ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਸਮੁੱਚੇ ਵਿਸ਼ਵ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਦਹਿਸ਼ਤਗਰਦੀ ਦੀ ਪੁਸ਼ਤ–ਪਨਾਹੀ ਕਰਨ ਵਾਲੇ ਦੇਸ਼ਾਂ ਨੂੰ ਇਕਜੁੱਟ ਹੋ ਕੇ ਅਲੱਗ–ਥਲੱਗ ਕਰੋ

ਉਪ ਰਾਸ਼ਟਰਪਤੀ ਨੇ ਸੰਯੁਕਤ ਰਾਸ਼ਟਰ ਨੂੰ ‘ਅੰਤਰਰਾਸ਼ਟਰੀ ਦਹਿਸ਼ਤਗਰਦੀ ਬਾਰੇ ਭਾਰਤ ਦੀ ਵਿਆਪਕ ਕਨਵੈਨਸ਼ਨ’ ਦੀ ਚਿਰੋਕਣੀ ਮੁਲਤਵੀ ਪਈ ਤਜਵੀਜ਼ ਅਪਣਾਉਣ ਦੀ ਅਪੀਲ ਕੀਤੀ


ਉਪ ਰਾਸ਼ਟਰਪਤੀ ਨੇ ਇੱਕ ਵਧੇਰੇ ਸਮਾਵੇਸ਼ੀ ਤੇ ਨਿਆਂਪੂਰਨ ਵਿਸ਼ਵ ਵਿਵਸਥਾ ਯੋਗ ਬਣਾਉਣ ਲਈ ਸੰਯੁਕਤ ਰਾਸ਼ਟਰ ਵਿੱਚ ਸੁਧਾਰ ਦਾ ਸੱਦਾ ਦਿੱਤਾ


ਉਪ ਰਾਸ਼ਟਰਪਤੀ ਨੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਨੂੰ ਭਰਪੂਰ ਸ਼ਰਧਾਂਜਲੀ ਦਿੱਤੀ


ਆਓ ਆਪਾਂ ਸਾਰੇ ਮਿਲ ਕੇ ਭ੍ਰਿਸ਼ਟਾਚਾਰ, ਗ਼ਰੀਬੀ, ਅਸਮਾਨਤਾ, ਸਮਾਜਿਕ ਤੇ ਲਿੰਗਕ ਵਿਤਕਰੇ ਦਾ ਖ਼ਾਤਮਾ ਕਰਨ ਲਈ ਟਿੱਲ ਲਾਈਏ: ਉਪ ਰਾਸ਼ਟਰਪਤੀ


ਉਪ ਰਾਸ਼ਟਰਪਤੀ ਨੇ ਆਮ ਨਾਗਰਿਕਾਂ ਨੂੰ ਮਹਾਮਾਰੀ ਦੇ ਚਲਦਿਆਂ ਲੋੜਵੰਦਾਂ ਦੀ ਮਦਦ ਕਰਨ ਦੀ ਬੇਨਤੀ ਕੀਤੀ


ਸ਼੍ਰੀਮਤੀ ਸੁਧਾ ਮੂਰਤੀ ਨੂੰ ‘ਲਾਲ ਬਹਾਦੁਰ ਸ਼ਾਸਤਰੀ ਅਵਾਰਡ ਫ਼ਾਰ ਐਕਸੇਲੇਂਸ’ ਭੇਂਟ ਕਰਨ ਲਈ ਇੱਕ ਵਰਚੁਅਲ ਸਮਾਰੋਹ ਦੇ ਇਕੱਠ ਨੂੰ ਸੰਬੋਧਨ ਕੀਤਾ


ਉਪ ਰਾਸ਼ਟਰਪਤੀ ਨੇ ਸ਼੍ਰੀਮਤੀ ਸੁਧਾ ਮੂਰਤੀ ਨੂੰ ਉਨ੍ਹਾਂ ਦੇ ਪਰਉਪਕਾਰੀ ਕਾਰਜ ਲਈ ਸ਼ੁਭਕਾਮਨਾਵਾਂ ਦਿੱਤੀਆਂ

