ਵਣਜ ਤੇ ਉਦਯੋਗ ਮੰਤਰਾਲਾ
ਭਵਿੱਖ ਲਈ ਕਿਫਾਇਤੀ ਅਤੇ ਨਵੀਨਤਾਕਾਰੀ ਸਿਹਤ ਸੰਭਾਲ ਹੱਲ ਸੁਨਿਸ਼ਚਿਤ ਕਰਨ ਵਿਚ ਭਾਰਤ ਮਹੱਤਵਪੂਰਣ ਭੂਮਿਕਾ ਅਦਾ ਕਰੇਗਾ: ਸ਼੍ਰੀ ਪੀਯੂਸ਼ ਗੋਇਲ
ਸ਼੍ਰੀ ਪੀਯੂਸ਼ ਗੋਇਲ ਨੇ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ ਦੇ ਏਸ਼ੀਆ ਹੈਲਥ 2020 ਸੰਮੇਲਨ ਨੂੰ ਸੰਬੋਧਨ ਕੀਤਾ
Posted On:
20 NOV 2020 4:53PM by PIB Chandigarh
ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਹਸਪਤਾਲਾਂ, ਡਾਕਟਰਾਂ ਅਤੇ ਕੋਰੋਨਾ ਯੋਧਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਉਹ ਵਾਸਤਵ ਵਿੱਚ ਉੱਚਤਮ ਪ੍ਰਸੰਸਾ ਦੇ ਹੱਕਦਾਰ ਹਨ ਜੋ ਅਸੀਂ ਇੱਕ ਰਾਸ਼ਟਰ ਵਜੋਂ ਉਨ੍ਹਾਂ ਨੂੰ ਪੇਸ਼ ਕਰ ਸਕਦੇ ਹਾਂ। ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ ਦੇ ਏਸ਼ੀਆ ਹੈਲਥ 2020 ਸੰਮੇਲਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੁਰਬਾਨੀ ਵਿਅਰਥ ਨਹੀਂ ਜਾਵੇਗੀ।
ਕੋਵਿਡ ਟੀਕੇ ਬਾਰੇ ਬੋਲਦਿਆਂ ਸ੍ਰੀ ਗੋਇਲ ਨੇ ਕਿਹਾ ਕਿ ਸਾਡੀ ਘਰੇਲੂ ਤੌਰ ਤੇ ਤਿਆਰ ਕੀਤੀ ਗਈ ਵੈਕਸੀਨ ਤੇਜ਼ ਰਫਤਾਰ ਨਾਲ ਅੱਗੇ ਵੱਧ ਰਹੀ ਹੈ ਪਰ ਜਿਵੇਂ ਕਿ ਪ੍ਰਧਾਨ ਮੰਤਰੀ ਨੇ ਕਿਹਾ ਹੈ , “ਜਦੋਂ ਤੱਕ ਅਸੀਂ ਟੀਕਾ ਪ੍ਰਾਪ੍ਤ ਕਰਦੇ ਹਾਂ, ਅਸੀਂ ਮਹਾਮਾਰੀ ਬਾਰੇ ਬਿਲਕੁਲ ਵੀ ਲਾਪਰਵਾਹ ਨਹੀ ਹੋ ਸਕਦੇ।” ਉਨ੍ਹਾਂ ਕਿਹਾ ਕਿ ਇਤਿਹਾਸ ਮਹਾਮਾਰੀ ਦੇ ਵਿਰੁੱਧ ਲੜਨ ਵਿੱਚ ਭਾਰਤ ਦੇ ਯੋਗਦਾਨ ਨੂੰ ਯਾਦ ਕਰੇਗਾ। ਦੇਸ਼ ਵਿਚ ਲਾਕਡਾਉਨ ਨੂੰ ਪੂਰੀ ਤਰ੍ਹਾਂ ਉਚਿਤ ਦੱਸਦਿਆਂ ਉਨ੍ਹਾਂ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਨੇ ਅਕਸਰ ਕਿਹਾ ਹੈ ਕਿ ਭਾਰਤ ਵਿਚ ਲਾਕਡਾਉਨ ਕਾਰਨ ਦੇਸ਼ ਨੂੰ ਮਹਾਮਾਰੀ ਲਈ ਤਿਆਰ ਕਰਨ ਵਿਚ ਮਦਦ ਮਿਲੀ ਹੈ ਅਤੇ ਇਹ ਸੁਨਿਸ਼ਚਿਤ ਕੀਤਾ ਗਿਆ ਹੈ ਕਿ ਭਾਰਤੀ ਮਹਾਮਾਰੀ ਤੋਂ ਬਾਹਰ ਆਉਣ ਅਤੇ ਹੋਰ ਵਿਕਸਤ ਦੇਸ਼ਾਂ ਨਾਲੋਂ ਤੁਲਨਾਤਮਕ ਤੌਰ ਤੇ ਬਿਹਤਰ ਹੈ। ਲਾਕਡਾਉਨ, ਜਿਸ ਨੂੰ ਭਾਰਤ ਨੇ ਸਖਤੀ ਨਾਲ ਲਾਗੂ ਕੀਤਾ, ਨੂੰ ਵਿਸ਼ਵ ਪੱਧਰ 'ਤੇ ਇੱਕ ਰੋਲ ਮਾਡਲ ਵਜੋਂ ਚੰਗੀ ਤਰ੍ਹਾਂ ਮਾਨਤਾ ਦਿੱਤੀ ਗਈ ਹੈ, ਜਿਸਨੇ ਦੇਸ਼ ਨੂੰ ਅਜਿਹੇ ਸ਼ਾਨਦਾਰ ਰਿਕਵਰੀ ਰੇਟ ਦਾ ਰਿਕਾਰਡ ਬਣਾਉਣ ਵਿੱਚ ਸਹਾਇਤਾ ਕੀਤੀ ਹੈ।
