ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾਕਟਰ ਹਰਸ਼ ਵਰਧਨ ਨੇ 2025 ਤੱਕ ਟੀ.ਬੀ. ਨੂੰ ਜੜ੍ਹੋਂ ਖਤਮ ਕਰਨ ਲਈ ਚੁਣੌਤੀਆਂ ਅਤੇ ਮੌਕਿਆਂ ਬਾਰੇ ਵਿਕਾਸ ਪਾਰਟਰਨਜ਼ ਨਾਲ ਮੀਟਿੰਗ ਦੌਰਾਨ ਵਿਚਾਰ ਵਟਾਂਦਰਾ ਕੀਤਾ ।

''ਇਸ ਸਮੇਂ ਜਦ ਸਾਡਾ ਧਿਆਨ ਕੋਵਿਡ ਨੂੰ ਤਰਜੀਹ ਦੇਣ ਤੇ ਹੈ, ਸਾਨੂੰ 2025 ਤੱਕ ਟੀ.ਬੀ.ਨੂੰ ਜੜੋਂ ਖਤਮ ਕਰਨ ਦੇ ਟੀਚੇ ਨੂੰ ਅੱਖੋਂ ਉਹਲੇ ਨਹੀਂ ਕਰਨਾ ਚਾਹੀਦਾ। ਇਸ ਦੀ ਵਕਾਲਤ ਤੇ ਸ਼ਮੂਲੀਅਤ ਅੱਗੇ ਵਧਣ ਦਾ ਤਰੀਕਾ ਹੈ'' ।

''ਟੀ.ਬੀ. ਖਿਲਾਫ ਲੜਾਈ ਇੱਕ ਜਨ ਅੰਦੋਲਨ-ਜਨ ਮੁਹਿੰਮ ਰਾਹੀਂ ਲੜਨ ਦੀ ਲੋੜ ਹੈ''

ਕਲੰਕ ਦੇ ਮੁੱਦੇ ਨਾਲ ਨਜਿੱਠਣਾ ਮਹੱਤਵਪੂਰਨ ਹੈ; ਡਾਕਟਰ ਹਰਸ਼ ਵਰਧਨ

Posted On: 25 NOV 2020 5:56PM by PIB Chandigarh

''ਟੀ.ਬੀ. ਖਿਲਾਫ ਲੜਾਈ ਇੱਕ ਜਨ ਅੰਦੋਲਨ-ਜਨ ਮੁਹਿੰਮ ਰਾਹੀਂ ਲੜਨ ਦੀ ਲੋੜ ਹੈ'' । ਇੱਕ ਅਸਰਦਾਰ ਸੰਚਾਰ ਨੀਤੀ ਲੋੜੀਂਦੀ ਹੈ ਜੋ ਵੱਧ ਤੋਂ ਵੱਧ ਜਨ ਸੰਖਿਆ ਤੱਕ ਪਹੁੰਚਣ ਲਈ ਕੇਂਦਰਤ ਹੋਵੇਗੀ, ਰੋਕਣ ਵਿੱਚ ਸਹਾਈ ਹੋਵੇਗੀ, ਜਾਂਚ ਅਤੇ ਠੀਕ ਕਰਨ ਲਈ ਟੀ.ਬੀ. ਪ੍ਰਬੰਧ, ਮੰਗ ਵਧਾਉਣ ਲਈ ਕੰਮ, ਲਗਾਤਾਰ ਮਾਸ ਮੀਡੀਆ ਕਵਰੇਜ ਨੂੰ ਯਕੀਨੀ ਬਨਾਉਣਾ ਅਤੇ ਭਾਈਚਾਰਕ ਮਲਕੀਅਤ ਅਤੇ ਮੁਬਲਾਈਜ਼ ਕਰਨ ਤੇ ਧਿਆਨ ਕੇਂਦਰਤ ਕਰਨਾ ਹੈ ।
ਸਿਹਤ ਤੇ ਪਰਿਵਾਰ ਭਲਾਈ ਕੇਂਦਰੀ ਮੰਤਰੀ ਡਾਕਟਰ ਹਰਸ਼ ਵਰਧਨ ਨੇ ਭਾਰਤ ਵਿੱਚ ਟੀ.ਬੀ. ਦੇਖਭਾਲ ਅਤੇ ਪ੍ਰਬੰਧ ਦੇ ਖੇਤਰ ਵਿੱਚ ਕੰਮ ਕਰ ਰਹੇ ਵੱਖ ਵੱਖ ਵਿਕਾਸ ਪਾਰਟਰਨਰਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਇਹ ਗੱਲ ਕਹੀ । ਕੇਂਦਰੀ ਸਿਹਤ ਮੰਤਰੀ ਨੇ ਸੰਯੁਕਤ ਸਾਂਝੇ ਪਲੇਟਫਾਰਮ ਲਈ ਜੋਰਦਾਰ ਅਪੀਲ ਕੀਤੀ ਜਿਥੇ ਸਾਰੇ ਪਾਰਟਰਨਰ ਇਕੱਠੇ ਹੋ ਕੇ ਭਾਰਤ ਵਿਚੋਂ ਟੀ.ਬੀ. ਨੂੰ 2025 ਤੱਕ  ਜੜ੍ਹੋਂ ਖਤਮ ਕਰ ਦੇਣ । ਇਸ ਮੀਟਿੰਗ ਨੇ ਮੁੱਖ ਖੇਤਰਾਂ ਨੂੰ ਉਜਾਗਰ ਕਰਨ ਵਿੱਚ ਵੀ ਇਕ ਪਲੇਟਫਾਰਮ ਵਜੋਂ ਕੰਮ ਕੀਤਾ ਜਿਸ ਵਿੱਚ ਸਾਰੀਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ  ਜਥੇਬੰਦੀਆਂ ਵੱਲੋਂ ਦੇਸ਼ ਵਿੱਚ ਟੀ.ਬੀ. ਖਿਲਾਫ ਲੜਾਈ ਲੜਨ ਲਈ ਵਕਾਲਤ ਕਰਨਾ ਸ਼ਾਮਲ ਹੈ ।
ਉਹਨਾ ਨੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਸਰਕਾਰਾਂ ਤੋਂ ਪ੍ਰਸੰਸਕੀ ਅਤੇ ਮਜ਼ਬੂਤ ਸਿਆਸੀ ਪ੍ਰਤੀਬਧਤਾ ਦੀ ਭੂਮਿਕਾ ਨੂੰ ਵੀ ਉਜਾਗਰ ਕੀਤਾ ਹੈ । ਉਹਨਾ ਨੇ ਕਿਹਾ ਕਿ ''ਪਾਰਟਰਨਰਜ਼ ਸਥਾਨਿਕ ਵੱਖ ਵੱਖ ਸਿਆਸੀ ਨੇਤਾਵਾਂ ਤੋਂ ਸਿਆਸੀ ਪ੍ਰਤੀਬੱਧਤਾ ਲਈ ਅਗਵਾਈ ਕਰ ਸਕਦੇ ਹਨ । ਵਿਕਾਸ ਪਾਰਟਰਨਰਜ਼ ਟੀ.ਬੀ. ਮੁਫਤ ਸਟੇਟਸ ਲਈ ਸੂਬਿਆਂ ਦੇ ਦਾਅਵਿਆਂ ਨੂੰ ਪ੍ਰਮਾਣਿਤ ਕਰਨ ਵਾਲੇ ਪ੍ਰੋਗਰਾਮ ਵਿੱਚ ਸਹਿਯੋਗ ਦੇ ਸਕਦੇ ਹਨ ।
ਡਾਕਟਰ ਹਰਸ਼ ਵਰਧਨ ਨੇ ਕਿਹਾ ਕਿ ਇਸ ਨਾਲ ਸੰਬੰਧਿਤ ਕਲੰਕ ਨੂੰ ਨਜਿੱਠਣ ਦੀ ਵੱਡੇ ਪੱਧਰ ਤੇ ਲੋੜ ਹੈ ਕਿਉਂਕਿ ਇਹ ਟੀ.ਬੀ. ਦੇ ਮਰੀਜਾਂ ਨੂੰ ਅੱਗੇ ਆ ਕੇ ਬੀਮਾਰੀ ਬਾਰੇ ਦੱਸਣ ਅਤੇ ਇਲਾਜ ਲੈਣ ਲਈ ਵੱਡੀਆਂ ਰੁਕਾਵਟਾਂ ਵਿੱਚੋਂ ਇੱਕ ਹੈ ।
ਮੰਤਰੀ ਨੇ ਵਿਕਾਸ ਪਾਰਟਰਨਰਾਂ ਨੂੰ ਜੋਰ ਦੇ ਕੇ ਇਸ ਦੇ ਚੈਂਪੀਅਨ ਬਨਣ ਅਤੇ ਜ਼ਮੀਨੀ ਪੱਧਰ ਤੇ ਪੇਸ਼ ਚੁਣੌਤੀਆਂ ਬਾਰੇ ਸਹੀ ਜਾਣਕਾਰੀ ਲੈਣ ਲਈ ਭਾਈਚਾਰਕ ਅਗਵਾਈ ਵਾਲੀ ਮੋਨੀਟਰਿੰਗ ਵਿੱਚ ਸ਼ਾਮਲ ਹੋਣ ਅਤੇ ਲੋਕਾਂ ਕੋਲੋਂ ਕੀ ਹੋ ਰਿਹਾ ਤੇ ਕੀ ਨਹੀਂ ਹੋ ਰਿਹਾ ਬਾਰੇ ਫੀਡ ਬੈਕ ਲੈਣ ਲਈ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ ।
ਡਾਕਟਰ ਹਰਸ਼ ਵਰਧਨ ਨੇ ਪੋਲੀਓ ਅਤੇ ਟੀ.ਬੀ. ਸਮੇਤ ਹੋਰ ਜਨਤਕ ਸਿਹਤ ਯਤਨਾਂ ਵਿੱਚ ਵਿਕਾਸ ਪਾਰਟਰਨਰਾਂ ਵੱਲੋਂ ਕੀਤੀ ਸਖਤ ਮਿਹਨਤ ਲਈ ਧੰਨਵਾਦ ਕੀਤਾ ਹੈ । ਪੋਲੀਓ ਨੂੰ ਜੜ੍ਹੋਂ ਖਤਮ ਕਰਨ ਬਾਰੇ ਤਜ਼ਰਬੇ ਨੂੰ ਯਾਦ ਕਰਦਿਆਂ ਉਹਨਾ ਕਿਹਾ,''ਹਰੇਕ ਚੁਣੌਤੀ ਇੱਕ ਮੌਕਾ ਦਿੰਦੀ ਹੈ, ਭਾਰਤ ਵਰਗੇ ਜਨ ਸੰਖਿਆ ਵਾਲੇ ਦੇਸ਼ ਵਿਚੋਂ ਪੋਲੀਓ ਨੂੰ ਖਤਮ ਕਰਨਾ ਸੌਖਾ ਨਹੀਂ ਸੀ ਪਰ ਸਾਰੇ ਭਾਗੀਦਾਰਾਂ ਦੇ ਪੱਕੇ ਇਰਾਦੇ ਨਾਲ ਭਾਰਤ ਇਸ ਬੀਮਾਰੀ ਨੂੰ ਖਤਮ ਕਰ ਸਕਿਆ ਹੈ ਅਤੇ ਪੋਲੀਓ ਖਾਤਮਾ ਪ੍ਰੋਗਰਾਮ ਬਾਕੀ ਦੇਸ਼ਾਂ ਵੱਲੋਂ ਅਪਨਾਉਣ ਲਈ ਇੱਕ ਮਾਡਲ ਬਣਿਆ ਹੈ''।
