ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਦੇਸ਼ ਵਿੱਚ ਡਿਜੀਟਲ ਸਾਖਰਤਾ ਨੂੰ ਉਤਸ਼ਾਹਿਤ ਕਰਨ ਲਈ ਜਨ ਅੰਦੋਲਨ ਦਾ ਸੱਦਾ ਦਿੱਤਾ
ਸੂਚਨਾ ਅੱਜ ਦੀ ਮੁੱਖ ਵਸਤੂ ਹੈ ਅਤੇ ‘ਡਿਜੀਟਲਾਈਜ਼ੇਸ਼ਨ’ ਅਜਿਹੀ ਜਾਣਕਾਰੀ ਤੱਕ ਪਹੁੰਚ ਦਾ ਮਾਧਿਅਮ ਹੈ - ਉਪ ਰਾਸ਼ਟਰਪਤੀ


ਇਹ ਡਿਜੀਟਲ ਜ਼ਿੰਦਗੀ ਦਾ ਯੁਗ ਹੈ ਅਤੇ ਵਰਚੁਅਲ ਰਿਐਲਿਟੀ ਨਵੀਂ ਹਕੀਕਤ ਹੈ - ਉਪ ਰਾਸ਼ਟਰਪਤੀ


ਉਪ ਰਾਸ਼ਟਰਪਤੀ ਨੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਹਾਈਬ੍ਰਿਡ ਸਿੱਖਿਆ ਮਾਡਲ ਦੀ ਮੰਗ ਕੀਤੀ


ਕਿਹਾ ਕਿ ਔਨਲਾਈਨ ਸਿੱਖਿਆ ਮਹਾਮਾਰੀ ਦੇ ਬਾਅਦ ਦੇ ਸਮੇਂ ਵਿੱਚ ਵੀ ਰਹਿਣ ਵਾਲੀ ਹੈ


ਸਮਾਜ ਵਿੱਚ ਡਿਜੀਟਲ ਵੰਡ ਖਤਮ ਕਰਨ ਦਾ ਸੱਦਾ


ਸਰਕਾਰਾਂ ਅਤੇ ਪ੍ਰਾਈਵੇਟ ਸੈਕਟਰ ਨੂੰ ‘ਡਿਜੀਟਲ ਇੰਡੀਆ’ ਯੋਗ ਬਣਾਉਣ ਦੀ ਲੋੜ ਹੈ - ਉਪ ਰਾਸ਼ਟਰਪਤੀ


ਕਿਹਾ ਕਿ ਇੱਕ ਸਮਰੱਥ ਗੁਰੂ ਨਾਲ ‘ਨੇੜਤਾ’ ਬੱਚਿਆਂ ਵਿੱਚ ਮੁੱਲ-ਅਧਾਰਿਤ ਅਤੇ ਸੰਪੂਰਨ ਸਿੱਖਿਆ ਪ੍ਰਦਾਨ ਕਰਨ ਲਈ ਬਹੁਤ ਮਹੱਤਵਪੂਰਨ ਹੈ


ਰੱਟੇ ਨਾਲ ਸਿੱਖਣਾ ਖਤਮ ਕਰੋ ਅਤੇ ਆਲੋਚਨਾਤਮਕ ਸੋਚ ਨੂੰ ਉਤਸ਼ਾਹਿਤ ਕਰੋ – ਉਪ ਰਾਸ਼ਟਰਪਤੀ


ਆਦੀ ਸ਼ੰਕਰ ਡਿਜੀਟਲ ਅਕੈਡਮੀ ਦੀ ਵਰਚੁਅਲ ਸ਼ੁਰੂਆਤ ਕੀਤੀ

Posted On: 27 NOV 2020 1:59PM by PIB Chandigarh

ਭਾਰਤ ਦੇ ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਡਿਜੀਟਲ ਸਾਖਰਤਾ ਨੂੰ ਉਤਸ਼ਾਹਿਤ ਕਰਨ ਲਈ ਇੱਕ ਜਨ ਅੰਦੋਲਨ ਦੀ ਮੰਗ ਕਰਦਿਆਂ ਸਾਰੇ ਤਕਨੀਕੀ ਅਤੇ ਵਿੱਦਿਅਕ ਅਦਾਰਿਆਂ ਨੂੰ ਇਸ ਯਤਨ ਵਿੱਚ ਮੋਹਰੀ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ।

 

ਆਦਿ ਸ਼ੰਕਰਚਾਰੀਆ ਦੇ ਜਨਮ ਸਥਾਨ ਕਾਲਾਡੀ ਵਿਖੇ 'ਆਦੀ ਸ਼ੰਕਰ ਡਿਜੀਟਲ ਅਕੈਡਮੀ' ਦਾ ਵਰਚੁਅਲ ਤੌਰ 'ਤੇ ਉਦਘਾਟਨ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਅਜੋਕੇ ਗਿਆਨ ਅਧਾਰਿਤ ਸਮਾਜ ਵਿੱਚ ਸੂਚਨਾ ਮੁੱਖ ਵਸਤੂ ਹੈ ਅਤੇ ਜਿਸ ਕੋਲ ਜਾਣਕਾਰੀ ਤੱਕ ਤੁਰੰਤ ਪਹੁੰਚ ਹੈ, ਉਹ ਫਾਇਦੇ ਵਿੱਚ ਹੈ। ਉਨ੍ਹਾਂ ਨੇ ਡਿਜੀਟਲਾਈਜੇਸ਼ਨਨੂੰ ਅਜਿਹੀ ਜਾਣਕਾਰੀ ਤੱਕ ਪਹੁੰਚ ਦਾ ਮਾਧਿਅਮ ਕਿਹਾ।

 

ਕੋਵਿਡ-19 ਮਹਾਮਾਰੀ ਨਾਲ ਹੋਣ ਵਾਲੀਆਂ ਅਣਕਿਆਸੀਆਂ ਰੁਕਾਵਟਾਂ ਵੱਲ ਧਿਆਨ ਖਿੱਚਦੇ ਹੋਏ ਸ਼੍ਰੀ ਨਾਇਡੂ ਨੇ ਕਿਹਾ ਕਿ ਇਸ ਨੇ ਲੱਖਾਂ ਵਿਦਿਆਰਥੀਆਂ ਨੂੰ ਸਕੂਲ ਬੰਦ ਹੋਣ ਕਾਰਨ ਕਲਾਸਰੂਮਾਂ ਤੋਂ ਬਾਹਰ ਕਰ ਦਿੱਤਾ ਹੈ ਅਤੇ ਵਿਸ਼ਵ ਭਾਈਚਾਰਾ ਔਨਲਾਈਨ ਸਿੱਖਿਆ ਅਪਣਾ ਕੇ ਇਸ ਚੁਣੌਤੀ ਦਾ ਹੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

 

ਉਨ੍ਹਾਂ ਕਿਹਾ ਕਿ ਟੈਕਨੋਲੋਜੀ ਸਾਨੂੰ ਸਿਖਾਉਣ ਅਤੇ ਸਿੱਖਣ ਨੂੰ ਬਦਲਣ ਦਾ ਮੌਕਾ ਦਿੰਦੀ ਹੈ ਅਤੇ ਤੇਜ਼ੀ ਨਾਲ ਬਦਲ ਰਹੀ ਟੈਕਨੋਲੋਜੀ ਦੇ ਮੱਦੇਨਜ਼ਰ ਸਿੱਖਿਆ ਦੇ ਮਾਡਲਾਂ ਨੂੰ ਲਗਾਤਾਰ ਅੱਪਡੇਟ ਕਰਨ ਅਤੇ ਵਿਕਸਤ ਕਰਨ ਦੀ ਜ਼ਰੂਰਤ ਜ਼ਾਹਰ ਕਰਦੀ ਹੈ ਜੋ ਨਵੇਂ ਯੁਗ ਦੀਆਂ ਮੰਗਾਂ ਅਨੁਸਾਰ ਹੋਵੇ।

 

