ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਸਪਿਰੂਲੀਨਾ ਤੋਂ ਸਮਾਰਟ ਇੰਜੈਕਸ਼ਨੇਬਲ ਹਾਈਡ੍ਰੋਜੈੱਲ ਅੰਦਰੂਨੀ ਸੱਟਾਂ ਅਤੇ ਡਾਇਬਟੀਜ਼ ਦੇ ਮਰੀਜ਼ਾਂ ਦੇ ਤੇਜ਼ੀ ਨਾਲ ਠੀਕ ਹੋਣ ਵਿੱਚ ਸਹਾਇਤਾ ਕਰ ਸਕਦਾ ਹੈ: ਆਈਐੱਨਐੱਸਟੀ ਵਿਗਿਆਨੀ

ਜ਼ਖ਼ਮ ਨੂੰ ਚੰਗਾ ਕਰਨ ਦੇ ਉਪਯੋਗ ਵਿੱਚ ਹਰ ਉਮਰ ਵਰਗ ਦੇ ਲੋਕਾਂ ਲਈ ਸਿੰਥੇਸਾਈਜ਼ਡ ਹਾਈਡ੍ਰੋਜੈੱਲ ਬਹੁਤ ਲਾਭਕਾਰੀ ਹੋਵੇਗਾ: ਆਈਐੱਸਐੱਸਟੀ ਵਿਗਿਆਨੀ

Posted On: 19 NOV 2020 2:00PM by PIB Chandigarh

ਸਪਿਰੂਲੀਨਾ ਤੋਂ ਪ੍ਰਾਪਤ ਇੱਕ ਇੰਜੈਕਸ਼ਨਯੋਗ ਹਾਈਡ੍ਰੋਜੈੱਲ ਅੰਦਰੂਨੀ ਸੱਟਾਂ ਵਿੱਚ ਜ਼ਖ਼ਮ ਦੀ ਮੁਰੰਮਤ ਅਤੇ ਡਾਇਬਟੀਜ਼ ਦੇ ਮਰੀਜ਼ਾਂ ਵਿੱਚ ਤੇਜ਼ੀ ਨਾਲ ਇਲਾਜ ਵਿੱਚ ਸਹਾਇਤਾ ਕਰ ਸਕਦਾ ਹੈ। ਸ਼ੂਗਰ ਦੇ ਜ਼ਖ਼ਮ ਦੀ ਵਾਰ-ਵਾਰ ਡ੍ਰੈਸਿੰਗ ਕਰਨਾ ਇਸ ਦੇ ਇਲਾਜ ਦੀ ਪ੍ਰਕਿਰਿਆ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ ਜਦੋਂ ਕਿ ਇਲਾਜ ਦੀਆਂ ਪੇਚੀਦਗੀਆਂ ਦੇ ਕਾਰਨ ਅੰਦਰੂਨੀ ਸੱਟਾਂ ਵਿੱਚ ਜ਼ਖ਼ਮ ਦੀ ਮੁਰੰਮਤ ਦਾ ਮੁੱਲਾਂਕਣ ਕਰਨਾ ਮੁਸ਼ਕਿਲ ਹੁੰਦਾ ਹੈ।


 

ਇਸ ਜ਼ਰੂਰਤ ਨੂੰ ਹੱਲ ਕਰਨ ਲਈ, ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀਐੱਸਟੀ) ਅਧੀਨ ਇੱਕ ਖੁਦਮੁਖਤਿਆਰੀ ਸੰਸਥਾ, ਇੰਸਟੀਟਿਊਟ ਆਵ੍ ਨੈਨੋ ਸਾਇੰਸ ਅਤੇ ਟੈਕਨੋਲੋਜੀ (INST), ਮੁਹਾਲੀ ਦੇ ਵਿਗਿਆਨੀਆਂ ਨੇ, ਹਾਲ ਹੀ ਵਿੱਚ, ਕੱਪਾ-ਕੈਰੇਜੀਨਨ (κappa-carrageenan), ਪਾਣੀ ਵਿੱਚ ਘੁਲਣਸ਼ੀਲ ਇੱਕ ਪੌਲੀਸੈਕਰਾਇਡ, ਜੋ ਖਾਣ ਵਾਲੀ ਲਾਲ ਸਮੁੰਦਰੀ ਬੂਟੀ ਵਿੱਚ ਪਾਇਆ ਜਾਂਦਾ ਹੈ ਅਤੇ ਸਪਿਰੂਲਿਨਾ ਵਿੱਚ ਪਾਇਆ ਗਿਆ,  ਸੀ-ਫਾਈਕੋਸਾਇਨਿਨ (C-phycocyanin) ਨਾਮ ਦਾ ਇੱਕ ਪਿਗਮੈਂਟ ਪ੍ਰੋਟੀਨ, ਤੋਂ ਇੱਕ ਇੰਜੈਕਸ਼ਨਯੋਗ ਹਾਈਡ੍ਰੋਜੈੱਲ ਤਿਆਰ ਕੀਤਾ ਹੈ।


