ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ)

ਕੰਬਾਇੰਡ ਭੂ-ਵਿਗਿਆਨਕ (ਮੁੱਖ) ਪਰੀਖਿਆ, 2020 ਦੇ ਨਤੀਜੇ

Posted On: 26 NOV 2020 4:34PM by PIB Chandigarh

ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੁਆਰਾ 17 ਤੋਂ 18 ਅਕਤੂਬਰ, 2020 ਤੱਕ ਆਯੋਜਿਤ ਕੰਬਾਇੰਡ ਭੂ-ਵਿਗਿਆਨਕ ਪਰੀਖਿਆ, 2020 ਦੇ ਲਿਖਤੀ ਭਾਗ ਦੇ ਨਤੀਜਿਆਂ ਦੇ ਅਧਾਰ ਤੇ ਨਿਮਨਲਿਖਤ ਰੋਲ ਨੰਬਰਾਂ ਵਾਲੇ ਉਮੀਦਵਾਰਾਂ ਨੇ ਇੰਟਰਵਿਊ/ਪਰਸਨੈਲਿਟੀ ਟੈਸਟ ਲਈ ਯੋਗਤਾ ਪ੍ਰਾਪਤ ਕਰ ਲਈ ਹੈ।

2. ਇਨ੍ਹਾਂ ਸਾਰੇ ਉਮੀਦਵਾਰਾਂ ਦੀ ਉਮੀਦਵਾਰੀ ਇਨ੍ਹਾਂ ਦੇ ਹਰ ਪ੍ਰਕਾਰ ਦੇ ਯੋਗ ਪਾਏ ਜਾਣ ਦੇ ਅਧੀਨ ਪ੍ਰੋਵਿਜ਼ਨਲ ਹੈ। ਉਮੀਦਵਾਰਾਂ ਨੂੰ ਆਪਣੀ ਉਮਰ, ਸਿੱਖਿਆ ਯੋਗਤਾ, ਸਮੁਦਾਇ, ਸਰੀਰਿਕ ਅਸਮਰੱਥਾ ਆਦਿ ਦੇ ਆਪਣੇ ਦਾਅਵੇ ਦੇ ਸਮਰਥਨ ਵਿੱਚ ਵਿਅਕਤੀਗਤ ਪਰੀਖਿਆ ਦੇ ਸਮੇਂ ਮੂਲ ਪ੍ਰਮਾਣ ਪੱਤਰ ਪੇਸ਼ ਕਰਨੇ ਹੋਣਗੇ। ਇਸ ਲਈ ਉਨ੍ਹਾਂ ਨੂੰ ਆਪਣੇ ਉਕਤ ਪ੍ਰਮਾਣ ਪੱਤਰ ਤਿਆਰ ਰੱਖਣ ਦੀ ਸਲਾਹ ਦਿੱਤੀ ਗਈ ਹੈ।

3. ਪਰੀਖਿਆ ਦੀ ਨਿਯਮਾਂਵਲੀ ਅਨੁਸਾਰ ਇਨ੍ਹਾਂ ਸਾਰੇ  ਉਮੀਦਵਾਰਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਕਮਿਸ਼ਨ ਦੀ ਵੈੱਬਸਾਈਟ http://www.upsc.gov.in ਤੇ ਉਪਲੱਬਧ ਵਿਸਤ੍ਰਿਤ ਅਰਜ਼ੀ ਫਾਰਮ (ਡੀਏਐੱਫ) ਨੂੰ ਭਰ ਲੈਣ ਅਤੇ ਪ੍ਰਮਾਣ ਪੱਤਰਾਂ ਦੀਆਂ ਸਕੈਨ ਕੀਤੀਆਂ ਗਈਆਂ ਕਾਪੀਆਂ ਸਮੇਤ ਔਨਲਾਈਨ ਜਮਾਂ ਕਰ ਦੇਣ। ਵਿਸਤ੍ਰਿਤ ਅਰਜ਼ੀ ਫਾਰਮ (ਡੀਏਐੱਫ) ਕਮਿਸ਼ਨ ਦੀ ਵੈੱਬਸਾਈਟ ਤੇ ਮਿਤੀ 14-12-2020 ਤੋਂ ਮਿਤੀ 24-12-2020 ਸ਼ਾਮ 6.00 ਵਜੇ ਤੱਕ ਉਪਲੱਬਧ ਰਹੇਗਾ। ਡੀਏਐੱਫ ਨੂੰ ਭਰਨ ਅਤੇ ਉਸ ਨੂੰ ਕਮਿਸ਼ਨ ਵਿੱਚ ਔਨਲਾਈਨ ਜਮਾਂ ਕਰਨ ਸਬੰਧੀ ਮਹੱਤਵਪੂਰਨ ਨਿਰਦੇਸ਼ ਵੀ ਵੈੱਬਸਾਈਟ ਤੇ ਉਪਲੱਬਧ ਰਹਿਣਗੇ। ਸਫਲ ਐਲਾਨੇ ਗਏ ਉਮੀਦਵਾਰਾਂ ਨੂੰ ਔਨਲਾਈਨ ਵਿਸਤ੍ਰਿਤ ਅਰਜ਼ੀ ਫਾਰਮ ਭਰਨ ਤੋਂ ਪਹਿਲਾਂ  ਵੈੱਬਸਾਈਟ ਦੇ ਨਾਲ ਨੱਥੀ ਪੇਜ਼ ਤੇ ਆਪਣੇ ਆਪ ਨੂੰ ਰਜਿਸਟਰ ਕਰਨਾ ਹੋਵੇਗਾ। ਇਸ ਦੇ ਇਲਾਵਾ ਕੁਆਲੀਫਾਈ ਉਮੀਦਵਾਰਾਂ ਨੂੰ ਮਿਤੀ 25.09.2019 ਦੇ ਭਾਰਤ ਦੇ ਗਜ਼ਟ ਵਿੱਚ ਪ੍ਰਕਾਸ਼ਿਤ ਕੰਬਾਇੰਡ ਭੂ-ਵਿਗਿਆਨਕ ਪਰੀਖਿਆ, 2020 ਦੀ ਨਿਯਮਾਂਵਲੀ ਨੂੰ ਦੇਖਣ ਦੀ ਸਲਾਹ ਵੀ ਦਿੱਤੀ ਜਾਂਦੀ  ਹੈ।

4. ਉਮੀਦਵਾਰ, ਇੰਟਰਵਿਊ ਦੇ ਸਮੇਂ ਪੇਸ਼ ਕੀਤੇ ਜਾਣ ਵਾਲੇ ਪ੍ਰਮਾਣ ਪੱਤਰਾਂ ਦੇ ਸੰਦਰਭ ਵਿੱਚ ਕੰਬਾਇੰਡ ਭੂ-ਵਿਗਿਆਨਕ ਪਰੀਖਿਆ, 2020 ਦੀ ਨਿਯਮਾਂਵਲੀ ਦੇ ਨਾਲ ਨਾਲ ਵੈੱਬਸਾਈਟ ਤੇ ਉਪਲੱਬਧ ਵਿਸਤ੍ਰਿਤ ਅਰਜ਼ੀ ਫਾਰਮ ਭਰਨ ਨਾਲ ਸਬੰਧਿਤ ਨਿਰਦੇਸ਼ਾਂ ਨੂੰ ਧਿਆਨ ਪੂਰਬਕ ਪਡ਼੍ਹ ਲੈਣ। ਉਮੀਦਵਾਰ ਆਪਣੀ ਉਮਰ, ਜਨਮ ਮਿਤੀ, ਸਿੱਖਿਆ ਯੋਗਤਾ, ਜਾਤ (ਐੱਸਸੀ/ਐੱਸਟੀ/ਓਬੀਸੀ), ਈਡਬਲਿਊ ਅਤੇ ਸਰੀਰਿਕ ਅਪਾਹਜਤਾ ਦੀ ਸਥਿਤੀ ਦੇ ਸਮਰਥਨ ਵਿੱਚ ਢੁਕਵੇਂ ਪ੍ਰਮਾਣ ਪੇਸ਼ ਨਹੀਂ ਕਰ ਸਕਣ ਲਈ ਖੁਦ ਜ਼ਿੰਮੇਵਾਰ ਹੋਵੇਗਾ। ਕੁਆਲੀਫਾਈ ਉਮੀਦਵਾਰ ਇੰਟਰਵਿਊ/ਪਰਸਨੈਲਿਟੀ ਪਰੀਖਿਆ ਦੇ ਸਮੇਂ ਤਸਦੀਕ ਦੇ ਲਈ ਆਪਣੇ ਸਾਰੇ ਮੂਲ ਪ੍ਰਮਾਣ ਪੱਤਰ ਨਾਲ ਲਿਆਉਣ।