Posted On: 21 NOV 2020 5:37PM by PIB Chandigarh

ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਸਮੁੱਚੇ ਵਿਸ਼ਵ ਦੇ ਲੋਕਾਂ ਨੂੰ ਇਕਜੁੱਟ ਹੋ ਕੇ ਅਜਿਹੇ ਦੇਸ਼ਾਂ ਨੂੰ ਅਲੱਗ–ਥਲੱਗ ਕਰਨ ਦਾ ਸੱਦਾ ਦਿੱਤਾ, ਜਿਹੜੇ ਦਹਿਸ਼ਤਗਰਦੀ ਦੀ ਪੁਸ਼ਤ–ਪਨਾਹੀ ਕਰਦੇ ਹਨ ਤੇ ਉਨ੍ਹਾਂ ਉੱਤੇ ਪਾਬੰਦੀਆਂ ਲਾਉਣ ਲਈ ਕਿਹਾ।

 

ਉਪ ਰਾਸ਼ਟਰਪਤੀ ਨੇ ਦਹਿਸ਼ਤਗਰਦੀ ਦੀ ਵਧਦੀ ਜਾ ਰਹੀ ਸਮੱਸਿਆ ’ਤੇ ਚਿੰਤਾ ਪ੍ਰਗਟਾਉਂਦਿਆਂ ਸੰਯੁਕਤ ਰਾਸ਼ਟਰ ਨੂੰ ਅਪੀਲ ਕੀਤੀ ਕਿ ‘ਅੰਤਰਰਾਸ਼ਟਰੀ ਦਹਿਸ਼ਤਗਰਦੀ ਉੱਤੇ ਵਿਆਪਕ ਕਨਵੈਨਸ਼ਨ’ ਬਾਰੇ ਭਾਰਤ ਦੀ ਚਿਰੋਕਣੀ ਤਜਵੀਜ਼ ਉੱਤੇ ਵਿਚਾਰ–ਵਟਾਂਦਰਾ ਮੁਕੰਮਲ ਕਰ ਕੇ ਉਸ ਨੂੰ ਅਪਣਾਇਆ ਜਾਵੇ।

 

ਉਨ੍ਹਾਂ ਕਿਹਾ ਕਿ ਦਹਿਸ਼ਤਗਰਦੀ ਦੀ ਸਮੱਸਿਆ ਤੋਂ ਕੋਈ ਵੀ ਦੇਸ਼ ਸੁਰੱਖਿਅਤ ਨਹੀਂ ਹੈ ਤੇ ਹੁਣ ਪੁਰਾਣੀਆਂ ਨਿਰਰਥਕ ਗੱਲਾਂ ਦੇ ਦਿਨ ਖ਼ਤਮ ਹੋ ਚੁੱਕੇ ਹਨ ਤੇ ਹੁਣ ਕੋਈ ਠੋਸ ਕਾਰਵਾਈ ਕਰਨ ਦਾ ਵੇਲਾ ਹੈ। ਉਨ੍ਹਾਂ ਇਹ ਵੀ ਕਿਹਾ, ‘ਸੰਯੁਕਤ ਰਾਸ਼ਟਰ ਵਿੱਚ ਵੀ ਸੁਧਾਰ ਲਿਆਉਣ ਅਤੇ ਇੱਕ ਵਧੇਰੇ ਸਮਾਵੇਸ਼ੀ ਤੇ ਨਿਆਂਪੂਰਨ ਵਿਸ਼ਵ ਵਿਵਸਕਾ ਸਿਰਜਣ ਦੀ ਲੋੜ ਹੈ।’

 