 

ਸੀ-ਫਾਈਕੋਸਾਇਨਿਨ ਦੇ ਨਾਲ-ਨਾਲ ਖੋਜਕਰਤਾਵਾਂ ਦੁਆਰਾ ਕੱਪਾ-ਕੈਰੇਜੀਨਨ ਦੀ ਜੈਲਿੰਗ ਪ੍ਰਾਪਰਟੀ ਦੀ ਵਰਤੋਂ ਜ਼ਖ਼ਮ ਨੂੰ ਤੇਜ਼ੀ ਨਾਲ ਠੀਕ ਕਰਨ ਅਤੇ ਇਸ ਦੇ ਰੀਅਲ-ਟਾਈਮ ਵਿੱਚ ਪ੍ਰਗਤੀ ਦੀ ਨਿਗਰਾਨੀ ਕਰਨ ਲਈ ਇੱਕ ਇੰਜੈਕਸ਼ਨਯੋਗ ਅਤੇ ਪੁਨਰ ਉਤਪਨਤਾ ਵਾਲੀ (ਰੀਜੇਨੇਰੇਟਿਵ) ਜ਼ਖ਼ਮ ਡਰੈਸਿੰਗ ਮੈਟ੍ਰਿਕਸ ਵਜੋਂ ਕੀਤੀ ਗਈ।  ਵਿਕਸਿਤ ਕੀਤਾ ਗਿਆ ਮੈਟ੍ਰਿਕਸ ਬਹੁਤ ਜ਼ਿਆਦਾ ਜੀਵ-ਅਨੁਕੂਲ ਸੀ।  ‘ਐਕਟਾ ਬਾਇਓਮੈਟੇਰੀਆਲੀਆ’ ਜਰਨਲ ਵਿੱਚ ਪ੍ਰਕਾਸ਼ਿਤ ਖੋਜ ਨੇ ਟ੍ਰੋਮੈਟਿਕ ਸੱਟ ਲੱਗਣ ਵਾਲੀਆਂ ਸਥਿਤੀਆਂ ਵਿੱਚ ਸੁਮੇਲ ਦੀ ਉੱਚਤਮ ਹੈਮੋਸਟੈਟਿਕ (ਖੂਨ ਦੇ ਪ੍ਰਵਾਹ ਰੋਕੂ) ਯੋਗਤਾਵਾਂ ਦੀ ਸਥਾਪਨਾ ਕੀਤੀ।


 