 5. ਵਿਅਕਤੀਗਤ ਪਰੀਖਿਆ ਲਈ ਕੁਆਲੀਫਾਈ ਪ੍ਰਾਪਤ ਉਮੀਦਵਾਰਾਂ ਦੀ ਇੰਟਰਵਿਊ ਦੇ ਰੋਲ ਨੰਬਰਵਾਰ ਪ੍ਰੋਗਰਾਮ ਕਮਿਸ਼ਨ ਦੀ ਵੈੱਬਸਾਈਟ ਤੇ ਉਪਲੱਬਧ ਕਰਾ ਦਿੱਤਾ ਜਾਵੇਗਾ। ਅਤੇ ਇੰਟਰਵਿਊ ਦੀ ਅਸਲ ਮਿਤੀ ਦੀ ਸੂਚਨਾ ਉਮੀਦਵਾਰਾਂ ਨੂੰ ਪ੍ਰਦਾਨ ਕਰ ਦਿੱਤੀ ਜਾਵੇਗੀ। ਜ਼ਿਆਦਾ ਜਾਣਕਾਰੀ ਲਈ ਉਮੀਦਵਾਰਾਂ ਨੂੰ ਆਪਣਾ ਈ-ਮੇਲ ਦੇਖਦੇ ਰਹਿਣ ਦੀ ਵੀ ਸਲਾਹ ਦਿੱਤੀ ਜਾਂਦੀ  ਹੈ।

6. ਉਮੀਦਵਾਰਾਂ ਨੂੰ ਵਿਅਕਤੀਗਤ ਪਰੀਖਣ ਲਈ ਸੂਚਿਤ ਕੀਤੀ ਗਈ ਮਿਤੀ ਅਤੇ ਸਮੇਂ ਵਿੱਚ ਤਬਦੀਲੀ ਕਰਨ ਸਬੰਧੀ ਬੇਨਤੀ ਤੇ ਕਿਸੇ ਵੀ ਸਥਿਤੀ ਵਿੱਚ  ਵਿਚਾਰ ਨਹੀਂ ਕੀਤਾ ਜਾਵੇਗਾ।