ਔਨਲਾਈਨ ਸਿੱਖਿਆ ਦੇ ਕਈ ਫਾਇਦਿਆਂ ਨੂੰ ਦਰਸਾਉਂਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਇਹ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਗੁਣਵੱਤਾ ਅਤੇ ਕਿਫਾਇਤੀ ਸਿੱਖਿਆ ਤੱਕ ਪਹੁੰਚ ਕਰਨ ਯੋਗ ਕਰ ਸਕਦੀ ਹੈ; ਇਹ ਵਿਅਕਤੀਗਤ ਟ੍ਰੇਨਿੰਗ ਦੇ ਅਨੁਭਵ ਦੀ ਆਗਿਆ ਦਿੰਦੀ ਹੈ ਅਤੇ ਵਿਸ਼ੇਸ਼ ਤੌਰ 'ਤੇ ਉਨ੍ਹਾਂ ਸਮੂਹਾਂ ਲਈ ਮਦਦਗਾਰ ਹੈ ਜਿਵੇਂ ਕਿ ਕਾਰਜਸ਼ੀਲ ਪੇਸ਼ੇਵਰਾਂ ਅਤੇ ਘਰੇਲੂ ਔਰਤਾਂ ਜੋ ਨਿਯਮਿਤ ਕੋਰਸਾਂ ਵਿੱਚ ਨਹੀਂ ਜਾ ਸਕਦੀਆਂ।

 

ਇਨ੍ਹਾਂ ਫਾਇਦਿਆਂ ਕਾਰਨ ਉਪ ਰਾਸ਼ਟਰਪਤੀ ਨੇ ਕਿਹਾ ਕਿ ਮਹਾਮਾਰੀ ਦੇ ਬਾਅਦ ਦੇ ਸਮੇਂ ਵਿੱਚ ਵੀ ਔਨਲਾਈਨ ਸਿੱਖਿਆ ਇੱਕ ਤਰਜੀਹੀ ਚੋਣ ਬਣਨ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕੋਵਿਡ -19 ਮਹਾਮਾਰੀ ਨੇ ਸਿੱਖਿਆ ਦੀ ਸਥਿਤੀ ਨੂੰ ਸਦਾ ਲਈ ਬਦਲ ਦਿੱਤਾ ਹੈ।

 

ਇਹ ਦੇਖਣ ਤੇ ਕਿ ਕੋਵਿਡ -19 ਤੋਂ ਪਹਿਲਾਂ ਵੀ ਸਿੱਖਿਆ ਵਿੱਚ ਟੈਕਨੋਲੋਜੀ ਨੂੰ ਅਪਣਾਉਣ ਦੀ ਰਫਤਾਰ ਤੇਜ਼ ਹੁੰਦੀ ਜਾ ਰਹੀ ਸੀ। ਸ਼੍ਰੀ ਨਾਇਡੂ ਨੇ ਕਿਹਾ ਕਿ ਗਲੋਬਲ ਐਡਟੈਕ ਸੈਕਟਰ ਅਰਬਾਂ ਡਾਲਰ ਦੇ ਨਿਵੇਸ਼ਾਂ ਨੂੰ ਆਕਰਸ਼ਿਤ ਕਰ ਰਿਹਾ ਹੈ ਅਤੇ ਇਹ ਨਾ ਸਿਰਫ਼ ਸਿਖਿਆਰਥੀਆਂ ਨੂੰ ਬਲਕਿ ਸਿੱਖਿਆ ਉੱਦਮੀਆਂ ਨੂੰ ਵੀ ਇੱਕ ਵੱਡਾ ਮੌਕਾ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਅੱਗੇ ਆਉਣ ਅਤੇ ਇਸ ਸੈਕਟਰ ਦੁਆਰਾ ਪੇਸ਼ ਕੀਤੀਆਂ ਗਈਆਂ ਸੰਭਾਵਨਾਵਾਂ ਦਾ ਪ੍ਰਯੋਗ ਕਰਨ ਲਈ ਨਵੀਨਤਾ ਕਰਨ ਦੀ ਤਾਕੀਦ ਕੀਤੀ।

 

