ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ

ਹਵਾ ਦਾ ਪ੍ਰਦੂਸ਼ਣ ਇੱਕ ਗੰਭੀਰ ਸਮੱਸਿਆ ਹੈ ਅਤੇ ਸਰਕਾਰ ਇਸ ਖ਼ਿਲਾਫ਼ ਲੜਾਈ ਲਈ ਵਚਨਬੱਧ ਹੈ : ਸ਼੍ਰੀ ਪ੍ਰਕਾਸ਼ ਜਾਵਡੇਕਰ

Posted On: 07 DEC 2020 8:19PM by PIB Chandigarh

ਵਾਤਾਵਰਣ, ਵਣ ਅਤੇ ਜਲਵਾਯੂ ਤਬਦੀਲੀ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਦਿੱਲੀ ਅਤੇ ਉੱਤਰ ਭਾਰਤ ਵਿੱਚ ਹਵਾ ਦੇ ਪ੍ਰਦੂਸ਼ਣ ਦੀ ਰੋਕਥਾਮ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ ਅਤੇ ਇਸ ਵੱਲ ਸਾਰੇ ਸੰਭਾਵਤ ਤਕਨੀਕੀ ਸਾਧਨਾਂ ਨੂੰ ਤੈਨਾਤ ਕਰਨ ਲਈ ਕੰਮ ਕਰ ਰਹੀ ਹੈ।

ਅੰਤਰਰਾਸ਼ਟਰੀ ਹਵਾ ਗੁਣਵਤਾ ਐਡਵੋਕੇਸੀ ਸਮੂਹ, ਟੀਈਆਰਆਈ ਅਤੇ ਏਅਰ ਕੁਆਲਿਟੀ ਏਸ਼ੀਆ ਦੀ "ਹਵਾ ਨੂੰ ਸਾਫ ਕਰਨਾ- ਕੇਂਦਰੀ ਅਤੇ ਰਾਜ ਪੱਧਰੀ ਕਾਰਵਾਈਆਂ ਨੂੰ ਚਲਾਉਣਾ" ਸਾਂਝੇ ਤੌਰ 'ਤੇ ਚੌਥੇ ਗੋਲ ਮੇਜ਼ ਮਸ਼ਵਰੇ ਨੂੰ ਸੰਬੋਧਨ ਕਰਦਿਆਂ ਵਾਤਾਵਰਣ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅਗਲੇ 5 ਸਾਲਾਂ ਵਿੱਚ 100 ਸ਼ਹਿਰਾਂ ਦੀ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਲਈ ਇੱਕ ਦ੍ਰਿੜ ਸੰਕਲਪ ਲਿਆ ਹੈ। ਵਾਤਾਵਰਣ, ਵਣ ਅਤੇ ਜਲਵਾਯੂ ਤਬਦੀਲੀ ਮੰਤਰਾਲਾ ਆਪਣੇ ਰਾਸ਼ਟਰੀ ਸਵੱਛ ਹਵਾ ਪ੍ਰੋਗਰਾਮ ਰਾਹੀਂ, ਜੋ ਇੱਕ ਸ਼ਹਿਰ ਸੰਬੰਧੀ ਯੋਜਨਾ ਹੈ, ਉਸ ਦਿਸ਼ਾ ਵਿਚ ਕੰਮ ਕਰ ਰਿਹਾ ਹੈ, ਜੋ 2024 ਤੱਕ ਪੀਐੱਮ10 ਅਤੇ ਪੀਐੱਮ 2.5 ਸੰਘਣਤਾ ਵਿੱਚ 20 ਤੋਂ 30 ਫ਼ੀਸਦ ਦੀ ਕਮੀ ਕਰੇਗਾ। 