‘ਲਾਲ ਬਹਾਦੁਰ ਸ਼ਾਸਤਰੀ ਇੰਸਟੀਟਿਊਟ ਆਵ੍ ਮੈਨੇਜਮੈਂਟ ਦੁਆਰਾ ਇਨਫ਼ੋਸਿਸ ਫ਼ਾਊਂਡੇਸ਼ਨ’ ਦੇ ਚੇਅਰਪਰਸਨ ਸ਼੍ਰੀਮਤੀ ਸੁਧਾ ਮੂਰਤੀ ਨੂੰ ਉਨ੍ਹਾਂ ਦੇ ਪਰਉਪਕਾਰੀ ਕਾਰਜ ਲਈ ‘ਲਾਲ ਬਹਾਦੁਰ ਸ਼ਾਸਤਰੀ ਨੈਸ਼ਨਲ ਅਵਾਰਡ ਫ਼ਾਰ ਐਕਸੇਲੈਂਸ 2020’ ਭੇਂਟ ਕਰਨ ਹਿਤ ਆਯੋਜਿਤ ਇੱਕ ਸਮਾਰੋਹ ਦੌਰਾਨ ਇਕੱਠ ਨੂੰ ਵਰਚੁਅਲ ਤਰੀਕੇ ਨਾਲ ਸੰਬੋਧਨ ਕਰਦਿਆਂ ਸ਼੍ਰੀ ਨਾਇਡੂ ਨੇ ਸਮੁੱਚੇ ਵਿਸ਼ਵ, ਖ਼ਾਸ ਕਰਕੇ ਦੱਖਣੀ ਏਸ਼ੀਆ ਦੇ ਦੇਸ਼ਾਂ ਨੂੰ ਸ਼ਾਂਤੀ, ਗ਼ਰੀਬੀ ਦੇ ਖ਼ਾਤਮੇ, ਆਮ ਲੋਕਾਂ ਦੀਆਂ ਸਮਾਜਿਕ–ਆਰਥਿਕ ਸਥਿਤੀਆਂ ਵਿੱਚ ਸੁਧਾਰ ਲਿਆਉਣ ਲਈ ਇਕਜੁੱਟ ਹੋਣ ਅਤੇ ਦਹਿਸ਼ਤਗਰਦੀ ਦੀ ਸਮੱਸਿਆ ਦਾ ਖ਼ਾਤਮਾ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ।

 

ਉਪ ਰਾਸ਼ਟਰਪਤੀ ਨੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਨੂੰ ਭਰਪੂਰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਉਹ ਭਾਰਤ ਦੇ ਇੱਕ ਅਜਿਹੇ ਮਹਾਨ ਸਪੂਤ ਸਨ, ਜੋ ਬਹੁਤ ਛੋਟੀ ਜਿਹੀ ਸ਼ੁਰੂਆਤ ਕਰ ਕੇ ਭਾਰਤ ਦੇ ਪ੍ਰਧਾਨ ਮੰਤਰੀ ਦੇ ਸਰਬਸ੍ਰੇਸ਼ਠ ਅਹੁਦੇ ਤੱਕ ਪੁੱਜੇ ਅਤੇ ਫਿਰ ਵੀ ਉਨ੍ਹਾਂ ਆਪਣੇ ਵਿਚਾਰਾਂ ਵਿੱਚ ਸਦਾ ਸਾਦਗੀ, ਸਨਿਮਰਤਾ ਤੇ ਮਾਨਵਤਾਵਾਦ ਨੂੰ ਕਾਇਮ ਕਰ ਕੇ ਰੱਖਿਆ। ਉਨ੍ਹਾਂ ਇਹ ਵੀ ਕਿਹਾ,‘ਉਨ੍ਹਾਂ ਇੱਕ ਰਾਜਨੀਤੀਵਾਨ ਜਿਹੇ ਸਵੈਮਾਣ, ਔਗੁਣ–ਰਹਿਤ ਈਮਾਨਦਾਰੀ ਦਾ ਪ੍ਰਦਰਸ਼ਨ ਕੀਤਾ ਅਤੇ ਆਪਣੀਆਂ ਉੱਚ ਨੈਤਿਕ ਕਦਰਾਂ–ਕੀਮਤਾਂ ਨਾਲ ਕਦੇ ਵੀ ਸਮਝੌਤਾ ਕੀਤੇ ਬਗ਼ੈਰ ਰਾਸ਼ਟਰ ਦੀ ਸੇਵਾ ਕੀਤੀ।’

 

ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਦੀ ਸ਼ਖ਼ਸੀਅਤ ਦੇ ਮਹੱਤਵਪੂਰਨ ਪੱਖਾਂ ਵਿੱਚੋਂ ਇੱਕ ਨੂੰ ਉਜਾਗਰ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਗੱਲਬਾਤ ਕਰਨ ਅਤੇ ਕਿਸੇ ਨਤੀਜੇ ਉੱਤੇ ਪੁੱਜਣ ਲਈ ਕੁਸ਼ਲਤਾਪੂਰਬਕ ਵਿਚਾਰ–ਵਟਾਂਦਰਾ ਕਰਨ ਦੀ ਵਿਲੱਖਣ ਯੋਗਤਾ ਸੀ। ਉਨ੍ਹਾਂ ਅੱਗੇ ਕਿਹਾ,‘ਕਿਸੇ ਸਮਝੌਤੇ ਉੱਤੇ ਪੁੱਜਣ ਲਈ ਗੱਲ ਕਰਦੇ ਸਮੇਂ ਉਨ੍ਹਾਂ ਦੀ ਅਸਾਧਾਰਣ ਸਫ਼ਲਤਾ ਦੇ ਭੇਤਾਂ ਵਿੱਚੋਂ ਇੱਕ ਇਹ ਸੀ ਕਿ ਉਨ੍ਹਾਂ ਵਿੱਚ ਦੂਜੇ ਵਿਅਕਤੀ ਦੇ ਦ੍ਰਿਸ਼ਟੀਕੋਣ ਤੋਂ ਵੇਖਣ ਦੀ ਯੋਗਤਾ ਸੀ। ਉਹ ਸਦਾ ਦੂਜੇ ਵਿਅਕਤੀਆਂ ਦੀਆਂ ਭਾਵਨਾਵਾਂ ਨੂੰ ਵੱਧ ਤੋਂ ਵੱਧ ਝੱਲਣ ਲਈ ਸਦਾ ਤਿਆਰ ਰਹਿੰਦੇ ਸਨ।’

 

ਸ਼੍ਰੀ ਨਾਇਡੂ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਦੁਆਰਾ ਦਿੱਤੇ ਹੁਲਾਰੇ ਕਾਰਨ ਹਰਾ ਇਨਕਲਾਬ ਤੇ ਚਿੱਟਾ ਇਨਕਲਾਬ ਆਏ ਸਨ; ਜਿਨ੍ਹਾਂ ਸਦਕਾ ਕਿਸਾਨ ਭੋਜਨ ਸੁਰੱਖਿਆ ਯਕੀਨੀ ਬਣਾਉਣ ਦੇ ਯੋਗ ਹੋਏ ਸਨ ਅਤੇ ਭਾਰਤ ਦੁੱਧ ਦਾ ਸਭ ਤੋਂ ਵੱਡਾ ਉਤਪਾਦਕ ਬਣਿਆ ਸੀ।

 

ਵਿਭਿੰਨ ਖੇਤਰਾਂ ਦੇ ਮੋਹਰੀ ਰਹਿ ਕੇ ਕੰਮ ਕਰਨ ਵਾਲੇ ਜੋਧਿਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਉਪ ਰਾਸ਼ਟਰਪਤੀ ਨੇ ਕਿਹਾ,‘ਲੌਕਡਾਊਨ ਦੌਰਾਨ ਪਾਬੰਦੀਆਂ ਦੇ ਬਾਵਜੂਦ ਸਾਡੇ ਕਿਸਾਨਾਂ ਨੇ ਮੋਹਰੀ ਜੋਧਿਆਂ ਵਜੋਂ ਕੰਮ ਕੀਤਾ ਤੇ ਵਾਜਬ ਮਾਤਰਾ ’ਚ ਅਨਾਜ ਪੈਦਾ ਕਰਨ ਦੇ ਮੌਕੇ ਦਾ ਲਾਭ ਉਠਾਇਆ। ਡਾਕਟਰਾਂ, ਨਰਸਾਂ, ਸਿਹਤ–ਸੰਭਾਲ਼ ਨਾਲ ਜੁੜੇ ਕਰਮਚਾਰੀਆਂ, ਸੁਰੱਖਿਆ ਬਲਾਂ, ਸਫ਼ਾਈ ਕਰਮਚਾਰੀਆਂ ਤੇ ਪੱਤਰਕਾਰਾਂ ਨੇ ਆਪਣੀਆਂ ਜਾਨਾਂ ਨੂੰ ਖ਼ਤਰੇ ਦੀ ਵੀ ਕੋਈ ਪਰਵਾਹ ਨਾ ਕੀਤੀ ਤੇ ਇਹ ਸਭ ਇਨ੍ਹਾਂ ਔਖੇ ਸਮਿਆਂ ਵੇਲੇ ਵੀ ਪੂਰੇ ਸਮਰਪਣ ਦੀ ਭਾਵਨਾ ਨਾਲ ਕੰਮ ਕਰਦੇ ਰਹੇ। ਉਨ੍ਹਾਂ ਸਾਰਿਆਂ ਨੂੰ ਮੇਰੀਆਂ ਸ਼ੁਭਕਾਮਨਾਵਾਂ!’

