ਕਬਾਇਲੀ ਮਾਮਲੇ ਮੰਤਰਾਲਾ
ਗੁਜਰਾਤ ਦੇ ਕੇਵਡੀਆ ਵਿੱਚ ਸੰਵਿਧਾਨ ਦਿਵਸ ਸਮਾਗਮ ’ਤੇ ਟ੍ਰਾਈਫੈੱਡ ਕਬਾਇਲੀ ਸ਼ਿਲਪ, ਸੱਭਿਆਚਾਰ ਅਤੇ ਵਿਅੰਜਨਾਂ ਨੂੰ ਪ੍ਰਦਰਸ਼ਿਤ ਕਰ ਰਿਹਾ ਹੈ
Posted On:
25 NOV 2020 6:10PM by PIB Chandigarh
ਕਬਾਇਲੀ ਮਾਮਲੇ ਮੰਤਰਾਲੇ ਤਹਿਤ ਭਾਰਤੀ ਕਬਾਇਲੀ ਸਹਿਕਾਰੀ ਮਾਰਕਿਟਿੰਗ ਵਿਕਾਸ ਫੈਡਰੇਸ਼ਨ (ਟ੍ਰਾਈਫੈੱਡ) ਗੁਜਰਾਤ ਦੇ ਕੇਵਡੀਆ ਵਿੱਚ ਆਯੋਜਿਤ ਵਿਸ਼ਾਲ ਪ੍ਰੀਜ਼ਾਈਡਿੰਗ ਅਧਿਕਾਰੀ ਸੰਮੇਲਨ ਦੇ 80ਵੇਂ ਐਡੀਸ਼ਨ ਵਿੱਚ ਸੰਵਿਧਾਨ ਦਿਵਸ (26 ਨਵੰਬਰ) ਨੂੰ ਮਨਾਉਣ ਲਈ ਦੋ ਰੋਜ਼ਾ ਪ੍ਰੋਗਰਾਮ ਲਈ ਲੋਕ ਸਭਾ ਟੀਮ ਨਾਲ ਭਾਈਵਾਲੀ ਕਰ ਰਹੀ ਹੈ। ਟ੍ਰਾਈਫੈੱਡ ਕਬਾਇਲੀ ਸ਼ਿਲਪ, ਸੱਭਿਆਚਾਰ ਅਤੇ ਵਿਅੰਜਨਾਂ ਨੂੰ ਵੱਡੇ ਪੈਮਾਨੇ ’ਤੇ ਪ੍ਰਦਰਸ਼ਿਤ ਕਰ ਰਿਹਾ ਹੈ। ਇਸ ਆਯੋਜਨ ਦਾ ਉਦਘਾਟਨ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਦੁਆਰਾ ਕੀਤਾ ਗਿਆ ਸੀ ਅਤੇ ਇਸ ਵਿੱਚ ਉਪ ਰਾਸ਼ਟਰਪਤੀ, ਸ਼੍ਰੀ ਵੈਂਕਈਆ ਨਾਇਡੂ ਸਮੇਤ ਕਈ ਪਤਵੰਤੇ ਸ਼ਾਮਲ ਹੋ ਰਹੇ ਹਨ।
ਇਸ ਆਯੋਜਨ ਦੇ ਹਿੱਸੇ ਦੇ ਰੂਪ ਵਿੱਚ ਟ੍ਰਾਈਫੈੱਡ ਕਈ ਪ੍ਰੋਗਰਾਮਾਂ ਦਾ ਆਯੋਜਨ ਕਰੇਗਾ ਜੋ ਕਬਾਇਲੀ ਪਰੰਪਰਾਵਾਂ ’ਤੇ ਧਿਆਨ ਆਕਰਸ਼ਿਤ ਕਰਨ ਦੇ ਨਾਲ ਨਾਲ ਕਬਾਇਲੀ ਸਸ਼ਕਤੀਕਰਨ ਦੇ ਮਸਲੇ ਨੂੰ ਵੀ ਸਭ ਦੇ ਅੱਗੇ ਲਿਆਏਗਾ। ਗੁਜਰਾਤ ਵਿੱਚ ਇਸ ਦੋ ਰੋਜ਼ਾ ਸਮਾਗਮ ਦੇ ਆਯੋਜਕਾਂ ਨਾਲ ਆਯੋਜਨ ਸਥਾਨ ਨੂੰ ਆਦਿਵਾਸੀ ਰੂਪਾਂ ਨਾਲ ਸਜਾਇਆ ਗਿਆ ਹੈ, ਇੱਥੇ ਚਾਰ 44 ਫੁੱਟ ਲੰਬੇ ਅਤੇ ਤਿੰਨ ਫੁੱਟ ਚੌੜੇ ਆਦਿਵਾਸੀ ਚਿੱਤਰਾਂ ਨੂੰ ਵੀ ਪ੍ਰਦਰਸ਼ਿਤ ਕੀਤਾ ਗਿਆ ਹੈ। ਇਨ੍ਹਾਂ ਚਾਰ ਰੂਪਾਂ ਦੇ ਚਿੱਤਰਾਂ ’ਤੇ ਕੰਮ ਕਰਨ ਵਾਲੇ ਆਦਿਵਾਸੀ ਕਾਰੀਗਰਾਂ ਨੂੰ ਤਿਆਰ ਕੀਤਾ ਗਿਆ ਸੀ। ਜੀਵੰਤ ਨੌਰਥ ਈਸਟ ਦੀਆਂ ਵਿਸ਼ਾਲ ਕਬਾਇਲੀ ਪਰੰਪਰਾਵਾਂ ਨੂੰ ਉਜਾਗਰ ਕਰਨ ਲਈ ਪ੍ਰੋਗਰਾਮ ਸਥਾਨ ਦੇ ਪ੍ਰਵੇਸ਼ ਦੁਆਰ ’ਤੇ ਇੱਕ ਨਾਗਾ ਝੌਂਪੜੀ ਵਾਲਾ ਸਥਾਨ ਬਣਾਇਆ ਗਿਆ ਹੈ। ਸਮਾਗਮ ਸਥਾਨ ਦੇ ਅੰਦਰੂਨੀ ਹਿੱਸਿਆਂ ਨੂੰ ਆਕਰਸ਼ਕ ਆਦਿਵਾਸੀ ਦੀਵਾਰ-ਝੂਲਿਆਂ ਅਤੇ ਤੋਰਣਾਂ ਨਾਲ ਵੀ ਸਜਾਇਆ ਗਿਆ ਹੈ।
ਪ੍ਰਦਰਸ਼ਨੀ ਖੇਤਰ ’ਤੇ ਮੁੱਖ ਹਾਲ ਦੇ ਨਜ਼ਦੀਕ ਇੱਕ ‘ਵਨ ਧਨ’ ਦੀ ਡੈਮੋ ਯੂਨਿਟ ਨੂੰ ਸਥਾਪਿਤ ਕੀਤਾ ਗਿਆ ਹੈ। ਰਾਜਸਥਾਨ ਤੋਂ ‘ਵਨ ਧਨ’ ਕੇਂਦਰਾਂ ਦੁਆਰਾ ਪ੍ਰਬੰਧਿਤ ਇਹ ਡੈਮੋ ਯੂਨਿਟ ਦਿਖਾਏਗੀ ਕਿ ਕੁਦਰਤੀ ਉਤਪਾਦ ਜਿਵੇਂ ਆਂਵਲੇ ਨੂੰ ਕਿਵੇਂ ਸੁਰੱਖਿਅਤ ਕਰਨਾ ਹੈ ਅਤੇ ਅੰਤਿਮ ਉਤਪਾਦ ਦੇ ਰੂਪ ਵਿੱਚ ਪੈਕ ਕਰਨਾ ਹੈ। ਇਹ ਇਕਾਈ ‘ਵਨ ਧਨ’ ਕੇਂਦਰਾਂ ਵਿੱਚ ਪ੍ਰੋਸੈੱਸਡ ਵਿਭਿੰਨ ਜੈਵਿਕ, ਪ੍ਰਤੀਰੋਧਕ ਸਮਰੱਥਾ ਵਧਾਉਣ, ਕੁਦਰਤੀ ਉਤਪਾਦਾਂ ਨੂੰ ਵੀ ਇੱਥੇ ਪ੍ਰਦਰਸ਼ਿਤ ਕਰੇਗੀ। ਇਸ ਪ੍ਰੋਗਰਾਮ ਦੇ ਪ੍ਰਤੀਨਿਧੀਆਂ ਅਤੇ ਮੌਜੂਦ ਲੋਕਾਂ ਨੂੰ ਕਈ ਮਨੋਰਮ ਕਬਾਇਲੀ ਵਿਅੰਜਨ ਵੀ ਪਰੋਸੇ ਜਾਣਗੇ ਅਤੇ ਉਨ੍ਹਾਂ ਨੂੰ ਦੇਸ਼ ਭਰ ਦੇ ਆਦਿਵਾਸੀ ਵਿਅੰਜਨਾਂ ਤੋਂ ਜਾਣੂ ਕਰਾਇਆ ਜਾਵੇਗਾ।
