ਉੱਤਰ-ਪੂਰਬੀ ਖੇਤਰ ਵਿਕਾਸ ਮੰਤਰਾਲਾ

ਉੱਤਰ-ਪੂਰਬੀ ਖੇਤਰ ਦੇ ਵਿਕਾਸ ਮੰਤਰਾਲਾ ਵਿੱਚ ਸੰਵਿਧਾਨ ਦਿਵਸ ਸਮਾਰੋਹ

Posted On: 26 NOV 2020 4:29PM by PIB Chandigarh

ਸੰਵਿਧਾਨ ਦਿਵਸ ਦੇ ਮੌਕੇ ਤੇ ਉੱਤਰ - ਪੂਰਬੀ ਖੇਤਰ ਦੇ ਵਿਕਾਸ ਮੰਤਰਾਲਾ ਦੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਭਾਰਤ ਦੇ ਮਾਨਯੋਗ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਵੱਲੋਂ ਪ੍ਰਸਤਾਵਨਾ ਪਾਠ ਵਿੱਚ ਹਿੱਸਾ ਲਿਆ। 

ਇਸ ਮੌਕੇ '' ਅਨੁਸੂਚਿਤ ਜਨਜਾਤੀਆਂ ਦੇ ਸੰਬੰਧ ਵਿਚ ਸੰਵਿਧਾਨਿਕ ਸੁਰੱਖਿਆ 'ਥੀਮ' ਤੇ ਇਕ ਵੈਬਿਨਾਰ ਵੀ ਆਯੋਜਿਤ ਕੀਤਾ ਗਿਆ।  ਸ਼੍ਰੀ ਰਵਿੰਦਰ ਗਰੀਮੈਲਾ, ਸੰਯੁਕਤ ਸਕੱਤਰ (ਸੇਵਾ ਮੁਕਤ), ਲੋਕ ਸਭਾ ਸਕੱਤਰੇਤ ਮੁੱਖ ਸਪੀਕਰ ਸਨ । ਉੱਤਰ-ਪੂਰਬੀ ਖੇਤਰ ਦੇ ਵਿਕਾਸ ਬਾਰੇ ਮੰਤਰਾਲਾ ਅਤੇ ਇਸ ਦੇ ਸੰਗਠਨ ਦੇ ਸਾਰੇ ਅਧਿਕਾਰੀਆਂ ਨੇ ਵੀ ਇਸ ਵੈਬਿਨਾਰ ਵਿੱਚ ਹਿੱਸਾ ਲਿਆ। ਚਰਚਾ ਦੌਰਾਨ ਐਨਈਸੀ ਦੇ ਸਕੱਤਰ ਸ਼੍ਰੀ ਕੇ. ਮੋਸੇਸ ਚਲਈ ਨੇ ਕਿਹਾ ਕਿ ਉੱਤਰ-ਪੂਰਬੀ ਖੇਤਰ ਦੇ ਵਿਕਾਸ ਬਾਰੇ ਮੰਤਰਾਲਾ ਵਿਕਾਸ ਤੋਂ ਵਾਂਝੇ ਸਾਰੇ ਖੇਤਰਾਂ; ਸਮਾਜ ਦੇ ਵਾਂਝੇ/ਅਣਗੌਲੇ ਵਰਗਾਂ ਅਤੇ ਉੱਤਰ-ਪੂਰਬੀ ਰਾਜਾਂ ਦੇ ਉਭਰ ਰਹੇ ਤਰਜੀਹੀ ਸੈਕਟਰਾਂ ਦੇ ਕੇਂਦਰਿਤ ਵਿਕਾਸ ਵੱਲ ਕੰਮ ਕਰ ਰਿਹਾ ਹੈ। 

ਭਾਰਤੀ ਸੰਵਿਧਾਨ ਦੇ ਮੌਲਿਕ ਸਿਧਾਂਤਾਂ ਤੇ ਸਟੈਂਡੀਜ਼ / ਪੋਸਟਰ / ਇਨਫੋਗ੍ਰਾਫਿਕਸ (ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲਾ ਵੱਲੋਂ ਸਾਂਝੇ ਕੀਤੇ ਗਏ) ਵੀ ਉੱਤਰ-ਪੂਰਬੀ ਖੇਤਰ ਦੇ ਵਿਕਾਸ ਬਾਰੇ ਮੰਤਰਾਲਾ ਦੇ ਵਿਹੜੇ ਵਿੱਚ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕੀਤੇ ਗਏ ਹਨ। 

---------------------------------- 

ਐਸ ਐਨ ਸੀ



(Release ID: 1676160) Visitor Counter : 119