ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਭਾਰਤ ਨੂੰ ਗਲੋਬਲ ਲੀਡਰ ਵਜੋਂ ਆਪਣੇ ਆਪ ਨੂੰ ਸਥਾਪਿਤ ਕਰਨ ਅਤੇ ਬਿਹਤਰ ਅੰਤਰਰਾਸ਼ਟਰੀ ਸਹਿਯੋਗ ਦਾ ਨਿਰਮਾਣ ਕਰਨ ਵਿੱਚ ਟੈਕਨੋਲੋਜੀ ਸਹਾਇਕ ਸਿੱਧ ਹੋ ਸਕਦੀ ਹੈ: ਪ੍ਰੋ. ਕੇ ਵਿਜੈ ਰਾਘਵਨ, ਪ੍ਰਿੰਸੀਪਲ ਵਿਗਿਆਨਕ ਸਲਾਹਕਾਰ

Posted On: 28 NOV 2020 2:56PM by PIB Chandigarh

ਭਾਰਤ ਸਰਕਾਰ ਦੇ ਪ੍ਰਿੰਸੀਪਲ ਵਿਗਿਆਨਕ ਸਲਾਹਕਾਰ ਪ੍ਰੋਫੈਸਰ ਕੇ ਵਿਜੈ ਰਾਘਵਨ ਨੇ ਗਲੋਬਲ ਇਨੋਵੇਸ਼ਨ ਐਂਡ ਟੈਕਨੋਲੋਜੀ ਅਲਾਇੰਸ (ਜੀਆਈਟੀਏ) ਦੇ 9ਵੇਂ ਸਥਾਪਨਾ ਦਿਵਸ ਦੇ ਅਵਸਰ 'ਤੇ ਆਯੋਜਿਤ ਫਾਇਰਸਾਈਡ ਚੈਟ' ਵਿੱਚ ਆਤਮਨਿਰਭਰ ਬਣਨ ਦੀ ਚੁਣੌਤੀ ਨੂੰ ਇਕ ਅਜਿਹੀ ਦੁਨੀਆਂ ਵਿੱਚ ਉਜਾਗਰ ਕੀਤਾ ਜਿਥੇ ਅੰਤਰਰਾਸ਼ਟਰੀ ਪੱਧਰ 'ਤੇ ਵੀ ਵਿਅਕਤੀਗਤ ਤੌਰ ਤੇ ਕਿਰਿਆਸ਼ੀਲ ਹੋਣਾ ਚਾਹੀਦਾ ਹੈ ਅਤੇ ਕਿਵੇਂ ਟੈਕਨੋਲੋਜੀ ਭਾਰਤ ਨੂੰ ਆਪਣੇ ਆਪ ਨੂੰ ਇੱਕ ਗਲੋਬਲ ਲੀਡਰ ਵਜੋਂ ਸਥਾਪਿਤ ਕਰਨ ਅਤੇ ਬਿਹਤਰ ਅੰਤਰਰਾਸ਼ਟਰੀ ਸਹਿਯੋਗ ਵਧਾਉਣ ਦੇ ਯੋਗ ਹੋ ਸਕਦੀ ਹੈ।

 

ਪ੍ਰੋਫੈਸਰ ਵਿਜੈ ਰਾਘਵਨ ਨੇ 26 ਨਵੰਬਰ, 2020 ਨੂੰ ਵਰਚੁਅਲੀ ਆਯੋਜਿਤ ਕੀਤੇ ਗਏ ਜਸ਼ਨ ਸਮਾਗਮ ਵਿੱਚ ਕਿਹਾ ਕਿ ਆਤਮਨਿਰਭਰਤਾ ਨੂੰ ਅੰਤਰਰਾਸ਼ਟਰੀ ਅਤੇ ਵਿਸ਼ਵ ਪੱਧਰ ਤੇ ਸਪਲਾਈ ਚੇਨ ਦੇ ਪ੍ਰਸੰਗ ਵਿੱਚ ਦੇਖਣ ਦੀ ਜ਼ਰੂਰਤ ਹੈ। ਇੱਥੇ ਤਿੰਨ ਥੰਮ੍ਹ ਹਨ ਜਿਨ੍ਹਾਂ ਨੂੰ ਆਤਮਨਿਰਭਰਤਾ ਦੇ ਢਾਂਚੇ ਨੂੰ ਸੰਬੋਧਨ ਕਰਦੇ ਹੋਏ ਯਾਦ ਰੱਖਣਾ ਚਾਹੀਦਾ ਹੈ ਜੋ ਕਿ ਨੀਤੀ, ਪ੍ਰਬੰਧਨ, ਕਾਰਜਕਾਰੀ ਦੀਆਂ ਉਦਾਹਰਣਾਂ ਹਨ ਅਤੇ ਇਨ੍ਹਾਂ ਨੂੰ ਗਤੀ ਅਤੇ ਤਾਲਮੇਲ ਨਾਲ ਕੀਤੇ ਜਾਣ ਦੀ ਜ਼ਰੂਰਤ ਹੈ।

