ਵਿੱਤ ਮੰਤਰਾਲਾ

ਡੀਜੀਜੀਆਈ ਗੁਰੂਗਰਾਮ ਨੇ ਬਿਨਾਂ ਮਾਲ ਦੇ ਚਲਾਨਾਂ 'ਤੇ ਗੈਰ ਕਾਨੂੰਨੀ ਢੰਗ ਨਾਲ ਇਨਪੁਟ ਟੈਕਸ ਕ੍ਰੈਡਿਟ ਲੈਣ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ

Posted On: 08 DEC 2020 4:12PM by PIB Chandigarh

ਜੀਐਸਟੀ ਇੰਟੈਲੀਜੈਂਸ ਦੇ ਡਾਇਰੈਕਟੋਰੇਟ ਜਨਰਲ (ਡੀਜੀਜੀਆਈ) ਗੁਰੂਗ੍ਰਾਮ ਜ਼ੋਨਲ ਯੂਨਿਟ (ਜੀਜੇਡਯੂ), ਹਰਿਆਣਾ ਨੇ ਦਿੱਲੀ ਦੇ ਇਕ ਵਸਨੀਕ ਸ਼੍ਰੀ ਰਾਜੇਸ਼ ਕਸੇਰਾ ਨੂੰ  ਆਈਜੀਐਸਟੀ ਧੋਖਾਧੜੀ ਦੇ ਦੋਸ਼ ਵਿਚ ਗੈਰਕਾਨੂੰਨੀ ਤਰੀਕੇ ਨਾਲ ਬਿਨਾ ਮਾਲ ਦੇ ਚਾਲਾਨਾਂ ਤੇ ਆਈਜੀਐਸਟੀ ਰਿਫੰਡ ਮੋਡ ਰਾਹੀਂ ਮੁੱਲ ਤੋਂ ਬਹੁਤ ਜਿਆਦਾ ਬਹੁਤ ਬਰਾਮਦ ਦਾ ਸਹਾਰਾ ਲੈ ਕੇ ਇਨਪੁਟ ਟੈਕਸ ਕ੍ਰੈਡਿਟ (ਆਈ.ਟੀ.ਸੀ.) ਲੈਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। 

ਅੱਜ ਤੱਕ ਕੀਤੀ ਗਈ ਜਾਂਚ ਤੋਂ ਇਹ ਸਪੱਸ਼ਟ ਹੈ ਕਿ ਸ਼੍ਰੀ ਰਾਜੇਸ਼ ਕਸੇਰਾ ਨੇ ਮੇਸਰਜ਼ ਐਸ ਕੇ ਟਰੇਡਰਜ਼ ਦੇ ਨਾਮ ਨਾਲ ਦੋ ਕੰਪਨੀਆਂ ਬਣਾਈਆਂ ਅਤੇ ਕੰਟਰੋਲ ਕੀਤੀਆਂ, ਜਿਨ੍ਹਾਂ ਵਿੱਚੋਂ ਇੱਕ ਡੱਮੀ ਡਾਇਰੈਕਟਰ ਸ਼੍ਰੀ ਸੁਸ਼ੀਲ ਕੁਮਾਰ ਗੋਇਲ ਅਤੇ ਇੱਕ ਹੋਰ ਨੂੰ ਮੈਸਰਜ਼ ਆਰ.ਕੇ. ਇੰਟਰਪ੍ਰਾਈਜਜ ਦੇ ਨਾਮ ਨਾਲ, ਕ੍ਰਮਵਾਰ ਨਵੀਂ ਦਿੱਲੀ ਅਤੇ ਫਰੀਦਾਬਾਦ ਵਿੱਚ ਸਥਿਤ ਹਨ। ਮੈਸਰਜ਼ ਐਸ.ਕੇ. ਟ੍ਰੈਡਰਜ ਨੇ ਬਿਨਾਂ ਮਾਲ ਦੇ ਧੋਖਾਧੜੀ ਨਾਲ ਚਲਾਨ 'ਤੇ 3.47 ਕਰੋੜ ਰੁਪਏ ਦਾ ਲਾਭ ਲਿਆ/ਪਾਸ ਕੀਤੇ। ਇਸ ਤੋਂ ਅਲਾਵਾ ਮੈਸਰਜ਼ ਆਰ.ਕੇ. ਇੰਟਰਪ੍ਰਾਈਜਜ ਨੇ ਬਿਨਾਂ ਮਾਲ ਦੇ ਧੋਖਾਧੜੀ ਨਾਲ ਚਾਲਾਨ ਤੇ 5.25 ਕਰੋੜ ਰੁਪਏ ਦਾ ਲਾਭ ਲਿਆ/ਪਾਸ ਕੀਤੇ। 