ਇਹ ਵੇਖਦਿਆਂ ਕਿ ਕੋਵਿਡ-19 ਮਹਾਮਾਰੀ ਨੇ ਸਾਨੂੰ ਮੁਸ਼ਕਲਾਂ ਦੇ ਸਮੇਂ ਸਮਾਜਿਕ-ਆਰਥਿਕ ਪ੍ਰਕਿਰਿਆ ਨੂੰ ਜਾਰੀ ਰੱਖਣਾ ਸਿੱਖਣ ਲਈ ਮਜਬੂਰ ਕੀਤਾ, ਉਨ੍ਹਾਂ ਨੇ ਕਿਹਾ ਕਿ ਇਸ ਤਜਰਬੇ ਨੇ ਇਹ ਪ੍ਰਸ਼ਨ ਉਠਾ ਦਿੱਤੇ ਹਨ ਕਿ ਕਿੰਨੇ ਕੁ ਲੋਕ ਡਿਜੀਟਲ ਢੰਗ ਨਾਲ ਰਹਿਣ ਲਈ ਤਿਆਰ ਹਨ। ਉਨ੍ਹਾਂ ਨੇ ਅੱਗੇ ਕਿਹਾ, ‘ਬੁਨਿਆਦੀ ਢਾਂਚੇ ਦੀ ਉਪਲੱਬਧਤਾ, ਲੋੜੀਂਦੇ ਸਾਧਨਾਂ ਜਿਵੇਂ ਕੰਪਿਊਟਰਾਂ ਅਤੇ ਸਮਾਰਟ ਫੋਨਾਂ ਦੀ ਪਹੁੰਚ, ਗਤੀ ਅਤੇ ਇੰਟਰਨੈੱਟ ਦੀ ਉਪਲੱਬਧਤਾ ਦੇ ਮੁੱਦੇ ਸਾਹਮਣੇ ਆਏ ਹਨ, ਜਿਨ੍ਹਾਂ ਦੇ ਹੱਲ ਲੱਭਣ ਦੀ ਲੋੜ ਹੈ।

 

ਉਪ-ਰਾਸ਼ਟਰਪਤੀ ਨੇ ਚਿਤਾਵਨੀ ਦਿੱਤੀ ਕਿ ਹਾਲਾਂਕਿ ਔਨਲਾਈਨ ਸਿੱਖਿਆ ਕੀ ਪ੍ਰਦਾਨ ਕਰ ਸਕਦੀ ਹੈ ਅਤੇ ਕੀ ਨਹੀਂ ਕਰ ਸਕਦੀ, ਇਸ ਦੇ ਲਿਹਾਜ਼ ਨਾਲ ਯਥਾਰਥਵਾਦੀ ਪਹੁੰਚ ਅਪਣਾਉਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ, ‘ਔਨਲਾਈਨ ਕਲਾਸਾਂ ਚੈਟ ਸਮੂਹਾਂ, ਵੀਡੀਓ ਮੀਟਿੰਗਾਂ, ਵੋਟਿੰਗ ਅਤੇ ਦਸਤਾਵੇਜ਼ ਸਾਂਝੇ ਕਰਨ ਰਾਹੀਂ ਅਧਿਆਪਕ-ਵਿਦਿਆਰਥੀ ਦੀ ਬਿਹਤਰ ਗੱਲਬਾਤ ਦੀ ਸਹੂਲਤ ਦਿੰਦੇ ਹਨ, ਪਰ ਇਹ ਕਲਾਸਰੂਮ ਦੇ ਨਿੱਜੀ ਅਹਿਸਾਸ ਅਤੇ ਉਸ ਨਿੱਘ ਨੂੰ ਨਹੀਂ ਬਦਲ ਸਕਦੀ।

 

ਅਜ਼ੀਮ ਪ੍ਰੇਮਜੀ ਯੂਨੀਵਰਸਿਟੀ ਦੇ ਤਾਜ਼ਾ ਅਧਿਐਨ ਦਾ ਹਵਾਲਾ ਦਿੰਦਿਆਂ ਸ਼੍ਰੀ ਨਾਇਡੂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅਧਿਆਪਕਾਂ ਅਤੇ ਮਾਪਿਆਂ ਦੀ ਵੱਡੀ ਬਹੁਗਿਣਤੀ ਔਨਲਾਈਨ ਵਿਧੀ ਨੂੰ ਨਾਕਾਫ਼ੀ ਅਤੇ ਘੱਟ ਪ੍ਰਭਾਵਸ਼ਾਲੀ ਮੰਨਦੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਕੁਝ ਹੱਦ ਤੱਕ ਕੋਵਿਡ-19 ਦੁਆਰਾ ਲੋੜੀਂਦੀ ਔਨਲਾਈਨ ਸਿੱਖਿਆ ਨੂੰ ਜਲਦੀ ਅਪਣਾਉਣ ਕਾਰਨ ਹੋ ਸਕਦਾ ਹੈ ਜਿਸ ਨੇ ਗੁਣਵੱਤਾ ਦੇ ਮਾਮਲੇ ਵਿੱਚ ਲੋੜੀਂਦੀ ਇੱਛਾ ਨੂੰ ਪਿੱਛੇ ਛੱਡ ਦਿੱਤਾ ਹੈ।