ਸਿਹਤ ਮੰਤਰੀ ਨੇ ਕਿਹਾ ਕਿ ਟੀ.ਬੀ. ਨੂੰ ਖਤਮ ਕਰਨ ਲਈ ਸਾਰੇ ਪਾਰਟਰਨਰਾਂ ਦੇ ਸਹਿਯੋਗ ਦੀ ਲੋੜ ਹੈ । ਦੇਸ ਲਗਾਤਾਰ ਪਿਛਲੇ 11 ਮਹੀਨਿਆਂ ਤੋਂ ਮਹਾਮਾਰੀ ਨਾਲ ਲੜ ਰਿਹਾ ਹੈ ਪਰ ਇਸ ਵੇਲੇ ਜਦ ਕਿ ਕੋਵਿਡ ਨੇ ਸਾਡਾ ਤਰਜੀਹੀ ਧਿਆਨ ਖਿਚਿਆ ਹੋਇਆ ਹੈ, ਸਾਨੂੰ 2025 ਤੱਕ ਟੀ.ਬੀ. ਨੂੰ ਖਤਮ ਕਰਨ ਦੇ ਟੀਚੇ ਨੂੰ ਅੱਖੋਂ ਉਹਲੇ ਨਹੀਂ ਕਰਨਾ ਚਾਹੀਦਾ । ਅਸੀਂ ਲਗਾਤਾਰ ਟੀ.ਬੀ. ਤੇ ਧਿਆਨ ਕੇਂਦਰਤ ਕੀਤਾ ਹੋਇਆ ਹੈ ਅਤੇ ਕੋਵਿਡ ਲਈ ਕੀਤੀ ਗਈ ਹਰੇਕ ਮੀਟਿੰਗ ਵਿੱਚ ਟੀ.ਬੀ. ਵੀ ਸਾਡਾ ਏਜੰਡਾ ਰਿਹਾ ਹੈ''।
2025 ਤੱਕ ਟੀ.ਬੀ. ਨੂੰ ਦੇਸ਼ ਵਿਚੋਂ ਖਤਮ ਕਰਨ ਲਈ ਧਿਆਨ ਕੇਂਦਰਤ ਨੂੰ ਹੋਰ ਤੇਜ਼ ਕਰਦਿਆਂ ਡਾਕਟਰ ਹਰਸ਼ ਵਰਧਨ ਨੇ ਕਿਹਾ ਕਿ,''ਅਸੀਂ ਸਮੇਂ ਦੇ ਖਿਲਾਫ ਚਲ ਰਹੇ ਹਾਂ ਇਸ ਦੀ ਵਕਾਲਤ ਅਤੇ ਸ਼ਮੂਲੀਅਤ ਅੱਗੇ ਜਾਣ ਲਈ ਇੱਕ ਰਸਤਾ ਹਨ'' । ਉਹਨਾ ਕਿਹਾ,''ਕਿ ਦੇਸ਼ ਨੇ ਪਿਛਲੇ 2 ਸਾਲਾਂ ਤਹਿਤ ''ਟੀ.ਬੀ. ਹਾਰੇਗਾ ਦੇਸ ਜਿੱਤੇਗਾ'' ਮੁਹਿੰਮ ਤਹਿਤ ਮਹੱਤਵਪੂਰਨ ਸਫਲਤਾ ਹਾਸਲ ਕੀਤੀ ਹੈ । ਇਸ ਵਿੱਚ ਮੁਹਿੰਮ 2025 ਤੱਕ ਟੀ.ਬੀ. ਨਾਲ ਸੰਬੰਧਿਤ ਟਿਕਾਉਣ ਯੋਗ ਵਿਕਾਸ ਟੀਚੇ ਹਾਸਲ ਕਰਨ ਦਾ ਟੀਚਾ ਹੈ ਜੋ ਵਿਸ਼ਵ ਦੇ ਟੀਚੇ 2030 ਤੋਂ 5 ਸਾਲ ਪਹਿਲਾਂ ਪੂਰਾ ਹੁੰਦਾ ਹੈ'' ।
ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਕੌਮੀ ਟੀ.ਬੀ. ਖਾਤਮਾ ਪ੍ਰੋਗਰਾਮ 2018 ਅਤੇ 2019 ਵਿੱਚ ਕਰਮਵਾਰ ਕੇਸ ਲੱਭਣ ਲਈ 18 ਫੀਸਦ ਅਤੇ 12 ਫੀਸਦ ਦਾ ਵਾਧਾ ਹੋਇਆ ਹੈ । ਟੀ.ਬੀ. ਨੋਟੀਫਿਕੇਸ਼ਨ ਵਿੱਚ ਨਿਜੀ ਖੇਤਰ ਨੇ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ । ਨਿੱਜੀ ਖੇਤਰ ਦੇ ਨੋਟੀਫਿਕੇਸ਼ਨ ਜੋ 2017 ਤੋਂ 3.8 ਲੱਖ ਤੋਂ 2019 ਵਿੱਚ 6.8 ਲੱਖ ਹੋ ਗਿਆ ਹੈ, ਨਾਲ 77 ਫੀਸਦ ਵਾਧਾ ਹੋਇਆ ਹੈ । 2018 ਅਤੇ 2019 ਵਿੱਚ ਟੀ.ਬੀ. 2025 ਤੱਕ ਖਤਮ ਕਰਨ ਲਈ 15 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸਾਂ ਤੋਂ ਵਚਨਬੱਧਤਾ ਪ੍ਰਾਪਤ ਹੋਈ ਹੈ । ਕੋਵਿਡ ਨੇ ਕੁਝ ਨੁਕਸਾਨ ਪਹੁੰਚਾਇਆ ਹੈ ਜਿਥੇ ਇਸ ਦੇ ਸੁਧਾਰ ਲਈ ਕੁਝ ਉਪਾਵਾਂ ਨੂੰ ਲਾਗੂ ਕੀਤਾ ਗਿਆ ਹੈ ।
ਸ੍ਰੀ ਰਾਜੇਸ਼ ਭੂਸ਼ਣ ਸਕੱਤਰ (ਸਿਹਤ) ਨੇ ਨੋਟ ਕੀਤਾ ਕਿ ਯੂ.ਐਨ. ਏਜੰਸੀ ਦੀ ਸਮਰੱਥਾ, ਅੰਤਰ ਰਾਸ਼ਟਰੀ ਸੰਸਥਾਵਾਂ, ਐਨ.ਜੀ.ਓਜ਼. ਅਤੇ ਹੋਰ ਸਾਰੇ ਭਾਗੇਦਾਰੀਆਂ ਨੂੰ ਬੀਮਾਰੀ ਨੂੰ ਜੜ੍ਹੋਂ ਖਤਮ ਕਰਨ ਦੀ ਲੋੜ ਦਾ ਟੀਚਾ ਹੈ । ਸਾਰੇ ਪਾਰਟਰਨਰਜ਼ ਨੂੰ ਮੌਜੂਦਾ ਜਾਂਚ ਅਤੇ ਲੈਬ ਸਹੂਲਤਾਂ, ਇਲਾਜ ਸਹੂਲਤ, ਮਰੀਜ ਸਪੋਰਟ ਸਿਸਟਮ ਅਤੇ ਸੰਚਾਰ ਯੋਗ ਨੀਤੀ ਦੀ ਉਸਾਰੀ ਲਈ ਲੋੜੀਂਦਾ ਹੈ, ਨੂੰ ਇਕੱਠੇ ਹੋ ਕੇ ਮਜ਼ਬੂਤ ਕਰਨਾ ਚਾਹੀਦਾ ਹੈ ਉਹਨਾ ਕਿਹਾ ਕਿ ਮਿਲ ਕੇ ਕਾਰਜ ਕਰਨ ਨਾਲ ਟੀਚਿਆਂ ਦੀ ਪ੍ਰਾਪਤੀ ਹੋਵੇਗੀ ।
