ਕਬਾਇਲੀ ਮਾਮਲੇ ਮੰਤਰਾਲਾ
ਟ੍ਰਾਈਬਜ਼ ਇੰਡੀਆ ’ਤੇ ਦਿ ਫੌਰੈਸਟ ਫਰੈੱਸ਼ ਵੱਲੋਂ ਪ੍ਰਤੀਰੋਧਕ ਸਮਰੱਥਾ ਵਧਾਉਣ ਵਾਲੇ ਨਵੇਂ, ਪ੍ਰਭਾਵਸ਼ਾਲੀ ਉਤਪਾਦਾਂ ਦੀ ਸ਼ੁਰੂਆਤ
Posted On:
07 DEC 2020 5:38PM by PIB Chandigarh
ਆਪਣੀ ਉਤਪਾਦ ਰੇਂਜ ਦਾ ਵਿਸਥਾਰ ਕਰਨ ਅਤੇ ਇਸ ਨੂੰ ਹੋਰ ਜ਼ਿਆਦਾ ਆਕਰਸ਼ਕ ਬਣਾਉਣਾ ਜਾਰੀ ਰੱਖਦੇ ਹੋਏ ਵੱਡੇ ਬਜ਼ਾਰਾਂ ਵਿੱਚ ਲੱਖਾਂ ਜਨਜਾਤੀ ਉੱਦਮਾਂ ਦੀ ਪਹੁੰਚ ਨੂੰ ਸਮਰੱਥ ਕਰਦੇ ਹੋਏ ਟ੍ਰਾਈਬਜ਼ ਇੰਡੀਆ ਨੇ ਇਸ ਹਫ਼ਤੇ 46 ਹੋਰ ਨਵੇਂ ਜਨਜਾਤੀ ਉਤਪਾਦਾਂ ਨੂੰ ਮੁੱਖ ਰੂਪ ਨਾਲ ਫੌਰੈਸਟ ਫਰੈੱਸ਼ ਅਤੇ ਆਰਗੈਨਿਕ ਰੇਂਜ ਵਿੱਚ ਸ਼ਾਮਲ ਕੀਤਾ ਹੈ। ਟ੍ਰਾਈਫੈੱਡ ਨੇ ਪਿਛਲੇ ਮਹੀਨੇ ਵਿੱਚ ਆਪਣੇ ਟ੍ਰਾਈਬਜ਼ ਇੰਡੀਆ ਰੇਂਜ ਵਿੱਚ ਵੱਡੀ ਸੰਖਿਆ ਵਿੱਚ ਪ੍ਰਤੀਰੋਧਕ ਸਮਰੱਥਾ ਵਧਾਉਣ ਵਾਲੇ ਉਤਪਾਦਾਂ, ਫੌਰੈਸਟ ਫਰੈੱਸ਼ ਅਤੇ ਆਰਗੈਨਿਕ ਰੇਂਜ ਅਤੇ ਜਨਜਾਤੀ ਕਲਾ ਅਤੇ ਹਸਤਸ਼ਿਲਪ ਨੂੰ ਸ਼ਾਮਲ ਕੀਤਾ ਹੈ। ਪਿਛਲੇ ਕੁਝ ਹਫ਼ਤਿਆਂ ਵਿੱਚ ਪੇਸ਼ ਕੀਤੇ ਗਏ ਸਾਰੇ ਨਵੇਂ ਉਤਪਾਦ 125 ਟ੍ਰਾਈਬਜ਼ ਇੰਡੀਆ ਆਊਟਲੈਟਸ, ਟ੍ਰਾਈਬਜ਼ ਇੰਡੀਆ ਮੋਬਾਇਲ ਵੈਨ ਅਤੇ ਟ੍ਰਾਈਬਜ਼ ਇੰਡੀਆ ਈ-ਮਾਰਕੀਟਪਲੇਸ (tribesindia.com) ਅਤੇ ਈ-ਟੇਲਰਜ਼ ਵਰਗੇ ਔਨਲਾਈਨ ਪਲੈਟਫਾਰਮਾਂ ’ਤੇ ਉਪਲੱਬਧ ਹਨ।
ਇਸ ਮੌਕੇ ’ਤੇ ਟ੍ਰਾਈਫੈੱਡ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਪ੍ਰਵੀਰ ਕਿਸ਼ਨ ਨੇ ਕਿਹਾ, ‘ਟ੍ਰਾਈਬਜ਼ ਇੰਡੀਆ ਆਦਿਵਾਸੀ ਜੀਵਨ ਨੂੰ ਪ੍ਰਭਾਵਿਤ ਕਰਨ ਅਤੇ ਬਦਲਣ ਅਤੇ ਉਨ੍ਹਾਂ ਦੀ ਜੀਵਕਾ ਵਿੱਚ ਸੁਧਾਰ ਕਰਨ ਲਈ ਯਤਨ ਕਰਦਾ ਹੈ। ਗੋ ਵੋਕਲ ਫਾਰ ਲੋਕਲ ਗੋ ਟ੍ਰਾਈਬਲ ਉਹ ਮੰਤਰ ਹੈ ਜਿਸ ਨੂੰ ਟ੍ਰਾਈਫੈੱਡ ਵੱਲੋਂ ਚਲਾਇਆ ਜਾਂਦਾ ਹੈ ਕਿਉਂਕਿ ਇਹ ਦੇਸ਼ ਭਰ ਵਿੱਚ ਆਦਿਵਾਸੀਆਂ ਨੂੰ ਫਾਇਦਾ ਪਹੁੰਚਾਉਣ ਅਤੇ ਉਨ੍ਹਾਂ ਦੀ ਜੀਵਕਾ ਨੂੰ ਬਿਹਤਰ ਬਣਾਉਣ ਲਈ ਕੰਮ ਕਰਦਾ ਹੈ। ਇਨ੍ਹਾਂ ਨਵੇਂ ਉਤਪਾਦਾਂ ਨੂੰ ਪੂਰੇ ਭਾਰਤ ਵਿੱਚ ਜਨਜਾਤੀਆਂ ਤੋਂ ਲਈ ਗਈ ਰੇਂਜ ਵਿੱਚ ਪੇਸ਼ ਕਰਨਾ ਇਸ ਦਿਸ਼ਾ ਵਿੱਚ ਇੱਕ ਹੋਰ ਕਦਮ ਹੈ।
ਦੇਸ਼ ਦੇ ਵਿਭਿੰਨ ਹਿੱਸਿਆਂ ਤੋਂ ਅੱਜ ਲਾਂਚ ਕੀਤੇ ਗਏ ਉਤਪਾਦਾਂ ਵਿੱਚ ਝਾਰਖੰਡ ਦੇ ਓਰਾਂਵ ਜਨਜਾਤੀ ਵੱਲੋਂ ਬਣਾਏ ਗਏ ਸੁਆਦੀ ਕੁਕੀਜ਼ ਜਿਵੇਂ ਨਾਰੀਅਲ, ਤਿਲ, ਬਦਾਮ, ਬੇਸਣ ਅਤੇ ਮੱਖਣ ਸ਼ਾਮਲ ਹੈ। ਆਰਗੈਨਿਕ ਉਤਪਾਦਾਂ ਦੀ ਰੇਂਜ ਦੇ 10 ਉਤਪਾਦਾਂ ਨੂੰ ਤਮਿਲ ਨਾਡੂ ਵਿੱਚ ਮਲਿਆਲੀ ਜਨਜਾਤੀ ਤੋਂ ਲਿਆ ਗਿਆ ਹੈ। ਇਸ ਵਿੱਚ ਆਰਗੈਨਿਕ ਹੋਲ ਬਾਜਰਾ, ਆਰਗੈਨਿਕ ਹੌਰਸਗਰਾਸ, ਆਰਗੈਨਿਕ ਬਾਜਰਾ ਬਿਸਕੁਟ, ਆਰਗੈਨਿਕ ਬਾਜਰਾ ਚਾਵਲਾਂ ਦੀਆਂ ਕਿਸਮਾਂ, ਹਲਦੀ ਪਾਊਡਰ ਅਤੇ ਇੱਕ ਹਰਬਲ ਸਾਬਣ ਸ਼ਾਮਲ ਹੈ। ਓਡੀਸ਼ਾ ਦੀ ਖੌਂਡ ਜਨਜਾਤੀ ਤੋਂ ਇਸ ਹਫ਼ਤੇ 5 ਉਤਪਾਦ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਵਿੱਚ ਸਾਲ ਰੇਸਿਨ ਤੋਂ ਬਣਾਈਆਂ ਗਈਆਂ ਆਰਗੈਨਿਕ ਅਗਰਬੱਤੀਆਂ, ਓਡੀਸ਼ਾ ਦੀਆਂ 300 ਤੋਂ ਜ਼ਿਆਦਾ ਜਨਜਾਤੀ ਔਰਤਾਂ ਵੱਲੋਂ ਬਣਾਇਆ ਗਿਆ ਆਰਗੈਨਿਕ ਮੇਥੀ ਪਾਊਡਰ, ਸੌਂਠ (ਸੁੱਕਾ ਅਦਰਕ) ਪਾਊਡਰ, ਧਨੀਆ ਪਾਊਡਰ ਅਤੇ ਪੰਚਫੁਟਾਨਾ (ਤੜਕਾ/ਗਾਰਨਿਸ਼ ਮਸਾਲਾ) ਸ਼ਾਮਲ ਹੈ। ਛੱਤੀਸਗੜ੍ਹ ਦੀ ਮਾਰਿਆ, ਮੁਡੀਆ ਅਤੇ ਗੌਂਡ ਕਬੀਲੇ ਤੋਂ ਪ੍ਰਤੱਖ ਕੁਦਰਤੀ ਤਾਜ਼ਾ ਸ਼ਹਿਦ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਹ ਸ਼ਹਿਦ ਸ਼ੁੱਧ ਹੈ ਅਤੇ ਇਸ ਵਿੱਚ ਕੋਈ ਮਿਲਾਵਟੀ ਤੱਤ ਨਹੀਂ ਹੈ। ਵਣ ਤੁਲਸੀ ਸ਼ਹਿਦ ਜਿਸ ਨੂੰ ਪ੍ਰਮਾਣਿਤ ਕੀਤਾ ਗਿਆ ਹੈ, ਅੱਜ ਦੇ ਲਾਂਚ ਦਾ ਮੁੱਖ ਆਕਰਸ਼ਣ ਸੀ। ਹੋਰ ਉਤਪਾਦਾਂ ਵਿੱਚ ਦੇਸੀ ਘੀ, ਹਲਦੀ ਤੇਲ ਅਤੇ ਦੇਸੀ ਚਾਵਲ ਅਤੇ ਸ਼ਕਰਕੰਦ ਚਿਪਸ ਸ਼ਾਮਲ ਹਨ। 6 ਉਤਪਾਦ ਰਾਜਸਥਾਨ ਰਾਜ ਤੋਂ ਸ਼ਾਮਲ ਕੀਤੇ ਗਏ ਹਨ। ਇਹ ਮੂਲ ਰੂਪ ਨਾਲ ਹਰਬਲ ਉਤਪਾਦ ਆਂਵਲੇ ਦਾ ਰਸ ਅਤੇ ਖਜ਼ੂਰ ਦੀ ਟੋਕਰੀ ਅਤੇ ਸੌਂਫ ਹੈ। ਅਹਿਮਦਾਬਾਦ ਤੋਂ 10 ਆਯੁਰਵੈਦਿਕ ਉਤਪਾਦਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਵਿੱਚ ਅਮਲਕੀ ਪਾਊਡਰ, ਹਰੜ ਪਾਊਡਰ, ਬ੍ਰਹਮੀ ਪਾਊਡਰ, ਅਸ਼ਵਗੰਧਾ ਪਾਊਡਰ ਅਤੇ ਅਮਰੁਤਾ ਸ਼ਾਮਲ ਹੈ। ਗੁਜਰਾਤ ਦੇ ਵਿਭਿੰੰਨ ਕਬੀਲਿਆਂ ਤੋਂ ਪ੍ਰਾਪਤ ਇਹ ਸਾਰੇ ਪ੍ਰਤੀਰੋਧਕ ਸਮਰੱਥਾ ਵਧਾਉਣ ਵਾਲੇ ਜੈਵਿਕ ਉਤਪਾਦ ਹਨ। ਗੋ ਲੋਕਲ ਫਾਰ ਵੋਕਲ ਗੋ ਟ੍ਰਾਈਬਲ ਉਹ ਮੰਤਰ ਹੈ ਜਿਸ ਨੂੰ ਜਨਜਾਤੀ ਮਾਮਲਿਆਂ ਦੇ ਮੰਤਰਾਲੇ ਤਹਿਤ ਟ੍ਰਾਈਫੈੱਡ ਵੱਲੋਂ ਚਲਾਇਆ ਜਾਂਦਾ ਹੈ ਕਿਉਂਕਿ ਇਹ ਦੇਸ਼ ਭਰ ਦੀਆਂ ਜਨਜਾਤੀਆਂ ਅਤੇ ਉਨ੍ਹਾਂ ਦੀ ਜੀਵਕਾ ਨੂੰ ਲਾਭ ਪਹੁੰਚਾਉਣ ਦਾ ਕੰਮ ਕਰਦਾ ਹੈ। ਹਾਲ ਹੀ ਵਿੱਚ ਲਾਂਚ ਕੀਤੇ ਗਏ ਟ੍ਰਾਈਬਜ਼ ਇੰਡੀਆ ਈ-ਮਾਰਕੀਟਪਲੇਸ, ਭਾਰਤ ਦੇ ਸਭ ਤੋਂ ਵੱਡੇ ਹੈਂਡੀਕਰਾਫਟਸ ਅਤੇ ਆਰਗੈਨਿਕ ਉਤਪਾਦ ਮਾਰਕੀਟ ਪਲੇਸ ਵਿੱਚ ਟ੍ਰਾਈਬਲ ਉਤਪਾਦਾਂ ਅਤੇ ਹਸਤਸ਼ਿਲਪ ਸਾਹਮਣੇ ਆਉਂਦੇ ਹਨ ਜੋ ਉਨ੍ਹਾਂ ਨੂੰ ਦੇਸ਼ ਭਰ ਦੇ ਗਾਹਕਾਂ ਲਈ ਪਹੁੰਚਯੋਗ ਬਣਾਉਂਦੇ ਹਨ।
****
NB/SK/jk
(Release ID: 1679030)
Visitor Counter : 153