ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਸ਼੍ਰੀ ਥਾਵਰਚੰਦ ਗਹਿਲੋਤ ਨੇ 3551 ਦਿੱਵਯਾਂਗਜਨਾਂ ਅਤੇ 596 ਸੀਨੀਅਰ ਨਾਗਰਿਕਾਂ ਨੂੰ ਅਸਾਮ ਦੇ ਨਾਗਾਓ ਵਿਖੇ ਸਹਾਇਤਾ ਅਤੇ ਸਹਾਇਤਾ ਉਪਕਰਣ ਪ੍ਰਦਾਨ ਕਰਨ ਲਈ ਏਡੀਆਈਪੀ ਕੈਂਪ ਦਾ ਈ-ਉਦਘਾਟਨ ਕੀਤਾ

4147 ਲਾਭਾਰਥੀਆਂ ਨੂੰ 261.15 ਲੱਖ ਰੁਪਏ ਦੀ ਕੀਮਤ ਦੇ 7585 ਸਹਾਇਤਾ ਉਪਕਰਣ ਪ੍ਰਦਾਨ ਕੀਤੇ ਜਾਣਗੇ

Posted On: 27 NOV 2020 4:08PM by PIB Chandigarh

ਕੇਂਦਰੀ ਸਾਮਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ, ਸ਼੍ਰੀ ਥਾਵਰਚੰਦ ਗਹਿਲੋਤ ਨੇ ਅੱਜ ਵੀਡੀਓ ਕਾਨਫਰੰਸ ਦੇ ਜ਼ਰੀਏ ਏਡੀਆਈਪੀ ਸਕੀਮ ਅਧੀਨ ਪਹਿਚਾਣੇ ਗਏ 3551 ਦਿੱਵਯਾਂਗਜਨ  ਵਿੱਚ ਬਲਾਕ ਪੱਧਰ 'ਤੇ ਅਤੇ ਰਾਸ਼ਟਰੀ ਵਯੋਸ਼੍ਰੀ ਯੌਜਨਾ ਅਧੀਨ 596 ਸੀਨੀਅਰ ਨਾਗਰਿਕਾਂ ਨੂੰ ਸਹਾਇਤਾ ਅਤੇ ਸਹਾਇਤਾ ਉਪਕਰਣਾਂ ਦੀ ਮੁਫਤ ਵੰਡ ਲਈ ਅਸਾਮ ਦੇ ਨਾਗਾਓ ਸ਼ਹਿਰ ਵਿਖੇ ਕੈਂਪ ਦਾ ਈ-ਉਦਗਾਟਨ ਕੀਤਾ। ਇਹ ਕੈਂਪ ਨਾਗਾਓ ਦੇ ਐਲਫਿਨਸਟੋਨ ਬੀਬਾਹ ਭਵਨ ਵਿਖੇ ਲਗਾਇਆ ਗਿਆ ਜਿਸ ਵਿੱਚ 50 ਲਾਭਾਰਥੀਆਂ ਵਿੱਚ 2.62 ਲੱਖ ਰੁਪਏ ਦੇ ਸਹਾਇਤਾ ਉਪਕਰਣਾਂ ਦੀ ਵੰਡ ਕੀਤੀ ਗਈ। ਦਿੱਵਯਾਂਗਜਨ ਅਤੇ ਸੀਨੀਅਰ ਨਾਗਰਿਕਾਂ ਨੂੰ ਵੱਖ-ਵੱਖ ਸ਼੍ਰੇਣੀਆਂ ਦੇ ਉਪਕਰਣ ਵੰਡੇ ਗਏ ਜਿਸ ਵਿੱਚ ਟ੍ਰਾਈਸਾਇਕਲ, ਵੀਲ੍ਹ ਚੇਅਰ, ਵਾਕਿੰਗ ਸਟਿਕਸ, ਸਮਾਰਟ ਕੇਨ, ਸਮਾਰਟ ਫੋਨ,ਸੁਣਬ ਵਾਲੀਆ ਮਸ਼ੀਨਾਂ,ਟੈਟਰਪੋਡ ਅਤੇ ਟ੍ਰਾਈਪੋਡ ਸ਼ਾਮਲ ਹਨ।

 

 

