ਕਾਨੂੰਨ ਤੇ ਨਿਆਂ ਮੰਤਰਾਲਾ

ਜਸਟਿਸ ਰਾਜੇਸ਼ ਬਿੰਦਲ ਜੰਮੂ ਕਸ਼ਮੀਰ ਤੇ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਲਈ ਸਾਂਝੇ ਹਾਈ ਕੋਰਟ ਦੇ ਚੀਫ਼ ਜਸਟਿਸ ਵਜੋਂ ਡਿਊਟੀ ਨਿਭਾਉਣਗੇ

Posted On: 08 DEC 2020 5:59PM by PIB Chandigarh

ਭਾਰਤ ਦੇ ਰਾਸ਼ਟਰਪਤੀ ਨੇ ਭਾਰਤ ਦੇ ਸੰਵਿਧਾਨ ਦੇ ਆਰਟੀਕਲ 223 ਵਿੱਚ ਦਿੱਤੀ ਸ਼ਕਤੀ ਦੀ ਵਰਤੋਂ ਕਰਦਿਆਂ ਸ਼੍ਰੀ ਜਸਟਿਸ ਰਾਜੇਸ਼ ਬਿੰਦਲ , ਸਭ ਤੋਂ ਸੀਨੀਅਰ ਜੱਜ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਕਸ਼ਮੀਰ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਦੇ ਸਾਂਝੇ ਹਾਈ ਕੋਰਟ ਵਿੱਚ 09 ਦਸੰਬਰ 2020 ਤੋਂ ਚੀਫ਼ ਜਸਟਿਸ ਵਜੋਂ ਡਿਊਟੀ ਨਿਭਾਉਣ ਲਈ ਨਿਯੁਕਤ ਕੀਤਾ ਹੈ । ਇਹ ਜੰਮੂ ਕਸ਼ਮੀਰ ਤੇ ਲੱਦਾਖ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਾਂਝੇ ਹਾਈ ਕੋਰਟ ਦੇ ਚੀਫ ਜਸਟਿਸ ਕੁਮਾਰੀ ਜਸਟਿਸ ਗੀਤਾ ਮਿੱਤਲ ਦੇ ਸੇਵਾ ਮੁਕਤੀ ਤੋਂ ਬਾਅਦ ਕੀਤਾ ਗਿਆ ਹੈ । ਨਿਆਂ ਵਿਭਾਗ ਨੇ ਅੱਜ ਇਸ ਸਬੰਧ ਵਿੱਚ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ।


ਸ਼੍ਰੀ ਜਸਟਿਸ ਰਾਜੇਸ਼ ਬਿੰਦਲ , ਬੀ ਕੌਮ ਐੱਲ ਐੱਲ ਬੀ ਦਾ ਜਨਮ 16 ਅਪ੍ਰੈਲ 1961 ਨੂੰ ਹੋਇਆ ਸੀ ਅਤੇ ਉਹਨਾਂ ਨੂੰ 14 ਸਤੰਬਰ 1985 ਨੂੰ ਐਡਵੋਕੇਟ ਵਜੋਂ ਅਨਰੋਲ ਕੀਤਾ ਗਿਆ ਸੀ । ਉਹਨਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਅਤੇ ਸੈਂਟਰਲ ਐਡਮਿਨਸਟ੍ਰੇਟਿਵ ਟ੍ਰਿਬਿਊਨਲ ਵਿੱਚ ਟੈਕਸ , ਸੰਵਿਧਾਨਿਕ , ਸਿਵਲ ਅਤੇ ਸੇਵਾ ਦੇ ਕੇਸਾਂ ਵਿੱਚ ਪ੍ਰੈਕਟਿਸ ਕੀਤੀ ਹੈ । ਉਹਨਾਂ ਦੀ ਮਹਾਰਤ ਟੈਕਸ ਮਾਮਲਿਆਂ ਵਿੱਚ ਸੀ । ਉਹਨਾਂ ਨੂੰ 22 ਮਾਰਚ 2006 ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਪਰਮਾਨੈਂਟ ਜੱਜ ਵਜੋਂ ਨਿਯੁਕਤ ਕੀਤਾ ਗਿਆ ਸੀ । ਉਹਨਾਂ ਦਾ ਤਬਾਦਲਾ 19—11—2018 ਨੂੰ ਜੰਮੂ ਕਸ਼ਮੀਰ ਹਾਈ ਕੋਰਟ ਵਿੱਚ ਕੀਤਾ ਗਿਆ ਸੀ ।
 

ਆਰ ਸੀ ਜੇ / ਐੱਮ


(Release ID: 1679179) Visitor Counter : 168


Read this release in: English , Urdu , Hindi , Tamil