 

ਆਹਮੋ-ਸਾਹਮਣੇ ਲਗਾਈਆਂ ਗਈਆਂ ਕਲਾਸਾਂ ਅਤੇ ਸਕੂਲਾਂ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਸਕੂਲ ਵਿਦਿਆਰਥੀਆਂ ਨੂੰ ਸਮਾਜਿਕ ਪ੍ਰਾਣੀ ਬਣਾਉਣ ਦੀ ਜਗ੍ਹਾ ਪ੍ਰਦਾਨ ਕਰਦਾ ਹੈ ਅਤੇ ਉਨ੍ਹਾਂ ਨੂੰ ਕਦਰਾਂ ਕੀਮਤਾਂ ਅਤੇ ਅਨੁਸ਼ਾਸਨ ਦੀ ਵਰਤੋਂ ਕਰਨ ਦੇ ਯੋਗ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਸਰੀਰਿਕ ਤੰਦਰੁਸਤੀ, ਖੇਡਾਂ ਅਤੇ ਯੋਗ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਦੇ ਮਹੱਤਵਪੂਰਨ ਤੱਤ ਹਨ ਜੋ ਇਕੱਲੇ ਔਨਲਾਈਨ ਸਿੱਖਿਆ ਦੁਆਰਾ ਪ੍ਰਾਪਤ ਨਹੀਂ ਕੀਤੇ ਜਾ ਸਕਦੇ।

 

ਇਹ ਦੱਸਦੇ ਹੋਏ ਕਿ ਪ੍ਰਾਚੀਨ ਗੁਰੂਕੁਲ ਪ੍ਰਣਾਲੀ ਨੇ ਗੁਰੂ ਅਤੇ ਸ਼ਿਸ਼ਯ ਵਿਚਕਾਰ ਸਿੱਧਾ ਰਿਸ਼ਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ, ਉਪ ਰਾਸ਼ਟਰਪਤੀ ਨੇ ਕਿਹਾ ਕਿ ਇੱਕ ਯੋਗ ਗੁਰੂ ਦੀ ਇਹ ਨੇੜਤਾਜਾਂ ਨਜ਼ਦੀਕੀਬੱਚਿਆਂ ਵਿੱਚ ਮੁੱਲ-ਅਧਾਰਿਤ ਅਤੇ ਸੰਪੂਰਨ ਸਿੱਖਿਆ ਪ੍ਰਦਾਨ ਕਰਨ ਲਈ ਬਹੁਤ ਮਹੱਤਵਪੂਰਨ ਹੈ। ਇਸ ਲਈ ਸ਼੍ਰੀ ਨਾਇਡੂ ਨੇ ਇੱਕ ਹਾਈਬ੍ਰਿਡ ਸਿੱਖਿਆ ਮਾਡਲ ਵਿਕਸਤ ਕਰਨ ਦਾ ਸੱਦਾ ਦਿੱਤਾ, ਜਿਸ ਵਿੱਚ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਕਲਾਸਾਂ ਔਨਲਾਈਨ ਅਤੇ ਔਫਲਾਈਨ ਦੋਵੇਂ ਹੀ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਨੇ ਰੱਟਾ ਲਾ ਕੇ ਸਿੱਖਣ ਨੂੰ ਖਤਮ ਕਰਨ ਅਤੇ ਵਿਦਿਆਰਥੀਆਂ ਵਿੱਚ ਆਲੋਚਨਾਤਮਕ ਸੋਚ, ਕਲਪਨਾ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਦੀ ਲੋੜ 'ਤੇ ਵੀ ਜ਼ੋਰ ਦਿੱਤਾ।