ਇਸ ਮੌਕੇ ਸੰਬੋਧਨ ਕਰਦਿਆਂ, ਸ਼੍ਰੀ ਥਾਵਰਚੰਦ ਗਹਿਲੋਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਅਤੇ ਸੇਧ ਹੇਠ ਉਨ੍ਹਾਂ ਦਾ ਮੰਤਰਾਲਾ ਦਿੱਵਯਾਂਗਜਨ ਸਸ਼ਕਤੀਕਰਨ ਲਈ ਦਿੱਵਯਾਂਗਜਨਾਂ ਲਈ ਨਵਾਂ ਐਕਟ ਲਾਗੂ ਕਰਨ ਦੇ ਯੋਗ ਹੋਇਆ ਹੈ। ਹੁਣ ਦਿੱਵਯਾਂਗਤਾ ਦੀਆਂ ਸ਼੍ਰੇਣੀਆਂ 7 ਤੋਂ 21 ਹੋ ਗਈਆਂ ਹਨ ਅਤੇ ਸਰਕਾਰੀ ਨੌਕਰੀਆਂ ਵਿੱਚ ਦਿੱਵਯਾਂਗਜਨ ਲਈ ਰਾਖਵਾਂਕਰਨ 3% ਤੋਂ ਵਧਾ ਕੇ 4% ਕੀਤਾ ਗਿਆ ਹੈ ਅਤੇ ਉੱਚ ਸਿੱਖਿਆ ਵਿੱਚ ਵੀ ਰਾਖਵਾਂਕਰਨ ਹੁਣ 5% ਕਰ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮੰਤਰਾਲਾ ਸਾਰੇ ਸਾਰੇ ਰਾਜਾਂ ਵਿੱਚ ਦਿੱਵਯਾਂਗਜਨ ਲਈ ਵਿਲੱਖਣ ਆਈਡੀ ਕਾਰਡ ਮੁਹੱਈਆ ਕਰਵਾਉਣ 'ਤੇ ਕੰਮ ਕਰ ਰਿਹਾ ਹੈ ਜਿਸ ਵਿੱਚ 709 ਜ਼ਿਲ੍ਹਿਆਂ ਨੂੰ ਕਵਰ ਕਰਕੇ 50.33 ਲੱਖ ਆਈਡੀ ਕਾਰਡ ਜਾਰੀ ਕੀਤੇ ਗਏ ਹਨ, ਕੇਂਦਰੀ ਮੰਤਰੀ ਨੇ ਅਪੀਲ ਕੀਤੀ ਕਿ ਅਸਾਮ ਰਾਜ ਦੇ ਸਾਰੇ ਜ਼ਿਲ੍ਹੇ ਵੀ ਇਸ 'ਤੇ ਕੰਮ ਕਰ ਸਕਦੇ ਹਨ ਅਤੇ ਦਿੱਵਯਾਂਗਜਨ ਨੂੰ ਯੂਡੀਆਈਡੀ ਕਾਰਡ ਜਾਰੀ ਕਰ ਸਕਦੇ ਹਨ। ਦੇਸ਼ ਦੇ ਦਿੱਵਯਾਂਗਜਨ ਦਰਮਿਆਨ ਖੇਡਾਂ ਪ੍ਰਤੀ ਰੁਚੀ ਅਤੇ ਪੈਰਾਲੰਪਿਕਸ ਵਿੱਚ ਉਨ੍ਹਾਂ ਦੀ ਚੰਗੀ ਕਾਰਗੁਜ਼ਾਰੀ ਨੂੰ ਦੇਖਦਿਆਂ ਮੰਤਰਾਲੇ ਨੇ ਗਵਾਲੀਅਰ (ਮੱਧ ਪ੍ਰਦੇਸ਼) ਵਿੱਚ 'ਦਿੱਵਯਾਂਗਤਾ ਖੇਲ ਕੇਂਦਰ ਸਥਾਪਿਤ ਕਰਨ ਦਾ ਫੈਸ਼ਲਾ ਕੀਤਾ ਹੈ', ਉਨ੍ਹਾਂ ਇਹ ਵੀ ਦੱਸਿਆ ਕਿ ਮੰਤਰਾਲਾ ਸਿਹੌਰ, ਮੱਧ ਪ੍ਰਦੇਸ਼ ਵਿੱਚ ਰਾਸ਼ਟਰੀ ਮਾਨਸਿਕ ਸਿਹਤ ਮੁੜ ਵਸੇਬਾ ਕੇਂਦਰ ਵੀ ਸਥਾਪਿਤ ਕਰ ਰਿਹਾ ਹੈ, ਦੋਵਾਂ ਪ੍ਰੋਜੈਕਟਾਂ 'ਤੇ ਕੰਮ ਸੀਪੀਡਬਲਿਊਡੀ ਦੁਆਰਾ ਸ਼ੁਰੂ ਕੀਤਾ ਗਿਆ ਹੈ।

