ਰੱਖਿਆ ਮੰਤਰਾਲਾ
ਸਹਿਯੋਗੀ ਭਾਈਵਾਲੀ ਅਤੇ ਐਕਸਪੋ ਲਈ ਨਾਈਜੀਰੀਆ ਨਾਲ ਰੱਖਿਆ ਉਦਯੋਗ ਗਲੋਬਲ ਆਉਟਰੀਚ 'ਤੇ ਵੈਬਿਨਾਰ ਆਯੋਜਿਤ
Posted On:
25 NOV 2020 6:44PM by PIB Chandigarh
ਭਾਰਤ ਅਤੇ ਨਾਈਜੀਰੀਆ ਵਿਚਾਲੇ ਅੱਜ ਇਕ ਵੈਬਿਨਾਰ ਆਯੋਜਿਤ ਕੀਤਾ ਗਿਆ। ਵੈਬਿਨਾਰ ਦਾ ਥੀਮ "ਭਾਰਤੀ ਰੱਖਿਆ ਉਦਯੋਗ ਗਲੋਬਲ ਪਹੁੰਚ ਲਈ ਸਹਿਕਾਰੀ ਭਾਈਵਾਲੀ: ਵੈਬਿਨਾਰ ਅਤੇ ਐਕਸਪੋ" ਸੀ । ਇਹ ਐਸਆਈਡੀਐਮ ਰਾਹੀ ਰੱਖਿਆ ਉਤਪਾਦਨ ਵਿਭਾਗ, ਰੱਖਿਆ ਮੰਤਰਾਲਾ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ ਸੀ।
ਇਹ ਵੈਬਿਨਾਰ, ਉਨਾ ਵੈਬਿਨਾਰਾਂ ਦੀ ਲੜੀ ਦਾ ਹਿੱਸਾ ਹੈ, ਜੋ ਅਗਲੇ ਪੰਜ ਸਾਲਾਂ ਵਿੱਚ ਰੱਖਿਆ ਬਰਾਮਦ ਨੂੰ ਵਧਾਉਣ ਅਤੇ ਬਰਾਮਦ ਦੇ 5 ਬਿਲੀਅਨ ਦੇ ਰੱਖਿਆ ਬਰਾਮਦ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਦੋਸਤਾਨਾ ਸੰਬੰਧਾਂ ਵਾਲੇ ਵਿਦੇਸ਼ੀ ਦੇਸ਼ਾਂ ਨਾਲ ਮਿਲ ਕੇ ਆਯੋਜਿਤ ਕੀਤੇ ਜਾ ਰਹੇ ਹਨ।
ਰੱਖਿਆ ਮੰਤਰਾਲਾ ਵਿੱਚ ਸਥਾਈ ਸੱਕਤਰ, ਸੰਘੀ ਗਣਤੰਤਰ ਨਾਈਜੀਰੀਆ ਦੇ ਵਧੀਕ ਸੱਕਤਰ (ਡੀਪੀ), ਐਮਓਡੀ ਇੰਡੀਆ, ਨਾਈਜੀਰੀਆ ਵਿੱਚ ਭਾਰਤ ਦੇ ਹਾਈ ਕਮਿਸ਼ਨਰ, ਭਾਰਤ ਵਿੱਚ ਨਾਈਜੀਰੀਅਨ ਹਾਈ ਕਮਿਸ਼ਨ ਦੇ ਕਾਰਜਕਾਰੀ ਮੁਖੀ ਅਤੇ ਦੋਵਾਂ ਪਾਸਿਆਂ ਦੇ ਐਮਓਡੀ ਅਧਿਕਾਰੀਆਂ ਨੇ ਇਸ ਵੈਬਿਨਾਰ ਵਿਚ ਹਿੱਸਾ ਲਿਆ ਅਤੇ ਇਸ ਨਾਲ ਜੁੜੇ ਮੁਦਿਆ ਦੋਵਾਂ ਦੇਸ਼ਾਂ ਵਿਚਾਲੇ ਨਿੱਘੇ, ਦੋਸਤਾਨਾ ਅਤੇ ਡੂੰਘੇ ਜੜ੍ਹਾਂ ਵਾਲੇ ਸੰਬੰਧ ਬਾਰੇ ਗੱਲਬਾਤ ਕੀਤੀ । ਸ੍ਰੀ ਸੰਜੇ ਜਾਜੂ, ਵਧੀਕ ਸੱਕਤਰ (ਡੀਪੀ) ਨੇ ਦੱਸਿਆ ਕਿ ਭਾਰਤ ਨੇ ਆਪਣੇ ਸ਼ੁਰੂਆਤੀ ਸਾਲਾਂ ਤੋਂ ਨਾਈਜੀਰੀਅਨ ਆਰਮਡ ਫੋਰਸਿਜ਼ ਦੀ ਸਮਰੱਥਾ ਵਧਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ ਅਤੇ ਭਾਰਤ ਸਰਕਾਰ ਰੱਖਿਆ ਖੇਤਰ ਵਿੱਚ ਸਹਿਯੋਗ ਅਤੇ ਸਹਿ-ਉਤਪਾਦਨ ਰਾਹੀਂ ਆਉਣ ਵਾਲੇ ਸਾਲਾਂ ਵਿੱਚ ਇਸ ਰਣਨੀਤਕ ਭਾਈਵਾਲੀ ਨੂੰ ਅੱਗੇ ਤੋਰਨ ਲਈ ਤਿਆਰ ਹੈ।
ਵੱਖ ਵੱਖ ਭਾਰਤੀ ਕੰਪਨੀਆਂ ਜਿਵੇਂ ਕਿ ਬੀਈਐਲ, ਬੀਡੀਐਲ, ਜੀਐਸਐਲ, ਐਚਏਐਲ, ਟੀਏਐਸਐਲ, ਸੋਲਰ ਇੰਡਸਟਰੀਜ਼, ਐਮਕੇਯੂ, ਮਹਿੰਦਰਾ ਡਿਫੈਂਸ, ਐਲ ਐਂਡ ਟੀ, ਭਾਰਤ ਫੋਰਜ, ਅਸ਼ੋਕ ਲੇਲੈਂਡ, ਨੇ ਵੈਬਿਨਾਰ ਵਿੱਚ ਵੱਡੇ ਪਲੇਟਫਾਰਮਾਂ / ਉਪਕਰਣਾਂ ਉੱਤੇ ਕੰਪਨੀ ਅਤੇ ਉਤਪਾਦਾਂ ਦੀ ਪੇਸ਼ਕਾਰੀ ਕੀਤੀ ।
ਵੈਬਿਨਾਰ ਵਿੱਚ 150 ਤੋਂ ਵੱਧ ਡੈਲੀਗੇਟਸ ਸ਼ਾਮਲ ਹੋਏ ਅਤੇ ਐਕਸਪੋ ਵਿੱਚ 100 ਵਰਚੁਅਲ ਪ੍ਰਦਰਸ਼ਨੀ ਸਟਾਲ ਸਥਾਪਤ ਕੀਤੇ ਗਏ ਸਨ।
****
ਏਬੀਬੀ / ਨਾਮਪੀ / ਰਾਜੀਬ
(Release ID: 1675863)
Visitor Counter : 125