ ਕੇ, ਯੋਗਾ ਸੰਸਥਾਵਾਂ ਦੀ ਮਾਨਤਾ ਅਤੇ ਯੋਗਾ ਪੇਸ਼ੇਵਰਾਂ ਦੇ ਪ੍ਰਮਾਣੀਕਰਣ ਰਾਹੀਂ ਯੋਗਾ ਦੀ ਪ੍ਰਮਾਣਿਕ ਭਾਰਤੀ ਪਰੰਪਰਾ ਨੂੰ ਸਿਖਾਉਣ ਦੇ ਮਾਨਕੀਕਰਨ ਅਤੇ ਸਿਖਲਾਈ ਦੇ ਜ਼ਰੀਏ ਹੱਲ ਕਰਦਾ ਹੈ। ਇਹ ਤੰਦਰੁਸਤ ਸਮਾਜਾਂ ਅਤੇ ਤੰਦਰੁਸਤ ਦੇਸ਼ਾਂ ਲਈ ਮਹੱਤਵਪੂਰਣ ਯੋਗਦਾਨ ਵੱਲ ਜਾਂਦਾ ਹੈ I ਆਈਸੀਸੀਆਰ ਵਾਂਗ ਵਿਆਪਕ ਅੰਤਰਰਾਸ਼ਟਰੀ ਨੈਟਵਰਕ ਦੀ ਵਰਤੋਂ ਵੱਡੀ ਗਿਣਤੀ ਵਿਚ ਦੇਸ਼ਾਂ ਵਿਚ ਯੋਗ ਵਿਚ ਪ੍ਰਮਾਣੀਕਰਣ ਨੂੰ ਪ੍ਰਚਾਰਤ ਕਰਨ ਲਈ ਕੀਤੀ ਜਾਵੇਗੀ ਜੋ ਸੰਭਾਵਿਤ ਸਿਖਿਆਰਥੀਆਂ ਨੂੰ ਇਹ ਭਰੋਸਾ ਦਿਵਾਏਗੀ ਕਿ ਸੰਸਥਾਵਾਂ ਵੱਲੋਂ ਦਿੱਤੀ ਗਈ ਸਿਖਲਾਈ ਪ੍ਰਮਾਣਕ ਅਤੇ ਸਵੀਕਾਰਨ ਯੋਗ ਗੁਣਵਤਾ ਵਾਲੀ ਹੈ। 

ਸਮੀਖਿਆ ਬੈਠਕ ਵਿਚ ਵਿਚਾਰੇ ਗਏ ਹੋਰ ਬਿੰਦੂਆਂ ਵਿਚ ਵਾਈਸੀਬੀ ਵੱਲੋਂ ਯੋਗਾ ਦੇ ਪ੍ਰਮਾਣੀਕਰਣ ਦੀ ਸੰਭਾਵਨਾ ਅਤੇ ਰਿਮੋਟ ਨਿਰਧਾਰਨ ਕਿਓਸਕ ਵਿਕਸਿਤ ਕੀਤੇ ਜਾ ਰਹੇ ਹਨ ਜਿਨ੍ਹਾਂ ਨੂੰ ਵੱਖ-ਵੱਖ ਦੇਸ਼ਾਂ ਵਿਚ ਵਾਈਸੀਬੀ ਪ੍ਰਮਾਨੀਕਰਣ ਲਈ ਰੀਮੋਟ ਰੂਪ ਵਿੱਚ ਤਾਇਨਾਤ ਕੀਤਾ ਜਾ ਸਕਦਾ ਹੈ, ਤਾਂ ਜੋ  ਵਾਈਸੀਬੀ ਨੂੰ ਪ੍ਰਮਾਣਿਕ ਯੋਗਾ ਪਾਠ  ਪੁਸਤਕਾਂ ਦੀ ਤਸਦੀਕ ਕਰਨ ਅਤੇ ਆਯੁਰਵੇਦ ਨੂੰ ਉਤਸਾਹਿਤ ਕਰਨ ਲਈ ਸੰਭਾਵਤ ਸਾਂਝੇਦਾਰੀ ਦੇ ਯੋਗ ਬਣਾਇਆ ਜਾ ਸਕੇ। ਇਨ੍ਹਾਂ ਉਦੇਸ਼ਾਂ ਲਈ ਸਮਾਂਬੱਧ ਢੰਗ ਨਾਲ ਕੰਮ ਕਰਨ ਦਾ ਫੈਸਲਾ ਲਿਆ ਗਿਆ। 

 -----------------------

ਐਮ ਵੀ /ਐਸ ਕੇ 



(Release ID: 1679216) Visitor Counter : 251