 

ਪੇਂਡੂ ਅਤੇ ਸ਼ਹਿਰੀ ਖੇਤਰਾਂ ਦਰਮਿਆਨ ਮੌਜੂਦ ਡਿਜੀਟਲ ਅੰਤਰ ਨੂੰ ਪੂਰਾ ਕਰਨ ਦੀ ਮੰਗ ਕਰਦਿਆਂ, ਉਨ੍ਹਾਂ ਨੇ ਕਿਹਾ ਕਿ ਜਾਗਰੂਕ ਨੀਤੀਗਤ ਫੈਸਲਿਆਂ ਅਤੇ ਇੰਟਰਨੈੱਟ ਸੰਪਰਕ ਨੂੰ ਯਕੀਨੀ ਬਣਾਉਂਦੇ ਹੋਏ ਔਨਲਾਈਨ ਵਿੱਦਿਅਕ ਢਾਂਚੇ ਦਾ ਸਮਰਥਨ ਕਰਨਾ ਚਾਹੀਦਾ ਹੈ।

 

ਇਹ ਦੱਸਦੇ ਹੋਏ ਕਿ ਮਨੁੱਖੀ ਸੱਭਿਅਤਾ ਦਾ ਵਿਕਾਸ ਨਵੀਨਤਾ ਅਤੇ ਜਿਉਣ ਦੀ ਸਹੂਲਤ ਵਿੱਚ ਸੁਧਾਰ ਲਈ ਸਾਧਨਾਂ ਦੀ ਵਰਤੋਂ ਦੀ ਇੱਕ ਗਾਥਾ ਰਿਹਾ ਹੈ, ਸ਼੍ਰੀ ਨਾਇਡੂ ਨੇ ਕਿਹਾ ਕਿ ਵਿਗਿਆਨ ਅਤੇ ਟੈਕਨੋਲੋਜੀ ਨੇ ਸਾਡੇ ਜੀਵਨ ਢੰਗ ਵਿੱਚ ਬਹੁਤ ਵੱਡਾ ਫਰਕ ਲਿਆਂਦਾ ਹੈ। ਡਿਜੀਟਲਾਈਜੇਸ਼ਨ ਅਜੋਕੇ ਜੀਵਨ ਦਾ ਕ੍ਰਮ ਹੈ। ਈ-ਸਿੱਖਿਆ, ਈ-ਸਿਹਤ, ਈ-ਕਮਰਸ, ਈ-ਗਵਰਨੈਂਸ ਆਦਿ ਹੁਣ ਵਰਚੁਅਲ ਰਿਐਲਿਟੀ ਹਨ।

 

ਉਨ੍ਹਾਂ ਨੇ ਦੇਸ਼ ਨੂੰ ਉਦਯੋਗਿਕ ਕ੍ਰਾਂਤੀ 4.0 ਲਈ ਤਿਆਰ ਕਰਨ ਅਤੇ ਨਾਗਰਿਕਾਂ ਨੂੰ ਤਕਨੀਕੀ ਹੱਕਾਂ ਨਾਲ ਅਧਿਕਾਰਤ ਕਰਨ ਲਈ ਡਿਜੀਟਲ ਇੰਡੀਆਪਹਿਲ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਅੱਗੇ ਕਿਹਾ, “ਮੁੱਖ ਉਦੇਸ਼ ਹਰ ਸੰਭਵ ਤਰੀਕਿਆਂ ਨਾਲ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣਾ ਹੈ।

 