ਮੀਟਿੰਗ ਦੀ ਸਮਾਪਤੀ ਤੇ ਡਾਕਟਰ ਹਰਸ਼ ਵਰਧਨ ਨੇ ਕਿਹਾ ਕਿ ਹਰੇਕ ਭਾਗੀਦਾਰੀ ਨੂੰ ਟੀ.ਬੀ. ਖਾਤਮਾ ਪ੍ਰੋਗਰਾਮ ਵਿੱਚ ਸਰਗਰਮੀ ਨਾਲ ਹਿੱਸਾ ਲੈ ਕੇ ਇਸ ਦਿਸ਼ਾ ਵਿੱਚ ਆਪਣੇ ਯਤਨਾ ਨੂੰ ਤੇਜ਼ ਕਰਕੇ ਸੁਪਨੇ ਨੂੰ ਅਸਲੀਅਤ ਵਿੱਚ ਬਦਲਣਾ ਚਾਹੀਦਾ ਹੈ । ਉਹਨਾ ਕਿਹਾ  ਕਿ ਸਾਨੂੰ ਪਾਰਟਰਨਜ਼ ਵਿਚਾਲੇ ਇਕਜੁਟਤਾ ਵਿਕਸਤ ਕਰਨ ਦੀ ਲੋੜ ਹੈ ਅਤੇ ਇੱਕ ਅਜਿਹਾ ਤੰਤਰ ਵਿਕਸਤ ਕਰਨ ਦੀ ਲੋੜ ਹੈ ਜਿਸ ਵਿੱਚ ਸਾਡੇ ਯਤਨਾ ਦਾ ਦੂਹਰਾਪਣ ਨਾ ਆਵੇ'' । ਸ੍ਰੀ ਵਿਕਾਸਸ਼ੀਲ, ਵਧੀਕ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ, ਵਿਸ਼ਵ ਸਿਹਤ ਸੰਸਥਾ ਦੇ ਪ੍ਰਤੀਨਿਧ, ਬਿਲ ਤੇ ਮਲਿੰਦਾ ਗੇਟਸ ਫਾਊਂਡੇਸ਼ਨ (ਬੀ.ਐਮ.ਜੀ.ਐਫ), ਏਸ਼ੀਆ ਵਿਕਾਸ ਬੈਂਕ (ਏ.ਡੀ.ਬੀ.), ਯੂ.ਐਨ.ਆਈ.ਸੀ.ਈ.ਐਫ., ਯੂ.ਐਨ.ਏ.ਆਈ.ਡੀ.ਐਸ., ਟੀ.ਬੀ. ਅਤੇ ਫੇਫੜੇ ਰੋਗਾਂ ਦੇ ਖਿਲਾਫ ਅੰਤਰਰਾਸ਼ਟਰੀ ਯੂਨੀਅਨ (ਦਾ ਯੂਨੀਅਨ), ਡਬਲਿਯੂ.ਜੇ.ਕਲਿੰਟਨ ਫਾਊਂਡੇਸ਼ਨ, ਆਈ.ਕਿਊ. ਵੀ.ਆਈ.ਕੇ, ਐਫ.ਆਈ.ਐਨ.ਡੀ. ਇੰਡੀਆ, ਵਿਸ਼ਵ ਸਿਹਤ ਪਾਰਟਰਨਜ਼ (ਡਬਲਿਯੂ.ਐਚ.ਪੀ.), ਕਰਨਾਟਕ ਹੈਲਥ ਪ੍ਰਮੋਸ਼ਨ ਟਰੱਸਟ (ਕੇ.ਐਚ.ਪੀ.ਟੀ.), ਗਲੋਬਲ ਹੈਲਥ ਸਟੈਕਡੀਜ਼ੀਜ਼, ਸੋਲੀਡੈਰਟੀ ਐਂਡ ਐਕਸ ਅਗੇਂਸਟ ਦਾ ਐਚ.