ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰੀ ਮੰਤਰੀ ਅਤੇ ਪ੍ਰਸਿੱਧ ਸ਼ੂਗਰ ਰੋਗ ਵਿਗਿਆਨੀ, ਡਾ. ਜਿਤੇਂਦਰ ਸਿੰਘ ਨੇ ਕਿਹਾ ਕੋਵਿਡ ਨੇ ਏਕੀਕ੍ਰਿਤ ਸਿਹਤ ਸੰਭਾਲ਼ ਪ੍ਰਣਾਲੀ ਦੀ ਮਹੱਤਤਾ ਨੂੰ ਦਰਸਾਇਆ ਹੈ
Posted On:
26 NOV 2020 6:37PM by PIB Chandigarh
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ, ਜੋ ਕਿ ਪ੍ਰਸਿੱਧ ਸ਼ੂਗਰ ਰੋਗ ਵਿਗਿਆਨੀ ਵੀ ਹਨ, ਨੇ ਅੱਜ ਇੱਥੇ ਕਿਹਾ ਕਿ ਕੋਰੋਨਾ ਮਹਾਮਾਰੀ ਨੇ ਏਕੀਕ੍ਰਿਤ ਸਿਹਤ ਸੰਭਾਲ਼ ਪ੍ਰਣਾਲੀ ਦੀ ਮਹੱਤਤਾ ਵੱਲ ਧਿਆਨ ਦਿਵਾਇਆ ਹੈ। ਭਾਰਤ ਦੀ ਸ਼ੱਕਰ ਰੋਗ ਖੋਜ ਸੁਸਾਇਟੀ (ਆਰਐਸਐਸਡੀ) ਦੀ 48ਵੀਂ ਸਲਾਨਾ ਕਾਨਫਰੰਸ ਵਿੱਚ ਮੁੱਖ ਭਾਸ਼ਣ ਦਿੰਦਿਆਂ ਉਨ੍ਹਾਂ ਕਿਹਾ ਕਿ ਕੋਵਿਡ ਨੇ ਸਾਨੂੰ ਮੁਸੀਬਤ ਵਿੱਚ ਨਵੇਂ ਨਿਯਮਾਂ ਦੀ ਖੋਜ ਕਰਨ ਲਈ ਪ੍ਰੇਰਿਤ ਕੀਤਾ ਹੈ ਅਤੇ ਭਾਰਤੀ ਰਵਾਇਤੀ ਦਵਾਈ ਪ੍ਰਣਾਲੀ ਦੀ ਮਹੱਤਤਾ ਨੂੰ ਦਰਸਾਇਆ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਕੋਵਿਡ ਤੋਂ ਪਹਿਲਾਂ ਵੀ, ਇਹ ਸਬੂਤ ਨਾਲ ਸਾਬਤ ਹੋਇਆ ਹੈ ਕਿ ਗ਼ੈਰ-ਸੰਚਾਰੀ ਰੋਗਾਂ ਦੇ ਇਲਾਜ ਵਿੱਚ, ਜਿਵੇਂ ਕਿ, ਡਾਇਬਟੀਜ਼-ਮੇਲਿਟਸ, ਇਨਸੁਲਿਨ ਜਾਂ ਓਰਲ ਐਂਟੀ-ਡਾਇਬਟੀਜ਼ ਦਵਾਈਆਂ ਦੀ ਖੁਰਾਕ ਕੁੱਝ ਯੋਗ ਆਸਣ ਅਤੇ ਨੈਚਰੋਪੈਥੀ ਵਿੱਚ ਉਪਲਬਧ ਜੀਵਨ ਸ਼ੈਲੀ ਦੀਆਂ ਤਬਦੀਲੀਆਂ ਦੇ ਅਭਿਆਸ ਦੇ ਨਾਲ ਘੱਟ ਕੀਤਾ ਜਾ ਸਕਦਾ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਮਹਾਮਾਰੀ ਦੌਰਾਨ ਡਾਇਬਟੌਲੋਜਿਸਟਸ ਦੀ ਵਾਧੂ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਹਿ-ਬਿਮਾਰੀ ਵਾਲੇ ਮਰੀਜ਼ਾਂ ਨੂੰ ਸਲਾਹ ਦੇਣ ਅਤੇ ਉਨ੍ਹਾਂ ਦੀ ਅਗਵਾਈ ਕਰਨ। ਉਨ੍ਹਾਂ ਕਿਹਾ, ਕੋਵਿਡ ਮਹਾਮਾਰੀ ਦੇ ਦੌਰਾਨ, ਕਈ ਐਲੋਪੈਥਿਕ ਮੈਡੀਕਲ ਪੇਸ਼ੇਵਰ ਜਿਹੜੇ ਹੁਣ ਤੱਕ ਮੈਡੀਸਨ ਦੀਆਂ ਹੋਰ ਪ੍ਰਣਾਲੀਆਂ ਬਾਰੇ ਸ਼ੰਕਾਵਾਦੀ ਸਨ, ਨੇ ਆਯੁਰਵੇਦ ਅਤੇ ਯੋਗਾ ਤੋਂ ਪ੍ਰਤੀਰੋਧਤਾ ਬਣਾਉਣ ਵਾਲੀਆਂ ਦਵਾਈਆਂ ਅਤੇ ਪ੍ਰਤੀਰੋਧ ਵਧਾਉਣ ਵਾਲਿਆਂ ਵਿੱਚ ਦਿਲਚਸਪੀ ਦਿਖਾਈ ਹੈ।
ਡਾ. ਜਿਤੇਂਦਰ ਸਿੰਘ ਨੇ ਕਈ ਸ਼੍ਰੇਣੀਆਂ ਵਿੱਚ ਆਰਐੱਸਐੱਸਡੀਆਈ ਐਵਾਰਡ ਵੀ ਦਿੱਤੇ ਅਤੇ ਸ਼ੂਗਰ ਦੇ ਪ੍ਰਬੰਧਨ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਨੇ ਡਾਇਬਟੀਜ਼ ਅੱਪਡੇਟ 2020 ਦੇ ਨਾਲ-ਨਾਲ ਸਲਾਨਾ ਕੇਸ ਬੁੱਕ ਅਤੇ ਆਰਐੱਸਐੱਸਡੀਆਈ ਦੀ ਸ਼ੱਕਰ ਰੋਗ 'ਤੇ ਸਲਾਨਾ ਕਿਤਾਬ ਵੀ ਰਿਲੀਜ਼ ਕੀਤੀ।
ਆਰਐੱਸਐੱਸਡੀਆਈ ਦੇ ਪ੍ਰਧਾਨ ਡਾ. ਬਾਂਸ਼ੀ ਸਾਬੂ, ਇੰਟਰਨੈਸ਼ਨਲ ਡਾਇਬਟੀਜ਼ ਫੈਡਰੇਸ਼ਨ ਦੇ ਪ੍ਰਧਾਨ ਡਾ. ਐਂਡਰਿਊ ਬੋਲਟਨ, ਆਈਡੀਐਫ-ਦੱਖਣੀ ਪੂਰਬੀ ਏਸ਼ੀਆ ਖੇਤਰ ਦੇ ਚੇਅਰਮੈਨ ਪ੍ਰੋਫੈਸਰ ਸ਼ਸ਼ਾਂਕ ਜੋਸ਼ੀ ਅਤੇ ਕਈ ਨਾਮਵਰ ਮੈਡੀਕਲ ਪੇਸ਼ੇਵਰ ਅੰਤਰਰਾਸ਼ਟਰੀ ਵੈਬੀਨਾਰ ਵਿੱਚ ਸ਼ਾਮਲ ਹੋਏ।
<> <> <> <> <>
ਐੱਸਐੱਨਸੀ
(Release ID: 1676305)
Visitor Counter : 198