7. ਜਿਨ੍ਹਾਂ ਉਮੀਦਵਾਰਾਂ ਨੇ ਇਸ ਪਰੀਖਿਆ ਨੂੰ ਕੁਆਲੀਫਾਈ ਨਹੀਂ ਕੀਤਾ ਹੈ, ਉਨ੍ਹਾਂ ਦੇ ਅੰਕ ਅੰਤਿਮ ਨਤੀਜੇ ਦੇ ਪ੍ਰਕਾਸ਼ਨ ਦੀ ਮਿਤੀ ਤੋਂ 15 ਦਿਨ ਦੇ ਅੰਦਰ (ਵਿਅਕਤੀਗਤ ਪਰੀਖਿਆ ਦੇ ਆਯੋਜਨ ਦੇ ਬਾਅਦ) ਕਮਿਸ਼ਨ ਦੀ ਵੈੱਬਸਾਈਟ ਤੇ ਪੇਸ਼ ਕਰ ਦਿੱਤੇ ਜਾਣਗੇ ਅਤੇ ਇਹ ਅੰਕ ਵੈੱਬਸਾਈਟ ਤੇ 60 ਦਿਨਾਂ ਦੀ ਮਿਆਦ ਲਈ ਉਪਲੱਬਧ ਰਹਿਣਗੇ। ਉਮੀਦਵਾਰ ਆਪਣਾ ਰੋਲ ਨੰਬਰ ਅਤੇ ਜਨਮ ਦੀ ਮਿਤੀ ਅੰਕਿਤ ਕਰਨ ਦੇ ਬਾਅਦ ਅੰਕ ਸ਼ੀਟ ਪ੍ਰਾਪਤ ਕਰ ਸਕਦੇ ਹਨ। ਹਾਲਾਂਕਿ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੁਆਰਾ ਉਮੀਦਵਾਰਾਂ ਨੂੰ ਅੰਕ ਪੱਤਰਾਂ ਦੀਆਂ ਪ੍ਰਿੰਟਿਡ ਕਾਪੀਆਂ, ਉਮੀਦਵਾਰਾਂ ਤੋਂ ਡਾਕ ਟਿਕਟ ਲੱਗੇ ਅਤੇ ਸਵੈ ਪਤਾ ਲਿਖੇ ਲਿਫਾਫੇ ਸਮੇਤ ਉਨ੍ਹਾਂ ਦੁਆਰਾ ਵਿਸ਼ੇਸ਼ ਬੇਨਤੀ ਪ੍ਰਾਪਤ ਹੋਣ ਤੇ ਹੀ ਭੇਜੀ ਜਾਵੇਗੀ। ਅੰਕ ਪੱਤਰਾਂ ਦੀਆਂ ਪ੍ਰਿੰਟਿਡ ਕਾਪੀਆਂ ਪ੍ਰਾਪਤ ਕਰਨ ਦੇ ਇਛੁੱਕ ਉਮੀਦਵਾਰਾਂ ਨੂੰ ਅਜਿਹੀ ਬੇਨਤੀ ਕਮਿਸ਼ਨ ਦੀ ਵੈੱਬਸਾਈਟ ਤੇ ਅੰਕ ਸ਼ੀਟ ਦੇ ਪ੍ਰਦਰਸ਼ਿਤ ਕੀਤੇ ਜਾਣ ਦੇ ਤੀਹ ਦਿਨ ਦੇ ਅੰਦਰ ਕਰਨੀ ਚਾਹੀਦੀ ਹੈ। ਇਸ ਦੇ ਬਾਅਦ ਅਜਿਹੀ ਕਿਸੇ ਬੇਨਤੀ ਤੇ ਵਿਚਾਰ ਨਹੀਂ ਕੀਤਾ ਜਾਵੇਗਾ।

8. ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਜੇਕਰ ਉਨ੍ਹਾਂ ਦੇ ਪਤੇ ਵਿੱਚ ਕੋਈ ਤਬਦੀਲੀ ਹੋਈ ਹੋਵੇ ਤਾਂ ਇਸ ਦੀ ਸੂਚਨਾ ਕਮਿਸ਼ਨ ਨੂੰ ਪੱਤਰ ਜਾਂ ਈ-ਮੇਲ ਰਾਹੀਂ ਤੁਰੰਤ ਪ੍ਰਦਾਨ ਕਰੇ।

9. ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੇ ਕੰਪਲੈਕਸ ਵਿੱਚ ਇੱਕ ਸੁਵਿਧਾ ਕਾਊਂਟਰ ਸਥਿਤ ਹੈ। ਉਮੀਦਵਾਰ ਆਪਣੀ ਪਰੀਖਿਆ/ਨਤੀਜੇ ਨਾਲ ਸਬੰਧਿਤ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ/ਸਪਸ਼ਟੀਕਰਨ ਇਸ ਕਾਊਂਟਰ ਨਾਲ ਵਿਅਕਤੀਗਤ ਰੂਪ ਨਾਲ ਜਾਂ ਟੈਲੀਫੋਨ ਨੰਬਰ (011)-23385271/23381125/23098543 ’ਤੇ ਕੰਮਕਾਰੀ ਦਿਨਾਂ ਵਿੱਚ ਸਵੇਰੇ 10.00 ਵਜੇ ਤੋਂ ਸ਼ਾਮ 5.00 ਵਜੇ ਵਿਚਕਾਰ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

 

ਨਤੀਜੇ ਦੇਖਣ ਲਈ ਇੱਥੇ ਕਲਿੱਕ ਕਰੋ:

 

<><><><><>

 

ਐੱਸਐੱਨਸੀ



(Release ID: 1676231) Visitor Counter : 131


Read this release in: English , Urdu , Hindi , Tamil