ਉੱਤਰੀ ਭਾਰਤ ਖਾਸ ਕਰਕੇ ਦਿੱਲੀ-ਐਨਸੀਆਰ ਵਿੱਚ ਹਵਾ ਪ੍ਰਦੂਸ਼ਣ ਦੇ ਵਿਲੱਖਣ ਸੁਭਾਅ ਉੱਤੇ ਬੋਲਦਿਆਂ ਮੰਤਰੀ ਨੇ ਕਿਹਾ ਕਿ ਹਵਾ ਦੇ ਪ੍ਰਦੂਸ਼ਣ ਦੇ ਸੰਕਟ ਦਾ ਕਾਰਨ ਮੁੱਖ ਤੌਰ 'ਤੇ ਉਦਯੋਗਿਕ ਨਿਕਾਸ, ਵਾਹਨਾਂ ਦੇ ਨਿਕਾਸ, ਨਿਰਮਾਣ ਅਤੇ ਢਾਹ-ਢੁਆਈ ਵਾਲੀਆਂ ਥਾਵਾਂ ਤੋਂ ਧੂੜ, ਇੱਕ ਸਾਲ ਵਿੱਚ ਪਰਾਲੀ ਸਾੜਨ ਵਾਲੇ 60 ਦਿਨ, ਬਾਇਓਮਾਸ ਬਲਣ ਅਤੇ ਕੂੜੇ ਕਰਕਟ ਦਾ ਮਾੜਾ ਪ੍ਰਬੰਧ ਕਾਰਨ ਹੁੰਦਾ ਹੈ।  

ਮੌਸਮ ਵਿਗਿਆਨ ਅਤੇ ਭੂਗੋਲ ਦੀ ਭੂਮਿਕਾ 'ਤੇ ਬੋਲਦਿਆਂ ਸ੍ਰੀ ਜਾਵਡੇਕਰ ਨੇ ਕਿਹਾ ਕਿ ਹਾਲਾਂਕਿ ਦਿੱਲੀ, ਮੁੰਬਈ, ਬੰਗਲੌਰ ਅਤੇ ਚੇਨਈ ਵਿੱਚ ਸਮਾਨ ਜਨਸੰਖਿਆ ਅਤੇ ਸਮਾਨ ਉਦਯੋਗਿਕ ਅਤੇ ਵਾਹਨ ਪ੍ਰਦੂਸ਼ਣ ਦਾ ਪੱਧਰ ਹੈ, ਪਰ ਪਿਛਲੇ ਦਿਨੀਂ ਦਿੱਲੀ ਵਿੱਚ ਏਅਰ ਕੁਆਲਿਟੀ ਇੰਡੈਕਸ (ਏਕਿਯੂਆਈ) 300 ਤੋਂ ਵੀ ਉੱਪਰ ਪਹੁੰਚ ਗਿਆ ਹੈ। ਕੁੱਝ ਦਿਨ ਜਦ ਕਿ ਚੇਨਈ ਵਿੱਚ ਇਹ ਸਿਰਫ 29 ਹੈ, ਮੁੰਬਈ ਵਿੱਚ ਇਹ 140 ਹੈ ਅਤੇ ਬੰਗਲੌਰ ਵਿੱਚ ਇਹ 45 ਹੈ। ਮੰਤਰੀ ਨੇ ਕਿਹਾ ਕਿ ਇਹ ਮੌਸਮ ਵਿਗਿਆਨ ਕਾਰਕਾਂ ਦੇ ਕਾਰਨ ਹੈ, ਜਿਸ ਦੀ ਸਾਨੂੰ ਕਦਰ ਕਰਨੀ ਚਾਹੀਦੀ ਹੈ ਅਤੇ ਇਸ ਲਈ ਜਦੋਂ ਹਵਾ ਦੀ ਗਤੀ ਅਤੇ ਮੌਸਮ ਵਿਗਿਆਨ ਪ੍ਰਤੀਕੂਲ ਨਹੀਂ ਹੁੰਦਾ ਤਾਂ ਸਾਨੂੰ ਹਵਾ ਦੀ ਕੁਆਲਟੀ ਦੀ ਬਿਹਤਰੀ ਲਈ ਵਧੇਰੇ ਯਤਨ ਕਰਨੇ ਚਾਹੀਦੇ ਹਨ।

ਮੰਤਰੀ ਨੇ ਪਿਛਲੇ ਕੁਝ ਸਾਲਾਂ ਦੌਰਾਨ ਹਵਾ ਦੇ ਪ੍ਰਦੂਸ਼ਣ ਦੀ ਸਮੱਸਿਆ ਨੂੰ ਘਟਾਉਣ ਲਈ ਕੇਂਦਰ ਸਰਕਾਰ ਵੱਲੋਂ ਕੀਤੇ ਗਏ ਵਿਗਿਆਨਕ ਅਤੇ ਤਕਨੀਕੀ ਯਤਨਾਂ ਸਮੇਤ ਕਈ ਪਹਿਲਕਦਮੀਆਂ ਬਾਰੇ ਚਾਨਣਾ ਪਾਇਆ।

***

ਜੀਕੇ


(Release ID: 1678977) Visitor Counter : 463