ਸ਼ਹਿਰੀ ਹਵਾਬਾਜ਼ੀ ਮੰਤਰਾਲਾ

ਏ ਏ ਆਈ ਨੇ ਹਵਾਬਾਜ਼ੀ ਸੁਰੱਖਿਆ ਜਾਗਰੂਕਤਾ ਹਫ਼ਤਾ 2020 ਮਨਾਇਆ

Posted On: 23 NOV 2020 5:27PM by PIB Chandigarh

ਏਅਰਪੋਰਟਸ ਅਥਾਰਟੀ ਆਫ ਇੰਡੀਆ 23 ਨਵੰਬਰ ਤੋਂ 27 ਨਵੰਬਰ 2020 ਤੱਕ ਹਵਾਬਾਜ਼ੀ ਸੁਰੱਖਿਆ ਜਾਗਰੂਕਤਾ ਹਫ਼ਤਾ 2020 ਮਨਾ ਰਹੀ ਹੈ । ਹਫ਼ਤਾ ਭਰ ਚੱਲਣ ਵਾਲੇ ਜਸ਼ਨ ਸਾਰੇ ਹਵਾਈ ਅੱਡਿਆਂ ਅਤੇ ਭਾਰਤ ਵਿਚਲੇ ਏ ਏ ਆਈ ਦੇ ਪ੍ਰਬੰਧ ਹੇਠ ਏ ਐੱਨ ਐੱਸ ਲੋਕੇਸ਼ਨਸ ਤੇ ਮਨਾਏ ਜਾਣਗੇ ।
ਏ ਏ ਆਈ ਦੇ ਚੇਅਰਮੈਨ ਸ਼੍ਰੀ ਅਰਵਿੰਦ ਸਿੰਘ ਨੇ ਸਾਰੇ ਖੇਤਰੀ ਅਗਜ਼ੈਕਟਿਵ ਡਾਇਰੈਕਟਰਾਂ ਅਤੇ ਹਵਾਈ ਅੱਡੇ ਦੇ ਡਾਇਰੈਕਟਰਾਂ ਨੂੰ ਅਗਾਂਹ ਵੱਧ ਕੇ ਨਿਜੀ ਤੌਰ ਤੇ ਆਪੋ ਆਪਣੇ ਖੇਤਰਾਂ/ਸਟੇਸ਼ਨਾਂ ਦੀ ਸੁਰੱਖਿਆ ਕਾਰਗੁਜ਼ਾਰੀ ਨੂੰ ਮੋਨੀਟਰ ਕਰਨ ਲਈ ਵਿਅਕਤੀਗਤ ਤੌਰ ਤੇ ਸਮਾਂ ਦੇਣ ਲਈ ਬੇਨਤੀ ਕੀਤੀ ਹੈ । ਸ਼੍ਰੀ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਕੋਵਿਡ 19 ਦੌਰਾਨ ਦੀ ਸਥਿਤੀ ਵਿੱਚ ਬੇਸ਼ੱਕ ਹਵਾਈ ਗਤੀਵਿਧੀਆਂ ਘਟੀਆਂ ਹਨ , ਇਹ ਦੇਖਿਆ ਗਿਆ ਹੈ ਕਿ ਜੰਗਲੀ ਜੀਵ ਅਤੇ ਜਾਨਵਰਾਂ ਦਾ ਹਵਾਈ ਅੱਡਿਆਂ ਤੇ ਖ਼ਤਰਾ ਵਧਿਆ ਹੈ । ਟਰੈਫਿਕ ਦੀ ਮਾਤਰਾ ਨੂੰ ਬਿਨਾਂ ਧਿਆਨ ਵਿੱਚ ਰੱਖਿਆਂ ਸੁਰੱਖਿਆ ਰੋਕੂ ਉਪਾਅ ਲਗਾਤਾਰ ਜਾਰੀ ਰਹਿਣੇ ਚਾਹੀਦੇ ਹਨ ।