 

ਉਪ ਰਾਸ਼ਟਰਪਤੀ ਨੇ ਕਿਹਾ ਕਿ ਕੇਂਦਰ ਤੇ ਵਿਭਿੰਨ ਰਾਜ ਸਰਕਾਰਾਂ ਨੇ ਭਾਵੇਂ ਲੋਕਾਂ ਦੀ ਮਦਦ ਲਈ ਬਹੁਤ ਸਾਰੇ ਕਦਮ ਉਠਾਏ ਸਨ ਪਰ ਸਾਰੇ ਹੀ ਭਾਰਤੀਆਂ ਨੇ ਉਨ੍ਹਾਂ ਸਭਨਾਂ ਦੀ ਮਦਦ ਲਈ ਹੱਥ ਅੱਗੇ ਵਧਾਏ, ਜਿਹੜੇ ਇਸ ਮਹਾਮਾਰੀ ਕਾਰਨ ਸਭ ਤੋਂ ਵੱਧ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ। ਉਨ੍ਹਾਂ ਆਪਣੇ ਨੁਕਤੇ ਉੱਤੇ ਜ਼ੋਰ ਦਿੰਦਿਆਂ ਕਿਹਾ,‘ਸਰਵੇ ਜਨ ਸੁਖਨੀਨੋ ਭਵੰਤੂ’ (सर्वे भवन्तु सुखिनः) ਅਤੇ ‘ਸ਼ੇਅਰ ਐਂਡ ਕੇਅਰ’ (ਸਾਂਝਾ ਕਰੋ ਤੇ ਦੇਖਭਾਲ਼ ਕਰੋ) ਦੀਆਂ ਧਾਰਨਾਵਾਂ ਨੇ ਪ੍ਰਾਚੀਨ ਸਮਿਆਂ ਤੋਂ ਭਾਰਤੀ ਫ਼ਲਸਫ਼ੇ ਦੀ ਪ੍ਰੋੜ੍ਹਤਾ ਕੀਤੀ ਹੈ ਅਤੇ ਸਾਨੂੰ ਸਦਾ ਵਡੇਰੇ ਮਾਨਵਤਾਵਾਦੀ ਕਾਰਜਾਂ ਲਈ ਪ੍ਰਤੀਬੱਧ ਰਹਿਣਾ ਚਾਹੀਦਾ ਹੈ।’

 

