ਵਣਜ ਤੇ ਉਦਯੋਗ ਮੰਤਰਾਲਾ

ਬਾਸਮਤੀ ਐਕਸਪੋਰਟ ਡਿਵੈਲਪਮੈਂਟ ਫਾਉਂਡੇਸ਼ਨ ਨੇ ਜੈਵਿਕ ਬਾਸਮਤੀ ਚਾਵਲ ਦੇ ਹਿੱਸੇ ਨੂੰ ਵਧਾਉਣ ਲਈ ਹਿੱਸੇਦਾਰਾਂ ਨਾਲ ਵਰਕਸ਼ਾਪ ਦਾ ਆਯੋਜਨ ਕੀਤਾ

Posted On: 27 NOV 2020 5:34PM by PIB Chandigarh

ਬਾਸਮਤੀ ਐਕਸਪੋਰਟ ਡਿਵੈਲਪਮੈਂਟ ਫਾਉਂਡੇਸ਼ਨ (ਬੀਈਡੀਐਫ) ਵਣਜ ਅਤੇ ਉਦਯੋਗ ਮੰਤਰਾਲੇ ਅਧੀਨ ਖੇਤੀਬਾੜੀ ਅਤੇ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ (ਏਪੀਏਡੀਏ) ਵੱਲੋਂ ਸਥਾਪਤ ਇੱਕ ਰਜਿਸਟਰਡ ਸੁਸਾਇਟੀ ਹੈ। ਬੀਈਡੀਐਫ ਨੇ ਬਾਸਮਤੀ ਚਾਵਲ ਦੀ ਵੱਖ ਵੱਖ ਪਛਾਣ ਅਤੇ ਕੀਟਨਾਸ਼ਕਾਂ ਦੀ ਰਹਿੰਦ ਖੂੰਹਦਅਫਲਾਟੌਕਸਿਨਜ ਅਤੇ ਭਾਰੀ ਧਾਤਾਂ ਦੀ ਜਾਂਚ ਲਈ ਡੀ ਐਨ ਏ ਫਿੰਗਰ ਪ੍ਰਿੰਟਿੰਗ ਦੀਆਂ ਸਹੂਲਤਾਂ ਨਾਲ ਆਧੁਨਿਕ ਪ੍ਰਯੋਗਸ਼ਾਲਾ ਸਥਾਪਤ ਕੀਤੀ ਹੈ। ਮੋਦੀਪੁਰਮ ਸਥਿਤ ਐਸ.ਵੀ.ਪੀ. ਖੇਤੀਬਾੜੀ ਅਤੇ ਟੈਕਨੋਲੋਜੀ ਯੂਨੀਵਰਸਿਟੀ ਦੇ ਕੈਂਪਸ ਵਿਖੇ ਪ੍ਰਯੋਗਸ਼ਾਲਾ ਅਤੇ ਪ੍ਰਦਰਸ਼ਨ ਤੇ ਸਿਖਲਾਈ ਫਾਰਮ ਸਥਾਪਤ ਕੀਤਾ ਗਿਆ ਹੈ। ਸੁਸਾਇਟੀ ਆਈ ਐਸ ਓ: ਆਈ ਈ ਸੀ: 17020 ਦੇ ਅਨੁਸਾਰ ਮਾਨਤਾ ਅਤੇ ਨਿਰੀਖਣ ਸੰਸਥਾ ਦੀ ਮੰਗ ਕਰ ਰਹੀ ਹੈ I

ਫਾਉਂਡੇਸ਼ਨ ਦੀਆਂ ਗਤੀਵਿਧੀਆਂ ਬਾਸਮਤੀ ਚਾਵਲ ਦੀ ਬਰਾਮਦ ਲਈ ਸਪਲਾਈ ਚੇਨ ਨੂੰ ਮਜ਼ਬੂਤ ਕਰਨ 'ਤੇ ਕੇਂਦ੍ਰਿਤ ਹਨ। ਬੀਈਡੀਐਫ ਦੀ ਵੀਂ ਸਲਾਨਾ ਆਮ ਮੀਟਿੰਗ 24 ਨਵੰਬਰ 2020 ਨੂੰ ਹੋਈ ਸੀ ਅਤੇ ਇਸਦੀ ਪ੍ਰਧਾਨਗੀ ਏਪੀਈਡੀਦੇ ਦੇ ਚੇਅਰਮੈਨ ਡਾ. ਐਮ. ਅੰਗਮੁਥੂ ਨੇ ਕੀਤੀ ਸੀ। ਸਾਲਾਨਾ ਆਮ ਮੀਟਿੰਗ (ਏ ਜੀ ਐਮ) ਦੌਰਾਨ ਜੈਵਿਕ ਬਾਸਮਤੀ ਚਾਵਲ ਦੇ ਹਿੱਸੇ ਨੂੰ ਵਧਾਉਣ ਲਈ ਹਿੱਸੇਦਾਰਾਂ ਨਾਲ ਇੱਕ ਵਰਕਸ਼ਾਪ ਦਾ ਆਯੋਜਨ ਕਰਨ ਦਾ ਫੈਸਲਾ ਵੀ ਕੀਤਾ ਗਿਆ ਕਿ ਬਰਾਮਦਕਾਰਾਂ ਨੂੰ ਮੁੱਲ ਵਾਧੇ ਅਤੇ ਉਤਪਾਦ ਦੀ ਭਿੰਨਤਾ ਲਈ ਉਤਸ਼ਾਹਤ ਕੀਤਾ ਜਾਵੇ। 

ਬਾਸਮਤੀ ਚਾਵਲ ਭਾਰਤ ਤੋਂ ਬਰਾਮਦ ਲਈ ਸਭ ਤੋਂ ਵੱਡਾ ਖੇਤੀ ਉਤਪਾਦ ਹੈ। 2019-20 ਦੌਰਾਨ ਭਾਰਤ ਨੇ 4331 ਮਿਲੀਅਨ ਅਮਰੀਕੀ ਡਾਲਰ ਮੁੱਲ ਦੇ 4.45 ਮਿਲੀਅਨ ਮੀਟ੍ਰਿਕ ਟਨ ਬਾਸਮਤੀ ਚੋਲ ਬਰਾਮਦ ਕੀਤੇ। ਪਿਛਲੇ 10 ਸਾਲਾਂ ਵਿੱਚਬਾਸਮਤੀ ਚੋਲਾਂ ਦੀ ਬਰਾਮਦ ਦੋਗੁਣਾਂ ਤੋਂ ਵੀ ਵੱਧ ਹੋ ਗਈ ਹੈ। 2009-10 ਦੌਰਾਨ ਬਾਸਮਤੀ ਚੌਲਾਂ ਦੀ ਬਰਾਮਦ 2.17 ਮਿਲੀਅਨ ਮੀਟਰਕ ਟਨ ਸੀ। ਪ੍ਰਮੁੱਖ ਬਾਜ਼ਾਰ ਸਾਉਦੀ ਅਰਬਯੂਏਈਈਰਾਨਈਯੂ ਅਤੇ ਯੂਐਸਏ ਹਨ।  ਬਾਸਮਤੀ ਚੋਲ ਇੱਕ ਰਜਿਸਟਰਡ ਭੂਗੋਲਿਕ ਸੰਕੇਤ (ਜੀ.ਆਈ.) ਹੈ।  

--------------------------------------------------------  

ਵਾਈ ਬੀ


(Release ID: 1676614) Visitor Counter : 141


Read this release in: English , Urdu , Hindi , Tamil