ਆਈ.ਵੀ. ਇਨਫੈਕਸ਼ਨ ਇੰਨ ਇੰਡੀਆ (ਐਸ.ਏ.ਏ.ਟੀ.ਐਚ.ਆਈ.ਆਈ), ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇਸਿੰਸ ਗਲੋਬਲ ਕੋਲੀਸ਼ਨ ਆਫ ਟੀ.ਬੀ. ਐਕਟੀਵਿਸਟਸ (ਵੀ.ਸੀ.ਟੀ.ਏ) ਗਲੋਬਲ ਕੋਲੀਸ਼ਨ ਅਗੇਂਸਟ ਟੀ.ਬੀ. (ਜੀ.ਸੀ.ਏ.ਟੀ.) ਗਲੋਬਲ ਟੀ.ਬੀ. ਕੌਕਸ, ਟਾਟਾ ਟਰੱਸਟ/ਇੰਡੀਆ ਹੈਲਥ ਫੰਡਜ਼ (ਆਈ.ਐਚ.ਐਫ), ਐਚ.ਆਈ.ਬੀ. ਅਲਾਇੰਸ ਇੰਡੀਆ, ਸੀ.ਏ.ਆਰ.ਈ, ਇੰਡੀਅਨ ਮੈਡੀਕਲ ਐਸੋਸੀਏਸ਼ਨ, ਇੰਡੀਅਨ ਅਕੈਡਮੀ ਆਫ ਪੈਡਿਟ੍ਰਿਕਸ, ਪਾਪੂਲੇਸ਼ਨ ਸਰਵਿਸਿਜ਼ ਇੰਟਰਨੈਸ਼ਨਲ (ਪੀ.ਐਸ.ਆਈ.), ਜੌਨ ਸਨੋਅ ਆਈ.ਐਨ.ਸੀ. (ਜੇ.ਐਸ.ਆਈ.), ਐਫ.ਐਚ.ਆਈ. 360, ਜੇ.ਐਚ.ਪੀ.ਆਈ.ਈ.ਜੀ.ਓ., ਵਲੰਟਰੀ ਹੈਲਥ ਐਸੋਸੀਏਸ਼ਨ ਆਫ ਇੰਡੀਆ (ਵੀ.ਐਚ.ਏ.ਆਈ.), ਐਬਟ ਐਸੋਸੀਏਟਸ, ਆਈ.ਪੀ.ਈ. ਗਲੋਬਲ, ਹੁਮਾਨਾ ਪੀਪਲ ਟੂ ਪੀਪਲ ਇੰਡੀਆ, ਆਰੀ.ਈ.ਏ. ਸੀ.ਐਚ., ਅਲਰਟ ਇੰਡੀਆ, ਵਰਲਡ ਵਿਯਨ ਇੰਡੀਆ, ਅਮਰੀਕਨ ਐਸੋਸੀਏਸ਼ਨ ਆਫ ਫਿਜੀਸ਼ਨਜ਼ ਆਫ ਇੰਡੀਅਨ ਔਰੀਜਨ (ਏ.ਏ.ਪੀ.ਆਈ.), ਪੀਰਾਮਲ ਫਾਊਂਡੇਸ਼ਨ, ਹਿੰਦੁਸਤਾਨ ਲੇਟੈਕਸ ਫੈਮਲੀ ਪਲੈਨਿੰਗ ਪ੍ਰਮੋਸ਼ਨ ਟਰੱਸਟ (ਐਚ.ਐਲ.ਐਫ. ਪੀ.ਪੀ.ਟੀ.) ਪਲੈਨ ਇੰਡੀਆ, ਮੇਦਾਂਤਾ ਹਸਪਤਾਲ ਵੀ ਇਸ ਮੀਟਿੰਗ ਵਿੱਚ ਸ਼ਾਮਲ ਹੋਏ ।

 

ਐਮ.ਵੀ./ਐਸ.ਜੇ.


(Release ID: 1675862) Visitor Counter : 199