 

ਨਾਗਾਓ ਜ਼ਿਲ੍ਹੇ ਦੇ ਕੁੱਲ 4147 ਲਾਭਾਰਥੀਆਂ ਨੂੰ 261.15 ਲੱਖ ਰੁਪਏ ਦੀ ਕੀਮਤ ਦੇ ਵੱਖ-ਵੱਖ ਸ਼੍ਰੇਣੀਆਂ ਦੇ 7585 ਸਹਾਇਤਾ ਉਪਕਰਣ ਪ੍ਰਦਾਨ ਕੀਤੇ ਜਾਣਗੇ, ਇਹ ਸਹਾਇਤਾ ਉਪਕਰਣ ਬਲਾਕ ਪੱਧਰ 'ਤੇ ਵੰਡ ਕੈਂਪਾਂ ਦੀ ਲੜੀ ਆਯੋਜਿਤ ਕਰਕੇ ਲਾਭਾਰਥੀਆਂ ਵਿੱਚ ਵਡੇ ਜਾਣਗੇ। ਕੁੱਲ 4147 ਲਾਭਾਰਥੀਆਂ ਵਿੱਚ 3551 ਦਿੱਵਯਾਂਗਜਨ ਅਤੇ 596 ਸੀਨੀਅਰ ਨਾਗਰਿਕ ਹਨ, ਲਾਭਾਰਥੀਆਂ ਦੀ ਪਛਾਣ ਅਤੇ ਰਜਿਸਟ੍ਰੇਸ਼ਨ ਪਿਛਲੇ ਸਾਲ ਜੁਲਾਈ ਅਤੇ ਅਗਸਤ ਮਹੀਨੇ ਵਿੱਚ ਏਲੀਮਕੋ ਦੁਆਰਾ ਲਗਾਏ ਗਏ ਮੁੱਲਾਂਕਣ ਕੈਂਪਾਂ ਦੌਰਾਨ ਕੀਤੀ ਗਈ ਸੀ।

 

 

ਇਹ ਕੈਂਪ ਆਰਟੀਫਿਸ਼ੀਅਲ ਲਿਮਜ਼ ਮੈਨੂਫੈਕਚਰਿੰਗ ਆਵ੍ ਇੰਡੀਆ (ਏਲੀਮਕੋ), ਕਾਨਪੁਰ ਦੁਆਰਾ ਦਿੱਵਯਾਂਗਜਨ ਸਸ਼ਕਤੀਕਰਨ ਵਿਭਾਗ, ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ, ਭਾਰਤ ਸਰਕਾਰ ਦੁਆਰਾ ਸਮਾਜ ਭਲਾਈ ਵਿਭਾਗ,ਅਸਾਮ ਅਤੇ ਜ਼ਿਲ੍ਹਾ ਪ੍ਰਸ਼ਾਸਨ,ਨਾਗਾਓ ਦੇ ਸਹਿਯੋਗ ਨਾਲ ਕੰਮ ਕਰ ਰਿਹਾ ਹੈ। ਕੈਂਪ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਮੰਤਰਾਲੇ ਦੁਆਰਾ ਜਾਰੀ ਨਵੀਂ ਪ੍ਰਵਾਨਿਤ ਮਿਆਰੀ ਸੰਚਾਲਨ ਪ੍ਰਕ੍ਰਿਆ (ਐੱਸਓਪੀ) ਦੇ ਅਨੁਸਾਰ ਲਗਾਇਆ ਜਾਵੇਗਾ।

 

 

