ਭਾਰਤੀ ਪ੍ਰਤੀਯੋਗਿਤਾ ਕਮਿਸ਼ਨ

ਸੀ ਸੀ ਆਈ ਨੇ ਉਡੀਸ਼ਾ ਹਾਈਡ੍ਰੋ ਪਾਵਰ ਕਾਰਪੋਰੇਸ਼ਨ ਲਿਮਟਿਡ (ਓ ਐੱਚ ਪੀ ਸੀ) ਵੱਲੋਂ ਉਡੀਸ਼ਾ ਪਾਵਰ ਜੈਨਰੇਸ਼ਨ ਕਾਰਪੋਰੇਸ਼ਨ ਲਿਮਟਿਡ (ਓ ਪੀ ਜੀ ਸੀ) ਦੇ ਸ਼ੇਅਰਾਂ ਨੂੰ ਹਾਸਲ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ

Posted On: 08 DEC 2020 5:41PM by PIB Chandigarh

ਕੰਪੀਟਿਸ਼ਨ ਕਮਿਸ਼ਨ ਆਫ ਇੰਡੀਆ (ਸੀ ਸੀ ਆਈ) ਨੇ ਉਡੀਸ਼ਾ ਹਾਈਡ੍ਰੋ ਪਾਵਰ ਕਾਰਪੋਰੇਸ਼ਨ ਲਿਮਟਿਡ (ਓ ਐੱਚ ਪੀ ਸੀ) ਵੱਲੋਂ ਕੰਪੀਟਿਸ਼ਨ ਐਕਟ 2002 ਦੇ ਸੈਕਸ਼ਨ 31 (1) ਤਹਿਤ ਉਡੀਸ਼ਾ ਪਾਵਰ ਜੈਨਰੇਸ਼ਨ ਕਾਰਪੋਰੇਸ਼ਨ ਲਿਮਟਿਡ ਦੇ ਸ਼ੇਅਰਾਂ ਨੂੰ ਹਾਸਲ ਕਰਨ ਲਈ ਪ੍ਰਵਾਨਗੀ ਦੇ ਦਿੱਤੀ ਹੈ । (ਓ ਐੱਚ ਪੀ ਸੀ) ਇੱਕ ਅਜਿਹੀ ਪੀ ਐੱਸ ਯੂ ਹੈ ਜਿਸ ਵਿੱਚ ਉਡੀਸ਼ਾ ਸੂਬਾ ਸਰਕਾਰ ਦਾ ਕੰਟਰੋਲ ਅਤੇ ਪੂਰੀ ਮਲਕੀਅਤ ਹੈ । ਇਹ ਨਵਿਆਉਣਯੋਗ ਸਰੋਤਾਂ ਜਿਵੇਂ ਪਣ—ਬਿਜਲੀ ਅਤੇ ਸੂਰਜੀ ਸ਼ਕਤੀ ਪੈਦਾ ਕਰਨ ਤੇ ਕਾਰੋਬਾਰ ਵਿੱਚ ਲੱਗੀ ਹੋਈ ਹੈ ।
 

ਓ ਪੀ ਜੀ ਸੀ ਉਡੀਸ਼ਾ ਸਰਕਾਰ ਦੀ ਇੱਕ ਸਾਂਝੇ ਉੱਦਮ ਅਤੇ ਸੂਬਾ ਮਲਕੀਅਤ ਵਾਲੀ ਕੰਪਨੀ ਹੈ ਜਿਸ ਵਿੱਚ 51% ਸ਼ੇਅਰ ਹੋਲਡਿੰਗ ਸੂਬਾ ਸਰਕਾਰ ਅਤੇ ਬਾਕੀ 49% ਸ਼ੇਅਰ ਹੋਲਡਿੰਗ ਏ ਈ ਐੱਸ ਓ ਪੀ ਜੀ ਸੀ ਹੋਲਡਿੰਗ ਅਤੇ ਏ ਈ ਐੱਸ ਇੰਡੀਆ ਪ੍ਰਾਈਵੇਟ ਲਿਮਟਿਡ ਰਾਹੀਂ ਏ ਈ ਐੱਸ ਕਾਰਪੋਰੇਸ਼ਨ ਯੂ ਐੱਸ ਏ ਦੀ ਹੈ । ਇਹ ਕੋਲੇ ਤੇ ਅਧਾਰਿਤ ਥਰਮਲ ਪਾਵਰ ਪਲਾਂਟਾਂ ਦੇ ਨਾਲ ਨਾਲ ਛੋਟੇ ਹਾਈਡ੍ਰੋ ਪਾਵਰ ਪ੍ਰਾਜੈਕਟਾਂ ਵਿੱਚ ਲੱਗੀ ਹੋਈ ਹੈ ।
 

ਪ੍ਰਸਤਾਵਿਤ ਭਾਈਵਾਲੀ ਵਿੱਚ ਸ਼ੇਅਰ ਦੀ ਵਿਕਰੀ ਅਤੇ ਖਰੀਦ ਸਮਝੌਤੇ ਅਨੁਸਾਰ ਓ ਐੱਚ ਪੀ ਸੀ ਦੀ 49% ਇਕੂਇਟੀ ਸ਼ੇਅਰ ਜੋ ਓ ਪੀ ਜੀ ਸੀ ਵਿੱਚ ਹਨ , ਏ ਈ ਐੱਸ ਓ ਪੀ ਜੀ ਸੀ ਹੋਲਡਿੰਗ ਅਤੇ ਏ ਈ ਐੱਸ ਇੰਡੀਆ ਦੇ ਹਨ । 

 

ਸੀ ਸੀ ਆਈ ਇਸ ਬਾਰੇ ਵਿਸਥਾਰਿਤ ਹੁਕਮ ਜਾਰੀ ਕਰੇਗਾ ।
 

ਆਰ ਐੱਮ / ਕੇ ਐੱਮ ਐੱਨ


(Release ID: 1679183) Visitor Counter : 179