ਡਾ. ਸੁਰਜੀਤ ਕਰਮਾਕਰ ਅਤੇ ਉਨ੍ਹਾਂ ਦੇ ਸਮੂਹ ਦੁਆਰਾ ਵਿਕਸਿਤ ਹਾਈਡ੍ਰੋਜੈੱਲ ਮੈਟ੍ਰਿਕਸ ਫਲੋਰੋਸੈਂਟ ਹੈ ਅਤੇ ਇਸ ਨੂੰ ਵੀਵੋ ਨੀਅਰ-ਇਨਫਰਾਰੈੱਡ (ਐੱਨਆਈਆਰ) ਇਮੇਜਿੰਗ ਵਿੱਚ ਇਜਾਜ਼ਤ ਹਾਸਲ ਹੈ। ਇਸ ਪ੍ਰਕਾਰ, ਇਹ ਹਾਈਡ੍ਰੋਜੈੱਲ ਭਰੇ ਜ਼ਖ਼ਮ ਦੇ ਸਮੇਂ-ਬੱਧ 3ਡੀ ਚਿੱਤਰ ਲੈ ਕੇ ਜ਼ਖ਼ਮ ਦੇ ਠੀਕ ਹੋਣ ਦੀ ਨਿਗਰਾਨੀ ਵਿੱਚ ਸਹਾਇਤਾ ਕਰ ਸਕਦਾ ਹੈ।  ਜ਼ਖ਼ਮ ਦੇ ਤਲ ਦੀ ਡੂੰਘਾਈ ਬਦਲਣ ਨਾਲ ਜ਼ਖ਼ਮਾਂ ਵਿੱਚ ਰਿਕਵਰੀ ਪ੍ਰਤੀਸ਼ਤ ਦੀ ਪਹਿਚਾਣ ਕੀਤੀ ਜਾ ਸਕਦੀ ਹੈ। ਅਜਿਹੀਆਂ ਕਿਸਮਾਂ ਦੀਆਂ ਤਸਵੀਰਾਂ ਅੰਦਰੂਨੀ ਸੱਟਾਂ ਅਤੇ ਸ਼ੂਗਰ ਦੇ ਮਰੀਜ਼ਾਂ ਵਿੱਚ ਜ਼ਖ਼ਮ ਦੀ ਮੁਰੰਮਤ ਦੀ ਅਸਲ ਸਮੇਂ ਦੀ ਨਿਗਰਾਨੀ ਦੀ ਆਗਿਆ ਦੇ ਸਕਦੀਆਂ ਹਨ ਜਿੱਥੇ ਜ਼ਖ਼ਮ ਦੀ ਮੁਰੰਮਤ ਦੀ ਨਿਗਰਾਨੀ ਕਰਨਾ ਇੱਕ ਚੁਣੌਤੀ ਹੈ। 


 

ਕੇ-ਕੈਰੇਜੀਨਨ-ਸੀ-ਫਾਈਕੋਸਾਇਨਿਨ (κ-CRG-C-Pc) ਦੇ ਐਂਟੀ-ਇਨਫਲੇਮੇਟਰੀ ਪ੍ਰਤੀਕਰਮ ਅਤੇ ਤੇਜ਼ੀ ਨਾਲ ਖੂਨ ਨੂੰ ਜਮਾਉਣ ਦੀ ਸਮਰੱਥਾ ਨੇ ਤੇਜ਼ੀ ਨਾਲ ਖੂਨ ਦੇ ਜੰਮਣ, ਐਂਟੀ-ਸੋਜਸ਼, ਅਤੇ ਤੇਜ਼ੀ ਨਾਲ ਜ਼ਖ਼ਮ ਦੀ ਰਿਕਵਰੀ ਦੀ ਢੁੱਕਵੀਂ ਨਿਗਰਾਨੀ ਵਿੱਚ ਇਸ ਦੀ ਵਰਤੋਂ ਦੀ ਯੋਗਤਾ ਨੂੰ ਅੱਗੇ ਵਧਾ ਦਿੱਤਾ।



 

ਇਹ ਹਾਈਡ੍ਰੋਜੈੱਲ ਸੀ-ਫਾਈਕੋਸਾਇਨਿਨ ਦੇ ਨਾਲ, ਕੇ-ਕੈਰੇਜੀਨਨ ਮੋਨੋਮਰਸ (β-d-ਗਲੈਕਟੋਸ ਅਤੇ 3,6-ਐੱਨਹਾਈਡ੍ਰੋ-α-d-ਗਲੈਕਟੋਸ, ਅਤੇ α- (1,3) ਅਤੇ β- (1,4) (ਗਲਾਈਕੋਸਿਡਿਕ ਯੂਨੀਅਨਾਂ) ਨਾਲ ਜੁੜੇ ਆਯੋਨਿਕ (ionic) ਕਰਾਸ-ਲਿੰਕਿੰਗ ਦੁਆਰਾ ਬਣਾਇਆ ਗਿਆ ਸੀ, ਜਿਸ ਨੇ ਹਾਈਡ੍ਰੋਫਿਲਿਕ ਸਤਹਿ ਅਤੇ ਮਕੈਨੀਕਲ ਕਠੋਰਤਾ ਨਾਲ ਝਰਝਰੇ ਪਦਾਰਥ (porous material) ਦਾ ਆਪਸ ਵਿੱਚ ਜੁੜਿਆ ਨੈੱਟਵਰਕ ਪ੍ਰਦਾਨ ਕੀਤਾ। ਇਸ ਪੋਰੋਸਿਟੀ ਨੇ ਵੱਖੋ ਵੱਖਰੇ ਸੈੱਲਾਂ ਦੇ ਪ੍ਰਸਾਰ ਲਈ ਜ਼ਖ਼ਮ ਨੂੰ ਚੰਗਾ ਕਰਨ ਵਾਲੀ ਥਾਂ ‘ਤੇ ਪੌਸ਼ਟਿਕ ਆਵਾਜਾਈ ਅਤੇ ਗੈਸਿਓ ਐਕਸਚੇਂਜਦੀ  ਸੁਵਿਧਾ ਮੁਹੱਈਆ ਕੀਤੀ।