ਵੱਖ-ਵੱਖ ਬਲਾਕਾਂ ਨੂੰ ਵੰਡਣ ਜਾ ਰਹੇ ਕੁੱਲ ਏਡਸ ਅਤੇ ਉਪਕਰਣਾਂ ਵਿੱਚ 579 ਟ੍ਰਾਈਸਾਈਕਲ,776 ਵੀਲ੍ਹ ਚੇਅਰ,123 ਸੀਪੀ ਚੇਅਰ.1942 ਕਰੱਚਿਸ,448 ਵਾਕਿੰਗ ਸਟਿੱਕਸ, 156 ਰੋਲੇਟਰ,277 ਸਾਮਰਟ ਕੇਨ, 15 ਸਟੈਂਡਰਡ ਫੋਲਡਿੰਗ ਕੇਨ, 16 ਸਮਾਰਟ ਫੋਨ, 06 ਟੇਬਲੈੱਟਸ,ਦ੍ਰਿ ਸ਼ਟੀਹੀਣ ਵਿਅਕਤੀਆਂ ਲਈ 05 ਡੇਜ਼ੀ ਪਲੇਅਰ, 2269 ਸੁਣਨ ਵਾਲੀਆਂ ਮਸ਼ੀਨਾਂ, ਬੌਧਿਕ ਤੌਰ 'ਤੇ ਅਪਾਹਜਾਂ ਲਈ 236 ਐੱਮਐੱਸਆਈਈਡੀ ਕਿੱਟ ਅਤੇ ਹੋਰ ਚੀਜ਼ਾਂ ਜਿਵੇਂ ਟੈਟਰਪੋਡ/ਟ੍ਰਾਈਪੋਡ ਅਤੇ ਵੌਕਰ ਸ਼ਾਮਲ ਹਨ।

 

ਵੰਡ ਭਾਰਤ ਸਰਕਾਰ ਦੁਆਰਾ ਕੋਵਿਡ-19 ਦੇ ਫੈਲਾਓ ਨੂੰ ਰੋਕਣ ਲਈ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ ਦੀ ਪਾਲਣਾ ਕਰਦਿਆਂ ਕੀਤੀ ਗਈ। ਸਮਾਜਿਕ ਦੂਰੀ, ਹਰੇਕ ਵਿਅਕਤੀ ਲਈ ਥਰਮਲ ਸਕ੍ਰੀਨਿੰਗ ਦਾ ਪ੍ਰਬੰਧ, ਚਿਹਰੇ 'ਤੇ ਢੁਕਵਾਂ ਮਾਸਕ, ਸਥਾਨ ਅਤੇ ਸਹਾਇਤਾ ਉਪਕਰਣਾਂ ਦੀ ਸੈਨੀਟਾਈਜੇਸ਼ਨ ਅਤੇ ਲਾਭਾਰਥੀਆਂ ਤੱਕ ਪਹੁੰਚ ਲਈ ਪੀਪੀਈ ਕਿੱਟਾਂ ਦੀ ਵਰਤੋਂ ਨੂੰ ਇਸ ਸਮਾਗਮ ਦੌਰਾਨ ਯਕੀਨੀ ਬਣਾਇਆ ਗਿਆ।

 

 

ਸ਼੍ਰੀ ਰੁੱਕਪ ਸਰਮਾਹ, ਮਾਣਯੋਗ ਵਿਧਾਇਕ, ਨਾਗਾਓ ਸਦਰ, ਸ਼੍ਰੀ ਦਿਮਵੇਸ਼ਵਰ ਦਾਸ, ਮਾਣਯੋਗ ਵਿਧਾਇਕ, ਰਾਹਾ, ਸ਼੍ਰੀ ਡੀ.ਆਰ ਸਰੀਨ ਸੀਐੱਮਡੀ ਏਲੀਮਕੋ, ਲੈਫਟੀਨੈਂਟ ਕਰਨਲ (ਰਿਟਾ.) ਪੀ.ਕੇ ਦੁਬੇ,ਜਨਰਲ ਮੈਨੇਜਰ ਏਲੀਮਕੋ,ਜ਼ਿਲ੍ਹਾ ਪ੍ਰਸ਼ਾਸਨ ਨਾਗਾਓ ਅਤੇ ਸਮਾਜ ਭਲਾਈ ਵਿਭਾਗ,ਅਸਾਮ ਅਤੇ ਏਲੀਮਕੋ ਦੇ ਸੀਨੀਅਰ ਅਧਿਕਾਰੀ ਵੀ ਸਮਾਗਮ ਦੌਰਾਨ ਮੌਜੂਦ ਸਨ।

                             

       *****

 

ਐੱਨਬੀ/ਐੱਸਕੇ/ਜੇਕੇ


(Release ID: 1676648) ਵਿਜ਼ੀਟਰ ਕਾਊਂਟਰ : 120