ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
ਬਿਹਾਰ ਅਤੇ ਉੱਤਰ ਪ੍ਰਦੇਸ਼ ਵਿੱਚ ਦੋ ਨਵੇਂ ਚਿੜੀਆਘਰਾਂ ਨੂੰ ਕੇਂਦਰ ਸਰਕਾਰ ਨੇ ਮਾਨਤਾ ਦਿੱਤੀ
ਚੁਣੇ ਗਏ 15 ਚਿੜੀਆਘਰਾਂ ਨੂੰ ਵਿਸ਼ਵ ਪੱਧਰ 'ਤੇ ਅਪਗ੍ਰੇਡ ਕਰਨ ਲਈ ਦ੍ਰਿਸ਼ਟੀ ਯੋਜਨਾ; ਅਗਲੇ ਸਾਲ ਆਧੁਨਿਕੀਕਰਨ ਵੱਲ ਕਾਰਪੋਰੇਟ ਸੈਕਟਰ ਦੇ ਨਿਵੇਸ਼ ਨੂੰ ਲਿਆਉਣ ਲਈ ਇੱਕ ਨਿਵੇਸ਼ਕ ਸੰਮੇਲਨ: ਸ਼੍ਰੀ ਪ੍ਰਕਾਸ਼ ਜਾਵਡੇਕਰ
Posted On:
07 DEC 2020 7:36PM by PIB Chandigarh
ਕੇਂਦਰੀ ਵਾਤਾਵਰਣ, ਵਣ ਅਤੇ ਜਲਵਾਯੂ ਤਬਦੀਲੀ ਮੰਤਰੀ ਸ੍ਰੀ ਪ੍ਰਕਾਸ਼ ਜਾਵਡੇਕਰ ਦੀ ਪ੍ਰਧਾਨਗੀ ਹੇਠ ਕੇਂਦਰੀ ਚਿੜੀਆਘਰ ਅਥਾਰਟੀ ਦੀ 37ਵੀਂ ਜਨਰਲ ਬਾਡੀ ਦੀ ਬੈਠਕ ਵਿੱਚ, ਉੱਤਰ ਪ੍ਰਦੇਸ਼ ਦੇ ਗੋਰਖਪੁਰ ਦੇ ਸ਼ਹੀਦ ਅਸ਼ਫ਼ਾਕ ਉੱਲਾਹ ਖਾਨ ਪ੍ਰਾਣੀ ਉਦਿਆਨ ਅਤੇ ਬਿਹਾਰ ਦੇ ਨਾਲੰਦਾ ਵਿਚਲੇ ਰਾਜਗੀਰ ਚਿੜੀਆਘਰ ਨੂੰ ਪ੍ਰਵਾਨਗੀ ਦਿੱਤੀ ਗਈ।
ਵਾਤਾਵਰਣ ਮੰਤਰੀ ਨੇ ਦੇਸ਼ ਵਿੱਚ 15 ਚੋਣਵੇਂ ਚਿੜੀਆਘਰਾਂ ਨੂੰ ਵਿਸ਼ਵ ਪੱਧਰੀ ਅਪਗ੍ਰੇਡ ਕਰਨ ਲਈ 10 ਸਾਲਾਂ ਦੀ ਵਿਜ਼ਨ ਯੋਜਨਾ ਦੀ ਚੰਗੀ ਪ੍ਰਗਤੀ ਦੀ ਵੀ ਸ਼ਲਾਘਾ ਕੀਤੀ ਜਿਸ ਨਾਲ ਉਮੀਦ ਕੀਤੀ ਜਾਂਦੀ ਹੈ ਕਿ ਇਸ ਪ੍ਰਾਜੈਕਟ ਦੇ ਹਿੱਸੇ ਵਜੋਂ ਕਾਰਪੋਰੇਟ ਖੇਤਰ ਚੋਟੀ ਦੇ ਭਾਰਤੀ ਅਤੇ ਵਿਦੇਸ਼ੀ ਚਿੜੀਆਘਰ ਵਿੱਚ ਆਧੁਨਿਕੀਕਰਨ ਲਈ ਨਿਵੇਸ਼ ਕਰਨ ਲਈ ਅੱਗੇ ਆਵੇਗਾ। ਮੰਤਰੀ ਨੇ ਇਹ ਵੀ ਕਿਹਾ ਕਿ ਇਸ ਏਜੰਡੇ ਨੂੰ ਅੱਗੇ ਲਿਜਾਣ ਲਈ ਅਗਲੇ ਸਾਲ ਦੇ ਸ਼ੁਰੂ ਵਿੱਚ ਇੱਕ ਨਿਵੇਸ਼ਕ ਸੰਮੇਲਨ ਵੀ ਹੋਵੇਗਾ।
ਰਾਜਗੀਰ ਚਿੜੀਆ ਘਰ ਦੀ ਸਫਾਰੀ, ਨਾਲੰਦਾ, ਬਿਹਾਰ
ਪੂਰਬੀ ਰਾਜ ਬਿਹਾਰ ਦੇ ਰਾਜਗੀਰ ਚਿੜੀਆਘਰ ਸਫਾਰੀ ਨੂੰ 07 ਦਸੰਬਰ, 2020 ਨੂੰ ਕੇਂਦਰੀ ਚਿੜੀਆਘਰ ਅਥਾਰਟੀ ਦੀ ਜਨਰਲ ਬਾਡੀ ਦੀ ਬੈਠਕ ਦੌਰਾਨ ਮਾਨਤਾ ਦਿੱਤੀ ਗਈ। ਚਿੜੀਆਘਰ ਨੂੰ ਸਿਰਫ ਸਫਾਰੀ ਘੇਰਿਆਂ ਦੇ ਨਾਲ ਹੀ ਸਥਾਪਤ ਕੀਤਾ ਗਿਆ, ਜੋ ਰੱਖੇ ਗਏ ਜਾਨਵਰਾਂ ਲਈ ਰਵਾਇਤੀ ਘੇਰੇ ਦੇ ਉਲਟ ਵਧੇਰੇ ਜਗ੍ਹਾ ਦੀ ਪੇਸ਼ਕਸ਼ ਕਰਦੇ ਹਨ। ਚਿੜੀਆਘਰ ਵਿੱਚ ਪੰਜ ਸਫਾਰੀ ਘੇਰੇ ਅਤੇ ਇੱਕ ਵਾਕ-ਇਨ ਪ੍ਰਸਤਾਵਿਤ ਹਨ। ਚਿੜੀਆਘਰ ਵਿੱਚ ਸ਼ੇਰ, ਰਿੱਛ, ਬਾਘ, ਚੀਤੇ ਅਤੇ ਘਾਹ ਖਾਣ ਵਾਲੀਆਂ ਆਮ ਨਸਲਾਂ ਜਿਵੇਂ ਕਿ ਸਪੌਟੇਡ ਹਿਰਨ, ਸਾਂਭਰ ਅਤੇ ਹੋਰ ਜਾਨਵਰ ਹਨ। ਚਿੜੀਆਘਰ ਇਤਿਹਾਸਕ ਮਹੱਤਵਪੂਰਨ ਨਾਲੰਦਾ ਦੇ ਨੇੜੇ ਸਥਿਤ ਹੈ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਇੱਥੇ ਵੱਡੀ ਗਿਣਤੀ ਵਿੱਚ ਸੈਲਾਨੀਆਂ ਦੀ ਆਮਦ ਹੋਵੇਗੀ। ਚਿੜੀਆਘਰ ਦੀ ਸਥਾਪਨਾ ਦੀ ਨਿਗਰਾਨੀ ਨਿੱਜੀ ਤੌਰ 'ਤੇ ਰਾਜ ਦੇ ਮੁੱਖ ਮੰਤਰੀ ਕਰਦੇ ਸਨ। ਚਿੜੀਆਘਰ ਜੰਗਲੀ ਜਾਨਵਰਾਂ ਨੂੰ ਕੁਦਰਤੀ ਸਫਾਰੀ ਘੇਰੇ ਵਿੱਚ ਪ੍ਰਦਰਸ਼ਤ ਕਰੇਗਾ ਅਤੇ ਜੰਗਲੀ ਜੀਵਣ ਦੀ ਸੰਭਾਲ ਪ੍ਰਤੀ ਜਾਗਰੂਕਤਾ ਨੂੰ ਉਤਸ਼ਾਹਤ ਕਰੇਗਾ।
ਸ਼ਹੀਦ ਅਸ਼ਫ਼ਾਕ ਉੱਲਾਹ ਖਾਨ ਪ੍ਰਾਣੀ ਉਦਿਆਨ, ਗੋਰਖਪੁਰ, ਯੂਪੀ
07 ਦਸੰਬਰ, 2020 ਨੂੰ ਕੇਂਦਰੀ ਚਿੜੀਆਘਰ ਅਥਾਰਟੀ ਦੀ ਜਨਰਲ ਬਾਡੀ ਦੀ ਬੈਠਕ ਦੌਰਾਨ ਸ਼ਹੀਦ ਅਸ਼ਫ਼ਾਕ ਉੱਲਾਹ ਖਾਨ ਪ੍ਰਾਣੀ ਉਦਿਆਨ, ਗੋਰਖਪੁਰ, ਯੂਪੀ ਬਿਹਾਰ ਨੂੰ ਮਾਨਤਾ ਦਿੱਤੀ ਗਈ। ਇਸ ਨਾਲ ਉੱਤਰ ਪ੍ਰਦੇਸ਼ ਰਾਜ ਵਿੱਚ ਕੁੱਲ 9 ਚਿੜੀਆਘਰ ਹਨ। ਚਿੜੀਆਘਰ ਦੀ ਸਥਾਪਨਾ ਦੀ ਨਿਗਰਾਨੀ ਨਿੱਜੀ ਤੌਰ 'ਤੇ ਰਾਜ ਦੇ ਮੁੱਖ ਮੰਤਰੀ ਕਰਦੇ ਹਨ। ਚਿੜੀਆਘਰ ਗੋਰਖਪੁਰ ਦੀ ਅਧਿਆਤਮਿਕ ਧਰਤੀ 'ਤੇ ਸਥਿਤ ਹੈ ਅਤੇ ਇਸ ਨਾਲ ਜ਼ਿਆਦਾ ਗਿਣਤੀ ਵਿੱਚ ਲੋਕ ਆਉਣਗੇ। ਚਿੜੀਆਘਰ ਵਿੱਚ ਪੰਛੀਆਂ, ਸ਼ਾਕਾਹਾਰੀ ਅਤੇ ਮਾਸਾਹਾਰੀ ਜਾਨਵਰਾਂ ਦੀ ਇੱਕ ਵੱਡੀ ਗਿਣਤੀ ਹੈ। ਚਿੜੀਆਘਰ ਦਾ ਉਦੇਸ਼ ਕੁਦਰਤੀ ਢਾਂਚੇ ਨਾਲ ਜਾਗਰੂਕਤਾ ਪੈਦਾ ਕਰਨਾ ਅਤੇ 4-ਡੀ ਥੀਏਟਰ, ਬੈਟਰੀ ਨਾਲ ਚੱਲਣ ਵਾਲੀ ਰੇਲਗੱਡੀ ਅਤੇ ਦਿਵਯਾਂਗਾਂ ਲਈ ਅਤਿ ਆਧੁਨਿਕ ਸਹੂਲਤਾਂ ਰਾਹੀਂ ਲੰਬੇ ਸਮੇਂ ਲਈ ਸੈਲਾਨੀ ਤਜਰਬਾ ਪੈਦਾ ਕਰਨਾ ਹੈ।
***
ਜੀਕੇ
(Release ID: 1678950)
Visitor Counter : 142