ਇੱਥੇ ਸ਼ਾਮਲ ਹੋ ਰਹੇ ਸਾਰੇ ਲੋਕਾਂ ਨੂੰ ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਨੂੰ ਪ੍ਰਦਰਸ਼ਿਤ ਕਰਨ ਵਾਲਾ ਬਾਂਸ ਨਾਲ ਭਰਿਆ ਯਾਦਗਾਰੀ ਚਿੰਨ੍ਹ ਵਿਦਾਈ ਉਪਹਾਰ ਦੇ ਰੂਪ ਵਿੱਚ ਦਿੱਤਾ ਜਾਵੇਗਾ। ਇੱਕ ਆਕਰਸ਼ਕ ਟੌਕਰੀ ਵਿੱਚ ਸਜਾਏ ਗਏ ਅਤੇ ਜੂਟ ਬੈਗ ਵਿੱਚ ਪੈਕ ਕੀਤੇ ਗਏ ਇਸ ਹੈਂਪਰ ਵਿੱਚ ਹਸਤਕਲਾ ਨਾਲ ਬਣੀ ਇੱਕ ਜੈਕੇਟ, ਅਸ਼ੋਕ ਸਤੰਭ ਦਾ ਇੱਕ ਛੋਟਾ ਜਿਹਾ ਦਸਤਕਾਰੀ ਸੰਸਕਰਣ ਅਤੇ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਣ ਵਾਲੇ ਜਿਵੇਂ ਸ਼ਹਿਦ ਅਤੇ ਕਾਜੂ ਜਿਹੀਆਂ ਕਈ ਚੀਜ਼ਾਂ ਸ਼ਾਮਲ ਹੋਣਗੀਆਂ।
ਇਹ ਭਾਈਵਾਲੀ ਆਦਿਵਾਸੀ ਸੱਭਿਆਚਾਰ ਨੂੰ ਪ੍ਰੋਤਸਾਹਨ ਦੇਣ ਅਤੇ ਭਾਰਤੀ ਸਮਾਜ ਦੇ ਇਨ੍ਹਾਂ ਵੰਚਿਤ ਵਰਗਾਂ ਨੂੰ ਸਸ਼ਕਤ ਕਰਨ ਦਾ ਟ੍ਰਾਈਫੈੱਡ ਦਾ ਨਵੀਨਤਮ ਯਤਨ ਹੈ। ਮਹਾਮਾਰੀ ਦੇ ਇਸ ਮੁਸ਼ਕਿਲ ਸਮੇਂ ਵਿੱਚ ‘ਗੋ ਵੋਕਲ ਫਾਰ ਲੋਕਲ’ ਦੇ ਮੰਤਰ ਨੂੰ ਹੁਣ ਟ੍ਰਾਈਫੈੱਡ ਅਤੇ ਕਬਾਇਲੀ ਕਾਰਜ ਮੰਤਰਾਲਾ ਇਸ ਨੂੰ ‘ਗੋ ਵੋਕਲ ਫਾਰ ਲੋਕਲ ਗੋ ਟ੍ਰਾਈਬਲ’ ਵਿੱਚ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਮੰਤਰਾਲਾ ਆਪਣੇ ਇਨ੍ਹਾਂ ਪ੍ਰੋਗਰਾਮਾਂ ਦੇ ਇਲਾਵਾ ਕਬਾਇਲੀ ਲੋਕਾਂ ਦੀ ਜੀਵਨ ਸਥਿਤੀ ਵਿੱਚ ਸੁਧਾਰ ਲਿਆਉਣ ਲਈ ਕਈ ਮਹੱਤਵਪੂਰਨ ਅਤੇ ਰਾਹਤ ਕਾਰਜ ਕਰ ਚੁੱਕਾ ਹੈ।
*****
ਐੱਨਬੀ/ਐੱਸਕੇ/ਜੇਕੇ
(Release ID: 1675923)
Visitor Counter : 84