ਸ਼੍ਰੀ ਨਾਇਡੂ ਨੇ ਕਿਹਾ ਕਿ ‘ਭਗਵਦ ਗੀਤਾ’ ਵਿੱਚ ਵੀ ਪਰਉਪਕਾਰ ਦੇ ਮਹੱਤਵ ਦੀ ਗੱਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ‘ਦਾਨਾ’ ਦੀ ਧਾਰਨਾ ਭਾਰਤੀ ਜੀਵਨ–ਸ਼ੈਲੀ ਵਿੱਚ ਰਚੀ–ਮਿਚੀ ਹੋਈ ਸੀ ਅਤੇ ਪ੍ਰਾਚੀਨ ਧਰਮ–ਗ੍ਰੰਥਾਂ ਵਿੱਚ ਵੀ ਇਸ ਦਾ ਵਰਣਨ ਹੈ। ਉਨ੍ਹਾਂ ਇਹ ਵੀ ਕਿਹਾ,‘ਰਾਜਿਆਂ ਤੋਂ ਲੈ ਕੇ ਰੱਜੇ–ਪੁੱਜੇ ਜ਼ਿਮੀਂਦਾਰਾਂ, ਵਿਅਕਤੀਆਂ ਤੱਕ, ਭਾਈਚਾਰਿਆਂ ਤੋਂ ਕੰਪਨੀਆਂ ਤੱਕ ਦਿਆਲਤਾ ਭਰਪੂਰ ਪਰਉਪਕਾਰ ਦੇ ਕਾਰਜ, ਦਾਨ ਅਤੇ ਆਮ ਜਨਤਾ ਦੀ ਭਲਾਈ ਲਈ ਪ੍ਰੋਜੈਕਟ ਸਦਾ ਹੀ ਕੀਤੇ ਜਾਂਦੇ ਰਹੇ ਹਨ।’

 

ਪਰਉਪਕਾਰ ਲਈ ਪ੍ਰਸਿੱਧ ਉੱਘੇ ਸਮਾਜ–ਸੇਵੀ ਤੇ ਬੌਧਿਕ ਤੇ ਸਿਰਜਣਾਤਮਕ ਲੇਖਿਕਾ ਸ਼੍ਰੀਮਤੀ ਸੁਧਾ ਮੂਰਤੀ ਨੂੰ ਉਨ੍ਹਾਂ ਦੇ ਪਰਉਪਕਾਰੀ ਕਾਰਜ ਲਈ 21ਵਾਂ ‘ਲਾਲ ਬਹਾਦੁਰ ਸ਼ਾਸਤਰੀ ਨੈਸ਼ਨਲ ਅਵਾਰਡ ਫ਼ਾਰ ਐਕਸੇਲੈਂਸ’ ਨਾਲ ਸਨਮਾਨਿਤ ਕੀਤਾ ਗਿਆ। ਸ਼੍ਰੀ ਨਾਇਡੂ ਨੇ ਉਨ੍ਹਾਂ ਨੂੰ ਅਤੇ ‘ਇਨਫ਼ੋਸਿਸ ਫ਼ਾਊਂਡੇਸ਼ਨ’ ਨੂੰ ਸਿਹਤ, ਸਿੱਖਿਆ ਜਨਤਕ ਸਵੱਛਤਾ ਤੇ ਦਿਹਾਤੀ ਵਿਕਾਸ ਤੇ ਹੋਰ ਬਹੁਤ ਸਾਰੇ ਖੇਤਰਾਂ ਵਿੱਚ ਵਿਭਿੰਨ ਪ੍ਰੋਜੈਕਟਾਂ ਰਾਹੀਂ ਹੁਣ ਤੱਕ ਵਾਂਝੇ ਰਹੇ ਵਰਗਾਂ ਨੂੰ ਵੱਡੀ ਸਹਾਇਤਾ ਦੇਣ ਲਈ ਮੁਬਾਰਕਬਾਦ ਦਿੱਤੀ।

 

