ਰੱਖਿਆ ਮੰਤਰਾਲਾ

ਭਾਰਤੀ ਫੌਜ ਨੇ ਆਰਮੀ ਸਰਵਿਸ ਕੋਰ ਦਾ 260 ਵਾਂ ਕੋਰ ਦਿਵਸ ਮਨਾਇਆ

Posted On: 08 DEC 2020 5:10PM by PIB Chandigarh

ਭਾਰਤੀ ਫੌਜ ਨੇ ਮੰਗਲਵਾਰ, 08 ਦਸੰਬਰ 2020 ਨੂੰ ਆਰਮੀ ਸਰਵਿਸ ਕੋਰ ਦਾ 260 ਵਾਂ ਕੋਰ ਦਿਵਸ ਮਨਾਇਆ। ਇਸ ਦਿਨ ਨੂੰ ਲੈਫਟੀਨੈਂਟ ਜਨਰਲ ਐਮ.ਕੇ.ਐੱਸ ਯਾਦਵ, ਡਾਇਰੈਕਟਰ ਜਨਰਲ ਸਪਲਾਈਜ਼ ਅਤੇ ਟ੍ਰਾਂਸਪੋਰਟ ਅਤੇ ਸੀਨੀਅਰ ਕਰਨਲ ਕਮਾਂਡਰਾਂ ਨੇ ਨੈਸ਼ਨਲ ਵਾਰ ਮੈਮੋਰੀਅਲ, ਦਿੱਲੀ ਵਿਖੇ ਅਤੇ ਦੇਸ਼ ਭਰ ਵਿੱਚ ਵੱਖ ਵੱਖ ਏਐਸਸੀ ਅਦਾਰਿਆਂ ਵਿੱਚ ਵੀ  ਕਰਵਾਏ ਗਏ ਇਸ ਤਰ੍ਹਾਂ ਦੇ  ਸਮਾਗਮਾਂ ਦੌਰਾਨ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਮਨਾਇਆ ।

ਇਸ ਮੌਕੇ ਨੂੰ ਯਾਦਗਾਰੀ ਬਣਾਉਣ ਲਈ, ਵਾਰ ਮੈਮੋਰੀਅਲ, ਚੰਡੀਮੰਦਰ ਤੋਂ ਨੈਸ਼ਨਲ ਵਾਰ ਮੈਮੋਰੀਅਲ, ਦਿੱਲੀ ਤੱਕ 04 ਤੋਂ 08 ਦਸੰਬਰ 2020 ਤੱਕ 260 ਕਿਲੋਮੀਟਰ ਲੰਬੀ ਅਲਟਰਾ ਦੌੜ , ‘ਰਨ ਫਾਰ ਮਾਰਟੀਅਰਜ਼ ਦੇ ਥੀਮ ਨਾਲ ਕਰਵਾਈ ਗਈ । ਲੈਫਟੀਨੈਂਟ ਕਰਨਲ ਇੰਦਰਜੀਤ ਸਿੰਘ ਦੀ ਅਗਵਾਈ ਹੇਠ ਤੇਰਾਂ ਮੈਂਬਰੀ ਟੀਮ ਨੇ ਫਿਟ ਇੰਡੀਆ ਅੰਦੋਲਨ ਦੀ ਭਾਵਨਾ ਨੂੰ ਉਤਸ਼ਾਹਤ ਕਰਨ ਲਈ ਚਾਰ ਦਿਨਾਂ ਵਿੱਚ ਇਸ ਦੂਰੀ ਨੂੰ ਕਵਰ ਕੀਤਾ। ਫੌਜ ਦੀ ਪੱਛਮੀ ਕਮਾਂਡ ਦੇ ਕਮਾਂਡਰ  ਲੈਫਟੀਨੈਂਟ ਜਨਰਲ ਆਰ ਪੀ ਸਿੰਘ ਵੱਲੋਂ ਹਰੀ ਝੰਡੀ ਦਿਖਾ ਕੇ ਇਸ ਦੌੜ ਨੂੰ ਰਵਾਨਾ ਕੀਤਾ ਗਿਆ ਸੀ,  ਇਸ ਨੇ ਰਸਤੇ ਵਿੱਚ ਪੈਣ ਵਾਲੇ ਅੰਬਾਲਾ, ਕੁੰਜਪੁਰਾ ਅਤੇ ਮੋਤੀਲਾਲ ਨਹਿਰੂ ਸਪੋਰਟਸ ਸਕੂਲ, ਰਾਈ  ਵਿਖੇ ਅਤੇ ਵੱਖ-ਵੱਖ ਵਾਰ ਮੈਮੋਰੀਅਲਜ਼ ਵਿਖੇ ਦੇਸ਼ ਦੇ ਬਹਾਦੁਰ ਨਾਇਕਾਂ ਨੂੰ ਨਮਨ ਕੀਤਾ ਅਤੇ 08 ਦਸੰਬਰ 2020 ਨੈਸ਼ਨਲ ਵਾਰ ਮੈਮੋਰੀਅਲ ਵਿਖੇ ਪੁਜੇ, ਜਦੋਂ ਡਾਇਰੈਕਟਰ ਜਨਰਲ ਸਪਲਾਈਜ਼ ਐਂਡ ਟ੍ਰਾਂਸਪੋਰਟ ਵੱਲੋਂ ਉਹਨਾਂ ਨੂੰ ਫਲੈਗ ਇਨ ਕੀਤਾ ਗਿਆ ।

 

__________________________________________________________

 

ਏ ਏ, ਬੀ ਐਸ ਸੀ



(Release ID: 1679155) Visitor Counter : 105