ਜਦੋਂ ਤੋਂ ਮਹਾਮਾਰੀ ਸਾਡੀ ਆਮ ਰੁਟੀਨ ਨੂੰ ਵਿਗਾੜ ਰਹੀ ਹੈ ਉਦੋਂ ਤੋਂ ਵੱਖ-ਵੱਖ ਸੈਕਟਰਾਂ ਵਿੱਚ ਡਿਜੀਟਲ ਟੈਕਨੋਲੋਜੀ ਦੀ ਵਿਆਪਕ ਵਰਤੋਂ ਬਾਰੇ ਗੱਲ ਕਰਦਿਆਂ ਉਪ ਰਾਸ਼ਟਰਪਤੀ ਨੇ ਕੇਸਾਂ ਦੀ ਡਿਜੀਟਲ ਸੁਣਵਾਈ ਅਤੇ ਨਿਪਟਾਰੇ ਲਈ ਭਾਰਤੀ ਨਿਆਂਪਾਲਿਕਾ ਦੀ ਤਾਰੀਫ਼ ਕੀਤੀ। ਉਨ੍ਹਾਂ ਨੇ ਇਸ ਸਬੰਧ ਵਿੱਚ ਅਗਵਾਈ ਲੈਣ ਲਈ ਸੁਪਰੀਮ ਕੋਰਟ ਦੀ ਵਿਸ਼ੇਸ਼ ਤਾਰੀਫ਼ ਕਰਦਿਆਂ ਕਿਹਾ ਕਿ ਇਹ ਅੱਗੇ ਦਾ ਰਸਤਾ ਹੈ।

 

ਉਨ੍ਹਾਂ ਨੇ ਅੱਗੇ ਕਿਹਾ ਕਿ ਈ-ਮੈਡੀਸਨ ਨੇ ਸਾਡੇ ਦੇਸ਼ ਵਿੱਚ ਸਰਕਾਰੀ ਸੇਵਾਵਾਂ ਅਤੇ ਹੱਕਦਾਰੀ ਦੀ ਨਵੀਂ ਪੂੰਜੀ ਅਤੇ ਈ-ਡਿਲਿਵਰੀ ਲੱਭੀ ਹੈ ਅਤੇ ਭਾਰੀ ਲਾਭ ਨਾਲ ਇਹ ਕਾਰਗਰ ਸਿੱਧ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ, “ਅਸਲ ਵਿੱਚ ਇਹ ਡਿਜੀਟਲ ਜ਼ਿੰਦਗੀਦਾ ਯੁਗ ਹੈ। ਵਰਚੁਅਲ ਰਿਐਲਿਟੀ ਨਵੀਂ ਹਕੀਕਤ ਹੈ।

 

ਵਿਸ਼ਵ ਬੈਂਕ ਦੇ ਅਨੁਮਾਨ ਦਾ ਹਵਾਲਾ ਦਿੰਦੇ ਹੋਏ ਕਿ ਇੰਟਰਨੈੱਟ ਤੱਕ ਸੁਧਾਰੀ ਪਹੁੰਚ ਜੀਡੀਪੀ ਦੇ ਵਾਧੇ ਨੂੰ ਵਧਾਉਂਦੀ ਹੈ, ਸ਼੍ਰੀ ਨਾਇਡੂ ਨੇ ਕਿਹਾ ਕਿ ਇਹ ਇਨੋਵੇਸ਼ਨ ਰਾਹੀਂ ਟੈਕਨੋਲੋਜੀ ਅਤੇ ਪ੍ਰਕਿਰਿਆ ਦੇ ਸੁਧਾਰ ਦੀ ਗੁੰਜਾਇਸ਼ ਅਤੇ ਸੰਭਾਵਨਾ ਵੱਲ ਸੰਕੇਤ ਕਰਦਾ ਹੈ।

 

ਦੇਸ਼ ਵਿੱਚ 'ਬਰਾਬਰੀ ਵਾਲਾ ਡਿਜੀਟਲ ਈਕੋ-ਸਿਸਟਮ' ਸਥਾਪਿਤ ਕਰਨ ਦਾ ਸੱਦਾ ਦਿੰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਸਰਕਾਰਾਂ ਅਤੇ ਨਿੱਜੀ ਸੈਕਟਰ ਨੂੰ 'ਡਿਜੀਟਲ ਇੰਡੀਆ' ਸਮਰੱਥਿਤ ਕਰਨ ਲਈ ਸਮੂਹਿਕ ਯਤਨ ਲਈ ਢੁਕਵੇਂ ਮਾਡਲਾਂ 'ਤੇ ਕੰਮ ਕਰਨ ਦੀ ਜ਼ਰੂਰਤ ਹੈ ਜੋ ਹਰ ਨਾਗਰਿਕ ਨੂੰ ਉਸ ਜਾਂ ਉਸ ਦੇ ਕਾਰਨ ਮਿਲੇ।