ਸ਼੍ਰੀਮਤੀ ਸੁਧਾ ਮੂਰਤੀ ਦੀ ਸ਼ਲਾਘਾ ਕਰਦਿਆਂ ਉਪ ਰਾਸ਼ਟਰਪਤੀ ਨੇਕਿਹਾ,‘ਸ਼੍ਰੀਮਤੀ ਸੁਧਾ ਮੂਰਤੀ ਸੱਚਮੁਚ ਬੇਹੱਦ ਕਾਬਿਲੇ ਤਾਰੀਫ਼ ਹਨ ਤੇ ਉਨ੍ਹਾਂ ਨੂੰ ਇਹ ਮਾਣ–ਸਨਮਾਨ ਇਸ ਲਈ ਮਿਲੇ ਹਨ ਕਿਉਂਕਿ ‘ਇਨਫ਼ੋਸਿਸ ਫ਼ਾਊਂਡੇਸ਼ਨ’ ਪਿਛਲੀ ਮੁੱਖ ਸ਼ਕਤੀ ਉਹ ਹੀ ਰਹੇ ਹਨ।’ ਉਨ੍ਹਾਂ ਇਹ ਵੀ ਕਿਹਾ ਕਿ ਹੋਰਨਾਂ ਨੂੰ ਪ੍ਰੇਰਣਾ ਦੇਣ ਲਈ ਸ਼੍ਰੀਮਤੀ ਸੁਧਾ ਮੂਰਤੀ ਨੂੰ ਸਨਮਾਨਿਤ ਕੀਤਾ ਗਿਆ ਹੈ। ਸ਼੍ਰੀਮਤੀ ਸੁਧਾ ਮੂਰਤੀ ਨੂੰ ਇੱਕ ਆਦਰਸ਼ ਕਰਾਰ ਦਿੰਦਿਆਂ ਉਪ ਰਾਸ਼ਟਰਪਤੀ ਨੇ ਮਹਿਲਾਵਾਂ ਨੂੰ ਉਨ੍ਹਾਂ ਦੇ ਜੀਵਨ ਤੇ ਸਿੱਖਿਆਵਾਂ ਨੂੰ ਪੜ੍ਹਨ ਤੇ ਉਨ੍ਹਾਂ ਉੱਤੇ ਚਲਣ ਲਈ ਆਖਿਆ।

 

‘ਸਾਂਝਾ ਕਰੋ ਤੇ ਦੇਖਭਾਲ਼ ਕਰੋ’ ਅਤੇ ‘ਵਸੂਧੈਵ ਕੁਟੁੰਬਕਮ’ ਜਿਹੀਆਂ ਪ੍ਰਾਚੀਨ ਭਾਰਤੀ ਕਦਰਾਂ–ਕੀਮਤਾਂ ਨੂੰ ਅਪਣਾਉਣ ਉੱਤੇ ਜ਼ੋਰ ਦਿੰਦਿਆਂ ਸ਼੍ਰੀ ਨਾਇਡੂ ਨੇ ਨੌਜਵਾਨਾਂ ਨੂੰ ਲੋਕਾਂ ਦੀ ਭਲਾਈ ਲਈ ਕਾਰਜ ਕਰਨ ਦੀ ਅਪੀਲ ਕੀਤੀ। ਉਨ੍ਹਾਂ ਇਹ ਵੀ ਕਿਹਾ, ‘ਖ਼ੁਸ਼ੀ ਸਿਰਫ਼ ਪਦਾਰਥਵਾਦੀ ਪ੍ਰਾਪਤੀਆਂ ਤੋਂ ਹੀ ਨਹੀਂ ਮਿਲਦੀ, ਸਗੋਂ ਇਹ ਕਿਸੇ ਦੀ ਸੇਵਾ ਕਰ ਕੇ ਮਿਲਦੀ ਹੈ।’

 