ਜਾਂਚ ਦਿੱਲੀ ਐਨਸੀਆਰ ਖੇਤਰ ਵਿਚ ਕਈ ਥਾਵਾਂ ਤੇ ਕੀਤੀ ਗਈ ਅਤੇ ਦਸਤਾਵੇਜ਼ੀ ਸਬੂਤਾਂ ਅਤੇ ਰਿਕਾਰਡ ਕੀਤੇ ਬਿਆਨਾਂ ਦੇ ਅਧਾਰ ਤੇ ਇਹ ਪਤਾ ਲਗਾਇਆ ਗਿਆ ਸੀ ਕਿ ਸ੍ਰੀ ਰਾਜੇਸ਼ ਕਸੇਰਾ ਮੈਸਰਜ਼ ਐਸ ਕੇ ਟ੍ਰੈਡਰਜ ਦਾ ਡੀਫੇਕਟੋ ਕੰਟਰੋਲਰ ਸੀ ਅਤੇ ਆਰ ਕੇ ਇੰਟਰਪ੍ਰਾਈਜਜ ਦਾ ਮਾਲਕ ਸੀ। ਇਹ ਦੋਵੇਂ ਸੰਸਥਾਵਾਂ 8.72 ਕਰੋੜ ਰੁਪਏ ਰੁਪਏ ਦੇ ਇਨਪੁਟ ਟੈਕਸ ਕ੍ਰੈਡਿਟ ਦਾ ਲਾਭ ਲੈਣ/ ਪਾਸ ਕਰਨ ਦੇ ਕੰਮ ਵਿੱਚ ਸ਼ਾਮਲ ਹਨ। 

ਇਸ ਲਈ, ਸ਼੍ਰੀ ਰਾਜੇਸ਼ ਕਸੇਰਾ ਨੂੰ 7.12.20 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਦਿੱਲੀ ਦੇ ਡਿਊਟੀ ਮੈਟਰੋਪੋਲੀਟਨ ਮਜਿਸਟਰੇਟ ਦੇ  ਸਾਹਮਣੇ ਪੇਸ਼ ਕੀਤਾ ਗਿਆ ਸੀ, ਜਿਨ੍ਹਾਂ ਨੇ ਨਿਆਇਕ ਹਿਰਾਸਤ ਦਾ ਆਦੇਸ਼ ਦਿੱਤਾ ਸੀ। ਇਸ ਤਰ੍ਹਾਂ ਮੁਲਜ਼ਮ ਵੱਲੋਂ ਕੁੱਲ 8.72 ਕਰੋੜ ਤੋਂ ਵੱਧ ਦੀ ਫਰਜ਼ੀ ਆਈਟੀਸੀ ਪਾਸ ਕੀਤੀ ਗਈ / ਲਾਭ ਲਿਆ ਗਿਆ, ਜਿਸਦਾ ਬਾਅਦ ਵਿਚ ਆਈਜੀਐਸਟੀ ਰਿਫੰਡ ਲੈਣ ਲਈ ਗਲਤ ਤਰੀਕੇ ਨਾਲ ਇਸਤੇਮਾਲ ਕੀਤਾ ਗਿਆ।

ਮਾਮਲੇ ਵਿੱਚ ਅਗਲੀ ਜਾਂਚ ਜਾਰੀ ਹੈ।

----------------------------------------------------------- 

ਆਰ.ਐਮ/ਕੇ.ਐੱਮ.ਐੱਨ



(Release ID: 1679184) Visitor Counter : 166


Read this release in: English , Urdu , Hindi , Tamil