 

ਡਿਜੀਟਲ ਟੈਕਨਾਲੌਜੀ ਦੇ ਫਾਇਦਿਆਂ ਨੂੰ ਪੂਰੀ ਤਰ੍ਹਾਂ ਸਮਝਣ ਲਈ ਉਪ ਰਾਸ਼ਟਰਪਤੀ ਨੇ ਡਿਜੀਟਲ ਹੈਵਜ਼ਅਤੇ ਡਿਜੀਟਲ ਹੈਵ ਨੋਟਸਵਿਚਕਾਰਲੇ ਪਾੜੇ ਨੂੰ ਦੂਰ ਕਰਨ ਦੀ ਮੰਗ ਕੀਤੀ।

 

ਸਰਕਾਰ ਦੁਆਰਾ ਡਿਜੀਟਲ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਕਈ ਡਿਜੀਟਲ ਉੱਦਮਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ (ਐੱਨਈਪੀ) 2020 ਟ੍ਰੇਨਿੰਗ ਦੇ ਨਤੀਜਿਆਂ ਨੂੰ ਵਧਾਉਣ ਲਈ ਵੱਡੇ ਪੱਧਰ ਤੇ ਟੈਕਨੋਲੋਜੀ ਦੇ ਏਕੀਕਰਨ ਦਾ ਪ੍ਰਸਤਾਵ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਡਿਜੀਟਲ ਸਿੱਖਿਆ ਦਾ ਇਹ ਹੁਲਾਰਾ ਭਾਰਤ ਨੂੰ ਸਿੱਖਿਆ ਅਤੇ ਨਵੀਨਤਾ ਦਾ ਇੱਕ ਵਿਸ਼ਵਵਿਆਪੀ ਕੇਂਦਰ ਬਣਾਉਣ ਵਿੱਚ ਅਹਿਮ ਭੂਮਿਕਾ ਅਦਾ ਕਰੇਗਾ।

 

ਉਨ੍ਹਾਂ ਨੇ ਆਦੀ ਸ਼ੰਕਰ ਗਰੁੱਪ ਆਵ੍ ਇੰਸਟੀਟਿਊਸਨਜ਼ ਦੀ ਕੱਲ੍ਹ ਦੇ ਨੇਤਾਵਾਂ ਦਾ ਪਾਲਣ ਪੋਸ਼ਣ ਕਰਨ ਲਈ ਪ੍ਰਸ਼ੰਸਾ ਕੀਤੀ ਅਤੇ ਉਮੀਦ ਕੀਤੀ ਕਿ ਆਦੀ ਸ਼ੰਕਰ ਡਿਜੀਟਲ ਅਕੈਡਮੀ (ਏਐੱਸਡੀਏ) ਲੋਕਾਂ ਨੂੰ ਉਨ੍ਹਾਂ ਦੀ ਚੰਗੀ ਔਨਲਾਈਨ ਟ੍ਰੇਨਿੰਗ ਦਾ ਅਨੁਭਵ ਪ੍ਰਦਾਨ ਕਰਕੇ ਉਮੀਦਾਂ 'ਤੇ ਖਰਾ ਉਤਰੇਗੀ।

 

ਆਦੀ ਸ਼ੰਕਰ ਟਰੱਸਟ ਦੇ ਪ੍ਰਬੰਧਕੀ ਟਰੱਸਟੀ ਸ਼੍ਰੀ ਕੇ. ਆਨੰਦ, ਸ਼੍ਰਿੰਗੇਰੀ ਮੱਠ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਪ੍ਰਸ਼ਾਸਕ ਸੀਨੀਅਰ ਸੀ. ਆਰ. ਗੌਰੀਸ਼ੰਕਰ, ਈ-ਦਰੋਣਾ ਲਰਨਿੰਗ ਦੀ ਡਾਇਰੈਕਟਰ ਸ਼੍ਰੀਮਤੀ ਚਿਤਰਾ ਅਤੇ ਹੋਰ ਵੀ ਇਸ ਮੌਕੇ ਤੇ ਮੌਜੂਦ ਸਨ।

 

*****

 

ਐੱਮਐੱਸ/ਡੀਪੀ(Release ID: 1676651) Visitor Counter : 2