 

ਆਈਐੱਸਐੱਸਟੀ ਸਮੂਹ ਦੇ ਅਨੁਸਾਰ, ਸਿੰਥੇਸਾਈਡ ਹਾਈਡ੍ਰੋਜੈੱਲ ਹਰ ਉਮਰ ਵਰਗ ਦੇ ਲੋਕਾਂ ਲਈ ਜ਼ਖ਼ਮ ਭਰਨ ਦੇ ਉਪਯੋਗ ਵਿੱਚ ਬਹੁਤ ਲਾਭਕਾਰੀ ਹੋਵੇਗਾ। ਇਸ ਦੀ ਟੀਕਾ ਲਗਾਉਣ ਵਾਲੀ ਵਿਸ਼ੇਸ਼ਤਾ ਨੇ ਮਰੀਜ਼ਾਂ ਦੇ ਪੇਰੀਟੋਨਿਅਮ ਨੂੰ ਖੋਲ੍ਹਣ ਤੋਂ ਬਿਨਾ ਅੰਦਰੂਨੀ ਸੱਟਾਂ ਤੱਕ ਪਹੁੰਚ ਵਿੱਚ ਇਸਦੀ ਵਰਤੋਂ ਦੀ ਇਜਾਜ਼ਤ ਦਿੱਤੀ ਹੈ। ਇਹ ਸੈੱਲਫ-ਹੀਲਿੰਗ ਦੀਆਂ ਵਿਸ਼ੇਸ਼ਤਾਵਾਂ ਦੇ ਕਾਰਨ ਹਾਈ ਆਲਟੀਟਿਊਡ ਵਾਲੀਆਂ ਥਾਵਾਂ ‘ਤੇ ਠੰਡ ਦੀ ਸੱਟ (frost injury) ਦੇ ਉਪਚਾਰ ਲਈ ਉਪਯੋਗ ਕਰਨ ਦਾ ਦਾਅਵਾ ਵੀ ਕਰਦਾ ਹੈ।


 

ਟੀਮ ਹੁਣ ਜ਼ਖ਼ਮ ਨੂੰ ਠੀਕ ਕਰਨ ਅਤੇ ਪੁਨਰਉਤਪਨ ਕਰਨ ਵਾਲੀਆਂ ਵਿਸ਼ੇਸ਼ਤਾਵਾਂ ਦੀ ਪ੍ਰਕਿਰਿਆ ਲਈ ਕੇ-ਕੈਰੇਜੀਨਨ-ਸੀ-ਫਾਈਕੋਸਾਇਨਿਨ (κ-CRG-C-Pc)  ਹਾਈਡ੍ਰੋਜੈੱਲ ਅਤੇ ਸੰਕੇਤ ਮਾਰਗਾਂ ਦੀ ਸ਼ਮੂਲੀਅਤ ਦੀ ਵਿਧੀ ਦੀ ਪੜਤਾਲ ਕਰ ਰਹੀ ਹੈ।



 

1.jpg



 

 [ਪਬਲੀਕੇਸ਼ਨ ਲਿੰਕ: ਐਕਟਾ ਬਾਇਓਮੈਟੀਰੀਆਲੀਆ, 2020, 109, 121-131, ਡੀਓਆਈ: https://doi.org/10.1016/j.actbio.2020.03.023 



 

 ਵਧੇਰੇ ਜਾਣਕਾਰੀ ਲਈ ਡਾ. ਸੁਰਜੀਤ ਕਰਮਾਕਰ (surajit@inst.ac.in) 0172-2210075 (ext. 313) ਨਾਲਸੰਪਰਕ ਕੀਤਾ ਜਾ ਸਕਦਾ ਹੈ।]


 

      *********

 

ਐੱਨਬੀ / ਕੇਜੀਐੱਸ / (ਡੀਐੱਸਟੀ ਮੀਡੀਆ ਸੈੱਲ)



(Release ID: 1674188) Visitor Counter : 177