ਸੀਆਈਆਈ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਸ੍ਰੀ ਗੋਇਲ ਨੇ ਕਿਹਾ ਕਿ ਏਸ਼ੀਆ ਹੈਲਥ 2020 ਵਰਗੇ ਰੁਝੇਵਿਆਂ ਨਾਲ ਦੇਸ਼ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਦੇ ਨਵੇਂ ਹੱਲ ਆਉਣ ਨਾਲ ਨਵੇਂ ਵਿਚਾਰ ਸਾਹਮਣੇ ਆਉਣ ਵਿੱਚ ਸਹਾਇਤਾ ਮਿਲੇਗੀ ਅਤੇ ਉਪਲਬਧ ਹੋਣ ਤੇ ਟੀਕੇ ਦੀ ਸਹੀ ਅਤੇ ਆਖਰੀ ਕਨੈਕਟਿਵਿਟੀ ਅਤੇ ਸਪੁਰਦਗੀ ਦੇ ਵਿਕਾਸ ਵਿੱਚ ਵੀ ਸਹਾਇਤਾ ਮਿਲੇਗੀ। ਉਨ੍ਹਾਂ ਅੱਗੇ ਕਿਹਾ ਕਿ ਅਸੀਂ 1.3 ਬਿਲੀਅਨ ਭਾਰਤੀਆਂ ਨੂੰ ਸਹੀ ਕੋਵਿਡ ਹੈਲਥਕੇਅਰ ਦੀ ਉਪਲਬਧਤਾ ਵਿੱਚ ਸ਼ਾਮਲ ਕਰਨ ਅਤੇ ਯਕੀਨੀ ਬਣਾਉਣ ਲਈ ਇੱਕ ਜਨਤਕ-ਨਿੱਜੀ ਭਾਈਵਾਲੀ ਵਿੱਚ ਕੰਮ ਕਰਾਂਗੇ। ਉਨ੍ਹਾਂ ਕਿਹਾ ਕਿ ਇਹ ਅੱਗੇ ਦੀਆਂ ਲੜਾਈਆਂ ਵਿਚ ਸਫਲਤਾ ਨੂੰ ਯਕੀਨੀ ਬਣਾਏਗਾ। ਸ਼੍ਰੀ ਗੋਇਲ ਨੇ ਕਿ ਘੱਟ ਵਿਕਸਤ ਦੇਸ਼ਾਂ ਅਤੇ ਗਰੀਬਾਂ ਸਮੇਤ, ਸਾਰਿਆਂ ਨੂੰ ਸਸਤੀਆਂ ਕੀਮਤਾਂ ਤੇ ਟੀਕੇ ਉਪਲਬਧ ਕਰਾਉਣ ਦੀ ਮਹੱਤਤਾ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਸਾਡੇ ਸਾਰਿਆਂ ਦੀ ਸਮੂਹਕ ਜ਼ਿੰਮੇਵਾਰੀ ਬਣਨ ਜਾ ਰਹੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਭਾਰਤ ਭਵਿੱਖ ਲਈ ਕਿਫਾਇਤੀ ਅਤੇ ਨਵੀਨਤਾਕਾਰੀ ਸਿਹਤ ਸੰਭਾਲ ਹੱਲ ਸੁਨਿਸ਼ਚਿਤ ਕਰਨ ਵਿਚ ਮਹੱਤਵਪੂਰਣ ਭੂਮਿਕਾ ਅਦਾ ਕਰੇਗਾ।
ਸ੍ਰੀ ਪੀਯੂਸ਼ ਗੋਇਲ ਨੇ ਇਹ ਵੀ ਕਿਹਾ ਕਿ ਇੱਕ ਟੀਕਾ ਲੱਭਣ ਦੀ ਇਸ ਸਾਂਝੀ ਕੋਸ਼ਿਸ਼ ਨੇ ਸਾਡੇ ਸਾਰਿਆਂ ਨੂੰ ਵਾਸਤਵ ਵਿਚ ਇਕਜੁੱਟ ਕੀਤਾ ਹੈ। ਸਾਂਝੇ ਮਕਸਦ ਦੀ ਭਾਵਨਾ ਸਾਡੀ ਜਾਨ ਬਚਾਉਣ, ਅਪਨਾਉਣ ਅਤੇ ਸਾਨੂੰ ਗੰਭੀਰ ਮਹਾਮਾਰੀ ਤੇ ਕਾਬੂ ਪਾਉਣ ਵਿੱਚ ਸਹਾਇਤਾ ਕਰੇਗੀ, ਜਿਨ੍ਹਾਂ ਦਾ ਵਿਸ਼ਵ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਕੋਵਿਡ ਨੇ ਵਿਸ਼ਵ ਅਤੇ ਮਨੁੱਖਤਾ ਨੂੰ ਇਕ ਬਣਾਇਆ ਹੈ। ਅੱਜ ਵਿਸ਼ਵ ਇਕ ਸਾਂਝੇ ਕੰਮ ਲਈ ਲੜਨ ਲਈ ਇਕੱਜੁਟ ਹੋ ਗਿਆ ਹੈ।
--------------------------------------------
ਵਾਈਬੀ / ਏ.ਪੀ.
(Release ID: 1674614)
Visitor Counter : 178