ਵਿੱਤ ਮੰਤਰਾਲਾ

ਇਨਕਮ ਟੈਕਸ ਵਿਭਾਗ ਨੇ ਓਡੀਸ਼ਾ ਵਿੱਚ ਤਲਾਸ਼ੀਆਂ ਲਈਆਂ

Posted On: 08 DEC 2020 4:05PM by PIB Chandigarh

 

ਇਨਕਮ ਟੈਕਸ ਵਿਭਾਗ ਨੇ ਓਡੀਸ਼ਾ ਦੇ ਰਾਉਰਕੇਲਾ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਬਣੇ ਸਟੀਲ ਉਤਪਾਦਾਂ ਦੇ ਨਿਰਮਾਣ ਅਤੇ ਵਪਾਰ ਵਿਚ ਸ਼ਾਮਲ ਇਕ ਸਮੂਹ ਦੇ ਮਾਮਲੇ ਵਿਚ 03/12/2020 ਨੂੰ ਤਲਾਸ਼ੀ ਅਤੇ ਜ਼ਬਤੀ ਦੀਆਂ ਕਾਰਵਾਈਆਂ ਕੀਤੀਆਂ। 

 ਸਮੂਹ ਇਕਾਈਆਂ ਪਿਛਲੇ ਦੋ ਵਿੱਤੀ ਸਾਲਾਂ ਤੋਂ 17 ਫਰਜ਼ੀ ਇਕਾਈਆਂ ਦੇ ਨਾਮ ਤੇ ਲਗਭਗ 170 ਕਰੋੜ ਰੁਪਏ ਦੀਆਂ ਫਰਜ਼ੀ ਖਰੀਦਾਂ ਦੀ ਬੁਕਿੰਗ ਕਰ ਰਹੀਆਂ ਸਨ। ਸਾਰੀਆਂ ਹੀ 17 ਪਾਰਟੀਆਂ ਨੇ ਤਲਾਸ਼ੀ ਅਤੇ ਜ਼ਬਤੀ ਦੀ ਕਾਰਵਾਈ ਦੌਰਾਨ ਦਰਜ ਕੀਤੇ ਗਏ ਬਿਆਨਾਂ ਵਿੱਚ ਮੰਨਿਆ ਹੈ ਕਿ ਉਹ ਉਨ੍ਹਾਂ ਦੇ ਨਾਮ ਉੱਤੇ ਅਜਿਹੀ ਕਿਸੇ ਕਾਰੋਬਾਰੀ ਸਬੰਧਾਂ ਤੋਂ ਅਣਜਾਣ ਸਨ। ਇਹ ਵੀ ਪਾਇਆ ਗਿਆ ਹੈ ਕਿ ਇਨ੍ਹਾਂ ਫਰਜ਼ੀ ਇਕਾਈਆਂ ਦੇ ਬੈਂਕ ਖਾਤਿਆਂ ਵਿਚੋਂ ਪੂਰੀ ਰਕਮ ਨਕਦੀ ਵਿੱਚ ਕਢਵਾ ਲਈ ਗਈ ਸੀ। ਇਸ ਤੋਂ ਇਲਾਵਾ, ਫਰਜ਼ੀ ਇਕਾਈਆਂ ਦੇ ਸਾਰੇ ਮਾਲਕ ਜਾਂ ਨਿਰਦੇਸ਼ਕ ਦਿਹਾੜੀਦਾਰ ਮਜ਼ਦੂਰ ਹਨ। 

ਹੋਰ ਜਾਂਚ ਚਲ ਰਹੀ ਹੈ। 

---------------------------------------------------------

ਆਰ ਐਮ/ ਕੇ ਐਮ ਐਨ


(Release ID: 1679152) Visitor Counter : 147


Read this release in: English , Urdu , Hindi , Tamil