 

ਵਿਗਿਆਨ ਅਤੇ ਟੈਕਨੋਲੋਜੀ, ਹਰ ਚੀਜ਼ ਲਈ ਜੋ ਕੁਝ ਵੀ ਅਸੀਂ ਕਰਦੇ ਹਾਂ, ਅਤਿ ਮਹੱਤਵਪੂਰਨ ਹੈ ਪਰ ਵਿਗਿਆਨਅਤੇ ਟੈਕਨੋਲੋਜੀ ਵੀ ਆਪਣੇ ਆਪ ਵਿੱਚ ਇਸ ਦਾ ਉੱਤਰ ਨਹੀਂ ਹੈ। ਇਹ ਜਵਾਬ ਦਾ ਇੱਕ ਹਿੱਸਾ ਹੈ। ਵਿਗਿਆਨ ਅਤੇ ਟੈਕਨੋਲੋਜੀ ਨੂੰ ਰਾਜਨੀਤੀ, ਅਰਥ ਸ਼ਾਸਤਰ, ਸਮਾਜ ਸ਼ਾਸਤਰ ਦੇ ਨਾਲ ਇੱਕ ਹਿੱਸੇ ਵਜੋਂ ਪਰਿਪੇਖ ਵਿੱਚ ਰੱਖਣਾ ਚਾਹੀਦਾ ਹੈ ਅਤੇ ਇਸ ਸਭ ਨੂੰ ਨੀਤੀ, ਨਿਯਮ ਅਤੇ ਕਾਰਜਕਾਰੀ ਦੀਆਂ ਉਦਾਹਰਣਾਂ ਤੋਂ ਇਲਾਵਾ ਇਕੱਠੇ ਕੰਮ ਕਰਨ ਦੀ ਜ਼ਰੂਰਤ ਹੈ।

 

ਉਨ੍ਹਾਂ ਜ਼ੋਰ ਦੇਕੇ ਕਿਹਾ ਕਿ ਕੋਵਿਡ 19 ਮਹਾਮਾਰੀ ਨੇ ਸਾਡੀਆਂ ਖੋਜ ਪ੍ਰਯੋਗਸ਼ਾਲਾਵਾਂ, ਆਰਐਂਡਡੀ ਲੈਬਾਂ, ਅਤੇ ਉਦਯੋਗਅਤੇ ਉਦਯੋਗ ਅਤੇ ਸਮਾਜ ਦੇ ਦਰਮਿਆਨ ਅਸਧਾਰਨ ਸਹਿਯੋਗ ਨੂੰ ਉਤੇਜਿਤ ਕੀਤਾ ਹੈ। ਜਿਵੇਂ-ਜਿਵੇਂ ਅਸੀਂ ਭਵਿੱਖ ਵੱਲ ਵਧਦੇ ਜਾਂਦੇ ਹਾਂ ਇਸ ਵਿਸ਼ੇਸ਼ਤਾ ਨੂੰ ਨਾਲ-ਨਾਲ ਜੋੜੀ ਰੱਖਣ ਦੀ ਜ਼ਰੂਰਤ ਹੈ।

 

ਪ੍ਰੋ. ਕੇ ਵਿਜੈ ਰਾਘਵਨ ਨੇ ਕੋਵਿਡ 19 ਦੇ ਵੈਕਸੀਨ ਟੀਕੇ ਦੇ ਵਿਤਰਣ ਅਤੇ ਪ੍ਰਬੰਧਨ ਅਤੇ ਇਸ ਦੀ ਸੰਕਟਕਾਲੀ ਵਰਤੋਂ ਬਾਰੇ ਪ੍ਰਸ਼ਨਾਂ ਦੇ ਜਵਾਬ ਦਿੱਤੇ।