ਹਵਾਬਾਜ਼ੀ ਸੁਰੱਖਿਆ ਪ੍ਰਤੀ ਜਾਗਰੂਕਤਾ ਦੇਣ ਲਈ ਏ ਏ ਆਈ ਹਵਾਈ ਅੱਡਿਆਂ ਅਤੇ ਏ ਐੱਨ ਸਟੇਸ਼ਨਾਂ ਤੇ ਦਸਤਾਵੇਜ਼ਾਂ ਅਤੇ ਸਹੂਲਤਾਂ ਦੇ ਜਾਇਜ਼ੇ , ਮੌਕ ਅਭਿਆਸ , ਰੋਕਥਾਮ ਲਈ ਰੱਖ—ਰਖਾਵ ਵਾਲੇ ਵੱਖ ਵੱਖ ਮੁਲਾਜ਼ਮਾਂ ਦੀ ਸ਼ਮੂਲੀਅਤ ਵਾਲੇ ਪ੍ਰੋਗਰਾਮ ਚਲਾਏਗੀ । ਇਸ ਮੁੱਦੇ ਸਬੰਧੀ ਜਾਗਰੂਕਤਾ ਦੇਣ ਲਈ ਵੱਖ ਵੱਖ ਸਮਾਜਿਕ ਮੁਹਿੰਮਾਂ ਵੀ ਚਲਾਈਆਂ ਜਾਣਗੀਆਂ । ਏ ਏ ਆਈ ਦੇ ਸਾਰੇ ਦਫ਼ਤਰਾਂ ਵਿੱਚ ਬੈੱਨਰ ਅਤੇ ਪੋਸਟਰ ਪ੍ਰਦਰਸਿ਼ਤ ਕੀਤੇ ਜਾ ਰਹੇ ਹਨ ਅਤੇ ਸੁਰੱਖਿਆ ਜਾਗਰੂਕਤਾ ਹਫ਼ਤੇ ਦੇ ਮਹੱਤਵ ਬਾਰੇ ਬਾਹਰੀ ਅਤੇ ਅੰਦਰੂਨੀ ਦੋਨੋਂ ਤਰ੍ਹਾਂ ਦੇ ਭਾਗੀਦਾਰਾਂ ਨੂੰ ਆਪ੍ਰੇਸ਼ਨਲ ਸੈਂਟਰ ਸਿੱਖਿਅਤ ਕਰ ਰਹੇ ਹਨ ।
ਡੀ ਜੀ ਸੀ ਏ ਦੇ ਡੀ ਡੀ ਜੀ ਸ਼੍ਰੀ ਮਨੀਸ਼ ਕੁਮਾਰ ਨੇ ਜ਼ੋਰ ਦੇ ਕੇ ਕਿਹਾ ਕਿ ਬੇਹਤਰ ਪ੍ਰਬੰਧ ਨਾਲ ਭਾਗੀਦਾਰਾਂ ਦੇ ਸੁਰੱਖਿਆ ਸਿਸਟਮਸ ਰਾਹੀਂ ਆਈ ਸੀ ਏ ਓ ਵੱਲੋਂ ਆਪਣੇ ਵਿਸ਼ਵ ਹਵਾਬਾਜ਼ੀ ਸੁਰੱਖਿਆ ਯੋਜਨਾ (ਜੀ ਏ ਐੱਸ ਪੀ 2020—22) ਤਹਿਤ 2030 ਤੱਕ ਜ਼ੀਰੋ ਮੌਤ ਦਰ ਦੇ ਲੰਮੇ ਸਮੇਂ ਦੇ ਮੰਤਵ ਨੂੰ ਪੂਰਾ ਕੀਤਾ ਜਾਣਾ ਚਾਹੀਦਾ ਹੈ ।
ਸਥਾਨਕ ਹਵਾਈ ਅੱਡਿਆਂ ਵਿੱਚ ਏਅਰ ਕ੍ਰਾਫਟ ਆਪ੍ਰੇਸ਼ਨ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਆਸ—ਪਾਸ ਦੇ ਭਾਈਚਾਰੇ ਦੇ ਲੋਕਾਂ ਦੀ ਭੂਮਿਕਾ ਪ੍ਰਤੀ ਜਾਗਰੂਕ ਕਰਨ ਲਈ , ਹਵਾਈ ਅੱਡਿਆਂ ਦੇ ਡਾਇਰੈਕਟਰ ਹਵਾਬਾਜ਼ੀ ਸੁਰੱਖਿਆ ਵਿੱਚ ਸਥਾਨਕ ਨਾਗਰਿਕਾਂ ਦੀ ਭੂਮਿਕਾ ਬਾਰੇ ਸਕੂਲਾਂ / ਕਾਲਜਾਂ ਵਿੱਚ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕਰਨਗੇ ।

 

ਆਰ ਜੇ / ਐੱਨ ਜੀ



(Release ID: 1675154) Visitor Counter : 172