ਉਪ ਰਾਸ਼ਟਰਪਤੀ ਨੇ ਆਪਣੀ ਖ਼ੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ‘ਲਾਲ ਬਹਾਦੁਰ ਸ਼ਾਸਤਰੀ ਇੰਸਟੀਟਿਊਟ ਆਵ੍ ਮੈਨੇਜਮੈਂਟ ਦੁਆਰਾ ਇਨਫ਼ੋਸਿਸ ਫ਼ਾਊਂਡੇਸ਼ਨ’ (LBSIM) ਦੁਆਰਾ ਸਥਾਪਿਤ ‘ਲਾਲ ਬਹਾਦੁਰ ਸ਼ਾਸਤਰੀ ਅਵਾਰਡ ਫ਼ਾਰ ਐਕਸੇਲੈਂਸ’ ਨੇ ਸ਼ਾਸਤਰੀ ਜੀ ਦੀ ਦੂਰ–ਦ੍ਰਿਸ਼ਟੀ ਨੂੰ ਦਰੁਸਤ ਠਹਿਰਾਇਆ ਹੈ ਤੇ ਵਿਭਿੰਨ ਖੇਤਰਾਂ ਵਿੱਚ ਵਿਲੱਖਣ ਮੱਲਾਂ ਮਾਰਨ ਵਾਲੇ ਲੋਕਾਂ ਨੂੰ ਸਨਮਾਨਿਤ ਕੀਤਾ ਹੈ। ਉਨ੍ਹਾਂ ਅੱਗੇ ਕਿਹਾ,‘ਇਹ ਪੁਰਸਕਾਰ ਸਿਰਫ਼ ਵੱਖੋ–ਵੱਖਰੇ ਲੋਕਾਂ ਦੁਆਰਾ ਸ਼ਾਨਦਾਰ ਕਾਰਜਾਂ ਨੂੰ ਮਾਨਤਾ ਦੇਣ ਲਈ ਹੀ ਨਹੀਂ ਹਨ, ਸਗੋਂ ਹੋਰਨਾਂ ਨੂੰ ਪਰਉਪਕਾਰੀ ਕਾਰਜ ਕਰਨ ਲਈ ਪ੍ਰੇਰਣਾ ਤੇ ਹੁਲਾਰਾ ਦੇਣ ਦੇ ਮੰਤਵ ਹਿਤ ਸੇਧਤ ਹਨ।’

 

ਇਸ ਮੌਕੇ ਸ਼੍ਰੀ ਨਾਇਡੂ ਨੇ ਸਰਕਾਰਾਂ ਨੂੰ ਲਾਲ ਬਹਾਦੁਰ ਸ਼ਾਸਤਰੀ ਜਿਹੀਆਂ ਮਹਾਨ ਸ਼ਖ਼ਸੀਅਤਾਂ ਦੇ ਜੀਵਨ ਤੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਸਕੂਲਾਂ ਦੇ ਪਾਠਕ੍ਰਮਾਂ ਦਾ ਹਿੱਸਾ ਬਣਾਉਣ ਦਾ ਸੱਦਾ ਵੀ ਦਿੱਤਾ।

 

ਇਸ ਵਰਚੁਅਲ ਸਮਾਰੋਹ ’ਚ ਹੋਰਨਾਂ ਤੋਂ ਇਲਾਵਾ ਸ਼੍ਰੀਮਤੀ ਸੁਧਾ ਮੂਰਤੀ, ਚੇਅਰਮੈਨ, ਇਨਫ਼ੋਸਿਸ ਫ਼ਾਊਂਡੇਸ਼ਨ, ਸ਼੍ਰੀ ਅਨਿਲ ਸ਼ਾਸਤਰੀ, ਲਾਲ ਬਹਾਦੁਰ ਸ਼ਾਸਤਰੀ ਇੰਸਟੀਟਿਊਟ ਆਵ੍ ਮੈਨੇਜਮੈਂਟ ਦੇ ਚੇਅਰਮੈਨ ਅਤੇ ਸੰਸਥਾਨ ਦੇ ਡਾਇਰੈਕਟਰ, ਪ੍ਰੋ. ਡੀ.ਕੇ. ਸ਼੍ਰੀਵਾਸਤਵਾ, ਉੱਘੇ ਕੂਟਨੀਤਕ, ‘ਲਾਲ ਬਹਾਦੁਰ ਸ਼ਾਸਤਰੀ ਇੰਸਟੀਟਿਊਟ ਆਵ੍ ਮੈਨੇਜਮੈਂਟ ਦੁਆਰਾ ਇਨਫ਼ੋਸਿਸ ਫ਼ਾਊਂਡੇਸ਼ਨ’ ਦੇ ਅਧਿਆਪਕ, ਸਟਾਫ਼, ਵਿਦਿਆਰਥੀਆਂ ਨੇ ਹਿੱਸਾ ਲਿਆ।

 

*****

 

ਐੱਮਐੱਸ/ਡੀਪੀ



(Release ID: 1674819) Visitor Counter : 103