 

ਸਿਹਤ ਮੰਤਰਾਲੇ ਦੀ ਭਾਈਵਾਲੀ ਵਿੱਚ, ਇੱਕ ਮਾਹਿਰ ਸਮੂਹ ਨੇ ਟੀਕਿਆਂ ਦੇ ਵਿਤਰਣ ਅਤੇ ਪ੍ਰਬੰਧਨ ਲਈ ਸਿਹਤ ਪ੍ਰਣਾਲੀ ਦੀ ਤਿਆਰੀ ਵਿੱਚ ਬਹੁਤ ਸਾਰਾ ਕੰਮ ਕੀਤਾ ਹੈ। ਟੀਕਾਕਰਨ ਪ੍ਰੋਗਰਾਮ ਵਿਚ ਸਾਡੀਆਂ ਰਾਸ਼ਟਰੀ ਚੋਣਾਂ, ਸਾਡੇ ਯੂਨੀਵਰਸਲ ਟੀਕਾਕਰਨ ਪ੍ਰੋਗਰਾਮ ਦੇ ਵੱਡੇ ਤਜ਼ਰਬਿਆਂ ਤੋਂ ਸੇਧ ਲੈਂਦਿਆਂ ਮੌਜੂਦਾ ਸਿਹਤ ਸੰਭਾਲ਼ ਸੇਵਾਵਾਂ ਨਾਲ ਸਮਝੌਤਾ ਕੀਤੇ ਬਿਨਾ ਅਜਿਹਾ ਕੀਤਾ ਜਾ ਰਿਹਾ ਹੈ।

 

ਜੀਆਈਟੀਏ ਦੇ ਸਥਾਪਨਾ ਦਿਵਸ ਸਮਾਰੋਹ ਦੇ ਇੱਕ ਦਿਨਾਂ ਸਮਾਗਮ ਵਿੱਚ 'ਆਲਮੀ ਪਰਿਪੇਖ: ਇੱਕ ਸਹਿਯੋਗੀ ਸੰਸਾਰ ਵਿੱਚ ਆਤਮਨਿਰਭਰਬਣਨ ਵਾਲੇ ਦੇਸ਼' ਵਿਸ਼ੇ 'ਤੇ ਇੱਕ ਪੈਨਲ ਵਿਚਾਰ-ਵਟਾਂਦਰਾ ਸ਼ਾਮਲ ਸੀ, ਜਿਸ ਵਿੱਚ ਤਾਈਵਾਨ, ਕੋਰੀਆ ਗਣਤੰਤਰ, ਕੈਨੇਡਾ, ਸਵੀਡਨ, ਫਿਨਲੈਂਡ ਅਤੇ ਇਟਲੀ ਜਿਹੇ ਦੇਸ਼ਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ, ਅਤੇ ਬੁਲਾਰਿਆਂ ਨੇ ਸਿਲੋਜ਼ ਤੋਂ ਬਾਹਰ ਆਉਣ, ਮਿਲ ਕੇ ਕੰਮ ਕਰਨ, ਇਨੋਵੇਸ਼ਨ ਤੋਂ ਲਾਭ ਉਠਾਉਣ, ਇਨੋਵੇਸ਼ਨਦੇ ਰੁਝੇਵਿਆਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਖੋਲ੍ਹਣ, ਕੁਝ ਸਥਾਨਕ ਸਮਰੱਥਾਵਾਂ ਨੂੰ ਲਾਗੂ ਕਰਨ ਅਤੇ ਦੂਜੇ ਪਾਸੇਐੱਫਡੀਆਈ, ਟੈਕਨੋਲੋਜੀ ਟ੍ਰਾਂਸਫਰ ਅਤੇ ਟੈਕਨੋਲੋਜੀ ਦੇ ਰੁਝੇਵਿਆਂ ਲਈ ਖੁੱਲ੍ਹੇ ਰਹਿਣ ਦੀ ਜ਼ਰੂਰਤ ਨੂੰ ਦੁਹਰਾਇਆ।

 

http://static.pib.gov.in/WriteReadData/userfiles/image/image003D1XY.jpg

 

 

                                                      *********

 

 

 

ਐੱਨਬੀ / ਕੇਜੀਐੱਸ / (ਡੀਐੱਸਟੀ ਮੀਡੀਆ ਸੈੱਲ)



(Release ID: 1676819) Visitor Counter : 96